07 July 2014

ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥
-: ਇੰਦਰਜੀਤ ਸਿੰਘ, ਕਾਨਪੁਰ

ਕੌਮ ਦੀ ਮੌਜੂਦਾ ਹਾਲਤ ਨੂੰ ਵੇਖ ਕੇ ਕਿਸੇ ਸ਼ਾਇਰ ਦਾ ਲਿਖਿਆ ਇਹ ਸ਼ੇਰ ਯਾਦ ਆ ਜਾਂਦਾ ਹੈ - "ਮੰਝਧਾਰ ਮੇਂ ਨਈਆ ਡੋਲੇ, ਉਸੇ ਮਾਝੀ ਪਾਰ ਲਗਾਏ। ਮਾਝੀ ਜੋ ਨਾਵ ਡੁਬੋਏ, ਉਸੇ ਕੌਨ ਬਚਾਏ?" ਕੌਮ ਦੀ ਮੌਜੂਦਾ ਹਾਲਤ ਇਕ ਡੁਬਦੀ ਹੋਈ ਬੇੜੀ ਦੀ ਤਰ੍ਹਾਂ ਹੈ, ਜਿਸ ਨੂੰ ਡੋਬਣ ਵਾਲਾ ਕੋਈ ਹੋਰ ਨਹੀਂ ਉਸ ਦਾ "ਸੁਚੇਤ ਅਤੇ ਜਾਗਰੂਕ" ਤਬਕਾ ਹੀ ਜਿੰਮੇਵਾਰ ਹੈ। ਇਹ ਤਬਕਾ ਇਸ ਕਦਰ ਦਿਸ਼ਾਹੀਣ ਹੋ ਚੁਕਿਆ ਹੈ ਕਿ, ਉਸ ਡੁਬਦੀ ਹੋਈ ਬੇੜੀ ਨੂੰ ਬਾਹਰ ਕੱਢਣ ਦੀ ਬਜਾਏ, ਉਸ ਵਿੱਚ ਆਪ ਹੀ ਵੱਟੇ ਪਾਉਣ ਦਾ ਕੰਮ ਕਰ ਰਿਹਾ ਹੈ। ਇਸ ਜਾਗਰੂਕ ਤਬਕੇ ਵਿੱਚ ਇਕ ਬਹੁਤ ਵੱਡਾ ਵਰਗ ਹੈ ਵਿਦਵਾਨਾਂ, ਲਿਖਾਰੀਆਂ ਅਤੇ ਖੋਜੀਆਂ ਦਾ, ਜੋ ਲਗਦਾ ਹੈ ਪੂਰੀ ਤਰ੍ਹਾਂ ਭਟਕ ਚੁਕਾ ਹੈ।

ਪੁਰਾਨੀ ਕਹਾਵਤ ਹੈ ਕੇ ਕਲਮਾਂ ਵਿੱਚ ਇੱਨੀ ਤਾਕਤ ਹੁੰਦੀ ਹੈ ਕਿ ਦੁਨੀਆਂ ਦੀ ਕਿਸੇ ਤਲਵਾਰ ਵਿੱਚ ਉਨੀ ਤਾਕਤ ਨਹੀਂ ਹੁੰਦੀ। ਇਹ ਕਲਮਾਂ ਸਦੀਆਂ ਤੋਂ ਸੁੱਤੀਆਂ ਕੌਮਾਂ ਨੂੰ ਜਗਾ ਕੇ ਰੱਖ ਦੇਂਦੀਆ ਰਹਿਆਂ ਨੇ। ਇਹ ਕਲਮਾਂ ਵੱਡੇ ਵੱਡੇ ਸੁਲਤਾਨਾਂ ਅਤੇ ਹਾਕਿਮਾਂ ਨੂੰ, ਸਿਰ ਝੁਕਾ ਦੇਣ ਲਈ ਮਜਬੂਰ ਕਰ ਦੇਂਦੀਆਂ ਰਹਿਆਂ ਨੇ। ਇਹ ਕਲਮਾਂ ਵੱਡੀਆਂ ਵੱਡੀਆਂ ਰਿਆਸਤਾਂ ਦੇ ਤਖਤੇ ਪਲਟ ਦੇਂਣ ਦਾ ਕਾਰਣ ਬਣੀਆਂ ਨੇ। ਇਨਾਂ ਕਲਮਾਂ ਵਿੱਚੋਂ ਨਿਕਲੀਆਂ ਵਾਰਾਂ ਅਤੇ ਕਵਿਤਾਵਾਂ ਨੇ ਕੌਮ ਦੇ ਸੁੱਤੇ ਲੋਕਾਂ ਵਿੱਚ ਇਕ ਨਵੀਂ ਉਮੰਗ ਅਤੇ ਜੋਸ਼ ਭਰ ਦਿਤਾ ਹੈ।

ਕੌਮ ਦੇ ਵਿਦਵਾਨ ਅਤੇ ਲਿਖਾਰੀ ਕੌਮ ਦੇ ਨਿਘਾਰ ਦੇ ਵੇਲੇ ਇਕ ਯੋਧੇ ਦੀ ਤਰ੍ਹਾਂ ਕੰਮ ਕਰਦੇ ਆਏ ਨੇ, ਅਤੇ ਉਨਾਂ ਦੀਆਂ ਕਲਮਾਂ, ਇਕ ਤਲਵਾਰ ਦਾ ਕੰਮ ਕਰਦੀਆਂ ਰਹੀਆਂ ਨੇ। ਇਹ ਤਲਵਾਰਾਂ ਜਦੋਂ ਵੀ ਚਲੀਆਂ ਨੇ, ਸੁੱਤੀਆਂ ਕੌਮਾਂ ਵਿੱਚ ਇਕ ਨਵੀਂ ਕ੍ਰਾਂਤੀ ਅਤੇ ਜਨ ਚੇਤਨਾਂ ਨੇ ਜਨਮ ਲਿਆ ਹੈ। ਲੇਕਿਨ ਅਫਸੋਸ ਦੀ ਗਲ ਇਹ ਹੈ ਕਿ ਇਹ ਤਲਵਾਰਾਂ (ਕਲਮਾਂ) ਅੱਜ ਆਪਸ ਵਿੱਚ ਹੀ ਟਕਰਾ ਰਹੀਆਂ ਨੇ। ਇਨਾਂ ਯੋਧਿਆਂ ਨੇ ਅਪਣੀਆਂ ਤਲਵਾਰਾਂ ਦਾ ਰੁੱਖ ਦੁਸ਼ਮਣ ਦੀ ਬਜਾਇ ਅਪਣੇ ਹੀ ਯੋਧਿਆਂ ਵਲ ਕਰ ਦਿਤਾ ਹੈ, ਅਤੇ ਉਹ ਇਸ ਨਾਜੁਕ ਸਮੇਂ ਅੰਦਰ ਦਿਸ਼ਾ ਹੀਣ ਹੋਕੇ ਅਪਣਿਆਂ ਦਾ ਹੀ ਸਿਰ ਵਡ੍ਹਣ 'ਤੇ ਉਤਾਰੂ ਹੋ ਚੁਕੀਆਂ ਨੇ।

ਸੋਚਿਆ ਤਾਂ ਇਹ ਸੀ ਕਿ ਹੁਣ ਕੁਝ ਦਿਨ, ਕੁਝ ਨਾਂ ਲਿਖਿਆ ਜਾਵੇ ਅਤੇ ਚੁੱਪ ਰਹਿ ਕੇ ਹੀ ਇਨਾਂ ਕਲਮਾਂ ਦਾ ਸਹੀ ਰੁੱਖ ਅਖਤਿਆਰ ਕਰਨ ਦਾ ਇੰਤਜਾਰ ਕੀਤਾ ਜਾਵੇ, ਲੇਕਿਨ ਉਹ ਕਲਮਾਂ ਹੀ ਕੀ, ਜੋ ਰੁਕ ਜਾਂਣ ਤੇ ਸੋਚ , ਡਰ ਕੇ ਤੁਰਨ ਅਤੇ ਮੌਕਾ ਪਰਸਤ ਹੋ ਜਾਣ। ਅਪਣੇ ਲਈ ਲਿਖਣ ਜਾਂ ਦੂਜਿਆਂ ਨੂੰ ਨੀਵਾਂ ਦਿਖਾਣ ਲਈ ਤੁਰਨ। ਅਜ ਇਹੋ ਜਹੀਆ ਕਲਮਾਂ ਦੀ ਬਹੁਤਾਤ ਹੈ ਜੋ "ਕਿਸੇ ਲਈ" ਲਿਖਦੀਆਂ ਹਨ, ਇਥੋਂ ਤਕ ਕਹਿਆ ਜਾ ਸਕਦਾ ਹੈ ਕੇ ਭਾੜੇ 'ਤੇ ਚਲਦੀਆਂ ਹਨ ਅਤੇ ਬਿਨਾਂ ਭਾੜੇ ਦੇ ਉਹ ਰੁੱਕ ਜਾਂਦੀਆਂ ਹਨ, ਲਗਦਾ ਹੈ ਇਹ ਕਲਮਾਂ ਨਹੀਂ ਟੈਕਸੀਆਂ ਹੋਣ। ਅਜ ਜੋ ਹਾਲਤ ਕੌਮ ਦੀ ਹੈ, ਉਸ ਲਈ ਇਨਾਂ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਨਾਂ ਮੁੱਦਿਆਂ ਤੇ ਕੌਮ ਨੂੰ ਸੁਚੇਤ ਕਰਨ ਲਈ ਅਪਣੀਆਂ ਕਲਮਾਂ ਦੀ ਧਾਰ ਨੂੰ ਤੇਜ ਕਰਨ ਅਤੇ ਵਰਤਨ, ਜਿਹੜੇ ਮੁੱਦੇ ਕੌਮ ਦੇ ਨਿਘਾਰ ਦਾ ਕਾਰਣ ਬਣ ਰਹੇ ਨੇ, ਲੇਕਿਨ ਇਸ ਤਬਕੇ ਨੂੰ ਇਕ ਦੂਜੇ ਨਾਲ ਖਹਿਬਾਜੀ ਅਤੇ ਬਹਿਸ ਕਰਣ ਤੋਂ ਹੀ ਵੇਲ੍ਹ ਨਹੀਂ ਹੈ। ਅਪਣੀ ਅਪਣੀ ਵਿਦਵਤਾ ਦਾ ਝੰਡਾ ਚੁਕੀ ਇਹ ਤੁਰੀ ਜਾ ਰਹੇ ਨੇ, ਇਨਾਂ ਨੂੰ ਸ਼ਾਇਦ ਇਸ ਗਲ ਦਾ ਵੀ ਇਹਸਾਸ ਨਹੀਂ ਹੈ ਕਿ ਇਹ ਕਰ ਕੀ ਰਹੇ ਨੇ? ਹਾਂ ! ਜੋ ਭਾੜੇ ਦੇ ਲਿਖਾਰੀ ਹਨ, ਉਹ ਜ਼ਰੂਰ ਨੀਤੀ ਦੇ ਨਾਲ ਅਪਣਾਂ ਕੰਮ ਕਰੀ ਜਾ ਰਹੇ ਨੇ ਅਤੇ ਉਹ ਸਭ ਕੁਝ ਸੋਚ ਸਮਝ ਕੇ ਕਿਸੇ ਸਵਾਰਥ ਦੇ ਵਾਸਤੇ ਲਿਖ ਰਹੇ ਨੇ, "ਕਿਸੇ ਲਈ" ਲਿਖ ਰਹੇ ਨੇ।


ਸਿੱਖ ਕੌਮ ਵਿੱਚ ਕੁਝ ਬਹੁਤ ਹੀ ਨਾਜੁਕ ਅਤੇ ਸੰਵੇਦਨ ਸ਼ੀਲ ਵਿਸ਼ੈ ਹਨ , ਜਿਨਾਂ ਤੇ ਆਏ ਦਿਨ ਕਿੰਤੂ ਖੜੇ ਕਰਕੇ ਕੌਮ ਨੂੰ ਅਸਥਿਰਤਾ ਅਤੇ ਭੰਬਲਭੁਸਿਆਂ ਵਿੱਚ ਖੜਾ ਕੀਤਾ ਜਾ ਰਿਹਾ ਹੈ, ਤਾਂਕਿ ਕੌਮ ਦੀ ਹਾਲਤ ਦਿਨ ਬ ਦਿਨ ਬੱਦਤਰ ਹੁੰਦੀ ਜਾਵੇ। ਦੁਖਾਂਤ ਇਹ ਹੈ ਕਿ ਪੰਥ ਦੇ ਦੁਸ਼ਮਣ ਜੋ ਚਾਹੁੰਦੇ ਹਨ, ਉਹ ਕੰਮ ਸਾਡੇ ਅਪਣੇ ਵਿਦਵਾਨ ਹੀ ਪੂਰਾ ਕਰੀ ਜਾ ਰਹੇ ਨੇ। ਇਨਾਂ ਵਿਸ਼ਿਆਂ ਤੇ ਸਾਡੀਆਂ ਜਾਗਰੂਕ ਧਿਰਾਂ ਆਏ ਦਿਨ ਅਪਣੇ ਵੀਚਾਰ, ਚਰਚਾਵਾਂ ਅਤੇ ਸੰਵਾਦ ਨੂੰ ਜਨਤਕ ਕਰਦੇ ਵੇਖੇ ਜਾ ਸਕਦੇ ਹਨ। ਸਿੱਖ ਵਿਰੋਧੀ ਤਾਕਤਾਂ ਦਾ ਸਿੱਖੀ ਨੂੰ ਖਤਮ ਕਰਨ ਦਾ ਅਜੇਂਡਾ ਵੀ ਤਾਂ ਇਹ ਹੀ ਹੈ, ਜਿਸਨੂੰ ਜਾਣੇ ਅੰਨਜਾਣੇ ਸਾਡੇ ਵਿਦਵਾਨ ਹੀ ਪੂਰਾ ਕਰੀ ਜਾ ਰਹੇ ਹਨ। ਉਹ ਸਾਨੂੰ ਅਪਣੇ ਮੱਤ ਵਿੱਚ ਜਜਬ ਕਰ ਲੈਣ ਲਈ, ਇਨਾਂ ਹੇਠ ਲਿਖੇ ਮੁਦਿਆਂ 'ਤੇ ਹੀ ਕੰਮ ਕਰ ਰਿਹੇ ਹਨ, ਜਿਸਨੂੰ ਸਾਡੇ ਵਿਦਵਾਨ ਬਹਿਸਾਂ, ਚਰਚਾਵਾਂ ਅਤੇ ਕਿਤਾਬਾਂ ਦੇ ਜਰਿਏ ਹੀ ਪੂਰਾ ਕਰੀ ਜਾ ਰਹੇ ਨੇ।
ਇਨਾਂ ਵਿਚੋਂ ਕੁਝ ਸੰਵੇਦਨਸ਼ੀਲ ਮੁੱਦੇ ਹਨ-
1- ਸਿੱਖਾਂ ਦੇ ਸ਼ਬਦ ਗੁਰੂ ਦਾ ਮੌਜੂਦਾ ਸਰੂਪ ਤੇ ਕਿੰਤੂ ਖੜੇ ਕਰਨਾ।
2- ਅਕਾਲ ਤਖਤ ਦੇ ਸਤਕਾਰਤ ਅਦਾਰੇ ਦੇ ਸੰਦੇਸ਼ ਅਤੇ ਸਿਧਾਂਤ 'ਤੇ ਕਿੰਤੂ ਕਰਨਾ।
3- ਸਿੱਖੀ ਸਰੂਪ ਨਾਲ ਖਿਲਵਾੜ (ਸਹਿਜਧਾਰੀ ਸਿੱਖ ਦੇ ਨਾਮ 'ਤੇ)।
4- ਸਿੱਖ ਇਤਿਹਾਸ ਅਤੇ ਲਿਟਰੇਚਰ ਨੂੰ ਵਿਕ੍ਰਤ ਕਰਨਾ।
5- ਸਿੱਖੀ ਦੇ ਧਾਰਮਿਕ ਸੰਵਿਧਾਨ, ਸਿੱਖ ਰਹਿਤ ਮਰਿਯਾਦਾ ਨੂੰ ਸਿਰੇ ਤੋਂ ਰੱਦ ਕਰਨਾ।
ਪੰਥ ਵਿਰੋਧੀ ਤਾਕਤਾਂ ਅਤੇ ਉਨਾਂ ਦੇ ਖਰੀਦੇ ਭਾੜੇ ਦੇ ਇਹ ਅਖੌਤੀ ਵਿਦਵਾਨ ਅਤੇ ਲਿਖਾਰੀ ਇਹ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਆਮ ਸਿੱਖਾਂ ਦੇ ਮਨ ਵਿੱਚ ਇਨਾਂ ਵਿਸ਼ਿਆਂ ਤੇ ਕਿੰਤੂ ਪੈਦਾ ਕਰ ਦੇਣ ਦੀ ਸਾਜਿਸ਼ ਰੱਚ ਚੁਕੇ ਹਨ। ਸਾਡੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਉਸ ਸਾਜਿਸ਼ ਦੇ ਅਧੀਨ ਆਪਸ ਵਿੱਚ ਹੀ ਉਲਝਾ ਕੇ ਰੱਖ ਦਿਤਾ ਗਇਆ ਹੈ। ਜਿਸਦਾ ਇਨਾਂ ਨੂੰ ਇਹਸਾਸ ਤਕ ਨਹੀਂ ਹੈ। ਗਿਆਨ ਅਤੇ ਖੋਜ ਦੇ ਨਾਮ 'ਤੇ ਇਹ ਭਾੜੇ ਦੇ ਵਿਦਵਾਨ ਜਾਣ ਬੂਝ ਕੇ ਅਤੇ ਇਕ ਸਾਜਿਸ਼ ਦੇ ਤਹਿਤ, ਇਨਾਂ ਨਾਜੁਕ ਵਿਸ਼ਿਆਂ 'ਤੇ ਜਨਤਕ ਰੂਪ ਵਿੱਚ ਚਰਚਾ ਛੇੜਦੇ ਹਨ ਅਤੇ ਉਨਾਂ ਦੇ ਜਾਲ ਵਿੱਚ ਦੂਜੇ ਭੋਲੇ ਭਾਲੇ ਲਿਖਾਰੀ ੳਤੇ ਵਿਦਵਾਨ ਸਹਿਜੇ ਹੀ ਫੱਸ ਜਾਂਦੇ ਹਨ, ਕਿਉਂਕਿ ਹਰ ਵਿਦਵਾਨ ਵਿੱਚ ਅਪਣੀ ਗਲ ਨੂੰ ਪ੍ਰਮੁਖਤਾ ਦੇਣ ਦੀ ਇਕ ਛੁੱਪੀ ਹੋਈ ਕਮਜ਼ੋਰੀ ੳਰੂਰ ਹੁੰਦੀ ਹੈ।

ਇਸ ਜਾਲ ਵਿੱਚ ਦੂਜੇ ਲਿਖਾਰੀ ਤਾਂ ਫਸਦੇ ਹੀ ਹਨ ਉਨਾਂ ਦੀ ਅਪਸੀ ਬਹਿਸ ਬਾਜੀ ਦੇ ਫਾਇਦੇ ਵੀ ਉਨਾਂ ਪੰਥ ਵੋਰੋਧੀ ਧਿਰਾਂ ਨੂੰ ਹੀ ਮਿਲਦੇ ਹਨ।
ਪਹਿਲਾ, ਇਹ ਕਲਮਾਂ ਆਪਸੀ ਮਾਰ ਕੱਟ ਵਿੱਚ ਉਲਝ ਕੇ ਜਰੂਰੀ ਵਿਸ਼ਿਆਂ ਬਾਰੇ ਕੌਮ ਨੂੰ ਸੁਚੇਤ ਕਰਣ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ, ਅਤੇ ਉਨਾਂ ਦੀ ਅਸਲੀ ਤਾਕਤ ਦਾ ਸਹੀ ਇਸਤੇਮਾਲ, ਜੋ ਕੌਮ ਦੀ ਚੜਦੀਕਲਾ ਅਤੇ ਭਲਾਈ ਲਈ ਹੋ ਸਕਦਾ ਹੈ, ਉਹ ਖਰਾਬ ਕਰ ਦਿਤੀ ਜਾਂਦੀ ਹੈ। ਦੂਜਾ, ਇਨਾਂ ਸੰਵੇਦਨਸ਼ੀਲ ਮੁਦਿਆ ਨੂੰ ਪੜ੍ਹ ਕੇ ਕੱਚੀ ਸੋਚ ਵਾਲਾ ਪਾਠਕ, ਜੋ ਬਹੁਤ ਕੁਝ ਜਾਨਣ ਅਤੇ ਸਿੱਖਣ ਦਾ ਯਤਨ ਕਰ ਰਿਹਾ ਹੁੰਦਾ ਹੈ, ਉਹ ਕਈ ਪ੍ਰਕਾਰ ਦੇ ਭੰਬਲ ਭੂਸਿਆਂ ਅਤੇ ਸ਼ੰਕਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਪਾਠਕ ਇਨਾਂ ਉਲਝ ਜਾਂਦਾ ਹੈ, ਕਿ ਕੌਣ ਸਹੀ ਲਿਖ ਰਿਹਾ ਹੈ ਅਤੇ ਕੌਣ ਗਲਤ ਲਿਖ ਰਿਹਾ ਹੈ, ਇਸ ਗਲ ਦਾ ਫੈਸਲਾ ਵੀ ਉਹ ਨਹੀਂ ਕਰ ਪਾਉਂਦਾ। ਇਹ ਵੀ ਉਨਾਂ ਦੀ ਉਸ ਸਾਜਿਸ਼ ਦਾ ਹੀ ਨਤੀਜਾ ਹੈ ਕਿ ਅਸੀਂ ਇਨ੍ਹਾਂ ਨਾਜੁਕ ਵਿਸ਼ਿਆਂ 'ਤੇ ਹੀ ਆਪਸ ਵਿੱਚ ਜਨਤਕ ਰੂਪ ਵਿੱਚ ਬਹਿਸਬਾਜੀ ਕਰਦੇ ਅਕਸਰ ਨਜਰ ਆਂਉਦੇ ਹਾਂ

ਕਈ ਵਾਰ ਮੇਰੀਆਂ ਲਿਖਤਾਂ ਵਿੱਚ ਪਾਠਕਾਂ ਨੂੰ ਕੁੱਝ ਗਲਾਂ ਔਖੀਆਂ ਅਤੇ ਕੌੜੀਆਂ ਜ਼ਰੂਰ ਲਗਦੀਆਂ ਹਨ, ਅਤੇ ਮੈਨੂੰ ਅਕਸਰ ਇਨਾਂ ਗਲਾਂ ਲਈ ਅਪਣੇ ਇਸ ਜਾਗਰੂਕ ਤਬਕੇ ਕੋਲੋਂ ਵੀ ਅਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਲੇਕਿਨ ਕੀ ਕਰਾਂ? ਸੱਚ ਕਹਿਣਾ ਅਤੇ ਸੁਨਣਾ ਅਤੇ ਉਸ ਨੂੰ ਪਚਾਣਾ ਬਹੁਤ ਹੀ ਔਖਾ ਹੁੰਦਾ ਹੈ, ਕਿਉਂਕਿ ਇਹ ਕੌੜਾ ਹੀ ਨਹੀਂ ਕਸੈਲਾ ਵੀ ਬਹੁਤ ਹੁੰਦਾ ਹੈ।

ਅੱਜ ਤੁਸੀਂ ਕੀ ਸਮਝਦੇ ਹੋ, ਕਿ ਆਰ. ਐਸ. ਐਸ ਵਰਗੀ ਕਟੱਰ ਹਿੰਦੂ ਰਾਸ਼ਟ੍ਰ ਦਾ ਨਕਸ਼ਾ ਉਲੀਕਣ ਵਾਲੀ ਸੰਸਥਾ ਦੇ ਹਜਾਰਾਂ ਵਰਕਰ ਬਾਗਾਂ ਅਤੇ ਪਾਰਕਾਂ ਵਿੱਚ ਨਿਕਰਾਂ ਅਤੇ ਸੋਟੀਆਂ ਫੱੜ ਕੇ, ਹਰ ਰੋਜ਼ ਗਤਕਾ ਖੇਡਣ ਜਾਂ ਕਸਰਤ ਕਰਨ ਲਈ ਉਥੇ ਇਕੱਠੇ ਹੁੰਦੇ ਹਨ? ਨਹੀਂ! ਉਹ ਚਾਲਾਕ ਚਾਣਕਿਆ ਦੇ ਚੇਲੇ ਹਨ। ਪਾਰਕਾਂ ਅਤੇ ਮੈਦਾਨਾਂ ਵਿੱਚ ਉਹ ਨੀਤੀਆਂ ਬਣਾਉਣ ਲਈ ਇਕਠੇ ਹੁੰਦੇ ਹਣ ਅਤੇ ਆਪਣੀਆਂ ਭਵਿੱਖ ਦੀਆਂ ਨੀਤੀਆਂ ਨੂੰ ਲਾਗੂ ਕਰਣ ਦੀਆਂ ਸਕੀਮਾਂ ਬਣਾਉਂਦੇ ਹਨ। ਇਨਾਂ ਪਾਰਕਾਂ ਅਤੇ ਮੈਦਾਨਾਂ ਤੋਂ ਵੱਧ ਮਹਫੂਜ ਅਤੇ ਏਕਾਂਤ ਥਾਂ, ਹੋਰ ਕਿਹੜੀ ਹੋ ਸਕਦੀ ਹੈ? ਜਿਥੇ ਨਾਂ ਕੋਈ ਜਾਸੂਸ ਹੋਵੇ ਅਤੇ ਨਾਂ ਕੋਈ ਮਾਈਕ ਅਤੇ ਸਪੀਕਰ ਹੋਵੇ, ਨਾ ਬਾਹਰ ਦਾ ਕੋਈ ਬੰਦਾ ਆ ਸਕੇ। ਇਨਾਂ ਗੁਪਤ ਮੀਟਿੰਗਾਂ ਵਿੱਚ ਬਹੁਤ ਕੁਝ ਊਲੀਕਿਆ ਅਤੇ ਤੈਅ ਕੀਤਾ ਜਾਂਦਾ ਹੈ, ਜਿਸ ਦੀ ਕਿਸੇ ਨੂੰ ਖਬਰ ਤਕ ਨਹੀਂ ਲਗਦੀ।

ਦੂਜੇ ਪਾਸੇ
ਇਕ ਅਸੀ ਹਾਂ ਕਿ ਸਾਡੇ ਢਿਡ ਵਿੱਚ ਜੋ ਹੁੰਦਾ ਹੈ, ਉਹ ਦੂਜੇ ਦਿਨ ਪੂਰੀ ਦੁਨੀਆ ਦੇ ਸਾਮ੍ਹਣੇ ਆ ਜਾਂਦਾ ਹੈ। ਸਾਨੂੰ ਅਪਣੀ ਵਿਦਵਤਾ ਦੇ ਝੰਡੇ ਗਡਣ ਲਈ ਮਾਈਕ ਵੀ ਚਾਹੀਦਾ ਹੈ, ਸਟੇਜ ਵੀ ਚਾਹੀਦੀ ਹੈ, ਮੀਡੀਆ ਵੀ ਚਾਹੀਦਾ ਹੈ ਅਤੇ ਉਹ ਵੈਬਸਾਈਟਾਂ ਅਤੇ ਇੰਟਰਨੈਟ ਵੀ ਚਾਹੀਦਾ ਹੈ, ਜਿੱਥੇ ਅਸੀ ਇਹ ਦਰਸਾ ਸਕੀਏ ਕੇ ਸਾਡੇ ਤੋਂ ਵੱਡਾ ਹੋਰ ਕੋਈ ਵਿਦਵਾਨ ਨਹੀਂ ਹੈ, ਭਾਂਵੇ ਦੁਸ਼ਮਣ ਤੁਹਾਡੀ ਗਲ ਸੁਣ ਕੇ, ਤੁਹਾਡੇ ਤੋਂ ਪਹਿਲਾਂ ਹੀ, ਉਸ ਦੀ ਕਾਟ ਕੱਢ ਲੈਂਦਾ ਹੈ। ਅੱਜ ਉਨਾਂ ਵਿਚ ਵੇਖੋ, ਕਿ ਕੰਮ ਕਰਨ ਵਾਲਿਆਂ ਦੀ ਕਿੰਨੀ ਵੱਡੀ ਗਿਣਤੀ ਹੈ, ਅਤੇ ਜਨਤਕ ਰੂਪ ਵਿੱਚ ਬਿਆਨ ਦੇਣ ਵਾਲੇ ਕਿੰਨੇ ਹਨ? ਲੱਖਾਂ ਦੀ ਤਾਦਾਦ ਵਿੱਚ ਕੰਮ ਕਰਨ ਵਾਲੇ ਵਰਕਰ ਹਨ ਅਤੇ ਜਨਤਕ ਰੂਪ ਵਿਚ ਬਿਆਨ ਦੇਣ ਵਾਲੇ ਗਿਣਤੀ ਦੇ ਲੀਡਰ ਹਨ। ਸਾਡੇ ਵਿਚ ਕੰਮ ਕਰਨ ਵਾਲਾ ਕੋਈ ਨਹੀਂ, ਤੇ ਹਰ ਬੰਦਾ ਲੀਡਰ ਹੈ। ਹਰ ਵਿਦਵਾਨ ਨੇ ਅਪਣਾ ਅਪਣਾ ਝੰਡਾ ਫੜਿਆ ਹੋਇਆ ਹੈ। ਨਾ ਕਿਸੇ ਨੂੰ ਅਗੇ ਲਗਣ ਦੇਣਾ ਹੈ ,ਅਤੇ ਨਾ ਕਿਸੇ ਦੇ ਪਿੱਛੇ ਲਗਣਾ ਹੈ, ਬਸ ਸਾਡੇ ਕੋਲ ਇਹ ਹੀ ਰਹਿ ਗਇਆ ਹੈ। ਸਾਰੇ ਹੀ ਚੌਧਰੀ ਹਨ। ਜੇ ਕੋਈ ਕਹਿ ਦੇਵੇ ਉਹ ਹੀ ਪੱਥਰ ਦੀ ਲਕੀਰ ਬਣ ਜਾਵੇ। ਭਲਿਉ ! ਜੇ ਉਹ ਪਿੰਡ ਹੀ ਨਾ ਰਿਹਾ ਤੇ ਚੌਧਰੀ ਕਿਸ ਪਿੰਡ ਦੇ ਬਣੋਗੇ?

ਜ਼ਰਾ ਸੋਚੋ, ਤੇ ਪਹਿਲਾਂ ਉਸ ਪਿੰਡ ਦੀਆਂ ਹੱਦਾਂ ਦੀ ਨਿਗਰਾਨੀ ਕਰੋ, ਜਿਸ ਉੱਤੇ ਦੁਸ਼ਮਨ ਦੀ ਮਾੜੀ ਨੀਯਤ ਅਤੇ ਪੈਨੀ ਨਿਗਾਹ ਲਗੀ ਹੋਈ ਹੈ।
ਕੋਈ ਮਸਲਾ ਆਇਆ ਨਹੀਂ ਕਿ ਦੂਜੇ ਦਿਨ ਹੀ ਉਹਦਾ ਬਿਆਨ ਵੀ ਲੈ, ਅਤੇ ਇਸਦਾ ਬਿਆਨ ਵੀ ਲੈ। ਇਕ ਕੁੱਝ ਲਿਖ ਰਿਹਾ ਹੈ, ਦੂਜਾ ਕੁਝ ਕਹਿ ਰਿਹਾ ਹੈ। ਫਿਰ ਇਕ ਦੂਜੇ ਦੇ ਬਿਆਨਾਂ 'ਤੇ ਬਹਿਸ, ਖਹਿਬਾਜੀ ਅਤੇ ਅੰਤ ਵਿੱਚ ਵਖਰੇਵਾਂ ਬਸ ਹੋਰ ਕੁਝ ਵੀ ਨਹੀਂ। ਦੁਸ਼ਮਨ ਸਾਡੇ 'ਤੇ ਹਸਦਾ ਹੈ। ਉਨਾਂ ਦੇ ਖਰੀਦੇ ਹੋਏ ਭਾੜੇ ਦੇ ਲੋਕ ਸਾਡੇ 'ਤੇ ਹਸਦੇ ਹਨ ਕਿ ਸਾਡਾ ਪਾਇਆ ਜਾਲ ਸਹੀ ਥਾਂ 'ਤੇ ਪੈ ਰਿਹਾ ਹੈ। ਉਨਾਂ ਕੋਲ ਨੀਤੀ ਹੈ, ਸਾਨੂੰ ਪਤਾ ਨਹੀਂ, ਕਿ ਨੀਤੀ ਕੀ ਹੁੰਦੀ ਹੈ। ਉਨਾਂ ਕੋਲ ਸੰਗਠਨ ਹੈ, ਸਾਡੇ ਕੋਲ ਵਖਰੇਵਾਂ ਹੈ। ਉਨਾਂ ਦਾ ਧਰਮ ਸਿਆਸਤ ਨੂੰ ਚਲਾਉਂਦਾ ਹੈ, ਸਾਡੀ ਸਿਆਸਤ ਧਰਮ ਨੂੰ ਚਲਾਉਂਦੀ ਹੈ। ਵੀਰੋ, ਜਰਾ ਸਵੈ ਪੜਚੋਲ ਕਰੀਏ, ਕਿ ਅਸੀਂ ਕਿਥੇ ਖੜੇ ਹਾਂ? ਸਾਡਾ ਕੀ ਹਸ਼ਰ ਹੋਣ ਵਾਲਾ ਹੈ? ਸਾਡੇ ਕੋਲ ਉਨਾਂ ਨਾਲ ਲੜਨ ਦੀ ਤਿਆਰੀ ਤਾਂ ਦੂਰ ਦੀ ਗਲ ਹੈ, ਸਾਡੀ ਸੋਚ ਵੀ ਉਥੇ ਨਹੀਂ ਪੁੱਜੀ ਹੈ ।

ਇਕ ਵੀਰ ਦਾ ਫੋਨ ਆਇਆ, ਕਹਿਨ ਲਗਾ ਵੀਰ ਜੀ ਤੁਸੀਂ ਕਹਿੰਦੇ ਹੋ ਕੌਮ ਦੇ ਇਹ ਹੀ ਆਸਾਰ ਰਹੇ ਤੇ ਕੌਮ ਨੇ ਮੁੱਕ ਜਾਣਾ ਹੈ, ਮੈ ਆਪ ਜੀ ਨਾਲ ਸਹਿਮਤ ਨਹੀਂ, ਸਿੱਖ ਕੌਮ ਕਦੀ ਵੀ ਮੁੱਕ ਨਹੀਂ ਸਕਦੀ। ਮੈਂ ਉਸ ਨੂੰ ਜਵਾਬ ਦਿੱਤਾ, ਵੀਰਾ, ਤੇਰੇ ਵਰਗੇ ਕਈ ਹੋਰ ਵੀਰਾਂ ਨੇ ਵੀ ਇਹ ਖੁਸ਼ਫਹਿਮੀ ਪਾਲੀ ਹੋਈ ਹੈ, ਤੂੰ ਵੀ ਸ਼ਾਇਦ ਉਸ ਖੁਸ਼ਫਹਿਮੀ ਦਾ ਹੀ ਸ਼ਿਕਾਰ ਹੈ । ਕੌਮ ਮੁੱਕੇਗੀ ਨਹੀਂ, ਇਹ ਸੱਚ ਹੈ, ਲੇਕਿਨ ਰਹੇਗੀ ਵੀ ਨਹੀਂ। ਜੇ ਕਿਸੇ ਪਰਿਵਾਰ ਦੇ ਦਸ ਜੀਅ ਹੋਣ ਤੇ ਉਸ ਵਿਚੋਂ ਹੌਲੀ ਹੌਲੀ ਕਰਕੇ ਨੌ ਮਰ ਜਾਂਣ ਤੇ ਉਸ ਇਕ ਜੀਅ ਨੂੰ ਕੀ ਤੂੰ ਪਰਿਵਾਰ ਕਹੇਂਗਾ? ਅਜ ਅਸੀਂ ਇੱਕ ਇੱਕ ਕਰ ਕੇ ਮਰਦੇ ਜਾ ਰਹੇ ਹਾਂ। ਕੁੱਝ ਦਾ ਸਰੂਪ ਖਤਮ ਹੋ ਗਇਆ ਹੈ , ਤੇ ਕੁੱਝ ਦਾ ਜ਼ਮੀਰ ਮਰ ਚੁਕਾ ਹੈ। ਕੁੱਝ ਅਧਿਆਤਮਕ ਪੱਖੋਂ ਮਰ ਗਏ ਹਨ, ਕੁਝ ਮਾਨਸਿਕ ਪੱਖੋਂ ਮਰ ਚੁਕੇ ਹਨ। ਹਰ ਰੋਜ ਸਿੱਖੀ ਦੀ ਮੌਤ ਹੋ ਰਹੀ ਹੈ। ਬ੍ਰਾਹਮਣਵਾਦ ਸਾਡੇ 'ਤੇ ਹਾਵੀ ਹੋ ਚੁਕਾ ਹੈ। ਬ੍ਰਾਹਮਣਵਾਦ ਕਿਸੇ ਵਿੱਚ ਘੱਟ ਅਤੇ ਕਿਸੇ ਵਿੱਚ ਬਹੁਤਾ ਜਰੂਰ ਹੋ ਸਕਦਾ ਹੈ, ਲੇਕਿਨ ਉਹ ਸਾਡੇ ਅੰਦਰ ਵੜ ਕੇ ਸਾਡਾ ਗਲਾ ਘੋਟ ਰਿਹਾ ਹੈ। ਇਸ ਬ੍ਰਾਹਮਣ ਦੇ ਅਗੇ ਕੌਣ ਕਿਸ ਵੇਲੇ ਮੱਥਾ ਟੇਕ ਦੇਵੇ, ਕੌਣ ਇਸ ਦੇ ਹੱਥ ਵਿਕ ਜਾਵੇ, ਇਹ ਕੁਝ ਨਹੀਂ ਕਹਿਆ ਜਾ ਸਕਦਾ ।


ਇਸ ਲੇਖ ਵਿੱਚ ਉਪਰ ਗਲ ਕੀਤੀ ਗਈ ਸੀ ਕੁਝ ਸੰਵੇਦਨ ਸ਼ੀਲ ਮੁੱਦਿਆਂ ਦੀ, ਜਿਨਾਂ ਤੇ ਸਾਡੇ ਕੋਲੋਂ ਇਕ ਸਾਜਿਸ਼ ਦੇ ਤਹਿਤ ਬਹਿਸ ਕਰਵਾ ਕੇ ਕੌਮ ਵਿੱਚ ਕਈ ਪ੍ਰਕਾਰ ਦੀਆਂ ਦੁਬਿਧਾ ਖੜੀਆਂ ਕੀਤੀਆਂ ਜਾ ਰਹਿਆਂ ਨੇ। ਭਾਵੇਂ ਮੇਰੀ ਇਸ ਗਲ ਨੂੰ ਕੁਝ ਲੋਕ ਕੋਰੀ ਕਲਪਨਾਂ ਜਾਂ ਮੇਰੇ ਮਨ ਦਾ ਵਲੇਵਾਂ ਕਹਿ ਕਿ ਪਾਸਾ ਵੱਟ ਲੈਣਗੇ, ਇਹ ਮੈਂ ਚੰਗੀ ਤਰ੍ਹਾਂ ਜਾਂਣਦਾ ਹਾਂ, ਲੇਕਿਨ ਮੈਂ ਇਹ ਵੀ ਚੰਗੀ ਤਰ੍ਹਾਂ ਜਾਂਣਦਾ ਹਾਂ ਕਿ ਉਨਾਂ ਕੋਲ ਇਸ ਗਲ ਦਾ ਵੀ ਕੋਈ ਜਵਾਬ ਨਹੀਂ ਹੈ ਕਿ- ਕੀ ਇਨਾਂ ਸੰਵੇਦਨ ਸ਼ੀਲ ਮੁਦਿਆਂ 'ਤੇ ਜਨਤਕ ਰੂਪ ਵਿੱਚ ਪੰਥ ਦੋਖੀਆਂ ਦੇ ਸਾਮ੍ਹਣੇ ਕੋਈ ਵੀ ਗਲ ਜਾਂ ਬਹਿਸ ਕਰਨੀ ਕੀ ਕੌਮ ਦੇ ਹਿੱਤ ਵਿਚ ਹੈ? ਜਾਂ ਇਸ ਦੇ ਕੋਈ ਉਸਾਰੂ ਸਿੱਟੇ ਭਵਿੱਖ ਵਿੱਚ ਨਿਕਲ ਸਕਦੇ ਨੇ? ਇਸ ਗਲ ਨੂੰ ਪੰਥ ਦੀਆਂ ਕਈ ਜਾਗਰੂਕ ਧਿਰਾਂ ਅਤੇ ਵਿਦਵਾਨਾਂ ਨੇ ਇਕ ਮੱਤ ਤੋਂ ਸਵੀਕਾਰ ਵੀ ਕੀਤਾ ਹੈ ਕਿ, ਪੰਥ ਦੇ ਕਿਸੇ ਵੀ ਸੰਵੇਦਨਸ਼ੀਲ ਮੁੱਦੇ 'ਤੇ ਜਨਤਕ ਰੂਪ ਵਿੱਚ ਖੁੱਲੀ ਬਹਿਸ ਕਰਨਾ ਪੰਥ ਦੇ ਹਕ ਵਿੱਚ ਨਹੀਂ ਹੈ। ਦੂਜੇ ਪਾਸੇ ਇਹ ਹੀ ਜਾਗਰੂਕ ਧਿਰਾਂ ਆਏ ਦਿਨ ਕੋਈ ਨਾਂ ਕੋਈ ਸੰਵੇਦਨਸ਼ੀਲ ਮੁੱਦਾ ਆਪ ਹੀ ਚੁਕ ਲੈਂਦੀਆਂ ਨੇ। ਦਾਸ ਇਨਾਂ ਵਿਸ਼ਿਆਂ ਉਪਰ ਕਈ ਲੇਖ ਪਹਿਲਾਂ ਵੀ ਲਿੱਖ ਕੇ ਅਪਣੇ ਵੀਚਾਰ ਸਾਂਝੇ ਕਰ ਚੁਕਾ ਹੈ। ਇਥੇ ਦਾਸ ਸਿਰਫ, ਇਕ ਦੋ ਵਿਸ਼ਿਆਂ 'ਤੇ ਸੰਖੇਪ ਵਿੱਚ ਪਾਠਕਾਂ ਨਾਲ ਵੀਚਾਰ ਸਾਂਝੇ ਕਰੇਗਾ।


1-
ਸਿੱਖਾਂ ਦੇ ਸ਼ਬਦ ਗੁਰੂ ਦੇ ਮੌਜੂਦਾ ਸਰੂਪ 'ਤੇ ਕਿੰਤੂ

ਸਭ ਤੋਂ ਵਡਾ ਅਤੇ ਸਭ ਤੋਂ ਸੰਵੇਦਨਸ਼ੀਲ ਮੁੱਦਾ ਸਿੱਖਾਂ ਦੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਬਾਰੇ ਵਾਰ ਵਾਰ ਉਠਾਇਆ ਜਾਂਦਾ ਹੈ ਅਤੇ ਉਸ ਉਪਰ ਬਹਿਸ ਅਤੇ ਚਰਚਾ ਵੀ ਕਰਵਾਈ ਜਾਂਦੀ ਹੈ। ਗਿਆਨ ਅਤੇ ਖੋਜ ਦੇ ਨਾਮ ਤੇ ਸਭ ਤੋਂ ਵਡਾ ਮੂਰਖਤਾ ਭਰਿਆ ਇਹ ਕੰਮ ਕੀਤਾ ਜਾ ਰਿਹਾ ਹੈ। ਗੁਰੂ ਦੇ ਸਰੂਪ 'ਤੇ ਹੀ ਕਿੰਤੂ ਕਰਨਾਂ। ਰਹੀ ਗਲ "ਰਾਗਮਾਲਾ" ਦੀ ਉਸ ਨੂੰ ਕੋਈ ਵੀ ਸੁਚੇਤ ਸਿੱਖ ਗੁਰਬਾਣੀ ਨਹੀਂ ਮੰਨਦਾ ਅਤੇ ਜਦੋਂ ਉਸ ਬਾਰੇ ਸਿੱਖ ਰਹਿਤ ਮਰਿਯਾਦਾ ਵਿੱਚ ਇਕ ਪੰਥਿਕ ਫੈਸਲਾ ਵੀ ਮੌਜੂਦ ਹੈ, ਫਿਰ ਵਾਰ ਵਾਰ ਉਸ ਦਾ ਬਖੇੜਾ ਕਿਉਂ ਖੜਾ ਕੀਤਾ ਜਾਂਦਾ ਹੈ? ਇਹ ਉਹ ਲੋਕ ਵੀ ਜਾਣਦੇ ਹਨ ਕਿ ਕੌਮ ਹਲੀ ਉਨਾਂ ਹਾਲਾਤਾਂ ਵਿੱਚ ਬਿਲਕੁਲ ਨਹੀਂ ਕਿ ਇਨਾਂ ਵਿਸ਼ਿਆਂ ਨੂੰ ਛੇਡ਼ਿਆ ਜਾਵੇ। ਪੰਥ ਵਿਰੋਧੀ ਤਾਕਤਾਂ ਵੀ ਇਹ ਜਾਣਦੀਆਂ ਹਨ ਕਿ ਜੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਹੀ ਤੋੜ ਦਿੱਤਾ ਜਾਵੇ ਜਾਂ ਉਸ ਤੇ ਹੀ ਕਿੰਤੂ ਖੜੇ ਕਰ ਦਿਤੇ ਜਾਣ ਤੇ ਸਿੱਖ ਨੇ ਆਪ ਹੀ ਮੁੱਕ ਜਾਣਾ ਹੈ।
ਦੂਜੀ ਗਲ ਉਨਾਂ ਵੀਰਾਂ ਕੋਲ ਕੀ ਗਾਰੰਟੀ ਹੈ, ਕਿ ਗੁਰੂ ਦੇ ਮੌਜੂਦਾ ਸਰੂਪ ਵਿੱਚ ਛੇੜ ਛਾੜ ਕਰਨ ਵੇਲੇ ਕੀ ਉਹ ਪੰਥ ਵਿਰੋਧੀ ਤਾਕਤਾਂ ਉਭਰ ਕੇ ਫੇਰ ਸਾਮ੍ਹਣੇ ਨਹੀਂ ਆ ਜਾਣਗੀਆਂ, ਜੋ ਇਸ ਸਰੂਪ ਦੀ ਬਾਂਇਡਿੰਗ Binding ਖੁਲਣ ਦੀ ਤਾਕ ਵਿੱਚ ਪੱਬਾਂ ਭਾਰ ਖੜੀਆਂ ਹੋਈਆਂ ਨੇ।

ਅੱਜ ਇਨਾਂ ਵੀਰਾਂ ਕੋਲੋਂ ਮੈਂ ਇਕ ਸਵਾਲ ਪੁਛਦਾ ਹਾਂ, ਨਿਰਣਾਂ ਪਾਠਕ ਆਪ ਕਰ ਲੈਣਗੇ ਕਿ ਅੱਜ ਇਕ ਸਾਜਿਸ਼ ਦਾ ਸ਼ਿਕਾਰ ਹੋਕੇ ਸਾਡੀ ਸਿੱਖੀ ਦਾ ਹੀ ਉਹ ਅੰਗ ਜਿਨਾਂ ਨੂੰ "ਰਵਿਦਾਸ ਸਮਾਜ" ਦੇ ਨਾਮ ਤੇ ਸਾਡੇ ਤੋਂ ਵੱਖ ਕਰ ਦਿਤਾ ਗਇਆ। ਉਨਾਂ ਬਾਬਾ ਰਵਿਦਾਸ ਜੀ ਦੀ ਬਾਣੀ ਨੂੰ ਵਖਰਾ ਕਰ ਕੇ ਇਕ ਵਖਰਾ ਗ੍ਰੰਥ ਬਣਾ ਲਿਆ ਹੈ, ਜਿਸ ਵਿੱਚ ਲੱਖਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਹੋਏ। ਉਨਾਂ ਇਹ ਵੀ ਐਲਾਨ ਕਰ ਦਿਤਾ ਹੈ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਾਡੇ ਗੁਰੂ ਰਵਿਦਾਸ ਜੀ ਹਨ। ਇਹ ਵਿਦਵਾਨ ਉਸ ਵੇਲੇ ਕਿੱਥੇ ਸਨ? ਜਿਸ ਵੇਲੇ ਇਹ ਪੰਥ ਵਿਰੋਧੀ ਤਾਕਤਾਂ ਇਨਾਂ ਵੀਰਾਂ ਨੂੰ, ਸਾਡੇ ਮੂਹੋਂ ਹੀ ਇਨਾਂ ਸਿੱਖੀ ਦੇ ਹੀ ਇਕ ਅੰਗ ਨੂੰ "ਮਜ੍ਹਬੀ ਸਿੱਖ" ਕਹਿ ਕੇ ਬੁਲਾਂਦੀਆਂ ਰਹਿਆਂ ? ਇਨਾਂ ਵੀਰਾਂ ਦੀ ਗਿਆਨ ਅਤੇ ਖੋਜ ਅਤੇ ਪੰਥ ਦਰਦ ਉਸ ਵੇਲੇ ਕਿਥੇ ਸੀ, ਜਦੋਂ ਇਕ ਵਖਰਾ ਗ੍ਰੰਥ ਉਸ ਵਿੱਚੋਂ ਸਥਾਪਿਤ ਕੀਤਾ ਜਾ ਰਿਹਾ ਸੀ ? ਇਹ ਸਾਰੀ ਸਾਜਿਸ਼ ਇਕ ਦਿਨ ਵਿੱਚ ਮੁਕੱਮਲ ਨਹੀਂ ਹੋਈ। ਇਸ ਕੰਮ ਵਿੱਚ ਵੀ ਭਾੜੇ ਦੇ ਉਹ ਵਿਦਵਾਨ ਕਈ ਵਰ੍ਹਿਆਂ ਤੋਂ ਲਗੇ ਹੋਏ ਸਨ, ਜੋ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ "ਅਖੌਤੀ" ਅਤੇ "ਨਕਲੀ" ਕਹਿ ਕੇ ਆਏ ਦਿਨ ਉਸ ਉਪਰ ਹਮਲੇ ਕਰ ਰਹੇ ਨੇ। ਜਿਸ ਵੇਲੇ ਇਹ ਰਾਗਮਾਲਾ ਨੂੰ ਕੱਢਣ ਦੀ ਗਲ ਕਰਨਗੇ, ਬਹੁਤ ਕੁੱਝ ਵੱਖ ਹੋ ਜਾਵੇਗਾ। ਉਸ ਵੇਲੇ ਗੁਰੂ ਦੇ ਸਰੂਪ 'ਤੇ ਕਿੰਤੂ ਕਰਨ ਵਾਲੇ ਇਨਾਂ ਅਖੌਤੀ ਵਿਦਵਾਨਾਂ ਦੀ ਵਿੱਦਵਤਾ ਕਿਸੇ ਕੰਮ ਨਹੀਂ ਆ ਸਕੇਗੀ।
ਜਿਸ ਕੌਮ ਦੇ ਵਿਦਵਾਨ ਅਤੇ ਇਸ ਦਾ ਬਹੁਤ ਜਾਗਰੂਕ ਤਬਕਾ ਧੂੰਦਾ ਸਾਹਿਬ ਨੂੰ "ਸਕਤਰੇਤ" ਵਿੱਚ ਪੇਸ਼ ਹੋਕੇ ਪੁਜਾਰੀਆਂ ਦੇ ਸਾਮ੍ਹਣੇ ਗੋਡੇ ਟੇਕਣ ਨੂੰ "ਸਿਧਾਂਤਕ" ਜਾਂ "ਗੈਰ ਸਿਧਾਂਤਕ " ਸਾਬਿਤ ਨਹੀਂ ਕਰ ਸਕਿਆ, ਉਹ ਸ਼ਬਦ ਗੁਰੂ ਦੇ ਮੌਜੂਦਾ ਸਰੂਪ ਵਿੱਚ ਛੇੜ ਛਾੜ ਨੂੰ ਕੀ ਰੋਕ ਸਕੇਗਾ ?

ਇਸ ਕਰਕੇ ਰੱਬ ਦਾ ਵਾਸਤਾ ਜੇ ਕਿ ਅਪਣੇ ਗੁਰੂ 'ਤੇ ਕਿਸੇ ਤਰ੍ਹਾਂ ਦੇ ਕਿੰਤੂ ਅਤੇ ਬਖੇੜੇ ਖੜੇ ਨਾ ਕਰੋ। ਉਨਾਂ ਅਖੌਤੀ ਵਿਦਵਾਨਾਂ ਕੋਲੋਂ ਵੀ ਸਾਵਧਾਨ ਰਹੋ, ਜੋ ਸਾਡੇ ਵਿੱਚ ਘੁਸਪੈਠ ਕਰਕੇ ਆਏ ਦਿਨ ਇਸ ਬਾਰੇ ਅਪਣੀ ਵਿਦਵਤਾ ਦੀ ਬੱਦਬੂ ਦਾਰ ਜੁਗਾਲੀ ਕਰਦੇ ਰਹਿੰਦੇ ਹਨ। ਗੁਰੂ ਦੇ ਸਰੂਪ ਨੂੰ "ਨਕਲੀ" ਅਤੇ “ਅਖੋਤੀ" ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਕੇ ਸਿੱਖਾਂ ਦੇ ਮੰਨਾਂ ਨੂੰ ਵਲੂੰਧਰ ਰਹੇ ਨੇ।


2-
ਅਕਾਲ ਤਖਤ ਦੇ ਸਤਕਾਰਤ ਅਦਾਰੇ ਦੇ ਸੰਦੇਸ਼ ਅਤੇ ਸਿਧਾਂਤ 'ਤੇ ਕਿੰਤੂ

ਕੁੱਝ ਬਹੁਤ ਸਿਆਣੇ ਅਖਵਾਉਣ ਵਾਲੇ ਅਤੇ ਦੂਜਿਆਂ ਨੂੰ ਗੁਰਮਤਿ ਸਮਝਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਕਾਲ ਤਖਤ ਇਕ ਇੱਟਾਂ ਅਤੇ ਗਾਰੇ ਦੀ ਬਣੀ ਈਮਾਰਤ ਹੈ, ਉਸ ਦਾ ਸਤਕਾਰ ਕਰਣ ਦੀ ਲੋੜ੍ਹ ਹੀ ਕੀ ਹੈ? ਉਹ ਇਹ ਵੀ ਪੁਛਦੇ ਨੇ ਕੇ ਕੀ ਤੁਸੀਂ ਇੱਟਾਂ ਅਤੇ ਗਾਰੇ ਦੀ ਬਣੀ ਇਮਾਰਤ ਨੂੰ ਸਰਵਉੱਚ ਸਮਝਦੇ ਹੋ ਅਤੇ ਸਤਕਾਰ ਕਰਦੇ ਹੋ ?


ਅਕਾਲ ਤਖਤ ਸਿਰਫ ਇਕ ਸ਼ਰੀਰ (ਬਾਡੀ) ਜਾਂ ਈਮਾਰਤ ਮਾਰਤ ਹੀ ਨਹੀਂ ਹੈ, ਉਸ ਪਿਛੇ ਵੀ ਗੁਰੂ ਦਾ ਦਿਤਾ ਇਕ "ਸੰਦੇਸ" ਹੈ, ਜੋ ਸਾਡੇ ਲਈ ਇਕ "ਸਿਧਾਂਤ" ਬਣ ਕੇ ਸਾਮ੍ਹਣੇ ਖਡ਼ਾ ਹੈ। ਇਹ ਈਮਾਰਤ ਹੀ ਨਹੀਂ ਬਲਕਿ ਗੁਰੂ ਦਾ ਸਿਰਜਿਆ ਇਕ ਮੁਕੱਮਲ "ਸੰਸਥਾਨ"/ ਅਦਾਰਾ ਹੈ ਜੋ ਪੂਰੀ ਦੁਨੀਆ ਨੂੰ ਇਹ ਦਸਦਾ ਹੈ ਕਿ ਸਿੱਖ ਕਿਸੇ ਵੀ ਬਾਹਰੀ ਹੁਕਮ ਦਾ ਮੋਹਤਾਜ ਨਹੀਂ। ਇਹ ਗਲ ਹੋਰ ਹੈ ਕਿ ਅੱਜ ਉਸ 'ਤੇ ਵੀ ਸਿਆਸੀ ਮੁਹਰੇ ਕਾਬਿਜ ਹੋ ਚੁਕੇ ਹਨ, ਅਤੇ ਗੁਰੂ ਦੇ ਸਿਰਜੇ ਉਸ ਸਿਧਾਂਤ ਨੂੰ ਖੋਰਾ ਲਾ ਚੁਕੇ ਹਨ।


ਇਨਾਂ ਅਖੌਤੀ ਵਿਦਵਾਨਾਂ ਦੀ ਖਰਵੀ ਬੁੱਧੀ ਨੂੰ ਇਹ ਇਹਸਾਸ ਨਹੀਂ ਕਿ ਗੁਰੂਆਂ ਨੇ ਅਪਣੇ ਜੀਵਨ ਕਾਲ ਵਿੱਚ ਜੋ ਵੀ ਕੀਤਾ, ਜੋ ਵਰਤਿਆ, ਜੋ ਸਿਰਜਿਆ ਅਤੇ ਜੋ ਕਹਿਆ ਉਸ ਪਿੱਛੇ ਕੁਝ ਨਾਂ ਕੁੱਝ ਮਕਸਦ ਜਾਂ ਕੋਈ ਸੰਦੇਸ਼ ਹੂੰਦਾ ਸੀ, ਉਹ ਇਕ ਸਿਧਾਂਤ ਬਣ ਜਾਂਦਾ ਸੀ, ਉਹ ਸਿੱਖਾਂ ਲਈ ਸਤਕਾਰਤ ਆਦੇਸ਼ ਬਣ ਜਾਂਦਾ ਸੀ। ਇਹ ਅਖੌਤੀ ਵਿਦਵਾਨ ਤੇ ਇਹ ਵੀ ਕਹਿ ਦੇਣਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੜੀਆਂ ਪਾਲਣ ਦਾ ਸ਼ੌਂਕ ਸੀ, ਇਸ ਲਈ ਉਨਾਂ ਬਾਜ ਪਾਲਿਆ ਹੋਇਆ ਸੀ। ਬਾਜ ਦੀ ਥਾਂਵੇ ਉਹ ਤੋਤਾ ਜਾਂ ਕਬੂਤਰ ਵੀ ਰੱਖ ਸਕਦੇ ਸਨ। ਕੀ ਇਨਾ ਨਾਸਤਿਕ ਸੋਚ ਵਾਲੇ ਵਿਦਵਾਨਾਂ ਕੋਲ ਇਸ ਦਾ ਜਵਾਬ ਹੈ, ਕਿ ਐਸਾ ਕਿਉਂ ਨਹੀਂ ਕੀਤਾ ? ਸਿਰਫ ਇਹ ਸੰਦੇਸ਼ ਦੇਣ ਲਈ ਕਿ ਹਰ ਸਿੱਖ ਵਿੱਚ ਬਾਜ ਵਰਗੇ ਗੁਣ ਹੋਣ ਦੂਰ ਦ੍ਰਸ਼ਟੀ, ਸ਼ਿਕਾਰ (ਦੁਸ਼ਮਨ) ਦੀ ਸਟੀਕ ਪਹਿਚਾਨ, ਮਜਬੂਤ ਪਕਵ ਅਤੇ ਅਚੂਕ ਵਾਰ। ਇਹ ਗੁਣ ਬਾਜ ਵਿੱਚ ਹੀ ਮੌਜੂਦ ਸਨ, ਕਿਸੇ ਹੋਰ ਪਰਿੰਦੇ ਵਿੱਚ ਨਹੀਂ। ਉਨਾਂ ਬਾਜ ਨੂੰ ਇਹ ਸੰਦੇਸ਼ ਦੇਣ ਲਈ ਰਖਿਆ ਸੀ, ਪੂਜਣ ਲਈ ਨਹੀਂ। ਇਸੇ ਤਰ੍ਹਾਂ ਸਿੱਖ ਉਸ ਅਕਾਲ ਬੂੰਗੇ ਨੂੰ ਸਤਕਾਰ ਦੀ ਨਜਰ ਨਾਲ ਵੇਖਦੇ ਨੇ, ਉਸ ਨੂੰ ਪੂਜਦੇ ਨਹੀਂ। ਇਹ ਲੋਕ ਵਾਰ ਵਾਰ ਇਹ ਪੁਛਦੇ ਨੇ ਕਿ ਤੁਸੀ ਉਸ ਇਟਾਂ ਗਾਰੇ ਦੀ ਈਮਾਰਤ ਨੂੰ ਪੁਜਦੇ ਹੋ ? ਇਨਾਂ ਨੂੰ ਸ਼ਾਇਦ ਇਨਾਂ ਵੀ ਪਤਾ ਨਹੀਂ ਕਿ "ਸਤਕਾਰ" ਕਰਨਾਂ ਤੇ "ਪੂਜਣਾ" ਇਸ ਵਿੱਚ ਕਿਨਾਂ ਵਡਾ ਫਰਕ ਹੁੰਦਾ ਹੈ।


ਅਕਾਲ ਤਖਤ ਇਕ ਇੱਟਾਂ ਗਾਰੇ ਦੀ ਬਣੀ ਈਮਾਰਤ ਹੀ ਨਹੀਂ, ਸਗੋਂ ਉਹ ਇਕ ਸਿੱਖ ਦੀ "ਵਖਰੀ ਹੋਂਦ" ਅਤੇ "ਪ੍ਰਭੂਸੱਤਾ" ਦਾ ਪ੍ਰਤੀਕ ਹੈ
। ਜਦੋਂ ਵੀ ਖਾਲਸੇ ਲਈ ਕਿਸੇ ਸੰਦੇਸ਼ ਜਾਂ ਅਪਣੇ ਕਾਨੂਨ ਨੂੰ ਸੋਧਣ ਜਾ ਜਾਰੀ ਕਰਨ ਦੀ ਲੋੜ ਪਵੇਗੀ, ਖਾਲਸਾ ਇਸੇ "ਅਦਾਰੇ" ਤੋਂ ਜਾਰੀ ਕਰੇਗਾ। ਇਸ ਲਈ ਇਸ ਦੀ ਸਥਾਪਨਾ ਗੁਰੂ ਸਾਹਿਬ ਜੀ ਨੇ ਆਪ ਕੀਤੀ ਅਤੇ ਕੌਮ ਲਈ "ਸੰਦੇਸ਼" ਜਾਰੀ ਕੀਤੇ ਜਾਂਦੇ ਰਹੇ।

ਲੇਕਿਨ ਅੱਜ ਬੁਰਛਾਗਰਦਾਂ ਨੇ ਉਸ "ਕਾਨੂਨ ਅਤੇ ਸੰਵਿਧਾਨ" ਬਣਾਉਣ ਅਤੇ ਜਾਰੀ ਕਰਨ ਵਾਲੀ "ਪਾਰਲਿਆਮੇਂਟ" ਨੂੰ ਇਕ "ਕਚਹਿਰੀ ਜਾ ਥਾਣਾ " ਬਣਾ ਕੇ ਰੱਖ ਦਿਤਾ ਹੈ। ਅਜ ਕੁੱਝ ਲੋਕੀਂ ਇਸ ਨੂੰ ਸਿੱਖਾਂ ਦੀ "ਸੁਪ੍ਰੀਮ ਕੋਰਟ" ਕਹਿ ਕੇ ਵੀ ਇਸ ਦੇ ਰੁਤਬੇ ਨੂੰ ਘੱਟ ਕਰ ਦੇਂਦੇ ਨੇ ਅਤੇ ਉਨਾਂ ਬੁਰਛਾਗਰਦਾਂ ਦੇ ਰੁਤਬੇ ਨੂੰ ਹੋਰ ਵਧਾ ਦੇਂਦੇ ਨੇ, ਜੋ ਇਸ ਸੰਸ਼ਥਾਨ ਤੇ ਕਬਜਾ ਕਰਕੇ ਸਭਤੋਂ ਵੱਡੇ "ਹਾਕਿਮ" ਬਣ ਬੈਠੇ ਨੇ। ਕਿਸੇ "ਕੋਰਟ" ਤੋਂ "ਫੈਸਲੇ ਅਤੇ ਸਜਾਵਾਂ" ਦਿੱਤੀਆਂ ਜਾਂਦੀਆਂ ਨੇ, ਕਾਨੂੰਨ ਨਹੀਂ ਸਿਰਜੇ ਜਾਂਦੇ। ਲੇਕਿਨ "ਪਾਰਲੀਆਮੇਂਟ" ਤੋਂ ਕਾਨੂੰਨ ਬਣਦੇ ਅਤੇ ਜਾਰੀ ਹੁੰਦੇ ਨੇ। ਜਿਸ ਕੰਮ ਲਈ ਇਸ "ਪਾਰਲਿਆਮੇਂਟ" ਦੀ ਸਿਰਜਨਾਂ ਹੋਈ ਸੀ, ਉਸ ਲਈ ਤੇ ਅਸੀਂ ਅੱਜ ਤਕ ਇਸਨੂੰ ਨਹੀਂ ਵਰਤਿਆ, ਪਰ ਹਾਂ ਉਸ ਨੂੰ ਅੱਜ ਇਨਾਂ ਕੇਸਾਧਾਰੀ ਬ੍ਰਾਹਮਣਾਂ ਅਤੇ ਕਾਮਰੇਡੀ ਵੀਚਾਰਧਾਰਾ ਵਾਲੇ ਕੁੱਝ ਕੁ ਸਿੱਖਾਂ ਨੇ ਇਸ ਅਦਾਰੇ ਨੂੰ ਅੱਜ ਕਚਹਿਰੀ ਅਤੇ ਥਾਣਾ ਜਰੂਰ ਬਣਾ ਕੇ ਰੱਖ ਦਿਤਾ ਹੈ। ਇਨਾਂ ਹੀ ਨਹੀਂ ਉਸ ਨੂੰ "ਇੱਟਾਂ ਅਤੇ ਗਾਰੇ" ਦੀ ਸਾਧਾਰਣ ਈਮਾਰਤ ਜਾਂ ਥੜ੍ਹਾ ਐਲਾਨ ਕੇ, ਸਿੱਖਾਂ ਦੇ ਮਨ ਵਿੱਚੋਂ ਇਸ ਦੇ ਸਤਿਕਾਰ ਨੂੰ ਤਹਿਸ ਨਹਿਸ ਕਰ ਦੇਣ ਲਈ, ਇਹ ਲੋਕ ਪੱਬਾਂ ਭਾਰ ਖੜੇ ਹਨ। ਇਕ ਅਖੌਤੀ ਵਿਦਵਾਨ ਨੇ ਤਾਂ ਇਸ ਮੁਕੱਦਸ ਅਦਾਰੇ ਨੂੰ "ਮੜ੍ਹੀ ਅਤੇ ਮਕਬਰਾ" ਕਹਿ ਕੇ ਵੀ ਸੰਬੋਧਿਤ ਕਰ ਦਿਤਾ।


ਅਕਾਲ ਤਖਤ ਨੂੰ "ਇੱਟਾਂ ਅਤੇ ਗਾਰੇ" ਦੀ ਬਣੀ ਇਮਾਰਤ ਕਹਿਣ ਵਾਲਿਆਂ ਦੀ ਸਾਜਿਸ਼ ਕਦੀ ਵੀ ਕਾਮਯਾਬ ਨਹੀਂ ਹੋਣ ਦਿਤੀ ਜਾਵੇਗੀ।
ਕਿਉਂਕਿ ਇਹ ਉਹ ਹੀ ਕਾਮਰੇਡੀ ਵਿਚਾਰ ਧਾਰਾ ਦੇ ਲੋਗ ਹਨ, ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਤੇ ਵੀ ਕਿੰਤੂ ਕਰ ਚੁਕੇ ਹਨ। ਇਨਾਂ ਕੋਲੋਂ ਸਾਨੂੰ ਸਾਵਧਾਨ ਰਹਿਣ ਦੀ ਬਹੁਤ ਜਰੂਰਤ ਹੈ। ਕਿਉਂਕਿ ਇਨਾਂ ਨੇ ਤਾਂ ਕੱਲ ਇਸੇ ਤਰ੍ਹਾਂ ਕਹਿ ਦੇਣਾਂ ਹੈ ਕੇ "ਕਾਗਜ ਅਤੇ ਗੱਤੇ" ਦੇ ਬਣੇ ਉਸ ਗ੍ਰੰਥ ਨੂੰ ਗੁਰੂ ਕਿਉਂ ਮੰਨਦੇ ਹੋ ? ਮੱਥਾ ਕਿਉਂ ਟੇਕਦੇ ਹੋ ? ਇਹ ਅਪਣੇ ਗੁਰੂ ਨਾਲੋਂ ਵੀ ਸਿਆਣੇ ਹੋ ਗਏ ਨੇ ਅਤੇ ਗੁਰੂ ਦੇ ਸਰੂਪ 'ਤੇ ਹੀ ਕਿੰਤੂ ਕਰ ਰਹੇ ਨੇ। ਇਕ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਡੀ (ਸ਼ਰੀਰ) ਅਗੇ ਨਹੀਂ ਝੁਕਦਾ, ਬਲਕਿ ਉਸ ਵਿਚ ਦਰਜ "ਗੁਰੂ ਸ਼ਬਦਾਂ" ਦੇ ਸਤਕਾਰ ਅਤੇ ਸਮਰਪਣ ਲਈ ਝੁਕਦਾ ਹੈ ।

ਉਸੇ ਤਰ੍ਹਾਂ ਅਕਾਲ ਤਖਤ "ਇੱਟਾਂ ਗਾਰੇ ਦੀ ਬਣੀ ਇਮਾਰਤ" ਨਹੀਂ! ਉਸ ਦੇ ਸਿਧਾਂਤ ਅਗੇ ਸਿੱਖ ਅਪਣਾ ਸਿਰ ਝੁਕਾਂਦੇ ਨੇ। ਜਿਸ ਨੂੰ ਇਤਰਾਜ ਹੈ, ਉਹ ਨਾ ਕਰੇ ਸਤਕਾਰ, ਲੇਕਿਨ ਉਸ ਨੂੰ ਕੋਈ ਹਕ ਨਹੀਂ ਕਿ ਉਹ ਦੂਜਿਆ ਕੋਲੋਂ ਇਹ ਸਵਾਲ ਪੁਛੇ ਕੇ ਅਕਾਲ ਤਖਤ ਅਗੇ ਸਿਰ ਕਿਉਂ ਝੁਕਾਉਂਦੇ ਹੋ? ਇਨਾਂ "ਸਕਤਰੇਤ" ਵਿੱਚ ਮੱਥਾ ਟੇਕਣ ਵਾਲਿਆਂ ਨੂੰ ਕੀ ਪਤਾ ਕਿ ਅਕਾਲ ਤਖਤ ਦੀ ਇਹ ਈਮਾਰਤ ਹਮੇਸ਼ਾਂ ਸਿੱਖ ਨੂੰ ਇਹ ਅਹਿਸਾਸ ਦੁਆਂਦੀ ਹੈ ਕਿ


"ਖਾਲਸੇ ਦੀ ਵਖਰੀ ਹੋਂਦ ਹੈ", "ਖਾਲਸਾ ਨਿਆਰਾ ਹੈ", "ਖਾਲਸਾ ਆਜਾਦ ਹਸਤੀ ਦਾ ਮਾਲਕ ਹੈ" "ਖਾਲਸਾ ਅਪਣੇ ਫੈਸਲੇ ਆਪ ਕਰਦਾ ਹੈ"


"ਖਾਲਸੇ ਦਾ ਅਪਣਾਂ ਸੰਵਿਧਾਨ ਅਤੇ ਕਾਨੂੰਨ ਹੈ", "ਖਾਲਸਾ ਮੀਰੀ ਅਤੇ ਪੀਰੀ" ਦੇ ਸਿਧਾਂਤ ਦਾ ਧਾਰਣੀ ਹੈ", ਖਾਲਸੇ ਦੀ (
SOVEREIGNTY) ਦੇ ਪ੍ਰਤੀਕ "ਖਾਲਸੇ ਦੇ ਬੁੰਗੇ ਅਤੇ ਨਿਸ਼ਾਨ ਜੁਗੋ ਜੁਗ ਅਟੱਲ ਹਨ", ਇਸ ਤਰ੍ਹਾਂ ਉਹ ਇੱਟਾਂ ਅਤੇ ਗਾਰੇ ਦੀ ਈਮਾਰਤ ਸਿੱਖਾਂ ਲਈ ਗੁਰੂ ਦਾ ਇਕ ਸੰਦੇਸ਼ ਅਤੇ ਸਿਧਾਂਤ ਬਣ ਕੇ ਖੜੀ ਹੈ।

ਸਕਤਰੇਤ ਅਗੇ ਮੱਥਾ ਰਗਣਨ ਵਾਲੇ ਇਹ ਕੀ ਸਮਝਣਗੇ ਕਿ ਅਕਾਲ ਤਖਤ ਦਾ ਸਿੱਖੀ ਵਿੱਚ ਕਿਨਾਂ ਵੱਡਾ ਰੁਤਬਾ ਅਤੇ ਸਤਕਾਰ ਹੈ
। ਅੱਜ ਜਰੂਰਤ ਹੈ ਇਸ ਦੇ ਉਸ ਸਤਕਾਰ ਨੂੰ ਬਹਾਲ ਕਰਨ ਦੀ। ਇਹੋ ਜਹੇ ਨਾਸਤਿਕ ਸੋਚ ਵਾਲੇ ਅਤੇ ਕੇਸਾਧਾਰੀ ਬ੍ਰਾਂਹਮਣਾ ਤੋਂ ਇਸ ਅਦਾਰੇ ਨੂੰ ਆਜ਼ਾਦ ਕਰਵਾੳਣ ਦੀ। ਜੋ ਅਖੌਤੀ ਵਿਦਵਾਨ ਇਸ ਅਦਾਰੇ ਤੋਂ ਸਿੱਖਾਂ ਨੂੰ ਖਹਿੜਾ ਛੁਡ਼ਾ ਲੈਣ ਦੇ ਲੇਖ ਲਿਖ ਰਹੇ ਨੇ, ਜੇ ਉਨਾਂ ਵਿੱਚ ਜ਼ਰਾ ਵੀ ਜ਼ਮੀਰ ਬਾਕੀ ਬਚੀ ਹੈ ਤੇ ਸਿੱਖਾਂ ਨੂੰ ਇਹ ਹਲੂਣਾਂ ਦੇਣ ਕੇ ਇਨਾਂ ਅਦਾਰਿਆਂ 'ਤੇ ਕਾਬਿਜ ਬੁਰਛਾਗਰਦਾਂ ਤੋਂ ਜਲਦੀ ਤੋਂ ਜਲਦੀ ਖਹਿੜਾ ਛੁਡ਼ਾ ਕੇ ਅਪਣੇ ਧਾਰਮਿਕ ਅਦਾਰਿਆਂ ਦਾ ਸਤਕਾਰ ਬਹਾਲ ਕਰਨ ਅਤੇ ਕੌਮ ਨੂੰ ਚੜ੍ਹਦੀ ਕਲਾ ਵਲ ਲੈ ਜਾਣ।

29 June 2014


ਜਦੋਂ ਪੱਪੂ ਗੁਰਬਚਨ ਸਿੰਘ ਨੇ ਸਾਬਿਤ ਕੀਤਾ ਕਿ ਉਹ ਸਿੱਖ ਨਹੀਂ, ਕੇਸਾਧਾਰੀ ਹਿੰਦੂ ਹੈ
-: ਸੰਪਾਦਕ ਖਾਲਸਾ ਨਿਊਜ਼

ਹਰ ਬੰਦੇ ਨੂੰ ਆਜ਼ਾਦੀ ਹੈ ਕਿ ਉਹ ਕਿਸ ਨਾਲ ਮਿਲੇ, ਕੀ ਕਰੇ ਅਤੇ ਕੀ ਨਹੀਂ... ਪਰ ਜਦੋਂ ਕੋਈ ਪੰਥਕ ਪਦਵੀ 'ਤੇ ਬੈਠਾ ਹੋਵੇ, ਤਦ ਉਹ ਸ਼ਖਸ ਕੀ ਕਰਦਾ ਹੈ, ਕੀ ਬੋਲਦਾ ਹੈ, ਉਸ ਦਾ ਕੌਮੀ ਤੌਰ 'ਤੇ ਫਰਕ ਪੈਂਦਾ ਹੈ। ਜਥੇਦਾਰ ਦੀ ਸਿੱਖ ਪੰਥ 'ਚ ਕੋਈ ਨਿਰਧਾਰਤ ਪਦਵੀ ਨਹੀਂ ਹੈ, ਜਥੇਦਾਰ ਉਹ ਹੈ, ਜਿਹੜਾ ਕਿਦੇ ਜਥੇ ਦਾ ਮੁਖੀਆ ਹੋਵੇ, ਅਤੇ ਉਹ ਮੁਖੀ ਬਣਨ ਦੀ ਕਾਬਲੀਯਤ ਰਖਦਾ ਹੋਵੇ।

ਪਰ
ਅੱਜ ਦੁਨੀਆ 'ਚ ਸਿੱਖਾਂ ਦੀ ਨਮੋਸ਼ੀ ਦਾ ਕਾਰਣ ਬਣ ਰਿਹਾ ਅਖੌਤੀ ਜਥੇਦਾਰ ਗੁਰਬਚਨ ਸਿੰਘ ਜਿਹੜਾ ਨਿਹਾਯਤ ਹੀ ਘਟੀਆ ਪੱਧਰ ਦੀ ਸੋਚ ਦਾ ਮਾਲਿਕ ਹੈ, ਜਿਸਨੇ ਚਮਚਾਗਿਰੀ ਦੀ ਸਾਰੀਆਂ ਹੱਦਾਂ ਪਾਰ ਕਰਕੇ, ਸਿੱਖਾਂ ਦਾ ਅਕਸ ਸਾਰੀ ਦੁਨੀਆ 'ਚ ਰਸਾਤਲ ਵਿੱਚ ਧੱਕ ਦਿੱਤਾ ਹੈ, ਜਿਸ ਤੋਂ ਨਿਜਾਤ ਪਾਉਣਾ, ਅਤਿਅੰਤ ਹੀ ਜ਼ਰੂਰੀ ਹੋ ਗਿਆ ਹੈ। ਇਸ ਗ਼ੁਲਾਮ ਤਬੀਯਤ ਨੇ ਜੋ ਕਿ ਨਾਸੂਰ ਬਣ ਚੁਕਾ ਹੈ ਨੇ ਸਿੱਖਾਂ 'ਚ ਨਿਰਾਸ਼ਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਇਨ੍ਹਾਂ ਸਾਰੀ ਖੂਬੀਆਂ ਦੇ ਮਾਲਿਕ ਪੱਪੂ ਗੁਰਬਚਨ ਸਿੰਘ ਪਿਛਲੇ ਦਿਨਾਂ 'ਚ ਰਾਸ਼ਟਰਪਤੀ ਭਵਨ 'ਚ ਹੋਏ ਇੱਕ ਸਮਾਗਮ 'ਚ ਜਿਸ ਵਿੱਚ ਹਿੰਦੂ ਧਰਮ ਦੇ ਵਿਸ਼ਵ ਕੋਸ਼ ਨੂੰ ਰਾਸ਼ਟਰਪਤੀ ਨੂੰ ਭੇਂਟ ਕੀਤਾ ਗਿਆ, ਉਸ ਵਿੱਚ ਇਸ ਨਾਮੁਰਾਦ ਨੇ ਹਿੱਸਾ ਲਿਆ। ਇਹ ਕੋਈ ਸਰਬ ਧਰਮ ਸੰਮੇਲਨ ਨਹੀਂ ਸੀ, ਕਿਸੇ ਹੋਰ ਧਰਮ ਦਾ ਕੋਈ ਸ਼ਖਸ ਨਹੀਂ ਸੀ ਪਹੁੰਚਿਆ, ਇਸ ਨੂੰ ਕੀ ਜਾਣ ਦੀ ਲੋੜ ਸੀ?

ਇਸ ਸਾਰੀ ਖਬਰ 'ਚ ਪਾਠਕ ਆਪ ਪੜ੍ਹ ਸਕਦੇ ਹਨ ਕੋਈ ਵਿਅਕਤੀ ਕਿਸੇ ਹੋਰ ਧਰਮ ਦਾ ਨਹੀਂ ਸੀ, ਸਿਵਾਏ ਹਿੰਦੂ ਮੱਤ ਦੇ। ਇਸ ਸਮਾਗਮ 'ਚ ਭਾਜਪਾ ਦੇ ਸੀਨੀਅਰ ਆਗੂ ਆਦਿ ਸ਼ਾਮਿਲ ਸਨ... ਇਸ ਦਾ ਉਸ ਸਮਾਗਮ 'ਚ ਸ਼ਾਮਿਲ ਹੋਣਾ, ਸ਼ਰਮਨਾਕ ਹੈ, ਜੋ ਸਾਬਿਤ ਕਰਦਾ ਹੈ ਕਿ ਇਹ ਬੇਹਯਾ ਵਿਅਕਤੀ ਸਿੱਖ ਕਹਿਲਾਉਣ ਦੇ ਲਾਇਕ ਨਹੀਂ... ਇਹ ਇੱਕ ਰਿਸ਼ਵਤਖੋਰ ਕਾਜ਼ੀ ਹੈ, ਜੋ ਪੈਸੇ ਅਤੇ ਪਦਵੀ ਲਈ ਧਰਮ, ਕੌਮ, ਜ਼ਮੀਰ... ਸਭ ਕੁੱਝ ਵੇਚ ਸਕਦਾ ਹੈ।

ਲੋਕ ਦੇਖ ਲੈਣ ਇਸ ਬ੍ਰਾਹਮਣ ਪੱਪੂ ਗੁਰਬਚਨ ਦੇ ਅਸਲ ਰੂਪ ਨੂੰ...
ਇਹ ਆਰ.ਐਸ.ਐਸ ਦਾ ਪੇਡ ਪ੍ਰਚਾਰਕ ਹੈ, ਸ਼ੇਰ ਦੀ ਖ਼ਲ 'ਚ ਖੋਤਾ ਹੈ...

...ਲੈ ਭਈ ਗੁਰਬਚਨ ਸਿਆਂ ਇਸਨੂੰ ਕਹਿੰਦੇ ਹਨ (ਅਖੌਤੀ) ਜਥੇਦਾਰ ਸਾਹਿਬ ਬਾਰੇ ਅਪਮਾਨਜਨਕ ਸ਼ਬਦਾਵਲੀ ਵਰਤਣੀ,
ਭੇਜ ਆਪਣਾ ਕੂੜਨਾਮਾ... ਹਾਲੇ ਵੀ ਜੇ ਕੋਈ ਕਸਰ ਬਾਕੀ ਹੈ ਤਾਂ ਸਿੱਖ ਅਖਵਾਉਣ ਵਾਲਿਆਂ ਦਾ ਰੱਬ ਹੀ ਰਾਖਾ।
SOURCE:

http://www.khalsanews.org/newspics/2014/06%20June%2014/30%20June%2014/30%20June%2014%20Pappu%20Gurbachan%20attends%20hindu%20smagam.htm

28 June 2014

ਸ. ਇੰਦਰ ਜੀਤ ਸਿੰਘ ਨੇ ਸਰੇ ਬਾਜ਼ਾਰ ਸਿੱਖੀ ਸਿਧਾਂਤ ਦਾ ਕਤਲ ਹੁੰਦਾ ਵੇਖ, ਬੇਅਵਾਜ਼ ਕੌਮ ਲਈ ਇਨ੍ਹਾਂ ਲਫਜ਼ਾਂ ਨਾਲ ਹਾਅ ਦਾ ਨਾਹਰਾ ਮਾਰਿਆ ਨੇ ਕਿ ਕੌਮ ਸੁੱਤੀ ਪਈ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸ: ਇੰਦਰ ਜੀਤ ਸਿੰਘ ਨੇ ਸਰੇ ਬਾਜ਼ਾਰ ਸਿੱਖੀ ਸਿਧਾਂਤ ਦਾ ਕਤਲ ਹੁੰਦਾ ਵੇਖ, ਬੇਅਵਾਜ਼ ਕੌਮ ਲਈ ਇਨ੍ਹਾਂ ਲਫਜ਼ਾਂ ਨਾਲ ਹਾਅ ਦਾ ਨਾਹਰਾ ਮਾਰਿਆ ਨੇ ਕਿ “ਕੌਮ ਸੁੱਤੀ ਪਈ ਹੈ”।

ਸ: ਇੰਦਰ ਜੀਤ ਸਿੰਘ ਜੀ ਬਹੁਤ ਸਮਾਂ ਪਹਿਲਾਂ ਮੈਂ ਇੱਕ ਵਿਚਾਰ ਦਿਤੇ ਸਨ ਕੇ ਨੀਂਦ ਤਿੰਨ ਕਿਸਮ ਦੀ ਹੁੰਦੀ ਹੈ,
ਪਹਿਲੀ ਨੀਂਦ ਵਿੱਚ ਸੁੱਤਾ ਮਨੁੱਖ ਦਿਨ ਚੜਨ ਨਾਲ ਜਾਂ ਥੋਹੜੀ ਆਹਟ ਨਾਲ ਆਪੇ ਜਾਗ ਪੈਂਦਾ ਹੈ, ਜਦੋਂ ਬੇਹੋਸ਼ ਹੋ ਜਾਵੇ ਤਾਂ ਉਸ ਬੇਹੋਸ਼ੀ ਦੀ ਦੂਜੀ ਨੀਂਦ ਤੋਂ ਕਿਸੇ ਇੰਜੈਕਸ਼ਨ ਨਾਲ ਡਾਕਟਰ ਜਗਾ ਲੈਂਦੇ ਹਨ, ਪਰ ਜਦੋਂ ਤੀਜੀ ਕਿਸਮ ਦੀ ਸਦਾ ਦੀ ਨੀਂਦ ਸੌਂ ਜਾਵੇ, ਤਾਂ ਨਾ ਆਹਟ ਨਾਲ ਜਾਗਦਾ ਹੈ, ਨਾ ਡਾਕਟਰ ਹੀ ਜਗਾ ਸਕਦੇ ਹਨ, ਬੱਸ ਉਸਨੂੰ ਮੌਤ ਆਖਦੇ ਹਨ।

ਹੁਣ ਤਾਂ ਇਸ ਫੈਸਲੇ ਦੀ ਲੋੜ ਹੈ ਕਿ ਕੌਮ ਕਿਹੜੀ ਨੀਂਦ ਸੁਤੀ ਹ
ੈ, ਅਤੇ ਇਹ ਕਿਹੜੀ ਕੌਮ ਹੈ ਜਿਹੜੀ ਖਾਲਿਸਤਾਨ ਦੀ ਆਜ਼ਾਦੀ ਦੇ ਨਾਮ ਹੇਠ ਹਜ਼ਾਰਾਂ ਸਿੱਖ ਨੌਜਵਾਨ ਸ਼ਹੀਦ ਕਰਵਾ ਸਕਦੀ ਹੈ ਅਤੇ ਹਜ਼ਾਰਾਂ ਦੁਸ਼ਮਨ ਮਾਰ ਸਕਦੀ ਹੈ, ਅੱਜ ਆਰ.ਐਸ.ਐਸ ਦੇ ਗਾਤਰਾ ਧਾਰੀ ਦੁਸ਼ਮਨਾਂ ਕੋਲੋਂ ਕਤਲ ਹੋ ਰਹੀ ਹੈ ਅਤੇ ਆਹਾ ਭੀ ਨਹੀਂ ਭਰ ਰਹੀ, ਬਲਕਿ ਅੱਗੇ ਵਧ ਵਧ ਕੇ ਇਨ੍ਹਾਂ ਤਖਤਾਂ 'ਤੇ ਕਾਬਜ਼ ਗਾਤਰਾ ਧਾਰੀ ਕਾਤਲਾਂ ਦੇ ਸਾਹਮਣੇ ਸਿਰ ਰੱਖ ਰਹੀ ਹੈ। ਹੁਣ ਤਾਂ ਕਾਤਲ ਭੀ ਸਮਝ ਗਏ ਹਨ ਕਿ:
ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥1॥
ਅੱਜ ਮੈਨੂੰ ਇਸ ਗੱਲ 'ਤੇ ਦੁਖ ਹੋ ਰਿਹਾ ਹੈ ਕਿ ਜਿਹੜੇ ਲੋਕ ਭਰਿਸ਼ਟ ਬੇਜ਼ਮੀਰ ਬੇਦੀਨ ਆਚਰਣ ਹੀਨ ਜ਼ਲੀਲ ਕਿਸਮ ਦੇ ਲੋਕਾਂ ਨੂੰ ਅਪਣਾ ਜੱਥੇਦਾਰ ਮੰਨ ਕੇ ਉਸਦੇ ਹੁਕਮਾਂ ਦੁਆਲੇ ਪ੍ਰਕਰਮਾ ਕਰ ਰਹੇ ਹੋਣ ਜਿਹੜੇ ਲੋਕ 84 ਵੇਲੇ ਦੇ ਸਿੱਖਾਂ ਦੇ ਕਾਤਲਾਂ ਨੁੰ ਸਜ਼ਾ ਦੁਆਣ ਦੀਆਂ ਮੰਗਾਂ ਤਾਂ ਕਰਦੇ ਹੋਣ, ਪਰ ਲਗਾਤਾਰ ਅੱਜ ਵਾਲੇ ਸਿੱਖੀ ਦੇ ਕਾਤਲਾਂ ਦੇ ਸਾਹਮਣੇ ਸਿਰ ਨਿਵਾਂ ਨਮਸ਼ਕਾਰਾਂ ਕਰ ਰਹੇ ਹਨ, ਉਨ੍ਹਾਂ ਨੂੰ ਕਿਹੜਾ ਪੰਥ ਅਤੇ ਕਿਹੜੀ ਕੌਮ ਦਾ ਨਾਮ ਦੇਵਾਂ।
ਪਰ ਮੈਨੂੰ ਇਸ ਗੱਲ 'ਤੇ ਗੌਰਵ ਵੀ ਹੋ ਰਿਹਾ ਹੈ ਕਿ ਕੁੱਛ ਵ੍ਹਰੇ ਪਹਿਲਾਂ ਕਿਹਾ ਸੀ ਕਿ ਮੈਂ ਤਾਂ ਇਸ ਕਾਲਕਾ ਪੰਥ ਦਾ ਮੈਂਬਰ ਹੀ ਨਹੀਂ, ਇਨ੍ਹਾਂ ਮੈਨੂੰ ਕੀ ਛੇਕਣਾ ਹੈ। ਮੇਰੀ ਤਾਂ ਅਰਦਾਸ ਹੈ “ਮਿਰਤਕ ਕਉ ਜੀਵਾਲਨ ਹਾਰ” ਗੁਰੂ ਇਸ ਕੌਮ ਨੂੰ ਜੀਂਉਦੀ ਜ਼ਮੀਰ ਦਾ ਜੀਵਨ ਬਖਸ਼ੇ ਅਤੇ ਇਸ ਜ਼ਲਾਲਤ ਭਰੀ ਗੁਲਾਮੀ ਤੋਂ ਨਜ਼ਾਤ ਬਖਸ਼ੇ।
ਧੰਨਵਾਦ ਸਹਿਤ- ਖਾਲਸਾ ਨਿਉਜ
ਸ੍ਰੋਤ: http://www.khalsanews.org/newspics/2014/06%20June%2014/28%20June%2014/28%20June%2014%20Sikhs%20are%20sleeping%20-%20PDS%20reg%20IS%20Kanpur.htm
ਸੁੱਤੀ ਹੋਈ ਕੌਮ !
-:
ਇੰਦਰਜੀਤ ਸਿੰਘ ਕਾਨਪੁਰ

ਪਿਛਲੇ ਦਿਨੀਂ ਤਿੰਨ ਸਨਸਨੀਖੇਜ ਪੰਥਿਕ ਖਬਰਾਂ ਸਾਮ੍ਹਣੇ ਆਈਆਂ ! ਸੋਚਿਆ ਤਾਂ ਇਹ ਸੀ ਕਿ ਇਨ੍ਹਾਂ ਖਬਰਾਂ ਨੂੰ ਪੜ੍ਹ ਕੇ ਕੌਮ ਦੇ ਜਾਗਰੂਕ ਤਬਕੇ ਵਿੱਚ ਕੋਈ ਭੂਚਾਲ ਖੜਾ ਹੋ ਜਾਏਗਾ। ਲੇਕਿਨ ਠੰਡੇ ਜੱਮੇਂ ਹੋਏ ਪਾਣੀ ਵਾਂਗ ਇਹ ਤਬਕਾ ਅਡੋਲ ਪਿਆ ਰਿਹਾ, ਜਿਵੇਂ ਕੁਝ ਵਾਪਰਿਆ ਹੀ ਨਹੀਂ।

ਪਹਿਲੀ ਖਬਰ
ਸੀ ਕਿ ਅਕਾਲ ਤਖਤ ਦਾ ਹੈਡ ਗ੍ਰੰਥੀ, ਅਕਾਲ ਤਖਤ ਤੇ ਬਹਿ ਕੇ ਰਿਸ਼ਵਤ ਲੈ ਲੈ ਕੇ ਹੁਕਮਨਾਮੇ ਜਾਰੀ ਕਰਦਾ ਹੈ। ਇਹ ਕੋਈ ਛੋਟੀ ਖਬਰ ਨਹੀਂ ਸੀ ਅਤੇ ਨਾ ਹੀ ਕੋਈ ਛੋਟਾ ਅਪਰਾਧ ਸੀ। ਲੇਕਿਨ ਵੀਰ ਕਿਰਪਾਲ ਸਿੰਘ ਭਠਿੰਡਾ ਅਤੇ ਖ਼ਾਲਸਾ ਨਿਊਜ਼ ਤੋਂ ਅਲਾਵਾ ਕਿਸੇ ਨੇ ਕੁਝ ਨਹੀਂ ਲਿਖਿਆ । ਅੱਜ ੳਨ੍ਹਾਂ ਦਾ ਇਸ ਵਿਸ਼ੇ 'ਤੇ ਲੇਖ ਨਾ ਆਉਂਦਾ ਤਾਂ ਮਨ ਨੂੰ ਹੋਰ ਵੀ ਦੁਖ ਹੋਣਾ ਸੀ ਕਿ ਸਾਰੀ ਕੌਮ ਹੀ ਸੁੱਤੀ ਪਈ ਹੈ।

ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਬੀੜਾਂ ਤੇ ਚਰਚਾ ਕਰਨੀ ਹੋਵੇ, ਤਾਂ ਵਿਦਵਾਨਾਂ ਦੇ ਕਈ ਝੁੰਡ, ਮੱਛੀ ਬਜਾਰ ਲਾ ਕੇ ਬਹਿ ਜਾਂਦੇ ਹਨ ਅਤੇ ਉੱਚੀ ਉਚੀ ਰੌਲਾ ਪਾਉਂਦੇ ਹਨ ਕਿ ਮੇਰੀ ਮੱਛੀ (ਵਿਦਵਤਾ) ਤਾਜੀ ਹੈ, ਦੂਜਾ ਕਹਿੰਦਾ ਹੈ ਮੇਰੀ ਮੱਛੀ ਚੰਗੀ ਹੈ। ਅਕਾਲ ਤਖਤ ਦੇ ਸਿਧਾਂਤ ਅਤੇ ਸਤਿਕਾਰ ਦੀ ਗਲ ਆਉਦੀ ਹੈ ਤਾਂ ਇਕਬਾਲ ਸਿੰਘ ਢਿਲੋਂ ਵਰਗੇ ਵਿਦਵਾਨ ਖੁੰਬਾਂ ਵਾਂਗ ਉਗ ਆਉਂਦੇ ਹਨ ਅਤੇ ਅਕਾਲ ਤਖਤ ਜਿਹੇ ਮੁਕੱਦਸ ਅਦਾਰੇ ਨੂੰ ਇਟਾਂ ਅਤੇ ਗਾਰੇ ਦਾ ਬਣਿਆ "ਮੜ੍ਹੀ ਅਤੇ ਮਕਬਰਾ" ਕਹਿ ਕਹਿ ਕੇ ਸੰਬੋਧਿਤ ਕਰਦੇ ਹਨ। ਜੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਜੀਵਨੀ ਦੀ ਗੱਲ ਹੋਵੇ ਤਾਂ ਡਾ. ਹਰਜਿੰਦਰ ਸਿੰਘ ਮੀਤ ਫਰੀਦਕੋਟੀਏ ਵਰਗੇ ਅਖੌਤੀ ਡਾਕਟਰ ਮਾਤਾ ਸੁੰਦਰੀ ਅਤੇ ਬੰਦਾ ਸਿੰਘ ਬਹਾਦੁਰ ਨੂੰ, ਆਪਣੀ ਸੜੀ ਹੋਈ ਵਿਦਵਤਾ ਨਾਲ, ਕੌਮ ਦਾ ਗੱਦਾਰ ਸਾਬਿਤ ਕਰਨ ਲਈ ਪੱਬਾਂ ਭਾਰ ਖੜੇ ਹੋ ਜਾਂਦੇ ਹਨ।
ਲੇਕਿਨ ਅਫਸੋਸ ਇਹ ਹੈ ਕਿ ਰਿਸ਼ਵਤ ਲੈਣ ਦੇ ਦੋਸ਼ ਵਾਲੇ ਇਸ ਗ੍ਰੰਥੀ ਦੇ ਖਿਲਾਫ ਕਿਸੇ ਵਿਦਵਾਨ ਦੀ ਜੁਬਾਨ ਨਹੀਂ ਖੁੱਲੀ, ਸਿਵਾਏ ਵੀਰ ਕਿਰਪਾਲ ਸਿੰਘ ਭਠਿੰਡਾ ਅਤੇ ਖ਼ਾਲਸਾ ਨਿਊਜ਼ ਦੇ।

ਦੂਜੀ ਖਬਰ
ਸੀ ਕਿ ਪਟਨਾ ਸਾਹਿਬ ਦੇ ਵਿਵਾਦਿਤ ਅਖੌਤੀ ਜਥੇਦਾਰ ਗਿਆਨੀ ਇਕਬਾਲ ਸਿੰਘ ਉੱਤੇ ਉਸ ਦੀ ਤੀਜੀ ਪਤਨੀ ਨੇ ਫੌਜਦਾਰੀ ਮੁਕਦਮਾਂ ਦਾਖਿਲ ਕੀਤਾ ਹੈ। ਇਹ ਵੀ ਬਹੁਤ ਅਹਿਮ ਅਤੇ ਸੰਗੀਨ ਮਾਮਲਾ ਸੀ। ਲੇਕਿਨ ਕੌਮ ਦੇ ਕਿਸੇ ਵਿਦਵਾਨ ਨੇ ਇਸ ਬਾਬਤ ਵੀ ਕੁਝ ਨਹੀਂ ਲਿਖਿਆ। ਬਲਕਿ ਇਸ ਦੇ ਨਾਲ ਹੀ ਨਾਲ ਇਹ ਖਬਰ ਵੀ ਛਪ ਗਈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਨੇ ਇਸ ਨੂੰ ਕਲੀਨ ਚਿੱਟ ਦੇ ਦਿਤੀ ਹੈ ਅਤੇ ਇਹ ਗ੍ਰੰਥੀ ਵੀ ਹੁਣ ਰਿਸ਼ਵਤ ਲੈ ਕੇ ਹੁਕਮਨਾਮੇ ਜਾਰੀ ਕਰਨ ਦੇ ਦੋਸ਼ ਵਾਲੇ ਹੈਡ ਗ੍ਰੰਥੀ ਦੇ ਨਾਲ, ਅਕਾਲ ਤਖਤ ਤੇ ਬਹਿਆ ਕਰੇਗਾ ਅਤੇ ਕੌਮੀ ਫੈਸਲਿਆਂ ਤੇ ਦਸਤਖਤ ਕਰਿਆ ਕਰੇਗਾ। ਇਸ ਤੇ ਵੀ ਕਿਸੇ ਵਿਦਵਾਨ ਦਾ ਕੋਈ ਪ੍ਰਤੀਕਰਮ ਨਹੀਂ ਆਇਆ।

ਇਕ ਪਾਸੇ ਗੁਰਬਚਨ ਸਿੰਘ ਦੀਆਂ ਕਰਤੂਤਾਂ ਦਾ ਪਰਦਾ ਫਾਸ ਹੋਇਆ, ਦੂਜੇ ਪਾਸੇ ਇਕਬਾਲ ਸਿੰਘ ਤੇ ਵੀ ਉਸ ਦੀ ਅਪਣੀ ਤੀਜੀ ਪਤਨੀ ਨੇ ਕ੍ਰਿਮਨਲ ਕੇਸ ਦਾਖਿਲ ਕਰਕੇ ਉਸਨੂੰ ਦਾਗੀ ਛਵੀ ਵਾਲਾ ਬੰਦਾ ਸਾਬਿਤ ਕਰ ਦਿਤਾ
। ਹੈਡ ਗ੍ਰੰਥੀ ਦੀ ਅਕੂਤ ਦੌਲਤ ਵੀ ਇਸ ਗ੍ਰੰਥੀ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਰਹੀ ਸੀ ਅਤੇ ਪੰਥ ਦਰਦੀਆਂ ਵਿੱਚ ਇਸ ਦੀ ਬਹੁਤ ਚਰਚਾ ਸੀ ਕਿ ਇਕ ਮਾਮੂਲੀ ਜਿਹੇ ਹੈਡ ਗ੍ਰੰਥੀ ਕੋਲ ਇਨਾਂ ਧਨ ਕਿਥੋਂ ਆ ਰਿਹਾ ਹੈ ? ਅੱਜ ਉਹ ਸ਼ਕ ਹੋਰ ਪੁਖਤਾ ਹੋ ਗਇਆ, ਜਦੋਂ ਪੈਸਾ ਲੈ ਕੇ ਹੁਕਮਨਾਮੇ ਜਾਰੀ ਕਰਨ ਦੇ ਸਬੂਤ ਅਖਬਾਰਾਂ ਅਤੇ ਵੈਬਸਾਈਟਾਂ ਉਪਰ ਛਪੇ। ਭਾਵੇਂ ਹੁਣ ਇਹ ਪ੍ਰੈਸ ਕਾਂਨਫ੍ਰੈਂਸਾਂ ਰਾਹੀਂ ਇਹ ਕਹਿ ਰਿਹਾ ਹੈ ਕਿ ਮੈਂ ਕੋਈ ਪੈਸਾ ਹਰਮਿੰਦਰ ਸਿੰਘ ਕੋਲੋਂ ਨਹੀਂ ਲਿਆ ਅਤੇ ਜੋ ਪੈਸਾ ਮੇਰੇ ਪੀ. ਏ. ਇੰਦਰ ਮੋਹਨ ਸਿੰਘ ਨੇ ਬੈਂਕ ਖਾਤਿਆਂ ਵਿੱਚ ਲਿਆ ਹੈ, ਉਸ ਦਾ ਜਵਾਬ ਮੈਂ ਨਹੀਂ ਦੇ ਸਕਦਾ। ਧੂੰਆਂ ਤਾਂ ਹੀ ਉਠਦਾ ਹੈ ਵੀਰੋ, ਜੇ ਕਿਤੇ ਅੱਗ ਲੱਗੀ ਹੁੰਦੀ ਹੈ। ਹਰਮਿੰਦਰ ਸਿੰਘ ਨੇ ਜੋ ਸਬੂਤ ਪੇਸ਼ ਕੀਤੇ ਹਨ ਅਤੇ ਜੋ ਚਾਰਜ ਲਾਏ ਹਨ, ਉਹ ਬਿਲਕੁਲ ਬੋਗਸ ਤਾਂ ਨਹੀਂ ਕਹੇ ਜਾ ਸਕਦੇ । ਦੂਜਇਸ ਦੇ ਪੀ. ਏ. ਨੇ ਜੋ ਪੈਸਾ ਬੇਂਕ ਖਾਤਿਆਂ ਵਿੱਚ ਲਿਆ ਹੈ, ਉਹ ਕਹਿ ਰਿਹਾ ਹੈ ਕਿ ਹਰਮਿੰਦਰ ਸਿੰਘ ਨੇ 50 ਹਜਾਰ ਰੁਪਿਆ ਮੇਰੇ ਕੋਲੋਂ ਉਧਾਰ ਲਿਆ ਸੀ। ਇਸ ਤੋਂ ਵੱਡਾ ਝੂਠ ਹੋਰ ਕੀ ਹੋ ਸਕਦਾ ਹੈ ? ਕੀ ਇੰਦਰ ਮੋਹਨ ਸਿੰਘ ਕੋਈ ਫਾਇਨੇਂਸਰ ਹੈ ਜਾਂ ਹਰਮਿੰਦਰ ਸਿੰਘ ਦਾ ਕੋਈ ਕਰੀਬੀ ਰਿਸ਼ਤੇਦਾਰ ਹੈ, ਜੋ ਬਿਨਾਂ ਕਿਸੇ ਜਾਨ ਪਹਿਚਾਨ ਅਤੇ ਲਿਖਾ ਪੜ੍ਹੀ ਦੇ ਉਸਨੇ ਹਰਮਿੰਦਰ ਸਿੰਘ ਨੂੰ 50 ਹਜਾਰ ਰੁਪਿਆ ਦੇ ਦਿਤਾ ? ਹਰਮਿੰਦਰ ਸਿੰਘ ਨੇ ਪੈਸੇ ਵਾਪਸੀ ਦੇ ਸਬੂਤ ਪੇਸ਼ ਕੀਤੇ ਹਨ। ਜੇ ਇੰਦਰ ਮੋਹਨ ਸਿੰਘ ਕੋਲ ਪੈਸਾ ਦੇਣ ਦੇ ਕੋਈ ਸਬੂਤ ਹਨ ਤੇ ਉਹ ਵੀ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰੇ। ਇਹ ਸਾਰੇ ਬਿਆਨ ਹੈਡ ਗ੍ਰੰਥੀ ਅਤੇ ਉਸ ਦੇ ਪੀ. ਏ. ਨੂੰ ਸ਼ਕ ਦੇ ਘੇਰੇ ਵਿਚ ਖੜਾ ਕਰਦੇ ਹਨ।
ਪੂਰੀ ਕੌਮ ਨੂੰ ਇਹ ਆਵਾਜ ਬਹੁਤ ਤੇਜੀ ਨਾਲ ਉਠਾਉਣੀ ਚਾਹੀਦੀ ਸੀ ਕਿ ਸਿੱਖਾਂ ਕੋਲੋਂ ਰਿਸ਼ਵਤ ਲੈਂਣ ਦੇ ਦੋਸ਼ ਵਾਲੇ ਅਖੌਤੀ ਜੱਥੇਦਾਰ ਅਤੇ ਕ੍ਰਿਮਿਨਲ ਚਾਰਜ ਲੱਗੇ ਇਕਬਾਲ ਸਿੰਘ ਨੂੰ ਫੌਰਨ ਬਰਖਾਸਤ ਕੀਤਾ ਜਾਏ ਅਤੇ ਇਨ੍ਹਾਂ ਵਲੋਂ ਅੱਜ ਤਕ ਜਾਰੀ ਕੀਤੇ ਗਏ ਸਾਰੇ ਹੁਕਮਨਾਮਿਆਂ ਨੂੰ ਰੱਦ ਕੀਤਾ ਜਾਵੇ, ਜਿਸ ਵਿਚ ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਪੰਥ ਤੋਂ ਛੇਕਣ ਦਾ ਗੈਰ ਕਾਨੂੰਨੀ, ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲਾ ਅਤੇ ਗੁਰਮਤਿ ਵਿਹੂਣਾਂ ਕੂੜਨਾਮਾਂ ਵੀ ਸ਼ਾਮਿਲ ਹੈ। ਲੇਕਿਨ ਕਿਸੇ ਪਾਸਿਉਂ ਇਹੋ ਜਹੀ, ਕੋਈ ਆਵਾਜ਼ ਸੁਣਾਈ ਨਹੀਂ ਦਿਤੀ।

ਹਰਮਿੰਦਰ ਸਿੰਘ ਨੇ ਗੁਰਬਚਨ ਸਿੰਘ ਤੇ ਰਿਸ਼ਵਤ ਲੈ ਕੇ ਹੁਕਮਨਾਮੇ ਜਾਰੀ ਕਰਨ ਦਾ ਜੋ ਸਨਸਨੀਖੇਜ ਚਾਰਜ ਲਾਇਆ ਹੈ ਉਹ ਬਹੁਤ ਹੀ ਗੰਭੀਰ ਹ
ੈ। ਪਟਨਾ ਸਾਹਿਬ ਦੇ ਹੈਡ ਗ੍ਰੰਥੀ ਇਕਬਾਲ ਸਿੰਘ ਤੇ ਵੀ ਮੁਕੱਦਮਾਂ ਕਾਇਮ ਹੋ ਚੁਕਾ ਹੈ, ਜੋ ਉਸ ਦੀ ਅਪਣੀ ਤੀਜੀ ਪਤਨੀ ਨੇ ਦਾਖਿਲ ਕੀਤਾ ਹੈ। ਇਸ ਸਥਿਤੀ ਵਿਚ ਇਹ ਦੋਵੇਂ ਦਾਗੀ ਗ੍ਰੰਥੀ ਤਖਤਾਂ 'ਤੇ ਬਹਿਣ ਦੇ ਲਾਇਕ ਨਹੀਂ ਰਹੇ। ਜਦੋਂ ਤਕ ਇਨ੍ਹਾਂ ਤੇ ਕੋਈ ਜਾਂਚ ਨਹੀਂ ਬਹਿੰਦੀ ਅਤੇ ਇਹ ਬੇਕਸੂਰ ਸਾਬਿਤ ਨਹੀਂ ਹੋ ਜਾਂਦੇ, ਇਨ੍ਹਾਂ ਦੋਹਾਂ ਦਾਗੀ ਗ੍ਰੰਥੀਆਂ ਨੂੰ ਇਨ੍ਹਾਂ ਦੇ ਅਹੁਦਿਆਂ ਤੋਂ ਫੌਰਨ ਬਰਖਾਸਤ ਕਰ ਦੇਣਾ ਚਾਹੀਦਾ ਹੈ, ਤਾਂਕਿ ਇਹ ਅਪਣੇ ਅਹੁਦਿਆਂ ਦੀ ਪਾਵਰ ਅਤੇ ਰਸੂਖ ਦਾ ਭਵਿਖ ਵਿਚ ਗਲਤ ਇਸਤੇਮਾਲ ਨਾ ਕਰ ਸਕਣ।

ਹੁਣ ਸਵਾਲ ਇਹ ਉਠਦਾ ਹੈ ਕਿ ਇਹੋ ਜਹੇ ਬੰਦਿਆ ਨੂੰ ਤਖਤਾਂ ਉਤੇ ਬਹਿਣ ਅਤੇ ਕੌਮ ਦੇ ਅਹਿਮ ਫੈਸਲੇ ਜਾਰੀ ਕਰਨ ਤੋਂ ਰੋਕੇਗਾ ਕੌਣ ? ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤਾਂ ਇਨ੍ਹਾਂ ਦੋਹਾਂ ਨੂੰ ਬਿਨਾਂ ਕਿਸੇ ਜਾਂਚ ਦੇ ਕਲੀਨ ਚਿੱਟ ਪਹਿਲਾਂ ਹੀ ਦੇ ਚੁਕਾ ਹੈ।


ਇਹ ਦੋਵੇ ਗੰਥੀ ਹੁਣ ਸ਼ੱਕੀ ਕਿਰਦਾਰ ਵਾਲੇ ਹਨ ਅਤੇ ਕਿਸੇ ਵੀ ਸ਼ੱਕੀ ਕਿਰਦਾਰ ਵਾਲੇ ਬੰਦੇ ਨੂੰ ਸਿੱਖਾਂ ਦੇ ਉੱਚ ਧਾਰਮਿਕ ਅਦਾਰਿਆਂ ਤੇ ਰਹਿਣ ਦਾ ਕੋਈ ਹਕ ਨਹੀਂ ਹੈ
। ਇਸ ਲਈ ਇਨ੍ਹਾਂ ਦੇ ਦਸਤਖਤ ਵਾਲੇ ਅਜ ਤਕ ਜਾਰੀ ਸਾਰੇ ਹੁਕਮਨਾਮਿਆਂ ਨੂੰ ਰੱਦ ਸਮਝਿਆ ਜਾਂਣਾ ਚਾਹੀਦਾ ਹੈ ਅਤੇ ਅੱਜ ਤੋਂ ਬਾਅਦ ਵੀ ਇਨ੍ਹਾਂ ਵਲੋਂ ਜਾਰੀ, ਕਿਸੇ ਵੀ ਹੁਕਮਨਾਮੇ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਂਣੀ ਚਾਹੀਦੀ। ਅਕਾਲ ਤਖਤ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ ਦਵਾਰਾ ਜਾਰੀ 22 ਹੁਕਮਨਾਮੇ ਜੇ ਸ਼੍ਰੋਮਣੀ ਕਮੇਟੀ ਰੱਦ ਕਰ ਸਕਦੀ ਹੈ, ਤੇ ਇਨ੍ਹਾਂ ਦਾਗੀ ਹੈਡ ਗ੍ਰੰਥੀਆਂ ਵਲੋਂ ਜਾਰੀ ਆਪ ਹੁਦਰੇ ਅਖੌਤੀ ਹੁਕਮਨਾਮਿਆਂ ਨੂੰ ਰੱਦ ਕਿਉਂ ਨਹੀਂ ਕੀਤਾ ਜਾ ਸਕਦਾ ?

ਕੌਮ ਦੇ ਮੁੰਹ 'ਤੇ ਚਪੇੜ ਮਾਰਦੀ ਤੀਜੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ "ਮੱਕੜ" ਵਲੋਂ 3 ਫੁੱਟੀ ਕਿਰਪਾਨ 'ਤੇ ਪਾਬੰਦੀ ਲਾਉਣ ਵਾਲੀ ਖਬਰ ਸੀ
। ਇਸ ਖਬਰ ਤੇ ਪਹਿਲਾਂ ਤਾਂ ਕਿਸੇ ਨੇ ਵਿਸ਼ਵਾਸ਼ ਹੀ ਨਹੀਂ ਕੀਤਾ। ਜਦੋਂ ਇਹ ਖਬਰ ਪਬਲਿਸ਼ ਹੋਈ ਤਾਂ ਵੀ, ਇਸ ਪਾਬੰਦੀ ਵਾਲੀ ਗਲ ਦਾ ਜਿਸ ਪੱਧਰ ਤੇ ਵਿਰੋਧ ਹੋਣਾਂ ਅਤੇ ਕਰਨਾਂ ਚਾਹੀਦਾ ਸੀ, ਸਿੱਖਾਂ ਵਿੱਚ ਉਸ ਦੀ ਘਾਟ ਨਜਰ ਆਈ।

ਅਵਤਾਰ ਸਿੰਘ ਮੱਕੜ ਨੇ ਐਸਾ ਪੰਥ ਵਿਰੋਧੀ ਬਿਆਨ ਦੇ ਕੇ ਸਿੱਖ ਵਿਰੋਧੀਆਂ ਨੂੰ ਇਕ ਸੁਨਹਿਰੀ ਮੌਕਾ ਆਪ ਹੱਥ ਫੜਾ ਦਿਤਾ ਹੈ, ਜੋ ਹਰ ਵੇਲੇ ਸਿੱਖਾ ਦੇ ਇਸ ਸੰਵਿਧਾਨਿਕ ਅਧਿਕਾਰ ਤੋਂ ਸੜਦੇ ਅਤੇ ਇਸ ਦੇ ਖਿਲਾਫ ਸਿੱਖ ਵਿਰੋਧੀ ਫਬਤੀਆਂ ਜਾਰੀ ਕਰਦੇ ਰਹਿੰਦੇ ਹਨ । ਮੱਕੜ ਨੇ ਜੋ ਫਤਵਾ ਜਾਰੀ ਕੀਤਾ ਹੈ, ਕੀ ਉਹ ਅਕਾਲ ਤਖਤ ਦੇ ਜੱਥੇਦਾਰ ਅਤੇ ਉਸ ਦੀ "ਬੁਰਛਾ ਬ੍ਰਿਗੇਡ" ਜਿਸਨੂੰ ਉਸਨੇ "ਟਾਸਕ ਫੋਰਸ" ਦਾ ਨਾਮ ਦਿਤਾ ਹੋਇਆ ਹੈ, ਤੇ ਵੀ ਲਾਗੂ ਹੋਵੇਗਾ ? ਕੀ ਟਾਸਕ ਫੋਰਸ ਅਤੇ ਅਕਾਲ ਤਖਤ ਦਾ ਜੱਥੇਦਾਰ ਵੀ ਕਿਰਪਾਨ ਬਾਹਰ ਰੱਖ ਕੇ ਅਕਾਲ ਤਖਤ 'ਤੇ ਬਹਿਣਗੇ ? ਜਾਂ ਇਹ ਆਮ ਸਿੱਖ ਸ਼ਰਧਾਲੂਆਂ ਤੇ ਹੀ ਲਾਗੂ ਹੋਵੇਗਾ ?

ਅਵਤਾਰ ਸਿੰਘ ਮੱਕੜ ਦੇ ਇਸ ਬਿਆਨ ਦੇ ਨਾਲ, ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਅਤੇ ਇਸ ਵਿਸ਼ੈ 'ਤੇ ਚਲ ਰਹੇ ਕੇਸਾਂ, 'ਤੇ ਵੀ ਇਸ ਬਿਆਨ ਦਾ ਬਹੁਤ ਬੁਰਾ ਅਸਰ ਪਵੇਗਾ । ਇਹੋ ਜਹਿਆ ਨੀਤੀ ਵਹੀਨ ਅਤੇ ਨਲਾਇਕ ਸੋਚ ਵਾਲਾ ਮਨੁੱਖ ਸਾਡੀ ਸ਼੍ਰਰੋਮਣੀ ਸੰਸਥਾ ਦਾ ਪ੍ਰਧਾਨ ਹੈ, ਇਹ ਕੌਮ ਦੀ ਬਦਕਿਸਮਤੀ ਅਤੇ ਤ੍ਰਾਸਦੀ ਨਹੀ ਤਾਂ ਹੋਰ ਕੀ ਹੈ ? ਅੱਜ ਪੂਰੀ ਕੌਮ ਅਤੇ ਦੁਨੀਆਂ ਦੇ ਸਾਮ੍ਹਣੇ ਇਸਨੇ ਇਹ ਸਵਾਲ ਖੜਾ ਕਰ ਦਿਤਾ ਹੈ ਕਿ ਜੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ, ਆਪ ਹੀ ਸਿੱਖਾਂ ਦੇ ਕਕਾਰਾਂ 'ਤੇ ਪਾਬੰਦੀ ਲਾ ਸਕਦੀ ਹੈ, ਤਾਂ ਹੋਰ ਸਰਕਾਰਾਂ ਅਤੇ ਸਿੱਖ ਵਿਰੋਧੀ ਸੰਸਥਾਵਾਂ ਨੂੰ ਕੌਣ ਰੋਕੇਗਾ? ਕੀ ਜੇ ਅਜਿਹਾ ਹੋਇਆ, ਤਾਂ ਸ਼੍ਰੋਮਣੀ ਕਮੇਟੀ ਕਿਸ ਮੂੰਹ ਤੋਂ ਇਸ ਦਾ ਵਿਰੋਧ ਕਰੇਗੀ, ਜੋ ਆਪ ਹੀ ਸਿੱਖਾਂ ਦੇ ਕਕਾਰ 'ਤੇ ਪਾਬੰਦੀ ਲਗਾ ਚੁਕੀ ਹੈ ?


ਕਿਰਪਾਨ 'ਤੇ ਪਾਬੰਦੀ ਲਾਉਣੀ, ਇਹ ਸਾਜਿਸ਼ ਭਰੀ ਕਰਤੂਤ ,ਸ਼੍ਰੋਮਣੀ ਕਮੇਟੀ ਦੀ ਅਪਣੀ ਸੋਚ ਨਹੀਂ ਹੈ। ਇਹ ਸਿੱਖ ਵਿਰੋਧੀ ਸੰਗਠਨਾਂ ਦਾ ਅਜੈੰਡਾ ਹੈ, ਜੋ ਉਨ੍ਹਾਂ ਦੇ ਹੇਡਕੁਆਟਰ ਤੋਂ ਹੂੰਦਾ ਹੋਇਆ "ਕੌਮ ਦੇ ਗੱਦਾਰਾਂ" ਰਾਂਹੀ ਮੱਕੜ ਤੱਕ ਪੁਜਿਆ ਹੈ। ਇਸ ਗੱਲ ਦੀ ਗੰਭੀਰਤਾਂ ਵੀ ਸਿੱਖਾਂ ਨੂੰ ਅੰਦੋਲਿਤ ਨਹੀਂ ਕਰ ਸਕੀ। ਇਸ ਸੁੱਤੀ ਹੋਈ ਕੌਮ ਦਾ ਰੱਬ ਹੀ ਮਾਲਿਕ ਹੈ।

27 June 2014

ਅਰਦਾਸਿ ਵਿੱਚ ‘ਭਗਉਤੀ’ ਸ਼ਬਦ ਕੀ ਹੈ ਤੇ ਕਦੋਂ ਜੋੜਿਆ ਗਿਆ ? ਮੌਜੂਦਾ ਅਰਦਾਸਿ ਕਦੋਂ ਬਣੀ ?
-: ਪ੍ਰੋ. ਕਸ਼ਮੀਰਾ ਸਿੰਘ, ਯੂ.ਐਸ.ਏ.

ਮੌਜੂਦਾ ਅਰਦਾਸਿ ਦੀ ਬਣਤਰ ਕਿਸੇ ਵੀ ਗੁਰੂ ਪਾਤਿਸ਼ਾਹ ਜੀ ਵਲੋਂ ਨਹੀਂ ਬਣਾਈ ਗਈ। ਸੰਨ 1469 ਤੋਂ ਸੰਨ 1930 ਤਕ ਇਹ ਅਰਦਾਸਿ ਨਹੀਂ ਸੀ। ਅੰਗ੍ਰੇਜ਼ੀ ਰਾਜ ਸਮੇਂ 16 ਨਵੰਬਰ, 1920 ਨੂੰ ਸਿੱਖਾਂ ਨੇ ਇਕੱਠ ਕਰ ਕੇ 175 ਮੈਂਬਰ ਚੁਣ ਕੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਿਸ ਵਿੱਚ 36 ਮੈਂਬਰ, ਅੰਗ੍ਰੇਜ਼ੀ ਸਰਕਾਰ ਵਲੋਂ ਪਹਿਲਾਂ ਹੀ ਆਪਣੇ ਮਤਲਬ ਵਾਸਤੇ ਬਣਾਈ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਸ਼ਾਮਲ ਕੀਤੇ ਗਏ। ਇਹ ਕਮੇਟੀ 30 ਅਪ੍ਰੈਲ ਸੰਨ 1921 ਨੂੰ ਅੰਗ੍ਰੇਜ਼ੀ ਰਾਜ ਸਮੇ ਇੱਕ ਬੋਰਡ ਵਜੋਂ ਰਜਿਸਟਰਡ ਹੋਈ ਜੋ ਸ਼੍ਰੋ.ਗੁ.ਪ੍ਰ. ਕਮੇਟੀ ਬਣੀ। ਇਸ ਨੇ ਹੀ ਨੇ 4 ਅਕਤੂਬਰ 1931 ਵਿੱਚ 25 ਵਿਅੱਕਤੀਆਂ ਦੀ ਇੱਕ ਸੱਬ-ਕਮੇਟੀ, ਸਿੱਖ ਰਹਿਤ ਮਰਯਾਦਾ ਦਾ ਖਰੜਾ ਤਿਆਰ ਕਰਨ ਲਈ, ਬਣਾਈ ਜਿਸ ਨੇ 1 ਅਕਤੂਬਰ 1932 ਵਿੱਚ ਖਰੜਾ ਤਿਆਰ ਕਰਕੇ ਸ਼੍ਰੋ.ਗੁ.ਪ੍ਰ. ਨੂੰ ਸੌਂਪ ਦਿੱਤਾ {ਸ਼੍ਰੋ.ਗੁ.ਪ੍ਰ. ਕਮੇਟੀ ਵਲੋਂ 7 ਜਨਵਰੀ 1945 (ਕਰੀਬ ਤੇਰਾਂ ਸਾਲ਼) ਤਕ ਇਸ ਖਰੜੇ ਵਿੱਚ ਕਿੰਨੇ ਵਾਧੇ ਘਾਟੇ ਹੋਏ, ਕਿਸੇ ਨੂੰ ਕੋਈ ਪਤਾ ਨਹੀਂ}। ਇੱਸ ਖਰੜੇ ਨੇ ਹੀ ਸਿੱਖਾਂ ਨੂੰ ਦੁਰਗਾ ਦੇਵੀ ਦੇ ਪਾਠ ਵਾਲ਼ੀ ‘ਭਗਉਤੀ’ ਸਿਮਰਨ ਵਾਲ਼ੀ ਪਉੜੀ ਅਰਦਾਸਿ ਵਿੱਚ ਪੜ੍ਹਨੀ ਸਿਖਾਈ। ਇਸੇ ਖਰੜੇ ਨੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ 3 ਗੁਰੂ ਸਾਹਿ਼ਬਾਨ ਵਲੋਂ ਪ੍ਰਵਾਨਤ ਸਿੱਖਾਂ ਲਈ ਬਖ਼ਸ਼ਸ਼ ਕੀਤਾ ਸਵੇਰ ਤੇ ਸ਼ਾਮ ਦਾ ਨਿੱਤ-ਨੇਮ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ {ਛਾਪੇ ਵਾਲ਼ੀ ਬੀੜ ਦੇ} ਪਹਿਲੇ 13 ਪੰਨਿਆਂ ਉੱਤੇ ਦਰਜ ਹੈ, ਬਦਲ ਕੇ ਕਮੇਟੀ ਦਾ ਬਣਾਇਆ ਨਿੱਤ-ਨੇਮ {ਜਿਸ ਵਿੱਚ ਅਪ੍ਰਵਾਨਤ ਵਾਧੂ ਰਚਨਾਵਾਂ ਜੋੜੀਆਂ ਗਈਆਂ} ਪੜ੍ਹਨ ਲਾਇਆ ਜਿਸ ਦਾ ਅੱਜ ਤਕ ਕਿਸੇ ਵੀ ਜਾਗਰੂਕ ਸਿੱਖ ਜਥੇਬੰਦੀ ਨੇ ਗੰਭੀਰ ਨੋਟਿਸ ਨਹੀਂ ਲਿਆ।
25 ਮੈਂਬਰੀ ਕਮੇਟੀ ਵਲੋਂ ਬਣਾਏ ਖਰੜੇ ਵਿੱਚ ਕੀਤੇ ਵਾਧੇ ਘਾਟੇ ਸ਼੍ਰੋ.ਗੁ.ਪ੍ਰ. ਕਮੇਟੀ ਨੇ 3 ਫਰਵਰੀ ਸੰਨ 1945 ਵਿੱਚ ਮਤਾ ਨੰਬਰ 97 ਰਾਹੀਂ ਪ੍ਰਵਾਨ ਕਰ ਲਏ। ਜਿਉਂ ਜਿਉਂ ਇੱਸ ਨੂੰ ਸਿੱਖ ਸ਼ਰਧਾ ਅਧੀਨ ਹੋ ਪੜ੍ਹਦੇ ਗਏ ਤਿਉਂ ਤਿਉਂ ਹੀ ਕੁਝ ਨਾ ਕੁਝ ਗ੍ਰਹਿਣ ਕਰਦੇ ਗਏ ਭਾਵੇਂ ਇਹ ਖਰੜਾ ਕਦੀ ਵੀ ਸਿੱਖਾਂ ਲਈ ਲਾਗੂ ਕਈਂ ਕੀਤਾ ਗਿਆ {ਖਰੜੇ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ} ਤੇ ਨਾ ਹੀ ਸ਼ਾਇਦ ਅਜਿਹਾ ਕੀਤਾ ਜਾ ਸਕਦਾ ਹੈ, ਕਿਉਂਕਿ ਹਰ ਡੇਰੇ ਦਾ ਆਪਣਾ ਆਪਣਾ ਨਿੱਤ-ਨੇਮ ਹੈ, ਜੋ ਉਨ੍ਹਾਂ ਵਲੋਂ ਛਾਪੇ ਗਏ ਗੁਟਕਿਆਂ ਤੋਂ ਦੇਖਿਆ ਜਾ ਸਕਦਾ ਹੈ ਤੇ ਜਿਸ ਨੂੰ ਉਹ ਛੱਡ ਨਹੀਂ ਸਕਦੇ, ਤੇ ਵੱਖ-ਵੱਖ ਮਰਯਾਦਾ ਹੈ ਏਥੋਂ ਤਕ ਕਿ ਸਾਰੇ ਸਿੱਖ ਤਖ਼ਤਾਂ ਉੱਪਰ ਵੀ ‘ਸਿੱਖ ਰਹਿਤ ਮਰਯਾਦਾ’ ਅਨੁਸਾਰ ਇੱਕੋ ਜਿਹੀ ਮਰਯਾਦਾ ਨਹੀਂ ਹੈ। ਅਖੰਡ ਪਾਠ ਸਮੇ ਕੁੰਭ ਅਤੇ ਨਾਰੀਅਲ ਦਾ ਭਰਮ, ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲ਼ ਡੇਰੇਦਾਰਾਂ ਦੀਆਂ ਆਦਮ ਕੱਦ ਮੂਰਤੀਆਂ ਖੜੀਆਂ ਕਰਨੀਆਂ, ਦੀਵੇ ਘੁਮਾ ਇੰਦਰ ਦੇਵਤੇ ਵਾਲ਼ੀ ਆਰਤੀ ਕਰਨੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰੇ ਉਸ ਤੋਂ ਅਖੰਡ ਪਾਠ ਕਰਨੇ ਆਦਿਕ ਸਿੱਖ ਰਹਿਤ ਮਰਯਾਦਾ ਦੇ ਉਲ਼ਟ ਅਜਿਹੇ ਕਈ ਕਰਮ ਹੋ ਰਹੇ ਹਨ। ਜੇ ਮਰਯਾਦਾ ਲਾਗੂ ਕੀਤੀ ਹੁੰਦੀ ਤਾਂ ਬਹੁਤੀਆਂ ਸੰਸਥਾਵਾਂ ਦੇ ਆਗੂ ਤਨਖ਼ਾਹੀਏ ਕਰਾਰ ਦਿੱਤੇ ਹੁੰਦੇ, ਕਿਉਂਕਿ ਉਹ ਇਸ ਖਰੜੇ ਨੂੰ ਪ੍ਰਵਾਨ ਹੀ ਨਹੀਂ ਕਰਦੇ।
ਅਰਦਾਸਿ ਵਿੱਚ ‘ਭਗਉਤੀ’ ਕੌਣ ਹੈ?
ਸੰਸਕ੍ਰਿਤ ਦੇ ‘ਭਗਵਤੀ’ (ਅਰਥ ਦੇਵੀ) ਸ਼ਬਦ ਤੋਂ ਹੀ ‘ਭਗਉਤੀ’ ਸ਼ਬਦ ਬਣਿਆਂ ਹੈ। ਮਹਾਨ ਕੋਸ਼ ਵਿੱਚ ਭਗਉਤੀ ਨੂੰ ‘ਭਗਵਤੀ’ ਅਤੇ ‘ਦੁਰਗਾ’ ਦੇਵੀ ਕਰ ਕੇ ਲਿਖਿਆ ਹੈ। ਪੁਰਾਤਨ ਸਮੇਂ ਵੈਸ਼ਨਵ ਭਗਤ ਨੂੰ ਵੀ ‘ਭਗਉਤੀ’ ਕਿਹਾ ਜਾਂਦਾ ਸੀ, ਜਿਸ ਦਾ ‘ਸੁਖਮਨੀ’ ਦੀ ਨੌਂਵੀਂ ਅਸ਼ਟਪਦੀ ਵਿੱਚ ਜ਼ਿਕਰ ਹੈ।
ਸਿੱਖ ਰਹਿਤ ਮਰਯਾਦਾ ਦੇ ਖਰੜੇ ਵਿੱਚ ਦੁਰਗਾ ਦੇ ਪਾਠ ਵਾਲ਼ੀਆਂ 55 ਪਉੜੀਆਂ ਦੀ ਰਚਨਾ ਵਾਲ਼ੀ ‘ਵਾਰ ਦੁਰਗਾ ਕੀ’ ਦੀ ਪਹਿਲੀ ਪਉੜੀ ਨੂੰ ਅਰਦਾਸਿ ਦੇ ਮੁੱਢ ਵਿੱਚ ਰੱਖਿਆ ਗਿਆ ਹੈ। ਸੰਨ 1897 ਵਿੱਚ ਸਿੱਖਾਂ ਨੂੰ ਗ਼ੁਲਾਮ ਰੱਖਣ ਵਾਲ਼ੇ ਅੰਗ੍ਰੇਜ਼ੀ ਰਾਜ ਸਮੇ ਇੱਕ ਸ਼ੋਧਕ ਕਮੇਟੀ ਵਲੋਂ ਬਣਾਏ ਤੇ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵਾਲ਼ਿਆ ਤੋਂ ਛਪਵਾਏ ਗਏ ‘ਦਸਮ ਗ੍ਰੰਥ’ ਵਿਚ ਇੱਕ ਰਚਨਾ ‘ਵਾਰ ਦੁਰਗਾ ਕੀ’ ਹੈ। ਦਸਮ ਗ੍ਰੰਥ ਬਣਾਉਣ ਸਮੇਂ 32 ਪੋਥੀਆਂ ਤੋਂ ਰਚਨਾਵਾਂ ਲਈਆਂ ਗਈਆਂ। ਡਾ: ਰਤਨ ਸਿੰਘ ਜੱਗੀ ਦਸਮ ਗ੍ਰੰਥ ਦੇ ਟੀਕੇ ਦੀ ਭੂਮਕਾ ਵਿੱਚ ਲਿਖਦਾ ਹੈ “ਅਫ਼ਸੋਸ ਕਿ ਇਨ੍ਹਾਂ 32 ਪੋਥੀਆਂ ਵਿੱਚ ਕੋਈ ਵੀ ਪੁਰਾਤਨ ਜਾਂ ਇਤਿਹਾਸਕ ਨਹੀਂ ਸੀ”। ‘ਵਾਰ ਦੁਰਗਾ ਕੀ’ ਦਾ ਨਾਂ ਭੇਡ ਚਾਲ ਵਜੋਂ ‘ਚੰਡੀ’ ਦੀ ਵਾਰ ਵੀ ਚੱਲਦਾ ਰਿਹਾ ਤੇ ਸੰਨ 1895 ਵਿੱਚ ਬਣਾਏ ਅਤੇ ਸੰਨ 1897 ਵਿੱਚ ਛਪੇ ਦਸਮ ਗ੍ਰੰਥ ਵਿੱਚ ਸ਼ੋਧਕ ਕਮੇਟੀ ਵਲੋਂ ਇੱਸ ਵਾਰ ਦੇ ਸਿਰਲੇਖ ਨੂੰ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾਤਿਸ਼ਾਹੀ 10’ ਵਿੱਚ ਤਬਦੀਲ ਕਰ ਕੇ ਸਿੱਖਾਂ ਨਾਲ਼ ਧੋਖਾ ਕੀਤਾ ਗਿਆ ਤੇ ਸਿੱਖ ਸਿਧਾਂਤਾਂ ਨੂੰ ਖ਼ਤਮ ਕੀਤੇ ਜਾਣ ਲਈ ਮਾਰੂ ਵਾਰ ਕੀਤਾ ਗਿਆ। ਸਪੱਸ਼ਟ ਹੈ ਕਿ ਅਜਿਹਾ ਬ੍ਰਾਹਮਣਵਾਦੀ, ਸਨਾਤਨਵਾਦੀ ਬਿੱਪਰਵਾਦੀ ਜਾਂ ਮਨੂੰਵਾਦੀ ਸੋਚ ਦੇ ਪ੍ਰਭਾਵ ਥੱਲੇ ਕੀਤਾ ਗਿਆ। ਗੁਰੂ ਨਾਨਕ ਨੂੰ ਪਿੱਛੋਂ ਤੇ ਭਗਉਤੀ (ਦੁਰਗਾ) ਨੂੰ ਪਹਿਲਾਂ ਯਾਦ ਕਰਦੇ ਹੋਏ ਸਿੱਖ ਅਰਦਾਸਿ ਕਰਦੇ ਹਨ। ਅਜਿਹੀ ਸੋਚ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਕਦੇ ਪ੍ਰਵਾਨ ਹੀ ਨਹੀਂ ਕਰਦੇ।
ਬ੍ਰਾਹਮਣਵਾਦੀ ਸੋਚ ਹੁਣ ਤਕ ਬੁੱਧ ਮੱਤ, ਜੈਨ ਮੱਤ ਅਤੇ ਪਾਰਸੀ ਮੱਤ ਦਾ ਭਾਰਤ ਵਿੱਚ ਬਹੁਤ ਭਾਰੀ ਨੁਕਸਾਨ ਕਰ ਚੁੱਕੀ ਹੈ ਤੇ ਹੁਣ ਇਹ ਸਿੱਖੀ ਵਿਚਾਰਧਾਰਾ ਦਾ ਹਰ ਸੰਭਵ ਸਾਧਨ ਵਰਤ ਕੇ, ਹਿੰਦੂਕਰਣ ਕਰਨ ਵਿੱਚ ਦਿਨ ਰਾਤ ਇੱਕ ਕਰ ਰਹੀ ਹੈ ਤੇ ਸਫਲ ਵੀ ਹੋ ਰਹੀ ਹੈ।
ਡਾਕਟਰ ਰਾਧਾ ਕ੍ਰਿਸ਼ਨਨ ਦੇ ਇਹ ਵਿਚਾਰ ਸਿੱਖਾਂ ਦੀਆਂ ਅੱਖਾਂ ਖੋਲ੍ਹਣ ਵਾਲੇ ਹਨ, ਪਰ ਜੇ ਫਿਰ ਵੀ ਅੱਖਾਂ ਬੰਦ ਦੀਆਂ ਬੰਦ ਰਹਿ ਗਈਆਂ ਤਾਂ ਬਹੁਤ ਨੁਕਸਾਨ ਹੋਵੇਗਾ। ਪੜ੍ਹੋ ਇਹ ਵੀਚਾਰ-
“It is said, not without truth that Brahmanism killed Budhism by a fraternal embrace”
ਭਾਵ ਅਰਥ- ਬ੍ਰਾਹਮਣਵਾਦ ਨੇ ਬੁੱਧ ਧਰਮ ਨੂੰ ਬਾਪੂ ਵਾਲ਼ੀ ਗਲ਼ਵਕੜੀ ਪਾ ਕੇ ਖ਼ਤਮ ਕੀਤਾ।
ਤਕਰੀਬਨ 90 ਸਾਲ ਪਹਿਲਾਂ ਅੰਗ੍ਰੇਜ਼ ਲਿਖਾਰੀ ਮੈਕਾਲਿਫ਼ ਨੇ ਜੋ ਲਿਖਿਆ ਸੀ ਉਹ ਵੀ ਸਿੱਖਾਂ ਦੀਆਂ ਅੱਖਾਂ ਖੋਲ੍ਹ ਦੇਣ ਵਾਲ਼ਾ ਹੈ। ਉਹ ਲਿਖਦਾ ਹੈ-

“Hinduism has embraced Sikhism in its fold.”
ਭਾਵ ਅਰਥ- ਹਿੰਦੂ ਮੱਤ ਨੇ ਸਿੱਖ ਧਰਮ ਨੂੰ ਆਪਣੀ ਗਲ਼ਵਕੜੀ ਵਿੱਚ ਲੈ ਲਿਆ ਹੈ।
(ਸਿੱਖ ਵੀਰਾਂ ਨੂੰ ਹਲੂਣਾ ਪੁਸਤਕ ਵਿੱਚੋਂ- ਲੇਖਕ ਨਰੈਣ ਸਿੰਘ)

ਸੰਨ 1999 ਵਿੱਚ, ਸ਼੍ਰੋ.ਗੁ.ਪ੍ਰ. ਕਮੇਟੀ ਭੀ ਆਪਣੀ ਮੁਹਰ ਹੇਠ ਹਿੰਦੀ ਭਾਸ਼ਾ ਵਿੱਚ ‘ਸਿੱਖੋਂ ਕਾ ਇਤਿਹਾਸ’ ਨਾਮਕ, ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਕਿਤਾਬ, ਲਿਖ ਕੇ ਬ੍ਰਾਹਮਣਵਾਦੀ ਸੋਚ ਦਾ ਪ੍ਰਭਾਵ ਕਬੂਲ ਕਰ ਚੁੱਕੀ ਹੈ {ਮਾਨੋ ਵਾੜ ਨੇ ਖੇਤ ਨੂੰ ਹੀ ਖਾਣਾ ਸ਼ੁਰੂ ਕਰ ਦਿੱਤਾ ਹੈ} ਭਾਵੇਂ ਕਿ ਇਹ ਕਿਤਾਬ ਬਾਅਦ ਵਿੱਚ ਜ਼ਬਤ ਕਰ ਲਈ ਗਈ ਸੀ। ਕਿਤਾਬ ਨੂੰ ਜ਼ਬਤ ਕਰਨਾ ਹੀ ਦੱਸਦਾ ਹੈ ਕਿ ਇਹ ਸਿੱਖੀ ਵਿਚਾਰਧਾਰਾ ਨੂੰ ਜ਼ਰੂਰ ਹੀ ਢਾਹ ਲਾ ਰਹੀ ਸੀ, ਨਹੀਂ ਤਾਂ ਜ਼ਬਤ ਨਾ ਹੁੰਦੀ
ਧੰਨਵਾਦ ਸਹਿਤ- ਖਾਲਸਾ ਨਿਉਜ
http://khalsanews.org/newspics/2014/06%20June%2014/21%20June%2014/21%20June%2014%20Bhagauti%20in%20Ardaas%20-%20Prof%20Kashmira%20Singh%20USA.htm

25 June 2014

ਗਿਆਨੀ ਗੁਰਬਚਨ ਸਿੰਘ ਲਈ ਹੁਣ ਸਿਰਫ ਦੋ ਹੀ ਰਾਹ- ਜਾਂ ਆਪਣੇ ਉਪਰ ਲੱਗੇ ਦੋਸ਼ਾਂ ਦਾ ਪੰਥ ਦੀ ਕਚਹਿਰੀ ਵਿੱਚ ਸਪਸ਼ਟੀਕਰਣ ਦੇਵੇ ਜਾਂ ਆਪਣੇ ਅਹੁੱਦੇ ਤੋਂ ਅਸਤੀਫਾ ਦੇਵੇ
ਜਦ ਤੱਕ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਜਥੇਦਾਰੀ ਹੇਠ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਹੁਕਮਨਾਮੇ ਨੰ: ਅ 319 ਏ.ਟੀ. 00 ਮਿਤੀ 29.3.2000 ਦਾ ਦੂਸਰਾ ਹਿੱਸਾ ਸ਼੍ਰੋਮਣੀ ਕਮੇਟੀ ਲਾਗੂ ਨਹੀਂ ਕਰਦੀ, ਉਸ ਸਮੇਂ ਤੱਕ ਅਕਾਲ ਤਖ਼ਤ ਦੇ ਨਾਮ ਹੇਠ ਜਾਰੀ ਹੋਏ ਅਖੌਤੀ ਹੁਕਮਨਾਮੇ ਮੰਨਣ ਤੋਂ ਇਨਕਾਰੀ ਹੋ ਕੇ ਇਨ੍ਹਾਂ ਦਾ ਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਵੇ।

- ਕਿਰਪਾਲ ਸਿੰਘ ਬਠਿੰਡਾ
ਮੋਬ: 9855480797

ਦੁਨੀਆਂ ਦਾ ਕੋਈ ਵੀ ਰਾਜਾ ਹੋਵੇ ਜਾਂ ਧਾਰਮਿਕ ਆਗੂ ਹੋਵੇ; ਜਦੋਂ ਵੀ ਉਸ ਪਾਸ ਅਸੀਮਤ ਸ਼ਕਤੀਆਂ ਆ ਜਾਣ ਤਾਂ ਉਹ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਆਪਣੀਆਂ ਸ਼ਕਤੀਆਂ ਦਾ ਦੁਰਉਪਯੋਗ ਕਰਨ ਕਰਕੇ ਜ਼ਾਲਮ ਬਣ ਜਾਂਦਾ ਹੈ ਅਤੇ ਪੈਸਾ ਕਮਾਉਣ ਦੀ ਮੰਦ ਭਾਵਨਾ ਕਾਰਨ ਭ੍ਰਿਸ਼ਟ ਢੰਗ ਤਰੀਕੇ ਵਰਤੇ ਜਾਣ ਤੋਂ ਕਦੀ ਵੀ ਗੁਰੇਜ਼ ਨਹੀਂ ਕਰਦਾ। ਇਨ੍ਹਾਂ ਜ਼ਾਲਮ ਅਤੇ ਭ੍ਰਿਸ਼ਟ ਰਾਜੇ ਜਿਹੜੇ ਆਪਣੀ ਰਿਆਇਆ ਨੂੰ ਸੁਰੱਖਿਆ ਤੇ ਸੁੱਖ ਸਹੂਲਤਾਂ ਦੇਣ ਦਾ ਆਪਣਾ ਰਾਜ ਧਰਮ ਨਿਭਾਉਣ ਦੀ ਥਾਂ ਉਨ੍ਹਾਂ ’ਤੇ ਜ਼ੁਲਮ ਕਰਕੇ ਆਪਣੀਆਂ ਸੁੱਖ ਸਹੂਲਤਾਂ ਲਈ ਭ੍ਰਿਸ਼ਟ ਢੰਗ ਤਰੀਕੇ ਅਪਨਾਉਂਦੇ ਅਤੇ ਜੁਲਮ ਕਮਾਉਂਦੇ ਹਨ; ਉਨ੍ਹਾਂ ਵਿਰੁੱਧ ਆਵਾਜ਼ ਉਠਾਉਂਦਿਆਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤੇ: ‘ ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍ਹਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍ਹਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥’ (ਪੰਨਾ 1288)। ਆਪਣੇ ਹਿਤਾਂ ਦੀ ਪੂਰਤੀ ਲਈ ਇਨ੍ਹਾਂ ਜਾਲਮ ਰਾਜਿਆਂ ਦਾ ਪੱਖ ਪੂਰਨ ਵਾਲੇ ਭ੍ਰਿਸ਼ਟ ਧਾਰਮਿਕ ਆਗੂਆਂ ਦੀ ਦਸ਼ਾ ਬਿਆਨ ਕਰਦੇ ਹੋਏ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤੇ: ‘ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ (ਪੰਨਾ 662)
ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਜ਼ਾਲਮ ਰਾਜਿਆਂ, ਭ੍ਰਿਸ਼ਟ ਧਾਰਮਿਕ ਆਗੂਆਂ ਅਤੇ ਇਨ੍ਹਾਂ ਦੇ ਹੱਥੋਂ ਪਿਸ ਰਹੀ ਗਿਆਨ ਬਿਹੂਣੀ ਪਰਜਾ; ਤਿੰਨਾਂ ਦੀ ਹੀ ਦਸ਼ਾ ਦਾ ਵਰਨਣ ਆਪਣੀ ਪਹਿਲੀ ਵਾਰ ਦੀ 30ਵੀਂ ਪਉੜੀ ਵਿੱਚ ਇਸ ਤਰ੍ਹਾਂ ਕੀਤਾ ਹੈ:

ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ ॥ ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ ॥
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ ॥ ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ ॥
ਸੇਵਕ ਬੈਠਨ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ ॥ ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ ॥
ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ ॥ ਵਰਤਿਆ ਪਾਪ ਸਭਸ ਜਗ ਮਾਂਹੀ ॥30॥

ਗੁਰੂ ਨਾਨਕ ਸਾਹਿਬ ਜੀ ਨੇ ਜ਼ਾਲਮ ਰਾਜਿਆਂ ਤੇ ਭ੍ਰਿਸ਼ਟ ਧਾਰਮਿਕ ਆਗੂਆਂ ਵਿਰੁੱਧ ਜੋਰਦਾਰ ਤਰੀਕੇ ਨਾਲ ਆਵਾਜ਼ ਬੁਲੰਦ ਕਰਕੇ ਲੋਕਾਈ ਨੂੰ ਇਨ੍ਹਾਂ ਤੋਂ ਆਜਾਦ ਹੋਣ ਲਈ ਲਾਮਵੰਦ ਕੀਤਾ ਅਤੇ ਸਮਝਾਇਆ ਕਿ ਜਦੋਂ ਆਪਣੇ ਆਪਣੇ ਮਕਸਦ ਪੂਰੇ ਕਰਨ ਲਈ ਜ਼ਾਲਮ ਰਾਜਿਆਂ ਤੇ ਭ੍ਰਿਸ਼ਟ ਧਾਰਮਿਕ ਆਗੂਆਂ ਦਾ ਨਾਪਾਕ ਗੱਠਜੋੜ ਬਣ ਜਾਵੇ ਉਸ ਸਮੇਂ ਤਾਂ ਇਹ ਮਨੁੱਖਤਾ ਲਈ ਬਹੁਤ ਹੀ ਘਾਤਕ ਸਿੱਧ ਹੁੰਦਾ ਹੈ। ਉਨ੍ਹਾਂ ਕਿਹਾ ਧਰਮੀ ਆਗੂਆਂ ਦਾ ਕੰਮ ਕਿਸੇ ਧਰਮ ਵੱਲੋਂ ਮਿਥੀਆਂ ਹੋਈਆਂ ਕੇਵਲ ਵਿਖਾਵੇ ਦੀ ਧਾਰਮਿਕ ਰਸਮਾਂ ਨਿਭਾਉਣਾ ਹੀ ਨਹੀਂ ਬਲਕਿ ਅਖੌਤੀ ਧਰਮੀਆਂ ਤੇ ਰਾਜਿਆਂ ਨੂੰ ੳਨ੍ਹਾਂ ਦਾ ਸਹੀ ਧਰਮ ਸਮਝਾਉਣਾ ਹੈ: ‘ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥2॥’ (ਪੰਨਾ 1240)। ਰਾਜਿਆਂ ਅਤੇ ਧਾਰਮਿਕ ਆਗੂਆਂ ਦੇ ਜ਼ੁਲਮ ਅਤੇ ਭ੍ਰਿਸ਼ਟਚਾਰ ਸਹਿਣ ਕਰਨ ਵਾਲੇ; ਜਾਂ ਵੇਖ ਕੇ ਅੱਖਾਂ ਮੀਟਣ ਤੇ ਚੁੱਪ ਰਹਿਣ ਵਾਲੇ ਅਖੌਤੀ ਧਰਮੀ ਲੋਕਾਂ ਨੂੰ ਵੰਗਾਰ ਪਾਉਂਦੇ ਹੋਏ ਗੁਰੂ ਅਰਜੁਨ ਸਾਹਿਬ ਜੀ ਨੇ ਬਚਨ ਉਚਾਰਣ ਕੀਤੇ: ‘ਬਿਹਾਗੜਾ ਮਹਲਾ 5 ਛੰਤ ॥ ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥ ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥ ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥1॥’ (ਪੰਨਾ 547)
ਪਰ ਅਫਸੋਸ ਹੈ ਕਿ ਜਿਸ ਸਿੱਖ ਧਰਮ ਵਿੱਚ ਰਾਜਿਆਂ ਤੇ ਭ੍ਰਿਸ਼ਟ ਧਾਰਮਿਕ ਆਗੂਆਂ ਦੇ ਗੱਠਜੋੜ ਦਾ ਸਖਤ ਵਿਰੋਧ ਕੀਤਾ ਹੈ ਅੱਜ ਉਹੀ ਨਾਪਾਕ ਗੱਠਜੋੜ ਸਿੱਖ ਧਰਮ ’ਤੇ ਕਾਬਜ਼ ਹੋ ਬੈਠਾ ਹੈ।

ਸਿੱਖ ਸਿਆਸਤ ’ਤੇ ਕਾਬਜ਼ ਰਾਜਨੀਤਕ ਆਗੂਆਂ ਨੇ ਆਪਣੇ ਮੁਫਾਦਾਂ ਦੀ ਪੂਰਤੀ ਲਈ ਅਕਾਲ ਤਖ਼ਤ ਦੇ ਆਪਣੇ ਵੱਲੋਂ ਥਾਪੇ ਗਏ ਜਥੇਦਾਰ ਤੇ ਪੰਜ ਸਿੰਘ ਸਾਹਿਬਾਨ ਨੂੰ ਸਰਬਉਚ ਕਰਕੇ ਪ੍ਰਚਾਰਿਆ ਗਿਆ ਹੈ ਅਤੇ ਪ੍ਰਚਾਰਿਆ ਜਾ ਰਿਹਾ ਹੈ। ਇਨ੍ਹਾਂ ਦੀ ਦੁਰਵਰਤੋਂ ਉਹ ਆਪਣੇ ਵਿਰੋਧੀ ਨੂੰ ਦਬਾਉਣ ਲਈ ਖ਼ੂਬ ਕਰਦੇ ਹਨ। ਸਤਾਧਾਰੀ ਰਾਜਨੀਤਕ ਆਗੂਆਂ ਵੱਲੋਂ ਥਾਪੇ ਗਏ ਇਹ ਜਥੇਦਾਰ ਅਨੇਕਾਂ ਥਾਵਾਂ ’ਤੇ ਆਪਣੇ ਅਹੁੱਦੇ ਦੀ ਦਰਵਰਤੋਂ ਕਰਦੇ ਰਹਿੰਦੇ ਹਨ; ਜਿਨ੍ਹਾਂ ਵਿੱਚੋਂ ਕੁਝ ਕੁ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਜਥੇਦਾਰਾਂ ਨੂੰ ਕਾਣੇ ਕਰਕੇ ਆਪਣੇ ਅਧੀਨ ਰੱਖਣ ਲਈ ਇਨ੍ਹਾਂ ਦੇ ਨਿਯੁਕਤੀਕਾਰ ਇਨ੍ਹਾਂ ਜਥੇਦਾਰਾਂ ਦੀਆਂ ਆਪਹੁਦਰੀਆਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਦੇ ਰਹਿੰਦੇ ਹਨ ਅਤੇ ਜਦੋਂ ਵੀ ਇਨ੍ਹਾਂ ਵਿੱਚੋਂ ਕੋਈ ਸਤਾਧਾਰੀਆਂ ਨੂੰ ਉਨ੍ਹਾਂ ਦਾ ਰਾਜਧਰਮ ਨਿਭਾਉਣ ਜਾਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਗੁਰਮਤਿ ਵਿਰੋਧੀ ਕੰਮ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਦੀ ਹਿਕਾਮਤ ਕਰ ਬੈਠਣ ਤਾਂ ਝੱਟ ਉਨ੍ਹਾਂ ਵੱਲੋਂ ਕੀਤੀਆਂ ਆਪਹੁਦਰੀਆਂ ਦਾ ਕੇਸ ਖੋਲ੍ਹ ਕੇ ਜਥੇਦਾਰੀ ਤੋਂ ਲਾਹ ਸੁੱਟਦੇ ਹਨ। ਇਸ ਤਰ੍ਹਾਂ ਦਿਨੋ ਦਿਨ ਇਨ੍ਹਾਂ ਜਥੇਦਾਰਾਂ ਅਤੇ ਸਿਆਸੀ ਲੋਕਾਂ ਦੇ ਗੱਠਜੋੜ ਵੱਲੋਂ ਕੀਤੀਆਂ ਜਾਂਦੀਆਂ ਆਪ ਹੁਦਰੀਆਂ ਨਾਲ ਜੋ ਜਗਤ ਹਸਾਈ ਹੋ ਰਹੀ ਹੈ ਇਸ ਨਾਲ ਪੰਥ ਲਈ ਗੰਭੀਰ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਜੇ ਇਨ੍ਹਾਂ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਸਿੱਖਾਂ ਲਈ ਆਪਣੇ ਮਹਾਨ ਗੁਰੂਆਂ ਨੂੰ ਮੂੰਹ ਵਿਖਾਉਣਾ ਵੀ ਮੁਸ਼ਕਲ ਹੋ ਜਾਵੇਗਾ।
ਤਾਜ਼ਾ ਘਟਨਾ ਖ਼ਾਲਸਾ ਬੁਲੇਟਿਨ ਦੇ ਮੁੱਖ ਸੰਪਾਦਕ ਅਤੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਲਸੂਰ, ਬੰਗਲੌਰ ਦੇ ਅਹੁਦੇਦਾਰ ਡਾ: ਹਰਮਿੰਦਰ ਸਿੰਘ ਦੀ ਹੈ। ਇਸ ਕੇਸ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਅਦਾਲਤ, ਜਿਸ ਵਿੱਚ ਉਸ ਦਾ ਕੇਸ ਚੱਲ ਰਿਹਾ ਹੈ, ਹੀ ਆਪਣੇ ਫੈਸਲੇ ਵਿੱਚ ਦੱਸ ਸਕਦੀ ਹੈ ਜਾਂ ਸਭ ਤੋਂ ਵੱਧ ਅਕਾਲ ਪੁਰਖ, ਜਿਸ ਦੀਆਂ ਨਜ਼ਰਾਂ ਵਿੱਚੋਂ ਕੁਝ ਵੀ ਛੁਪਾਇਆ ਨਹੀਂ ਜਾ ਸਕਦਾ ਅਤੇ ਉਹ ਸਭ ਦੇ ਦਿਲਾਂ ਦੀ ਜਾਨਣ ਵਾਲੇ ਹਨ, ਹੀ ਜਾਣੀ ਜਾਣ ਹਨ। ਪਰ ਜੋ ਕੁਝ ਹੁਣ ਤੱਕ ਡਾ: ਹਰਮਿੰਦਰ ਸਿੰਘ ਦੀਆਂ ਚਿੱਠੀਆਂ ਅਤੇ ਮੀਡੀਏ ਰਾਹੀਂ ਸਾਹਮਣੇ ਆਇਆ ਹੈ ਉਸ ਅਨੁਸਾਰ ਕੁਝ ਮਨਮਤਾਂ ਕਰਨ ਵਾਲੇ ਜਿਨ੍ਹਾਂ ਦੀਆਂ ਖ਼ਬਰਾਂ ਉਸ ਨੇ ਖ਼ਾਲਸਾ ਬੁਲੇਟਿੰਨ ਵਿੱਚ ਛਾਪੀਆਂ ਸਨ ਉਸ ਦੇ ਵਿਰੋਧੀ ਬਣ ਗਏ ਜਿਸ ਕਾਰਣ ੳਸ ਨੂੰ ਗੁਰਦੁਆਰਾ ਪ੍ਰਬੰਧ ਵਿੱਚੋਂ ਬਾਹਰ ਰੱਖਣ ਲਈ ਉਸ ’ਤੇ ਗੁਰਦੁਅਰੇ ਵਿੱਚ ਬੱਜ਼ਰ ਕੁਰਹਿਤ ਕਰਨ ਦਾ ਇੱਕ ਪਾਸੇ ਤਾਂ ਅਦਾਲਤ ਵਿੱਚ ਝੂਠਾ ਕੇਸ ਪਾ ਦਿੱਤਾ ਤੇ ਦੂਸਰੇ ਪਾਸੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸ਼ਿਕਾਇਤ ਕਰ ਦਿੱਤੀ। ਅਦਾਲਤ ਵਿੱਚ ਕੇਸ ਦਾ ਫੈਸਲਾ ਡਾ: ਹਰਮਿੰਦਰ ਸਿੰਘ ਦੇ ਹੱਕ ਵਿੱਚ ਹੋ ਗਿਆ ਤੇ ਫੈਸਲੇ ਵਿਰੁੱਧ ਵਿਰੋਧੀ ਵੱਲੋਂ ਕੀਤੀ ਅਪੀਲ਼ ਵੀ ਖ਼ਾਰਜ਼ ਹੋ ਗਈ। ਪਰ ਵਿਰੋਧੀ ਧਿਰ ਡਾ: ਹਰਮਿੰਦਰ ਸਿੰਘ ਨੂੰ ਇਸ ਕੇਸ ਅਤੇ ਇਸ ਨਾਲ ਸਬੰਧਤ ਹੋਰ ਕਈ ਕੇਸਾਂ ਵਿੱਚ ਉਲਝਾ ਰਹੀ ਹੈ ਜਿਸ ਕਾਰਣ ਹੁਣ ਵੀ ਕਈ ਕੇਸ ਅਦਾਲਤ ਵਿੱਚ ਚੱਲ ਰਹੇ ਹਨ ਤੇ ਡਾ: ਹਰਮਿੰਦਰ ਸਿੰਘ ’ਤੇ ਅਦਾਲਤ ਦੀ ਆਗਿਆ ਬਿਨਾ ਕਰਨਾਟਕਾ ਛੱਡ ਜਾਣ ’ਤੇ ਪਾਬੰਦੀ ਲੱਗੀ ਹੋਈ ਹੈ।
ਡਾ: ਹਰਮਿੰਦਰ ਸਿੰਘ ਅਨੁਸਾਰ ਸਿੱਖ ਮਾਨਸਿਕਤਾ ’ਤੇ; ਅਕਾਲ ਤਖ਼ਤ ਦੇ ਜਥੇਦਾਰਾਂ ਦੇ ਚੱਲ ਰਹੇ ਦਬਦਬੇ ਕਾਰਣ ਅਤੇ ਉਨ੍ਹਾਂ ਵੱਲੋਂ ਪੈਸੇ ਲੈ ਕੇ ਹੁਕਮਨਾਮੇ ਜਾਰੀ ਕਰਨ ਦੀ ਹਕੀਕਤ ਜਾਣਦੇ ਹੋਏ ਉਨ੍ਹਾਂ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਰਿਸ਼ਵਤ ਵਜੋਂ ਕੁਝ ਪੈਸੇ ਦੇ ਕੇ ਕੇਸ ਰਫਾਦਫਾ ਕਰਨਾ ਚਾਹਿਆ। ਉਹ ਮਿਤੀ 18.5.12 ਨੂੰ ਜਥੇਦਾਰ ਦੇ ਸੱਦੇ ’ਤੇ ਉਸ ਕੋਲੋਂ ਸਮਾਂ ਲੈ ਕੇ ਅਕਾਲ ਤਖ਼ਤ ’ਤੇ ਪੇਸ਼ ਵੀ ਹੋਇਆ ਤੇ ਆਪਣਾ ਸਪਸ਼ਟੀਕਰਣ ਦਿੱਤਾ। ਗਿਆਨੀ ਗੁਰਬਚਨ ਸਿੰਘ ਨੇ ਇੱਕੋ ਵਾਰ ਕੇਸ ਰਫਾਦਫਾ ਕਰਨ ਦੀ ਥਾਂ ਡਾ: ਹਰਮਿੰਦਰ ਸਿੰਘ ਨੂੰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਜਾਣ ਕੇ ਕੇਸ ਨੂੰ ਲਟਕਦੀ ਅਵਸਥਾ ਵਿੱਚ ਰੱਖਣਾ ਬਿਹਤਰ ਸਮਝਿਆ। ਇਸ ਲਈ ਸਮੇਂ ਸਮੇਂ ਸਿਰ ਉਸ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਸਥਿਤੀ ਸਪਸ਼ਟ ਕਰਨ ਲਈ ਹਦਾਇਤਾਂ ਜਾਰੀ ਹੁੰਦੀਆਂ ਰਹੀਆਂ ਅਤੇ ਸੋਨੇ ਦਾ ਅੰਡਾ ਮਿਲ ਜਾਣ ਤੇ ਕੇਸ ਅਗਲੀ ਪੇਸ਼ੀ ਤੱਕ ਲਮਕਾ ਦਿੱਤਾ ਜਾਂਦਾ; ਜਦੋਂ ਕਿ ਡਾ: ਹਰਮਿੰਦਰ ਸਿੰਘ ਵਾਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀਆਂ ਲਿਖ ਕੇ ਹੇਠ ਲਿਖੀਆਂ ਬੇਨਤੀਆਂ ਕਰਦਾ ਰਿਹਾ:-
1. ਕ੍ਰਿਪਾ ਕਰਕੇ ਮੇਰੇ ਮਿਤੀ 18.05.12 ਵਾਲੇ ਸਪਸ਼ਟੀਕਰਨ ਤੇ ਮੁਆਫੀਨਾਮੇ ਨੂੰ ਸਵੀਕਾਰ ਕਰਦੇ ਹੋਏ, ਮੈਨੂੰ ਮਾਫ ਕਰਕੇ ਇਸ ਕੇਸ ਨੂੰ ਬੰਦ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ। -ਜਾਂ-
2. ਮੈਨੂੰ ਤਨਖਾਹ ਲਗਾ ਦਿਤੀ ਜਾਵੇ, ਸ੍ਰੀ ਅਕਾਲ ਤਖਤ ਸਾਹਿਬ ਵਲੋ ਮੈਨੂੰ ਜੋ ਵੀ ਤਨਖਾਹ ਲਗਾਈ ਜਾਵੇਗੀ, ਮੈਂ ਉਸ ਤਨਖਾਹ ਨੂੰ ਖਿੜੇ ਮੱਥੇ ਪਰਵਾਨ ਕਰਾਂਗਾ। -ਜਾਂ-
3. ਮੈਨੂੰ ਇਸ ਗੱਲ ਦੀ ਆਗਿਆ ਦੇ ਦਿਤੀ ਜਾਵੇ ਕਿ ਬੰਗਲੌਰ ਦੀ ਅਦਾਲਤ ਵਲੋਂ ਕਰਨਾਟਕਾ ਤੋ ਬਾਹਰ ਜਾਣ ਦੀ ਆਗਿਆ ਮਿਲਣ ਤੋਂ ਉਪ੍ਰੰਤ, ਮੈਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਸਕਦਾ ਹਾਂ। -ਜਾਂ-
4. ਆਪ ਜੀ ਸਿੱਧੇ ਮਾਨਯੋਗ High Court of Karnataka and III-ACM Magistrate, Bangalore  ਨੂੰ ਪੱਤਰ ਜਾਰੀ ਕਰ ਦਿਉ। ਅਗਰ ਉਪ੍ਰੋਕਤ ਅਦਾਲਤ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਉਣ ਦੀ ਆਗਿਆ ਦੇ ਦੇਵੇਗੀ ਤਾਂ ਮੈ ਆਪ ਜੀ ਕੋਲ ਦੁਬਾਰਾ ਹਾਜ਼ਰ ਹੋ ਜਾਵਾਂਗਾ। -ਜਾਂ-
5. ਆਪ ਜੀ ਆਪਣੇ ਕਿਸੇ ਵੀ ਆਦਮੀ ਕੋਲੋਂ ਇਸ ਗੱਲ ਦੀ ਤਪਤੀਸ਼ ਕਰਵਾ ਸਕਦੇ ਹੋ ਕਿ ਮੈਂ ਆਪ ਜੀ ਵੱਲ ਸਚਾਈ ਲਿਖ ਰਿਹਾ ਹਾਂ ਜਾਂ ਨਹੀਂ। ਆਪ ਜੀ ਵਲੋਂ ਨਾਮਜ਼ਦ ਕੀਤਾ ਹੋਇਆ ਆਦਮੀ ਪੁਲੀਸ ਤੇ ਅਦਾਲਤ ਦੋਵਾਂ ਕੋਲੋਂ ਸਾਰੇ ਦਸਤਾਵੇਜ਼ਾਂ ਦੀ ਛਾਣਬੀਣ ਕਰਕੇ, ਆਪ ਜੀ ਨੂੰ ਸਚਾਈ ਪੇਸ਼ ਕਰ ਸਕਦਾ ਹੈ।
ਪਰ ਹਰਮਿੰਦਰ ਸਿੰਘ ਦੀਆਂ ਇਨ੍ਹਾਂ ਬੇਨਤੀ ਰੂਪ ਵਿੱਚ ਚਿੱਠੀਆਂ ਦੀ ਜਥੇਦਾਰ ਨੇ ਕੋਈ ਪ੍ਰਵਾਹ ਨਾ ਕੀਤੀ ਅਤੇ ਅੰਤ ਹਮੇਸ਼ਾਂ ਲਈ ਸੋਨੇ ਦਾ ਅੰਡਾ ਦੇਣ ਤੋਂ ਨਾਂਹ ਕਰਨ ’ਤੇ ਅਕਾਲ ਤਖ਼ਤ ’ਤੇ ਪੰਜ ਸਿੰਘ ਸਾਹਿਬਾਨ ਦੀ 15 ਜੂਨ 2014 ਨੂੰ ਹੋਈ ਮੀਟਿੰਗ ਵਿੱਚ ਡਾ: ਹਰਮਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦੇ ਕੇ ਹਦਾਇਤ ਕਰ ਦਿੱਤੀ ਕਿ ਪੰਜਾਂ ਦੀ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਪੇਸ਼ ਹੋ ਕੇ ਤਨਖਾਹ ਲਗਵਾਏ।
ਇਸ ਤੋਂ ਡਾ: ਹਰਮਿੰਦਰ ਸਿੰਘ ਨੇ ਅਕਾਲ ਤਖ਼ਤ ਦੇ ਨਾਮ ਹੇਠ ਚੱਲ ਰਹੇ ਰਿਸ਼ਵਤ ਕਾਂਡ ਦਾ ਭਾਂਡਾ ਭੰਨਦਿਆਂ ਉਹ ਸਾਰੇ ਚੈੱਕ ਜਿਨ੍ਹਾਂ ਰਾਹੀਂ ਉਸ ਨੇ ਜਥੇਦਾਰ ਦੇ ਕਹਿਣ ’ਤੇ ਉਸ ਦੇ ਪੀਏ ਇੰਦਰਮੋਹਨ ਸਿੰਘ ਨੂੰ ਅਦਾਇਗੀ ਕੀਤੀ ਸੀ; ਨਸ਼ਰ ਕਰ ਦਿੱਤੇ। ਇਹ ਬਹੁਤ ਹੀ ਗੰਭੀਰ ਮਸਲਾ ਹੈ। ਰਿਸ਼ਵਤ ਦੇਣ ਦੇ ਸਬੂਤ ਦਿੱਤੇ ਜਾਣ ’ਤੇ ਕਿਸੇ ਸਰਕਾਰੀ ਜਾਂ ਅਰਧ ਸਰਕਾਰੀ ਦਫਤਰਾਂ ਦਾ ਕਰਮਚਾਰੀ ਵੀ ਆਪਣੇ ਅਹੁੱਦੇ ’ਤੇ ਬਣਿਆ ਨਹੀਂ ਰਹਿ ਸਕਦਾ ਇਸ ਲਈ ਉਸ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਪੜਤਾਲ ਸ਼ੁਰੂ ਕਰ ਦਿੱਤ ਜਾਂਦੀ ਹੈ ਪਰ ਧਰਮ ਦੇ ਖੇਤਰ ਵਿੱਚ ਤਾਂ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਿਲਕੁਲ ਹੀ ਬ੍ਰਦਾਸ਼ਤ ਕਰਨਯੋਗ ਨਹੀਂ ਹੋ ਸਕਦਾ। ਜਦੋਂ ਮਾਇਆਵੇੜੇ ਮਨੁੱਖ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਵਿੱਚ ਘਿਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਧਾਰਮਿਕ ਸਖ਼ਸ਼ੀਅਤ ਕੋਲੋਂ ਇਹ ਪ੍ਰੇਰਣਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਇਹ ਮਾਇਆ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ; ਇਸ ਦੀ ਸੋਭਾ ਕੁਝ ਹੀ ਦਿਨ ਲਈ ਹੁੰਦੀ ਹੈ ਤੇ ਮਰਨ ਸਮੇਂ ਨਾਲ ਨਿਭਣ ਵਾਲੀ ਨਹੀਂ ਹੈ ਇਸ ਲਈ ਇਸ ਪਿੱਛੇ ਆਪਣਾ ਦੀਨ ਇਮਾਨ ਨਾ ਗਵਾ: ‘ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥3॥’ (ਪੰਨਾ 417), ‘ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥5॥’ (ਪੰਨਾ 429)। ਪਰ ਇਸ ਕੇਸ ਵਿੱਚ ਤਾਂ ਸਿੱਖ ਧਰਮ ਦੀ ਸਭ ਤੋਂ ਉੱਚੀ ਸੀਟ ’ਤੇ ਬੈਠਾ ਜਥੇਦਾਰ ਅਕਾਲ ਤਖ਼ਤ, ਗਿਆਨੀ ਗੁਰਬਚਨ ਸਿੰਘ; ਜਿਸ ਦੇ ਹੁਕਮਾਂ ਨੂੰ ਬਦਕਿਸਮਤੀ ਨਾਲ ਸਿੱਖ ਜਗਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਤੋਂ ਵੀ ਵੱਧ ਮਹਾਨਤਾ ਦਿੱਤੀ ਜਾਣ ਲੱਗ ਪਈ ਹੈ; ਉਹ ਖ਼ੁਦ ਹੀ ਗੁਰੂ ਦੀਆਂ ਉਕਤ ਸਿਖਿਆਵਾਂ ਤੋਂ ਕੋਹਾਂ ਦੂਰ ਜਾਪਦਾ ਹੈ ਜਿਸ ਤੇ ਭਾਈ ਗੁਰਦਾਸ ਜੀ ਦਾ ਇਹ ਕਬਿੱਤ ਪੂਰੀ ਤਰ੍ਹਾਂ ਠੀਕ ਢੁਕਦਾ ਵਿਖਾਈ ਦਿੰਦਾ ਹੈ:
ਬਾਹਰ ਕੀ ਅਗਨਿ ਬੂਝਤ ਜਲ ਸਰਿਤਾ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ।
ਬਾਹਰਿ ਸੈ ਭਾਗਿ ਓਟ ਲੀਜੀਅਤ ਕੋਟ ਗੜ੍ਹ, ਗੜ੍ਹ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ।
ਚੋਰਨ ਕੇ ਤ੍ਰਾਸ ਜਾਏ ਸ਼ਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ।
ਮਾਇਆ ਡਰ ਡਰਪਤ ਹਾਰਿ ਗੁਰਦੁਆਰੈ ਜਾਵੈ, ਤਹਾਂ ਜੋ ਮਾਇਆ ਬਿਆਪੈ ਕਹਾਂ ਠਹਰਾਈਐ।

ਅਰਥ=ਬਾਹਰ ਲੱਗੀ ਅੱਗ ਨੂੰ ਜਿਵੇਂ ਪਾਣੀ ਪਾਕੇ ਬੁਝਾ ਲਈਦਾ ਹੈ, ਪਰ ਜੇਕਰ ਬੇੜੀ ਵਿੱਚ ਹੀ ਅੱਗ ਲੱਗ ਜਾਵੇ ਤਾਂ ਫਿਰ ਕੀ ਕਰੀਏ? ਬਾਹਰੋਂ ਲੁਟੇਰਿਆਂ ਤੋਂ ਬਚਣ ਲਈ ਮਨੁਖ ਕਿਸੇ ਕਿਲੇ ਵਿੱਚ ਚਲਾ ਜਾਵੇ ਪਰ ਜੇ ਕਿਲੇ ਵਿੱਚ ਹੀ ਲੁੱਟਣ ਵਾਲਾ ਬੈਠਾ ਹੋਵੇ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ? ਬਾਹਰੋਂ ਚੋਰਾਂ ਦਾ ਸਤਾਇਆ ਗਰੀਬ ਜਦੋਂ ਰਾਜੇ ਦੀ ਸ਼ਰਨ ਇਹ ਆਸ ਲੈਕੇ ਜਾਂਦਾ ਹੈ ਕਿ ਰਾਜਾ ਮੇਰੀ ਰਾਖੀ ਕਰੇਗਾ, ਪਰ ਜਦੋਂ ਰਾਜਾ ਹੀ ਚੋਰ ਬਣ ਜਾਵੇ ਤਾਂ ਕੀ ਕਰੀਏ? ਮਾਇਆ ਦੇ ਡਰ ਤੋਂ ਬਚਣ ਲਈ ਮਨੁੱਖ ਸੱਚ ਦਾ ਗਿਆਨ ਲੈਣ ਲਈ ਗੁਰਦੁਆਰੇ ਜਾਂਦਾ ਹੈ ਪਰ ਜਦੋਂ ਉਥੇ ਜਾਕੇ ਵੀ ਮਾਇਆ ਹੀ ਦਬੋਚ ਲਵੇ ਫਿਰ ਹੋਰ ਕਿਸ ਤੋਂ ਆਸ ਲਾਈ ਜਾ ਸਕਦੀ ਹੈ?
ਐਨ ਇਸੇ ਤਰ੍ਹਾ ਜਦੋਂ ਅਕਾਲ ਤਖ਼ਤ ਦਾ ਜਥੇਦਾਰ ਹੀ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਜਾਵੇ ਤਾਂ ਕੌਮ ਵਿੱਚ ਦਿਨੋ ਦਿਨ ਆ ਰਹੇ ਨਿਘਾਰ ਦੀ ਸ਼ਿਕਾਇਤ ਕਿਸ ਪਾਸ ਕਰੀਏ?
ਗਿਆਨੀ ਗੁਰਬਚਨ ਸਿੰਘ ਤੋਂ ਜਦੋਂ ਪੁੱਛਿਆ ਗਿਆ ਕਿ ਇਸ ਦਾ ਕੀ ਖਾਸ ਕਾਰਨ ਸੀ ਕਿ ਤੁਸੀਂ ਇਹ ਮਾਮਲਾ ਦੋ ਸਾਲ ਲਮਕਾ ਕੇ ਰਖਿਆ ਅਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੱਕਦਮ ਤਨਖਾਹ ਕਿਉਂ ਨਹੀਂ ਲਗਾਈ? ਇਸ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜਦੋਂ ਵੀ ਉਸ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਬੁਲਾਇਆ ਜਾਂਦਾ ਸੀ ਤਾਂ ਉਹ ਕਦੀ ਅਦਾਲਤ ਦਾ ਬਹਾਨਾ ਅਤੇ ਕਦੀ ਕੋਈ ਹੋਰ ਬਹਾਨਾ ਬਣਾ ਕੇ ਪੇਸ਼ ਹੋਣ ਲਈ ਹੋਰ ਸਮੇਂ ਦੀ ਮੰਗ ਕਰਦਾ ਸੀ। ਇਸ ਲਈ ਸਮਾਂ ਤਾਂ ਉਸ ਨੂੰ ਦੇਣਾ ਹੀ ਪੈਣਾ ਸੀ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਅਸਲ ਵਿੱਚ ਹਰਮਿੰਦਰ ਸਿੰਘ ਚਾਹੁੰਦਾ ਸੀ ਕਿ ਉਸ ਨੂੰ ਬਿਨਾਂ ਪੇਸ਼ ਹੋਏ ਹੀ ਤਨਖਾਹ ਲਾ ਦਿੱਤੀ ਜਾਵੇ; ਉਹ ਪ੍ਰਵਾਨ ਕਰ ਲਵੇਗਾ। ਪਰ ਉਸ ਨੂੰ ਦੱਸਿਆ ਗਿਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ; ਇੱਕ ਵਾਰ ਪੰਜਾਂ ਸਿੰਘ ਸਾਹਿਬਾਨ ਦੇ ਅੱਗੇ ਪੇਸ਼ ਤਾਂ ਹੋਣਾ ਹੀ ਪਵੇਗਾ। ਜਦੋਂ ਇਹ ਪੁੱਛਿਆ ਗਿਆ ਕਿ 18/5/12 ਨੂੰ ਜਦੋਂ ਡਾ: ਹਰਮਿੰਦਰ ਸਿੰਘ; ਤੁਹਾਡੇ ਸੱਦੇ ’ਤੇ ਅਤੇ ਤੁਹਾਥੋਂ ਸਮਾਂ ਲੈ ਕੇ ਸੱਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੁਹਾਡੇ ਸਾਹਮਣੇ ਪੇਸ਼ ਹੋਇਆ ਸੀ, ਤਾਂ ਤੁਸੀਂ ਉਸ ਦਿਨ ਉਸ ਨੂੰ ਤਨਖਾਹ ਕਿਉਂ ਨਹੀਂ ਸੀ ਲਗਾਈ? ਇਸ ਦੇ ਜਵਾਬ ਵਿੱਚ ਜਥੇਦਾਰ ਜੀ ਨੇ ਕਿਹਾ ਉਸ ਦਿਨ ਉਸ ਨੂੰ ਦੱਸਿਆ ਗਿਆ ਸੀ ਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਜੋ ਫੈਸਲਾ ਕਰਨਾ ਹੈ ਉਹ ਪੰਜਾਂ ਦੀ ਮੀਟਿੰਗ ਵਿੱਚ ਹੀ ਕੀਤਾ ਜਾ ਸਕਦਾ ਹੈ ਇਸ ਲਈ ਦੁਬਾਰਾ ਉਸ ਸਮੇਂ ਹੀ ਆਉਣਾ ਜਦੋਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ।
ਜਥੇਦਾਰ ਜੀ ਦੇ ਇਹ ਜਵਾਬ ਵੀ ਦਸਦੇ ਹਨ ਕਿ ਕਿਸ ਤਰ੍ਹਾਂ ਉਹ ਕਿਸੇ ਕੰਮ ਨੂੰ ਕਰਨ ਜਾਂ ਨਾ ਕਰਨ ਲਈ ਬਹਾਨੇ ਤਿਆਰ ਰਖਦੇ ਹਨ, ਇਹ ਸਮਝਣ ਲਈ ਹੇਠ ਲਿਖੀਆਂ ਕੁਝ ਉਦਾਹਰਣਾਂ ਵੀਚਾਰਣਯੋਗ ਹਨ:
1. ਮਤਾ ਨੰਬਰ 1 (ਮੀਮੋ ਨੰ: ਅ:3/09/3570, ਮਿਤੀ 30.12.2009) ਰਾਹੀਂ ਪੰਜ ਸਿੰਘ ਸਾਹਿਬਨ ਨੇ ਮਤਾ ਪਾਸ ਕਰਕੇ ਕਾਰਜਕਾਰਣੀ ਕਮੇਟੀ ਨੂੰ ਭੇਜਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਪੋਹ ਸੁਦੀ ਸੱਤਮੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਬਿਰਾਜਮਾਨ ਹੋਣ ਦਾ ਗੁਰਪੁਰਬ ਕੱਤਕ ਸੁਦੀ ਦੂਜ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਕੱਤਕ ਸੁਦੀ ਪੰਚਮੀ ਨੂੰ ਮਨਾਇਆ ਜਾਵੇ। ਇਸ ਮਤੇ ਦੀ ਆਖਰੀ ਲਾਈਨ ਵਿੱਚ ਇਹ ਵੀ ਲਿਖਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਦੀਆˆ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਦਾ ਫੈਸਲਾ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਇਸ ਦੀ ਰੀਪੋਰਟ ਅਕਾਲ ਤਖ਼ਤ ਵਿਖੇ ਭੇਜੀ ਜਾਵੇ। ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸੰਗ੍ਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਦੇ ਹੱਕ ਵਿੱਚ ਨਹੀਂ ਸੀ ਅਤੇ ਅੱਜ ਵੀ ਉਹ ਆਪਣੇ ਸਟੈਂਡ ’ਤੇ ਪੂਰੀ ਤਰ੍ਹਾਂ ਦ੍ਰਿੜ ਹੈ। ਇਸ ਲਈ ਗਿਆਨੀ ਗੁਰਬਚਨ ਸਿੰਘ ਨੇ 2010-11 ਲਈ ਸੋਧਿਆ ਹੋਇਆ ਕੈਲੰਡਰ ਜਾਰੀ ਕਰਨ ਸਮੇਂ ਬਾਕੀ ਤਖ਼ਤਾਂ ਦੇ ਚਾਰ ਜਥੇਦਾਰ ਲੈਣ ਦੀ ਬਜਾਏ ਦਰਬਾਰ ਸਾਹਿਬ ਦੇ ਚਾਰ ਗ੍ਰੰਥੀ ਲੈ ਕੇ ਕੈਲੰਡਰ ਰੀਲੀਜ ਕਰ ਦਿੱਤਾ ਜਿਸ ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਸਹਿਮਤੀ ਦੇ ਉਲਟ ਸਿਰਫ ਸੰਗ੍ਰਾਂਦਾਂ ਹੀ ਬਿਕ੍ਰਮੀ ਕੈਲੰਡਰ ਅਨੁਸਾਰ ਨਹੀਂ ਸੀ ਕੀਤੀਆਂ ਗਈਆਂ ਸਗੋਂ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 2 ਹਾੜ ਤੋਂ ਬਦਲ ਕੇ ਜੇਠ ਸੁਦੀ 4 ਕਰ ਦਿੱਤੀ। ਇਸ ਸੋਧ ਨਾਲ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਕਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਤੋਂ ਪਹਿਲਾਂ ਆ ਜਾਂਦਾ ਹੈ ਅਤੇ ਕਦੀ ਪਿੱਛੋਂ। ਇਸੇ ਕਾਰਣ ਸਮੁੱਚੀ ਸਿੱਖ ਕੌਮ ਗੁਰਪਰਬਾਂ ਦੀਆਂ ਮਿਤੀਆਂ ਸਬੰਧੀ ਅੱਜ ਤੱਕ ਭੰਬਲਭੂਸੇ ਵਿੱਚ ਫਸੀ ਹੋਈ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਕੌਮ ਦਾ ਕੈਲੰਡਰ ਸੋਧ ਦੇ ਨਾਮ ’ਤੇ ਵਿਗਾੜ ਕੇ ਇਕੱਲਾ ਗਿਆਨੀ ਗੁਰਬਚਨ ਸਿੰਘ ਹੀ ਮੌਕੇ ’ਤੇ ਹਾਜਰ ਚਾਰ ਗ੍ਰੰਥੀਆਂ ਨੂੰ ਨਾਲ ਲੈ ਕੇ ਰੀਲੀਜ ਕਰ ਸਕਦਾ ਹੈ ਤਾਂ ਹਰਮਿੰਦਰ ਸਿੰਘ ਸਬੰਧੀ ਫੈਸਲਾ ਚਾਰ ਗ੍ਰੰਥੀ ਲੈ ਕੇ ਕਿਉਂ ਨਹੀਂ ਕੀਤਾ ਜਾ ਸਕਦਾ?
2. ਨਿਹੰਗ ਧਰਮ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਅਤੇ ਗੁਰਿਆਈ ਨੂੰ ਮੁੱਢੋਂ ਰੱਦ ਕਰਨ ਕਰਕੇ ਉਸ ਨੂੰ ਸਪਸ਼ਟੀਕਰਨ ਦੇਣ ਲਈ ਵਾਰ ਵਾਰ ਬੁਲਾਏ ਜਾਣ ਦੇ ਬਾਵਯੂਦ ਅਕਾਲ ਤਖ਼ਤ ’ਤੇ ਪੇਸ਼ ਨਾ ਹੋਣ ਕਾਰਣ ਪੰਜ ਸਿੰਘ ਸਾਹਿਬਾਨਾਂ ਨੇ ਉਸ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਪਰ ਬਾਅਦ ਵਿੱਚ ਇਹ ਫੈਸਲਾ ਇਸ ਅਧਾਰ ’ਤੇ ਵਾਪਸ ਲੈ ਲਿਆ ਗਿਆ ਕਿ ਇਹ ਕੇਸ ਪਹਿਲਾਂ ਹੀ ਅਦਾਲਤ ਵਿੱਚ ਚਲਦਾ ਹੋਣ ਕਰਕੇ ਅਕਾਲ ਤਖ਼ਤ ’ਤੇ ਵੀਚਾਰਿਆ ਨਹੀਂ ਜਾ ਸਕਦਾ। ਜਥੇਦਾਰਾਂ ਅਨੁਸਾਰ ਉਸ ਸਮੇਂ ਅਦਾਲਤ ਵਿੱਚ ਚੱਲ ਰਿਹਾ ਕੇਸ ਪੰਜ ਸਿੰਘ ਸਾਹਿਬਾਨ ਦੇ ਧਿਆਨ ਵਿੱਚ ਨਾ ਹੋਣ ਕਰਕੇ ਧਰਮ ਸਿੰਘ ਵਿਰੁੱਧ ਫੈਸਲਾ ਲੈ ਲਿਆ ਗਿਆ ਸੀ ਤੇ ਹੁਣ ਪਤਾ ਲੱਗਣ ’ਤੇ ਉਹ ਫੈਸਲਾ ਵਾਪਸ ਲੈ ਲਿਆ ਗਿਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਕੇਸ ਅਦਾਲਤ ਵਿੱਚ ਚਲਦਾ ਹੋਣ ਕਰਕੇ ਧਰਮ ਸਿੰਘ ਸਬੰਧੀ ਫੈਸਲਾ ਪੰਜ ਸਿੰਘ ਸਾਹਿਬਾਨ ਨੂੰ ਵਾਪਸ ਲੈਣਾ ਪਿਆ ਤਾਂ ਡਾ: ਹਰਮਿੰਦਰ ਸਿੰਘ ਤਾਂ ਵਾਰ ਪੰਜਾਂ ਸਿੰਘ ਸਾਹਿਬਾਨ ਨੂੰ ਚੇਤਾ ਕਰਵਾ ਰਿਹਾ ਹੈ ਕਿ ਉਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਅਦਾਲਤ ਵੱਲੋਂ ਉਸ (ਹਰਮਿੰਦਰ ਸਿੰਘ) ’ਤੇ ਕਰਨਾਟਕਾ ਛੱਡ ਜਾਣ ਉਪਰ ਪਬੰਦੀ ਲੱਗੀ ਹੋਈ ਹੈ ਇਸ ਲਈ ਉਹ ਅੰਮ੍ਰਿਤਸਰ ਨਹੀਂ ਪਹੁੰਚ ਸਕਦਾ। ਤਾਂ ਜਾਣਦੇ ਬੁੱਝਦੇ ਵੀ ਕਿ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ; ਸਿੰਘ ਸਾਹਿਬਾਨ ਉਸ ਦਾ ਕੇਸ ਸ਼੍ਰੀ ਅਕਾਲ ਤਖ਼ਤ ’ਤੇ ਵੀਚਾਰਨ ਲਈ ਕਿਉਂ ਬਜ਼ਿਦ ਹਨ?
3. ਪ੍ਰੋ: ਦਰਸ਼ਨ ਸਿੰਘ ਨੇ ਕੋਈ ਬੱਜ਼ਰ ਕੁਰਹਿਤ ਨਹੀਂ ਸੀ ਕੀਤੀ, ਬਲਕਿ ਕੀਰਤਨ ਦੌਰਾਨ ਇਹ ਸ਼ਬਦ ਕਹੇ ਕਿ ਤ੍ਰਿਅ ਚਰਿੱਤਰ ਮੇਰੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੋ ਸਕਦੀ, ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਲਿਖੀਆਂ ਹਨ ਜਿਨ੍ਹਾਂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਜੋੜਨਾ ਉਨ੍ਹਾਂ ਦੀ ਤੌਹੀਨ ਹੈ। ਹਾਲਾਂ ਕਿ ਹੁਣ ਬਹੁਤ ਸਾਰੇ ਵਿਦਵਾਨ ਐਸੇ ਹਨ ਕਿ ਸਿਰਫ ਤ੍ਰਿਆ ਚਰਿੱਤਰ ਹੀ ਨਹੀਂ ਬਲਕਿ ਦਸਮ ਗ੍ਰੰਥ ਦੀ ਸਮੁੱਚੀ ਰਚਨਾ ਨੂੰ ਰੱਦ ਕਰਦੇ ਹੋਏ ਉਹ ਇਸ ਨੂੰ ਗੰਦ ਦਾ ਟੋਕਰਾ ਕਹਿ ਰਹੇ ਹਨ। ਇਸ ਦੇ ਬਾਵਯੂਦ ਹੋਰ ਕਿਸੇ ਵਿਰੁੱਧ ਤਾਂ ਕੋਈ ਕਾਰਵਾਈ ਨਹੀਂ ਹੁੰਦੀ, ਪਰ ਸਾਜਿਸ਼ੀ ਟੋਲੇ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਪ੍ਰੋ: ਦਰਸ਼ਨ ਸਿੰਘ ਦਾ ਪੱਖ ਜਾਨਣ ਜਾਂ ਉਨ੍ਹਾਂ ਨੂੰ ਬਿਨਾਂ ਸੁਣਿਆ ਹੀ ਉਨ੍ਹਾਂ ਦੇ ਕੀਰਤਨ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ, ਅਤੇ ਅਕਾਲ ਤਖ਼ਤ ’ਤੇ ਪੇਸ਼ ਹੋਣ ਦੇ ਬਾਵਯੂਦ ਪ੍ਰੋ: ਦਰਸ਼ਨ ਸਿੰਘ ਨੂੰ ਇਸ ਝੂਠੇ ਦੋਸ਼ ਅਧੀਨ ਪੰਥ ਵਿੱਚੋਂ ਛੇਕ ਦਿੱਤਾ ਕਿ ਉਹ ਅਕਾਲ ਤਖ਼ਤ ’ਤੇ ਪੇਸ਼ ਨਹੀਂ ਹੋਇਆ। (ਅਸਲ ਵਿੱਚ ਇਹ ਜਥੇਦਾਰ ਅਕਾਲ ਤਖ਼ਤ ਦੇ ਸਕੱਤਰੇਤ ਨੂੰ ਹੀ ਅਕਾਲ ਤਖ਼ਤ ਸਮਝਣ ਰਹੇ ਹਨ)। ਕਾਰਣ ਸਿਰਫ ਇਹ ਸੀ ਕਿ ਸਤਾਧਾਰੀ ਅਕਾਲੀ ਅਤੇ ਉਨ੍ਹਾਂ ਦੇ ਭਾਈਵਾਲ ਸੰਤ ਸਮਾਜ ਪ੍ਰੋ: ਦਰਸ਼ਨ ਸਿੰਘ ਦੀ ਆਵਾਜ਼ ਨੂੰ ਬੰਦ ਕਰਵਾਉਣਾ ਚਾਹੁੰਦੇ ਸਨ। ਪਰ ਹਰਮਿੰਦਰ ਸਿੰਘ ਉਪਰ ਤਾਂ ਬੱਜਰ ਕੁਰਹਿਤ ਕਰਨ ਦਾ ਦੋਸ਼ ਹੈ ਅਤੇ ਕਈ ਵਾਰ ਬੇਨਤੀ ਕਰ ਚੁੱਕਿਆ ਹੈ ਕਿ ਜੇ ਸਿੰਘ ਸਾਹਿਬਾਨ ਉਸ ਵੱਲੋਂ ਦਿੱਤੇ ਸਪਸ਼ਟੀਕਰਨ ਨਾਲ ਸਹਿਮਤ ਨਾ ਹੋਣ ਕਰਕੇ ਮੰਨਦੇ ਹਨ ਕਿ ਜਾਣੇ ਅਣਜਾਣੇ ਵਿੱਚ ਉਨ੍ਹਾਂ (ਹਰਮਿੰਦਰ ਸਿੰਘ) ਪਾਸੋਂ ਕੋਈ ਭੁੱਲ ਹੋਈ ਹੈ ਤਾਂ ਉਨ੍ਹਾਂ ਨੂੰ ਤਨਖਾਹ ਲਾ ਦਿੱਤੀ ਜਾਵੇ; ਉਹ ਤਨਖ਼ਾਹ ਭੁਗਤਣ ਲਈ ਤਿਆਰ ਹਨ। ਇਸ ਦੇ ਬਾਵਯੂਦ ਉਨ੍ਹਾਂ ’ਤੇ ਲੰਬਾ ਸਮਾਂ ਗੁਰਦੁਆਰੇ ਦਾ ਕੋਈ ਅਹੁੱਦਾ ਸੰਭਾਲਣ ’ਤੇ ਪਾਬੰਦੀ ਕਿਉਂ ਨਹੀਂ ਲਾਈ?
4. 15 ਜੂਨ 2014 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਡਾ: ਹਰਮਿੰਦਰ ਸਿੰਘ ਨੂੰ ਤਨਖ਼ਾਹੀਆ ਘੋਸ਼ਿਤ ਕਰਕੇ ਉਨ੍ਹਾਂ ਨੂੰ ਪੰਜਾਂ ਦੀ ਅਗਲੀ ਮੀਟਿੰਗ ਵਿੱਚ ਤਨਖ਼ਾਹ ਲਵਾਉਣ ਦੀ ਹਦਇਤ ਕੀਤੀ ਗਈ ਸੀ। ਪਰ 17 ਜੂਨ ਨੂੰ ਬਗੈਰ ਕਿਸੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਇਕੱਲੇ ਗਿਆਨੀ ਗੁਰਬਚਨ ਸਿੰਘ ਨੇ ਹੀ ਆਪਣੇ ਪੀਏ ਨੂੰ ਇਹ ਹਦਾਇਤ ਕਰ ਦਿੱਤੀ ਕਿ ਡਾ: ਹਰਮਿੰਦਰ ਸਿੰਘ ਨੂੰ ਸੂਚਿਤ ਕਰ ਦਿੱਤਾ ਜਾਵੇ ਕਿ ਤਨਖ਼ਾਹੀਆ ਹੋਣ ਕਰ ਕੇ ਉਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਕਿਸੇ ਅਹੁੱਦੇ ’ਤੇ ਟਿਕਿਆ ਨਹੀਂ ਰਹਿ ਸਕਦਾ। ਹੁਣ ਸਾਲ ਪੈਦਾ ਹੁੰਦਾ ਹੈ ਕਿ ਜੇ 17 ਜੂਨ ਨੂੰ ਇਕੱਲਾ ਗਿਆਨੀ ਗੁਰਬਚਨ ਸਿੰਘ ਹੀ ਹਰਮਿੰਦਰ ਸਿੰਘ ਉਪਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਅਹੁੱਦੇਦਾਰ ਬਣੇ ਰਹਿਣ ’ਤੇ ਪਾਬੰਦੀ ਲਾ ਸਕਦਾ ਹੈ ਤਾਂ ਮਿਤੀ 18.5.12 ਨੂੰ ਪੰਜ ਗ੍ਰੰਥੀ ਲੈ ਕੇ ਹਰਮਿੰਦਰ ਸਿੰਘ ਦਾ ਕੇਸ ਕਿਉਂ ਨਹੀਂ ਵੀਚਾਰ ਸਕਿਆ? ਇਸ ਤੋਂ ਸਾਫ ਸਪਸ਼ਟ ਹੈ ਕਿ ਮਸਲਾ ਸਿਰਫ ਹਰਮਿੰਦਰ ਸਿੰਘ ਨੂੰ ਗੁਰਦੁਆਰਾ ਪ੍ਰਬੰਧ ਤੋਂ ਦੂਰ ਰੱਖਣ ਅਤੇ ਉਸ ਵੱਲੋਂ ਲਗਾਤਰ ਜਥੇਦਾਰ ਲਈ ਸੋਨੇ ਦਾ ਅੰਡਾ ਦੇਣ ਤੋਂ ਨਾਂਹ ਕਰਨ ਦੇ ਬਦਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।
5. ਡਾ: ਹਰਮਿੰਦਰ ਸਿੰਘ ਨੇ ਆਪਣੀਆਂ ਚਿੱਠੀਆਂ ਵਿੱਚ ਹੋਰ ਅਹਿਮ ਇੰਕਸ਼ਾਫ ਕੀਤਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਸਬੰਧਤ ਬੀਬੀ ਜਿਸ ਦਾ ਨਾਮ ਡਾ. ਹਰਮਿੰਦਰ ਸਿੰਘ ਨਾਲ ਜੋੜਿਆ ਜਾ ਰਿਹਾ ਹੈ ਨਾਲ ਫੋਨ ’ਤੇ ਗੱਲ ਕਰਕੇ, ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾਉਣ ਦੀ ਧਮਕੀ ਦਿਤੀ ਸੀ ਅਤੇ ਕੁਝ ਸਮੇਂ ਬਾਅਦ ਉਸ ਬੀਬੀ ਦੇ ਘਰ ਜਾ ਕੇ ਉਸ ਕੋਲੋਂ ਸਿਰੋਪਾਉ ਤੇ ਮਾਇਆ ਦੇ ਗੱਫੇ ਲਏ ਸਨ ਤੇ ਉਸ ਦੇ ਘਰ ਲੰਗਰ ਵੀ ਛਕਿਆ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆਪ ਦੋਸ਼ੀਆਂ ਦੇ ਘਰ ਜਾ ਕੇ, ਉਹਨਾ ਕੋਲੋਂ ਸਿਰੋਪਾਉ ਤੇ ਮਾਇਆ ਦੀ ਵਸੂਲੀ ਕਰ ਸਕਦਾ ਹੈ, ਜਿਹਨਾਂ ਦੇ ਕੇਸ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੱਲ ਰਹੇ ਹੋਣ? ਡਾ: ਹਰਮਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸਬੂਤ ਦੇ ਤੌਰ ’ਤੇ ਰਿਕਾਰਡਿੰਗ ਤੇ ਫੋਟੋਗ੍ਰਾਫ ਮੌਜੂਦ ਹਨ, ਪਰ ਭਾਰਤ ਦੇ ਕਾਨੂੰਨ ਦੀ ਬੰਦਸ਼ ਦੇ ਕਾਰਨ, ਉਸ ਬੀਬੀ ਦਾ ਨਾਮ ਇਥੇ ਨਹੀ ਲਿਖ ਸਕਦਾ, ਕਿਉਂਕਿ ਇਹੋ ਜਿਹੇ ਮਾਮਲਿਆਂ ਵਿਚ ਕਿਸੇ ਵੀ ਬੀਬੀ ਦਾ ਨਾਮ ਜਾਂ ਉਸ ਦੀ ਤਸ਼ਵੀਰ ਪਬਲਿਸ਼ ਕਰਨਾ ਕਾਨੂੰਨੀ ਅਪਰਾਧ ਹੈ)

ਉਕਤ ਦੋਸ਼ ਬਹੁਤ ਹੀ ਗੰਭੀਰ ਹਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਭਾਰੀ ਢਾਹ ਲਾਉਣ ਵਾਲੇ ਹਨ। ਇਸ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦਾ ਧਿਆਨ ਰਖਦਿਆਂ ਗਿਆਨੀ ਗੁਰਬਚਨ ਸਿੰਘ ਲਈ ਹੁਣ ਸਿਰਫ ਦੋ ਹੀ ਰਾਹ ਬਾਕੀ ਹਨ- ਜਾਂ ਆਪਣੇ ਉਪਰ ਲੱਗੇ ਦੋਸ਼ਾਂ ਦਾ ਪੰਥ ਦੀ ਕਚਹਿਰੀ ਵਿੱਚ ਸਪਸ਼ਟੀਕਰਣ ਦੇਵੇ ਜਾਂ ਆਪਣੇ ਅਹੁੱਦੇ ਤੋਂ ਅਸਤੀਫਾ ਦੇਵੇ। ਜੇ ਉਹ ਐਸਾ ਨਹੀਂ ਕਰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮ੍ਰਪਤ ਸਮੁੱਚੇ ਸਿੱਖਾਂ ਦਾ ਫਰਜ ਬਣਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਚਨ ਸਿੰਘ ’ਤੇ ਦਬਾਅ ਪਾਉਣ ਕਿ ਉਹ ਤੁਰੰਤ ਆਪਣੇ ਅਹੁੱਦੇ ਤੋਂ ਅਸਤੀਫਾ ਦੇਵੇ। ਇਸ ਲਈ ਸਮੁੱਚੀਆਂ ਪੰਥਕ ਧਿਰਾਂ ਨੂੰ ਇਕੱਠੇ ਹੋ ਕੇ ਕੋਈ ਐਸਾ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਜਦ ਤੱਕ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਜਥੇਦਾਰੀ ਹੇਠ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਹੁਕਮਨਾਮੇ ਨੰ: ਅ 319 ਏ.ਟੀ 00 ਮਿਤੀ 29.3.2000 ਦਾ ਦੂਸਰਾ ਹਿੱਸਾ ਸ਼੍ਰੋਮਣੀ ਕਮੇਟੀ ਲਾਗੂ ਨਹੀਂ ਕਰਦੀ ਉਸ ਸਮੇਂ ਤੱਕ ਅਕਾਲ ਤਖ਼ਤ ਦੇ ਨਾਮ ਹੇਠ ਜਾਰੀ ਹੋਏ ਅਖੌਤੀ ਹੁਕਨਾਮੇ ਮੰਨਣ ਤੋਂ ਇਨਕਾਰੀ ਹੋ ਕੇ ਇਨ੍ਹਾਂ ਦਾ ਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਵੇ। ਉਕਤ ਹੁਕਮਨਾਮੇ ਦਾ ਪਹਿਲਾ ਹਿੱਸਾ ਜੋ ਕਿ ਸ਼੍ਰੋਮਣੀ ਕਮੇਟੀ ਦੀ ਤਤਕਾਲੀ ਪ੍ਰਧਾਨ ਬੀਬੀ ਜੰਗੀਰ ਕੌਰ ਅਤੇ ਹੋਰਨਾਂ ਨੂੰ ਗਿਆਨੀ ਪੂਰਨ ਸਿੰਘ ਵੱਲੋਂ ਛੇਕੇ ਜਾਣ ਵਾਲੇ ਹੁਕਨਾਮੇ ਰੱਦ ਕੀਤੇ ਗਏ ਸਨ; ਉਹ ਤਾਂ ਤੁਰੰਤ ਮੰਨ ਲਏ ਗਏ ਪਰ ਦੂਸਰਾ ਹਿੱਸਾ ਜੋ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਸੇ ਹੱਦ ਤੱਕ ਕਾਬਜ਼ ਧੜੇ ਤੋਂ ਸੁਤੰਤਰ ਕਰਵਾਉਣ ਅਤੇ ਹੁਕਮਨਾਮੇ ਜਾਰੀ ਕਰਨ ਲਈ ਕੋਈ ਨਿਯਮਾਵਲੀ ਅਪਨਾਉਣ ਦਾ ਰਾਹ ਖੋਲ੍ਹਦਾ ਸੀ ਉਹ ਅੱਜ ਤੱਕ ਨਹੀਂ ਮੰਨਿਆ ਗਿਆ। ਦੂਸਰੇ ਹਿੱਸੇ ਵਿੱਚ ਇਸ ਤਰ੍ਹਾਂ ਦਰਜ ਹੈ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ:

1. ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ, ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸੰਸਥਾਵਾਂ ਦੇ ਸਮਾਧਾਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸਚਤ ਕੀਤਾ ਜਾਵੇ ਤਾਂ ਜੋ ਭਵਿਖ ਵਿੱਚ ਕਿਸੇ ਵੱਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿੱਜੀ ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਵ੍ਹੇ।
2. ਗੁਰਦੁਆਰਾ ਐਕਟ ਨੂੰ ਬਣਿਆਂ ਹੋਇਆਂ ਪੌਣੀ ਸਦੀ ਹੋ ਚੁੱਕੀ ਹੈ। ਸਮੇਂ ਦੀ ਪ੍ਰਬਲ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਯੁਕਤ ਦੇ ਅਨੁਸਾਰੀ ਬਣਾਉਣ ਲਈ ਇਸ ਐਕਟ ਅਧੀਨ ਬੀਤੇ ਸਮੇਂ ਵਿੱਚ ਲਾਭ ਹਾਨੀ ਦਾ ਲੇਖਾ-ਜੋਖਾ ਕੀਤਾ ਜਾਵੇ ਅਤੇ ਐਕਟ ਵਿੱਚ ਪੰਥਕ ਹਿੱਤਾਂ ਦੇ ਉਲਟ ਜੇ ਕੋਈ ਧਾਰਾ ਹੈ ਤਾਂ ਉਸ ਦੀ ਸੋਧ ਲਈ ਉਪ੍ਰਾਲਾ ਕੀਤਾ ਜਾਵੇ।
3. ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਇਆ ਜਾਵੇ।

19 June 2014

ਦਸਮ ਗ੍ਰੰਥੀਆਂ ਦੇ ਗੁਰੂ ਦੀ ਬਾਣੀ ਵਿੱਚ "ਚੌਵੀਹ ਅਵਤਾਰ" ਹੀ ਨਹੀਂ, "ਚੌਵੀਹ ਗਰੂ" ਵੀ ਮੌਜੂਦ ਹਨ, ਸ਼ਬਦ ਗੁਰੂ ਦੇ ਸਿੱਖ ਹੁਣ ਇਨ੍ਹਾਂ "ਚੌਵੀਹ ਗੁਰੂਆਂ" ਦਾ ਕੀ ਕਰਨ ?
-: ਇੰਦਰਜੀਤ ਸਿੰਘ, ਕਾਨਪੁਰ


".............ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .....ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਿਧਾਂਤ ਹੈ ਉਹ ਹੀ ਦਸਮ ਗ੍ਰਥ ਦਾ ਸਿਧਾਂਤ ਹੈ....ਕਿਉਂਕਿ ਦਸਮ ਗ੍ਰੰਥ ਦੇ ਵਿੱਚ ਦਸਮ ਪਾਤਸ਼ਾਹ ਨੇ ਉਹ ਹੀ ਵਿਸ਼ੈ ਸਪਸਟ ਕੀਤੇ ਹਨ ਜੋ ਗੁਰੂ ਗ੍ਰੰਥ ਦੇ ਵਿੱਚ ਹਨ।......ਗੁਰੂ ਗ੍ਰੰਥ ਸਾਹਿਬ ਤੋਂ ਦੁਜੇ ਸਥਾਨ ਤੇ ਦਸਮ ਗ੍ਰੂਰੰਥ ਦਾ ਹਰ ਸਿੱਖ ਸਤਕਾਰ ਕਰਦਾ ਹੈ.......... ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਬਹੁਤ ਡੂੰਗੀ ਸਾਂਝ ਇਸ ਲਈ ਵੀ ਹੈ, ਕਿਉਂਕਿ ਦੋਹਨਾਂ ਗ੍ਰੰਥਾ ਨੂੰ ਰਚਣ ਵਾਲੀ ਜੋਤ ਇਕ ਹੀ ਹੈ............... ।"
- ਗਿਆਨੀ ਗੁਰਬਚਨ ਸਿੰਘ, ਹੈਡ ਗ੍ਰੰਥੀ ਅਕਾਲ ਤਖਤ ਸਾਹਿਬ

ਗਿਆਨੀ ਗੁਰਬਚਨ ਸਿੰਘ ਜੀ! ਤੁਸੀ ਤਾਂ ਅਪਣੀ ਤਕਰੀਰ ਵਿੱਚ ਇਹ ਕਹਿ ਰਹੇ ਹੋ ਕਿ, "ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ। .......ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਸਿਧਾਂਤ ਦਸਮ ਗ੍ਰੰਥ ਸਾਹਿਬ ਜੀ ਦਾ ਹੈ...।" ਬੜੀ ਬੇਤੁਕੀ ਗਲ, ਤੁਸੀਂ ਉਨ੍ਹਾਂ ਦਸਮ ਗ੍ਰੰਥੀਆਂ ਦੇ ਸੈਮੀਨਾਰ ਵਿੱਚ ਕਹੀ। ਨਿਹੰਗਾਂ ਅਤੇ ਟਕਸਾਲੀਆਂ ਨੇ ਤਾਂ ਤੁਹਾਡੀ ਇਸ ਤਕਰੀਰ ਲਈ ਸ਼ਾਇਦ ਜੈਕਾਰੇ ਵੀ ਛੱਡੇ ਹੋਣਗੇ, ਕਿਤੇ ਇਕ ਵਾਰ ਇਹੋ ਜਹੀ ਤਕਰੀਰ ਗੁਰੂ ਗ੍ਰੰਥ ਸਾਹਿਬ ਨੂੰ ਅਾਪਣਾ ਇਕੋ ਇੱਕ ਗੁਰੂ ਮੰਨਣ ਵਾਲੇ ਸਿੱਖਾਂ ਵਿੱਚ ਵੀ ਕਰਕੇ ਵੇਖਦੇ, ਤਾਂ ਤੁਹਾਡੀ ਵਿਦਵਤਾ ਦੀ ਇਹੋ ਜਹੀ ਫਜੀਹਤ ਹੋਣੀ ਸੀ, ਜਿਸਨੂੰ ਤੁਸੀਂ ਹਮੇਸ਼ਾਂ ਯਾਦ ਰਖਣਾ ਸੀ।

ਗਿਆਨੀ ਜੀ ਯਾਦ ਰੱਖੋ, ਕਿ ਇਹ ਤੁਹਾਡੇ ਘਰ ਦਾ ਰਾਜ ਨਹੀਂ, ਇਹ ਸਿੱਖਾਂ ਦਾ ਪੰਥਿਕ ਮਸਲਾ ਹੈ, ਅਤੇ ਉਨਾਂ ਦੇ ਸਤਕਾਰਤ ਸ਼ਬਦ ਗੁਰੂ ਨਾਲ ਸੰਬਧਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਵਰਗੇ ਅੰਮ੍ਰਿਤ ਨਾਲ, ਕਿਸੇ ਅਸ਼ਲੀਲ ਅਤੇ ਅਪ੍ਰਮਾਣਿਕ ਕਹਾਣੀਆਂ ਨੂੰ ਜੋੜ ਕੇ, ਉਸ ਨੂੰ ਸਿੱਖਾਂ ਦੇ ਗੁਰੂ ਦਾ ਇਕ ਅੰਗ ਬਨਾਉਣ ਦੀ ਕੋਸ਼ਿਸ਼ ਨਾ ਕਰੋ।


ਪਾਠਕ ਸਜਣੋ! ਗਿਆਨੀ ਗੁਰਬਚਨ ਸਿੰਘ ਜੀ ਦੇ ਅਨੁਸਾਰ ਉਨ੍ਹਾਂ ਦੇ ਗੁਰੂ ਦੀ ਬਾਣੀ, ਜੋ ਉਨਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਹੈ, ਸਿੱਖਾਂ ਨੂੰ "ਚਉਬੀਸ ਅਵਤਾਰਾਂ" ਨਾਲ ਹੀ ਨਹੀਂ, "ਚੌ੍ਵੀਹ ਗੁਰੂਆਂ" ਨਾਲ ਵੀ ਜੋੜ ਰਹੀ ਹੈ। ਤੁਸੀਂ ਹੁਣ ਆਪ ਹੀ ਫੈਸਲਾ ਕਰ ਲੈਣਾ ਕਿ ਤੁਸਾਂ "ਦਸ ਗੁਰੂ ਸਾਹਿਬਾਨਾਂ ਉਪਰ ਨਿਸ਼ਚਾ ਕਰਨਾਂ ਹੈ" ਕਿ ਇਸ ਕੂੜ ਗ੍ਰੰਥ ਵਾਲੇ "ਚੌਵੀਹ ਗੁਰੂਆਂ" ਨੂੰ ਵੀ ਅਪਣੇ ਜੀਵਨ ਵਿੱਚ ਸ਼ਾਮਿਲ ਕਰਨਾ ਹੈ?


ਚੌਵੀਹ ਅਵਤਾਰਾਂ ਦਾ ਜ਼ਿਕਰ ਕਰਦਾ ਕਰਦਾ ਸਯਾਮ ਕਵੀ, ਇਸ ਪਹਿਲੇ ਗੁਰੂ ਨੂੰ ਪਤਾ ਨਹੀਂ ਕਿਥੋਂ ਚੁਕ ਲਿਆਂਦਾ ਹੈ, ਅਤੇ ਫਿਰ ਰੁਕਦਾ ਹੀ ਨਹੀਂ। ਇਹ ਪੂਰੇ "ਚੌਵੀਹ ਗੁਰੂਆਂ" ਦਾ ਜਿਕਰ ਕਰ ਕੇ ਹੀ ਸਾਹ ਲੈਂਦਾ ਹੈ। ਇਹ ਰੁਦ੍ਰ ਅਵਤਾਰ ਦਾ ਜ਼ਿਕਰ ਕਰਦਿਆਂ ਕਿਸੇ ਦੱਤ ਦਾ ਜਿਕਰ ਕਰਦਾ ਹੈ, ਜਿਸਨੇ ਅਪਣੇ ਜੀਵਨ ਵਿੱਚ "ਚੌਵੀਹ ਗੁਰੂ" ਧਾਰੇ ਸਨ। ਇਨਾਂ ਵਿੱਚ -


1-
ਪਹਿਲਾ ਹੈ - ਅਕਾਲ ਗੁਰੂ। ਇਸ ਨੂੰ ਇਸ ਬਾਰੇ ਇਹ ਪੰਨਾ ਨੰਬਰ 643 ਤੇ ਇਹ ਕਹਿ ਕੇ ਸਮਾਪਤੀ ਕਰਦਾ ਹੈ,
"ਇਤਿ ਅਕਾਲ ਗੁਰੂ ਪ੍ਰਥਮ ਸਮਾਪਤਮ॥"

2-
ਦੂਸਰਾ ਹੈ - ਗੁਰੂ ਕਾਲ। ਦੂਸਰੇ ਗੁਰੂ ਦਾ ਨਾਮ ਇਹ ਸਪਸ਼ਟ ਨਹੀਂ ਲਿਖਦਾ, ਲੇਕਿਨ ਉਸ ਬਾਰੇ ਇਕ ਬੁਝਾਰਤ ਜਰੂਰ ਪਾਂਦਾ ਹੈ-
ਪਰਮ ਰੂਪ ਪਵਿਤ੍ਰ ਮੁਨ ਜਨ ਜੋਗ ਕਰਮ ਨਿਧਾਨ ॥ ਦੂਸਰੇ ਗੁਰ ਕਉ ਕਰਾ ਮਨ ਈ ਮਨੈ ਮੁਨਿ ਮਾਨ ॥
ਨਾਥ ਤਉ ਹੀ ਪਛਾਨ ਜੋ ਮਨ ਮਾਨਈ ਜਿਹ ਕਾਲ ॥ ਸਿੱਧ ਤਉ ਮਨ ਕਾਮਨਾ ਸੁਧ ਹੋਤ ਹੈ ਸੁਨਿ ਲਾਲ ॥੧੧੭॥
ਇਤਿ ਦੁਤੀਆ ਗੁਰੂ ਬਰਨਨੰ ਧਿਆਇ ਸਮਾਪਤੰ ॥ ਅਖੌਤੀ ਦਸਮ ਗ੍ਰੰਥ ਪੰਨਾ ਨੰ 643

ਇਸ ਦੂਜੇ ਗੁਰੂ ਨੂੰ ਮੰਨਣ ਨਾਲ, ਮਨ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ।
"ਸਿੱਧ ਤਉ ਮਨ ਕਾਮਨਾ ਸੁਧ ਹੋਤ ਹੈ ਸੁਨਿ ਲਾਲ ॥੧੧੭॥"

3-
ਤੀਜਾ ਹੈ - "ਗੁਰੂ ਮਰਕਰਾ"। ਲਉ ਜੀ ! ਤੀਜੇ ਗੁਰੂ ਦਾ ਨਾਮ ਹੈ "ਗੁਰੂ ਮਰਕਰਾ"। ਇਸ ਨੂੰ ਪੂਜਣ ਨਾਲ ਦੱਤ ਰਾਜੇ ਨੂੰ "ਨਿਰੰਜਨ" ਦੀ ਪ੍ਰਾਪਤੀ ਹੋ ਗਈ।
ਆਪਨ ਹਿਐ ਐਸ ਅਨਮਾਨਾਂ ॥ ਤੀਸਰ ਗੁਰੂ ਯਾਹ ਹਮ ਮਾਨਾ ॥
ਪ੍ਰੇਮ ਸੂਤ ਕੀ ਡੋਰ ਬਢਾਵੈ॥ ਤਬਹੀ ਨਾਥ ਨਿਰੰਜਨ ਪਾਵੈ॥177॥ ਪੰਨਾ ਨੰ 648
ਇਤੀ ਤ੍ਰਿਤੀ ਗੁਰੂ ਮਰਕਰਾ ਸਮਾਪਤੇ॥


4-
ਚੌਥਾ ਹੈ- "ਮੱਛਾਂਤਕ ਗੁਰੂ"। ਐਸੇ ਗੁਰੂ ਦਾ ਚੰਗੀ ਤਰ੍ਹਾਂ ਧਿਆਨ ਲਾ ਲਈਏ ਤਾਂ ਉਸਨੂੰ ਪਰਮਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ।
ਐਸੇ ਧਿਯਾਨ ਨਾਥ ਹਿਤ ਲਾਈਐ॥ ਤਬਹੀ ਪਰਮ ਪੁਰਖ ਕਹੁ ਪਾਈਐ॥ ਪੰਨਾ 649
ਇਤਿ ਮੱਛਾਂਤਕ ਚਤੁਰਥ ਗੁਰੂ ਸਮਾਪਤੰ॥


5-
ਪੰਜਵੇ ਗੁਰੂ ਦਾ ਨਾਮ ਹੈ "ਬਿੜਾਲ ਗੁਰੂ"। ਐਸ ਪੰਜਵੇ ਗੁਰੂ ਦੇ ਨਾਮ ਦਾ ਧਿਆਣ ਲਾਉਣ ਨਾਲ ਨਿਰੰਕਾਰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਐਸ ਧਿਆਨ ਹਰਿ ਹੇਤ ਲੱਗਈਐ॥ ਤਬ ਹੀ ਨਾਥ ਨਿਰੰਜਨ ਪੱਈਐ॥
ਇਤਿ ਬਿੜਾਲ ਪੰਚਮੇ ਗੁਰੂ ਸਮਾਪਤੰ॥
ਪੰਨਾ 649

6-
ਛੇਵੇ ਗੁਰੂ ਦਾ ਨਾਮ ਹੈ "ਰੂਹੀ ਧੁਨਖਤਾ ਪੇਂਜਾ ਗੁਰੂ"। ਜਦੋਂ ਇਸ ਗੁਰੂ ਨਾਲ ਪ੍ਰੀਤ ਕਰੋਗੇ। ਤਾਂ ਹੀ ਆਦਿਪੁਰਖ (ਪਰਮਾਤਮਾਂ ਨੂੰ ਪ੍ਰਾਪਤ ਰ ਸਕੋਗੇ ।
ਤੈਸੀਏ ਪ੍ਰਭ ਸੋ ਪ੍ਰੀਤ ਲਗਈਐ॥ ਤਬ ਹੀ ਪੁਰਖ ਪੁਰਾਤਨ ਪੱਈਐ॥
ਇਤਿ ਰੂਹੀ ਧੁਨਖਤਾ ਪੇਂਜਾ ਖਸ਼ਟਮੇ ਗੁਰੂ ਸਮਮਾਪਤਮ॥
ਪੰਨਾ 650

7-
ਸਤਵੇਂ ਗੁਰੁ ਦਾ ਨਾਮ ਹੈ "ਮਾਛੀ ਗੁਰੂ" । ਮਾੱਛੀ ਗੁਰੂ ਦਾ ਧਿਆਨ ਕਰਣ ਨਾਲ।ਅਤੇ ਰਾਜ ਪਾਠ ਦੀ ਆਸ ਛਡਕੇ (ਇਸ ਨੂੰ ਚਿਤ ਵਿੱਚ ਰਖੋ।) ਇਸ ਵਿਧੀ ਨਾਲ ਇਸ ਗੁਰੂ ਨੂੰ ਪਿਆਰ ਕਰਨ ਨਾਲ। ਪਰਮਪੁਰਖ ਪਰਮਾਤਮਾਂ ਦੀ ਪ੍ਰਾਪਤੀ ਹੁੰਦੀ ਹੈ। ਏਕ ਸੁ ਠਾਂਢ ਮੱਛ ਕੀ ਆਸੂ॥ ਰਾਜ ਪਾਠ ਤੇ ਜਾਨ ਉਦਾਸੂ॥ ਇਹ ਬਿਧ ਨੇਹ ਨਾਥ ਸੌ ਲਈਐ॥ ਤਬ ਹੀ ਪੂਰਨ ਪੁਰਖ ਕਹ ਪਈਐ॥
ਇਤਿ ਮਾਛੀ ਗੁਰੂ ਸਪਤਮੋ ਸਮਾਪਤਮ॥
ਪੰਨਾ 650

8-
ਅਠਵਾਂ ਗੁਰੂ ਹੈ "ਚੇਰਕਾ ਗੁਰੂ"

ਮੇਰੇ ਸਤਕਾਰ ਯੋਗ ਪਾਠਕ ਵੀਰੋ। ਗਿਆਨੀ ਗੁਰਬਚਨ ਸਿੰਘ ਦੇ ਗੁਰੂ ਦੀ ਬਾਣੀ ਵਿੱਚ ਸਾਰੇ ਚੌਵੀਹ ਗੁਰੂ ਹਨ, ਜਿਨਾਂ ਦਾ ਨਾਮ ਲੈਣ ਨਾਲ ਅਕਾਲਪੁਰਖ ਦੀ ਪ੍ਰਾਪਤੀ ਹੁੰਦੀ ਹੈ। ਇਹ ਸਾਰੇ ਗੁਰੂ ਰਾਜੇ ਦੱਤ ਨੇ ਕੀਤੇ ਸਨ ਅਤੇ ਸ਼ਯਾਮ ਕਵੀ, "ਪਤਾਸ਼ਾਹੀ 10" ਦੇ ਠੱਪੇ ਹੇਠ ਉਨ੍ਹਾਂ ਬਾਰੇ ਇਹ ਦਸ ਰਿਹਾ ਹੈ। ਦਾਸ ਇਨਾਂ ਸਾਰੇ ਗੁਰੂਆਂ ਬਾਰੇ ਲਿਖ ਲਿਖ ਕੇ, ਆਪ ਜੀ ਦਾ ਕੀਮਤੀ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਕਿਉਂਕਿ ਇਨਾਂ "ਚੌਵੀਹ ਗੁਰੂਆਂ" ਬਾਰੇ ਗਿਆਨੀ ਗੁਰਬਚਨ ਸਿੰਘ ਕੋਲੋਂ ਕੁਝ ਸਵਾਲ ਵੀ ਹੱਲੀ ਕਰਨੇ ਹਨ। ਆਪ ਜੀ ਦੀ ਜਾਣਕਾਰੀ ਲਈ, ਇਥੇ ਸਭ ਦੇ ਨਾਮ ਲਿਖ ਰਿਹਾ ਹਾਂ। ਇਸ ਕੂੜ ਕਬਾੜ ਬਾਰੇ ਸਾਨੂੰ ਜਾਨਣ ਦੀ ਲੋੜ ਵੀ ਨਹੀਂ ਹੈ, ਅਤੇ ਨਾ ਹੀ ਇਨਾਂ ਫਜੂਲ ਦੀਆਂ ਗੱਲਾਂ, ਜੋ ਗਿਆਨੀ ਜੀ ਦੇ ਗੁਰੂ ਦੀ ਕਿਰਤ ਹਨ, ਵਿਚੋਂ ਸਾਨੂੰ ਕੁੱਝ ਮਿਲਣਵਾਲਾ ਹੈ। ਭਾਵੇਂ ਇਥੇ ਚੌਵੀਹ ਗੁਰੂ ਬਣਾ ਕੇ ਪੇਸ਼ ਕਰਣ, ਭਾਵੇਂ ਚੌਰਾਸੀ ਗੁਰੂ ਬਣਾ ਦੇਣ। ਸਾਡਾ ਤਾਂ ਇਕੋ ਇਕ ਗੁਰੂ ਹੈ, ਜਿਸਨੂੰ ਅਸੀ ਜਾਂਣਦੇ ਅਤੇ ਮੰਨਦੇ ਹਾਂ।


09 - ਗੁਰੂ ਬਨਰਾਜਾ (ਨੌਵਾਂ ਗੁਰੂ)

10 - ਗੁਰੂ ਕਾਛਨ (ਦਸਵਾਂ ਗੁਰੂ)
11 - ਗੁਰੂ ਸੂਰਖ ਰਾਜਾ ਗੁਰੂ (ਗਯਾਰ੍ਹਵਾਂ ਗੁਰੂ)
12 - ਗੁਰੂ ਬਾਲੀ ਲੜਕੀ ਗੂੰਡੀ ਖੇਲਤੀ (ਬਾਰ੍ਹਵੀਂ ਗੁਰੂ ਇਸਤ੍ਰੀ)
13 - ਗੁਰੂ ਅਕਲੰਕ (ਤੇਰ੍ਹਵਾਂ ਗੁਰੂ)
14 - ਗੁਰੂ ਭਗਤ ਇਸਤ੍ਰੀ (ਚੌਦ੍ਹਵੀ ਗੁਰੂ)
15 - ਗੁਰੂ ਬਾਨਗਰ (ਪੰਦ੍ਰਹਵਾਂ ਗੁਰੂ)
16 - ਗੁਰੂ ਚਾਵੰਡ (ਸੋਲ੍ਹਵਾਂ ਗੁਰੂ)
17 - ਗੁਰੂ ਦੁਧੀਰਾ (ਸਤ੍ਰ੍ਹਵਾਂ ਗੁਰੂ)
18 - ਗੁਰੂ ਮ੍ਰਿਗਹਾ (ਅਠਾਹਰਵਾਂ ਗੁਰੂ)
19 - ਗੁਰੂ ਨਲਿਨੀ ਸੂਕ (ਉਨ੍ਹੀਵਾਂ ਗੁਰੂ)
20 - ਗੁਰੂ ਸ਼ਾਹ (ਵੀਹਵਾਂ ਗੁਰੂ)
21 - ਗੁਰੂ ਸੂਕ ਪੜਾਵਤ (ਇਕੀਹਵਾਂ ਗੁਰੂ)
22 - ਗੁਰੂ ਹਰ ਬਾਹਤਾ (ਬਈਵ੍ਹਾਂ ਗੁਰੂ)
23 - ਗੁਰੂ ਜੱਛਣੀ (ਤੇਹੀਵਾਂ ਗੁਰੂ ਇਸਤ੍ਰੀ ਰੂਪ)
24 - ਗੁਰੂ ਦਿਜ ਦੇਵ (ਚੌਵੀਹਾਂ ਗੁਰੂ)

ਗਿਆਨੀ ਜੀ ਕੋਲੋਂ ਪੁਛਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਇਸ ਕੂੜ ਕਿਤਾਬ ਦਾ ਸਿਧਾਂਤ ਕਿਸ ਤਰ੍ਹਾਂ ਇਕ ਹੈ? ਤੁਹਾਡੇ ਗੁਰੂ ਦੀ ਬਾਣੀ ਤਾਂ ਇਨ੍ਹਾਂ "ਚੌਵੀਹ ਗੁਰੂਆਂ" ਬਾਰੇ ਦਸ ਰਹੀ ਹੈ, ਜਿਨ੍ਹਾਂ ਬਾਰੇ ਤਾਂ ਇਕ ਵੀ ਸਿੱਖ ਨਹੀਂ ਜਾਣਦਾ? ਹੁਣ ਦੱਸੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮੰਨੀਏ, ਕਿ ਤੁਹਾਡੇ ਗੁਰੂ ਦੀ ਇਸ ਬਾਣੀ ਨੂੰ? ਤੁਹਾਡੇ ਅਨੁਸਾਰ ਤਾਂ ਇਹ ਗੁਰੂ ਦੀ ਬਾਣੀ ਹੈ। ਫਿਰ ਗੁਰੂ ਦੀ ਬਾਣੀ ਉਤੇ ਤਾਂ ਅਮਲ ਕਰਨਾ ਵੀ ਬਹੁਤ ਜ਼ਰੂਰੀ ਹੈ।


ਹੁਣ ਤੁਸੀਂ ਇਸ ਗਲ ਦਾ ਜਵਾਬ ਦਿਉ, ਕਿ ਅਸੀਂ ਆਪਣੇ ਬੱਚਿਆਂ ਨੂੰ "ਦਸ ਗੁਰੂਆਂ" ਦੇ ਨਾਮ ਯਾਦ ਕਰਵਾਈਏ, ਕਿ ਤੁਹਾਡੇ ਗੁਰੂ ਦੇ ਦੱਸੇ ਇਨਾਂ "ਚੌਵੀਹ ਗੁਰੂਆਂ" ਦੇ ਨਾਮ ਯਾਦ ਕਰਵਾਈਏ? ਦਸਾਂ ਗੁਰੂਆਂ ਦੀ ਜੀਵਨੀ ਬਾਰੇ ਅਪਣੇ ਬੱਚਿਆਂ ਨੂੰ ਦਸੀਏ ਕਿ ਤੁਹਾਡੇ ਅਖੌਤੀ ਦਸਮ ਗ੍ਰੰਥ ਦੇ ਦੱਸੇ ਗਏ "ਚੌਵੀਹ ਗੁਰੂਆਂ" ਦੀ ਜੀਵਨੀ ਪੜ੍ਹਾਈਏ? ਮੈਨੁੰ ਤਾਂ ਤੁਹਾਡੇ 'ਤੇ ਇਹ ਵੀ ਸ਼ੱਕ ਪੈਂਦਾ ਹੈ, ਕਿ ਤੁਸੀਂ ਤਕਰੀਰਾਂ ਤਾਂ ਦੇਂਦੇ ਹੋ ਇਸ ਕੂੜ ਕਬਾੜ ਨੂੰ ਅਪਣੇ ਗੁਰੂ ਦੀ ਬਾਣੀ ਸਾਬਿਤ ਕਰਨ ਲਈ, ਲੇਕਿਨ ਲਗਦਾ ਹੈ ਤੁਸਾਂ ਆਪ ਇਹ ਕਿਤਾਬ ਚੰਗੀ ਤਰ੍ਹਾਂ ਹੱਲੀ ਪੜ੍ਹੀ ਹੀ ਨਹੀਂ। ਜੇ ਥੋੜੀ ਬਹੁਤ ਪੜ੍ਹੀ ਵੀ ਹੈ, ਤਾਂ ਉਸ ਤੇ ਅਮਲ ਕਦੀ ਵੀ ਨਹੀਂ ਕੀਤਾ ਹੋਣਾ। ਜੇ ਤੁਹਾਡੇ ਕੋਲੋਂ, ਤੁਹਾਡੇ ਗੁਰੂ ਦੀ ਬਾਣੀ ਅਨੁਸਾਰ ਦੱਸੇ ਗਏ ਇਨ੍ਹਾਂ "ਚੌਵੀਹ ਗੁਰੂਆਂ" ਦੇ ਨਾਮ ਪੁਛ ਲਈਏ, ਤਾਂ ਸ਼ਾਇਦ ਇਨਾਂ ਗੁਰੂਆਂ ਵਿਚੋਂ ਚਾਰ ਦਾ ਨਾਮ ਵੀ ਤੁਹਾਨੂੰ ਯਾਦ ਨਹੀ ਹੋਣਾ। ਨਹੀ ਨਾ? ਫਿਰ ਤੁਸੀਂ ਗਿਆਨੀ ਕਿਸ ਗਲ ਦੇ ਹੋ? ਜੇ ਤੁਹਾਨੂੰ ਆਪਣੇ ਗੁਰੂ ਦੀ ਇਸ ਬਾਣੀ ਵਿੱਚ ਦੱਸੇ ਗਏ "ਚੌਵੀਹ ਗੁਰੂਆਂ" ਦੇ ਨਾਮ ਤਕ ਯਾਦ ਨਹੀਂ? ਚਲੋ ਕੋਈ ਗਲ ਨਹੀਂ, ਐਤਕੀਂ ਜੇ ਸਾਡੇ ਸ਼ਹਿਰ ਆਉਣਾ ਤਾਂ ਇਨਾਂ ਚੌਵੀਹ ਅਵਤਾਰਾਂ ਦੀ ਜੀਵਨੀ ਅਤੇ ਨਾਮ ਯਾਦ ਕਰਕੇ ਆਉਣਾ, ਨਹੀਂ ਤਾਂ ਇਸ ਕੂੜੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਅੰਗ ਕਹਿਣ ਦੀ ਹਿੰਮਤ ਦੋਬਾਰਾ ਨਾ ਕਰਨਾ।
ਹਰ ਥਾਂ 'ਤੇ ਤੁਹਾਡੇ ਟਕਸਾਲੀਏ  ਨਹੀਂ ਵਸਦੇ, ਜੋ ਤੁਹਾਡੀ ਊਲ ਜਲੂਲ ਤਕਰੀਰ ਨੂੰ ਸੁਣੀ ਜਾਣਗੇ ? ਹਲੀ ਸ਼ਬਦ ਗੁਰੂ ਦੇ ਜਾਗ੍ਰਤ ਸਿੱਖ, ਇਸ ਸੰਸਾਰ ਵਿੱਚ ਮੌਜੂਦ ਹਨ, ਤੁਹਾਡੇ ਕੋਲੋਂ ਸਵਾਲ ਜਵਾਬ ਕਰਨ ਲਈ


18 June 2014

ਜੋ ਮਨੁਖ ਭੰਗ ਨਹੀਂ ਪੀਂਦੇ, ਉਹ ਕੁੱਤੇ ਦੀ ਮੌਤ ਮਰਦੇ ਨੇ
- ਇੰਦਰਜੀਤ ਸਿੰਘ, ਕਾਨਪੁਰਮਾਫ ਕਰਨਾ ਮੇਰੇ ਵੀਰੋ ਅਤੇ ਭੈਣੋ! ਇਹ ਮੈਂ ਨਹੀਂ ਕਹਿ ਰਿਹਾ, ਇਹ ਦਸਮ ਗ੍ਰੰਥੀਆਂ ਦਾ ਗੁਰੂ, ਅਖੌਤੀ ਦਸਮ ਗੁਰੂ ਗ੍ਰੰਥ ਕਹਿੰਦਾ ਹੈ। ਜਦੋਂ ਵੀ ਇਸ ਗ੍ਰੰਥ ਨੂੰ ਖੋਲੋ ਇਕ ਬੇਹਦ ਬੇਸ਼ਰਮੀ ਭਰੀ ਕਹਾਣੀ ਸਾਮ੍ਹਣੇ ਆ ਜਾਂਦੀ ਹੈ। ਪਤਾ ਨਹੀਂ ਅਸੀਂ 100-150 ਵਰ੍ਹਿਆਂ ਤੋਂ ਇਨਾਂ ਕੂੜ ਕਹਾਣੀਆਂ ਨੂੰ ਕਿਵੇਂ ਮੱਥੇ ਟੇਕੀ ਜਾ ਰਹੇ ਹਾਂ। ਸਰਬੰਸਦਾਨੀ ਗੁਰੂ ਸਾਹਿਬ ਨੂੰ ਬਦਨਾਮ ਕਰਨ ਵਾਲੀ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਰਖਣ ਵਾਲਿਆਂ ਨੂੰ ਅਕਾਲ ਤਖਤ 'ਤੇ ਬਿਠਾ ਕੇ ਉਨਾਂ ਨੂੰ "ਸਿੰਘ ਸਾਹਿਬਾਨ" ਕਹਿ ਕੇ ਕੌਮੀ ਫੈਸਲਿਆਂ ਤੇ ਦਸਤਖਤ ਕਰਵਾਈ ਜਾ ਰਹੇ ਹਾਂ। ਇਸ ਅਖੌਤੀ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਇਕ ਪਤਨੀ ਅਪਣੇ ਪਤੀ ਨੂੰ ਕਹਿ ਰਹੀ ਹੈ।
ਸੋ ਨਰ ਪਿਯਤ ਨ ਭਾਂਗ ਰਹੈ ਕੌਡੀ ਮਹਿ ਜਿਹ ਚਿਤ ॥ ਸੋ ਨਰ ਅਮਲ ਨ ਪਿਯੈ ਦਾਨ ਭੇ ਨਹਿ ਜਾ ਕੋ ਹਿਤ ॥
ਸ੍ਯਾਨੋ ਅਧਿਕ ਕਹਾਇ ਕਾਕ ਕੀ ਉਪਮਾ ਪਾਵਹਿ ॥ ਅੰਤ ਸ੍ਵਾਨ ਜ੍ਯੋ ਮਰੈ ਦੀਨ ਦੁਨਿਯਾ ਪਛੁਤਾਵਹਿ ॥੨੦॥
ਅਖੌਤੀ ਦਸਮ ਗ੍ਰੰਥ ਪੰਨਾ 1161
ਜੋ ਵਿਅਕਤੀ ਭੰਗ ਨਹੀਂ ਪੀੰਦੇ ਉਨਾਂ ਨੂੰ ਕੌਡੀ ਦੀ ਅਕਲ ਨਹੀਂ ਹੁੰਦੀ॥ ਜੋ ਵਿਅਕਤੀ ਨਸ਼ਾ ਨਹੀਂ ਕਰਦੇ ਉਨਾਂ ਦਾ ਦਾਨ ਦਿਤਾ ਵੀ ਵਿਅਰਥ ਹੈ॥ ਜੋ ਬਹੁਤੇ ਸਿਆਣੇ ਬਣਦੇ ਨੇ ਉਹ ਕਾਂ ਅਖਵਾਉਦੇ ਹਨ। ਇਹੋ ਜਹੇ (ਭੰਗ ਦਾ ਅਮਲ ਨਾਂ ਕਰਨ ਵਾਲੇ) ਕੁਤਿਆਂ ਦੀ ਮੌਤ ਮਰਦੇ ਅਤੇ ਅੰਤ ਵੇਲੇ ਦੀਨ ਅਤੇ ਦੁਨਿਆਂ ਗਵਾ ਕੇ ਪਛਤਾਂਦੇ ਹਨ।
ਮੇਰੇ ਵੀਰੋ! ਇਨਾਂ ਹੀ ਨਹੀਂ ਇਸ ਗ੍ਰੰਥ ਦਾ ਲਿਖਾਰੀ ਇਕ ਇਸਤਰੀ ਦੇ ਮੁਖੋਂ ਅਪਣੇ ਪਤੀ ਨੂੰ ਉਹ ਕੁਝ ਅਖਵਾ ਰਿਹਾ ਹੈ, ਜੋ ਇਕ ਵੇਸਵਾ ਵੀ ਨਹੀਂ ਕਹਿ ਸਕਦੀ।
ਆਉ ਪੜ੍ਹਦੇ ਹਾਂ ਇਸ ਪੂਰੀ ਕਹਾਨੀ ਦਾ ਸਾਰ ਕੀ ਹੈ। ਕੀ ਇਹ ਗ੍ਰੰਥ ਅਪਣੇ ਸਿੱਖ ਬੱਚੇ ਬੱਚੀਆਂ ਨੂੰ ਇਹੋ ਕੁਝ ਕਰਨ ਦੀ ਸਿੱਖਿਆ ਦੇਂਦਾ ਹੈ। ਕੀ ਇਸੇ ਗ੍ਰੰਥ ਨੂੰ ਹੀ ਅਕਾਲ ਤਖਤ ਦਾ ਹੈਡ ਗ੍ਰੰਥੀ ਗੁਰਬਚਨ ਸਿੰਘ, ਗੁਰੂ ਗ੍ਰੰਥ ਸਾਹਿਬ ਦਾ ਇਕ ਅੰਗ ਕਹਿ ਰਿਹਾ ਹੈ।
ਪੂਰਬ ਦਿਸ਼ਾ ਵਿੱਚ ਖੰਬਾਵਤ ਨਗਰ ਦਾ ਇਕ ਸ਼ਹਿਰ ਸੀ। ਉਸ ਦਾ ਰਾਜਾ ਰੂਪ ਸੈਨ ਬਹੁਤ ਦੁਸ਼ਟ ਅਤੇ ਵਿਭਚਾਰੀ ਸੀ। ਉਹ ਰਾਜਾ ਬਹੁਤ ਵੱਡਾ ਅਮਲੀ ਅਤੇ ਨਸ਼ੇਬਾਜ ਸੀ। ਭਾਤਿ ਭਾਤਿ ਦੀਆਂ ਇਸਤਰੀਆਂ ਨਾਲ ਸੰਭੋਗ ਕਰਦਾ ਸੀ ਅਤੇ ਪੋਸਤ ਭਾਂਗ ਅਤੇ ਅਫੀਮ ਖਾਂਦਾ ਸੀ। ਪੰਜਾਹ ਪਿਆਲੇ ਇਸ (ਕਾਕਟੇਲ) ਦੇ ਇਕੱਠੇ ਚੜ੍ਹਾ ਜਾਂਦਾ ਸੀ। ਇਸ ਨਸ਼ੇ ਵਿੱਚ ਉਹ ਇਨਾਂ ਮਸਤ ਰਹਿੰਦਾ ਸੀ ਕਿ ਉਨਾਂ ਇਸਤਰੀਆਂ ਦੇ ਇਨੇ ਚੁੰਬਨ ਅਤੇ ਆਲਿੰਗਨ ਕਰਦਾ ਸੀ, ਕਿ ਉਸ ਦੀ ਗਿਣਤੀ ਕਰਨਾਂ ਮੁਮਕਿਨ ਨਹੀਂ ਹੈ। ਉਹ (ਭਾਂਤਿ ਭਾਂਤਿ ਦੀ ਇਸਤ੍ਰੀਆਂ ਨਾਲ) ਚਾਰ ਪਹਿਰ ਲਗਾਤਾਰ ਸੰਭੋਗ ਕਰਦਾ ਸੀ।
ਇੱਸ ਨਗਰ ਵਿੱਚ ਇਕ ਸਾਹੂਕਾਰ ਵੀ ਰਹਿੰਦਾ ਸੀ, ਜੋ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਸੀ ਕਰਦਾ ਅਤੇ ਬਹੁਤ ਹੀ ਸਜਣ ਬੰਦਾ ਸੀ। ਜਿਥੇ ਕੋਈ ਨਸ਼ਾਂ ਕਰਦਾ ਦਿਸ ਜਾਵੇ ਤਾਂ ਉਸ ਦੇ ਕੋਲ ਖੜਾ ਵੀ ਨਹੀਂ ਸੀ ਹੁੰਦਾ। ਉਸ ਦੀ ਪਤਨੀ ਉਸ ਨੂੰ ਸੂਫੀ ਹੋਣ ਕਰਕੇ ਬਹੁਤ ਤਾਨ੍ਹੇ ਅਤੇ ਉਲ੍ਹਮੇ ਦੇਂਦੀ ਅਤੇ ਭੰਗ ਆਦਿਕ ਨਸ਼ੇ ਪੀਣ ਲਈ ਪ੍ਰੇਰਿਤ ਕਰਦੀ ਸੀ।
ਅਮਲ ਪਿਯਹਿ ਨ੍ਰਿਪ ਰਾਜ ਅਧਿਕ ਇਸਤ੍ਰੀਯਨ ਬਿਹਾਰੈ ॥ ਅਮਲ ਸੂਰਮਾ ਪਿਯਹਿ ਦੁਜਨ ਸਿਰ ਖੜਗ ਪ੍ਰਹਾਰੈ ॥
ਅਮਲ ਭਖਹਿ ਜੋਗੀਸ ਧ੍ਯਾਨ ਜਦੁਪਤਿ ਕੋ ਧਰਹੀ ॥ ਚਾਖਿ ਤਵਨ ਕੋ ਸ੍ਵਾਦ ਸੂਮ ਸੋਫੀ ਕ੍ਯਾ ਕਰਹੀ ॥੧੦॥
ਅਖੌਤੀ ਦਸਮ ਗ੍ਰੰਥ 1160
ਇਸ ਨਗਰ ਦਾ ਰਾਜਾ ਨਸ਼ਾ ਕਰਦਾ ਹੈ, ਇਸੇ ਕਰਕੇ ਉਹ ਇਨੀਆਂ ਇਸਤਰੀਆਂ ਨੂੰ ਭੌਗਦਾ ਹੈ। ਭਾਵ ਉਸ ਦੀ ਕਾਮ ਸ਼ਕਤੀ ਇਨੀ ਪ੍ਰਬਲ ਹੈ। ਅਮਲ ਕਰਨ ਕਰਕੇ ਹੀ ਰਾਜਾ ਇਨਾਂ ਵੱਡਾ ਸੂਰਮਾਂ ਹੈ ਅਤੇ ਦੂਜਿਆਂ ਤੇ ਕਿਰਪਾਨ ਨਾਲ ਵਾਰ ਕਰ ਸਕਦਾ ਹੈ। ਜਿਹੜਾ ਅਮਲ ਕਰਦਾ ਹੈ, ਉਸ ਨੂੰ ਕ੍ਰਿਸ਼ਨ ਅਵਤਾਰ ਦੇ ਦਰਸ਼ਨਾਂ ਧੀ ਵੀ ਲੋੜ ਨਹੀਂ ਹੈ। ਜਿਹੜਾ ਸੂਫੀ ਅਰਥਾਤ ਨਸ਼ਾ ਨਹੀਂ ਕਰਦਾ, ਉਸ ਨੇ ਚਾਰ ਭਵਨਾਂ ਦਾ ਸੁਖ ਖਾਕ ਲੈਣਾਂ ਹੈ।
ਅਮਲ ਪੀਏ ਜਸੁ ਹੋਇ ਦਾਨ ਖਾਂਡੇ ਨਹਿ ਹੀਨੋ ॥ ਅੰਤ ਗੁਦਾ ਕੇ ਪੈਡ ਸੂਮ ਸੋਫੀ ਜਿਯ ਦੀਨੋ ॥੧੨॥ ਅਖੌਤੀ ਦਸਮ ਗ੍ਰੰਥ 1160
ਅਮਲ ਪੀਣ ਨਾਲ ਹੀ ਮਨੁਖ ਦਾ ਜਸ ਹੁੰਦਾ ਹੈ, ਅਤੇ ਉਸ ਦਾ ਦਿਤਾ ਗਇਆ ਦਾਨ ਵੀ ਨਿਹਫਲ ਨਹੀਂ ਜਾਂਦਾ। ਜੋ ਬੰਦਾ ਨਸ਼ਾ ਨਹੀਂ ਕਰਦਾ ਉਸ ਦੀ ਗੁਦਾ (ਮਲ ਦੁਆਰ) ਵਿੱਚ ਅੰਤ ਨੂੰ ਸੋਟਾ ਦਿਤਾ ਜਾਂਦਾ ਹੈ।
(ਇਸ ਗ੍ਰੰਥ ਦਾ ਲਿਖਣ ਵਾਲਾ ਕਿਨਾਂ ਕੂ ਸਭਿਯ ਹੈ, ਇਸ ਦਾ ਅੰਦਾਜਾ ਤੁਸੀਂ ਆਪ ਲਾ ਲਉ ਜੀ। ਮੈਂ ਤਾਂ ਬੇਸ਼ਰਮ ਹੋ ਕੇ ਇਸ ਦਾ ਪਾਜ ਖੋਲਣ ਦਾ ਇਰਾਦਾ ਕਰ ਚੁਕਾ ਹਾਂ ਜੀ)
ਭਾਂਗ ਪੁਰਖ ਵੈ ਪਿਯਹਿ ਭਗਤ ਹਰਿ ਕੀ ਜੇ ਕਰਹੀ ॥ ਭਾਂਗ ਭਖਤ ਵੈ ਪੁਰਖ ਕਿਸੂ ਕੀ ਆਸ ਨ ਧਰਹੀ ॥
ਅਮਲ ਪਿਯਤ ਤੇ ਬੀਰ ਬਰਤ ਜਿਨ ਤ੍ਰਿਨ ਮਸਤਕ ਪਰ ॥ ਤੇ ਕ੍ਯਾ ਪੀਵਹਿ ਭਾਂਗ ਰਹੈ ਜਿਨ ਕੇ ਤਕਰੀ ਕਰ ॥੧੩॥
ਅਖੌਤੀ ਦਸਮ ਗ੍ਰੰਥ 1160
ਜੋ ਪੁਰਸ਼ ਭੰਗ ਪੀੰਦਾ ਹੈ, ਉਹ ਹੀ ਹਰੀ (ਅਕਾਲਪੁਰਖ) ਦੀ ਅਸਲ ਸੇਵਾ ਕਰ ਦਾ ਹੈ। ਜੋ ਪੁਰਖ ਭੰਗ ਪੀੰਦਾ ਹੈ, ਉਸ ਨੂੰ ਕਿਸੇ ਤੋਂ ਡਰ ਨਹੀਂ ਲਗਦਾ। ਉਸ ਸਾਹੂਕਾਰ ਦੀ ਇਸਤਰੀ ਉਸਨੂੰ ਭੰਗ ਦਾ ਨਸ਼ਾ ਕਰਨ ਲਈ ਉਕਸਾਂਦਿਆਂ ਕਹਿੰਦੀ ਅਤੇ ਤਾਹਨੇ ਦੇ ਰਹੀ ਹੈ, ਕਿ ਅਮਲ ਤਾਂ ਉਹੀ ਪੁਰਖ ਕਰਦੇ ਹਨ ਜਿਨਾਂ ਦੇ ਮਸਤਕ ਵਿੱਚ ਭਾਗ ਹੁੰਦਾ ਹੈ। ਤੇਰੇ ਵਾਂਗ ਹਥ ਵਿੱਚ ਤਕੜੀ (ਤਰਾਜੂ ) ਫੜੀ ਰਖਣ ਵਾਲੇ ਨੇ ਭੰਗ ਕੀ ਪੀਣੀ ਹੈ?
ਸਦਾ ਸਰੋਹੀ ਊਪਰ ਕਰ ਜਿਨ ਕੋ ਰਹੈ ॥ ਸਿਰ ਮੋ ਖਾਇ ਕ੍ਰਿਪਾਨ ਜੁ ਤਿਹ ਕਟੁ ਬਚ ਕਹੈ ॥
ਨਿੰਬੂਆ ਟਿਕ ਕਹਿ ਰਹੈ ਮੂੰਛਿ ਐਸੇ ਕੀਏ ॥ ਹੋ ਤੇ ਨਰ ਪੀਵਹਿ ਭਾਂਗ ਕਹਾ ਪਸੁ ਤੈ ਪੀਏ ॥੧੪॥
ਅਖੌਤੀ ਦਸਮ ਗ੍ਰੰਥ 1160
ਜੋ ਨਸ਼ਾ ਕਰਦੇ ਨੇ ਉਨਾਂ ਦਾ ਹੱਥ ਹਮੇਸ਼ਾ ਕਿਰਪਾਨ ਤੇ ਰਹਿੰਦਾ ਹੈ, ਭਾਵ ਉਹ ਅਣਖ ਵਾਲੇ ਹੁੰਦੇ ਨੇ। ਜੋ ਨਸ਼ਾਂ ਨਹੀਂ ਕਰਦੇ, ਉਹ ਸਿਰ ਤੇ ਕਿਰਪਾਨ ਦਾ ਵਾਰ ਸਹਿੰਦੇ ਨੇ ਭਾਂਵ ਉਹ ਕਮਜੋਰ ਹੁੰਦੇ ਨੇ। ਜੋ ਨਸ਼ਾ ਕਰਦੇ ਨੇ ਉਨਾਂ ਦੀਆਂ (ਰੋਬਦਾਰ ) ਮੁਛਾਂ ਤੇ ਨਿੰਬੂ ਵੀ ਟਿਕ ਜਾਂਦਾ ਹੈ। ਜੋ ਪੁਰਸ਼ ਭੰਗ ਨਹੀਂ ਪੀੰਦੇ ਉਹ ਪਸ਼ੂ ਸਮਾਨ ਹੁੰਦੇ ਨੇ।
ਇਹੋ ਜਹੇ ਤਾਨੇ ਅਪਣੀ ਪਤਨੀ ਦੇ ਮੂਹੋ ਸੁਣ ਸੁਣ ਕੇ ਸਾਹੂਕਾਰ ਨੂੰ ਬਹੁਤ ਕ੍ਰੋਧ ਚੜ੍ਹ ਜਾਂਦਾ ਹੈ ਤੇ ਉਹ ਉਸ ਦੀ ਵੱਖੀ ਵਿੱਚ ਇਕ ਲੱਤ ਮਾਰਦਾ ਹੈ, ਅਤੇ ਕਹਿੰਦਾ ਹੈ ਕਿ ਤੂੰ ਇਹੋ ਜਹੀਆਂ ਗੱਲਾਂ ਮੇਰੇ ਨਾਲ ਕਿਉ ਕਰਦੀ ਹੈ। ਉਹ ਕਹਿੰਦੀ ਹੈ, ਕਿ ਜੋ ਮੇਰੇ ਬਜੁਰਗਾ ਨੇ ਦਸਿਆ ਅਤੇ ਸਿਖਾਇਆ ਹੈ ਉਹ ਹੀ ਕਹਿੰਦੀ ਹਾਂ।
ਚੰਚਲਾਨ ਕੋ ਚਿਤ ਚੋਰ ਛਿਨ ਇਕ ਮਹਿ ਲੇਹੀ ॥ ਭਾਤਿ ਭਾਤਿ ਭਾਮਿਨਨਿ ਭੋਗ ਭਾਵਤ ਮਨ ਦੇਹੀ ॥੨੩॥
ਭਜਹਿ ਬਾਮ ਕੈਫਿਯੈ ਕੇਲ ਜੁਗ ਜਾਮ ਮਚਾਵਹਿ ॥ ਹਰਿਣਾ ਜਿਮਿ ਉਛਲਹਿ ਨਾਰਿ ਨਾਗਰਿਨ ਰਿਝਾਵਹਿ ॥
ਸੌਫੀ ਚੜਤਹਿ ਕਾਂਪਿ ਧਰਨਿ ਊਪਰਿ ਪਰੈ ॥ ਹੋ ਬੀਰਜ ਖਲਤ ਹ੍ਵੈ ਜਾਹਿ ਕਹਾ ਜੜ ਰਤਿ ਕਰੈ ॥੨੪॥
ਅਖੌਤੀ ਦਸਮ ਗ੍ਰੰਥ 1161
ਜੋ ਪੁਰਖ ਭੰਗ ਪੀਦੇ ਨੇ ਉਹ ਇਸਤ੍ਰੀਆਂ ਦਾ ਦਿਲ ਇਕ ਪਲ ਵਿੱਚ ਜਿਤ ਲੈਂਦੇ ਹਨ। ਉਹ ਭਾਂਤਿ ਭਾਂਤਿ ਦੀਆਂ ਇਸਤ੍ਰੀਆਂ ਨੂੰ ਅਪਣੇ ਮਨ ਮੁਤਾਬਿਕ ਭੋਗਦੇ ਹਨ। ਜੋ ਪੁਰਖ ਨਸ਼ਿਆਂ ਤੋਂ ਭਜਦੇ ਹਨ, ਉਨਾਂ ਨੂੰ ਜਮਕਾਲ ਡਰਾਂਦਾ ਹੈ। ਅਤੇ ਜੋ ਪੁਰਖ ਅਮਲ ਕਰਦੇ ਨੇ ਉਨਾਂ ਨੂੰ ਇਸਤ੍ਰੀਆਂ ਉਛਲ ਉਛਲ ਕੇ ਨਾਗਿਨ ਵਾਂਗ ਰਿਝਾਂਦੀਆਂ ਨੇ। ਸੂਫੀ ਪੁਰਖ (ਇਨਾਂ ਇਸਤ੍ਰੀਆਂ ਕੋਲੋਂ ਡਰਦਾ ਮਾਰਾ ਕੰਬਦਾ ਹੋਇਆ ਜਮੀਨ ਤੇ ਡਿਗ ਡਿਗ ਜਾਂਦਾ ਹੈ। ਉਸ ਦਾ ਵੀਰਜ ਫੌਰਨ ਜਮੀਨ ਤੇ ਡਿਗ ਜਾਂਦਾ ਹੈ, ਉਨਾਂ ਸੰਭੋਗ ਸਵਾਹ ਕਰਨਾ ਹੈ, ਭਾਵ ਇਸਤ੍ਰੀਆਂ ਨੂੰ ਸੁਖ ਸਵ੍ਹਾ ਦੇਣਾ ਹੈ।
ਬੇੜਾ ਤਰ ਜਾਵੇ ਤੁਹਡਾ ਦਸਮ ਗ੍ਰੰਥੀਉ! ਜੋ ਇਸ ਨੂੰ "ਦਸਮ ਬਾਣੀ ਕਹਿ ਕੇ ਗੁਰੂ ਨੂੰ ਤਾਂ ਬਦਨਾਮ ਤਾਂ ਕਰ ਹੀ ਰਹੇ ਹੋ, ਸਿੱਖੀ ਦਾ ਬੇੜਾ ਵੀ ਗਰਕ ਕਰ ਰਹੇ ਹੋ। ਹੈਡ ਗ੍ਰੰਥੀ ਗੁਰਬਚਨ ਸਿੰਘ ਜੀ, ਕੀ ਹੁਣ ਵੀ ਤੁਸੀਂ ਇਹ ਹੀ ਕਹੋਗੇ ਕਿ "ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ"। ਤੁਹਾਡੇ ਵਰਗੇ ਬੰਦੇ ਨੂੰ ਅਕਾਲ ਤਖਤ ਤੇ ਕਿਸ ਨੇ ਬਿਠਾਇਆ ਹੈ? ਤੁਸੀਂ ਤਾਂ ਜੋੜਾ ਘਰ ਵਿੱਚ ਬਹਿਨ ਦੇ ਕਾਬਿਲ ਨਹੀਂ ਹੋ।
ਸਾਹੂਕਾਰ ਦੀ ਪਤਨੀ ਉਸ ਨੂੰ ਬਹੁਤ ਤਾਨ੍ਹੇ ਦੇਂਦੀ ਅਤੇ ਨਸ਼ਾ ਕਰਨ ਲਈ ਪ੍ਰੇਰਿਤ ਕਰਦੀ ਹੈ। ਸਾਹੂਕਾਰ ਉਸ ਦੀ ਇਕ ਗਲ ਨਹੀਂ ਸੁਣਦਾ। ਉਸ ਦੀ ਪਤਨੀ ਇਕ ਚਰਿਤ੍ਰ ਰਚਦੀ ਹੈ ਅਤੇ ਬੇਹੋਸ਼ ਹੋ ਕੇ ਜਮੀਨ ਤੇ ਡਿਗ ਪੈਦੀ ਹੈ। ਸਾਹੂਕਾਰ ਹਰਿ ਹਰਿ ਕਹਿ ਕੇ ਉਸ ਨੂੰ ਉਠਾਂਦਾ ਹੈ ਤੇ ਪੁਛਦਾ ਹੈ, ਕਿ ਮੇਰੀ ਵਜ੍ਹਾ ਨਾਲ ਤੂੰ ਮੂਰਛਿਤ ਹੋ ਗਈ ਹੈ, ਮੈਂ ਇਸ ਲਈ ਕੀ ਕਰਾਂ? ਤਾਂ ਉਹ ਉਸਨੂੰ ਕਹਿੰਦੀ ਹੈ ਕਿ ਰਾਜੇ ਸਮੇਤ ਸਾਰੇ ਪਿੰਡ ਨੂੰ ਬੁਲਾ ਕੇ ਉਨਾਂ ਦਾ ਭੋਜਨ ਕਰਾ। ਸਾਹੂਕਾਰ ਰਾਜੇ ਨੂੰ ਵੀ ਬੁਲਾਂਦਾ ਹੈ ਅਤੇ ਗਰੀਬ ਅਮੀਰ ਸਾਰਿਆਂ ਨੂੰ ਭੋਜ ਤੇ ਬੁਲਾਂਦਾ ਹੈ। ਸਾਹੂਕਾਰ ਦੀ ਪਤਨੀ ਸਾਰੇ ਭੋਜਨ ਵਿੱਚ ਬਹੁਤ ਸਾਰੀ ਭੰਗ ਮਿਲਾ ਦੇਂਦੀ ਹੈ। ਰਾਜਾ ਤਾਂ ਬਹੁਤ ਵੱਡਾ ਨਸ਼ੇਬਾਜ ਹੁੰਦਾ ਹੈ, ਲੇਕਿਨ ਸ਼ਾਹੂਕਾਰ ਨੇ ਕਦੀ ਵੀ ਨਸ਼ਾ ਨਹੀਂ ਕੀਤਾ ਹੁੰਦਾ। ਸਾਹੂਕਾਰ ਬੇਹੋਸ਼ ਹੋ ਜਾਂਦਾ ਹੈ। ਸਾਹੂਕਾਰ ਨੂੰ ਰਾਜਾ ਅਤੇ ਉਸ ਦੀ ਪਤਨੀ ਚੁਕ ਕੇ, ਉਸ ਦੀ ਪਾਲਕੀ ਨਾਲ ਬਨ੍ਹ ਦੇਂਦੇ ਨੇ ਤੇ ਆਪ ਉਸੇ ਪਾਲਕੀ ਵਿੱਚ ਇਕ ਦੂਜੇ ਨਾਲ ਰੱਜ ਕੇ ਸੰਭੋਗ ਕਰਦੇ ਨੇ ਅਤੇ ਸਾਹੂਕਾਰ ਦੀ ਪਤਨੀ ਅਪਣੀ ਸਾਰੀ ਸ਼ਰਮ ਗਵਾ ਕੇ ਰਾਜੇ ਨਾਲ ਸਾਰੀ ਰਾਤ ਭੋਗ ਕਰਦੀ ਹੈ। ਰਾਜਾ ਸਾਹੂਕਾਰ ਦੀ ਇਸਤ੍ਰੀ ਨੂੰ ਤਾਂ ਵਰਤਦਾ ਹੀ ਹੈ, ਨਾਲ ਹੀ ਉਸ ਦਾ ਸਾਰਾ ਧੰਨ ਚੁਰਾ ਕੇ ਵੀ ਅਪਣੇ ਨਾਲ ਲੈ ਜਾਂਦਾ ਹੈ।
ਜਦੋਂ ਸਾਹੂਕਾਰ ਨੂੰ ਹੋਸ਼ ਆਉੰਦਾ ਹੈ, ਤਾਂ ਉਹ ਵੇਖਦਾ ਹੈ ਕਿ ਉਸ ਦਾ ਸਾਰਾ

ਧਨ ਰਾਜਾ ਚੁਰਾ ਕੈ ਲੈ ਗਇਆ ਹੈ, ਅਤੇ ਉਸ ਨੂੰ ਇਹ ਵੀ ਪਤਾ ਚਲ ਜਾਂਦਾ ਹੈ ਕਿ ਉਸ ਦੀ ਇਸਤਰੀ ਨਾਲ ਵੀ ਰਾਜੇ ਨੇ ਭੋਗ ਕੀਤਾ ਹੈ। ਉਹ ਸਭ ਕੁਝ ਜਾਣਦਿਆਂ ਵੀ ਸ਼ਰਮ ਨਾਲ ਅਪਣੀ ਜੁਬਨ ਨਹੀਂ ਖੋਲਦਾ। ਧਨ ਵੀ ਗਇਆ ਅਤੇ ਪਤਨੀ ਵੀ ਗੁਆ ਲਈ।
ਖਾਲਸਾ ਜੀ, ਦਸਮ ਗ੍ਰੰਥੀਆਂ ਦਾ ਇਹ ਦਸਮ ਗੁਰੂ ਗ੍ਰੰਥ ਅਪਣੇ ਸਿੱਖਾਂ ਨੂੰ ਇਹ ਸਿਖਿਆ ਦੇਂਦਾ ਹੈ, ਕਿ ਜੇ ਤੁਸੀਂ ਭੰਗ ਦਾ ਨਸ਼ਾ ਨਹੀਂ ਕਰਦੇ ਤੇ ਤੁਹਾਡਾ ਵੀ ਉਹ ਹੀ ਹਾਲ ਹੋਵੇਗਾ ਜੋ ਸਾਹੂਕਾਰ ਦਾ ਹੋਇਆ ਸੀ।
ਮੇਰੇ ਵੀਰੋ! ਮੈਂ ਦੋਵੇ ਹੱਥ ਜੋੜ ਕੇ ਪਾਠਕਾਂ ਕੋਲੋਂ ਮਾਫੀ ਚਾਹੁੰਦਾ ਹਾਂ ਕਿ ਮੈਂਨੂੰ ਨਿਰਲੱਜ ਹੋ ਕੇ ਇਹ ਸਭ ਲਿਖਣਾ ਪਿਆ ਹੈ। ਹੁਣ ਵੀ ਜੇ ਅਸੀਂ ਨਿਰਲੱਜ ਹੋ ਕੇ, ਇਸ ਕੂੜ ਕਿਤਾਬ ਦਾ ਸੱਚ ਖੋਲ ਕੇ ਸਿੱਖਾਂ ਅਗੇ ਨਾ ਲਿਆਏ, ਤਾਂ ਜਲਦੀ ਹੀ ਸਾਰੀ ਕੌਮ ਨਿਰਲੱਜ ਅਖਵਾਏਗੀ, ਅਤੇ ਸਾਡਾ ਸਰਬੰਸ ਦਾਨੀ ਇਸ "ਅਖੌਤੀ ਦਸਮ ਬਾਣੀ" ਦਾ ਰਚਨਾਕਾਰ ਸਾਬਿਤ ਕਰ ਦਿਤਾ ਜਾਵੇਗਾ।

12 June 2014

ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੂੰ "ਗੁਰਬਾਣੀ" ਕਹਿਣ ਵਾਲਿਉ ! ਕੁੱਝ ਸਵਾਲਾਂ ਦੇ ਜਵਾਬ ਤਾਂ ਦਿਉ !
-:
ਇੰਦਰਜੀਤ ਸਿੰਘ, ਕਾਨਪੁਰ
ਕਈ ਵਾਰ ਅਖੌਤੀ "ਦਸਮ ਗ੍ਰੰਥ" ਦੀ ਗਲ ਆਂਉਦੀ ਹੈ, ਤਾਂ ਦਸਮ ਗ੍ਰੰਥੀਏ ਇਹ ਕਹਿੰਦੇ ਹਨ, ਕਿ ਜੇ ਸਾਰਾ ਦਸਮ ਗ੍ਰੰਥ "ਗੁਰੂ ਦੀ ਬਾਣੀ" ਨਹੀਂ, ਤਾਂ ਅੰਮ੍ਰਿਤ ਸੰਸਕਾਰ ਦਾ ਕੀ ਹੋਵੇਗਾ ? ਨਿਤਨੇਮ ਦਾ ਕੀ ਹੋਵੇਗਾ ? ਕੀ ਹੋਏਗਾ, ਅਤੇ ਕੀ ਨਹੀਂ ਹੋਵੇਗਾ, ਇਹ ਗਲ ਸਿੱਖਾਂ ਨੂੰ ਪਹਿਲਾਂ ਸੋਚਣੀ ਚਾਹੀਦੀ ਸੀ, ਜਦੋ ੳਨ੍ਹਾਂ ਨੇ ਇਸ ਅਖੌਤੀ "ਦਸਮ ਗ੍ਰੰਥ" ਦੀਆਂ ਲਿਖਤਾਂ ਨੂੰ ਨਿਤਨੇਮ ਵਿੱਚ ਸ਼ਾਮਿਲ ਕੀਤਾ ਸੀ। ੳਨ੍ਹਾਂ ਨੂੰ ਇਹ ਸੋਚਣਾਂ ਚਾਹੀਦਾ ਸੀ ਕਿ ਆਖਿਰ ਇੱਕ ਨਾ ਇੱਕ ਦਿਨ ਤਾਂ ਇਸ ਕਿਤਾਬ ਦਾ ਝੂਠ ਸਭ ਦੇ ਸਾਮ੍ਹਣੇ ਆਵੇਗਾ ਤੇ ਉਸ ਨੂੰ ਵੇਲੇ ਅਸੀਂ ਇਸ ਕਿਤਾਬ ਦੀਆਂ ਰਚਨਾਵਾਂ ਨੂੰ ਸੱਚ ਸਾਬਿਤ ਕਿਸ ਤਰ੍ਹਾਂ ਕਰਾਂਗੇ ?
ਦਾਸ ਨੂੰ ਨਿਜੀ ਤੌਰ 'ਤੇ ਨਿਤਨੇਮ ਦੀ ਕਿਸੇ ਬਾਣੀ 'ਤੇ ਕਿੰਤੂ ਕਰਨ ਦਾ ਕੋਈ ਅਧਿਕਾਰ ਨਹੀਂ ਹੈ , ਅਤੇ ਨਾ ਹੀ ਮੈਂ ਕਿੰਤੂੰ ਕਰ ਰਿਹਾ ਹਾਂ। ਲੇਕਿਨ ਹਾਂ ! ਮੌਜੂਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੂੰ "ਗੁਰੂ ਬਾਣੀ" ਕਹਿਣ ਵਾਲਿਆਂ ਕੋਲੋਂ ਇਨ੍ਹਾਂ ਬਾਣੀਆਂ ਬਾਰੇ, ਇਕ ਜਿਗਿਆਸੂ ਸਿੱਖ ਹੋਣ ਦੇ ਨਾਤੇ ਕੁੱਝ ਸਵਾਲ ਜਰੂਰ ਪੁੱਛ ਸਕਦਾ ਹਾਂ।
ਮੌਜੂਦਾ ਪ੍ਰਚਲਿਤ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੂੰ "ਗੁਰੂ ਦੀ ਬਾਣੀ" ਕਹਿਣ ਵਾਲਿਆਂ ਤੋਂ ਕੁੱਝ ਸਵਾਲ ਇਸ ਪ੍ਰਕਾਰ ਹਨ-
1- ਕੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਤੋਂ ਅਲਾਵਾ ਕਿਸੇ ਹੋਰ ਗ੍ਰੰਥ ਦੀ ਬਾਣੀ ਨੂੰ "ਗੁਰਬਾਣੀ" ਦਾ ਦਰਜਾ ਪ੍ਰਾਪਤ ਹੈ ? ਜੇ ਨਹੀਂ ਤਾਂ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ "ਗੁਰੂ ਬਾਣੀ" ਕਿਸ ਤਰ੍ਹਾਂ ਕਹਿਆ ਜਾ ਸਕਦਾ ਹੈ ?

2-
ਜੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਤੋਂ ਅਲਾਵਾ ਹੋਰ ਹਰ ਬਾਣੀ ਕੱਚੀ ਹੈ, ਤਾਂ ਕੱਚੀਆਂ ਬਾਣੀਆਂ ਨੂੰ ਅੰਮ੍ਰਿਤ ਸੰਚਾਰ ਅਤੇ ਨਿਤਨੇਮ ਜਹੇ ਮਹੱਤਵ ਪੂਰਣ ਕਾਰਜਾਂ ਵਿੱਚ ਦਰਜ ਕਰਨਾ ਕੀ ਜਾਇਜ ਹੈ ? ਅਤੇ ਕਿਉਂ ਜਾਇਜ ਹੈ ? ਇਸ ਦਾ ਕਾਰਣ ਦਸੋ ?

3-
ਰਾਮ ਰਾਏ ਨੂੰ ਗੁਰਬਾਣੀ ਦੇ ਇਕ ਸ਼ਬਦ "ਮਿਟੀ ਮੁਸਲਮਾਨ ਕੀ" ਦੀ ਥਾਵੇ "ਮਿਟੀ ਬੇਈਮਾਨ" ਕੀ ਕਹਿਣ ਦੇ ਦੋਸ਼ ਵਿੱਚ "ਗੁਰੂ ਘਰ" ਤੋਂ ਨਿਕਾਲਾ ਦੇ ਦਿਤਾ ਗਇਆ ਸੀ । "ਸੋਦਰ ਦੀ ਅੰਮ੍ਰਿਤ ਬਾਣੀ" ਵਿੱਚ ਇਕ ਪੂਰੀ "ਦੇਵੀ ਉਸਤਤਿ" ਰਲ ਗਡ ਕਰਨ ਵਾਲਿਆਂ ਨੂੰ ਅੱਜ ਤਕ ਕੋਈ ਸਜ਼ਾ ਕਿਉਂ ਨਹੀਂ ਦਿਤੀ ਗਈ ?

4-
ਨਿਤਨੇਮ ਵਿੱਚ ਪੜ੍ਹੀ ਜਾਣ ਵਾਲੀ "ਕਬਿਯੌ ਬਾਚ ਬੇਨਤੀ ਚੌਪਈ" ਕਿਸ ਦੀ ਬਾਚੀ (ਕਹੀ) ਰਚਨਾ ਹੈ ? ਇਸ 'ਤੇ ਸਾਫ ਸਾਫ ਸਿਰਲੇਖ ਹੈ ਕਿ ਇਹ "ਕਵੀਆਂ ਦੀ ਬਾਚੀ" ਚੌਪਈ ਹੈ। ਫਿਰ ਸ਼੍ਰੋਮਣੀ ਕਮੇਟੀ ਨੇ ਨਿਤਨੇਮ ਦੀਆਂ ਪੋਥੀਆਂ ਵਿੱਚ, ਇਸ ਤੇ "ਪਾਤਸ਼ਾਹੀ 10 ਵੀਂ" ਸਿਰਲੇਖ ਕਿਉਂ ਅਤੇ ਕਿਸ ਅਧਿਕਾਰ ਨਾਲ ਛਾਪ ਦਿਤਾ ਹੈ ? ਜੋ ਅਖੌਤੀ ਦਸਮ ਗ੍ਰੰਥ ਦੇ ਮੂਲ ਸ੍ਰੋਤ ਵਿੱਚ ਤਾਂ ਹੈ ਹੀ ਨਹੀਂ?

5-
ਕਬਿਯੋ ਬਾਚ ਬੇਨਤੀ ਚੌਪਈ "ਦਸਮ ਗ੍ਰੰਥ" ਦੀ ਇਕ ਅਸ਼ਲੀਲ ਰਚਨਾਂ "ਚਰਿਤ੍ਰ ਪਾਖਿਯਾਨ" ਦੇ 404ਵੇਂ ਚਰਿਤ੍ਰ ਦੀਆਂ 377 ਵੀ ਤੋਂ ਲੈ ਕੇ 405 ਪੌੜੀਆਂ ਤੱਕ ਨਿਤਨੇਮ ਦੇ ਗੁਟਕਿਆਂ ਵਿਚ ਅੰਕਿਤ ਹੈ। ਇਸ ਅਸ਼ਲੀਲ ਸਾਹਿਤ ਦੇ ਅਖੀਰਲੇ ਹਿੱਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ "ਸੋਦਰ" ਵਿਚ ਰੱਲ ਗੱਡ ਕਰਨ ਦਾ ਕੀ ਕਾਰਣ ਸੀ ? ਕੀ ਨਿਤਨੇਮ ਵਿੱਚ ਇਸ ਦੀ ਥਾਂਵੇਂ ਗੁਰੂ ਗ੍ਰੰਥ ਸਹਿਬ ਜੀ ਦੀ ਕੋਈ ਹੋਰ ਅੰਮ੍ਰਿਤ ਬਾਣੀ ਸ਼ਾਮਿਲ ਨਹੀਂ ਕੀਤੀ ਜਾ ਸਕਦੀ ਸੀ? ਅਤੇ ਜੇ ਚੌਪਈ ਗੁਰਬਾਣੀ ਹੈ ਤਾਂ, ਗੁਟਕਿਆਂ 'ਚ ਛਾਪਣ ਵੇਲੇ ਇਸ ਦੇ ਨੰਬਰ ਕਿਸ ਤਰ੍ਹਾਂ ਬਦਲ ਦਿੱਤੇ ਗਏ, ਕਿਉਂਕਿ ਗੁਟਕਿਆਂ 'ਚ ਚੌਪਈ ਨੰਬਰ 1 ਤੋਂ ਸ਼ੁਰੂ ਹੁੰਦੀ ਹੈ, ਇਹ ਅਧਿਕਾਰ ਕਿਸਨੇ ਦਿੱਤਾ?

6-
ਨਿਤਨੇਮ ਵਿੱਚ ਸ਼ਾਮਿਲ "ਕਬਿਯੋ ਬਾਚ ਬੇਨਤੀ ਚੌਪਈ" ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ "ਮਹਲਾ 10" ਦੀ ਥਾਵੇਂ "ਪਾਤਸ਼ਾਹੀ 10" ਤੋਂ ਸ਼ੁਰੂ ਕਿਉਂ ਹੁੰਦੀ ਹੈ ? ਜੇ ਇਹ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖੀ ਹੈ, ਤਾਂ ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ "ਮਹਲਾ" ਸ਼ਬਦ ਦੇ ਖਿਲਾਫ ਸਨ?, ਜੋ ੳਨ੍ਹਾਂ ਨੇ "ਮਹਲਾ" ਦੀ ਥਾਂਵੇ ਅਪਣੇ ਆਪ ਨੂੰ "ਪਾਤਸ਼ਾਹੀ" ਲਿਖਿਆ ?

7-
ਜੇ ਗੁਰੂ ਗੋਬਿੰਦ ਸਿੰਘ ਸਾਹਿਬ "ਮਹਲਾ " ਸ਼ਬਦ ਲਿਖਨ ਦੇ ਖਿਲਾਫ ਸਨ, ਤਾਂ ਗੁਰੂ ਤੇਗ ਬਹਾਦੁਰ ਸਾਹਿਬ ਦੀ ਬਾਣੀ ਨੂੰ "ਪੋਥੀ ਸਾਹਿਬ" ਵਿੱਚ ਦਰਜ ਕਰਨ ਵੇਲੇ ੳਨ੍ਹਾਂ ਨੇ "ਮਹਲਾ 9" ਦੀ ਥਾਂ ਤੇ "ਪਾਤਸ਼ਾਹੀ 9" ਕਿਉਂ ਨਹੀਂ ਕਰ ਦਿੱਤਾ ?

8-
ਅਖੌਤੀ ਦਸਮ ਗ੍ਰੰਥ ਤੋਂ ਨਿਤਨੇਮ ਵਿੱਚ ਸ਼ਾਮਿਲ ਬਾਣੀਆਂ , ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਜ 'ਤੇ "ਨਾਨਕ" ਸ਼ਬਦ ਨਾਲ ਸ਼ੁਸ਼ੋਭਿਤ ਕਿਉਂ ਨਹੀਂ ਹੁੰਦੀਆਂ ? ਕੀ ਗੁਰੂ ਗੋਬਿੰਦ ਸਿੰਘ ਸਾਹਿਬ "ਨਾਨਕ" ਸ਼ਬਦ ਦੀ ਮੁਹਰ ਨਾਲ ਬਾਣੀ ਦੀ ਸਮਾਪਤੀ ਕਰਨ ਦੇ ਖਿਲਾਫ ਸਨ ? ਜੇ ਖਿਲਾਫ ਸਨ ਤਾਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰਨ ਵੇਲੇ ਉਸ ਵਿੱਚ "ਨਾਨਕ" ਸ਼ਬਦ ਨੂੰ ਕਿਉਂ ਨਹੀਂ ਬਦਲ ਦਿਤਾ ਗਇਆ ?

9-
ਨਿਤਨੇਮ ਵਿੱਚ ਪੜ੍ਹੀ ਜਾਣ ਵਾਲੀ "ਚੌਪਈ" ਵਿਚ "ਖੜਗਕੇਤੁ", "ਸ਼੍ਰੀ ਅਸਧੁਜ", "ਉਤਭੂਜ", "ਸ਼੍ਰੀ ਅਸਿਕੇਤੁ" "ਮਹਾਕਾਲ" ਆਦਿਕ ਅਨਗਿਨਤ ਦੇਹਧਾਰੀ ਦੇਵਤਿਆਂ ਦਾ ਨਾਮ ਆਂਉਦਾ ਹੈ, ਜਿਨ੍ਹਾਂ ਅੱਗੇ ਸਿੱਖ ਰੋਜ਼ ਅਰਦਾਸ ਕਰਦਾ ਹੈ। ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੂਰੂਪ ਹੈ? (ਨੋਟ: ਇਸ ਕੂੜ ਗ੍ਰੰਥ ਦੇ ਪੰਨਾ ਨੰਬਰ 1388 ਤੇ ਸ਼੍ਰੀ ਅਸਿਕੇਤੁ ਦਾ ਅਰਥ "ਤਲਵਾਰ ਧਾਰਣ ਕਰਨ ਵਾਲੇ" ਅਤੇ ਸ਼੍ਰੀ ਅਸਿਧੁਜ ਦਾ ਅਰਥ "ਤਲਵਾਰ ਧਾਰਣ ਕਰਨ ਵਾਲੀ ਪ੍ਰਬਲ ਸ਼ਕਤੀ" ਲਿਖਿਆ ਹੋਇਆ ਹੈ।) ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਈਸ਼ਟ "ੴ" ਨਿਰੰਕਰ ਹੈ, ਜਾਂ ਤਲਵਾਰ ਧਾਰਣ ਕਰਨ ਵਾਲਾ ਦੇਹਧਾਰੀ ?

10-
ਨਿਤਨੇਮ ਵਿਚ ਪੜ੍ਹੀ ਜਾਣ ਵਾਲੀ "ਚੌਪਈ" ਦੇ ਚਾਰ ਅੰਤਲੇ ਬੰਦ 402 ਤੋਂ ਲੈਕੇ 405 ਤਕ ਮੌਜੂਦਾ ਨਿਤਨੇਮ ਦੇ ਗੁਟਕਿਆਂ ਵਿਚੋਂ ਕਿਉਂ ਹਟਾ ਦਿਤੇ ਗਏ ਹਨ ?

11-
402 ਤੋਂ ਲੈ ਕੇ 405 ਵੀਂ ਪੌੜ੍ਹੀਆਂ ਕੀ ਇਸ ਲਈ ਤਾਂ ਨਹੀਂ ਹਟਾ ਦਿਤੀਆਂ ਗਈਆਂ, ਕਿਉਂਕਿ ਉਸ ਵਿਚ "ਜਗਮਾਤਾ" (ਦੁਰਗਾ) ਦਾ ਨਾਮ ਆਂਉਦਾ ਹੈ। ਇਸ "ਜਗਮਾਤਾ" ਦਾ ਪੁਵਾੜਾ ਨਾ ਪੈ ਜਾਏ, ਇਸ ਲਈ ਇਨ੍ਹਾਂ ਬੰਦਾਂ ਨੂੰ ਸਿੱਖਾਂ ਤੋਂ ਲੁਕੋ ਤਾਂ ਨਹੀਂ ਦਿੱਤਾ ਗਇਆ ?

12-
ਕੂੜ ਗ੍ਰੰਥ ਵਿਚ ਚੌਬੀਸ ਅਵਤਾਰ, ਗਿਆਨ ਪ੍ਰਬੋਧ ਅਤੇ ਜਾਪ, ਇਕੋ ਕਵੀ ਦੀਆਂ ਲਿਖੀਆਂ ਗਈਆਂ ਰਚਨਾਵਾਂ ਨੇ। ਜੇ ਚੌਬੀਸ ਅਵਤਾਰ ਅਤੇ ਗਿਆਨ ਪ੍ਰਬੋਧ "ਕਬਿ ਸਿਯਾਮ" ਦੀਆਂ ਲਿਖੀਆਂ ਰਚਨਾਵਾਂ ਹਨ ਤੇ "ਜਾਪ" ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾਂ ਕਿਸ ਤਰ੍ਹਾਂ ਹੋ ਸਕਦੀ ਹੈ ?

13-
ਗਿਆਨ ਪ੍ਰਬੋਧ ਅਤੇ ਚੌਬੀਸ ਅਵਤਾਰ ਜੇ ਸਿਯਾਮ ਕਵੀ ਦੀਆਂ ਰਚਨਾਵਾਂ ਨੇ, ਤੇ ਜਾਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖੀ ਬਾਣੀ ਹੈ, ਤਾਂ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਸਿਯਾਮ ਕਵੀ" ਵੀ ਸੀ ? ਕਿਰਪਾ ਕਰਕੇ ਇਤਿਹਾਸ ਦਾ ਕੋਈ ਇਹੋ ਜਹਿਆ ਸ੍ਰੋਤ ਦੱਸਣ ਦੀ ਕਿਰਪਾਲਤਾ ਕਰਨੀ, ਜਿਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਸ਼ਿਯਾਮ ਕਵੀ" ਕਰਕੇ ਆਉਂਦਾ ਹੋਵੇ?

14-
ਜੇ "ਜਾਪ" ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਹੈ, ਤਾਂ ਉਸ ਦੇ ਉਪਰ ਵੀ "ਮਹਲਾ 10" ਦੀ ਥਾਂ ਤੇ "ਪਾਤਸ਼ਾਹੀ 10" ਕਿਉਂ ਲਿਖਿਆ ਗਇਆ ਹੈ। ਕੀ ਗੁਰੂ ਗੋਬਿੰਦ ਸਿੰਘ ਸਾਹਿਬ ਅਪਣੇ ਆਪ ਨੂੰ "ਪਾਤਸ਼ਾਹ" ਲਿਖ ਸਕਦੇ ਹਨ, ਅਤੇ ਇਸ ਸਾਰੀ ਬਾਣੀ ਵਿੱਚ "ਨਾਨਕ" ਸ਼ਬਦ ਦੀ ਵਰਤੋਂ ਕਿਉਂ ਨਹੀਂ ਹੈ ?
ਸਾਨੂੰ ਤਾਂ ਇਹ ਸਿਖਾਇਆ ਗਇਆ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਛੁੱਟ ਹਰ ਬਾਣੀ "ਕੱਚੀ" ਹੈ। ਭਗਤਾਂ ਦੀ ਬਾਣੀ, ਭਾਂਵੇ ਉਹ ਭਗਤ ਕਬੀਰ ਜੀ ਦੀ ਹੋਵੇ, ਭਾਂਵੇ ਉਹ ਭਗਤ ਨਾਮ ਦੇਵ ਜੀ ਦੀ ਹੋਵੇ, ਇਨ੍ਹਾਂ ਭਗਤਾਂ ਦੀ ਬਹੁਤ ਸਾਰੀ ਹੋਰ ਵੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ, ਲੇਕਿਨ ਅਸੀਂ ਉਸ ਨੂੰ ਹੀ "ਗੁਰਬਾਣੀ" ਕਹਿੰਦੇ ਹਾਂ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਗੁਰੂ ਸਾਹਿਬਾਨ ਨੇ ਦਰਜ ਕੀਤੀ। ਇਨ੍ਹਾਂ ਭਗਤਾਂ ਦੀ ਹੋਰ ਬਾਣੀ, ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ, ਉਸਨੂੰ ਨਾਂ ਤਾਂ ਅਸੀਂ "ਗੁਰਬਾਣੀ" ਕਹਿੰਦੇ ਹਾਂ ਅਤੇ ਨਾਂ ਹੀ ਉਸ ਅਗੇ ਮੱਥੇ ਟੇਕਦੇ ਹਾਂ। ਜਵਾਬ ਉਨ੍ਹਾਂ ਨੇ ਦੇਣਾਂ ਹੈ, ਜੋ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੂੰ "ਗੁਰਬਾਣੀ" ਦਾ ਦਰਜਾ ਦੇਂਦੇ ਹਨ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਭਾਵੇਂ ਦਰਜ ਨਾ ਹੋਣ। ਇਸ ਗਲ ਦਾ ਫੈਸਲਾ ਕੌਮ ਨੇ ਕਰਨਾ ਹੈ, ਤੁਸੀਂ ਆਪ ਕਰਨਾਂ ਹੈ ? ਜਵਾਬ ਮਿਲ ਜਾਣ 'ਤੇ ਬਹੁਤ ਬਹੁਤ ਮੇਹਰਬਾਨੀ ਹੋਵੇਗੀ ਜੀ।

10 June 2014

ਅਫਸੋਸ ! ਕਿ ਅਸੀ "ਗੁਰੂ ਦਾ ਬਾਜ" ਨਾਂ ਬਣ ਸਕੇ


ਗੁਰੂ ਗੋਬਿੰਦ ਸਿੰਘ ਸਾਹਿਬ  ਨੇ ਅਪਣੇ ਕੋਲ ਬਾਜ ਰਖਿਆ ਹੋਇਆ ਸੀ ।ਗੁਰੂ ਸਾਹਿਬ ਨੂੰ ਕੋਈ ਚਿੜੀਆਂ ਪਾਲਣ ਦਾ ਸ਼ੌਂਕ ਨਹੀ ਸੀ, ਜੋ ੳਨ੍ਹਾਂ ਨੇ ਐਸਾ ਕੀਤਾ ।  ਗੁਰੂ ਜੋ ਕਹਿੰਦਾ ਹੈ , ਗੁਰੂ ਜੋ ਕਰਦਾ ਹੈ , ਗੁਰੂ ਜੋ ਵਰਤਦਾ ਹੈ , ਉਹ ਸਭ ਕੁਝ , ਉਸ ਦੇ ਸਿੱਖ ਲਈ ਇਕ "ਸੰਦੇਸ਼"  ਹੂੰਦਾ ਹੈ ।ਉਸ ਦਾ ਕੋਈ ਮਕਸਦ ਵੀ ਜਰੂਰ  ਹੂੰਦਾ ਹੈ। ਬਾਜ ਇਕ ਇਹੋ ਜਹਿਆ ਪੰਛੀ ਹੈ ,ਜਿਸ ਵਿੱਚ  ਦੂਜੇ ਪਰਿੰਦਿਆਂ  ਨਾਲੋਂ ਵਖਰੇ ਗੁਣ ਅਤੇ  ਵਿਸ਼ੇਸ਼ਤਾਵਾਂ ਹੂੰਦੀਆਂ ਨੇ ।ਇਹ ਗੁਣ ਅਤੇ ਵਿਸ਼ੇਸ਼ਤਾਵਾਂ ਵੀ ਕੋਈ ਸਧਾਰਣ ਨਹੀ ਬਲਕਿ ਵਿਲਖਣ ਹੂੰਦੀਆਂ ਹਨ।

1- ਦੂਰ ਦ੍ਰਸ਼ਟੀ: ਬਾਜ ਬਹੁਤ ਦੂਰੋਂ , ਛੋਟੀ ਤੋਂ ਛੋਟੀ ਜਹੀ ਚੀਜ ਨੂੰ ਵੀ ਬਹੁਤ ਸਾਫ ਤੌਰ ਤੇ ਵੇਖ ਸਕਦਾ ਹੈ। ਅਪਣੇ ਸ਼ਿਕਾਰ ਨੂੰ ਅਤੇ ਦੁਸ਼ਮਨ ਨੂੰ ਕਈਂ ਕੋਹਾਂ ਤੋਂ ਉਹ ਵੇਖ ਲੈਂਦਾ ਹੈ।
2- ਦੁਸ਼ਮਨ (ਸ਼ਿਕਾਰ) ਦੀ ਸਟੀਕ ਪਹਿਚਾਨ : ਉਹ ਅਪਣੇ ਸ਼ਿਕਾਰ ਨੂੰ ਅਪਣੀ  ਦੂਰ ਦ੍ਰਿਸ਼ਟੀ ਨਾਲ ਫੌਰਨ ਹੀ ਪਹਿਚਾਨ ਲੈਂਦਾ ਹੈ , ਅਤੇ ਉਸ ਉਤੇ ਲਗਾਤਾਰ ਨਿਗਾਹ ਬਣਾਈ ਰਖਦਾ ਹੇ।
3- ਅਚੂਕ ਵਾਰ : ਉਹ ਜਦੋ ਅਪਣੇ ਸ਼ਿਕਾਰ ਅਤੇ ਦੁਸ਼ਮਨ ਤੇ ਝਪੱਟਾ ਮਾਰਦਾ ਹੈ,  ਤਾਂ ਉਸ ਦਾ ਝਪੱਟਾ ਇਨਾਂ ਸਟੀਕ ਹੂੰਦਾ ਹੈ ਕਿ ਸ਼ਿਕਾਰ ਬੱਚ ਨਹੀ ਸਕਦਾ।
4-ਮਜਬੂਤ ਪਕੜ : ਉਸ ਦੀ ਪਕੜ ਵਿੱਚ ਇਤਨੀ ਤਾਕਤ ਹੂੰਦੀ ਹੈ ਕਿ ਉਹ ਅਪਣੇ ਨਾਲੋਂ ਕਈਂ ਗੁਣਾਂ ਵੱਡੇ ਜਾਨਵਰ , ਹਿਰਨ ਆਦਿਕ  ਨੂੰ ਵੀ ਪਕੜ ਕੇ ਉਡ ਸਕਦਾ ਹੈ। ਉਸ ਦੀ ਮਜਬੂਤ ਪਕੜ ਤੋਂ ਉਸ ਦਾ ਸ਼ਿਕਾਰ ਛੁਟ ਨਹੀ ਸਕਦਾ।
5-ਮੁਰਦਾਰ  (ਜੂਠਨ) ਨੂੰ ਸਵੀਕਾਰ ਨਾਂ ਕਰਣਾਂ: ਭਾਵ :ਅਣਖੀ ਹੋਣਾਂ। ਉਹ ਅਪਣਾਂ ਸ਼ਿਕਾਰ ਖੁਦ ਕਰ ਕੇ ਅਪਣਾਂ ਢਿਡ ਭਰਦਾ ਹੈ।  ਦੂਜੇ ਦਾ ਜੂਠਾ ਜਾਂ ਮਾਰਿਆ ਮੁਰਦਾਰ ਸ਼ਿਕਾਰ ਉਹ ਨਹੀ ਖਾਂਦਾ, ਭਾਵੇ ਉਸ ਨੂੰ ਭੁਖਾ ਹੀ ਕਿਉ ਨਾਂ ਰਹਿਣਾਂ ਪਵੇ।

ਬਾਜ  ਦੇ ਇਹ ਕੁਝ ਖਾਸ ਗੁਣ ਹਨ,  ਜੋ ਦੂਜਿਆਂ ਪੰਛੀਆਂ ਵਿੱਚ ਨਹੀ ਮਿਲਦੇ। ਗੁਰੂ ਸਾਹਿਬ ਨੇ ਅਪਣੇ ਸਿੱਖਾਂ ਨੂੰ ਅਪਣੇ ਵਿੱਚ ਇਹ ਸਾਰੇ ਗੁਣ ਪੈਦਾ ਕਰਨ ਅਤੇ ਉਨਾਂ ਬਾਰੇ ਹਮੇਸ਼ਾਂ ਯਾਦ  ਦੁਆਣ ਲਈ ਹੀ ਇਸ ਵਿਲੱਖਣ ਪੰਛੀ ਨੂੰ ਅਪਣੇ ਪਾਸ ਰਖਿਆ ਹੋਇਆ ਸੀ। ਲੇਕਿਨ ਅਫਸੋਸ ! ਕਿ ਅਸੀ "ਗੁਰੂ ਦਾ ਉਹ ਬਾਜ"  ਬਣ ਨਹੀ ਸਕੇ । ਬਾਜ ਵਾਲੇ  ਗੁਣ ਤਾਂ ਅਸੀ ਅਪਣੇ ਵਿੱਚ ਕੀ ਪੈਦਾ ਕਰਨੇ ਸਨ,  ਅਸੀ ਤਾਂ ਉਸ ਦੇ ਉਲਟ ਜਾ ਕੇ ਮੁਰਦਾਰ ਖਾਣ ਵਾਲੇ ਗਿੱਦ ਅਤੇ ਜੂਠਨ ਖਾਣ ਵਾਲੇ ਬਗਲੇ ਅਤੇ ਕਾਂਅ ਬਣ ਕੇ ਰਹਿ ਗਏ ਹਾਂ ।

ਦੂਰ ਦ੍ਰਸ਼ਟੀ ਤਾਂ ਸਾਡੇ ਨੇੜਿਉ ਹੀ ਨਹੀ ਲੰਘੀ। ਕੌਮ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦੁਰ ਦੇ ਸ਼ਹੀਦ ਹੋਣ ਤੋਂ ਬਾਦ ਹੀ ਕੁਝ ਲੋਗ ਸਿੱਖੀ  ਦੇ ਦੁਸ਼ਮਨ ਬਣ ਗਏ। ਜਿਨਾਂ ਨੇ ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਮਾਰ ਮੁਕਾਨ ਦਾ ਟੀਚਾ ਮਿੱਥ ਲਿਆ । ਅਸੀ ਉਨਾਂ ਨੂੰ ਹੀ ਸਿਆਸੀ ਭਾਈਵਾਲ ਬਣਾਂ ਲਿਆ। ਜਿਨਾਂ ਦੇ ਪੂਰਵਜਾਂ ਨੇ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਕੇ ਤਸੀਹੇ ਦੇਣ ਦੀ ਵਕਾਲਤ ਕੀਤੀ (ਚੰਦੂ ਬ੍ਰਾਹਮਣ)। ਜਿਨਾਂ ਦੇ ਪੁਰਖਿਆਂ ਨੇ ਛੋਟੇ ਸਾਹਿਬ ਜਾਦਿਆ ਨੂੰ ਨੀਹਾਂ ਵਿੱਚ ਚੁਨਾਉਣ ਦੀ ਵਕਾਲਤ ਕੀਤੀ ਅਤੇ "ਸੱਪ ਦੇ ਬੱਚੇ " ਕਹਿ ਕੇ ਉਨਾਂ ਨੂੰ ਕਤਲ ਕਰ ਦੇਣ ਦੀ ਪੈਰਵੀ ਕੀਤੀ (ਸੁੱਚਾ ਨੰਦ ਬ੍ਰਾਹਮਣ)। ਮਾਤਾ ਗੁਜਰ ਕੌਰ ਜੀ ਨੂੰ ਧੋਖਾ ਦੇ ਕੇ , ਉਨਾਂ ਦੀ ਮੁਖਬਰੀ ਕਰਕੇ ਕੈਦ ਕਰਵਾ ਦਿਤਾ (ਗੰਗੂ ਬ੍ਰਾਹਮਣ)। ਜਿਨਾਂ ਲੋਕਾਂ ਨੈ ਭੰਗਾਣੀ ਦੀ ਜੰਗ  ਗੁਰੂ ਸਾਹਿਬ ਨਾਲ ਕੀਤੀ  ਅਤੇ ਗਉ ਦੀਆਂ  ਝੂਠੀਆਂ ਕਸਮਾਂ ਖਾ ਕੇ ਪਿਠ ਪਿੱਛੇ ਵਾਰ ਕੀਤੇ। ਅੰਗ੍ਰੇਜਾਂ ਨਾਲ ਮਿਲ ਕੇ ਖਾਲਸਾ ਰਾਜ ਨਾਲ ਗੱਦਾਰੀਆਂ ਕੀਤੀਆਂ (ਡੋਗਰੇ ਅਤੇ ਬ੍ਰਾਹਮਣ ਮੰਤਰੀ)। ਸਿੱਖ ਗੁਰੂਆਂ ਨੂੰ ਅਨਪੜ੍ਹ ਅਤੇ ਗਵਾਰ ਕਹਿ ਕੇ ਅਪਮਾਨਿਤ ਕੀਤਾ (ਸਾਧੂ ਦਇਆ ਨੰਦ ਬ੍ਰਾਹਮਣ)। ਪੰਜਾਬ ਦਾ ਅੰਨ ਖਾ ਕੇ ਅਪਣੀ ਮਾਂ ਬੋਲੀ ਹਿੰਦੀ ਲਿਖਵਾਈ, ਅਤੇ ਹਸਦੇ , ਵਸਦੇ ਪੰਜਾਬ ਨੂੰ ਟੁਕੜੇ ਟੁਕੜੇ ਕਰਵਾ ਦਿਤਾ ।  1984 ਵਿੱਚ ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਫੋਜੀ ਹਮਲਾ ਕੀਤਾ । ਨਵੰਬਰ 1984 ਵਿੱਚ ਸਿਖਾਂ ਦੇ ਕਤਲੇਆਮ ਕਰਣ ਤੋਂ ਬਾਦ , ਇਹ ਕਹਿ ਕੇ ਸਿੱਖਾਂ ਦੇ ਜਖਮਾਂ ਨੂੰ ਕੁਰੇਦਿਆ ਕਿ "ਜੇ ਤੋਂ ਪਾਕਿਸਤਾਨ ਸੇ ਆਏ ਥੇ, ਵਾਪਿਸ ਵਹੀ ਭੇਜ ਦੇਂਗੇ" , ਭਾਰਤ ਮੇਂ ਇਨ ਆਂਤਕ ਵਾਦੀਉ ਕੇ ਲਿਏ ਕੋਈ ਜਗਹਿ ਨਹੀ ਹੈ"। ਸਿੱਖਾਂ ਦੇ ਵਲੂੰਧਰੇ ਹੋਏ ਦਿਲਾਂ ਤੇ ਲੂਣ ਪਾਂਉਦਿਆ ਮਿਠਾਈਆਂ ਵੰਡੀਆਂ ਅਤੇ ਖੁਸ਼ੀਆਂ ਮਣਾਈਆਂ। ਸਿੱਖੀ ਦੀ ਵਖਰੀ ਹੋਂਦ ਦੇ ਪ੍ਰਤੀਕ  ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਰਵਾ ਦਿਤਾ (ਪੰਡਿਤ ਕੇ .ਸੁਦਰਸ਼ਨ, ਮੁਖੀ ਆਰ. ਐਸ ਐਸ.) । ਇਹੋ ਜਹੇ ਅਕਿਰਤਘਣਾਂ ਨੂੰ  ਅਸੀ ਅਪਣਾਂ ਸਿਆਸੀ ਭਾਈਵਾਲ ਬਣਾਂ ਲਿਆ ,ਅਤੇ ਹਿੰਦੂ ਭਾਈਚਾਰੇ ਦੇ ਨਾਮ ਤੇ ਵੋਟ ਬੈਂਕ ਬਣਾਏ । ਕੀ ਇਹ ਹੀ ਸੀ ਸਾਡੀ ਦੂਰ ਦ੍ਰਸ਼ਟੀ ਕਿ ਅਸੀ ਅਪਣੇ ਦੁਸ਼ਮਣ ਦੀ ਪਛਾਣ ਵੀ ਨਾਂ ਕਰ ਸਕੇ ?

ਦੁਸ਼ਮਣ ਦੀ ਸਟੀਕ ਪਹਿਚਾਨ : ਅਸੀ ਅਪਣੇ ਦੁਸ਼ਮਣ ਦੀ  ਪਹਿਚਾਨ ਕੀ ਕਰਨੀ ਸੀ ?   ਅਸੀ ਤਾਂ ਉਨਾਂ ਸੱਪਾਂ ਨੂੰ ਹੀ ਬੁਕੱਲ ਵਿੱਚ ਪਨਾਹ ਦੇ ਦਿਤੀ, ਜੋ ਨਿੱਤ ਸਾਨੂੰ ਡੱਸ ਰਹੇ ਸਨ। ਚੰਦੂ ਅਤੇ ਗੰਗੂ ਦੇ ਵੰਸ਼ਜਾਂ ਨਾਲ ਅਸੀ ਅਪਣੀ ਪਾਵਰ ਸ਼ੇਯਰ ਕੀਤੀ। ਦਇਆਨੰਦ ਸਾਧੂ ਦੇ ਚੇਲਿਆ ਨੂੰ ਘਰ ਦਾ ਭੇਦੀ ਬਣਾਂ ਕੇ ਉਨਾਂ ਦਾ ਦਿਲ ਖੁਸ਼ ਕਰਨ ਲਈ ਅਕਾਲ ਤਖਤ ਸਾਹਿਬ ਦੇ ਅਦੁੱਤੀ ਸਤਕਾਰ ਨੂੰ ਢਾਅ ਲਾਈ, ਅਤੇ ਉਥੋਂ ਪੰਥ ਵਿਰੋਧੀ ਕੂੜਨਾਮੇਂ ਜਾਰੀ ਕਰਵਾਏ। ਸ਼੍ਰੋਮਣੀ ਕਮੇਟੀ ਵਿੱਚ ਉਨਾਂ ਦਾ ਲਿਖਿਆ "ਸਿੱਖ ਇਤਿਹਾਸ" ਛਾਪ ਛਾਪ ਕੇ ਵੰਡਿਆ ਗਇਆ। ਉਨਾਂ ਭਾਈਵਾਲਾਂ ਦੇ ਕਹਿਣ ਤੇ ਹੀ ਸਿੱਖੀ ਦੀ ਸ਼ਾਨ,  ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕਰ ਦਿਤਾ ਗਇਆ । ਇਕ ਪਾਸੇ ਤਾਂ ਪੰਜਾਬ ਦਾ ਗਰੀਬ ਕਿਸਾਨ ਜੋ ਮੁਫਲਿਸੀ ਵਿੱਚ ਖੁਦਕੁਸ਼ੀਆ ਕਰ ਰਿਹਾ ਹੈ ,ਦੂਜੇ ਪਾਸੇ ਇਨਾਂ ਮਹਾਸ਼ਿਆਂ ਕੋਲੋਂ ਉਸ ਨੂੰ ਦੋ ਦੋ ਹੱਥੀ ਲੁਟਵਾਇਆ ਗਇਆ ।  ਉਸ ਕਾਸ਼ਤਕਾਰ ਕੋਲੋਂ 14 ਰੁਪਏ ਕਿਲੋ ਚਾਵਲ ਖਰੀਦ  ਕੇ ਉਸ  ਨੂੰ 300 ਰੁਪਏ  ਕਿਲੋ ਖੂਬਸੂਰਤ ਪੇਕਿੰਗ ਕਰਕੇ ਏਕਸਪੋਰਟ ਕਰ ਕੇ ਵੇਚ ਰਿਹਾ ਹੈ। ਪੰਜਾਬ ਦੀ ਕਿਰਸਾਨੀ ਨੂੰ ਲੁਟੱਣ ਵਾਲੇ  ਇਨਾਂ ਮਹਾਸੀਆਂ ਨੂੰ ਅਸੀ ਸਿਆਸੀ ਪਾਵਰ ਤਾਂ ਦਿਤੀ ਹੀ ਦਿਤੀ , ਨਾਲ ਹੀ ਧਾਰਮਿਕ ਅਦਾਰਿਆ ਦੇ ਪ੍ਰਬੰਧ ਦੀ ਬਾਗਡੋਰ ਵੀ ਅਸਿਧੇ ਤੌਰ ਤੇ ਫੜਾ ਦਿਤੀ। ਅਜ ਉਨਾਂ ਨੂੰ ਅਸੀ ਅਪਣਾ "ਪੂਜਨੀਕ" ਕਹਿ ਰਹੇ ਹਾਂ ਅਤੇ ਉਨਾਂ ਦੇ ਤੀਰਥਾਂ ਵਿੱਚ ਜਾ ਕੇ ਉਨਾਂ  ਨੂੰ ਲੰਗਰ ਖੁਆ  ਰਹੇ ਹਾਂ, ਜੋ ਸਾਨੂੰ ਹਿੰਦੂ ਸਮਮਾਜ ਵਿੱਚ ਰਲ ਗਡ ਕਰਨ ਦੇ ਮਨਸੂਬੇ ਮਿੱਥੀ ਬੈਠੇ ਹਨ । ਅਸੀ ਬਾਜ ਦਾ ਇਹ ਗੁਣ ਵੀ  ਅਪਣਾਂਅ ਨਾਂ ਸਕੇ, ਅਸੀ ਸਿੱਖੀ ਦੇ ਦੁਸ਼ਮਨਾਂ ਨੂੰ  ਹੀ ਮਿਤੱਰ ਬਣਾਂ ਲਿਆ।

ਅਚੂਕ ਵਾਰ : ਦੁਸ਼ਮਨ ਅਤੇ ਮਿੱਤਰ ਦੀ ਪਹਿਚਾਨ ਹੀ ਨਹੀ ਸੀ ਸਾਨੂੰ , ਅਸੀ ਅਚੂਕ ਵਾਰ ਕਿਸ ਤੇ ਕਰਨਾ ਸੀ ?  ਉਨਾਂ ਨੂੰ ਅਸੀ "ਫਖਰੇ ਕੌਮ" ਦੀ ਉਪਾਧੀ ਦਿਤੀ ਜੋ ਆਪ ਅਨਮੱਤੀਆ ਦਾ ਝੋਲੀ ਚੁੱਕ ਹੈ। ਦਰਬਾਰ ਸਾਹਿਬ ਤੇ ਹਮਲਾ ਹੋਣ ਵੇਲੇ  ਹੱਥ ਖੜੇ ਕਰ ਕੇ ਫੋਜ ਦੀ ਗੱਡੀ ਵਿੱਚ ਮੂ੍ਹ ਛੁਪਾ ਕੇ ਬੈਠ ਗਇਆ। ਆਰ .ਐਸ ਐਸ ਦੇ ਘੂਸਪੈਠੀਆਂ ਨੂੰ ਟਕਸਾਲ ਦਾ ਮੁੱਖੀ ਬਣਾਂ ਦਿਤਾ। ਅਸੰਤਾਂ  ਨੂੰ "ਸੰਤ ਸਮਾਜ" ਕਹਿ ਕੇ  ਕਮੇਟੀ ਵਿੱਚ ਸੀਟਾਂ ਪੱਕੀਆਂ ਕਰ ਕੇ ਸਿੱਖੀ ਦੇ ਅਜਾਦ ਪੰਛੀ ਦੇ ਪਰ ਕਤਰਨ ਦੇ ਕੰਮ ਲਾ ਦਿਤਾ । ਆਰ. ਐਸ ਐਸ ਦੇ ਜਿਨਾਂ ਘੁਸਪੈਠੀਆਂ ਦਾ ਸਿੱਖੀ ਵਿੱਚ ਯੋਗਦਾਨ "ਸਿਫਰ" ਹੈ ਉਨਾਂ ਨੂੰ ਸ਼ਹੀਦਾਂ ਦੀਆਂ ਸਮਾਰਕਾਂ ਬਨਾਂਉਣ ਦੀ ਜਿੱਮੇਦਾਰੀ ਦਿੱਤੀ ਗਈ, ਅਤੇ ਕਈ ਪੰਥਿਕ ਉਪਾਧੀਆਂ ਨਾਲ ਸਤਕਾਰਿਆ ਗਇਆ। ਸੀਤਾ ਰਾਮ , ਰਾਧੇ ਸ਼ਿਆਮ ਦਾ ਕੀਰਤਨ ਕਰਨ ਵਾਲੇ "ਨੀਲ ਕੰਠੀ" ਨੂੰ ਤਖਤ ਪਟਨਾਂ ਸਾਹਿਬ ਤੋਂ "ਰਾਜਾ ਜੋਗੀ" , "ਭਾਈ ਸਾਹਿਬ" ਅਤੇ "ਰਾਜਮਾਤਾ" ਦੀ ਉਪਾਧੀ ਦੇ ਕੇ ਨਿਵਾਜਿਆ ਗਇਆ ।  ਤਖਤ ਹਜੂਰ ਸਾਹਿਬ ਤੋਂ ਨੀਲੇ ਘੋੜੇ ਦੀ ਨਸਲ ਵਿੱਚੋ ਇਕ  ਘੋੜਾ ਭੇਂਟ ਕਰ ਕੇ, ਕੌਮ ਵਿੱਚ ਪਿਛਲੇ ਦਰਵਾਜੇ ਤੋਂ ਇਨ੍ਹਾਂ ਨੂੰ ਇੰਟਰੀ ਦਿਤੀ ਗਈ ।  ਆਏ ਦਿਨ ਇਹੋ ਜਹੇ ਡੇਰੇਦਾਰਾਂ ਨੂੰ ਸਿੱਖੀ ਦਾ ਘਾਂਣ ਕਰਣ ਲਈ ਆਪ  ਪ੍ਰਮੋਟ ਕੀਤਾ ਗਇਆ। ਇਹੋ ਜਹੇ ਲੋਕਾਂ ਤੇ ਅਚੂਕ ਵਾਰ ਕਰਨ ਦੀ ਬਜਾਏ ਅਸੀ ਪੰਥ ਦਰਦੀਆਂ ਤੇ ਹੀ ਵਾਰ ਕਰਦੇ ਰਹੇ ਅਤੇ ਉਨਾਂ ਨੂੰ "ਸਕੱਤਰੇਤ" ਨਾਮ ਦੇ ਥਾਣੇ ਵਿੱਚ ਬੁਲਾ ਕੇ ਉਨਾਂ ਦੀਆਂ ਜੁਬਾਨਾਂ ਵਡ੍ਹਦੇ ਰਹੇ। ਅਚੂਕ ਵਾਰ ਵਾਲਾ ਗੁਣ ਵੀ ਅਸੀ  ਮਿੱਟੀ ਵਿੱਚ ਰੋਲ ਦਿਤਾ।

ਮਜਬੂਤ ਪਕੜ : ਸਿਧਾਂਤਾਂ ਉਤੇ ਸਾਡੀ ਮਜਬੂਤ ਪੱਕੜ ਕਦੀ ਵੀ ਨਹੀ ਰਹੀ। ਛੋਟੇ ਛੋਟੇ ਮੁੱਦਿਆਂ ਤੇ ਅਸੀ ਆਪਸ ਵਿੱਚ ਹੀ ਲੜਦੇ ਰਹੇ। ਇਕ ਦੂਜੇ ਤੇ ਖੇਹ ਸੁਟਦੇ ਰਹੇ। ਅਪਣੀ ਹਉਮੇ ਨੂੰ  ਪੱਠੇ ਪਾਉਣ ਲਈ ਅਸੀ ਭਰਾ ਮਾਰੂ ਜੰਗ ਜਾਰੀ ਰੱਖੀ। ਅਪਣੀ ਲਕੀਰ ਨੂੰ ਵੱਡਾ ਕਰਣ ਦੀ ਬਜਾਇ ,  ਦੂਜਿਆਂ ਤੇ ਜਾਤੀ ਹਮਲੇ ਕਰ ਕਰ ਕੇ ਵਖਰੇਵਾਂ ਇਸ ਕਦਰ ਵਧਾ ਲਿਆ ਕਿ ਦੁਸ਼ਮਨ ਸਾਡੇ ਤੇ ਹਾਵੀ ਹੋ ਗਇਆ। ਸਾਡੀ ਇਸ ਖਹਿਬਾਜੀ ਨਾਲ ਪੈਦਾ ਹੋਇਆ ਵਖਰੇਵਾਂ ਹੀ ਦੁਸ਼ਮਨ ਦੀ ਸਭ ਤੋਂ ਵੱਡੀ ਤਾਕਤ ਬਣ ਗਇਆ। ਇਕੱਠ ਦੀ ਕਦੀ ਪਰਵਾਹ ਨਹੀ ਕੀਤੀ, ਬਲਕਿ ਇਕੱਠ ਦੇ ਹਰ ਉਪਰਾਲੇ ਨੂੰ ਅਸੀਂ ਆਪ ਹੀ ਢਾਅ ਲਾਈ। ਰੋਟੀਆਂ ਅਤੇ ਡਾਲਰਾਂ ਦੇ ਭੂਖੇ ਪ੍ਰਚਾਰਕਾਂ ਨੇ ਕਦੀ ਵੀ ਬਾਬਾ ਨਾਮ ਦੇਵ ਜੀ ਅਤੇ ਬਾਬਾ ਕਬੀਰ ਦਾਸ ਜੀ  ਦੀ " ਗੋਂਡ ਬਾਣੀ " ਦਾ ਪ੍ਰਚਾਰ ਕਰਨ ਦੀ ਹਿਮੱਤ ਨਹੀ ਵਖਾਈ । ਅਖੌਤੀ ਦਸਮ ਗ੍ਰੰਥ  ਨੂੰ ਅਪਣਾਂ ਦੂਜਾ ਗੁਰੂ ਬਣਾਂ ਕੇ ਮੱਥੇ ਟੇਕੇ। ਭਗੌਤੀ ,ਸ਼ਿਵਾਂ ਅਤੇ ਮਹਾਕਾਲ ਦੀ ਪੂਜਾ ਕਰ ਕਰ ਕੇ ਅਸੀ ਸਿਧਾਂਤਾਂ ਉਤੇ ਅਪਣੀ "ਮਜਬੂਤ ਪਕੜ"  ਨੂੰ ਵੀ ਗਵਾ ਬੈਠੇ। ਸਾਡੇ ਪ੍ਰਚਾਰਕ ਅਤੇ ਰਾਗੀ ਉਸ ਧਰਮ ਮਾਫੀਏ ਨੂੰ "ਸਿੰਘ ਸਾਹਿਬਾਨ" ਕਹਿ ਕੇ ਉਨਾਂ ਦੀਆਂ ਜੁਤੀਆਂ ਚਟਦੇ ਨਜਰ ਆਏ।

ਮੁਰਦਾਰ ਖਾ ਖਾ ਕੇ ਅਸੀ ਅਪਣੀ ਜਮੀਰ ਤੋਂ ਹੀ ਮੁਰਦੇ ਬਣ ਗਏ । ਚੌਧਰ ਅਤੇ ਅਹੁਦਿਆਂ  ਦੀ ਭੁਖ ਨੇ ਸਾਨੂੰ ਖੁਸ਼ਾਮਦੀ  ਅਤੇ ਚਾਪਲੂਸ ਬਣਾਂ ਦਿਤਾ। ਅਹੁਦਿਆਂ ਦੀ ਭੁਖ ਦੇ ਕਾਰਣ ਹੀ ਚੰਗੇ ਚੰਗੇ ਸਿੱਖ , ਰਾਸ਼ਟ੍ਰਿਯ ਸਿੱਖ ਸੰਗਤ ਵਰਗੀ ਸਿੱਖ ਵਿਰੋਧੀ ਸੰਸਥਾ ਵਿੱਚ ਜਾ ਰਲੇ।  ਅਜ ਹਰ ਪਾਸੇ ਸਾਡੇ ਪ੍ਰਧਾਨ ਅਤੇ ਅਖੌਤੀ ਆਗੂ ਮੁਰਦਾਰ ਖਾ ਖਾ ਕੇ "ਮਕੜ ਸ਼ਾਹੀ ਜੰਤਰੀ"  ਨੂੰ ਅਪਣਾਂ ਰਹੇ ਹਨ। ਗੁਰੂ ਦੀ ਗੋਲਕ ਦਾ ਧੰਨ ਲੁਟਾ ਲੁਟਾ ਕੇ ਅਸੀ ਸਿੱਖੀ ਦਾ ਹੀ ਘਾਂਣ ਕਰਦੇ ਰਹੇ। ਨਾਨਕ ਸ਼ਾਹੀ ਕੈਲੰਡਰ ਨੂੰ ਤਬਾਹ ਕਰਨ ਲਈ ਗੁਰੂ ਦੀ ਗੋਲਕ ਵਿਚੋਂ ਪੈਸਾ ਲੁਟਾਇਆ ਜਾਂ ਰਿਹਾ ਹੈ । ਸੰਤਰੀ ਵੀ ਮੁਰਦਾਰ ਹੈ , ਅਤੇ ਮੰਤਰੀ ਵੀ ਮੁਰਦਾਰ ਹੈ। ਮੁਰਦਾ ਧੰਨ  (ਕੂੜ ਦਾ ਧੰਨ) ਹੀ ਸਾਡਾ ਆਹਾਰ ਬਣ ਚੁਕਾ ਹੈ। ਗੁਰੂ ਦੀਆਂ ਗੋਲਕਾਂ ਲੁੱਟ ਲੁਟ ਕੇ ਸਾਡੇ ਪ੍ਰਧਾਨ , ਇਕ ਸਾਲ ਵਿੱਚ 2 ਕਰੋੜ ਰੁਪਏ ਦਾ   ਪੇਟਰੋਲ ਪੀ ਜਾਂਦੇ ਨੇ । ਇਹ ਹੋਰ ਕਿਨਾਂ ਕੁ ਧੰਨ ਗੁਰੂ ਦੀ ਗੋਲਕ ਵਿਚੋਂ  ਲੁੱਟ ਰਹੇ ਨੇ, ਇਸ ਦਾ ਤਾਂ ਤੁਸੀ ਅੰਦਾਜਾ ਵੀ ਨਹੀ ਲਾ ਸਕਦੇ। ਸਿਆਸੀ ਆਕਾਵਾਂ ਦੀ ਜੂਠਨ ਖਾ ਕੇ ਸਾਡੇ ਅਖੌਤੀ ਧਾਰਮਿਕ ਆਗੂਆਂ ਨੇ ਸਿੱਖੀ ਦਾ ਘਾਂਣ ਕਰਨ ਵਾਲੇ ਕੂੜ ਨਾਮੇ ਜਾਰੀ ਕੀਤੇ। ਅਪਣੇ ਸਿਆਸੀ ਆਕਾਂ ਨੂੰ ਗੁਰੂ ਘਰ ਦੀ ਅਕੂਤ ਜਮੀਨ 99 ਸਾਲ ਦੀ ਲੀਜ ਤੇ ਦੇ ਦਿਤੀ। ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਅਪਣੇ ਆਕਾ ਦੇ ਚੈਨਲ ਨੂੰ, , ਕਰੋੜਾਂ ਰੁਪਏ ਦਾ ਨੁਕਸਾਨ ਕਰ ਕੇ ਦੇ ਦਿਤਾ। ਹਰ ਪਾਸੇ ਗੁਰੂ ਘਰ ਦੇ ਅਕਿਰਤਘਣ ਮੁਰਦਾਰ ਜੂਠਨ ਖਾ ਖਾ ਕੇ ਸਿੱਖੀ ਦਾ ਬੇੜਾ ਗਰਕ ਕਰ ਰਹੇ ਨੇ।

ਵੀਰੋ! ਬਹੁਤ ਦੇਰ ਕਰ ਦਿਤੀ ਅਸੀਂ, ਹੁਣ ਕੀ ਕਰਨਾਂ ਹੈ ? ਇਹ ਸੋਚੋ ! ਅਤੇ ਉਸ ਗੁਰੂ ਦੇ ਬਾਜ ਦੇ ਗੁਣਾਂ ਨੂੰ  ਅਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰੋ ! ਨਹੀ ਤਾਂ ਬਾਜ ਵਾਲੀ ਉਹ ਤਾਕਤ,  ਉਹ ਗੁਣ ਜੋ ਸਾਡਾ ਸਰਬੰਸਦਾਨੀ ਗੁਰੂ ਸਾਡੇ ਵਿੱਵ ਵੇਖਣਾਂ ਚਾਂਉਦਾ ਸੀ , ਉਸ ਤੋਂ ਅਸੀ ਹਮੇਸ਼ਾ ਲਈ ਮਹਰੂਮ ਹੋ  ਜਾਵਾਂਗੇ ਅਤੇ , ਇਨੇ ਤਾਕਤਵਰ ਹੂੰਦਿਆ ਵੀ ਸਾਨੂੰ ਇਹ "ਬ੍ਰਾਹਮਣਵਾਦੀ ਕਾਂਅ " ਚੁੰਜਾਂ ਮਾਰ ਮਾਰ ਕੇ ਖਾ ਜਾਂਣਗੇ।