10 August 2015


:- ਇੰਦਰਜੀਤ ਸਿੰਘ, ਕਾਨਪੁਰ

 ਪੰਦ੍ਹਵੀ ਸਦੀ ਵਿੱਚ ਨਾਂ ਸਿਰਫ ਪੂਰਾ  ਭਾਰਤ,  ਬਿਪਰ ਦੀ ਬਣਾਈ  ਪੁਜਾਰੀਵਾਦੀ   ਵਿਵਸਥਾ ਦਾ ਸ਼ਿਕਾਰ ਹੋ ਚੁਕਾ ਸੀ  ਬਲਕਿ ਯੁਰੋਪ ਦਾ ਇਕ ਬਹੁਤ ਵੱਡਾ ਹਿੱਸਾ ਵੀ ਇਸੇ ਪੰਦ੍ਹਵੀ ਸਦੀ ਵਿੱਚ 'ਪੇਪੇਸੀ' ਨਾਮ ਦੀ  ਪੁਜਾਰੀਵਾਦੀ ਵਿਵਸਥਾ ਦੇ ਅਧੀਨ,  ਮਨੁਖ ਦੇ ਅਧਿਆਤਮਿਕ ਜੀਵਨ ਦੇ ਪਤਨ ਦਾ ਕਾਰਣ ਬਣ ਚੁਕਾ ਸੀ। ਇਹ ਦੋਵੇ ਵਿਵਸਥਾਵਾਂ  ਹੂ ਬ ਹੂ  ਇਕ ਜਹੀਆਂ ਹੀ ਸਨ । ਜਦੋਂ ਵੀ ਮਨੁਖ ਦਾ ਅਧਿਆਤਮਿਕ ਸੋਸ਼ਣ ਹੂੰਦਾ ਹੈ , ਤਾਂ ਧਰਮੀ ਮਨੁਖਾਂ ਦੀ ਇਕ ਜਮਾਤ ਕਿਸੇ ਕ੍ਰਾਂਤੀਕਾਰੀ ਆਗੂ ਦੀ ਅਗੁਵਾਈ ਵਿੱਚ  ਸਾਮ੍ਹਣੇ ਆ ਕੇ ਜਰੂਰ ਖੜੀ ਹੂੰਦੀ ਹੈ । ਇਸਦਾ ਪ੍ਰਮੁਖ ਕਾਰਣ ਇਹ ਹੈ ਕਿ ਜਿਥੇ ਅਧਰਮ ਆਪਣੀਆਂ ਹੱਦਾ ਪਾਰ ਕਰ ਰਿਹਾ ਹੂੰਦਾ ਹੈ,  ਉਥੋਂ ਹੀ ਧਰਮ ਦਾ ਅਗਾਜ ਵੀ ਹੋ ਰਿਹਾ ਹੂੰਦਾ ਹੈ ਜਿਵੇਂ ਹਰ ਹਨੇਰੀ ਰਾਤ ਤੋਂ ਬਾਦ ਇਕ ਉਜਲੇ ਦਿਨ ਦੀ ਸ਼ੁਰੂਆਤ ਹੂੰਦੀ ਹੈ । ਧਰਮ ਦੀ ਰੌਸ਼ਨੀ ਹੀ ਅਧਰਮ ਦੇ ਹਨੇਰੇ ਨੂੰ ਇਸੇ ਤਰ੍ਹਾਂ ਕਟਦੀ ਹੈ।

ਅੱਜ ਅਸੀ ਇੱਥੇ ਕ੍ਰਿਸ਼ਚੇਨੀਟੀ ਦੇ  "ਕੈਥੋਲਿਕ" ਅਤੇ "ਪ੍ਰੋਟੇਸਟੇਂਟ" ਤਬਕੇ ਦਾ ਸੰਖੇਪ ਵਿਚ ਜਿਕਰ ਕਰਾਂਗੇ । ਇਸ ਦੇ ਜਿਕਰ ਕਰਨ ਦਾ ਇਕੋ ਇਕ ਕਾਰਣ,  ਇਹ ਹੈ ਕਿ ਮੌਜੂਦਾ ਸਮੈਂ ਅੰਦਰ ਸਿੱਖੀ ਦੇ ਜੋ ਹਾਲਾਤ ਹਨ , ਹੂ ਬ ਹੂ ਉਹੀ ਹਾਲਾਤ ਪੰਦ੍ਰਹਵੀ ਸਦੀ ਦੇ ਉਸ ਇਤਿਹਾਸ ਨਾਲ ਮਿਲਦੇ ਜੁਲਦੇ ਹਨ ਜਿਸ ਵਿੱਚ ਯੁਰੋਪਿਅਨ ਅਧਿਆਤਮ ਵੀ ਪੋਪਵਾਦੀ ਪੁਜਾਰੀਆਂ ਦੀ ਗ੍ਰਿਫਤ ਵਿੱਚ ਆ  ਚੁਕਾ ਸੀ ਸਿੱਖੀ ਵਿੱਚ  ਜੋ ਕੁਝ ਅੱਜ ਹੋ ਰਿਹਾ ਹੈ ,ਉਸ ਨਾਲ ਬਹੁਤ ਕੁਝ ਮਿਲਦਾ ਜੁਲਦਾ ਨਕਸ਼ਾ ਇਤਿਹਾਸ ਦੇ ਉਨ੍ਹਾਂ ਪੰਨਿਆ ਵਿੱਚ ਵੀ ਮਿਲਦਾ ਹੈ ਸ਼ਾਇਦ ਇਸੇ ਕਰਕੇ ਇਹ ਕਹਾਵਤ ਮਸ਼ਹੂਰ ਹੈ ਕਿ, “ਇਤਿਹਾਸ ਹਮੇਸ਼ਾ ਅਪਣੇ ਆਪ ਨੂੰ ਦੋਹਰਾਂਦਾ ਰਹਿੰਦਾ ਹੈ।“ ਇਕ ਬਹੁਤ ਹੀ ਹੈਰਾਨਗੀ ਵਾਲੀ ਗਲ ਇਹ ਹੈ ਕਿ ਪੰਦ੍ਰਹਵੀ ਸਦੀ ਵਿੱਚ ਜਿਥੇ ਹਿੰਦੁਸਤਾਨ , ਬਿਪਰ ਦੀ ਬਣਾਈ  ਪੁਜਾਰੀਵਾਦੀ ਵਿਵਸਥਾ ਦੀ  ਭੇਂਟ ਚੜ੍ਹ ਚੁਕਿਆ ਸੀ,  ਉਥੇ  ਹੀ ਯੂਰੋਪੀਅਨ ਅਧਿਆਤਮ ਵੀ ਇਕ ਪ੍ਰਕਾਰ ਦੀ ਰੂੜੀਵਾਦੀ , ਪਰੰਪਰਾਵਾਦੀ ਅਤੇ ਵਿਅਕਤੀਵਾਦੀ ਪੋਪ ਵਿਵਸਥਾ ਦਾ ਸ਼ਿਕਾਰ ਹੋ ਚੁਕਿਆ ਸੀ

ਅੱਜ ਸਾਡੇ ਤਖਤਾਂ ਤੇ ਕਬਜਾ ਕਰੀ ਬੈਠੇ , ਤਨਖਾਹ ਲੈ ਕੇ ਅਪਣਾਂ ਢਿੱਡ ਭਰਨ ਵਾਲੇ ਜੱਥੇਦਾਰ ਵੀ ਉਸ ਪੋਪਵਾਦੀ ਵਿਵਸਥਾ ਦਾ ਹੀ ਅਨੁਸਰਣ ਕਰ ਰਹੇ ਨੇ । ਇਹ ਭੋਲੇ ਭਾਲੇ ਸਿੱਖਾਂ ਨੂੰ ਫਤਵੇ ਜਾਰੀ ਕਰ ਕੇ ਪੰਥ ਵਿਚੋਂ ਛੇਕਦੇ, ਨਮੋਸ਼ ਕਰਦੇ ਅਤੇ ਕੌਮ ਦੀ ਸਭ ਤੋਂ ਵੱਡੀ ਅਥਾਰਟੀ ਬਣੀਂ ਬੈਠੇ ਹਨ
ਇਹ ਤਾਂ ਦੂਜਿਆਂ ਨੂੰ ਹੁਕਮ ਜਾਰੀ ਕਰਦੇ ਨੇ , ਲੇਕਿਨ ਇਨ੍ਹਾਂ ਤੇ ਕਿਸੇ ਦਾ ਹੁਕਮ ਲਾਗੂ ਨਹੀ ਹੂੰਦਾ। ਜੋ ਫਤਵਾ ਇਹ ਜਾਰੀ ਕਰ ਦੇੰਣ , ਉਹ ਹੀ ਆਖੀਰਲਾ ਅਤੇ ਰੱਬ ਦਾ  ਹੁਕਮ ਹੂੰਦਾ ਹੈ । ਭੋਲੇ ਭਾਲੇ ਲੋਕੀ ਵੀ ਇਸਨੂੰ ਰੱਬ ਦਾ ਹੁਕਮ ਮਣਦੇ ਹਨ ਭਾਵੇ ਉਹ ਹੁਕਮ (ਫਤਵਾ/ ਹੁਕਮਨਾਮਾਂ ) ਮਨੁਖੀ ਅਧਿਕਾਰਾਂ ਅਤੇ ਮਨੁਖ ਦੇ ਮੂਲ ਭੂਤ ਅਧਿਕਾਰਾਂ ਦਾ ਕਿਨਾਂ ਵੱਡਾ ਘਾਂਣ ਹੀ ਕਿਉ ਨਾਂ ਕਰਦਾ ਹੋਵੇ । ਭੋਲੇ ਭਾਲੇ ਸਿੱਖ , ਉਸ ਤੇ ਕਿਸੇ ਵੀ ਪ੍ਰਕਾਰ ਦਾ ਕਿੰਤੂ ਨਹੀ ਕਰ ਸਕਦੇ ਕਿਉਕਿ ਇਹ “ ਸਿੰਘ ਸਾਹਿਬਾਨ”  ਰੱਬ ਦੇ ਨੁਮਾਂਇਦੇ ਜੂ ਮੱਨੇ  ਜਾਂਦੇ ਹਨਵੇਖਿਆ ਜਾਵੇ ਤਾਂ ਇਹ ਆਪ ਅਪਣੇ ਨਿਜੀ ਜੀਵਨ ਵਿੱਚ ਇਕ ਸਾਧਾਰਣ ਬੰਦੇ ਤੋਂ ਵੀ ਨੀਵੇਂ ਸਤਰ ਦੇ ਹੂੰਦੇ ਹਨ ਆਏ ਦਿਨ ਇਨ੍ਹਾਂ ਤੇ ਸਿੱਖਾਂ ਕੋਲੋਂ  ਰਿਸ਼ਵਤਾਂ ਲੈਣ ਦੇ ਗੰਭੀਰ ਇਲਜਾਮ ਵੀ ਲਗਦੇ ਰਹੇ ਹਨ ਪੈਸਾ ਅਤੇ ਧੰਨ ਦੇ ਲਾਲਚ ਵਿੱਚ ਇਹ , ਗੁਰਮਤਿ ਅਤੇ ਸਿੱਖ ਰਹਿਤ ਮਰਿਆਦਾ ਦਾ ਘਾਂਣ ਕਰਣ ਵਾਲੇ , ਡੇਰੇਦਾਰਾਂ ਅਤੇ ਸਿੱਖ ਵਿਰੋਧੀ ਅਨਸਰਾਂ ਦੀਆਂ ਬਰਸੀਆਂ ਤੇ ਜਾ ਕੇ ਲਿਫਾਫੈ , ਧੰਨ ਅਤੇ ਸੋਨੇ ਦੇ ਉਪਹਾਰ ਲੈੰਦੇ ਹੋਏ ਵੇਖੇ ਜਾਂਦੇ ਹਨ   ਪੈਸੇ ਅਤੇ ਸਿਆਸੀ ਪਾਵਰ ਦਾ ਲਾਭ ਲੈਣ ਲਈ ਇਹ ,ਸਿੱਖੀ ਦਾ ਘਾਂਣ ਕਰਨ ਵਾਲੇ ਅਨਸਰਾਂ ਨੂੰ  ਆਪਹੁਦਰੇ ਤੌਰ ਤੇ “ਫਖਰੇ ਕੌਮ”, “ਰਾਜਾ ਜੋਗੀ” , “ਰਾਨੀ ਮਾਤਾ” “ਭਾਈ ਸਾਹਿਬ” , “ਬਾਬਾ ਦੀਪ ਸਿੰਘ ਅਵਾਰਡ”  , “ਪੰਥ ਰਤਨ” , “ਗੁਰਮਤਿ ਮਾਰਤੰਡ” ਆਦਿਕ ਸੈੰਕੜੇ ਅਵਾਰਡ ਵੰਡਦੇ ਰਹਿੰਦੇ ਹਨ । ਸੱਚ ਤਾਂ ਇਹ ਹੈ  ਕਿ ਜਿਨ੍ਹਾਂ ਨੂੰ ਇਹ ਅਵਾਰਡ ਦਿੱਤੇ ਜਾਂਦੇ  ਨੇ, ਉਨ੍ਹਾਂ ਨੂੰ ਇਨ੍ਹਾਂ ਅਵਾਰਡਾਂ ਨੂੰ ਦੇਣ ਲਈ ਕਿਸੇ ਵੀ ਕੌਮੀ ਯੋਗਿਅਤਾ ਅਤੇ ਕੌਮੀ ਯੋਗਦਾਨ ਦਾ ਕੋਈ ਪੈਮਾਨਾਂ ਜਾਂ ਕ੍ਰਾਈਟੀਰੀਆਂ  ਨਿਰਧਾਰਿਤ ਨਹੀ ਹੂੰਦਾ। ਬੱਸ ਇਨ੍ਹਾਂ ਦਾ ਜਿਸਨੂੰ ਮੰਨ ਆਇਆ ਇਹ ਅਵਾਰਡ ਦੇ ਦਿਤਾ ਜਾਂਦਾ ਹੈ ਸਾਫ ਹੈ ਕਿ ਇਸ ਪਿੱਛੇ ਕੋਈ ਛਿਪਿਆ ਹੋਇਆ ਬਹੁਤ ਵੱਡਾ ਲਾਲਚ, ਸਵਾਰਥ  ਜਾਂ ਲਾਭ ਹੀ ਹੋ ਸਕਦਾ ਹੈ।   ਇਹੋ ਜਹੇ  ਗੈਰ ਸਿਧਾਂਤਕ ਅਤੇ ਗੁਰਮਤਿ ਦਾ ਘਾਂਣ ਕਰਨ ਵਾਲੇ ਲੋਗ ਰੱਬ ਦੇ ਨੁਮਾਂਇੰਦੇ ਕਿਸ ਤਰ੍ਹਾਂ ਹੋ ਸਕਦੇ ਨੇ ? ਸਿੱਖੀ ਵਿੱਚ ਇੱਸੇ ਪੁਜਾਰੀਵਾਦੀ ਵਿਵਸਥਾ ਦੀ ਤੁਲਨਾਂ ਕਰਣ ਲਈ ਹੀ ਅਸੀ ਪੰਦ੍ਰਹਵੀ ਸਦੀ ਦੀ ਉਸ  ਪੋਪਵਾਦੀ ਵਿਵਸਥਾ ਨੂੰ ਇਸ ਲੇਖ ਦਾ ਵਿਸ਼ਾ ਬਣਾਇਆ ਹੈ

ਪੰਦ੍ਹਵੀ ਸਦੀ  ਦੀ ਸ਼ੁਰੂਵਾਤ ਵਿਚ ਪੂਰੇ ਯੁਰੋਪ ਵਿਚ ਪੋਪ ਵਾਦੀ ਧਾਰਮਿਕ ਵਿਵਸਥਾ ਅਪਣੀ ਪੂਰੀ ਪਾਵਰ ਵਿਚ ਸੀ । ਇਸ ਨੂੰ  
'ਪੇਪੇਸੀ' (Papacy) ਦੇ ਨਾਮ ਤੋਂ ਵੀ ਜਾਂਣਿਆ ਜਾਂਦਾ ਹੈ। ਧਾਰਮਿਕ ਵਿਵਸਥਾ ਵਿੱਚ "ਪੋਪ" ਜਾਂ "ਪੋਪਾਂ ਦੀ  ਜੂੰਡਲੀ" ਦਾ ਹੁਕਮ ਜਾਂ ਨਿਰਣਾਂ ਹੀ ਅਖੀਰਲਾ ਨਿਰਣਾਂ ਮਣਿਆ ਜਾਂਦਾ ਹੈਪੋਪ ਜੂੰਡਲੀ ਦੇ ਨਿਰਣੇ ਦੇ ਖਿਲਾਫ ਕੋਈ ਵੀ ਗਲ ਮਾਨੇਂ ਨਹੀ ਰਖਦੀ , ਅਤੇ ਉਹ ਹੀ ਰੱਬ ਦਾ ਨਿਰਣਾਂ ਮਨਿਆ ਜਾਂਦਾ ਹੈ
ਇਨਾਂ ਪੋਪਾਂ ਨੇ ਅਪਣੇ ਧਾਰਮਿਕ ਅਸਥਾਨਾਂ  ਵਿਚ ਲੋਕਾਂ ਕੋਲੋਂ ਧੰਨ ਦੌਲਤ ਇਕੱਠਾ ਕਰਨ ਲਈ ਗੋਲਕਾਂ ਰਖੀਆਂ ਹੋਈਆ ਸਨ ।  ਇਹ ਭੋਲੇ ਭਾਲੇ ਲੋਕਾਂ ਨੂੰ  ਇਹ ਕਹਿ ਕੇ ਮੂਰਖ ਬਣਾਂਉਦੇ ਸਨ ਕਿ "ਜਿਸ ਬੰਦੇ ਦਾ ਸਿੱਕਾ ਗੋਲਕ ਵਿੱਚ ਪਾਉਣ ਤੇ ਬਹੁਤਾ ਖਣਕੇਗਾ , ਉਸ ਨੂੰ  ਸਵਰਗ ਪ੍ਰਾਪਤ ਹੋਵੇਗਾ" ।  ਇਹੋ ਜਿਹਾ  ਪ੍ਰਚਾਰ ਕਰਨ ਦੇ ਪਿਛੇ ਮੰਸ਼ਾ ਇਹ ਹੂੰਦੀ ਸੀ ਕਿ   ਲੋਕੀ ਸਵਰਗ ਜਾਂਣ ਦੇ ਲਾਲਚ ਵਿਚ  ਭਾਰੇ ਤੋਂ ਭਾਰਾ ਸਿੱਕਾ ਗੋਲਕ ਵਿੱਚ ਪਾਉਣ (ਉਸ ਵੇਲੇ ਸੋਨੇ ਅਤੇ ਚਾਂਦੀ ਦੇ ਵੀ ਹੋਇਆ ਕੲਦੇ ਸਨ ) ।  ਜੋ ਬੰਦਾ ਬਹੁਤਾ ਦਾਨ ਦੇੰਦਾ ਸੀ ਉਸ ਨੂੰ ਸਵਰਗ ਦੀ ਟਿਕਟ  ਦੇ ਰੂਪ ਵਿਚ "ਹੇਵੇਨ ਕਾਰਡ" (heaven Card) ਵੀ ਵੰਡੇ ਜਾਂਦੇ ਸੀ ਇਹ ਸਾਰਾ ਪੈਸਾ "ਪੇਪੇਸੀ  ਵੇਲਫੇਯਰ" ਆਦਿਕ ਵਿੱਚ ਖਰਚ ਕੀਤਾ ਜਾਂਦਾ ਸੀ । ਇਹ ਕੰਮ 1517 ਵਿਚ ਪੋਪ ਲੀਉ ਦਸਵੇਂ (Pope Leo X) ਨੇ ਜੋਰਾਂ ਸ਼ੋਰਾਂ ਨਾਲ ਆਰੰਭਿਆ ਹੋਇਆ ਸੀ।

ਪੋਪ ਲੀਉ ਦਸਵੇਂ ਦੇ ਇਹੋ ਜਹੇ ਆਪਹੁਦਰੇ ਅਤੇ ਲੋਕਾਂ ਨੂੰ ਮੂਰਖ ਬਨਾਉਣ ਵਾਲੇ ਹੁਕਮਨਾਮਿਆਂ ਨੂੰ,   ਭੋਲੇ ਭਾਲੇ ਲੋਕੀ ਰੱਬ ਦਾ ਹੁਕਮ ਮਨ ਕੇ ਸਵੀਕਾਰ ਕਰੀ ਜਾ ਰਹੇ ਸਨ ਰੂੜੀਵਾਦ  ਅੰਧਵਿਸ਼ਵਾਸ਼ ਅਤੇ ਪਰੰਪਰਾਵਾਦੀ ਧਾਰਮਿਕ ਵਿਵਸਥਾ ਦੇ ਅਗੇ ਕਿਸੇ ਨੂੰ ਮੂਹ ਖੋਲਨ ਦੀ ਅਜਾਦੀ ਨਹੀ  ਸੀ ਇਹ ਸਭ ਕੁਝ ਮਾਰਟਿਨ ਲੂਥਰ ਨਾਮ ਦੇ ਇਕ ਵਿਦਵਾਨ  ਲੇਖਕ ਅਤੇ ਪ੍ਰਚਾਰਕ ਨੂੰ  ਬਹੁਤ ਬੇਚੈਨ ਕਰਦਾ ਰਹਿੰਦਾ ਸੀ। ਮਾਰਟਿਨ ਲੂਥਰ ਵੀ ਇਸ ਚੈਪਲ ਦਾ ਹੀ ਇਕ ਪਾਦਰੀ ਸੀ ਇਸੇ ਵਿਵਸਥਾ ਦਾ ਇਕ ਹਿੱਸਾ ਹੋਣ ਕਰਕੇ , ਉਹ ਇਸ ਪੋਪਵਾਦੀ ਵਿਵਸਥਾ ਦੀਆਂ ਖਾਮੀਆਂ ਅਤੇ ਕੂਰੀਤੀਆਂ ਨੂੰ ਬਹੁਤ ਢੂੰਗੀ ਤਰ੍ਹਾਂ ਜਾਂਣ ਚੁਕਿਆ ਸੀ ਅੰਦਰ ਖਾਤੇ  ਉਸ ਨੂੰ ਇਹ ਬਰਦਾਸ਼ਤ ਨਹੀ ਸੀ ਹੂੰਦਾ  ਕਿ ਇਹ ਪੋਪ  ਕਿਸ ਤਰ੍ਹਾਂ ਭੋਲੇ ਭਾਲੇ ਲੋਕਾਂ ਲਈ ਰੱਬ ਦੇ ਨਾਂ ਤੇ ਆਪਹੁਦਰੇ ਹੁਕਮ ਜਾਰੀ ਕਰਦੇ ਨੇ ਅਤੇ ਆਪ ਧਰਮ ਦੀ ਸਰਵਉੱਚ ਅਥਾਰਟੀ ਬਣ ਬੈਠੇ ਨੇ ਧਰਮ ਦੇ ਨਾਂ ਤੇ ਇਹ ਅਕੂਤ ਧੰਨ ਇਕੱਠਾ ਕਰਦੇ ਅਤੇ ਉਸ ਨਾਲ  ਮਨਮਾਨੇ ਢੰਗ ਨਾਲ ਧਰਮ ਚਲਾਂਦੇ ਸਨ

ਮਾਰਟਿਨ ਲੂਥਰ ਕੋਲੋਂ  ਪੋਪਾਂ ਦਾ ਇਹ ਨਾਜਾਇਜ ਧੰਦਾ ਬਰਦਾਸ਼ਤ ਨਾਂ ਹੋਇਆ ਤੇ ਉਸਨੇ 31 ਅਕਤੂਬਰ 1517 ਨੂੰ  ਇਕ ਕ੍ਰਾਂਤੀਕਾਰੀ ਪੋਸਟਰ ਲਿਖਿਆ ਜਿਸ ਵਿੱਚ ਪੋਪ ਲੀਉ ਦਸਵੇਂ ਨੂੰ  95 ਸਵਾਲ ਪੁੱਛੇ ਗਏ ਸੀ । ਇਸ 95 ਸਵਾਲਾ ਵਾਲੇ ਪੋਸਟਰ ਨੂੰ  ਉਸਨੇ ਯੂਨੀਵਰਸਿਟੀ ਆਫ  ਚੈਪਲ ਦੇ ਮੁਖ ਦਰਵਾਜੇ ਤੇ ਕਿਲਾਂ ਨਾਲ ਠੋਕ ਕੇ ਲਾਅ ਦਿੱਤਾ । ਇਹ ਸਵਾਲ ਹਜਾਰਾਂ ਲੋਕਾਂ ਨੇ ਪੜ੍ਹੇ ਅਤੇ ਬਹੁਤ ਸਾਰੇ ਨੌਜੁਆਨ ਪੇਪੇਸੀ  ਵਿਵਸਥਾ ਦੇ ਖਿਲਾਫ ਖੜੇ ਹੋ ਗਏ ਇਨਾਂ 95 ਸਵਾਲਾ ਨੇ ਕ੍ਰਿਸ਼ਚੇਨਿਟੀ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਪੋਪਾਂ ਦੀ ਪੁਜਾਰੀਵਾਦੀ ਵਿਵਸਥਾ ਦੇ ਖਿਲਾਫ ਇਹ ਕ੍ਰਾਂਤੀ,  ਇਨੀ ਤੇਜ ਲਹਿਰ ਵਾਂਗ ਉਭਰੀ ਕਿ ਪੁਜਾਰੀਵਾਦੀ  ਵਿਵਸਥਾ ਦੀਆਂ ਚੂਲਾਂ ਹਿਲ ਗਈਆਂ । ਕ੍ਰਿਸ਼ਚਨ ਧਰਮ ਵਿਚ 'ਪੇਪੇਸੀ'  ਦੇ ਖਿਲਾਫ ਇਕ ਵਖਰੇ ਤਬਕੇ ਨੇ ਜਨਮ ਲਿਆ ਜਿਸ ਨੂੰ ਅੱਜ ਵੀ "ਪ੍ਰੋਟੇਸਟੇਂਟ" ਦੇ ਨਾਮ ਤੋਂ ਜਾਣਿਆ ਜਾਂਦਾ ਹੇ ਮਾਰਟਿਨ ਲੂਥਰ ਦੀ ਇਹ ਕ੍ਰਾਂਤੀ ਇਥੇ ਹੀ ਖਤਮ ਨਹੀ ਹੂੰਦੀ ਮਾਰਟਿਨ ਲੂਥਰ ਨੂੰ ਇਕ  ਬਹੁਤ  ਵਢੇ ਲੇਖਕ ਅਤੇ  ਪ੍ਰਚਾਰਕ ਦੇ ਰੂਪ ਵਿੱਚ ਜਾਂਣਿਆਂ ਜਾਂਣ ਲਗਾ ।  ਯੁਰੋਪ ਵਿਚ ਪੜ੍ਹੀਆਂ ਜਾਂਣ ਵਾਲੀਆਂ ਤਿਨ ਕਿਤਾਬਾਂ ਵਿੱਚੋਂ ਇਕ ਕਿਤਾਬ ਮਾਰਟਿਨ ਲੂਥਰ ਦੀ ਹੂੰਦੀ ਸੀ।

ਪੁਜਾਰੀਵਾਦੀ ਵਿਵਸਥਾ ਨੂੰ  ਇਨੀ ਵੱਡੀ ਢਾਅ ਲਗੀ , ਜੋ ਪੇਪੇਸੀ (ਪੋਪ ਜੂੰਡਲੀ) ਕੋਲੋਂ ਬਰਦਾਸ਼ਤ ਨਹੀ ਹੋ ਰਹੀ ਸੀ ਉਨਾਂ ਨੇ ਮਾਰਟਿਨ ਲੂਥਰ ਦੀ ਜੁਬਾਨ ਬੰਦ ਕਰਨ ਲਈ ਉਸ ਨੂੰ ਤਲਬ ਕਰ ਲਿਆ । ਅਕਤੂਬਰ 1518 ਨੂੰ 'ਪੇਪੇਸੀ'  ਦੇ ਅਗੇ ਉਸ ਦੀ ਪੇਸ਼ੀ ਹੋਈ । ਪੇਪੇਸੀ ਨੇ ਉਸ ਕੋਲੋਂ ਪੁਛਿਆ ਕਿ ਇਹ ਸਵਾਲ ਅਤੇ ਲੇਖ ਕੀ ਉਸਨੇ ਲਿਖੇ ਹਨ ? ਮਾਰਟਿਨ ਲੂਥਰ ਨੇ ਕਹਿਆ "ਹਾਂ ਇਹ ਮੈਂ ਲਿਖੇ ਹਨ"  ਪੋਪ ਜੂੰਡਲੀ ਨੇ ਅਪਣਾਂ ਫੁਰਮਾਨ ਜਾਰੀ ਕਰਦਿਆ ਕਹਿਆ  " ਉਹ ਅਪਣੇ 95 ਸਵਾਲਾਂ ਅਤੇ ਵਿਵਾਦਿਤ ਲੇਖਾਂ ਨੂੰ ਵਾਪਸ ਲੈ ਲਵੇ , ਨਹੀ ਤਾਂ ਉਸ ਨੂੰ ਧਰਮ  ਵਿਚੋਂ  ਛੇਕ ਦਿਤਾ ਜਾਏਗਾ" । ਮਾਰਟਿਨ ਲੂਥਰ ਨੇ ਡੱਟ ਕੇ ਇਸ ਦਾ ਵਿਰੋਧ ਕੀਤਾ ਅਤੇ ਪੇਪੇਸੀ ਨੂੰ ਕਹਿਆ ਕਿ ਬਾਈਬਲ ਵਿਚ ਕਿਸੇ ਪੋਪ ਨੂੰ  ਛੇਕਨ ਦਾ ਕੋਈ ਅਧਿਕਾਰ ਪ੍ਰਾਪਤ ਨਹੀ  ਹੈ , ਅਤੇ ਨਾਂ ਹੀ ਕਿਸੇ ਦੇ ਲਿਖੇ ਲੇਖਾਂ ਤੇ ਕੋਈ ਇਤਰਾਜ ਕੀਤਾ ਜਾ ਸਕਦਾ ਹੈ ਜੇ ਮੈਂ ਇਹ 95 ਸਵਾਲ ਵਾਪਸ ਲੈੰਦਾ ਹਾਂ,  ਜਾਂ ਤੁਹਾਡੇ ਤੋਂ ਇਸ ਲਈ ਮਾਫੀ ਮੰਗਦਾ ਹਾਂ ਤਾ ਤੁਹਾਡੀ ਬੁਰਛਾਗਰਦੀ ਹੋਰ ਵੱਧ ਜਾਏਗੀ ਤੁਸੀ ਲੋਕਾਂ ਦੇ ਸਿਰ ਚੜ੍ਹ ਚੜ੍ਹ ਕੇ ਹੋਰ ਆਪ ਹੁਦਰੀਆਂ ਕਰੋਗੇ । ਇਸ ਲਈ ਮੈਂ ਇਹ ਸਵਾਲ ਵਾਪਸ ਲੈਣ ਤੋਂ ਇੰਨਕਾਰ ਕਰਦਾ ਹਾਂ।

ਇਸ ਪੇਸ਼ੀ ਤੋਂ ਬਾਦ ਵੀ  ਮਾਰਟਿਨ ਲੂਥਰ ਦਾ ਪ੍ਰਚਾਰ ਰੁਕਿਆ ਨਹੀ । ਉਹ ਪਹਿਲਾਂ ਨਾਲੋਂ ਵੀ ਵੱਧ ਗਇਆ ਅਤੇ ਉਸਨੇ ਕਈ ਲੇਖ ਲਿਖੇ ਅਤੇ ਘਰ ਘਰ ਪੇਪੇਸੀ ਦੇ ਖਿਲਾਫ ਜਾ ਕੇ ਪ੍ਰਚਾਰ ਕਰਦਾ ਰਿਹਾ । ਉਸਦੇ ਲੇਖਾਂ ਅਤੇ ਪ੍ਰਚਾਰ ਨਾਲ ਇਨੀ ਵਡੀ ਕ੍ਰਾਂਤੀ ਆਈ  ਕਿ ਉਥੋਂ ਦੇ ਕਈ ਰਾਜ ਕੁਮਾਰ ਅਤੇ ਵੱਡੇ ਘਰਾਨਿਆਂ ਦੇ ਨੌਜੁਆਨ ਉਸ ਦੇ ਮਿਸ਼ਨ ਵਿੱਚ ਸ਼ਾਮਿਲ ਹੋ ਗਏ 'ਤੇ "ਪ੍ਰੋਟੇਸਟੇੰਟ" ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਰੱਜ ਕੇ ਧੰਨ ਦੌਲਤ ਖਰਚ ਕਰਨ ਲਗੇ । ਹੁਣ ਤਾਂ ਪ੍ਰੋਟੇਸਟੇੰਟ" ਦਾ ਇਕ ਬਹੁਤ ਵੱਡਾ ਵਰਗ ਖੜਾ ਹੋ ਚੁਕਾ ਸੀ

ਮਾਰਟਿਨ ਲੂਥਰ  ਨੇ ਬਾਇਬਲ ਦਾ ਜਰਮਨੀ ਦੀ ਸੌਖੀ ਲਿਪੀ ਵਿਚ ਅਨੁਵਾਦ ਕਰਨਾਂ ਸ਼ੁਰੂ ਕੀਤਾ । ਉਸਨੇ ਇਸ ਕੰਮ ਨੂੰ  ਇਸ ਲਈ ਆਰੰਭਿਆ ਕੇ  ਹਰ ਮਨੁਖ ਬਾਇਬਲ ਦੇ ਸੰਦੇਸ਼ਾ ਨੂੰ ਸਮਝ ਸਕੇ  । ਬਾਇਬਲ ਦਾ ਪ੍ਰਚਾਰ 'ਪੇਪੇਸੀ' ਦੀ ਮੋਨੋਪਲੀ ਤੋਂ ਛੁਡਾ ਕੇ ਆਮ ਲੋਕਾਂ ਨੂੰ  ਮੁਹਈਆ ਕਰਾਇਆ ਜਾ ਸਕੇ ।  ਪੋਪ ਅਪਣੇ ਮਨ ਮੁਤਾਬਿਕ ਬਾਈਬਲ ਦਾ ਪ੍ਰਚਾਰ ਤੋੜ ਮੋੜ ਕੇ ਨਾਂ ਕਰ ਸਕਣ । ਬਾਈਬਲ ਨੂੰ ਆਮ ਬੰਦਾ ਵੀ ਸਮਝ ਸਕੇ ਬਾਈਬਲ ਦੇ ਉੱਤੇ ਪੋਪਾਂ ਦੇ  ਇਕਾਧਿਕਾਰ ਦੇ ਤਾਬੂਤ ਤੇ ਇਹ ਆਖੀਰਲੀ ਕਿਲ ਸਾਬਿਤ ਹੋਈ ।  ਪੇਪੇਸੀ ਦੀ ਇਮਾਰਤ ਨੂੰ ਢਹਿੰਦਿਆ ਵੇਖ ਪੋਪ ਜੂੰਡਲੀ  ਨੇ 8 ਮਈ 1521 ਵਾਲੇ ਦਿਨ ਇਕ ਫਤਵਾ ਜਾਰੀ ਕਰਕੇ ਮਾਰਟਿਨ ਲੂਥਰ ਦੀਆਂ ਲਿਖਤਾਂ ਨੂੰ  ਧਰਮ ਦੇ ਖਿਲਾਫ ਘੋਸ਼ਿਤ ਕਰਦਿਆਂ ਉਸ ਨੂੰ "ਭਗੌੜਾ" ਘੋਸ਼ਿਤ ਕਰ ਦਿਤਾ । ਉਸ ਨੂੰ "ਵਾਨਟੇਡ" ਵੀ ਘੋਸ਼ਿਤ ਕਰ ਦਿਤਾ ਗਇਆ । ਮਾਰਟਿਨ ਲੂਥਰ ਨੂੰ ਕਈ ਰਜਵਾੜਿਆਂ ਨੇ ਅਪਣੇ ਕਿਲਿਆਂ (castles)  ਵਿੱਚ ਸ਼ਰਣ ਦਿਤੀ ਅਤੇ ਸੁਰਖਿਆ ਪ੍ਰਦਾਨ ਕੀਤੀ ।  ਇਸ ਧਰ ਪਕੜ ਵਿਚ ਬਹੁਤ ਸਾਰੇ ਲੋਕੀ ਮਾਰੇ ਗਏ ਲੇਕਿਨ "ਪ੍ਰੋਟੇਸਟੇੰਟ" ਤਬਕਾ ਹੋੰਦ ਵਿੱਚ ਆ ਚੁਕਿਆ ਸੀ ਪ੍ਰੋਟੇਸਟੇੰਟ ਵਿਚਾਰਧਾਰਾ  ਦੇ ਲੱਖਾਂ ਲੋਗ , ਅਨੁਯਾਈ ਬਨ ਚੁਕੇ ਸਨ।

ਪਾਠਕਾਂ ਨੂੰ ਇਥੇ ਸੰਖੇਪ ਵਿੱਚ ਮਾਰਟਿਨ ਲੂਥਰ ਦੀ ਜੀਵਨੀ ਬਾਰੇ  ਦਸ ਦੇਣਾਂ ਵੀ ਜਰੂਰੀ ਸਮਝਦਾ ਹਾਂ । ਮਾਰਟਿਨ ਲੂਥਰ ਆਪ ਵੀ ਪਹਿਲਾਂ ਇਸੇ ਪੇਪੇਸੀ ਵਿਵਸਥਾ ਦਾ ਹੀ ਇਕ ਹਿੱਸਾ ਰਹਿਆ ਸੀ । ਜਿਸ ਵੇਲੇ ਉਸਨੇ ਇਸ ਪੁਜਾਰੀ ਵਾਦੀ ਵਿਵਸਥਾ ਦੀਆਂ ਖਾਮੀਆਂ ਅਤੇ ਇਨਾਂ ਦਾ  ਸੱਚ ਜਾਣ ਲਿਆ , ਇਸ ਦੇ ਅੰਦਰ ਦਾ ਵਿਦ੍ਰੋਹ ਉਥੋਂ ਹੀ ਪਨਪਣਾਂ ਸ਼ੁਰੂ ਹੋ ਗਇਆ ਸੀ  ਉਸ ਦੀ ਪਤਨੀ ਵੀ ਪਹਿਲਾਂ ਇਕ ਨੰਨ ਸੀ । ਯਾਦ ਰਹੇ ਕਿ ਨੰਨ ਸਾਰੀ ਉਮਰ ਕੂੰਵਾਰੀ ਰਹਿੰਦੀ ਹੈ ਅਤੇ ਵਿਆਹ ਨਹੀ ਕਰਦੀ ਇਸ ਦੀ ਪਤਨੀ ਵੀ ਪੋਪਵਾਦੀ ਵਿਵਸਥਾ  ਦੇ ਅੰਦਰਲੇ  ਸੱਚ ਨੂੰ  ਪਛਾਣ ਚੁਕੀ  ਸੀ ਅਤੇ ਉਸ ਨੇ ਨੰਨ ਧਰਮ ਤਿਆਗ ਕੇ ਮਾਰਟਿਨ ਲੂਥਰ ਨਾਲ ਵਿਆਹ ਕੀਤਾ ਅਤੇ ਉਸ ਤੋਂ ਉਸਦੀਆਂ 6 ਸੰਤਾਨਾਂ  ਹੋਈਆਂ ਇਹ ਵਿਆਹ ਵੀ ਉਨਾਂ ਨੇ 'ਪੇਪੇਸੀ' ਦੀ ਰੂੜੀਵਾਦੀ ਅਤੇ ਸੜੀ ਗਲੀ ਪਰੰਪਰਾ  ਦੇ ਵਿਰੋਧ ਵਿੱਚ ਇਕ ਵਿਦਰੋਹ ਦੇ ਰੂਪ ਵਿੱਚ  ਕੀਤਾ ਮਾਰਟਿਨ ਲੂਥਰ ਅਤੇ ਉਸਦੀ ਪਤਨੀ ਦਾ ਨੰਨ ਹੋ ਕੇ ਵਿਆਹ ਕਰਨਾਂ ਇਕ ਬਹੁਤ ਵੱਡੀ ਕ੍ਰਾਂਤੀ ਬਸ ਗਿਆ ਸੀ, ਜਿਸ ਨੂੰ ਉਸ ਸਮਾਜ ਦੇ ਇਕ ਬਹੁਤ ਵੱਡੇ ਹਿੱਸੇ ਨੇ ਮਾਨਤਾ ਦੇ ਦਿੱਤੀ ਅਜ ਮਾਰਟਿਨ ਲੂਥਰ ਵਰਗੇ ਕ੍ਰਾਂਤੀਕਾਰੀ  ਪ੍ਰਚਾਰਕ ਅਤੇ ਨਿਡਰ ਲੇਖਕ ਦੀ  ਵਜਿਹ ਨਾਲ ਹੀ "ਪ੍ਰੋਟੇਸਟੇੰਟ" ਇਕ ਵਖਰਾ ਅਤੇ ਬਹੁਤ ਵੱਡਾ  ਧਰਮ ਹੈ, ਜੋ ਪੁਜਾਰੀ ਵਾਦੀ 'ਪੋਪੇਸੀ ਵਿਵਸਥਾ' ਤੋਂ ਪੂਰੀ ਤਰ੍ਹਾਂ ਅਜਾਦ ਹੇ। ਜੇ ਉਸ ਵੇਲੇ ਮਾਰਟਿਨ ਲੂਥਰ ਵਰਗਾ ਵਿਦਵਾਨ ਪੁਜਾਰੀਵਾਦੀ ਵਿਵਸਥਾ ਦੇ ਖਿਲਾਫ ਵਿਦ੍ਰੋਹ ਨਾਂ ਕਰਦਾ ਜਾਂ ਉਨ੍ਹਾਂ ਦੀ ਗੈਰਵਾਜਿਬ ਈਨ ਅਤੇ ਸ਼ਰਤਾਂ ਦੇ ਅੱਗੇ ਝੁੱਕ ਜਾਂਦਾ ਤਾਂ ਕ੍ਰਿਸ਼ਚੇਨਿਟੀ ਵੀ ਰੂੜੀਵਾਦੀ ਪਰੰਪਰਾਵਾਂ ਦੀ ਭੈਂਟ ਚੜ੍ਹ ਚੁਕੀ ਹੋਣੀ ਸੀ।

ਵੈਸੇ ਤਾਂ ਸਿੱਖ ਇਤਿਹਾਸ ਵਿਚ ਥਾਂ ਥਾਂ ਤੇ ਇਹੋ ਜਹੇ ਵ੍ਰਿਤਾਂਤ ਮਿਲਦੇ ਹਨ ਕਿ ਸਾਨੂੰ ਬਹੁਤਾ ਦੂਰ ਜਾਂਣ ਦੀ ਲੋੜ ਹੀ ਨਹੀ ਲੇਕਿਨ ਅਸੀ ਤਾਂ ਅਪਣਾਂ ਇਤਿਹਾਸ ਆਪ ਵਿਗਾੜ ਰਹੇ  ਹਾਂ। ਉਨਾਂ ਨੇ ਅਪਣਾਂ ਇਤਿਹਾਸ ਸਾਂਭ ਕੇ ਰਖਿਆ ਹੋਇਆ ਹੈ , ਅਸੀ ਅਪਣਾਂ ਇਤਿਹਾਸ ਮੁੜ ਲਿਖਵਾ ਰਹੇ ਹਾਂ ।  ਸਾਡੇ ਪ੍ਰਧਾਨ ਸਾਡੇ ਆਗੂ ਕਹਿੰਦੇ ਹਨ ਕਿ ਸਾਡਾ ਇਤਿਹਾਸ ਗੰਦਲਾ ਹੋ ਚੁਕਾ ਹੈ, ਅਸੀ ਮੁੜ ਇਤਿਹਾਸ ਲਿਖਵਾਵਾਂਗੇ । ਭਲਿਉ ! ਜੇੜ੍ਹੀਆਂ ਕੌਮਾਂ ਅਪਣਾਂ ਇਤਿਹਾਸ ਭੁਲ ਜਾਂਦੀਆਂ  ਨੇ ਉਹ ਕੌਮਾਂ ਸਦਾ ਲਈ ਮੁਕ ਜਾਂਦੀਆਂ ਨੇ ਉਨ੍ਹਾਂ ਨੂੰ ਫਿਰ ਕੋਈ ਬਚਾ ਨਹੀ ਸਕਦਾ ।  ਸਾਡੇ ਲੇਖਕ ਅਤੇ ਪ੍ਰਚਾਰਕ ਕੀ ਪੰਦ੍ਹਵੀ ਸਦੀ ਦੇ ਇਸ ਇਤਿਹਾਸ ਤੋਂ ਕੋਈ ਸਬਕ ਲੈਂਣਗੇ ? ਜਾਂ ਉਸ ਸੜੀ ਗਲੀ ਪੁਜਾਰੀਵਾਦੀ ਵਿਵਸਥਾ ਅਗੇ ਨਤਮਸਤਕ ਹੋ ਕੇ ਦੋ ਜੂਨ ਦੀ ਰੋਟੀ ਅਤੇ ਚੰਦ ਡਾਲਰਾਂ ਨੂੰ ਹੀ ਅਪਣੇ ਜੀਵਨ ਦਾ ਅਖੀਰਲਾ ਉਪਰਾਲਾ ਸਮਝ ਕੇ ਸੱਚ ਤੇ ਪਹਿਰਾ ਦੇਣਾਂ ਛੱਡ ਦੇਂਣਗੇ ? ਇਹ ਤਾਂ ਵਕਤ ਹੀ ਦੱਸੇਗਾ !





ਚਲੋ ਵੀਰੋ! ਹੁਣ ਰਖੜੀ ਆ ਗਈ।ਮਾਤਾ ਗੁਜਰੀ, ਬੀਬੀ ਭਾਨੀ ਤੇ ਬੀਬੀ ਭਾਗ ਕੌਰ ਦੀਆਂ ਵਾਰਿਸ ਬਚੀਆਂ ਨੂੰ "ਰਖੜੀ" ਬਨ੍ਹਵਾ ਕੇ ਇਨਾਂ ਕਮਜੋਰ ਐਲਾਨ ਕਰ ਦਿਉ , ਕੇ ਦੁਣੀਆਂ ਕਹੇ ਕੇ ਇਹ ਗੁਰੂ ਦੀਆਂ ਸਿੰਘਣੀਆਂ, ਇਨੇ ਜੋਗੀਆਂ ਵੀ ਨਹੀ ਕੇ ਅਪਣੀ ਰਖਿਆ ਆਪ ਕਰ ਸਕਣ।ਤੇ ਵੀਰੋ ਤੁਸੀ ਭੈਣਾਂ ਕੋਲੋਂ "ਰਖੜੀ" ਬਣਵਾਂ ਕੇ ਬਣ ਜਾਉ "ਤੀਸ ਮਾਰਖਾਂ"। ਉੰਜ ਭਾਵੇ ਚੂਹੇ ਬਿਲਿਆਂ ਤੇ ਕੁਤਿਆਂ ਕੋਲੋਂ ਡਰਦੇ ਹੋਵੋ, ਅਪਣੀ ਭੈਣ ਦੀ ਰਖੀਆ ਲਈ ਹਜਾਰਾਂ ਮੀਲ ਦੂਰ ਵਸਦੀ ਭੈਂਣ ਦੀ ਰਖਿਆ ਲਈ ਜਰੂਰ ਹੀ ਜਾਉਗੇ।



ਉਏ ਸਿੱਖ ਭਰਾਵੋ! ਸਾਡੇ ਗੁਰੂ ਨੇ ਤੇ ਅਪਣੀ ਧੀ ਨੂੰ "ਕੌਰ" ਦੀ ਉਪਾਧੀ ਦਿਤੀ ਹੈ,  ਤੁਸੀ ਉਸ ਨੂੰ "ਦਾਸੀ" ਬਣਾਂ ਰਹੇ ਹੋ। ਕੀ ਸਾਡੀ ਮਾਂ ਦੀ ਜੱਮੀ ਹੀ ਸਾਡੀ  ਭੈਣ ਹੈ ? ਕੀ ਸੜਕ ਤੇ ਬਦਮਾਸ਼ਾਂ ਤੋਂ ਘਿਰੀ ਕਿਸੇ ਭੈਣ ਦੀ ਰਾਖੀ, ਤੁਸੀ ਇਕ ਸਿੱਖ ਹੋ ਕੇ ਨਹੀ ਕਰੋਗੇ? ਜਿਸ ਕੋਲੋਂ ਤੁਸੀ ਕਦੀ ਰਖੜੀ ਨਹੀ ਬਣਵਾਈ।ਕੀ ਇਕ ਸਿੱਖ ਨੂੰ ਕਿਸੇ ਧੀ, ਭੈਣ ਤੇ ਮਾਂ ਦੀ ਇੱਜਤ ਦੀ ਰਾਖੀ ਲਈ ਇਹ ਦੋ ਧਾਗਿਆ ਦੀ ਰਖੜੀ ਬੰਧਵਾਨਾਂ ਜਰੂਰੀ ਹੈ?

ਮੇਰੇ ਸਿੱਖ ਭਰਾਵੋ! ਬ੍ਰਾਹਮਣ ਦੇ ਬਣਾਏ ਇਸ ਦਿਹਾੜੇ ਨੂੰ ਮਣਾਂ ਕੇ ਗੁਰੂ ਤੋ ਬੇਮੁਖ ਨਾਂ ਹੋਵੋ। ਚਲੋ ਜੇ ਤੁਸਾਂ ਰਖੜੀ ਬਣਵਾ ਹੀ ਲਈ ਤੇ ਤੁਸੀ ਸਿੱਖ ਤੋਂ ਬ੍ਰਾਹਮਣ ਬਣ ਹੀ ਗਏ ਤੇ ਤੁਹਾਨੂੰ ਜੋ "ਤੀਸ ਮਾਰ ਖਾਂ" ਦਾ ਸਰਟੀਫਿਕੇਟ ਬ੍ਰਾਹਮਣ ਨੇ ਦਿਤਾ ਹੈ, ਉਸ ਨੂੰ ਇਕ ਸਾਲ ਬਾਦ ਫੇਰ "ਰੀ ਨਿਉ" ਕਰਵਾਂਣਾਂ ਪੈਂਣਾਂ ਹੈ। ਕਿਉ ਕੇ ਇਹ ਬਹਾਦੁਰੀ ਦਾ ਸਰਟੀਫਿਕੇਟ ਸਿਰਫ ਇਕ ਸਾਲ ਲਈ ਹੀ 'ਵੇਲਿਡ' ਹੈ। ਅਗਲੀ ਰਖੜੀ ਆਂਉੰਦੇ ਆਂਉਦੇ ਤੁਸਾ ਫੇਰ "ਤੀਸ ਮਾਰ ਖਾਂ" ਤੋ "ਚਿੜੀ ਮਾਰ" ਬਣ ਜਾਂਣਾਂ ਹੈ।ਫੇਰ ਅਗਲੇ ਵਰ੍ਹੈ "ਤੀਸ ਮਾਰਖਾਂ" ਦਾ "ਬੂਸਟਰ" ਲਵਾ ਕੇ ਬਹਾਦੁਰ ਬਣ ਜਾਇਆ ਜੇ। ਤੇ ਇਹ ਬ੍ਰਾਹਮਣ ਦਾ ਬਣਾਇਆ ਧਾਗਾ ਹੀ ਇਕ ਮਰਦ ਨੂੰ ਬਹਾਦੁਰ ਬਣਾਂ ਸਕਦਾ ਤੇ ਫੇਰ ਕਿਸੇ ਯੋਧੇ ਨੂੰ ਸ਼ਸ਼ਤਰਾਂ ਦੀ ਲੋੜ ਹੀ ਨਹੀ ਸੀ ਪੈਣੀ॥ ਗੁਰੂ ਦੇ ਸਿੱਖੋ ਜੇ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਦੇ ਦਿਤੇ ਧਾਗੇ(ਜਨੇਊ) ਨੂੰ ਸਵੀਕਾਰ ਨਹੀ ਕੀਤਾ, ਤੇ ਤੁਸੀ ਗੁਰੂ ਤੋਂ ਬੇਮੁਖ ਹੋਕੇ ਉਸ ਦੇ ਦਿਤੇ ਇਸ ਧਾਗੇ ਨੂੰ ਕਿਵੇਂ ਸਵੀਕਾਰ ਕਰ ਰਹੇ ਹੋ?ਭੇਣਾਂ ਨਾਲ ਪਿਆਰ ਕਰੋ, ਉਨਾਂ ਦੀ ਨਿੱਤ ਵਾਤ ਲਵੋ ਤੇ ਉਨਾਂ ਦੇ ਦੁਖ ਸੁਖ ਦੇ ਭਾਗੀਦਾਰ ਬਣੋਂ, ਲੇਕਿਨ ਇਸ ਬ੍ਰਾਮਣਵਾਦੀ ਧਾਗੇ ਨੂੰ ਤਿਆਗ ਦਿਉ।

ਖਾਲਸਾ ਜੀ! ਬ੍ਰਾਹਮਣਵਾਦ ਦੇ ਜਿਸ ਪਿੰਜਰੇ ਵਿਚੋ ਅਪਣੇਂ ਸਿੱਖ ਨੂੰ ਕਡ੍ਹਣ ਲਈ, ਸਾਡੇ ਗੁਰੂਆਂ ਨੇ 250 ਵਰ੍ਹੇ ਲਾ ਦਿਤੇ। ਅਸੀ ਆਪ ਹੀ ਬ੍ਰਾਹਮਣਵਾਦ ਦੇ ਉਸ ਪਿੰਜਰੇ ਵਿਚ ਕੈਦ ਹੋ ਗਏ ਹਾਂ ਤੇ ਬ੍ਰਾਹਮਣ ਦੇ ਪੱਕੇ ਉਪਾਸਕ ਬਣ ਰਹੇ ਹਾਂ। ਇਸ ਦਿਹਾੜੇ ਨੂੰ ਜਰੂਰ ਮਨਾਉ ਪਰ "ਭਰਮ ਤੋੜ" ਦਿਵਸ ਦੇ ਰੂਪ ਵਿਚ। "ਆਸਾ ਕੀ ਵਾਰ" ਦੇ ਘਰ ਘਰ ਵਿਚ ਪਾਠ ਕਰਾ ਕੇ ਉਸ ਦੇ ਅਰਥ ਤੇ ਵਿਆਖਿਆ ਰਾਗੀ ਤੇ ਪ੍ਰਚਾਰਕ ਕਰਨ। ਇਸ ਵੇਲੇ ਸਿੱਖਾਂ ਨੂੰ ਲਗੀ "ਬ੍ਰਾਹਮਣਵਾਦ" ਦੀ ਖਤਰਨਾਕ ਬੀਮਾਰੀ ਦੀ ਸਭਤੋਂ ਮੁਫੀਦ ਦਵਾਈ ਹੈ "ਆਸਾ ਕੀ ਵਾਰ। ਸੁਖਮਨੀ ਦੇ ਪਾਠਾਂ ਵਾਂਗ ਘਰਾਂ ਵਿਚ "ਆਸਾ ਕੀ ਵਾਰ " ਦੇ ਪਾਠ ਹੋਣ ਤੇ ਸਿੱਖੀ ਮੁੜ ਅਪਣੇ ਸਰੂਪ ਵਿਚ ਵਾਪਿਸ ਆ ਸਕਦੀ ਹੈ। ਰਾਗੀਆਂ ਤੇ ਪ੍ਰਚਾਰਕਾਂ ਨੂੰ ਬੇਨਤੀ ਹੈ, ਕੇ ਆਸਾ ਕੀ ਵਾਰ ਦੇ ਅਰਥ ਜਰੂਰ ਕਰਕੇ ਕੌਮ ਨੂੰ ਬ੍ਰਾਂਮਣਵਾਦ ਦੇ ਅਜਗਰ ਦੀ ਜਕੜ ਤੋਂ ਬਾਹਰ ਕਡ੍ਹਣ ਦਾ ਕੰਮ ਸ਼ੁਰੂ ਕਰ ਦੇਣ। ਬੀਬੀ ਹਰਪ੍ਰੀਤ ਕੌਰ ਖਾਲਸਾ ਦੇ ਬੰਗਲਾ ਸਾਹਿਬ ਵਿਚ ਕਥਾ ਕਰਦਿਆਂ ਜੋ ਹਲੂਨਾਂ ਕੌਮ ਨੂੰ ਦਿਤਾ ਉਸ ਸ਼ਲਾਘਾ ਯੋਗ ਹੈ, ਕੇ ਅਜ ਦਾ ਦਿਨ "ਭਰਮਤੋੜ ਦਿਵਸ" ਦੇ ਰੂਪ ਵਿਚ ਮਨਾਇਆ ਜਾਏ।ਇਹੋ ਜਹੇ ਪ੍ਰਚਾਰ ਦੀ ਹੀ ਲੋੜ ਹੈ।

ਇੰਦਰਜੀਤ ਸਿੰਘ, ਕਾਨਪੁਰ

09 August 2015





"
ਲਹਿਰ" ਦਾ ਸ਼ਾਬਦਿਕ ਅਰਥ,  ਸਮੂੰਦਰ ਵਿਚ ਉਠਣ ਵਾਲੇ ਪਾਣੀ ਦਾ ਇਕ ਸਮੂਹ ਹੈਜਿਸਨੂੰ "ਲਹਿਰ" ਕਹਿਆ ਜਾਂਦਾ ਹੈ । ਇਸਨੂੰ ਤਰੰਗਾਂਮੌਜਾਂ ਅਤੇ ਵਲਵਲਿਆਂ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ । ਇਨਾਂ "ਲਹਿਰਾਂ" ਦੀ ਤੁਲਨਾਂ  ਮਨੁਖਾਂ ਦੇ ਇਕ ਬਹੁਤ ਵੱਡੇ ਸਮੂਹ ਦੇਇਕ ਜਹੇ ਖਿਆਲਾਂ ਅਤੇ ਸੋਚ ਨਾਲ ਵੀ ਕੀਤੀ ਜਾਂਦੀ ਹੇ। ਜਦੋਂ ਕਿਸੇ ਸਮਾਜ ਅਤੇ ਸਮੂਹ ਦੇ ਵਿਚਾਰ ਇਕ ਜਹੀ ਸੋਚ ਨਾਲ ਸਹਿਮਤ ਹੋ ਜਾਂਣ,  ਅਤੇ  ਉਸ ਸਮਾਜ ਦਾ ਇਕ ਬਹੁਤ ਵੱਡਾ ਤਬਕਾ  ਜਾਂ ਜਮਾਤ ਉਸ ਸੋਚ ਨੂੰ ਅਪਣਾਅ ਲਵੇ ਤਾਂ ਉਸ ਨੂੰ "ਲਹਿਰ" ਦਾ ਨਾਮ ਦੇ ਦਿਤਾ ਜਾਂਦਾ ਹੈ। ਇਹ ਸਮਾਜਿਕ ਅਤੇ ਵਿਚਾਰਕ ਲਹਿਰਾਂ ਵੀ ਸਮੂੰਦਰ ਦੀਆਂ ਲਹਿਰਾਂ ਵਾਂਗ ,ਬਹੁਤ ਹੀ ਪ੍ਰਭਾਵਸ਼ਾਲੀ ਅਤੇ ਤਾਕਤਵਰ ਹੂੰਦੀਆ ਨੇ। ਇਤਿਹਾਸ ਗਵਾਹ ਹੈ ਕਿ ,ਅਤੀਤ ਵਿੱਚ,  ਇਹੋ ਜਹੀਆਂ  "ਲਹਿਰਾਂ" ਬਹੁਤ ਵੱਡੇ  ਕ੍ਰਾਂਤੀਕਾਰੀ ਬਦਲਾਅ ਦਾ ਕਾਰਣ ਵੀ ਬਣੀਆਂ ਹਨ। ਇਨਾਂ ਵਿੱਚ ਵਡੀਆਂ ਵਡੀਆਂ ਸਲਤਨਤਾਂ ਦਾਤਖਤਾ ਪਲਟ ਦੇਂਣ ਦੀ ਤਾਕਤ ਹੂੰਦੀ ਹੈ। ਇਹ ਵਿਚਾਰਕ ਲਹਿਰਾਂ  ਵਡੇ ਤੋਂ ਵੱਡੇ ਨਾਮੁਮਕਿਨ ਕਹੇ ਜਾਨ ਵਾਲੇ ਕਮਾਂ ਨੂੰ ਵੀ  ਮੁਮਕਿਨ ਬਣਾਂ ਸਕਦੀਆਂ ਨੇ।


ਸਾਡੀ ਕੌਮ ਵਿੱਚ ਵੀ ਬਹੁਤ ਸਾਰੀਆ "ਲਹਿਰਾਂ" ਬਣੀਆਂ  ਅਤੇ ਉਨਾਂ ਨੇ ਕੌਮ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਬਦਲਾਵ ਪੈਦਾ ਕੀਤੇ।"ਸਿੱਘ ਸਭਾ ਲਹਿਰ" ਉਨਾਂ ਵਿੱਚੋਂ ਇਕ ਹੈ,  ਜਿਸਨੇ ਕੌਮ ਦੀ ਡਿਗਦੀ ਹੋਈ ਹਾਲਤ ਨੂੰ ,ਚੜ੍ਹਦੀਕਲਾ ਵਿਚ ਤਬਦੀਲ ਕਰਕੇਕੌਮ ਨੂੰ ਮੁੜ ਸੁਰਜੀਤ ਕਰ ਦਿਤਾ । ਇਸ ਲਹਿਰ ਤੋਂ ਬਾਦ ਕਈ ਲਹਿਰਾਂ ਬਣੀਆਂ ਜਿਨਾਂ ਵਿੱਚੋ ਕੁਝ ਤਾਂ ਸਿਰੇ ਚੱੜ੍ਹੀਆਂ ਲੇਕਿਨ ਬਹੁਤੀਆਂ ਕਾਮਯਾਬ ਨਾਂ ਹੋ ਸਕੀਆਂ । ਅਜੋਕੇ ਸਮੈਂ ਅੰਦਰ ਵੀ ਆਏ ਦਿਨ ਇਹੋ ਜਹੀਆਂ "ਲਹਿਰਾਂ" ਬਾਰੇ ਸੁਣਿਆ ਜਾਂਦਾ ਹੈ। "ਸਿੱਖ ਜਾਗ੍ਰਤੀ ਲਹਿਰ" , "ਜਾਗਰੂਕਤਾ ਲਹਿਰ" , "ਸਿੱਖੀ ਲਹਿਰ" ਅਤੇ "ਸੁਧਾਰ ਲਹਿਰ"  ਵਰਗੇ ਕਈ ਨਾਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਹੋ ਜਹੀ ਕਿਸੇ ਲਹਿਰ ਦੀ ਕਾਮਜਾਬੀ ਕਿਸ ਤਰ੍ਹਾਂ ਹੋ ਸਕਦੀ ਹੈ ?  ਇਸ ਨੁਕਤੇ ਨੂੰ ਸਮੂੰਦਰ ਅਤੇ ਦਰਿਆਵਾਂ ਦੇ ਪਾਣੀ ਵਿੱਚ ਬਨਣ ਵਾਲੀਆਂ  ਲਹਿਰਾਂ ਨਾਲ ਜੋੜ ਕੇ  ਸਮਝਣਾਂ ਪਵੇਗਾ ।
ਸਮੂੰਦਰ ਦੇ ਕਿਨਾਰਿਆਂ ਤੇ ਉਠਣ ਅਤੇ ਦਿਸਣ ਵਾਲੀਆਂ ਲਹਿਰਾਂ ਤਾਂ ਸਮੂੰਦਰ ਦੇ ਅੰਦਰ ਉਠ ਰਹੇ ਅੱਗ ਦੇ ਭਭੁਕਿਆਂ ਅਤੇ ਜਵਾਰਭਾਟੇ ਦਾ ਇਕ ਸੰਕੇਤ ਮਾਤਰ ਹੀ ਹੂੰਦਾ ਹੈ । ਅਸਲ ਵਿੱਚ ਤਾਂ ਸਮੂੰਦਰ ਦੇ ਅੰਦਰ ਲਗਾਤਾਰ ਇਨਾਂ ਜਵਾਰਭਾਟਿਆਂ ਕਰਕੇ ਹਲਚਲ ਹੂੰਦੀ ਰਹਿੰਦੀ ਹੈ ਜੋ ਲਹਿਰਾਂ ਬਣਕੇ ਨਿਬੜਦੀ ਹੈ।  ਲਹਿਰਾਂ ਬਣਾਈਆਂ ਨਹੀ ਜਾਂਦੀਆਂ ਇਹ ਸਮੂੰਦਰ ਦੀ ਅਨੈਰਜੀ ਤੋਂ ਤਾਕਤ ਲੈ ਕੇ ਆਪ ਹੀ ਪੈਦਾ ਹੂੰਦੀਆਂ ਨੇ। ਸਮੁੰਦਰ ਦੇ ਗਰਭ ਵਿੱਚ ਮੌਜੂਦ ਅੱਗ ਅਤੇ ਅਨੇਰਜੀ ਨਾਲ ਉਸ ਵਿੱਚ ਲਗਾਤਾਰ ਵਲਵਲੇ ਅਤੇ ਗੁਬਾਰ ਉਠਦੇ ਰਹਿੰਦੇ ਹਨ। ਇਹ ਅੱਗ ਅਤੇ ਅਨੇਰਜੀ ਸਮੂੰਦਰ ਦੇ ਕਤਰੇ ਕਤਰੇ ਨੂੰ ਅੰਦੋਲਿਤ (AGITATE) ਕਰ ਦੇਂਦੀ ਹੈ । ਸਮੂੰਦਰ ਦੇ ਪਾਣੀ ਦੀ ਇਕ ਇਕ ਬੂੰਦ ,  ਉਸ ਅੱਗਅਨੇਰਜੀ ਅਤੇ ਜੋਸ਼ ਦਾ ਹੀ ਇਕ ਹਿੱਸਾ ਬਣਕੇ "ਲਹਿਰ" ਦਾ ਰੂਪ ਅਖਤਿਆਰ ਕਰ ਲੈਂਦੀ ਹੈ।
ਅੱਜਕਲ ਦੀਆਂ  ਕਾਗਜੀ "ਲਹਿਰਾਂ" ਨਿਤ ਬਣਾਈਆਂ ਜਾਂਦੀਆਂ ਨੇ ਅਤੇ ਮਿੱਟ ਵੀ ਜਾਂਦੀਆ ਨੇ ਕਿਉ ਕਿ ਇਨਾਂ ਲਹਿਰਾਂ ਵਿੱਚ ਸਮੂੰਦਰ ਅਤੇ ਦਰਿਆਵਾਂ ਦੀਆਂ ਲਹਿਰਾਂ ਵਾਲੇ ਗੁਣ ਹੀ ਨਹੀ ਹੂੰਦੇ । ਨਾਮ ਤਾਂ ਅਸੀ ਰੱਖ ਲਇੰਦੇ ਹਾਂ "ਸਿੱਖ ਜਾਗ੍ਰਤੀ ਲਹਿਰ" ,  "ਜਾਗਰੂਕਤਾ ਲਹਿਰ" ਅਤੇ  "ਸੁਧਾਰ ਲਹਿਰ" ਆਦਿਕ ਲੇਕਿਨ ਇਨਾਂ "ਲਹਿਰਾਂ" ਨੂੰ ਬਨਾਉਣ ਵਾਲਿਆਂ  ਵਿੱਚ ਸਮੂੰਦਰ ਵਾਲੀ ਅੱਗ ਅਤੇ ਗੁਣ ਹੀ ਨਹੀ ਹੂੰਦੇ  , ਇਸ ਲਈ ਇਹ "ਲਹਿਰਾਂ" ਬੇ ਮਾਨੇ ਸਾਬਿਤ ਹੋ ਜਾਂਦੀਆ ਹਨ।

 
ਲਹਿਰਾਂ ਸਮੂੰਦਰ ਅਤੇ ਦਰਿਆਵਾਂ ਦੇ ਪਾਣੀ ਵਿੱਚ ਬਣਦੀਆ ਨੇ । ਟੋਏਟਿੱਬਿਆਂ ਅਤੇ ਤਲਾਬਾਂ ਦੇ ਸੁਸਤ ਬੇਜਾਨ ਅਤੇ ਦੂਜਿਆਂ ਦੇ ਭਰੇ ਹੋਏ  ਪਾਣੀ ਲਹਿਰਾਂ ਪੈਦਾ ਨਹੀ ਕਰ ਸਕਦੇ । ਟੋਇਆਂ ਅਤੇ ਟਿਬਿਆਂ ਦਾ ਪਾਣੀ "ਕਿਸੇ ਦੇ ਭਰਨ ਤੇ ਹੀ ਉਥੇ ਖੜਾ ਹੂੰਦਾ ਹੈ "ਐਸੇ ਪਾਣੀ ਵਿੱਚ ਨਾਂ ਤਾਂ ਅਪਣਾਂ ਕੋਈ ਜੋਸ਼ ਹੀ ਹੂੰਦਾ ਹੈਅਤੇ ਨਾਂ ਹੀ ਅਪਣੀ ਕੋਈ ਤਾਕਤ ।ਜਿਵੇ ਕੋਈ ਭਰਦਾ ਹੈ ਇਹ ਉਸੇ ਤਰ੍ਹਾਂ ਉਥੇ  ਖੱੜ ਜਾਂਦਾ ਹੈ ।

"
ਲਹਿਰਾਂ" ਬਨਣ ਅਤੇ ਬਨਾਉਣ ਦੀ ਗਲ ਉਨਾਂ ਨੂੰ ਹੀ ਸੋਭਾ ਦੇਂਦੀ ਹੈਜਿਨਾਂ ਦੇ ਇਰਾਦੇ ਮਜਬੂਤ ਹੋਣਅਪਣੇ ਨਫੇ ,ਨੁਕਸਾਨ ਦੀ ਪਰਵਾਹ ਨਾਂ ਕਰਕੇਸਿਧਾਂਤ ਨਾਲ ਖੜੇ ਹੋਣ।ਨਿਡਰਤਾਂ ਅਤੇ ਬੇਬਾਕੀ ਹੋਵੇ । ਕਥਨੀ ਅਤੇ ਕਰਨੀ ਵਿੱਚ ਫਰਕ ਨਾਂ ਹੋਵੇ। ਸਿਧਾਂਤਾਂ ਨੂੰ ਫਾਇਦੇ ਅਤੇ ਨੁਕਸਾਨ ਦੀ ਤਕੜੀ ਵਿੱਚ ਨਾਂ ਤੌਲਣ , "ਲਹਿਰਾਂ"  ਉਨਾਂ ਦੀਆਂ ਬਣਾਈਆਂ ਹੀ ਕਾਮਯਾਬ ਹੂੰਦੀਆ ਹਨ। ਗੋਡੇ ਟੇਕਣ ਵਾਲੇਦੌਲਤ ਅਤੇ ਸ਼ੌਹਰਤ ਲਈ ਸਿਧਾਂਤਾਂ ਦਾ ਸੌਦਾ ਕਰਨ ਵਾਲੇ ਫਾਇਦੇ ਅਤੇ ਨੁਕਸਾਨ ਲਈ ਸਿਧਾਂਤਾਂ ਦੀ ਬਲੀ ਚੜ੍ਹਾ ਦੇਣ ਵਾਲੇ ,ਜਿਨਾਂ ਕੋਲ ਨਾਂ ਅਪਣੀ ਕੋਈ ਸੋਚ ਹੈ ਨਾਂ ਫੈਸਲਾ ਕਰਣ ਦੀ ਸਮਝ ਹੈ ,ਐਸੇ ਲੋਗ ਕੋਈ "ਲਹਿਰ" ਜਾਂ "ਕ੍ਰਾਂਤੀ" ਪੈਦਾ ਨਹੀ ਕਰ ਸਕਦੇ ।
ਨਫੇ ਅਤੇ ਨੁਕਸਾਨ ਵਾਲੀ ਨੀਤੀ ਦੀ ਗੱਲ ਕਰਣ ਵਾਲੇ  ਉਨਾਂ ਵੀਰਾਂ ਕੋਲੋਂ ਮੈਂ ਇਹ ਪੁਛਦਾ ਹਾ ਕਿ, "ਕੀ ਸਮੂੰਦਰ ਅਤੇ ਦਰਿਆਵਾਂ ਦੇ ਕਤਰੇ "ਲਹਿਰਾਂ" ਬਨਣ ਵੇਲੇ ਪਹਿਲਾਂ ਨਫੈ ਅਤੇ ਨੁਕਸਾਨ ਦੀ ਨੀਤੀ ਤਿਆਰ ਕਰਦੇ ਨੇ?  ਜਿਸ ਵੇਲੇ ਸਮੂੰਦਰ ਦੇ ਵਲਵਲੇ ਅਪਣੀ ਚਰਮ ਸੀਮਾਂ ਤੇ ਪੁੱਜ ਜਾਂਦੇ ਨੇ ਇਹ ਲਹਿਰਾਂ ਸੁਨਾਮੀ ਬਣਕੇ ਅਪਣਾਂ ਕਹਿਰ ਬਰਪਾ ਕਰ ਦੇਂਦੀਆ ਨੇਉਸ ਵੇਲੇ ਕੀ ਉਹ "ਲਹਿਰਾਂ" ਇਹ ਸੋਚਦੀਆਂ ਨੇ ਕਿ ਸਾਡੇ ਲਹਿਰਾਂ ਬਨਣ ਨਾਲ ਕਿਸਦਾ ਫਾਇਦਾ ਹੋਵੇਗਾ ਅਤੇ ਕਿਸਦਾ ਨੁਕਸਾਨ ਹੋਵੇਗਾ ?ਇਤਿਹਸ ਗਵਾਹ ਹੈ ਕਿ ਇਹ "ਲਹਿਰਾਂ" ਅਪਣਾਂ ਖੂਨ ਦੇ ਕੇ ਅਪਣੀ ਜਾਨ ਅਤੇ ਸ਼ਹੀਦੀਆ ਦੇ ਕੇ ਹੀ ਪੈਦਾ ਕੀਤੀਆਂ ਗਈਆਂ ਸਨ । ਸਾਡੇ ਵੀਰ ਕਾਗਜਾਂ ਤੇ ਹੀ "ਲਹਿਰਾਂ " ਖੜੀਆਂ ਕਰਕੇ ਹੀਰੋ ਬਨਣਾਂ ਚਾਂਉਦੇ ਨੇ। ਜੋ ਬੂੰਦਾ ,  "ਲਹਿਰਾਂ"  ਵਿੱਚ ਤਬਦੀਲ ਹੂੰਦੀਆਂ  ਨੇਉਨਾਂ ਵਿੱਚ ਵੀ ਸਮੂੰਦਰ  ਵਾਲੇ ਗੁੰਣ ਅਤੇ ਅਨੈਰਜੀ ਹੂੰਦੀ ਹੈ,  ਅਤੇ  ਉਹ  ਇਕਜੁੱਟ ਹੋਕੇ ਸਮੂੰਦਰ ਦੇ ਗਰਭ ਵਿੱਚ ਮੌਜੂਦ ਅੱਗ ਦਾ ਇਕ ਹਿੱਸਾ ਬਣ ਜਾਂਦੀਆਂ ਨੇ। ਲਹਿਰਾਂ ਬਨਣ ਵਾਲੇ ਇਹ ਕਤਰੇ ਇਕ ਦੂਜੇ ਨਾਲ  ਧੜੇਬੰਦੀਆਂ ਨਹੀ ਕਰਦੇ ।
ਲਹਿਰਾਂ ਉਹ ਹੀ ਬਣਦੇ ਨੇ ਜੋ ਸਮੂੰਦਰ  ਨਾਲ ਜੁੜੇ ਹੂੰਦੇ ਨੇ ਅਤੇ ਇਕਮੁੱਠ ਹੋ ਕੇ ਉਸ ਦਾ ਹੀ ਇਕ ਹਿੱਸਾ ਬਣ ਜਾਂਦੇ ਨੇ। ਸਮੂੰਦਰ ਅਤੇ ਦਰਿਆਵਾਂ ਦੇ ਪਾਣੀ ਦੇ ਕਤਰੇ ਆਪਸ ਵਿੱਚ ਇਕ ਮਿਕ ਹੋਕੇ ਐਸੀਆ ਲਹਿਰਾਂ ਬਣ ਜਾਂਦੇ ਨੇ ਕੇ ਉਨਾਂ ਦੀ ਰਾਹ ਵਿੱਚ ਆਉਣ ਵਾਲੀ ਵੱਡੀ ਤੋਂ ਵੱਡੀ ਚੱਟਾਨ ਨੂੰ ਵੀ ਉਹ ਤੋੜ ਭੰਨ ਕੇ ਛੋਟੇ ਛੋਟੇ ਪੱਥਰਾਂਅਤੇ ਰੇਤ ਵਿੱਚ ਤਬਦੀਲ ਕਰ ਦੇਂਦੇ ਨੇ। ਇਹ ਜੋਸ ਅਤੇ ਤਾਕਤ ਉਨਾਂ ਨੂੰ ਅਪਣੇ ਸਮੂੰਦਰ ਨਾਲ ਜੁੜੇ ਰਹਿਨ ਕਰਕੇ ਹੀ ਹਾਸਿਲ ਹੂੰਦੀ ਹੈ।ਸਾਡਾ ਸਮੂੰਦਰ ਗੁਰੂ ਗ੍ਰੰਥ ਸਾਹਿਬ ਜੀ ਹਨ ,  ਉਨਾਂ ਨਾਲੋਂ ਟੁੱਟ ਕੇ ਅਸੀ ਕਿਸੇ "ਲਹਿਰ" ਦੀ ਕਲਪਨਾਂ ਵੀ ਨਹੀ ਕਰ ਸਕਦੇ। ਲਹਿਰਾਂ ਬਨਣ ਅਤੇ ਬਨਾਉਣ ਵਾਲੇ ਕਿਸੇ ਸਿਆਸੀ  ਤਾਕਤ ਦੇ ਲਾਈ ਲੱਗ ਨਹੀ ਹੂੰਦੇ । ਬੁਜਦਿਲਕਮਜੋਰ ਅਤੇ ਡਰੇ ਹੋਏ ਲੋਗਾਂ ਨੂੰ "ਲਹਿਰਾਂ" ਬਨਣ ਅਤੇ ਬਨਾਉਣ ਦੀਆਂ ਗੱਲਾਂ ਸੋਭਦੀਆਂ ਹੀ ਨਹੀ ।

-
ਇੰਦਰ ਜੀਤ ਸਿੰਘਕਾਨਪੁਰ

06 August 2015


- 
ਇੰਦਰਜੀਤ ਸਿੰਘ ਕਾਨਪੁਰ
ਇਸ ਸਿਰਲੇਖ ਨੂੰ ਪੜ੍ਹ ਕੇ ਪਾਠਕਾਂ ਦੇ ਮਨ ਵਿੱਚ ਇਹ ਸਵਾਲ ਜਰੂਰ ਉਠ ਰਿਹਾ ਹੋਵੇਗਾ ਕਿ, 'ਸਕਤਰੇਤ', 'ਬੁਰਛਾਗਰਦਾਂ' ਅਤੇ ਉਥੇ 'ਪੇਸ਼ ਹੋਣ ਵਾਲੇ ਸਿੱਖਾਂ' ਦਾ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨਾਲ ਕੀ ਸੰਬੰਧ ਹੈ? ਸਿੱਖ ਇਤਿਹਾਸ ਇਨਾਂ ਅਮੀਰ ਹੈ, ਕਿ ਇਸ ਦੇ ਜਿਨੇ ਵਰਕੇ ਖੋਲੀ ਜਾਉ, ਉਸ ਤੋਂ ਕੁਝ ਨਾਂ ਕੁਝ ਸਿਖਣ ਨੂੰ ਮਿਲਦਾ ਹੀ ਰਹਿੰਦਾ ਹੈ।


ਅਤੀਤ ਵਿੱਚ ਜੋ ਗੁਜ਼ਰ ਗਇਆ ਉਹ ਅੱਜ ਇਤਿਹਾਸ ਬਣ ਗਇਆ। ਵਰਤਮਾਨ ਵਿੱਚ ਜੋ ਹੋ ਰਿਹਾ ਹੈ, ਉਹ ਭਵਿਖ ਵਿੱਚ ਇਤਿਹਾਸ ਬਣੇਗਾ। ਇਤਿਹਾਸ ਕਿਸੇ ਤੇ ਤਰਸ ਨਹੀਂ ਖਾਂਦਾ, ਇਤਿਹਾਸ ਕਿਸੇ ਦੀ ਖੁਸ਼ਾਮਦ ਅਤੇ ਤਰਫਦਾਰੀ ਨਹੀਂ ਕਰਦਾ, ਇਤਿਹਾਸ ਕਿਸੇ ਦਾ ਸਮਰਥਕ ਨਹੀਂ ਹੁੰਦਾ, ਇਤਿਹਾਸ ਕੋਲ ਮੂਹ ਮੁਲਾਜਾ ਨਹੀਂ ਹੁੰਦਾ, ਇਤਿਹਾਸ ਧੱੜੇਬੰਦੀ ਨਹੀਂ ਕਰਦਾ। ਇਤਿਹਾਸ ਦੀ ਪੈਨੀ ਨਜਰ ਉਸ ਕੈਮਰੇ ਵਾਂਗ ਹੈ, ਜਿਸ ਵਿੱਚ ਇਕ ਇਕ ਘਟਨਾਂ ਤਸਵੀਰ ਬਣਕੇ ਕੈਦ ਹੋ ਜਾਂਦੀ ਹੈ। ਸਭਿਯਤਾਵਾਂ ਅਤੇ ਕੌਮਾਂ ਉਹ ਹੀ ਜਿੰਦਾ ਰਹਿੰਦੀਆਂ ਨੇ ਜੋ ਇਤਿਹਾਸ ਦੇ ਵਰਕਿਆਂ ਨੂੰ ਥਲਦੀਆਂ, ਪੜ੍ਹਦੀਆਂ ਅਤੇ ਬੀਤੇ ਅਤੀਤ ਕੋਲੋਂ, ਕੋਈ ਨਾ ਕੋਈ ਸਬਕ ਲੈਂਦੀਆਂ ਹਨ। ਜਿਨਾਂ ਕੋਮਾਂ ਦਾ ਅਪਣਾਂ ਕੋਈ ਗੌਰਵਮਈ, ਸਵੈਮਾਨ ਭਰਿਆ ਇਤਿਹਾਸ ਨਹੀਂ ਹੁੰਦਾ, ਉਹ ਕੌਮਾਂ ਇਕ ਦਿਨ ਮਰ ਜਾਂਦੀਆਂ ਨੇ, ਮੁੱਕ ਜਾਂਦੀਆ ਨੇ। ਜੇ ਅਸੀਂ ਅਪਣੇ ਪੂਰਖਿਆਂ ਦੇ ਪਾਏ ਪੂਰਨਿਆਂ ਤੋਂ ਕੁਝ ਨਾ ਸਿਖਿਆ ਤਾਂ ਅਸੀਂ ਵੀ ਛੇਤੀ ਹੀ ਮੁੱਕ ਜਾਵਾਂਗੇ, ਕਿਉਂਕਿ ਅਸੀਂ ਆਪਸ ਵਿੱਚ ਹੀ ਲੜ ਰਹੇ ਹਾਂ ਅਤੇ ਪੰਥ ਦੋਖੀ, ਸਿੱਖੀ ਨੂੰ ਬਰਬਾਅਦ ਕਰਨ ਵਿੱਚ ਇਕ ਘੜੀ ਵੀ ਜਾਇਆ ਨਹੀਂ ਕਰ ਰਹੇ ਹਨ ।







'ਸਕਤੱਰੇਤ' ਨਾਮ ਦਾ ਮੌਜੂਦਾ ਕਮਰਾ ਸਿੱਖੀ ਨਾਲ ਇਕ ਬਹੁਤ ਵੱਡੀਸਾਜਿਸ਼ ਅਤੇ ਸ਼ਰਾਰਤ ਕਰਕੇ 1990-91 ਤੋਂ ਬਾਅਦ ਅਕਾਲ ਤਖਤ ਦੇ ਹੈਡ ਗ੍ਰੰਥੀ ਮਨਜੀਤ ਸਿੰਘ ਦੇ ਕਾਰਜ ਕਾਲ ਤੋਂ ਹੋਂਦ ਵਿੱਚ ਆਇਆ। ਜਿਸਦੀ ਨੀਂਹ ਨੂੰ ਸਾਬਕਾ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ ਨੇ ਮਜਬੂਤ ਕਰ ਦਿਤਾ। ਅਕਾਲ ਤਖਤ ਦਾ ਸਾਬਕਾ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ, ਹਮੇਸ਼ਾਂ ਹੀ ਸ਼ੱਕੀ ਕਿਰਦਾਰ ਵਾਲਾ ਇਕ ਵਿਅਕਤੀ ਰਿਹਾ। ਸਿੱਖ ਕੌਮ ਨੂੰ ਹਿੰਦੂ ਮੱਤ ਵਿਚ ਜਜਬ ਕਰ ਲੈਣ ਦੀ ਬਦਨੀਯਤ ਵਾਲੇ ਹਿੰਦੂ ਸੰਗਠਨ, ਆਰ. ਐਸ. ਐਸ. ਦਾ ਇਹ ਇਕ ਸਰਗਰਮ ਮੈਂਬਰ ਰਿਹਾ ਹੈ।

ਆਰ. ਐਸ. ਐਸ. ਦੀ Website www.sangatsansar.com   ਵਿੱਚ ਇਸ ਦਾ ਨਾਮ ਪਹਿਲੇ ਨੰਬਰ 'ਤੇ ਛਪਿਆ ਹੋਇਆ ਸੀ। ਇਸ ਤੋਂ ਅਗੇ ਪਟਨੇ ਵਾਲੇ ਗ੍ਰੰਥੀ ਇਕਬਾਲ ਸਿੰਘ ਅਤੇ ਉਸ ਤੋਂ ਅਗੇ ਹਜੂਰ ਸਾਹਿਬ ਦੇ ਹੈਡ ਗ੍ਰੰਥੀ ਕੁਲਵੰਤ ਸਿੰਘ ਦਾ ਨਾਮ ਛਪਿਆ ਹੋਇਆ ਸੀ। ਆਰ. ਐਸ. ਐਸ. ਦੇ ਸਰਗਰਮ ਮੈਮਬਰਾਂ ਦੀ ਲਿਸਟ ਹੁਣ ਉਥੋਂ ਡੀਲੀਟ ਕਰ ਦਿਤੀ ਗਈ ਹੈ, ਲੇਕਿਨ ਉਸ ਦਾ ਪ੍ਰਿੰਟ ਆਉਟ ਸਾਡੇ ਕੋਲ ਹੱਲੀ ਵੀ ਮੌਜੂਦ ਹੈ। ਬਚਿੱਰ ਨਾਟਕ ਦੇ ਕੂੜ ਨੂੰ ਅਧਾਰ ਬਣਾ ਕੇ ਇਹ ਸਤਕਾਰਤ ਗੁਰੂਆਂ ਨੂੰ "ਲਵ ਅਤੇ ਕੁਸ਼" ਦੀ ਅੰਸ਼ ਯਾਨਿ ਕਿ ਗੁਰੂਆਂ ਨੂੰ ਰਾਮਚੰਦਰ ਦੀ ਕੁਲ ਵਿੱਚੋ ਪ੍ਰਚਾਰਦਾ ਰਿਹਾ। ਇਸ ਤੋਂ ਬਾਅਦ ਸਰਦਾਰ ਪਾਲ ਸਿੰਘ ਪੁਰੇਵਾਲ ਦਾ ਬਣਾਇਆ ਅਤੇ ਵਿਦਵਾਨਾਂ ਵਲੋਂ ਪ੍ਰਵਾਣਿਤ ਨਾਨਕ ਸ਼ਾਹੀ ਕੈਲੰਡਰ, ਇਸ ਗ੍ਰੰਥੀ ਦੀ ਵਜਿਹ ਕਰਕੇ ਦਸ ਵਰ੍ਹੇ ਲਾਗੂ ਨਹੀਂ ਹੋ ਸਕਿਆ, ਕਿਉਂਕਿ ਆਰ. ਐਸ. ਐਸ. ਇਸ ਨੂੰ ਕਿਸੇ ਕੀਮਤ ਤੇ ਲਾਗੂ ਨਹੀਂ ਹੋਣ ਦੇਣਾ ਚਾਹੁੰਦਾ ਸੀ, ਅਤੇ ਇਹ ਗ੍ਰੰਥੀ ਵੀ ਉਨਾਂ ਦਾ ਹੀ ਪੱਖ ਪੂਰ ਰਿਹਾ ਸੀ।

ਕੱਟੜ ਹਿੰਦੂਵਾਦੀ ਸੰਗਠਨ ਇਹ ਜਾਣਦੇ ਹਨ ਕਿ ਜੇ ਇਹ ਕੈਲੰਡਰ ਸਿੱਖਾਂ ਨੇ ਅਪਣਾ ਲਿਆ ਤਾਂ ਸਿੱਖਾਂ ਨੂੰ ਹਿੰਦੂ ਮੱਤ ਵਿੱਚ ਜਜਬ ਕਰਣ ਦੀ ਸਾਡੀ ਸਦੀਆਂ ਪੁਰਾਨੀ ਸਾਜਿਸ਼ ਨਾਕਾਮ ਹੋ ਜਾਵੇਗੀ । ਉਹ ਇਹ ਵੀ ਜਾਂਣਦੇ ਹਨ ਕਿ ਨਾਨਕ ਸ਼ਾਹੀ ਕੈਲੰਡਰ ਤਾਂ ਇਨਾਂ ਦੀ 'ਵਖਰੀ ਹੋਂਦ' ਦਾ ਪ੍ਰਤੀਕ ਬਣ ਜਾਵੇਗਾ, ਜਦਕਿ ਇਨਾਂ ਦੀ 'ਵਖਰੀ ਹੋਂਦ' ਤਾਂ ਸਾਡੇ ਸਾਰੇ ਮਨਸੂਬਿਆਂ ਤੇ ਪਾਣੀ ਫੇਰ ਸਕਦੀ ਹੈ । ਅਫਸੋਸ ਕਿ ਇਹ ਗਲ ਸਾਡੇ ਅਖੌਤੀ ਆਗੂਆਂ ਨੂੰ ਅੱਜ ਤਕ ਸਮਝ ਨਹੀਂ ਆਈ। ਇਸ ਕੈਲੰਡਰ ਨੂੰ ਅਪਨਾਉਣ ਦੀ ਬਜਾਇ ਇਹ ਇਸ ਨੂੰ ਕਤਲ ਕਰਕੇ ਹੀ ਬਹੁਤ ਖੁਸ਼ ਹੋ ਰਹੇ ਨੇ। ਇਸਨੂੰ ਨਾ ਮਨਣ ਵਾਲੀਆਂ ਸਿੰਘ ਸਭਾਵਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ , ਗੁਰੂ ਘਰ ਦੀ ਗੋਲਕ ਵਿਚੋਂ 25-25 ਲੱਖ ਰੁਪਏ ਵੰਡ ਰਿਹਾ ਹੈ। ਸਿੱਖੀ ਦੇ ਦੁਸ਼ਮਨਾਂ ਨੂੰ ਕੀ ਚਾਹੀਦਾ ਹੈ? ਉਸ ਦਾ ਕੰਮ ਤਾਂ ਸਿੱਖ ਆਪ ਹੀ ਕਰ ਰਹੇ ਨੇ। ਤੁਹਡਾ ਪੈਸਾ ਵਰਤ ਕੇ ਤੁਹਡਾ ਹੀ ਬੇੜਾ ਡੋਬ ਰਹੇ ਨੇ। ਵਾਹ ਉਏ ਸਿੱਖੋ !!!

ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਅਤੇ ਅਕਾਲ ਤਖਤ ਦੇ ਮੁੱਖ ਗ੍ਰੰਥੀ ਜੋਗਿੰਦਰ ਸਿੰਘ ਵੇਦਾਂਤੀ ਨੇ ਨਾਨਕ ਸ਼ਾਹੀ ਕੈਲੰਡਰ ਨੂੰ ਰਿਲੀਜ ਕੀਤਾ, ਉਸ ਵੇਲੇ ਇਹ ਨਾਗਪੁਰ ਜੋ ਆਰ ਐਸ. ਐਸ. ਦਾ ਹੈਡਕੁਵਾਟਰ ਵੀ ਹੈ, ਉਥੇ ਗਇਆ ਹੋਇਆ ਸੀ। ਇਸਨੇ ਨਾਗਪੁਰ ਤੋਂ ਫੇਕਸ ਭੇਜ ਕੇ ਬੀਬੀ ਨੂੰ ਪੰਥ ਤੋਂ ਰਾਤੋ ਰਾਤ ਬੇਦਖਲ ਕਰਣ ਦਾ ਫੇਕਸ ਭੇਜ ਦਿਤਾ। ਫੇਕਸ ਭੇਜ ਕੇ ਕਿਸੇ ਨੂੰ ਛੇਕ ਦੇਣ ਦੀ ਇਹ ਸਿੱਖ ਇਤਿਹਾਸ ਵਿੱਚ ਪਹਿਲੀ ਘਟਨਾ ਸੀ। ਇਥੋ ਹੀ ਸ਼ੁਰੂ ਹੂੰਦੀ ਹੈ "ਸਕਤੱਰੇਤ ਵਾਲੇ ਬੁਰਛਾਗਰਦਾਂ" ਦੀ ਇਹ ਦਾਸਤਾਨ , ਜੋ ਅੱਜ ਅਪਣੀ ਚਰਮ ਸੀਮਾਂ ਤਕ ਪਹੁੰਚ ਚੁਕੀ ਹੈ।


ਇਸ ਗ੍ਰੰਥੀ ਨੂੰ ਇੰਨੀ ਭਾਜੜ ਕਿਸ ਗਲ ਦੀ ਪਈ ਸੀ, ਬੀਬੀ ਨੂੰ ਬੇਦਖਲ ਕਰਨ ਦੀ? ਜੇ ਬੀਬੀ ਜੀ ਨੇ ਨਾਨਕ ਸ਼ਾਹੀ ਕੈਲੰਡਰ ਜਾਰੀ ਕਰਕੇ ਕੋਈ ਪੰਥ ਵਿਰੋਧੀ ਕੰਮ ਕੀਤਾ ਸੀ, ਤਾਂ ਇਹ ਨਾਗਪੁਰ ਤੋਂ ਵਾਪਸ ਆ ਕੇ ਵੀ ਉਨਾਂ ਤੇ ਕਾਰਵਈ ਕਰ ਸਕਦਾ ਸੀ। ਇਸਨੇ ਅਕਾਲ ਤਖਤ ਦੀ ਮਰਿਯਾਦਾ ਅਤੇ ਸਤਕਾਰ ਨੂੰ ਗੈਰ ਵਾਜਿਬ ਤਰੀਕੇ ਨਾਲ ਰੋਲਿਆ, ਅਤੇ ਚੱਮ ਦੀਆਂ ਚਲਾਈਆਂ। ਇਸਨੇ ਇਹੋ ਜਹੇ ਕਈ ਗੈਰ ਸਿਧਾਂਤਕ, ਆਪ ਹੁਦਰੇ ਕੂੜਨਾਮੇਂ ਜਾਰੀ ਕੀਤੇ, ਜਿਨਾਂ ਵਿਚੋਂ 22 ਕੂੜਨਾਮੇ ਇਸ ਨੂੰ ਹਟਾਉਣ ਤੋ ਬਾਅਦ ਰੱਦ ਕੀਤੇ ਗਏ। ਜੇ ਇਹ ਸਹੀ ਬੰਦਾ ਸੀ ਤਾਂ ਇਨਾਂ ਕੂੜਨਾਮਿਆਂ ਨੂੰ ਰੱਦ ਕਿਉਂ ਕਰਨਾਂ ਪਇਆ ? ਫਿਰ ਆਰ. ਐਸ.ਐਸ. ਅਤੇ ਸਿਆਸੀ ਦਬਾਅ ਪੈਣ 'ਤੇ ਇਸ ਨੂੰ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਥਾਪ ਦਿਤਾ ਗਇਆ। ਜੇ ਇਹ ਸਹੀ ਸੀ, ਤਾਂ ਇਸਨੂੰ ਅਕਾਲ ਤਖਤ ਦੇ ਹੈਡ ਗ੍ਰੰਥੀ ਦੀ ਪੋਸਟ ਤੋਂ ਕਿਉਂ ਹਟਾਇਆ ਗਇਆ? ਅਤੇ ਜੇ ਗਲਤ ਸੀ ਤਾਂ ਇਸਨੂ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਕਿਉਂ ਬਣਾਇਆ ਗਇਆ ? ਇਹ ਹਰ ਸੁਚੇਤ ਸਿੱਖ ਭਲੀ ਭਾਂਤਿ ਜਾਣਦਾ ਹੈ, ਕਿ ਸਾਡੇ ਧਰਮ ਨੂੰ ਕੌਣ ਚਲਾ ਰਿਹਾ ਹੈ? ਇਸ ਨੇ ਅਕਾਲ ਤਖਤ ਦੇ ਰੁਤਬੇ ਨੂੰ ਬਹੁਤ ਵੱਡੀ ਢਾਅ ਲਾਈ ਜਿਸ ਕਰਕੇ ਸਿੱਖਾਂ ਦੇ ਮਨਾਂ ਵਿੱਚ ਇਹ ਸਵਾਲ ਖੜਾ ਹੋ ਗਇਆ ਕਿ, ਕੀ ਅਕਾਲ ਤਖਤ ਤੋਂ ਵੀ ਗਲਤ ਫੈਸਲੇ ਲਾਗੂ ਹੁੰਦੇ ਨੇ ਜਾਂ ਹੋ ਸਕਦੇ ਨੇ? ਇਸਦੇ ਪੰਥ ਵਿਰੋਧੀ ਅਤੇ ਗੈਰ ਸਿਧਾਂਤਕ ਕੰਮਾਂ ਦੀ ਲਿਸਟ ਬਹੁਤ ਲੰਮੀ ਹੈ, ਇਸ ਲਈ ਆਉ, ਮੁੜ ਇਸ ਲੇਖ ਦੇ ਮੂਲ ਵਿਸ਼ੈ ਵਲ ਵਾਪਸ ਆਂਉਦੇ ਹਾਂ।

ਇਹ 'ਸਕਤੱਰੇਤ' ਵਾਲਾ ਕਮਰਾ ਇਸ ਤੋਂ ਪਹਿਲਾਂ ਹੋਂਦ ਵਿੱਚ ਨਹੀਂ ਆਇਆ ਸੀ, ਅਤੇ ਸਾਰੇ ਫੈਸਲੇ ਅਕਾਲ ਤੱਖਤ ਤੇ ਹੀ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਦੀ ਹਜੂਰੀ ਵਿੱਚ ਹੀ ਕੀਤੇ ਜਾਂਦੇ ਸਨ।
ਪ੍ਰੋ. ਦਰਸ਼ਨ ਸਿੰਘ ਹੋਰਾਂ ਨੇ 1987 - 90 ਵਿੱਚ ਅਪਣੇ ਕਾਰਜ ਕਾਲ ਵਿੱਚ ਜੋ ਵੀ ਪੰਥਿਕ ਕਾਰਵਾਈਆਂ ਕੀਤੀਆਂ, ਉਹ ਅਕਾਲ ਤਖਤ 'ਤੇ ਹੀ ਕੀਤੀਆਂ, ਨਾ ਕਿ ਇਸ ਸਕੱਤਰੇਤ ਵਿੱਚ।


ਅੱਜ ਕੁਝ ਅਖੌਤੀ ਜਾਗਰੂਕ ਸਿੱਖ ਇਹ ਤਰਕ ਦੇਂਦੇ ਹਨ ਕਿ "ਪ੍ਰੋਫੇਸਰ ਸਾਹਿਬ ਵੀ ਤੇ ਇਸੇ ਪੁਜਾਰੀਵਾਦੀ ਵਿਵਸਥਾ" ਦਾ ਹੀ ਇਕ ਹਿੱਸਾ ਰਹੇ ਹਨ , ਜੋ ਅੱਜ ਉਨਾਂ ਦੇ ਖਿਲਾਫ ਖੜੇ ਹੋ ਗਏ ਹਨ।"
ਕਹਿਣ ਨੂੰ ਤਾਂ ਇਹ ਵੀਰ ਜਾਗਰੂਕ ਤਬਕੇ ਵਿਚੋ ਹਨ, ਲੇਕਿਨ ਸ਼ਾਇਦ ਇਹ ਇਨਾਂ ਵੀ ਨਹੀਂ ਜਾਂਣਦੇ ਕਿ ਪ੍ਰੋਫੇਸਰ ਦਰਸ਼ਨ ਸਿੰਘ ਹੀ ਅਕਾਲ ਤਖਤ ਦਾ ਇਕ ਇਕੱਲਾ ਇਹੋ ਜਿਹਾ ਸੇਵਾਦਾਰ ਰਿਹਾ, ਜਿਸਨੇ ਅਪਣੇ ਕਾਰਜ ਕਾਲ ਵਿੱਚ ਸ਼੍ਰੋਮਣੀ ਕਮੇਟੀ ਤੋਂ ਇਕ ਨਵਾਂ ਪੈਸਾ ਨਹੀਂ ਲਇਆ। ਉਹ ਅੱਜ ਦੇ ਬੁਰਛਾਗਰਦਾਂ ਵਾਂਗ ਦੋ ਦੋ ਕਰੋੜ ਰੁਪਏ ਦਾ ਪੇਟ੍ਰੋਲ ਖਰਚ ਲੈ ਕੇ ਗੁਰੂ ਘਰ ਦੀ ਗੋਲਕ ਨੂੰ ਡਾਕਾ ਨਹੀਂ ਸਨ ਪਾਂਦੇ। ਉਨਾਂ ਦੇ ਕਾਰਜ ਕਾਲ ਦੇ ਦੌਰਾਨ ਸ਼੍ਰੋਮਣੀ ਕਮੇਟੀ ਦਾ ਸਾਰਾ ਰਿਕਾਰਡ ਫਰੋਲ਼ ਕੇ ਵੇਖ ਲਵੋ, ਤੁਹਾਨੂੰ ਉਨਾਂ ਦੀ ਤਨਖਾਹ ਜਾਂ ਜਾਤੀ ਖਰਚਿਆਂ ਦਾ ਇਕ ਵੀ ਵਾਉਚਰ ਨਹੀਂ ਮਿਲੇਗਾ। ਕੀ ਐਸੀ ਸਖਸ਼ਿਯਤ ਨੂੰ ਅੱਜ ਦੇ ਬੁਰਛਾਗਰਦਾਂ ਨਾਲ ਰਲਾਇਆ ਜਾ ਸਕਦਾ ਹੈ?

ਉਹ ਵੀਰ ਸ਼ਾਇਦ ਇਹ ਨਹੀਂ ਜਾਂਣਦੇ ਕੇ ਉਨਾਂ ਨੇ ਉਸ ਵਕਤ ਦੇ ਚੀਫ ਮਨਿਸਟਰ ਨੂੰ ਪੰਥ ਵਿਰੋਧੀ ਕੰਮਾਂ ਲਈ ਅਕਾਲ ਤਖਤ ਤੇ ਪੇਸ਼ ਕਰਵਾ ਕੇ, ਨਿਰਪੱਖਤਾ ਅਤੇ ਨਿਡਰਤਾ ਦੀ ਇਕ ਮਿਸਾਲ ਕਾਇਮ ਕੀਤੀ ਸੀ। ਅੱਜ ਦੇ ਬੁਰਛਾਗਰਦਾਂ ਵਾਂਗ ਆਪ ਹੁਦਰੇ ਤੌਰ 'ਤੇ ਅਪਣੇ ਆਕਾ ਨੂੰ "ਫਖਰੇ ਕੌਮ ਦਾ ਅਵਾਰਡ" ਨਹੀਂ ਸੀ ਦਿਤਾ। ਕੀ ਸਿੱਖੀ ਵਿੱਚ ਐਸਾ ਕੋਈ ਨਿਯਮ, ਕਾਇਦਾ ਜਾ ਕਾਨੂੰਨ ਹੈ, ਕਿ ਕਿਸੇ ਸਿਆਸੀ ਬੰਦੇ ਨੂੰ ਅਕਾਲ ਤਖਤ ਤੋਂ ਐਸਾ ਅਵਾਰਡ ਦਿਤਾ ਗਇਆ ਹੋਵੇ। ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਆਲਹੂਵਾਲੀਆ, ਜਿਸਨੇ ਅਪਣਾ ਸਾਰਾ ਜੀਵਨ "ਖਾਲਸਾ ਰਾਜ" ਦੀ ਪ੍ਰਾਪਤੀ ਲਈ ਕੁਰਬਾਨ ਕਰ ਦਿਤਾ ਅਤੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਲਹਿਰਾ ਕੇ, ਪੂਰੇ ਭਾਰਤ ਉਪਰ "ਖਾਲਸਾ ਰਾਜ" ਕਾਇਮ ਕੀਤਾ, ਉਨਾਂ ਨੂੰ ਵੀ ਅਕਾਲ ਤਖਥ ਤੋਂ ਇਹੋ ਜਹਿਆ, ਕੋਈ ਅਵਾਰਡ ਨਹੀਂ ਦਿਤਾ ਗਇਆ। ਉਹ ਜਰਨੈਲ ਤਾਂ ਖਾਲਸਾ ਰਾਜ ਲਈ ਜੇ ਦਸ ਪਿੰਡ ਜਿਤਦਾ ਸੀ, ਤਾਂ ਉਨਾਂ ਵਿੱਚੋਂ ਅੱਠ ਪਿੰਡ ਗੁਰੂ ਘਰ ਦੇ ਨਾਮ ਕਰਕੇ, ਦੋ ਪਿੰਡਾਂ ਨਾਲ ਖਾਲਸਾ ਰਾਜ ਦੇ ਟੀਚੇ ਮਿੱਥਦਾ ਸੀ। ਕੀ ਅੱਜ ਦੇ ਸਿੱਖ ਸਿਆਸਤਦਾਨ ਉਸ ਜਰਨੈਲ ਦੇ ਪੈਰਾਂ ਦੀ ਧੂੜ ਦੇ ਕਾਬਿਲ ਵੀ ਹਨ, ਜਿਨਾਂ ਨੂੰ ਅਕਾਲ ਤਖਤ ਤੋਂ ਆਪ ਹੁਦਰੇ ਤੌਰ 'ਤੇ ਸਨਮਾਨਿਤ ਕੀਤਾ ਜਾ ਰਿਹਾ ਹੈ? ਕੌਮ ਸੁੱਤੀ ਹੋਈ ਹੈ, ਇਹ ਗਲਾਂ ਜਿਨੀਆਂ ਮਰਜੀ ਕਰੀ ਜਾਉ, ਕਿਸੇ ਨੂੰ ਕੋਈ ਅਸਰ ਨਹੀਂ ਹੈ। ਬਲਕਿ ਇਹ ਸਾਨੂੰ ਕਈ ਵਾਰ ਇਹ ਕਹਿੰਦੇ ਹਨ ਕਿ, "ਇਨਾਂ ਨੇ ਹੀ ਸਾਰੇ ਪੰਥ ਦਾ ਠੇਕਾ ਲਿਆ ਹੋਇਆ ਹੈ", ਵੀਰੋ ! ਗਹਰੀ ਨੀੰਦਰ ਵਿੱਚੋ ਉਠੋ ! ਅਤੇ ਆਉ ਇਹ ਠੇਕਾ ਅਸੀਂ ਸਾਰੇ ਰਲ ਮਿਲ ਕੇ ਲੈ ਲਈਏ ਅਤੇ ਕੌਮ ਦੀ ਡੁਬਦੀ ਬੇੜੀ ਨੂੰ ਬਚਾ ਲਇਏ, ਇਕ ਦੂਜੇ ਨੂੰ ਨੀਵਾਂ ਦਿਖਾ ਕੇ ਅਸੀਂ ਕੌਮ ਦਾ ਹੀ ਨੁਕਸਾਨ ਕਰ ਰਹੇ ਹਾਂ ।


ਕੁਝ ਵੀਰ ਤਾਂ ਕਈ ਵਾਰ ਮੈਨੂੰ ਕਹਿੰਦੇ ਹਨ ਕਿ ਤੁਸੀਂ ਇਨਾਂ ਹੈਡ ਗ੍ਰੰਥੀਆਂ ਨੂੰ "ਬੁਰਛਾਗਰਦ" ਕਿਉਂ ਕਹਿੰਦੇ ਹੋ ? ਦਾਸ ਉਨਾਂ ਕੋਲੋਂ ਪੁਛਦਾ ਹੈ ਕਿ, ਕੀ ਬੁਰਛਾਗਰਦ ਕਹਿਨਾਂ ਕੋਈ ਗਾਲ੍ਹ ਜਾਂ ਅੱਪਸ਼ਬਦ ਹੈ? ਭਾਈ ਕਾਨ੍ਹ ਸਿੰਘ ਨਾਭਾਂ ਨੇ ਪਹਿਲੀ ਵਾਰ "ਬੁਰਛਾਗਰਦ" ਸ਼ਬਦ ਦੀ ਵਰਤੋਂ ਕੀਤੀ ਸੀ। ਕਿਉਂਕਿ 1902 ਦੀ ਸਿੰਘ ਸਭਾ ਲਹਿਰ ਵੇਲੇ ਵੀ ਇਹੋ ਜਹੇ "ਬੁਰਛਾਗਰਦ" ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਕਾਬਿਜ ਸਨ, ਜਿਨਾਂ ਨੇ ਬਾਅਦ ਵਿਚੱ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸੰਨਮਾਨਿਤ ਕੀਤਾ ਸੀ । ਉਨਾਂ ਨੇ ਅਪਣੇ ਮਹਾਨ ਕੋਸ਼ ਵਿੱਚ ਵੀ ਬੁਰਛਾਗਰਦ ਸ਼ਬਦ ਦੀ ਵਿਆਖਿਆ ਕੀਤੀ ਹੈ, ਜਿਸਦਾ ਮਤਲਬ ਹੈਮਤਿਹੀਨ, ਮੂਰਖ ਜਾਂ ਉੱਜਡ। ਬੁਰਛਾਗਰਦੀ ਮਾਨੇ ਹੈ, ਮੂਰਖਾਂ ਦਾ ਉਠਾਇਆ ਉਪਦ੍ਰਵ (ਰੌਲਾ)।


ਇਸ ਵਿੱਚ ਕੀ ਗਲਤ ਹੈ? ਕੀ ਇਹ ਮਤਿਹੀਣ/ ਉਜੱਡ ਨਹੀਂ ਹਨ, ਜੋ ਕਿਸੇ ਪੰਥ ਦਰਦੀ ਨੂੰ ਪੇਸ਼ ਹੋਣ ਤੋਂ ਪਹਿਲਾਂ ਹੀ, ਉਸ ਦੀ ਗਲ ਸੁਣੇ ਬਗੈਰ ਹੀ ਉਸ ਦੇ ਕੀਰਤਨ ਤੇ ਪਾਬੰਦੀ ਲਾ ਦੇਂਦੇ ਨੇ। ਉਸ ਨੂੰ ਅਕਾਲ ਤਖਤ ਤੇ ਪੇਸ਼ ਹੋਣ ਦਾ ਨੋਟਿਸ ਦੇਂਦੇ ਨੇ, ਤੇ ਬੁਲਾਂਦੇ ਉਸ ਨੂੰ "ਕਾਲ ਕੋਠਰੀ" ਵਿੱਚ ਹਨ? ਜੇ ਉਹ ਪੇਸ਼ ਹੋ ਜਾਵੇ ਤਾਂ ਕਹਿੰਦੇ ਨੇ "ਉਹ ਤਾਂ ਆਇਆ ਹੀ ਨਹੀਂ", ਕੀ ਇਹ ਮਤਿਹੀਨ ਅਤੇ ਉਜੱਡ ਨਹੀਂ ਹਨ?


ਦੁਨੀਆ ਵਿੱਚ ਕੋਈ ਇਹੋ ਜਹੀ ਅਦਾਲਤ ਜਾਂ ਥਾਣਾਂ ਦਸ ਦਿਉ, ਜਿਸ ਦੇ 'ਸੰਮਨ' ਵਿੱਚ ਹੀ ਸੱਜਾ ਸੁਣਾ ਦਿਤੀ ਜਾਂਦੀ ਹੋਵੇ। 'ਮੁਲਜਿਮ' ਨੂੰ ਤਾਂ ਤਕ 'ਮੁਜਰਿਮ' ਨਹੀਂ ਕਹਿਆ ਜਾਂਦਾ, ਜਦੋਂ ਤਕ ਉਸ ਦਾ ਦੋਸ਼ ਸਾਬਿਤ ਨਾ ਹੋ ਜਾਵੇ। ਇਹ "ਮਤਿਹੀਨ", "ਉਜੱਡ" ਜਾਂ "ਬੁਰਛਾਗਰਦ" ਨਹੀਂ ਤਾਂ ਹੋਰ ਕੀ ਹਨ ? ਜੇ ਇਹ ਚੰਗੀ ਸ਼ਬਦਾਵਲੀ ਨਹੀਂ ਤਾਂ ਇਹ ਦਸ ਦਿਉ ਕਿ ਇਨਾਂ ਨੂੰ ਕੀ ਮੈਂ ਹੁਣ "ਸਿੰਘ ਸਾਹਿਬ" ਦਾ ਦਰਜਾ ਦਿਆਂ ਜਾਂ ਪੰਥ ਦੇ ਹਾਕਿਮਾਂ ਦਾ?
ਇਹ ਮਤਿਹੀਨ/ ਉੱਜਡ/ ਬੁਰਛਾਗਰਦ ਦੋ ਤਖਤਾਂ ਤੇ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆ ਉਡਾਂਦੇ ਨੇ, ਘੰਟੀਆਂ ਘੜਿਆਲ ਵਜਾ ਵਜਾ ਕੇ ਸ਼ਸ਼ਤਰਾਂ ਦੀ ਪੂਜਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਨਾਲ ਹੋਰ ਕਿਨੀਆਂ ਕਿਤਾਬਾਂ ਦਾ ਹਨੇਰਾ ਕਰਕੇ, ਸਿੱਖਾਂ ਦੇ ਸ਼ਬਦ ਗੁਰੂ ਦਾ ਅਪਮਾਨ ਕਰਦੇ ਨੇ। ਉਹੀ ਆਪ ਤਨਖਾਹ ਯੋਗ ਮਤਿਹੀਨ, ਇਸ ਕਮਰੇ ਵਿੱਚ ਬੈਠ ਕੇ ਸਿੱਖੀ ਦੇ ਅਹਿਮ ਫੈਸਲੇ ਕਰਦੇ ਅਤੇ ਕੌਮ ਦੇ ਜੱਜ ਬਣਕੇ ਪੰਥ ਦਰਦੀਆ ਨੂੰ ਛੇਕਦੇ ਅਤੇ ਟਾਰਚਰ ਕਰਦੇ ਨੇ। ਸ਼ਿਵ ਲਿੰਗ ਅਤੇ ਗਉਆਂ ਨੂੰ ਪੂਜਨ ਵਾਲਿਆਂ ਨੂੰ, ਮਾਤਾ ਦੇ ਜਗਰਾਤੇ ਕਰਨ ਵਾਲਿਆਂ ਨੂੰ, ਸੌਦਾ ਸਾਧ ਅਤੇ ਆਸ਼ੂਤੋਸ਼ ਵਰਗੇ ਪੰਥ ਦੋਖੀਆਂ ਅਤੇ ਸਿੱਖੀ ਦਾ ਘਾਣ ਕਰਨ ਵਾਲੇ ਬਾਬਿਆਂ ਅਗੇ ਆਤੇ ਦਿਨ ਮੱਥੇ ਰਗੜਣ ਵਾਲੇ ਕੇਸਾਧਾਰੀ ਬ੍ਰਾਹਮਣਾਂ ਨੂੰ ਇਹ "ਫਖਰੇ ਕੌਮ "ਅਤੇ "ਪੰਥ ਰਤਨ" ਦਾ ਅਵਾਰਡ ਵੰਡਦੇ ਨੇ। ਸਿੱਖ ਹੋ ਕੇ ਸੀਤਾਰਾਮ ਰਾਧੇ ਸ਼ਿਆਮ ਦਾ ਕੀਰਤਨ ਕਰਨ ਵਾਲੇ ਸਤਨਾਮ ਸਿੰਘ ਪਿਪਲੀ ਵਾਲੇ ਨੀਲਧਾਰੀ ਦੇ ਜਨਮ ਦਿਨ ਤੇ ਜਾਕੇ ਉਸ ਨੂੰ "ਰਾਜਾ ਜੋਗੀ" ਦੀ ਪਦਵੀ ਦੇਂਦੇ ਹਨ ਅਤੇ ਉਸ ਨੂੰ ਅਵਤਾਰ ਕਹਿ ਕੇ ਖੁਸ਼ਾਮਦ ਕਰਦੇ ਹਨ। ਇਸ ਨੀਲਧਾਰੀ ਦੀ ਜਨਾਨੀ ਨੂੰ "ਰਾਣੀ ਮਾਤਾ" ਦਾ ਖਿਤਾਬ ਦੇਂਦੇ ਨੇ। ਕੀ ਇਹ ਮਤਿਹੀਨ ਜਾਂ ਬੁਰਛਾਗਰਦ ਨਹੀਂ ਹਨ ? ਕੋਈ ਤਾਂ ਮੈਨੂੰ ਜਵਾਬ ਦਿਉ, ਕਿ ਆਖਿਰ ਇਨਾਂ ਨੂੰ ਮੈਂ ਕੀ ਕਹਾਂ?


ਪੂਰਨ ਸਿੰਘ ਤੋਂ ਬਾਅਦ ਬੁਰਛਾਗਰਦਾਂ ਨੇ ਇਸ 'ਕਾਲ ਕੋਠਰੀ' ਨੂੰ ਹੀ ਅਕਾਲ ਤਖਤ ਬਣਾ ਕੇ ਰੱਖ ਦਿੱਤਾ, ਤਾਂਕਿ ਇਸ ਵਿੱਚ ਕੀਤੇ ਗਏ ਕਿਸੇ ਵੀ ਨਾਜਾਇਜ ਫੈਸਲੇ ਦੀ ਭਣਕ ਜਾ ਇਤਲਾਹ ਸੰਗਤ ਨੂੰ ਨਾ ਹੋ ਸਕੇ। ਅਜੋਕੇ ਸਮੈਂ ਅੰਦਰ ਤਾਂ ਇਹ ਕਮਰਾ ਇਨਾਂ ਬੁਰਛਾਗਰਦਾਂ ਦੀ ਐਸ਼ਗਾਹ ਬਣ ਚੁਕਾ ਹੈ। ਇਸ ਕਮਰੇ ਵਿੱਚ ਨਾਂ ਤਾਂ ਸੰਗਤ ਹੀ ਜਾ ਸਕਦੀ ਹੈ ਅਤੇ ਨਾਂ ਹੀ ਇਥੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਹੁੰਦਾ ਹੈ। ਪੰਥ ਦਰਦੀਆਂ ਅਤੇ ਇਨਾਂ ਦੇ ਖਿਲਾਫ ਗਲ ਕਰਣ ਵਾਲਿਆਂ ਨੂੰ ਇਸ ਵਿੱਚ ਬੁਲਾ ਕੇ ਬਹੁਤ ਹੀ ਬੇਇਜੱਤੀ ਨਾਲ ਮਾਨਸਿਕ ਤਾੜਨਾਂ ਦਿੱਤੀ ਜਾਂਦੀ ਹੈ। ਅਕਾਲ ਤਖਤ ਦੇ ਲੇਟਰ ਪੈਡ ਦੀ ਰੱਜ ਕੇ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਦੀ ਮਿਸਾਲ ਉਹ ਖੱਤ ਹੈ ਜਿਸ ਵਿੱਚ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਦਾ ਇਕ ਕੀਰਤਨ ਪ੍ਰੋਗ੍ਰਾਮ ਰੁਕਵਾਉਣ ਲਈ ਇਨਾਂ ਗ੍ਰੰਥੀਆਂ ਨੇ ਉਥੇ ਦੇ ਪੁਲਿਸ ਅਫਸਰ ਨੂੰ "Your Honour" ਕਹਿ ਕੇ ਸੰਬੋਧਿਤ ਕੀਤਾ ਸੀ। ਸੁੱਤੀ ਹੋਈ ਬੇਹੋਸ਼ ਕੌਮ ਲਈ ਇਸ ਤੋਂ ਵੱਧ ਸ਼ਰਮ ਦੀ ਗਲ ਹੋਰ ਕੀ ਹੋ ਸਕਦੀ ਹੈ ਕਿ ਇਕ ਪਾਸੇ ਛੇਵੇਂ ਗੁਰੂ ਸਾਹਿਬ ਦੇ ਸਿਰਜੇ ਅਕਾਲ ਤਖਤ ਦਾ ਰੁਤਬਾ, ਦੂਜੇ ਪਾਸੇ ਇਕ ਮਮੂਲੀ ਜਹੇ ਬੰਦੇ ਨੂੰ "ਯੋਰ ਆਨਰ" ਕਹਿ ਕੇ ਗੁਰੂ ਦੇ ਤਖਤ ਵਲੋਂ ਇਹ ਖੱਤ ਲਿਖਿਆ ਜਾਵੇ, ਉਹ ਵੀ ਗੁਰਬਾਣੀ ਪ੍ਰਚਾਰ ਨੂੰ ਰੋਕਣ ਲਈ।


ਦਾਸ ਨੇ ਤਾਂ ਇਸ ਨਾਜਾਇਜ ਕਮਰੇ ਦਾ ਵਿਰੋਧ ਕਰਦਿਆਂ ਕਈ ਲੇਖ ਲਿਖੇ ਅਤੇ ਜਾਗਰੂਕ ਤਬਕੇ ਨੂੰ ਇਥੋਂ ਤਕ ਹਲੂਣੇ ਦਿੱਤੇ ਕਿ ਇਸ ਕਮਰੇ ਤੇ ਬੁਲਡੋਜਰ ਚਲਾ ਕੇ ਇਸ ਦੀ ਥਾਂ ਤੇ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾ ਦਿੱਤੀ ਜਾਵੇ। ਪਰ ਬੇਹੋਸ਼ ਜਾਗਰੂਕ ਤਬਕਾ, ਜਿਸਨੂੰ ਇਸ ਗੈਰ ਸਿਧਾਂਤਕ ਕਮਰੇ ਦੇ ਖਿਲਾਫ ਇਕ ਮੁਹਿੰਮ ਛੇੜ ਦੇਣੀ ਚਾਹੀਦੀ ਸੀ, ਉਨਾਂ ਵਿਚੋਂ ਹੀ ਕੁਝ ਰੋਟੀਆਂ ਕਾਰਣ ਤਾਲ ਪੂਰਨ ਵਾਲੇ ਅਤੇ ਡਰਪੋਕ ਬੰਦੇ, ਇਸ ਵਿੱਚ ਹਾਜਰੀ ਭਰਣ ਨੂੰ ਹੀ ਅਪਣਾਂ ਨਸੀਬ ਸਮਝ ਰਹੇ ਨੇ। ਇਸ ਕਮਰੇ ਨੂੰ ਸਭਤੋਂ ਵੱਧ ਮਾਨਤਾ, ਜਾਗਰੂਕ ਅਖਵਾਉਣ ਵਾਲੇ ਤਬਕੇ ਨੇ ਹੀ ਦਿੱਤੀ ਹੈ। ਕੌਮ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਨੇ ਇਸ ਕਮਰੇ ਵਿੱਚ ਨਾਂ ਜਾ ਕੇ ਕੌਮ ਨੂੰ ਇਕ ਸੁਨੇਹਾ ਦਿਤਾ ਅਤੇ ਇਸ ਕਮਰੇ ਦੇ ਖਿਲਾਫ ਪਹਿਲੀ ਵਾਰ ਇਕ ਮੁਹਿੰਮ ਖੜੀ ਕਰ ਦਿਤੀ। ਜਿਸ ਕਮਰੇ ਵਿੱਚ ਗੁਰੂ ਦਾ ਪ੍ਰਕਾਸ਼ ਨਹੀਂ, ਜਿਸ ਕਮਰੇ ਵਿੱਚ ਸੰਗਤ ਨਹੀਂ ਜਾ ਸਕਦੀ, ਉਹ ਕੌਮੀ ਫੈਸਲਿਆਂ ਦਾ ਕੇਂਦਰ ਕਿਸ ਤਰ੍ਹਾਂ ਹੋ ਸਕਦਾ ਹੈ? ਕੀ ਕਿਸੇ ਜੱਜ (ਗੁਰੂ ਗ੍ਰੰਥ ਸਾਹਿਬ) ਦੀ ਗੈਰ ਹਾਜਰੀ ਵਿੱਚ ਉਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਪੰਥਿਕ ਫੈਸਲਾ ਹੋ ਸਕਦਾ ਹੈ? ਇਹ ਬੁਰਛਾਗਰਦ ਅੱਜ ਆਪ ਹੀ ਗੁਰੂ, ਹਾਕਿਮ ਅਤੇ ਸੁਪਰੀਮ ਪਾਵਰ ਬਣ ਬੈਠੇ ਨੇ, ਜਦ ਕਿ ਇਹ ਸਾਰੇ ਆਪ ਤਨਖਾਹ ਯੋਗ ਹਨ। ਇਹ ਦੂਸਰਿਆਂ ਨੂੰ ਰਹਿਤ ਮਰਿਯਾਦਾ ਦਾ ਉਲੰਘਨ ਕਰਨ ਦੇ ਦੋਸ਼ ਵਿੱਚ ਪੰਥ ਤੋਂ ਛੇਕ ਦੇਂਦੇ ਨੇ ਤੇ ਆਪ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾ ਰਹੇ ਨੇ। ਇਹ ਗੁਰੂ ਸਾਹਿਬ ਦਾ ਕਥਿਤ ਅਪਮਾਨ ਕਰਨ ਦੇ ਦੋਸ਼ ਵਿੱਚ ਦੂਜੇ ਸਿੱਖਾਂ ਨੂੰ ਪੰਥ ਤੋਂ ਬਾਹਰ ਕਡ੍ਹ ਦੇਂਦੇ ਨੇ ਤੇ ਆਪ ਡੇਰਿਆ , ਬਾਬਿਆਂ ਦੀਆਂ ਬਰਸੀਆਂ ਵਿੱਚ ਜਾਕੇ ਅਪਣੀਆਂ ਅੱਖਾਂ ਸਾਮ੍ਹਣੇ ਸ਼ਬਦ ਗੁਰੂ ਸਾਹਿਬ ਦਾ ਅਪਮਾਨ ਹੂੰਦਿਆਂ ਵੇਖਦੇ ਨੇ। ਇਨਾਂ ਨੂੰ ਪੰਥ ਤੋਂ ਬਾਹਰ ਕੌਣ ਕਰੇਗਾ?




"ਸਕਤਰੇਤ" ਨਾਮ ਦੀ ਕਾਲ ਕੋਠਰੀ ਵਿੱਚ ਪੇਸ਼ ਹੋਣ ਵਾਲਿਆਂ ਨੇ ਅਪਣੇ ਡਰ, ਕਮਜੋਰ ਜਮੀਰ ਅਤੇ ਗੈਰ ਸਿਧਾਂਤਕ ਅਤੇ ਸਵਾਰਥੀ ਟੀਚਿਆਂ ਦੀ ਪ੍ਰਾਪਤੀ ਵਾਲੇ ਗੈਰ ਸਿਧਾਂਤਕ ਕਾਰੇ ਨੂੰ ਜਸਟੀਫਾਈ ਕਰਣ ਲਈ ਇਕ ਨਵਾਂ ਪ੍ਰਚਾਰ ਸ਼ੁਰੂ ਕਰ ਦਿਤਾ ਹੈ ਕਿ ".....ਪ੍ਰੋਫੇਸਰ ਸਾਹਿਬ ਨੇ "ਸਕੱਤਰੇਤ" ਵਿੱਚ ਨਾ ਜਾ ਕੇ ਕੀ ਖਟਿਆ ? ਬਹਿ ਗਏ ਨਾ ਇਕ ਪਾਸੇ ?", " ....ਅਸੀਂ ਤਾਂ ਪਿੰਡਾਂ ਪਿੰਡਾਂ ਵਿੱਚ ਪ੍ਰਚਾਰ ਕਰਨਾ ਹੈ, ਕੀ ਅਸੀਂ ਵੀ ਬਹਿ ਜਾਈਏ ਉਨਾਂ ਵਾਂਗ।"
ਇਨਾਂ ਵਿਦਵਾਨਾਂ ਕੋਲੋਂ ਇਹ ਪੁਛੋ ਕਿ ਜੇ ਤੁਸਾਂ ਪਿੰਡਾਂ ਵਿੱਚ ਹੀ ਪ੍ਰਚਾਰ ਕਰਨਾਂ ਸੀ ਤਾਂ ਬਾਹਵਾਂ ਚੁਕ ਚੁਕ ਕੇ ਬਾਅਦਲ ਦੀ ਜਨਾਨੀ ਨੂੰ "ਦੁੱਕੀ ਤੀਵੀਂ" ਕਹਿਣ ਦੀ ਕੀ ਲੋੜ ਸੀ? ਉਸ ਵੇਲੇ ਤੁਹਾਨੂੰ ਇਹ ਹੋਸ਼ ਕਿਉਂ ਨਹੀਂ ਆਇਆ, ਕਿ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਪ੍ਰਚਾਰ ਕਰਨਾਂ ਹੈ ? ਜੇ ਤੁਸਾਂ ਪੰਜਾਬ ਵਿੱਚ ਰਹਿ ਕੇ ਪਿੰਡਾਂ ਵਿੱਚ ਹੀ ਪ੍ਰਾਚਰ ਕਰਨਾਂ ਸੀ ਤੇ ਬਾਦਲ ਨੂੰ ਇਸ "ਧਰਤੀ ਤੇ ਭਾਰ" ਕਹਿ ਕੇ ਭੋਲੇ ਭਾਲੇ ਸਿੱਖਾਂ ਨੂੰ ਮੂਰਖ ਬਣਾਂ ਕੇ "ਹੀਰੋ" ਬਨਣ ਦੀ ਕੀ ਲੋੜ ਸੀ? ਉਸ ਵੇਲੇ ਤੁਹਾਨੂੰ ਇਹ ਯਾਦ ਨਹੀਂ ਸੀ ਕਿ ਅਸੀਂ ਪਿੰਡਾਂ ਵਿੱਚ ਪ੍ਰਚਾਰ ਜੋਗੇ ਹੀ ਹਾਂ, ਇਸ ਤੋਂ ਵੱਧ ਸਾਡੀ ਕੋਈ ਕਾਬਲੀਅਤ ਹੈ ਹੀ ਨਹੀਂ ਸੀ? ਇਨਾਂ ਲੋਕਾਂ ਨੂੰ ਸਿਧਾਂਤ ਨਾਮ ਦੀ ਕਿਸੇ ਚੀਜ ਦਾ ਪਤਾ ਹੀ ਨਹੀਂ। ਮਰੀ ਅਣਖ ਵਾਲੇ ਇਨਾਂ ਲੋਕਾਂ ਨੂੰ ਇਹ ਵੀ ਇਹਸਾਸ ਨਹੀਂ ਕਿ ਸਿੱਖ ਅਪਣੀ ਪੱਤ ਅਤੇ ਅਣਖ ਲਈ ਹੀ ਜੀਵਿਆ ਹੈ ਅਤੇ ਅਪਣੀ ਅਣਖ ਲਈ ਹੀ ਮਰਿਆ ਹੈ।

ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥

ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਇਹ ਲੋਕ ਸ਼ਾਇਦ ਗੁਰਬਾਣੀ ਦੇ ਇਸ ਸ਼ਲੋਕ ਨੂੰ ਵੀ ਭੁਲ ਚੁਕੇ ਹਨ। ਇਹ ਕਹਿੰਦੇ ਨੇ ਕੇ "ਖਟਿਆ" ਕੀ ਹੈ ? ਇਹ ਅਪਣੀ ਜਮੀਰ ਅਤੇ ਅਣਖ ਨੂੰ ਵੇਚ ਕੇ "ਖਟਿਆ" ਕਰਨ ਦੀਆਂ ਗਲਾਂ ਕਰਦੇ ਨੇ। ਨਫੇ ਅਤੇ ਨੁਕਸਾਨ ਦਾ ਖਾਤਾ ਖੋਲ ਕੇ ਨਵੇਂ ਨਵੇਂ ਸਿਧਾਂਤਾਂ ਅਤੇ ਨੀਤੀਆਂ ਦੀ ਸਿਰਜਨਾਂ ਕਰਦੇ ਨੇ।

ਇਕ ਅਖੌਤੀ ਵਿਦਵਾਨ ਨੇ ਅਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਤਾਂ ਕੌਮ ਦੀ ਸਤਕਾਰਤ ਸ਼ਖਸ਼ਿਯਤ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਇਥੋਂ ਤਕ ਲਿਖ ਦਿਤਾ ਕਿ "...ਅਕਾਲ ਤਖਤ ਤੇ ਜਾਕੇ ਤੁਸੀਂ ਕਿਸ ਦੇ ਅਗੇ ਅਰਦਾਸ ਕਿਤੀ ? ਕੀ ਛੇਵੇ ਪਾਤਸ਼ਾਹ ਨੇ ਤੁਹਾਡੀ ਅਰਦਾਸ ਸੁਣੀ ?... ਜੇ ਸੁਣੀ ਤਾਂ ਇਨਾਂ ਪੁਜਾਰੀਆਂ ਨੂੰ ਇਹ ਮਤਿ ਕਿੳ ਨਹੀਂ ਦਿੱਤੀ ਕੇ ਉਹ ਅਕਾਲ ਤਖਤ ਤੇ ਆ ਕੇ ਤੁਹਾਡਾ ਸਪਸ਼ਟੀਕਰਣ ਲੈ ਲੈਦੇ....." । ".....ਜੇ ਇਹ ਪੁਜਾਰੀ ਉੱਥੇ ਆ ਜਾਂਦੇ ਤਾਂ ਕੀ ਤੁਸੀਂ ਸਪਸ਼ਟੀਕਰਣ ਉਨਾਂ ਨੂੰ ਦੇਣਾਂ ਸੀ ਜਾਂ ਛੇਵੇ ਪਾਤਸ਼ਾਹ ਨੂੰ ?......""....ਕੀ ਇਟਾਂ ਅਤੇ ਗਾਰੇ ਦੀ ਇਮਾਰਤ ਨੂੰ ਅਪਣਾਂ ਸਪਸਟੀਕਰਣ ਦੇਣ ਗਏ ਸਾਉ ?....." ਆਦਿਕ


ਜਾਗਰੂਕ ਅਖਵਾਉਣ ਵਾਲੇ ਇਹੋ ਜਹੇ ਲੋਕਾਂ ਦੀ ਮਾਨਸਿਕਤਾ ਤੇ ਤਰਸ ਆਂਉਦਾ ਹੈ, ਜਿਨਾਂ ਨੇ ਅਪਣੀ ਦੰਭੀ ਵਿਦਵਤਾ ਦੇ ਕਾਰਣ ਕੌਮ ਨੂੰ ਇਨੀ ਵੱਡੀ ਢਾਅ ਲਾਈ ਹੈ, ਜਿਨੀ ਕਿ ਸ਼ਾਇਦ ਹੀ ਕਿਸੇ ਪੰਥ ਵਿਰੋਧੀ ਤਾਕਤ ਨੇ ਲਾਈ ਹੋਵੇ। ਕੌਮ ਦੀ ਮੌਜੂਦਾ ਹਾਲਤ ਦੇ ਸਭ ਤੋਂ ਵਡੇ ਗੁਨਹਿਗਾਰ ਇਹ ਅਖੌਤੀ ਵਿਦਵਾਨ ਹੀ ਹਨ। ਇਹ ਲੋਕ ਇਨੇ ਵੱਡੇ ਵਿਦਵਾਨ ਹਨ ਕਿ ਇਨਾਂ ਨੂੰ ਅਪਣੇ ਕੀਤੇ ਗੈਰ ਸਿਧਾਤਕ ਕਮਾਂ 'ਤੇ ਪਰਦੇ ਪਾਉਣ ਵੇਲੇ ਅਕਾਲ ਤਖਤ, "ਇਟਾਂ ਅਤੇ ਗਾਰੇ ਦੀ ਬਣੀ ਇਮਾਰਤ", "ਮੱੜ੍ਹੀ ਅਤੇ ਮਕਬਰੇ" ਤੋਂ ਵੱਧ ਕੁਝ ਵੀ ਨਹੀਂ ਲਗਦਾ। ਇਹ ਸਿੱਖ ਦੀ ਅਰਦਾਸ ਨੂੰ ਇਕ ਪਾਖੰਡ ਅਤੇ ਕਰਮਕਾਂਡ ਸਮਝਦੇ ਹਨ। ਇਨਾਂ ਦੇ ਹਿਸਾਬ ਨਾਲ ਸਿੱਖ ਜੋ ਅਰਦਾਸ ਕਰਦਾ ਹੈ, ਉਹ ਉਸਦੇ ਗੁਰੁ ਜਾਂ ਅਕਾਲਪੁਰਖ ਤਕ ਨਹੀਂ ਪੁਜਦੀ। ਕੀ ਇਹ ਅਰਦਾਸ ਨਹੀਂ ਕਰਦੇ? ਕੀ ਇਹ ਅਕਾਲ ਤਖਤ ਦੀ ਮਹਾਨਤਾ ਨੂੰ ਨਹੀਂ ਸਵੀਕਾਰਦੇ? ਕੀ ਇਹ "ਝੰਡੇ ਬੂੰਗੇ ਜੁਗੋ ਜੁਗ ਅਟੱਲ" ਦੇ ਕਾਂਸੇਪਟ ਨੂੰ ਵੀ ਨਹੀਂ ਮਣਦੇ।


ਇਨਾਂ ਨੂੰ ਕੌਣ ਸਮਝਾਵੇ ਕੇ ਪ੍ਰੋਫੇਸਰ ਸਾਹਿਬ ਅਕਾਲ ਤਖਤ ਦੇ ਸਤਕਾਰ ਵਜੋਂ ਇਕ ਨਿਮਾਣੇ ਸਿੱਖ ਵਾਂਗ ਉਥੇ ਗਏ ਸਨ। ਜੇ ਬੁਰਛਾਗਰਦ ਸੰਗਤ ਵਿੱਚ, ਗੁਰੂ ਸਾਹਿਬ ਦੀ ਹਜੂਰੀ ਵਿੱਚ ਉਨਾਂ ਕੋਲੋਂ ਸਪਸਟੀਕਰਣ ਲੈਂਦੇ ਤਾਂ ਬੁਰਛਾਗਰਦਾਂ ਦੇ ਗੈਰ ਸਿਧਾਂਤਕ ਤਰੀਕਿਆਂ ਅਤੇ ਬ੍ਰਾਹਮਣੀ ਵਿਵਸਥਾ ਦੀਆਂ ਸਾਰੀ ਸੰਗਤ ਅਤੇ ਕੌਮ ਦੇ ਸਾਮ੍ਹਣੇ ਧੱਜੀਆ ਉਡ ਜਾਣੀਆਂ ਸਨ। ਪ੍ਰੋਫੇਸਰ ਸਾਹਿਬ ਇਨਾਂ ਵਾਂਗ ਚੁਪ ਚਾਪ ਉਨਾਂ ਬੁਰਛਾਗਰਦਾਂ ਨੂੰ "ਸਿੰਘ ਸਾਹਿਬਾਨ" ਕਹਿ ਕੇ ਉਨਾਂ ਦੇ ਪੈਰਾਂ ਤੇ ਡਿਗ ਕੇ ਅਪਣੇ ਜਮੀਰ ਨੂੰ ਮਾਰਨ ਨਹੀਂ ਸਨ ਗਏ ।
ਪ੍ਰੋਫੇਸਰ ਸਾਹਿਬ ਦੀ ਇਸ ਨੀਤੀ ਨੂੰ "ਬੁਰਛਾਗਰਦ" ਬਹੁਤ ਚੰਗੀ ਤਰ੍ਹਾਂ ਸਨਝਦੇ ਸਨ, ਕਿ ਸਾਡੇ ਕੋਲ ਉਨਾਂ ਦੇ ਸਵਾਲਾਂ ਦਾ ਇਕ ਵੀ ਜਵਾਬ ਨਹੀਂ ਦੇਣ ਹੋਣਾ, ਇਸੇ ਲਈ ਉਹ ਚਾਲਾਕ ਪੁਜਾਰੀ ਜੂੰਡਲੀ ਪ੍ਰੋਫੇਸਰ ਸਾਹਿਬ ਦੇ ਸਾਮ੍ਹਣੇ ਸੰਗਤ ਵਿੱਚ ਨਹੀਂ ਆਈ। ਪ੍ਰੋਫੇਸਰ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਉਸੇ ਥਾਂ ਤੇ ਆ ਕੇ ਇਕ ਖਲੀਫਾ ਪੁਜਾਰੀ ਨੇ ਅਪਣਾਂ ਫਤਵਾ ਪੜ੍ਹ ਕੇ ਸੁਣਾਇਆ। ਅਕਾਲ ਤਖਤ ਦਾ ਹੈਡ ਗ੍ਰੰਥੀ ਹੋਕੇ ਇਹ ਕੁਫਰ ਤੋਲਿਆ ਕਿ "ਪ੍ਰੋਫੇਸਰ ਤਾਂ ਆਇਆ ਹੀ ਨਹੀਂ"।

ਪ੍ਰੋਫੇਸਰ ਸਾਹਿਬ ਨੇ ਜੋ ਸਪਸਟੀਕਰਣ ਦੀ ਫਾਇਲ ਬਣਾਈ ਸੀ ਉਸ ਨੂੰ ਕਈ ਦਿਨ ਪਹਿਲਾਂ ਕੌਮ ਦੇ ਅਗੇ ਜਨਤਕ ਕਰ ਦਿਤਾ ਸੀ। ਇਨਾਂ ਵਾਂਗ ਉਸ "ਸਕਤਰੇਤ" ਵਿੱਚ ਬੁਰਛਾਗਰਦਾਂ ਦਾ "ਡਿਕਟੇਟ" ਕੀਤਾ ਹੋਇਆ ਮਾਫੀਨਾਮਾ ਭੂੰਜੇ ਬੈਠ ਕੇ ਨਹੀਂ ਸੀ ਲਿਖਿਆ, ਜਿਸ ਬਾਰੇ ਕੌਮ ਨੂੰ ਅੱਜ ਤਕ ਨਹੀਂ ਦਸਿਆ ਗਇਆ ਅਤੇ ਗੁੰਮਰਾਹ ਕੀਤਾ ਗਇਆ। ਬਾਹਰ ਆ ਕੇ ਝੂਠ ਬੋਲਿਆ ਕਿ ਸਾਡਾ ਸਕਤੱਰੇਤ ਵਿੱਚ ਬਹੁਤ ਸਤਕਾਰ ਕੀਤਾ ਗਇਆ। ਬੁਰਛਾਗਰਦ ਇੰਨੇ ਵੀ ਮੂਰਖ ਨਹੀਂ ਸਨ। ਉਨਾਂ ਨੇ ਦੂਜੇ ਦਿਨ ਹੀ ਇਨਾਂ ਦੀਆਂ ਸਕਤੱਰੇਤ ਵਿੱਚ ਖਿਚੀਆਂ ਤਸਵੀਰਾਂ ਪਬਲਿਸ਼ ਕਰ ਦਿਤੀਆਂ, ਜਿਸ ਵਿੱਚ ਇਹ ਸਕੂਲ ਦੇ ਬਚਿਆਂ ਵਾਂਗ ਖੜੇ ਹੋਕੇ ਅਪਣੀ ਕਲਾਸ ਲਵਾ ਰਹੇ ਹਨ।

ਰੋਟੀਆਂ ਕਾਰਣ ਤਾਲ ਪੂਰਨ ਵਾਲੇ ਪ੍ਰਚਾਰਕਾਂ ਤੋਂ ਜਰੂਰਤ ਤੋਂ ਵੱਧ ਉਮੀਦਾਂ ਕਰਨਾ, ਸਾਡੀ ਹੀ ਗਲਤੀ ਸੀ। ਇਹ ਪੇਸ਼ੇਵਰ ਪ੍ਰਚਾਰਕ ਕੋਈ ਕ੍ਰਾਂਤੀ ਨਹੀਂ ਲਿਆਇਆ ਕਰਦੇ। ਹਾਰੇ ਹੋਏ ਯੋਧੇ ਹੁਣ "ਲਹਿਰਾਂ" ਬਨਾਉਣ ਦੀਆ ਗੱਲਾਂ ਕਰਦੇ ਫਿਰਦੇ ਨੇ। 20 ਸਾਲਾਂ ਤੋਂ ਪੁਜਾਰੀਵਾਦ ਦੇ ਖਿਲਾਫ ਬਣੀ ਲਹਿਰ ਨੂੰ "ਸਕੱਤਰੇਤ" ਵਿਚ ਜਾ ਕੇ ਇਕ ਦਿਨ ਵਿੱਚ ਨੇਸਤੇ ਨਾਬੂਦ ਕਰ ਦੇਣ ਵਾਲੇ, ਹੁਣ ਕਿਸ "ਲਹਿਰ" ਦੀ ਗਲ ਕਰਦੇ ਫਿਰ ਰਹੇ ਨੇ? ਬਹੁਤ ਵਲੂੰਧਰ ਲਿਆ ਤੁਸਾਂ ਸਾਡਾ ਦਿਲ, ਹੁਣ ਤੁਹਾਡੇ ਝਾਂਸੇ ਵਿੱਚ ਅਸੀਂ ਆਉਣ ਵਾਲੇ ਨਹੀਂ। ਹੁਣ ਤਾਂ ਇੰਜ ਲਗਦਾ ਹੈ ਕਿ ਇਹ ਵੀ ਉਨਾਂ ਬੁਰਛਾਗਰਦਾਂ ਦਾ ਹੀ ਇਕ ਅੰਗ ਬਣ ਚੁਕੇ ਹਨ ।

ਇਨਾਂ ਅਖੋਤੀ ਵਿਦਵਾਨਾਂ ਦੀ ਸੋਚ ਨੂੰ ਵੇਖ ਕੇ ਮੈਨੂੰ ਨਾਭਾ ਰਾਜ ਦੇ ਮਹਾਰਾਜਾ ਹੀਰਾ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਦੇ ਇਤਿਹਾਸ ਦੀ ਯਾਦ ਆ ਜਾਂਦੀ ਹੈ, ਜਿਨਾਂ ਨੇ ਅੰਗ੍ਰੇਜਾਂ ਦੀ ਈਨ ਮਨਣ ਦੀ ਬਜਾਇ ਅਪਣਾ ਰਾਜ ਪਾਠ ਸਭ ਕੁਝ ਬਲਿਦਾਨ ਕਰ ਦਿਤਾ ਲੇਕਿਨ, ਗੁਰਮਤਿ ਅਤੇ ਸਿਧਾਂਤਾਂ ਦਾ ਪੱਲਾ ਕਦੀ ਵੀ ਨਹੀਂ ਛਡਿਆ। ਆਉ ਇਤਿਹਾਸ ਦੇ ਇਸ ਵ੍ਰਤਾਂਤ ਨਾਲ ਇਨਾਂ ਸਿੱਖਾਂ ਦੀ ਸੋਚ ਦੀ ਤੁਲਨਾਂ ਕਰਦੇ ਹਾਂ।



ਮਹਾਰਾਜਾ ਹੀਰਾ ਸਿੰਘ 1871 ਨੂੰ ਨਾਭੇ ਦੀ ਗੱਦੀ ਤੇ ਬੈਠੇ। ਅਪਣੇ ਰਾਜ ਦੇ ਲੋਕਾਂ ਨੂੰ ਇਨਾਂ ਨੇ ਬਹੁਤ ਹੀ ਸੁੱਖ ਸ਼ਾਂਤੀ ਭਰਿਆ ਸ਼ਾਸ਼ਨ ਦਿੱਤਾ। ਅੰਗਰੇਜ਼ ਵਿਦਵਾਨ ਮੈਕਾਲਫ ਨੇ 'ਦਿ ਸਿੱਖ ਰਿਲੀਜ਼ਨ' ਕਿਤਾਬ ਲਿਖੀ, ਜਿਸ ਵਿੱਚ ਮਹਾਰਾਜਾ ਹੀਰਾ ਸਿੰਘ ਨੇ ਉਸ ਦੀ ਬਹੁਤ ਮਾਲੀ ਮਦਦ ਕੀਤੀ। ਮਹਾਰਾਜਾ ਹੀਰਾ ਸਿੰਘ ਇੱਕ ਇਨਸਾਫ ਪਸੰਦ ਅਤੇ ਵਿਦਵਾਨਾਂ ਦੀ ਕਦਰ ਕਰਨ ਵਾਲੇ ਰਾਜਾ ਸਨ। ਗੁਰੂ ਨੂੰ ਮੰਨਣ ਵਾਲੇ ਮਹਾਨ ਸਿੱਖ ਸਨ। ਲੋਕੀਂ ਕਿਸੇ ਵੇਲੇ ਵੀ ਅਪਣੀ ਫਰਿਯਾਦ ਲੈ ਕੇ ਇਨਾਂ ਕੋਲ ਪਹੁੰਚ ਜਾਂਦੇ ਸਨ, ਅਤੇ ਇਹ ਬਹੁਤ ਹੀ ਕੁਸ਼ਲ ਢੰਗ ਨਾਲ ਉਨਾਂ ਦੀ ਮਦਦ ਕਰਦੇ ਸਨ। ਟਿੱਕਾ ਰਿਪੁਦਮਨ ਸਿੰਘ ਦਾ ਜਨਮ ਹੀਰਾ ਸਿੰਘ ਦੇ ਘਰ ਹੋਇਆ। ਸਨ 1911 ਵਿੱਚ ਮਹਾਰਾਜਾ ਹੀਰਾ ਸਿੰਘ ਦਾ ਦਿਹਾਂਤ ਨਾਭਾ ਵਿਖੇ ਹੋ ਗਿਆ। 1922 ਵਿੱਚ ਰਾਜਾ ਰਿਪੁਦਮਨ ਸਿੰਘ ਮਹਾਰਾਜਾ ਬਣੇ। ਮਹਾਰਾਜਾ ਰਿਪੁਦਮਨ ਸਿੰਘ ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸਿੱਖ ਪੰਥ ਦੇ ਮਹਾਨ ਗ੍ਰੰਥ "ਮਹਾਨ ਕੋਸ਼" ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਦਾ ਵਿਸ਼ੇਸ਼ ਪ੍ਰਭਾਵ ਸੀ। ਇਹ ਪੱਕੇ ਗੁਰਸਿੱਖ ਸਨ।

ਉਸ ਵੇਲੇ ਇਹ ਨਿਯਮ ਸੀ ਕਿ ਜਦੋਂ ਵੀ ਕੋਈ ਰਾਜਾ ਗੱਦੀ ਤੇ ਬੈਠਦਾ ਤਾਂ ਅੰਗਰੇਜ ਗਵਰਨਰ ਉਸ ਨੂੰ ਇਕ ਸਰਟੀਫਿਕੇਟ ਦੇ ਕੇ ਗੱਦੀ ਤੇ ਬਿਠਾਂਉਦਾ ਸੀ। ਇਹਨਾਂ ਨੇ ਆਪਣੀ ਤਾਜਪੋਸ਼ੀ ਅੰਗਰੇਜ਼ਾਂ ਦੀ ਧੌਂਸ ਨਾ ਝਲਦੇ ਹੋਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਤੋਂ ਕਰਵਾਈ ।

ਇਹ ਗਲ ਅੰਗ੍ਰੇਜਾਂ ਨੂੰ ਨਾਗਵਾਰ ਗੁਜਰੀ। ਜਦੋਂ ਅੰਗਰੇਜ਼ ਸਰਕਾਰ ਨੇ ਮਹਾਰਾਜਾ ਜੀ ਨੂੰ ਸੱਦ ਕੇ ਜਵਾਬ ਤਲਬੀ ਕੀਤੀ ਕਿ ਤੁਸੀਂ ਆਪਣੀ ਤਾਜ ਪੋਸ਼ੀ ਅੰਗਰੇਜ਼ ਗਵਰਨਰ ਦੇ ਸਾਹਮਣੇ ਕਿਉਂ ਨਹੀਂ ਕੀਤੀ, ਤਾਂ ਮਹਾਰਾਜਾ ਰਿਪੁਦਮਨ ਸਿੰਘ ਨੇ ਕਿਹਾ ਕਿ ਅੰਗਰੇਜ਼ਾਂ ਦਾ ਮੇਰੀ ਤਾਜਪੋਸ਼ੀ ਨਾਲ ਕੀ ਸਬੰਧ? ਰਾਜ ਭਾਗ ਸਾਨੂੰ ਸਾਡੇ ਗੁਰੂਆਂ ਦੀ ਬਖਸਿਸ ਹੈ। ਮਹਾਰਾਜਾ ਦੇ ਇਹ ਬਾਗੀ ਤੇਵਰ ਅੰਗਰੇਜ਼ਾਂ ਦੇ ਕਿਵੇਂ ਗਲੋਂ ਹੇਠਾਂ ਉਤਰ ਸਕਦੇ ਸਨ। ਮਹਾਰਾਜਾ ਰਿਪੁਦਮਨ ਸਿੰਘ ਅੰਗਰੇਜ਼ਾਂ ਨੂੰ ਦਿਲੋਂ ਪਸੰਦ ਨਹੀਂ ਸਨ ਕਰਦੇ। ਉਹ ਇਹ ਬਿਲਕੁਲ ਬਰਦਾਸਤ ਨਹੀਂ ਸਨ ਕਰਦੇ ਕਿ ਅੰਗਰੇਜ਼ ਸਰਕਾਰ ਰਾਜ ਭਾਗ ਵਿੱਚ ਦਖਲ ਅੰਦਾਜ਼ੀ ਕਰੇ। ਉਹ ਅੰਗਰੇਜ਼ ਅਫਸਰਾਂ ਜਾਂ ਸਰਕਾਰ ਨੂੰ ਸਲਾਮ ਵੀ ਨਹੀਂ ਸਨ ਕਰਦੇ, ਜਿਸ ਤਰ੍ਹਾਂ ਉਸ ਵੇਲੇ ਆਮ ਹੀ ਪਰੰਪਰਾ ਸੀ।

ਸਿੱਖ ਅਨੰਦ ਮੈਰਿਜ ਐਕਟ ਇਹਨਾਂ ਦੀ ਬਦੌਲਤ ਹੀ ਲਾਗੂ ਹੋ ਸਕਿਆ। ਅੰਗਰੇਜ਼ਾਂ ਦੇ ਵਿਰੋਧੀ ਹੋਣ ਕਾਰਨ ਅੰਗਰੇਜ਼ਾਂ ਨੇ ਇਹਨਾਂ ਨੂੰ ਵਤਨ ਬਦਰ ਕਰ ਦਿੱਤਾ। 1923 ਨੂੰ ਰਾਜ ਭਾਗ ਤੋਂ ਵੱਖ ਕਰਕੇ 3 ਲੱਖ ਸਲਾਨਾ ਪੈਨਸ਼ਨ ਮੁਕਰਰ ਕਰਕੇ ਦੇਹਰਾਦੂਨ ਭੇਜ ਦਿੱਤਾ। ਇਸ ਤਰ੍ਹਾਂ ਨਾਭਾ ਰਿਆਸਤ ਤੇ ਅੰਗਰੇਜ਼ਾਂ ਦਾ ਰਾਜ ਹੋ ਗਇਆ। ਕਹਿੰਦੇ ਹਨ ਕਿ ਜਦੋਂ ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ ਗ੍ਰਿਫਤਾਰ ਕਰਨ ਲਈ ਆਏ ਸਨ, ਤਾਂ ਰੋਹਟੀ ਪੁਲ ਤੋਂ ਲੈਕੇ ਹੀਰਾ ਮਹਿਲ ਤੱਕ ਬੜੀ ਭਾਰੀ ਤਦਾਦ ਵਿੱਚ ਪੁਲਸ ਫੋਰਸਾਂ ਤੈਨਾਤ ਸਨ, ਜਿਵੇਂ ਕਿ ਕਿਸੇ ਡਾਕੂ ਜਾਂ ਅਪਰਾਧੀ ਨੂੰ ਫੜਨਾ ਹੋਵੇ।
ਰਿਪੁਦਮਨ ਸਿੰਘ ਉਹ ਗੁਰਮਤਿ ਦੇ ਧਾਰਣੀ ਮਹਾਰਾਜੇ ਸਨ ਜੋ ਅੰਗਰੇਜ਼ਾਂ ਦੇ ਖਿਲਾਫ ਲਗਾਏ ਅਕਾਲੀ ਮੋਰਚਿਆਂ ਦਾ ਸਮਰੱਥਨ ਕਾਲੀ ਦਸਤਾਰ ਸਜਾ ਕੇ ਕਰਦੇ ਸਨ। 1927 ਨੂੰ ਮਹਾਰਾਜਾ ਜੀ ਨੇ ਸ਼੍ਰੀ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤ ਛਕ ਲਿਆ ਤੇ ਆਪਣਾ ਨਾਂ ਸ. ਗੁਰਚਰਨ ਸਿੰਘ ਰੱਖ ਲਿਆ। ਅੰਗਰੇਜ਼ਾਂ ਨੇ ਜਿਹਨਾਂ ਸ਼ਰਤਾਂ ਤੇ ਮਹਾਰਾਜ ਨੂੰ ਰਾਜ ਭਾਗ ਤੋਂ ਪਰੇ ਕੀਤਾ ਸੀ, ਉਸ ਮੁਤਾਬਿਕ ਮਹਾਰਾਜਾ ਪੂਰੇ ਨਹੀਂ ਉਤਰਨ ਦਾ ਬਹਾਨਾ ਲਗਾ ਕੇ, ਉਹਨਾਂ ਦੀ ਪੈਨਸ਼ਨ 3 ਲੱਖ ਤੋਂ ਘਟਾ ਕੇ ਇੱਕ ਲੱਖ ਵੀਹ ਹਜ਼ਾਰ ਕਰ ਦਿੱਤੀ ਅਤੇ ਉਸਦੀ ਮਹਾਰਾਜਾ ਦੀ ਪਦਵੀ ਜ਼ਬਤ ਕਰਕੇ ਉਹਨਾਂ ਨੂੰ ਮਦਰਾਸ ਦੇ ਇਲਾਕੇ ”ਕੌਡ ਦਨਾਲ” ਭੇਜ ਦਿੱਤਾ। 1928 ਨੂੰ ਦੇਹਰਾਦੂਨ ਵਿਖੇ ਟਿੱਕਾ ਪ੍ਰਤਾਪ ਸਿੰਘ ਨੂੰ ਇੱਕ ਪੱਤਰ ਦਿੱਤਾ, ਜਿਸ ਵਿੱਚ ਲਿਖਿਆ ਸੀ ਤੁਹਾਨੂੰ ਨਾਭੇ ਦਾ ਰਾਜਾ ਮੰਨ ਲਿਆ ਹੈ। ਦੇਸ ਦੀ ਅਜ਼ਾਦੀ 1947 ਤੱਕ ਹੋਰ ਰਿਆਸਤਾਂ ਦੀ ਤਰ੍ਹਾਂ ਨਾਭਾ ਦੀ ਇੱਕ ਰਾਜਾਸ਼ਾਹੀ ਰਿਆਸਤ ਰਹੀ ਹੈ, ਜਿਸ ਦੇ ਆਖਰੀ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਰਹੇ ਹਨ ।


ਮਹਾਰਾਜਾ ਨੇ ਅਪਣੇ ਰਾਜ ਭਾਗ ਦੀ ਪਰਵਾਹ ਨਹੀਂ ਕੀਤੀ, ਲੇਕਿਨ ਉਨਾਂ ਅੰਗ੍ਰੇਜਾਂ ਦੀ ਝੂਠੀ ਈਨ ਨਾ ਮੰਨਦੇ ਹੋਏ ਨਾਭੇ ਤੋਂ ਕਿਨਾਰਾ ਕਰ ਲਿਆ। ਉਸ ਵੇਲੇ ਵੀ ਅਜੋਕੀ ਮਾਨਸਿਕਤਾ ਵਾਲੇ ਕਈ ਲੋਗ ਮੌਜੂਦ ਸਨ। ਕਿਸੇ ਨੇ ਮਹਾਰਾਜਾ ਨੂੰ ਮੂਰਖ ਕਹਿਆ, ਕਿਸੇ ਨੇ ਮਹਾਰਾਜੇ ਨੂੰ ਅਹੰਕਾਰੀ ਕਹਿਆ ਅਤੇ ਕਿਸੇ ਨੇ ਇਨਾਂ ਵਾਂਗ ਹੀ ਕਹਿਆ ਕਿ "ਕੀ ਖਟਿਆ" ਮਹਾਰਾਜੇ ਨੇ? ਜੇ ਅੰਗ੍ਰੇਜਾਂ ਦੀ ਖੁਸ਼ਾਮਦ ਕਰਦਾ ਤਾਂ ਅੱਜ ਰਾਜ ਭਾਗ ਨਾਂ ਗਵਾਂਦਾ, ਜਿਵੇਂ ਅੱਜ ਨਫੇ ਅਤੇ ਨੁਕਸਾਨ ਦੀ ਗਲ ਕਰਨ ਵਾਲੇ ਵਾਲੇ ਜਮੀਰ ਅਤੇ ਅਣਖ ਤੋਂ ਵਿਹੂਣੇ ਸਿੱਖ ਕਹਿੰਦੇ ਫਿਰਦੇ ਨੇ "ਜੇ ਸਕਤੱਰੇਤ ਦੀਆਂ ਚਾਰ ਪਉੜ੍ਹੀਆਂ ਚੱੜ੍ਹ ਜਾਂਦੇ, ਤਾਂ ਕੀ ਘੱਟ ਜਾਂਣਾਂ ਸੀ", ਅੱਜ ਕੀਰਤਨ ਵੀ ਕਰਦੇ ਰਹਿੰਦੇ ਅਤੇ ਪ੍ਰਚਾਰ ਵੀ ਕਰਦੇ ਰਹਿੰਦੇ।


ਨਫੇ ਅਤੇ ਨੁਕਸਾਨ ਦਾ ਵਹੀਖਾਤਾ ਲੈ ਕੇ ਅਪਣੀ ਜਮੀਰ ਅਤੇ ਅਣਖ ਦਾ ਸੌਦਾ ਕਰਣ ਵਾਲੇ ਇਹ ਬਾਣੀਏ ਕੀ ਸਮਝਣਗੇ ਕਿ ਸਿੱਖ ਦੀ ਅਣਖ ਅਤੇ ਜਮੀਰ ਹੀ ਉਸ ਦਾ ਸਭਤੋਂ ਵੱਡਾ ਸਰਮਾਇਆ ਹੁੰਦਾ ਹੈ? ਛੋਟੇਛੋਟੇ ਸਾਹਿਬਜਾਦੇ ਜੇ ਸੁਲਤਾਨ ਦੀ ਈਨ ਮੰਨ ਲੈਂਦੇ ਤਾਂ ਉਨਾਂ ਨੂੰ ਸ਼ਹਾਦਤ ਹੀ ਨਹੀਂ ਸੀ ਦੇਣੀ ਪੈਣੀ। ਜੇ ਬੰਦਾ ਸਿੰਘ ਬਹਾਦੁਰ ਮੁਗਲ ਸ਼ਾਸਕਾਂ ਦੀ ਇਨੀ ਕੁ ਗਲ ਮੰਨ ਕੇ ਕਹਿ ਦੇਂਦੇ ਕਿ "ਮੈਂ ਗੁਰੂ ਦਾ ਸਿੱਖ ਨਹੀਂ" ਤੇ ਉਨਾਂ ਨੂੰ ਅਪਣੇ ਮਾਸੂਮ ਬੱਚੇ ਦਾ ਕਤਲ ਅਪਣੇ ਸਾਮ੍ਹਣੇ ਹੁੰਦਿਆਂ ਨਹੀਂ ਸੀ ਵੇਖਣਾਂ ਪੈਂਣਾਂ। ਪੰਜਵੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਨਹੀਂ ਸੀ ਬਹਿਣਾ ਪੈਣਾ।

ਵੀਰੋ, ਅਸੀਂ ਗੁਰੂ ਦੇ ਉਨਾਂ ਸਿੱਖਾਂ ਵਾਂਗ ਨਹੀਂ ਰਹੇ। ਅਸੀਂ ਤਾਂ ਨਫੇ ਨੁਕਸਾਨ ਵਿੱਚ ਪੈ ਕੇ ਬਾਣੀਏ ਅਤੇ ਬਿਜਨੇਸ ਮੈਨ ਬਣ ਚੁਕੇ ਹਾਂ। ਅਸੀਂ ਪਲ ਪਲ ਅਪਣੀ ਜਮੀਰ ਅਤੇ ਅਣਖ ਨੂੰ ਭੰਗ ਦੇ ਭਾੜੇ ਰੋੜ ਰਹੇ ਹਾਂ।ਇਕ ਵਿਦਵਾਨ ਨੇ ਤਾਂ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਬਿਅੰਤ ਸਿੰਘ ਨੂੰ ਹੀ ਮੂਰਖ ਤਕ ਕਹਿ ਦਿਤਾ। ਉਸਨੇ ਕਹਿਆ ਕਿ ਇਨਾਂ ਨੇ ਕੇੜ੍ਹੀ ਕਮਾਈ ਕੀਤੀ? ਇਕ ਇੰਦਰਾ ਨੂੰ ਮਾਰ ਕੇ 20 ਹਜਾਰ ਸਿੱਖਾਂ ਦੇ ਕਤਲ ਕਰਵਾ ਦਿਤੇ।
ਮੈਂ ਸੋਚਦਾ ਹਾਂ ਕਿ ਇਹੋ ਜਹੇ ਸਿਆਣੇ ਲੋਗ ਪਹਿਲਾਂ ਪੈਦਾ ਕਿਉਂ ਨਹੀਂ ਹੋਏ? ਇਹੋ ਜਹੀ ਸੋੱਚ ਵਾਲੇ ਸਿੱਖ ਪਹਿਲਾਂ ਕਿਥੇ ਸਨ? ਜੇ ਇਹੋ ਜਹੇ ਵਿਦਵਾਨ ਸਿੱਖੀ ਵਿੱਚ ਪਹਿਲਾਂ ਪੈਦਾ ਹੋ ਗਏ ਹੁੰਦੇ, ਤਾਂ ਨਾ ਮੀਰ ਮੰਨੂੰ ਨੇ 50 ਹਜਾਰ ਸਿੱਖਾਂ ਦਾ ਕਤਲ ਕਰਨਾਂ ਸੀ ਅਤੇ ਨਾ ਹੀ 1984 ਦਾ ਕਤਲੇਆਮ ਹੋਣਾਂ ਸੀ। ਜੇ ਅੱਜ ਅਸੀਂ ਕੌਮ ਦੇ ਮਹਾਨ ਮਹਾਰਾਜੇ ਹੀਰਾ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਦਾ ਜਿਕਰ ਸਤਕਾਰ ਅਤੇ ਸਵੈਮਾਨ ਨਾਲ ਕਰ ਰਹੇ ਹਾਂ, ਤਾਂ ਉਸ ਦਾ ਇਕੋ ਇਕ ਕਾਰਣ ਹੈ ਕਿ ਉਨਾਂ ਨੇ ਅਪਣੀ ਅਣਖ ਅਤੇ ਜਮੀਰ ਨੂੰ ਉੱਚਾ ਅਤੇ ਸੁੱਚਾ ਰਖਣ ਲਈ ਅਪਣਾਂ ਰਾਜ ਭਾਗ ਸਭ ਬਲਿਦਾਨ ਕਰ ਦਿਤਾ, ਲੇਕਿਨ ਅੰਗ੍ਰੇਜਾਂ ਦੀ ਗੁਲਾਮ ਬਣਾ ਦੇਣ ਵਾਲੀ ਈਨ ਨਹੀਂ ਮੰਨੀ।
ਇਨਾਂ ਵਿਦਵਾਨਾਂ ਵਰਗੇ ਕਈ ਦੰਭੀ ਅਤੇ ਹਰ ਗਲ ਨੂੰ ਨਫੇ ਨੁਕਸਾਨ ਨਾਲ ਤੋਲਣ ਵਾਲੇ ਲੋਗ ਉਸ ਵੇਲੇ ਵੀ ਸਨ, ਜਿਨ੍ਹਾਂ ਨੇ ਇਹ ਕੂੜ ਪ੍ਰਚਾਰ ਕੀਤਾ ਕਿ ਮਹਾਰਾਜਾ ਰਿਪੁਦਮਨ ਸਿੰਘ ਦਾ ਰਾਜ ਭਾਗ ਅਪਣੀ ਮੂਰਖਤਾ ਨਾਲ ਖੁਸ ਜਾਣ ਤੋਂ ਬਾਅਦ ਉਹ ਇਨਾਂ Frustrated ਹੋ ਗਇਆ ਕਿ ਉਸ ਦੀ ਇਸੇ ਗਮ ਨਾਲ ਮੌਤ ਹੋ ਗਈ।


ਮਹਾਰਾਜਾ ਨੂੰ ਅਪਣੇ ਰਾਜ ਭਾਗ ਦੇ ਖੁਸਣ ਦਾ ਜਰਾ ਵੀ ਅਫਸੋਸ ਨਹੀਂ ਸੀ, ਬਲਕਿ ਉਸ ਨੇ ਰਾਜ ਭਾਗ ਖੁਸਣ ਤੋਂ ਬਾਅਦ ਹਜੂਰ ਸਾਹਿਬ ਅਤੇ ਕਈ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਕੀਤੀ ਅਤੇ ਖੰਡੇ ਦੀ ਪਾਹੁਲ ਲੈ ਕੇ ਗੁਰੂ ਦਾ ਸਿੰਘ ਸਜਿਆ। ਗੁਰਮਤਿ ਦੇ ਧਾਰਣੀ ਹੋਣ ਦੇ ਨਾਲ ਹੀ ਨਾਲ ਉਹ ਇਕ ਉੱਚ ਕੋਟੀ ਦਾ ਵਿਦਵਾਨ ਅਤੇ ਪੰਥ ਦਰਦੀ ਵੀ ਸੀ।
ਸਿੱਖ ਮੇਰਿਜ ਐਕਟ, ਮਹਾਰਾਜਾ ਰਿਪੁਦਮਨ ਸਿੰਘ ਜੀ ਦੀ ਹੀ ਦੇਣ ਸੀ ਜਿਸਨੂੰ ਸਾਡੇ ਅਵੇਸਲੇ ਪਣ ਨੇ ਗਵਾ ਛਡਿਆ ਅਤੇ ਸੰਭਾਲ ਨਾਂ ਸਕੇ। ਜੇ ਉਹ ਵਿਦਵਾਨ ਅਤੇ ਪਥ ਦਰਦੀ ਨਾਂ ਹੁੰਦਾ ਤਾਂ ਉਸ ਨੂੰ ਸਿੱਖਾਂ ਲਈ ਆਨੰਦ ਮੇਰਿਜ ਐਕਟ ਬਨਾਉਣ ਦੀ ਕੀ ਲੋੜ ਸੀ? ਰਾਜਾ ਰਿਪੁਦਮਨ ਸਿੰਘ ਦੀਆਂ ਸਿਫਤਾਂ ਤਾਂ ਹਲੇ ਬਹੁਤ ਹਨ, ਜੇ ਉਹ ਹੀ ਲਿਖਦੇ ਰਹੇ ਤਾਂ ਇਹ ਲੇਖ ਬਹੁਤ ਲੰਬਾ ਹੋ ਜਾਵੇਗਾ, ਕਦੀ ਮੌਕਾ ਮਿਲਿਆ ਤਾਂ ਇਨਾਂ "ਸੌਦਾ ਵਿਦਵਾਨਾਂ" ਨੂੰ ਉਨਾਂ ਦੀਆਂ ਕੁਝ ਹੋਰ ਸਿਫਤਾ ਸੁਣਾਵਾਂਗੇ।

ਮੇਰੇ ਵੀਰੋ, ਅੰਗਰੇਜਾਂ ਦੀ ਈਨ ਮੰਨਣ ਤੋਂ ਬਾਅਦ, ਅਪਣੀ ਜਮੀਰ ਨੂੰ ਗਿਰਵੀ ਰੱਖ ਕੇ ਮਹਾਰਾਜੇ ਨੇ ਕਿਨਾਂ ਕੁ ਚਿੱਰ ਹੋਰ ਨਾਭੇ ਤੇ ਰਾਜ ਕਰ ਲੈਣਾ ਸੀ। ਹੋ ਸਕਦਾ ਹੈ ਮਹਾਰਾਜਾ ਹੋਰ ਦਸ ਵਰ੍ਹੇ ਨਾਭੇ ਤੇ ਰਾਜ ਕਰ ਲੈੰਦਾ। ਲੇਕਿਨ ਅਪਣੀ ਅਣਖ ਅਤੇ ਜਮੀਰ ਨੂੰ ਉੱਚਾ ਰੱਖ ਕੇ, ਗੁਰੂਆਂ ਦੇ ਸਤਕਾਰ ਨੂੰ ਬਰਕਰਾਰ ਰਖਦਿਆਂ ਭਾਵੇ ਉਸਦਾ ਰਾਜ ਭਾਗ ਖੁਸ ਗਇਆ, ਲੇਕਿਨ ਇਤਿਹਾਸ ਵਿੱਚ ਅੱਜ ਵੀ ਉਸ ਦਾ ਨਾਮ ਸਤਕਾਰ ਨਾਲ ਗੁਰੂ ਦਾ ਇਕ ਸੱਚਾ ਸਿੱਖ ਹੋਣ ਕਰਕੇ ਲਿਆ ਜਾਂਦਾ ਹੈ ਅਤੇ ਲਿਆ ਜਾਂਦਾ ਰਹੇਗਾ।

ਭਾਈ ਅਜਮੇਰ ਸਿੰਘ ਜੀ ਦੀ ਲਿਖੀ ਪੁਸਤਕ "ਕਿਸ ਬਿਧ ਰੁਲੀ ਪਾਤਸ਼ਾਹੀ" ਨੂੰ ਪੜ੍ਹਦਾ ਪੜ੍ਹਦਾ ਇਕ ਥਾਂ ਤੇ ਰੁਕ ਗਇਆ, ਜਿਸ ਵਿੱਚ ਅੰਮ੍ਰਿਤਧਾਰੀ ਸਿੱਖ ਰਾਜਾ ਅਤੇ ਯੋਧਾ ਆਲਾ ਸਿੰਘ ਦਾ ਜਿਕਰ ਸੀ। ਉਸ ਨੇ ਸਿੱਖੀ ਸਿਧਾਂਤਾਂ ਨੂੰ ਤਾਕ ਤੇ ਰੱਖ ਕੇ ਅੰਗ੍ਰੇਜਾਂ ਦੀ ਖੁਸ਼ਾਮਦ ਕਰਕੇ ਅਪਣੇ ਰਾਜ ਨੂੰ ਤਾਂ ਕਾਇਮ ਰਖੀ ਰਖਿਆ, ਲੇਕਿਨ ਉਸ ਦੇ ਨਾਮ ਤੋਂ ਬਹੁਤ ਹੀ ਘੱਟ ਲੋਗ ਵਾਕਿਫ ਹਨ। ਅਜੋਕੇ ਸਮੈਂ ਅੰਦਰ ਵੀ ਸਿੱਖ ਅਖਵਾਉਣ ਵਾਲੇ ਸਿਆਸਤਦਾਨ ਵੀ ਮਹਾਰਾਜਾ ਆਲਾ ਸਿੰਘ ਵਾਲੀ ਸਿਆਸੀ ਖੇਡ, ਖੇਡ ਰਹੇ ਨੇ। ਮਹਾਰਾਜਾ ਹੀਰਾ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਵਰਗੀ ਸਿਆਸਤ ਤਾਂ ਕੋਈ ਵਿਰਲਾ ਗੁਰੂ ਦਾ ਸਿੱਖ ਹੀ ਕਰ ਸਕਦਾ ਹੇ।

ਇਤਿਹਾਸ ਦੀ ਪੈਨੀ ਨਜਰ ਵਿੱਚ ਅੱਜ ਉਹ ਸਿੱਖ ਵੀ ਹਨ ਜੋ ਸੱਚ, ਗੁਰਮਤਿ ਅਤੇ ਸਿਧਾਂਤਾਂ ਦੇ ਧਾਰਣੀ ਹਨ, ਅਤੇ ਉਹ ਸਿੱਖ ਵੀ ਹਨ ਜੋ ਅਪਣੇ ਸਵਾਰਥ ਅਤੇ ਚੰਦ ਦੌਲਤ ਦੀ ਖਾਤਿਰ ਬੁਰਛਾਗਰਦਾਂ ਦੀ ਬਣਾਈ "ਕਾਲਕੋਠਰੀ" ਵਿੱਚ ਜਾ ਕੇ ਉਨਾਂ ਦੀ ਖੁਸ਼ਾਮਦ ਕਰਦੇ ਹਨ ਅਤੇ ਸੁਧਾਰ ਲਹਿਰ ਨੂੰ ਢਾਅ ਲਾ ਕੇ, ਸਿੱਖੀ ਵਿੱਚ "ਧਰਮ ਮਾਫਿਏ" ਦੀ ਥਾਂ ਪੱਕੀ ਕਰ ਰਹੇ ਹਨ। ਜੇ ਕੌਮ ਦੇ ਇਹੀ ਹਾਲਾਤ ਰਹੇ, ਤਾਂ ਸਿੱਖੀ ਦੇ ਪਤਨ ਦਾ ਇਤਿਹਾਸ ਵੀ ਲਿਖਿਆ ਜਾਵੇਗਾ। ਉਸ ਵੇਲੇ ਇਤਿਹਾਸ ਇਹੋ ਜਹੇ ਸਿੱਖਾਂ ਨੂੰ ਕਦੀ ਵੀ ਮਾਫ ਨਹੀਂ ਕਰੇਗਾ ਜੋ "ਧਰਮ ਮਾਫੀਏ" ਦੇ ਬਣਾਏ ਇਸ "ਸਕਤੱਰੇਤ" ਵਿੱਚ ਜਾ ਕੇ "ਬੁਰਛਾਗਰਦਾਂ" ਨੂੰ "ਸਿੰਘ ਸਾਹਿਬਾਨ" ਦੀ ਪਦਵੀ ਨਾਲ ਸਤਕਾਰ ਰਹੇ ਹਨ।