12 March 2018

ਚਿੱਤਰੀ  ਪੋਥੇ ਦੀਆਂ ਬਚਿੱਤਰ ਬਾਤਾਂ ! ਭਾਗ - ਪਹਿਲਾ
-: ਇੰਦਰਜੀਤ ਸਿੰਘ, ਕਾਨਪੁਰ   ( 
ਧੰਨਵਾਦ ਸਹਿਤ ਖਾਲਸਾ ਨਿਉਜ । )
(ਬਚਿੱਤਰ ਨਾਟਕ ਨੇ ਸਿੱਖਾਂ ਨੂੰ ਭਗੌਤੀ ਅਤੇ ਮਹਾਕਾਲ ਵਰਗੇ ਅਨੇਕਾਂ ਹਿੰਦੂ ਦੇਵੀ ਦੇਵਤਿਆਂ ਦਾ ਹੀ ਨਹੀਂ, ਸਗੋਂ "ਵਿਸ਼ਨੂੰ ਅਵਤਾਰ" ਦਾ ਵੀ ਪੱਕਾ ਉਪਾਸਕ ਬਣਾਂ ਕੇ ਰੱਖ ਦਿੱਤਾ ਹੈ।)

ਨਿਤਨੇਮ ਵਿੱਚ ਪੜ੍ਹੀਆਂ ਜਾਣ ਵਾਲੀਆਂ "ਬਚਿੱਤਰੀ ਪੋਥੇ" ਦੀਆਂ ਤਿੰਨ ਕੱਚੀਆਂ ਰਚਨਾਵਾਂ ਵਿਚੋਂ ਇਕ ਹੈ "ਤਵਪ੍ਰਸਾਦਿ ॥ ਸਵਯੈ॥! ਨਿਤਨੇਮ ਵਿੱਚ ਪੜ੍ਹੀਆਂ ਜਾਂਣ ਵਾਲੀਆਂ ਇਨ੍ਹਾਂ ਰਚਨਾਵਾਂ ਦੀ ਗਲ ਕਰੀਏ ਤਾਂ ਬਚਿੱਤਰ ਨਾਟਕ ਨੂੰ ਗੁਰੂ ਦੀ ਬਾਣੀ ਮੰਨਣ ਵਾਲੇ ਸਿੱਖ ਬਹੁਤ ਔਖੇ ਹੋ ਜਾਂਦੇ ਹਨ। ਕਾਰਣ ਸਿਰਫ ਦੋ ਹਨ।

ਪਹਿਲਾ ਕਿ 99 ਫੀ ਸਦੀ ਨਿਤਨੇਮ ਕਰਣ ਵਾਲੇ ਸਿੱਖਾਂ ਨੇ ਕਦੀ ਇਹ ਪੋਥਾ ਪੜ੍ਨਾ ਤਾਂ ਦੂਰ, ਵੇਖਿਆ ਤਕ ਨਹੀਂ ਹੁੰਦਾ।

ਦੂਜਾ ਆਪਣੇ ਗੁਰੂ ਦੇ ਪ੍ਰਤੀ ਅਪਾਰ ਸਤਿਕਾਰ ਅਤੇ ਸ਼ਰਧਾ ਦੇ ਅੱਗੇ ਉਨ੍ਹਾਂ ਦਾ ਵਿਵੇਕ ਅਨ੍ਹਾਂ ਅਤੇ ਬੋਲਾ ਹੋ ਜਾਂਦਾ ਹੈ। ਸਾਰੀ ਉਮਰ ਇਨ੍ਹਾਂ ਰਚਨਾਵਾਂ ਨੂੰ ਇਹ ਪੜ੍ਹੀ ਤਾਂ ਜਾਂਦੇ ਹਨ, ਲੇਕਿਨ ਉਸ ਦਾ ਸ੍ਰੋਤ ਅਤੇ ਸਹੀ ਅਰਥ ਆਪਣੀ ਸਾਰੀ ਉਮਰ ਲੰਘ ਜਾਂਣ ਤੋਂ ਬਾਅਦ ਵੀ ਨਹੀਂ ਪੜ੍ਹਦੇ ਅਤੇ ਨਾ ਹੀ ਸਮਝਣਾ ਹੀ ਚਾਹੁੰਦੇ ਹਨ ! ਇੱਕ ਗੁਰਸਿੱਖ ਦਾ ਇਹ ਚੰਗਾ ਲੱਛਣ ਨਹੀਂ ਹੈ ਕਿ ਕਿਸੇ ਵੀ ਵਸਤੂ ਨੂੰ ਬਿਨਾਂ ਸਮਝੇ ਬੂਝੇ ਆਪਣੇ ਜੀਵਨ ਦਾ ਹਿੱਸਾ ਬਣਾਂ ਲਵੇ ।

ਅੱਜ "ਤਵ ਪ੍ਰਸਾਦਿ  ਸਵਯੇ" ਦੀ ਗਲ ਕਰਦੇ ਹਾਂ । ਇਸ ਰਚਨਾਂ ਰਾਹੀ ਸਿੱਖਾਂ ਨੂੰ "ਵਿਸ਼ਨੂ ਦੇਵਤੇ" ਦਾ ਪੁਜਾਰੀ ਬਣਾ ਦਿੱਤਾ ਗਿਆ ਹੈ। ਤਵ ਪ੍ਰਸਾਦਿ ਦਾ ਮਤਲਬ ਤੇਰੀ ਕ੍ਰਿਪਾ ਸੇ, ਤੇਰੀ ਦਯਾ ਦਵਾਰਾ
ਬਹੁਤ ਹੈਰਾਨੀ ਹੁੰਦੀ ਹੈ ਕਿ ਇਸ ਕੂੜ ਪੋਥੇ ਵਿੱਚ ਜਿੰਨੇ ਵੀ ਹਿੰਦੂ ਦੇਵੀ ਦੇਵਤਿਆਂ ਦੇ ਨਾਂ ਆਉਂਦੇ ਹਨ, ਇਸ ਪੋਥੇ ਨੂੰ ਗੁਰੂ ਦੀ ਬਾਣੀ ਮੰਨਣ ਵਾਲੇ ਕਹਿੰਦੇ ਹਨ ਕਿ ਇਹ ਅਕਾਲ ਪੁਰਖ ਲਈ ਵਰਤਿਆ ਗਿਆ ਸ਼ਬਦ ਹੈ। ਭਗੌਤੀ, ਕਾਲਿਕਾ, ਦੁਰਗਾ, ਮਹਾਕਾਲ, ਖੜਗਕੇਤੁ, ਅਸਿਧੁਜ, ਕਾਲ, ਸ਼ਿਵਾ, ਮਹਾਮਾਈ ਜੇ ਇਹ ਸਾਰੇ ਅਕਾਲਪੁਰਖ ਹਨ, ਤਾਂ ਫਿਰ ਇਹ "ਪਦਮਾਪਤਿ" ਕੌਣ ਹੈ ਹੁਣ ? ਜਿਸਨੂੰ ਤਵਪ੍ਰਸਾਦਿ ਸਵੈਯੇ ਪੜ੍ਹਨ ਵੇਲੇ ਅਸੀਂ ਕਹਿੰਦੇ ਹਾਂ
ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ਼੍ਰੀ ਪਦਮਾਪਤਿ ਲੈ ਹੈ॥5॥247॥ ਪੰਨਾਂ ਨੰਬਰ 35 ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ)

ਦਾਸ ਵੀ ਇਸ "ਪਦਮਾਪਤਿ" ਨੂੰ ਅਕਾਲਪੁਰਖ ਹੀ ਸਮਝ ਲੈਣਾ ਸੀ ਅਤੇ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਵਿੱਚ ਇਸ ਦਾ ਅਰਥ ਵੇਖ ਕੇ ਸਬਰ ਕਰ ਲੈਣਾਂ ਸੀ ਕਿ ਇਹ "ਪਦਮਾ ਦਾ ਪਤੀ" ਭਾਵ ਵਿਸ਼ਨੂੰ ਅਵਤਾਰ ਹੀ ਸਾਡਾ ਅਕਾਲ ਪੁਰਖ ਹੋਣਾ ਹੈ ਭਈ ! ਲੇਕਿਨ ਦਿਲ ਨੂੰ ਤਸੱਲੀ ਨਹੀਂ ਸੀ ਹੁੰਦੀ ਕਿ, ਇਹ ਬਚਿੱਤਰੀ ਪੋਥਾ ਸਾਨੂੰ ਇਕ ਅਕਾਲਪੁਰਖ ਨਿਰੰਕਾਰ ਪਰਮਾਤਮਾਂ ਦੀ ਉਸਤਤਿ ਕਰਣ ਦੀ ਸਿਖਿਆ ਕਿਵੇ ਦੇ ਸਕਦਾ ਹੈ ? ਇਹ ਤਾਂ ਲਿਖਿਆ ਹੀ ਇਸ ਲਈ ਗਿਆ ਹੈ ਕਿ ਸਿੱਖ, ਹਿੰਦੂ ਦੇਵੀ ਦੇਵਤਿਆਂ ਦਾ ਉਪਾਸਕ ਬਣ ਕੇ ਪੱਕਾ ਹਿੰਦੂ ਬਣ ਜਾਏ ਜਾਏ। ਆਉ ਗਲ ਕਰਦੇ ਹਾਂ ਇਸ "ਪਦਮਾ ਦੇ ਪਤੀ" ਦੀ ।

ਤਵ ਪ੍ਰਸਾਦਿ ਸਵਯੈ ਵਿੱਚ ਵਰਣਿਤ "ਪਦਮਾਪਤਿ" ਵਿਸ਼ਨੂੰ ਦੇਵਤੇ ਦਾ ਅਵਤਾਰ ਹੈ, ਜਿਸਨੂੰ "ਕਲਕਿ ਅਵਤਾਰ" ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਇਸ ਦੀ ਪੂਰੀ ਕਥਾ ਲਿੱਖਣ ਲੱਗਾ ਤਾਂ ਇਕ ਕਿਤਾਬ ਹੀ ਬਣ ਜਾਏਗੀ । ਇਸ ਬਾਰੇ ਹੇਠ ਦਿੱਤੇ ਲਿੰਕ 'ਤੇ ਜਾਕੇ ਇਸਦੀ ਪੂਰੀ ਜੀਵਨੀ ਪੜ੍ਹ ਲੈਣਾ ਜੀ । ਮੁਆਫ ਕਰਣਾਂ ਜੀ ਇਹ ਜੀਵਨੀ ਇਸ ਲਿੰਕ ਉਤੇ ਹਿੰਦੀ ਵਿੱਚ ਹੈ ।

https://kalkibhagwan.weebly.com/
https://hi.m.wikipedia.org 

ਹੇਠ ਇਸ ਲਿੰਕ 'ਤੇ ਜਾਕੇ, ਜਾਂ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਨੂੰ ਖੋਲ ਕੇ ਇਸਦਾ ਅਰਥ "ਵਿਸ਼ਨੂੰ" ਲਿਖਿਆ ਵੀ ਪੜ੍ਹ ਲੈਣਾ ਜੀ ।

http://punjabipedia.org/topic.aspx?txt=%E0%A8%AA%E0%A8%A6%E0%A8%AE%E0%A8%BE%E0%A8%AA%E0%A8%A4%E0%A8%BF 

ਸੰਖੇਪ ਵਿੱਚ ਇਸ ਬਾਰੇ ਗਲ ਕਰ ਲੈਂਦੇ ਹਾਂ। ਵਿਸ਼ਨੂੰ ਦੇ ਹੋਣ ਵਾਲੇ (Virtual) ਅਵਤਾਰ, "ਪਦਮਾਪਤਿ" ਉਰਫ "ਕਲਕਿ ਅਵਤਾਰ" ਦੀਆਂ ਦੋ ਪਤਨੀਆਂ ਹਨ ਪਹਲੀ "ਲਛਮੀ " (ਮਾਯਾ/ਰਮਾ/ ਰਮਣਾਂ) ਅਤੇ ਦੂਜੀ ਦਾ ਨਾਂ "ਪਦਮਾਂ" ਹੈ । ਇਸ ਦੂਜੀ ਪਤਨੀ ਦੇ ਨਾਂ "ਪਦਮਾਂ" ਤੋਂ ਹੀ ਇਸਨੂੰ "ਪਦਮਾਪਤਿ" ਨਾਲ ਜਾਣਿਆ ਜਾਂਦਾ ਹੈ । ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਕੋਲ ਸੰਭਲ ਨਾਮ ਦਾ ਸ਼ਹਿਰ ਹੈ, ਜਿਸ ਵਿੱਚ ਇਸਦਾ ਬਹੁਤ ਵੱਡਾ ਤੀਰਥ ਅਸਥਾਨ ਹੈ । ਇਸ ਪਦਮਾਪਤਿ ਅਵਤਾਰ ਦੇ ਲੱਖਾਂ ਅਨੁਯਾਈ ਹਨ, ਜੋ ਇਸ ਤੀਰਥ 'ਤੇ ਹਰ ਵਰ੍ਹੇ ਇੱਕਠੇ ਹੁੰਦੇ ਹਨ। ਇਨ੍ਹਾਂ ਦੇ ਉਪਾਸਕਾਂ ਲਈ ਉਨ੍ਹਾਂ ਦਾ ਇਹ ਮੂਲ ਮੰਤਰ ਬਹੁਤ ਹੀ ਮਹੱਤਵਪੂਰਣ ਸਬੂਤ ਹੈ, ਜਿਸ ਵਿੱਚ ਇਸ ਅਵਤਾਰ ਦੇ ਦੋਹਾਂ ਨਾਵਾਂ ਅਤੇ ਦੋਹਾਂ ਪਤਨੀਆਂ ਦੇ ਨਾਵਾਂ ਦਾ ਜਿਕਰ ਇਕ ਥਾਂ 'ਤੇ ਹੀ ਮਿਲ ਜਾਂਦਾ ਹੈ। ਪਦਮਾਂ ਅਤੇ ਰਮਾਂ । ਰਮਾ ਦਾ ਅਰਥ ਹੈ ਲਛਮੀ ਜਾਂ ਮਾਯਾ ।

कल्कि मंत्र
'जय कल्कि जय जगत्पते, पदमापति जय रमापते '

https://kalkibhagwan.weebly.com/

ਅਰਥਾਤ : ਪੂਰੇ ਜਗਤ ਨੂੰ ਬਨਾਉਣ ਵਾਲੇ ਕਲਕੀ ਦੀ ਜੈ ਹੋਵੇ, ਪਦਮਾ ਦੇ ਪਤਿ ਅਤੇ ਰਮਾ (ਲਛਮੀ) ਦੇ ਪਤੀ ਦੀ ਜੈ ਹੋਵੇ ।

ਹੁਣ ਪਾਠਕਾਂ ਦੇ ਮਨ ਵਿੱਚ ਇਹ ਸਵਾਲ ਉਠਣਾ ਵੀ ਸਹਿਜ ਹੀ ਹੈ ਕਿ ਜਿਸ "ਪਦਮਾਪਤਿ" ਨੂੰ ਦਾਸ ਪਦਮਾਂ ਦੇਵੀ ਅਤੇ ਲਛਮੀ ਦੇਵੀ ਦਾ ਪਤੀ ਸਾਬਿਤ ਕਰਣਾਂ ਚਾਹੁੰਦਾ ਹੈ ਉਸ ਬਾਰੇ ਹਿੰਦੂਆਂ ਦੇ ਮਿਥਿਹਾਸ ਤੋਂ ਸਬੂਤ ਇਕੱਠੇ ਕਰ ਰਿਹਾ ਹੈ। ਤੁਹਾਡਾ ਸਵਾਲ ਅਤੇ ਸ਼ੰਕਾ ਬਿਲਕੁਲ ਜਾਇਜ ਹੈ। ਖਾਸ ਕਰਕੇ ਬਚਿਤੱਰੀਆਂ ਨੇ ਤਾਂ ਇਸਨੂੰ ਬਿਲਕੁਲ ਹੀ ਨਹੀਂ ਮੰਨਣਾ ! ਜੇੜ੍ਹੇ ਆਪਣੇ ਇਕੋ ਇਕ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਆਖੇ ਨਹੀਂ ਲਗਦੇ, ਉਨ੍ਹਾਂ ਨੇ ਮੇਰੇ ਆਖੇ, ਇਸ ਪਦਾਮਪਤਿ ਨੂੰ ਵਿਸ਼ਣੂ ਦਾ ਕਲਕਿ ਅਵਤਾਰ ਕਿਵੇਂ ਮੰਨ ਲੈਣਾ ਹੈ । ਚਲੋ ਕੋਈ ਨਹੀਂ ! ਇਹ ਬਚਿੱਤਰੀ ਵੀਰ ਤਾਂ ਇਸ ਬਚਿੱਤਰੀ ਪੋਥੇ ਨੂੰ ਆਪਣੇ ਗੁਰੂ ਦੀ ਲਿੱਖੀ ਬਾਣੀ ਮੰਨਦੇ ਹਨ ਨਾਂ ? ਆਉ ਵੇਖੋ ! ਇਸ ਪੋਥੇ ਦੇ ਪੰਨਾਂ ਨੰਬਰ 34 'ਤੇ ਇਸ ਰਚਨਾਂ ਦੇ ਹੇਠਾਂ ਹੀ "ਪਦਮਾਪਤਿ" ਦਾ ਸਾਫ ਸਾਫ ਅਰਥ "ਮਾਯਾ ਦਾ ਪਤੀ ਵਿਸ਼ਨੂੰ" ਲਿਖਿਆ ਹੋਇਆ ਹੈ । ਚਲੋ ਹੁਣ ਭੇਜੋ ਬੰਤੇ ਭਈਏ ਨੂੰ, ਕਿਸੇ ਸਟੇਜ 'ਤੇ ਬਹਿ ਕੇ ਇਸ ਦੀ ਪੁੱਠੀ ਸਿੱਧੀ ਵਿਆਖਿਆ ਕਰਕੇ ਇਸ ਪਦਮਾਪਤਿ (ਵਿਸ਼ਨੂੰ) ਨੂੰ ਅਕਾਲਪੁਰਖ ਸਾਬਿਤ ਕਰਣ ਦੀ ਅਸਫਲ ਕੋਸ਼ਿਸ਼ ਕਰੇ ! ਸ਼ਾਇਦ ਇਹ ਵਿਸ਼ਨੂੰ ਦਾ ਅਵਤਾਰ "ਪਦਮਾਪਤਿ" ਉਰਫ "ਕਲਕਿ ਅਵਤਾਰ"' ਸਿੱਖਾਂ ਦਾ ਅਕਾਲਪੁਰਖ ਬਣ ਜਾਏ ।


22 November 2016



ਮਹਾਰਾਜਾ ਰਿਪੁਦੱਮਨ ਸਿੰਘ ਅਤੇ ਬੁਰਛਾਗਰਦਾਂ ਅੱਗੇ ਪੇਸ਼ ਹੋਣ ਵਾਲੇ ਅਜੋਕੇ ਸਿੱਖ !



ਇੰਦਰਜੀਤ ਸਿੰਘ ਕਾਨਪੁਰ
ਅਤੀਤ ਵਿੱਚ ਜੋ ਗੁਜ਼ਰ ਗਇਆ ਉਹ ਅੱਜ ਇਤਿਹਾਸ ਬਣ ਗਇਆ। ਵਰਤਮਾਨ ਵਿੱਚ ਜੋ ਹੋ ਰਿਹਾ ਹੈ, ਉਹ ਭਵਿਖ ਵਿੱਚ ਇਤਿਹਾਸ ਬਣੇਗਾ। ਇਤਿਹਾਸ ਕਿਸੇ ਤੇ ਤਰਸ ਨਹੀਂ ਖਾਂਦਾ, ਇਤਿਹਾਸ ਕਿਸੇ ਦੀ ਖੁਸ਼ਾਮਦ ਅਤੇ ਤਰਫਦਾਰੀ ਨਹੀਂ ਕਰਦਾ, ਇਤਿਹਾਸ ਕਿਸੇ ਦਾ ਸਮਰਥਕ ਨਹੀਂ ਹੁੰਦਾ, ਇਤਿਹਾਸ ਕੋਲ ਮੂਹ ਮੁਲਾਜਾ ਨਹੀਂ ਹੁੰਦਾ, ਇਤਿਹਾਸ ਧੱੜੇਬੰਦੀ ਨਹੀਂ ਕਰਦਾ। ਇਤਿਹਾਸ ਦੀ ਪੈਨੀ ਨਜਰ ਉਸ ਕੈਮਰੇ ਵਾਂਗ ਹੈ, ਜਿਸ ਵਿੱਚ ਇਕ ਇਕ ਘਟਨਾਂ ਤਸਵੀਰ ਬਣਕੇ ਕੈਦ ਹੋ ਜਾਂਦੀ ਹੈ। ਸਭਿਯਤਾਵਾਂ ਅਤੇ ਕੌਮਾਂ ਉਹ ਹੀ ਜਿੰਦਾ ਰਹਿੰਦੀਆਂ ਨੇ ਜੋ ਇਤਿਹਾਸ ਦੇ ਵਰਕਿਆਂ ਨੂੰ ਥਲਦੀਆਂ, ਪੜ੍ਹਦੀਆਂ ਅਤੇ ਬੀਤੇ ਅਤੀਤ ਕੋਲੋਂ, ਕੋਈ ਨਾ ਕੋਈ ਸਬਕ ਲੈਂਦੀਆਂ ਹਨ। ਜਿਨਾਂ ਕੋਮਾਂ ਦਾ ਅਪਣਾਂ ਕੋਈ ਗੌਰਵਮਈ, ਸਵੈਮਾਨ ਭਰਿਆ ਇਤਿਹਾਸ ਨਹੀਂ ਹੁੰਦਾ, ਉਹ ਕੌਮਾਂ ਇਕ ਦਿਨ ਮਰ ਜਾਂਦੀਆਂ ਨੇ, ਮੁੱਕ ਜਾਂਦੀਆ ਨੇ। ਜੇ ਅਸੀਂ ਅਪਣੇ ਪੂਰਖਿਆਂ ਦੇ ਪਾਏ ਪੂਰਨਿਆਂ ਤੋਂ ਕੁਝ ਨਾ ਸਿਖਿਆ ਤਾਂ ਅਸੀਂ ਵੀ ਛੇਤੀ ਹੀ ਮੁੱਕ ਜਾਵਾਂਗੇ, ਕਿਉਂਕਿ ਅਸੀਂ ਆਪਸ ਵਿੱਚ ਹੀ ਲੜ ਰਹੇ ਹਾਂ ਅਤੇ ਪੰਥ ਦੋਖੀ, ਸਿੱਖੀ ਨੂੰ ਬਰਬਾਅਦ ਕਰਨ ਵਿੱਚ ਇਕ ਘੜੀ ਵੀ ਜਾਇਆ ਨਹੀਂ ਕਰ ਰਹੇ ਹਨ ।
ਇਸ ਸਿਰਲੇਖ ਨੂੰ ਪੜ੍ਹ ਕੇ ਪਾਠਕਾਂ ਦੇ ਮਨ ਵਿੱਚ ਇਹ ਸਵਾਲ ਜਰੂਰ ਉਠ ਰਿਹਾ ਹੋਵੇਗਾ ਕਿ, 'ਸਕਤਰੇਤ', 'ਬੁਰਛਾਗਰਦਾਂ' ਅਤੇ ਉਥੇ 'ਪੇਸ਼ ਹੋਣ ਵਾਲੇ ਸਿੱਖਾਂ' ਦਾ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨਾਲ ਕੀ ਸੰਬੰਧ ਹੈ? ਸਿੱਖ ਇਤਿਹਾਸ ਇਨਾਂ ਅਮੀਰ ਹੈ, ਕਿ ਇਸ ਦੇ ਜਿਨੇ ਵਰਕੇ ਖੋਲੀ ਜਾਉ, ਉਸ ਤੋਂ ਕੁਝ ਨਾਂ ਕੁਝ ਸਿਖਣ ਨੂੰ ਮਿਲਦਾ ਹੀ ਰਹਿੰਦਾ ਹੈ।'ਸਕਤੱਰੇਤ' ਨਾਮ ਦਾ ਮੌਜੂਦਾ ਕਮਰਾ ਸਿੱਖੀ ਨਾਲ ਇਕ ਬਹੁਤ ਵੱਡੀ ਸਾਜਿਸ਼ ਅਤੇ ਸ਼ਰਾਰਤ ਕਰਕੇ 1990-91 ਤੋਂ ਬਾਅਦ ਅਕਾਲ ਤਖਤ ਦੇ ਹੈਡ ਗ੍ਰੰਥੀ ਮਨਜੀਤ ਸਿੰਘ ਦੇ ਕਾਰਜ ਕਾਲ ਤੋਂ ਹੋਂਦ ਵਿੱਚ ਆਇਆ। ਜਿਸਦੀ ਨੀਂਹ ਨੂੰ ਸਾਬਕਾ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ ਨੇ ਮਜਬੂਤ ਕਰ ਦਿਤਾ। ਅਕਾਲ ਤਖਤ ਦਾ ਸਾਬਕਾ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ, ਹਮੇਸ਼ਾਂ ਹੀ ਸ਼ੱਕੀ ਕਿਰਦਾਰ ਵਾਲਾ ਇਕ ਵਿਅਕਤੀ ਰਿਹਾ। ਸਿੱਖ ਕੌਮ ਨੂੰ ਹਿੰਦੂ ਮੱਤ ਵਿਚ ਜਜਬ ਕਰ ਲੈਣ ਦੀ ਬਦਨੀਯਤ ਵਾਲੇ ਹਿੰਦੂ ਸੰਗਠਨ, ਆਰ. ਐਸ. ਐਸ. ਦਾ ਇਹ ਇਕ ਸਰਗਰਮ ਮੈਂਬਰ ਰਿਹਾ ਹੈ।
ਆਰ. ਐਸ. ਐਸ. ਦੀ Website www.sangatsansar.com   ਵਿੱਚ ਇਸ ਦਾ ਨਾਮ ਪਹਿਲੇ ਨੰਬਰ 'ਤੇ ਛਪਿਆ ਹੋਇਆ ਸੀ। ਇਸ ਤੋਂ ਅਗੇ ਪਟਨੇ ਵਾਲੇ ਗ੍ਰੰਥੀ ਇਕਬਾਲ ਸਿੰਘ ਅਤੇ ਉਸ ਤੋਂ ਅਗੇ ਹਜੂਰ ਸਾਹਿਬ ਦੇ ਹੈਡ ਗ੍ਰੰਥੀ ਕੁਲਵੰਤ ਸਿੰਘ ਦਾ ਨਾਮ ਛਪਿਆ ਹੋਇਆ ਸੀ। ਆਰ. ਐਸ. ਐਸ. ਦੇ ਸਰਗਰਮ ਮੈਮਬਰਾਂ ਦੀ ਲਿਸਟ ਹੁਣ ਉਥੋਂ ਡੀਲੀਟ ਕਰ ਦਿਤੀ ਗਈ ਹੈ, ਲੇਕਿਨ ਉਸ ਦਾ ਪ੍ਰਿੰਟ ਆਉਟ ਸਾਡੇ ਕੋਲ ਹੱਲੀ ਵੀ ਮੌਜੂਦ ਹੈ। ਬਚਿੱਰ ਨਾਟਕ ਦੇ ਕੂੜ ਨੂੰ ਅਧਾਰ ਬਣਾ ਕੇ ਇਹ ਸਤਕਾਰਤ ਗੁਰੂਆਂ ਨੂੰ "ਲਵ ਅਤੇ ਕੁਸ਼" ਦੀ ਅੰਸ਼ ਯਾਨਿ ਕਿ ਗੁਰੂਆਂ ਨੂੰ ਰਾਮਚੰਦਰ ਦੀ ਕੁਲ ਵਿੱਚੋ ਪ੍ਰਚਾਰਦਾ ਰਿਹਾ। ਇਸ ਤੋਂ ਬਾਅਦ ਸਰਦਾਰ ਪਾਲ ਸਿੰਘ ਪੁਰੇਵਾਲ ਦਾ ਬਣਾਇਆ ਅਤੇ ਵਿਦਵਾਨਾਂ ਵਲੋਂ ਪ੍ਰਵਾਣਿਤ ਨਾਨਕ ਸ਼ਾਹੀ ਕੈਲੰਡਰ, ਇਸ ਗ੍ਰੰਥੀ ਦੀ ਵਜਿਹ ਕਰਕੇ ਦਸ ਵਰ੍ਹੇ ਲਾਗੂ ਨਹੀਂ ਹੋ ਸਕਿਆ, ਕਿਉਂਕਿ ਆਰ. ਐਸ. ਐਸ. ਇਸ ਨੂੰ ਕਿਸੇ ਕੀਮਤ ਤੇ ਲਾਗੂ ਨਹੀਂ ਹੋਣ ਦੇਣਾ ਚਾਹੁੰਦਾ ਸੀ, ਅਤੇ ਇਹ ਗ੍ਰੰਥੀ ਵੀ ਉਨਾਂ ਦਾ ਹੀ ਪੱਖ ਪੂਰ ਰਿਹਾ ਸੀ।
ਕੱਟੜ ਹਿੰਦੂਵਾਦੀ ਸੰਗਠਨ ਇਹ ਜਾਣਦੇ ਹਨ ਕਿ ਜੇ ਇਹ ਕੈਲੰਡਰ ਸਿੱਖਾਂ ਨੇ ਅਪਣਾ ਲਿਆ ਤਾਂ ਸਿੱਖਾਂ ਨੂੰ ਹਿੰਦੂ ਮੱਤ ਵਿੱਚ ਜਜਬ ਕਰਣ ਦੀ ਸਾਡੀ ਸਦੀਆਂ ਪੁਰਾਨੀ ਸਾਜਿਸ਼ ਨਾਕਾਮ ਹੋ ਜਾਵੇਗੀ । ਉਹ ਇਹ ਵੀ ਜਾਂਣਦੇ ਹਨ ਕਿ ਨਾਨਕ ਸ਼ਾਹੀ ਕੈਲੰਡਰ ਤਾਂ ਇਨਾਂ ਦੀ 'ਵਖਰੀ ਹੋਂਦ' ਦਾ ਪ੍ਰਤੀਕ ਬਣ ਜਾਵੇਗਾ, ਜਦਕਿ ਇਨਾਂ ਦੀ 'ਵਖਰੀ ਹੋਂਦ' ਤਾਂ ਸਾਡੇ ਸਾਰੇ ਮਨਸੂਬਿਆਂ ਤੇ ਪਾਣੀ ਫੇਰ ਸਕਦੀ ਹੈ । ਅਫਸੋਸ ਕਿ ਇਹ ਗਲ ਸਾਡੇ ਅਖੌਤੀ ਆਗੂਆਂ ਨੂੰ ਅੱਜ ਤਕ ਸਮਝ ਨਹੀਂ ਆਈ। ਇਸ ਕੈਲੰਡਰ ਨੂੰ ਅਪਨਾਉਣ ਦੀ ਬਜਾਇ ਇਹ ਇਸ ਨੂੰ ਕਤਲ ਕਰਕੇ ਹੀ ਬਹੁਤ ਖੁਸ਼ ਹੋ ਰਹੇ ਨੇ। ਇਸਨੂੰ ਨਾ ਮਨਣ ਵਾਲੀਆਂ ਸਿੰਘ ਸਭਾਵਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ , ਗੁਰੂ ਘਰ ਦੀ ਗੋਲਕ ਵਿਚੋਂ 25-25 ਲੱਖ ਰੁਪਏ ਵੰਡ ਰਿਹਾ ਹੈ। ਸਿੱਖੀ ਦੇ ਦੁਸ਼ਮਨਾਂ ਨੂੰ ਕੀ ਚਾਹੀਦਾ ਹੈ? ਉਸ ਦਾ ਕੰਮ ਤਾਂ ਸਿੱਖ ਆਪ ਹੀ ਕਰ ਰਹੇ ਨੇ। ਤੁਹਡਾ ਪੈਸਾ ਵਰਤ ਕੇ ਤੁਹਡਾ ਹੀ ਬੇੜਾ ਡੋਬ ਰਹੇ ਨੇ। ਵਾਹ ਉਏ ਸਿੱਖੋ !!!
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਅਤੇ ਅਕਾਲ ਤਖਤ ਦੇ ਮੁੱਖ ਗ੍ਰੰਥੀ ਜੋਗਿੰਦਰ ਸਿੰਘ ਵੇਦਾਂਤੀ ਨੇ ਨਾਨਕ ਸ਼ਾਹੀ ਕੈਲੰਡਰ ਨੂੰ ਰਿਲੀਜ ਕੀਤਾ, ਉਸ ਵੇਲੇ ਇਹ ਨਾਗਪੁਰ ਜੋ ਆਰ ਐਸ. ਐਸ. ਦਾ ਹੈਡਕੁਵਾਟਰ ਵੀ ਹੈ, ਉਥੇ ਗਇਆ ਹੋਇਆ ਸੀ। ਇਸਨੇ ਨਾਗਪੁਰ ਤੋਂ ਫੇਕਸ ਭੇਜ ਕੇ ਬੀਬੀ ਨੂੰ ਪੰਥ ਤੋਂ ਰਾਤੋ ਰਾਤ ਬੇਦਖਲ ਕਰਣ ਦਾ ਫੇਕਸ ਭੇਜ ਦਿਤਾ। ਫੇਕਸ ਭੇਜ ਕੇ ਕਿਸੇ ਨੂੰ ਛੇਕ ਦੇਣ ਦੀ ਇਹ ਸਿੱਖ ਇਤਿਹਾਸ ਵਿੱਚ ਪਹਿਲੀ ਘਟਨਾ ਸੀ। ਇਥੋ ਹੀ ਸ਼ੁਰੂ ਹੂੰਦੀ ਹੈ "ਸਕਤੱਰੇਤ ਵਾਲੇ ਬੁਰਛਾਗਰਦਾਂ" ਦੀ ਇਹ ਦਾਸਤਾਨ , ਜੋ ਅੱਜ ਅਪਣੀ ਚਰਮ ਸੀਮਾਂ ਤਕ ਪਹੁੰਚ ਚੁਕੀ ਹੈ।
ਇਸ ਗ੍ਰੰਥੀ ਨੂੰ ਇੰਨੀ ਭਾਜੜ ਕਿਸ ਗਲ ਦੀ ਪਈ ਸੀ, ਬੀਬੀ ਨੂੰ ਬੇਦਖਲ ਕਰਨ ਦੀ? ਜੇ ਬੀਬੀ ਜੀ ਨੇ ਨਾਨਕ ਸ਼ਾਹੀ ਕੈਲੰਡਰ ਜਾਰੀ ਕਰਕੇ ਕੋਈ ਪੰਥ ਵਿਰੋਧੀ ਕੰਮ ਕੀਤਾ ਸੀ, ਤਾਂ ਇਹ ਨਾਗਪੁਰ ਤੋਂ ਵਾਪਸ ਆ ਕੇ ਵੀ ਉਨਾਂ ਤੇ ਕਾਰਵਈ ਕਰ ਸਕਦਾ ਸੀ। ਇਸਨੇ ਅਕਾਲ ਤਖਤ ਦੀ ਮਰਿਯਾਦਾ ਅਤੇ ਸਤਕਾਰ ਨੂੰ ਗੈਰ ਵਾਜਿਬ ਤਰੀਕੇ ਨਾਲ ਰੋਲਿਆ, ਅਤੇ ਚੱਮ ਦੀਆਂ ਚਲਾਈਆਂ। ਇਸਨੇ ਇਹੋ ਜਹੇ ਕਈ ਗੈਰ ਸਿਧਾਂਤਕ, ਆਪ ਹੁਦਰੇ ਕੂੜਨਾਮੇਂ ਜਾਰੀ ਕੀਤੇ, ਜਿਨਾਂ ਵਿਚੋਂ 22 ਕੂੜਨਾਮੇ ਇਸ ਨੂੰ ਹਟਾਉਣ ਤੋ ਬਾਅਦ ਰੱਦ ਕੀਤੇ ਗਏ। ਜੇ ਇਹ ਸਹੀ ਬੰਦਾ ਸੀ ਤਾਂ ਇਨਾਂ ਕੂੜਨਾਮਿਆਂ ਨੂੰ ਰੱਦ ਕਿਉਂ ਕਰਨਾਂ ਪਇਆ ? ਫਿਰ ਆਰ. ਐਸ.ਐਸ. ਅਤੇ ਸਿਆਸੀ ਦਬਾਅ ਪੈਣ 'ਤੇ ਇਸ ਨੂੰ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਥਾਪ ਦਿਤਾ ਗਇਆ। ਜੇ ਇਹ ਸਹੀ ਸੀ, ਤਾਂ ਇਸਨੂੰ ਅਕਾਲ ਤਖਤ ਦੇ ਹੈਡ ਗ੍ਰੰਥੀ ਦੀ ਪੋਸਟ ਤੋਂ ਕਿਉਂ ਹਟਾਇਆ ਗਇਆ? ਅਤੇ ਜੇ ਗਲਤ ਸੀ ਤਾਂ ਇਸਨੂ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਕਿਉਂ ਬਣਾਇਆ ਗਇਆ ? ਇਹ ਹਰ ਸੁਚੇਤ ਸਿੱਖ ਭਲੀ ਭਾਂਤਿ ਜਾਣਦਾ ਹੈ, ਕਿ ਸਾਡੇ ਧਰਮ ਨੂੰ ਕੌਣ ਚਲਾ ਰਿਹਾ ਹੈ? ਇਸ ਨੇ ਅਕਾਲ ਤਖਤ ਦੇ ਰੁਤਬੇ ਨੂੰ ਬਹੁਤ ਵੱਡੀ ਢਾਅ ਲਾਈ ਜਿਸ ਕਰਕੇ ਸਿੱਖਾਂ ਦੇ ਮਨਾਂ ਵਿੱਚ ਇਹ ਸਵਾਲ ਖੜਾ ਹੋ ਗਇਆ ਕਿ, ਕੀ ਅਕਾਲ ਤਖਤ ਤੋਂ ਵੀ ਗਲਤ ਫੈਸਲੇ ਲਾਗੂ ਹੁੰਦੇ ਨੇ ਜਾਂ ਹੋ ਸਕਦੇ ਨੇ? ਇਸਦੇ ਪੰਥ ਵਿਰੋਧੀ ਅਤੇ ਗੈਰ ਸਿਧਾਂਤਕ ਕੰਮਾਂ ਦੀ ਲਿਸਟ ਬਹੁਤ ਲੰਮੀ ਹੈ, ਇਸ ਲਈ ਆਉ, ਮੁੜ ਇਸ ਲੇਖ ਦੇ ਮੂਲ ਵਿਸ਼ੈ ਵਲ ਵਾਪਸ ਆਂਉਦੇ ਹਾਂ।
ਇਹ 'ਸਕਤੱਰੇਤ' ਵਾਲਾ ਕਮਰਾ ਇਸ ਤੋਂ ਪਹਿਲਾਂ ਹੋਂਦ ਵਿੱਚ ਨਹੀਂ ਆਇਆ ਸੀ, ਅਤੇ ਸਾਰੇ ਫੈਸਲੇ ਅਕਾਲ ਤੱਖਤ ਤੇ ਹੀ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਦੀ ਹਜੂਰੀ ਵਿੱਚ ਹੀ ਕੀਤੇ ਜਾਂਦੇ ਸਨ।
ਪ੍ਰੋ. ਦਰਸ਼ਨ ਸਿੰਘ ਹੋਰਾਂ ਨੇ 1987 - 90 ਵਿੱਚ ਅਪਣੇ ਕਾਰਜ ਕਾਲ ਵਿੱਚ ਜੋ ਵੀ ਪੰਥਿਕ ਕਾਰਵਾਈਆਂ ਕੀਤੀਆਂ, ਉਹ ਅਕਾਲ ਤਖਤ 'ਤੇ ਹੀ ਕੀਤੀਆਂ, ਨਾ ਕਿ ਇਸ ਸਕੱਤਰੇਤ ਵਿੱਚ।
ਅੱਜ ਕੁਝ ਅਖੌਤੀ ਜਾਗਰੂਕ ਸਿੱਖ ਇਹ ਤਰਕ ਦੇਂਦੇ ਹਨ ਕਿ "ਪ੍ਰੋਫੇਸਰ ਸਾਹਿਬ ਵੀ ਤੇ ਇਸੇ ਪੁਜਾਰੀਵਾਦੀ ਵਿਵਸਥਾ" ਦਾ ਹੀ ਇਕ ਹਿੱਸਾ ਰਹੇ ਹਨ , ਜੋ ਅੱਜ ਉਨਾਂ ਦੇ ਖਿਲਾਫ ਖੜੇ ਹੋ ਗਏ ਹਨ।"
ਕਹਿਣ ਨੂੰ ਤਾਂ ਇਹ ਵੀਰ ਜਾਗਰੂਕ ਤਬਕੇ ਵਿਚੋ ਹਨ, ਲੇਕਿਨ ਸ਼ਾਇਦ ਇਹ ਇਨਾਂ ਵੀ ਨਹੀਂ ਜਾਂਣਦੇ ਕਿ ਪ੍ਰੋਫੇਸਰ ਦਰਸ਼ਨ ਸਿੰਘ ਹੀ ਅਕਾਲ ਤਖਤ ਦਾ ਇਕ ਇਕੱਲਾ ਇਹੋ ਜਿਹਾ ਸੇਵਾਦਾਰ ਰਿਹਾ, ਜਿਸਨੇ ਅਪਣੇ ਕਾਰਜ ਕਾਲ ਵਿੱਚ ਸ਼੍ਰੋਮਣੀ ਕਮੇਟੀ ਤੋਂ ਇਕ ਨਵਾਂ ਪੈਸਾ ਨਹੀਂ ਲਇਆ। ਉਹ ਅੱਜ ਦੇ ਬੁਰਛਾਗਰਦਾਂ ਵਾਂਗ ਦੋ ਦੋ ਕਰੋੜ ਰੁਪਏ ਦਾ ਪੇਟ੍ਰੋਲ ਖਰਚ ਲੈ ਕੇ ਗੁਰੂ ਘਰ ਦੀ ਗੋਲਕ ਨੂੰ ਡਾਕਾ ਨਹੀਂ ਸਨ ਪਾਂਦੇ। ਉਨਾਂ ਦੇ ਕਾਰਜ ਕਾਲ ਦੇ ਦੌਰਾਨ ਸ਼੍ਰੋਮਣੀ ਕਮੇਟੀ ਦਾ ਸਾਰਾ ਰਿਕਾਰਡ ਫਰੋਲ਼ ਕੇ ਵੇਖ ਲਵੋ, ਤੁਹਾਨੂੰ ਉਨਾਂ ਦੀ ਤਨਖਾਹ ਜਾਂ ਜਾਤੀ ਖਰਚਿਆਂ ਦਾ ਇਕ ਵੀ ਵਾਉਚਰ ਨਹੀਂ ਮਿਲੇਗਾ। ਕੀ ਐਸੀ ਸਖਸ਼ਿਯਤ ਨੂੰ ਅੱਜ ਦੇ ਬੁਰਛਾਗਰਦਾਂ ਨਾਲ ਰਲਾਇਆ ਜਾ ਸਕਦਾ ਹੈ?
ਉਹ ਵੀਰ ਸ਼ਾਇਦ ਇਹ ਨਹੀਂ ਜਾਂਣਦੇ ਕੇ ਉਨਾਂ ਨੇ ਉਸ ਵਕਤ ਦੇ ਚੀਫ ਮਨਿਸਟਰ ਨੂੰ ਪੰਥ ਵਿਰੋਧੀ ਕੰਮਾਂ ਲਈ ਅਕਾਲ ਤਖਤ ਤੇ ਪੇਸ਼ ਕਰਵਾ ਕੇ, ਨਿਰਪੱਖਤਾ ਅਤੇ ਨਿਡਰਤਾ ਦੀ ਇਕ ਮਿਸਾਲ ਕਾਇਮ ਕੀਤੀ ਸੀ। ਅੱਜ ਦੇ ਬੁਰਛਾਗਰਦਾਂ ਵਾਂਗ ਆਪ ਹੁਦਰੇ ਤੌਰ 'ਤੇ ਅਪਣੇ ਆਕਾ ਨੂੰ "ਫਖਰੇ ਕੌਮ ਦਾ ਅਵਾਰਡ" ਨਹੀਂ ਸੀ ਦਿਤਾ। ਕੀ ਸਿੱਖੀ ਵਿੱਚ ਐਸਾ ਕੋਈ ਨਿਯਮ, ਕਾਇਦਾ ਜਾ ਕਾਨੂੰਨ ਹੈ, ਕਿ ਕਿਸੇ ਸਿਆਸੀ ਬੰਦੇ ਨੂੰ ਅਕਾਲ ਤਖਤ ਤੋਂ ਐਸਾ ਅਵਾਰਡ ਦਿਤਾ ਗਇਆ ਹੋਵੇ। ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਆਲਹੂਵਾਲੀਆ, ਜਿਸਨੇ ਅਪਣਾ ਸਾਰਾ ਜੀਵਨ "ਖਾਲਸਾ ਰਾਜ" ਦੀ ਪ੍ਰਾਪਤੀ ਲਈ ਕੁਰਬਾਨ ਕਰ ਦਿਤਾ ਅਤੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਲਹਿਰਾ ਕੇ, ਪੂਰੇ ਭਾਰਤ ਉਪਰ "ਖਾਲਸਾ ਰਾਜ" ਕਾਇਮ ਕੀਤਾ, ਉਨਾਂ ਨੂੰ ਵੀ ਅਕਾਲ ਤਖਥ ਤੋਂ ਇਹੋ ਜਹਿਆ, ਕੋਈ ਅਵਾਰਡ ਨਹੀਂ ਦਿਤਾ ਗਇਆ। ਉਹ ਜਰਨੈਲ ਤਾਂ ਖਾਲਸਾ ਰਾਜ ਲਈ ਜੇ ਦਸ ਪਿੰਡ ਜਿਤਦਾ ਸੀ, ਤਾਂ ਉਨਾਂ ਵਿੱਚੋਂ ਅੱਠ ਪਿੰਡ ਗੁਰੂ ਘਰ ਦੇ ਨਾਮ ਕਰਕੇ, ਦੋ ਪਿੰਡਾਂ ਨਾਲ ਖਾਲਸਾ ਰਾਜ ਦੇ ਟੀਚੇ ਮਿੱਥਦਾ ਸੀ। ਕੀ ਅੱਜ ਦੇ ਸਿੱਖ ਸਿਆਸਤਦਾਨ ਉਸ ਜਰਨੈਲ ਦੇ ਪੈਰਾਂ ਦੀ ਧੂੜ ਦੇ ਕਾਬਿਲ ਵੀ ਹਨ, ਜਿਨਾਂ ਨੂੰ ਅਕਾਲ ਤਖਤ ਤੋਂ ਆਪ ਹੁਦਰੇ ਤੌਰ 'ਤੇ ਸਨਮਾਨਿਤ ਕੀਤਾ ਜਾ ਰਿਹਾ ਹੈ? ਕੌਮ ਸੁੱਤੀ ਹੋਈ ਹੈ, ਇਹ ਗਲਾਂ ਜਿਨੀਆਂ ਮਰਜੀ ਕਰੀ ਜਾਉ, ਕਿਸੇ ਨੂੰ ਕੋਈ ਅਸਰ ਨਹੀਂ ਹੈ। ਬਲਕਿ ਇਹ ਸਾਨੂੰ ਕਈ ਵਾਰ ਇਹ ਕਹਿੰਦੇ ਹਨ ਕਿ, "ਇਨਾਂ ਨੇ ਹੀ ਸਾਰੇ ਪੰਥ ਦਾ ਠੇਕਾ ਲਿਆ ਹੋਇਆ ਹੈ", ਵੀਰੋ ! ਗਹਰੀ ਨੀੰਦਰ ਵਿੱਚੋ ਉਠੋ ! ਅਤੇ ਆਉ ਇਹ ਠੇਕਾ ਅਸੀਂ ਸਾਰੇ ਰਲ ਮਿਲ ਕੇ ਲੈ ਲਈਏ ਅਤੇ ਕੌਮ ਦੀ ਡੁਬਦੀ ਬੇੜੀ ਨੂੰ ਬਚਾ ਲਇਏ, ਇਕ ਦੂਜੇ ਨੂੰ ਨੀਵਾਂ ਦਿਖਾ ਕੇ ਅਸੀਂ ਕੌਮ ਦਾ ਹੀ ਨੁਕਸਾਨ ਕਰ ਰਹੇ ਹਾਂ ।
ਕੁਝ ਵੀਰ ਤਾਂ ਕਈ ਵਾਰ ਮੈਨੂੰ ਕਹਿੰਦੇ ਹਨ ਕਿ ਤੁਸੀਂ ਇਨਾਂ ਹੈਡ ਗ੍ਰੰਥੀਆਂ ਨੂੰ "ਬੁਰਛਾਗਰਦ" ਕਿਉਂ ਕਹਿੰਦੇ ਹੋ ? ਦਾਸ ਉਨਾਂ ਕੋਲੋਂ ਪੁਛਦਾ ਹੈ ਕਿ, ਕੀ ਬੁਰਛਾਗਰਦ ਕਹਿਨਾਂ ਕੋਈ ਗਾਲ੍ਹ ਜਾਂ ਅੱਪਸ਼ਬਦ ਹੈ? ਭਾਈ ਕਾਨ੍ਹ ਸਿੰਘ ਨਾਭਾਂ ਨੇ ਪਹਿਲੀ ਵਾਰ "ਬੁਰਛਾਗਰਦ" ਸ਼ਬਦ ਦੀ ਵਰਤੋਂ ਕੀਤੀ ਸੀ। ਕਿਉਂਕਿ 1902 ਦੀ ਸਿੰਘ ਸਭਾ ਲਹਿਰ ਵੇਲੇ ਵੀ ਇਹੋ ਜਹੇ "ਬੁਰਛਾਗਰਦ" ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਕਾਬਿਜ ਸਨ, ਜਿਨਾਂ ਨੇ ਬਾਅਦ ਵਿਚੱ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸੰਨਮਾਨਿਤ ਕੀਤਾ ਸੀ । ਉਨਾਂ ਨੇ ਅਪਣੇ ਮਹਾਨ ਕੋਸ਼ ਵਿੱਚ ਵੀ ਬੁਰਛਾਗਰਦ ਸ਼ਬਦ ਦੀ ਵਿਆਖਿਆ ਕੀਤੀ ਹੈ, ਜਿਸਦਾ ਮਤਲਬ ਹੈਮਤਿਹੀਨ, ਮੂਰਖ ਜਾਂ ਉੱਜਡ। ਬੁਰਛਾਗਰਦੀ ਮਾਨੇ ਹੈ, ਮੂਰਖਾਂ ਦਾ ਉਠਾਇਆ ਉਪਦ੍ਰਵ (ਰੌਲਾ)।
ਇਸ ਵਿੱਚ ਕੀ ਗਲਤ ਹੈ? ਕੀ ਇਹ ਮਤਿਹੀਣ/ ਉਜੱਡ ਨਹੀਂ ਹਨ, ਜੋ ਕਿਸੇ ਪੰਥ ਦਰਦੀ ਨੂੰ ਪੇਸ਼ ਹੋਣ ਤੋਂ ਪਹਿਲਾਂ ਹੀ, ਉਸ ਦੀ ਗਲ ਸੁਣੇ ਬਗੈਰ ਹੀ ਉਸ ਦੇ ਕੀਰਤਨ ਤੇ ਪਾਬੰਦੀ ਲਾ ਦੇਂਦੇ ਨੇ। ਉਸ ਨੂੰ ਅਕਾਲ ਤਖਤ ਤੇ ਪੇਸ਼ ਹੋਣ ਦਾ ਨੋਟਿਸ ਦੇਂਦੇ ਨੇ, ਤੇ ਬੁਲਾਂਦੇ ਉਸ ਨੂੰ "ਕਾਲ ਕੋਠਰੀ" ਵਿੱਚ ਹਨ? ਜੇ ਉਹ ਪੇਸ਼ ਹੋ ਜਾਵੇ ਤਾਂ ਕਹਿੰਦੇ ਨੇ "ਉਹ ਤਾਂ ਆਇਆ ਹੀ ਨਹੀਂ", ਕੀ ਇਹ ਮਤਿਹੀਨ ਅਤੇ ਉਜੱਡ ਨਹੀਂ ਹਨ?
ਦੁਨੀਆ ਵਿੱਚ ਕੋਈ ਇਹੋ ਜਹੀ ਅਦਾਲਤ ਜਾਂ ਥਾਣਾਂ ਦਸ ਦਿਉ, ਜਿਸ ਦੇ 'ਸੰਮਨ' ਵਿੱਚ ਹੀ ਸੱਜਾ ਸੁਣਾ ਦਿਤੀ ਜਾਂਦੀ ਹੋਵੇ। 'ਮੁਲਜਿਮ' ਨੂੰ ਤਾਂ ਤਕ 'ਮੁਜਰਿਮ' ਨਹੀਂ ਕਹਿਆ ਜਾਂਦਾ, ਜਦੋਂ ਤਕ ਉਸ ਦਾ ਦੋਸ਼ ਸਾਬਿਤ ਨਾ ਹੋ ਜਾਵੇ। ਇਹ "ਮਤਿਹੀਨ", "ਉਜੱਡ" ਜਾਂ "ਬੁਰਛਾਗਰਦ" ਨਹੀਂ ਤਾਂ ਹੋਰ ਕੀ ਹਨ ? ਜੇ ਇਹ ਚੰਗੀ ਸ਼ਬਦਾਵਲੀ ਨਹੀਂ ਤਾਂ ਇਹ ਦਸ ਦਿਉ ਕਿ ਇਨਾਂ ਨੂੰ ਕੀ ਮੈਂ ਹੁਣ "ਸਿੰਘ ਸਾਹਿਬ" ਦਾ ਦਰਜਾ ਦਿਆਂ ਜਾਂ ਪੰਥ ਦੇ ਹਾਕਿਮਾਂ ਦਾ?
ਇਹ ਮਤਿਹੀਨ/ ਉੱਜਡ/ ਬੁਰਛਾਗਰਦ ਦੋ ਤਖਤਾਂ ਤੇ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆ ਉਡਾਂਦੇ ਨੇ, ਘੰਟੀਆਂ ਘੜਿਆਲ ਵਜਾ ਵਜਾ ਕੇ ਸ਼ਸ਼ਤਰਾਂ ਦੀ ਪੂਜਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਨਾਲ ਹੋਰ ਕਿਨੀਆਂ ਕਿਤਾਬਾਂ ਦਾ ਹਨੇਰਾ ਕਰਕੇ, ਸਿੱਖਾਂ ਦੇ ਸ਼ਬਦ ਗੁਰੂ ਦਾ ਅਪਮਾਨ ਕਰਦੇ ਨੇ। ਉਹੀ ਆਪ ਤਨਖਾਹ ਯੋਗ ਮਤਿਹੀਨ, ਇਸ ਕਮਰੇ ਵਿੱਚ ਬੈਠ ਕੇ ਸਿੱਖੀ ਦੇ ਅਹਿਮ ਫੈਸਲੇ ਕਰਦੇ ਅਤੇ ਕੌਮ ਦੇ ਜੱਜ ਬਣਕੇ ਪੰਥ ਦਰਦੀਆ ਨੂੰ ਛੇਕਦੇ ਅਤੇ ਟਾਰਚਰ ਕਰਦੇ ਨੇ। ਸ਼ਿਵ ਲਿੰਗ ਅਤੇ ਗਉਆਂ ਨੂੰ ਪੂਜਨ ਵਾਲਿਆਂ ਨੂੰ, ਮਾਤਾ ਦੇ ਜਗਰਾਤੇ ਕਰਨ ਵਾਲਿਆਂ ਨੂੰ, ਸੌਦਾ ਸਾਧ ਅਤੇ ਆਸ਼ੂਤੋਸ਼ ਵਰਗੇ ਪੰਥ ਦੋਖੀਆਂ ਅਤੇ ਸਿੱਖੀ ਦਾ ਘਾਣ ਕਰਨ ਵਾਲੇ ਬਾਬਿਆਂ ਅਗੇ ਆਤੇ ਦਿਨ ਮੱਥੇ ਰਗੜਣ ਵਾਲੇ ਕੇਸਾਧਾਰੀ ਬ੍ਰਾਹਮਣਾਂ ਨੂੰ ਇਹ "ਫਖਰੇ ਕੌਮ "ਅਤੇ "ਪੰਥ ਰਤਨ" ਦਾ ਅਵਾਰਡ ਵੰਡਦੇ ਨੇ। ਸਿੱਖ ਹੋ ਕੇ ਸੀਤਾਰਾਮ ਰਾਧੇ ਸ਼ਿਆਮ ਦਾ ਕੀਰਤਨ ਕਰਨ ਵਾਲੇ ਸਤਨਾਮ ਸਿੰਘ ਪਿਪਲੀ ਵਾਲੇ ਨੀਲਧਾਰੀ ਦੇ ਜਨਮ ਦਿਨ ਤੇ ਜਾਕੇ ਉਸ ਨੂੰ "ਰਾਜਾ ਜੋਗੀ" ਦੀ ਪਦਵੀ ਦੇਂਦੇ ਹਨ ਅਤੇ ਉਸ ਨੂੰ ਅਵਤਾਰ ਕਹਿ ਕੇ ਖੁਸ਼ਾਮਦ ਕਰਦੇ ਹਨ। ਇਸ ਨੀਲਧਾਰੀ ਦੀ ਜਨਾਨੀ ਨੂੰ "ਰਾਣੀ ਮਾਤਾ" ਦਾ ਖਿਤਾਬ ਦੇਂਦੇ ਨੇ। ਕੀ ਇਹ ਮਤਿਹੀਨ ਜਾਂ ਬੁਰਛਾਗਰਦ ਨਹੀਂ ਹਨ ? ਕੋਈ ਤਾਂ ਮੈਨੂੰ ਜਵਾਬ ਦਿਉ, ਕਿ ਆਖਿਰ ਇਨਾਂ ਨੂੰ ਮੈਂ ਕੀ ਕਹਾਂ?
ਪੂਰਨ ਸਿੰਘ ਤੋਂ ਬਾਅਦ ਬੁਰਛਾਗਰਦਾਂ ਨੇ ਇਸ 'ਕਾਲ ਕੋਠਰੀ' ਨੂੰ ਹੀ ਅਕਾਲ ਤਖਤ ਬਣਾ ਕੇ ਰੱਖ ਦਿੱਤਾ, ਤਾਂਕਿ ਇਸ ਵਿੱਚ ਕੀਤੇ ਗਏ ਕਿਸੇ ਵੀ ਨਾਜਾਇਜ ਫੈਸਲੇ ਦੀ ਭਣਕ ਜਾ ਇਤਲਾਹ ਸੰਗਤ ਨੂੰ ਨਾ ਹੋ ਸਕੇ। ਅਜੋਕੇ ਸਮੈਂ ਅੰਦਰ ਤਾਂ ਇਹ ਕਮਰਾ ਇਨਾਂ ਬੁਰਛਾਗਰਦਾਂ ਦੀ ਐਸ਼ਗਾਹ ਬਣ ਚੁਕਾ ਹੈ। ਇਸ ਕਮਰੇ ਵਿੱਚ ਨਾਂ ਤਾਂ ਸੰਗਤ ਹੀ ਜਾ ਸਕਦੀ ਹੈ ਅਤੇ ਨਾਂ ਹੀ ਇਥੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਹੁੰਦਾ ਹੈ। ਪੰਥ ਦਰਦੀਆਂ ਅਤੇ ਇਨਾਂ ਦੇ ਖਿਲਾਫ ਗਲ ਕਰਣ ਵਾਲਿਆਂ ਨੂੰ ਇਸ ਵਿੱਚ ਬੁਲਾ ਕੇ ਬਹੁਤ ਹੀ ਬੇਇਜੱਤੀ ਨਾਲ ਮਾਨਸਿਕ ਤਾੜਨਾਂ ਦਿੱਤੀ ਜਾਂਦੀ ਹੈ। ਅਕਾਲ ਤਖਤ ਦੇ ਲੇਟਰ ਪੈਡ ਦੀ ਰੱਜ ਕੇ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਦੀ ਮਿਸਾਲ ਉਹ ਖੱਤ ਹੈ ਜਿਸ ਵਿੱਚ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਦਾ ਇਕ ਕੀਰਤਨ ਪ੍ਰੋਗ੍ਰਾਮ ਰੁਕਵਾਉਣ ਲਈ ਇਨਾਂ ਗ੍ਰੰਥੀਆਂ ਨੇ ਉਥੇ ਦੇ ਪੁਲਿਸ ਅਫਸਰ ਨੂੰ "Your Honour" ਕਹਿ ਕੇ ਸੰਬੋਧਿਤ ਕੀਤਾ ਸੀ। ਸੁੱਤੀ ਹੋਈ ਬੇਹੋਸ਼ ਕੌਮ ਲਈ ਇਸ ਤੋਂ ਵੱਧ ਸ਼ਰਮ ਦੀ ਗਲ ਹੋਰ ਕੀ ਹੋ ਸਕਦੀ ਹੈ ਕਿ ਇਕ ਪਾਸੇ ਛੇਵੇਂ ਗੁਰੂ ਸਾਹਿਬ ਦੇ ਸਿਰਜੇ ਅਕਾਲ ਤਖਤ ਦਾ ਰੁਤਬਾ, ਦੂਜੇ ਪਾਸੇ ਇਕ ਮਮੂਲੀ ਜਹੇ ਬੰਦੇ ਨੂੰ "ਯੋਰ ਆਨਰ" ਕਹਿ ਕੇ ਗੁਰੂ ਦੇ ਤਖਤ ਵਲੋਂ ਇਹ ਖੱਤ ਲਿਖਿਆ ਜਾਵੇ, ਉਹ ਵੀ ਗੁਰਬਾਣੀ ਪ੍ਰਚਾਰ ਨੂੰ ਰੋਕਣ ਲਈ।
ਦਾਸ ਨੇ ਤਾਂ ਇਸ ਨਾਜਾਇਜ ਕਮਰੇ ਦਾ ਵਿਰੋਧ ਕਰਦਿਆਂ ਕਈ ਲੇਖ ਲਿਖੇ ਅਤੇ ਜਾਗਰੂਕ ਤਬਕੇ ਨੂੰ ਇਥੋਂ ਤਕ ਹਲੂਣੇ ਦਿੱਤੇ ਕਿ ਇਸ ਕਮਰੇ ਤੇ ਬੁਲਡੋਜਰ ਚਲਾ ਕੇ ਇਸ ਦੀ ਥਾਂ ਤੇ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾ ਦਿੱਤੀ ਜਾਵੇ। ਪਰ ਬੇਹੋਸ਼ ਜਾਗਰੂਕ ਤਬਕਾ, ਜਿਸਨੂੰ ਇਸ ਗੈਰ ਸਿਧਾਂਤਕ ਕਮਰੇ ਦੇ ਖਿਲਾਫ ਇਕ ਮੁਹਿੰਮ ਛੇੜ ਦੇਣੀ ਚਾਹੀਦੀ ਸੀ, ਉਨਾਂ ਵਿਚੋਂ ਹੀ ਕੁਝ ਰੋਟੀਆਂ ਕਾਰਣ ਤਾਲ ਪੂਰਨ ਵਾਲੇ ਅਤੇ ਡਰਪੋਕ ਬੰਦੇ, ਇਸ ਵਿੱਚ ਹਾਜਰੀ ਭਰਣ ਨੂੰ ਹੀ ਅਪਣਾਂ ਨਸੀਬ ਸਮਝ ਰਹੇ ਨੇ। ਇਸ ਕਮਰੇ ਨੂੰ ਸਭਤੋਂ ਵੱਧ ਮਾਨਤਾ, ਜਾਗਰੂਕ ਅਖਵਾਉਣ ਵਾਲੇ ਤਬਕੇ ਨੇ ਹੀ ਦਿੱਤੀ ਹੈ। ਕੌਮ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਨੇ ਇਸ ਕਮਰੇ ਵਿੱਚ ਨਾਂ ਜਾ ਕੇ ਕੌਮ ਨੂੰ ਇਕ ਸੁਨੇਹਾ ਦਿਤਾ ਅਤੇ ਇਸ ਕਮਰੇ ਦੇ ਖਿਲਾਫ ਪਹਿਲੀ ਵਾਰ ਇਕ ਮੁਹਿੰਮ ਖੜੀ ਕਰ ਦਿਤੀ। ਜਿਸ ਕਮਰੇ ਵਿੱਚ ਗੁਰੂ ਦਾ ਪ੍ਰਕਾਸ਼ ਨਹੀਂ, ਜਿਸ ਕਮਰੇ ਵਿੱਚ ਸੰਗਤ ਨਹੀਂ ਜਾ ਸਕਦੀ, ਉਹ ਕੌਮੀ ਫੈਸਲਿਆਂ ਦਾ ਕੇਂਦਰ ਕਿਸ ਤਰ੍ਹਾਂ ਹੋ ਸਕਦਾ ਹੈ? ਕੀ ਕਿਸੇ ਜੱਜ (ਗੁਰੂ ਗ੍ਰੰਥ ਸਾਹਿਬ) ਦੀ ਗੈਰ ਹਾਜਰੀ ਵਿੱਚ ਉਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਪੰਥਿਕ ਫੈਸਲਾ ਹੋ ਸਕਦਾ ਹੈ? ਇਹ ਬੁਰਛਾਗਰਦ ਅੱਜ ਆਪ ਹੀ ਗੁਰੂ, ਹਾਕਿਮ ਅਤੇ ਸੁਪਰੀਮ ਪਾਵਰ ਬਣ ਬੈਠੇ ਨੇ, ਜਦ ਕਿ ਇਹ ਸਾਰੇ ਆਪ ਤਨਖਾਹ ਯੋਗ ਹਨ। ਇਹ ਦੂਸਰਿਆਂ ਨੂੰ ਰਹਿਤ ਮਰਿਯਾਦਾ ਦਾ ਉਲੰਘਨ ਕਰਨ ਦੇ ਦੋਸ਼ ਵਿੱਚ ਪੰਥ ਤੋਂ ਛੇਕ ਦੇਂਦੇ ਨੇ ਤੇ ਆਪ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾ ਰਹੇ ਨੇ। ਇਹ ਗੁਰੂ ਸਾਹਿਬ ਦਾ ਕਥਿਤ ਅਪਮਾਨ ਕਰਨ ਦੇ ਦੋਸ਼ ਵਿੱਚ ਦੂਜੇ ਸਿੱਖਾਂ ਨੂੰ ਪੰਥ ਤੋਂ ਬਾਹਰ ਕਡ੍ਹ ਦੇਂਦੇ ਨੇ ਤੇ ਆਪ ਡੇਰਿਆ , ਬਾਬਿਆਂ ਦੀਆਂ ਬਰਸੀਆਂ ਵਿੱਚ ਜਾਕੇ ਅਪਣੀਆਂ ਅੱਖਾਂ ਸਾਮ੍ਹਣੇ ਸ਼ਬਦ ਗੁਰੂ ਸਾਹਿਬ ਦਾ ਅਪਮਾਨ ਹੂੰਦਿਆਂ ਵੇਖਦੇ ਨੇ। ਇਨਾਂ ਨੂੰ ਪੰਥ ਤੋਂ ਬਾਹਰ ਕੌਣ ਕਰੇਗਾ?
"ਸਕਤਰੇਤ" ਨਾਮ ਦੀ ਕਾਲ ਕੋਠਰੀ ਵਿੱਚ ਪੇਸ਼ ਹੋਣ ਵਾਲਿਆਂ ਨੇ ਅਪਣੇ ਡਰ, ਕਮਜੋਰ ਜਮੀਰ ਅਤੇ ਗੈਰ ਸਿਧਾਂਤਕ ਅਤੇ ਸਵਾਰਥੀ ਟੀਚਿਆਂ ਦੀ ਪ੍ਰਾਪਤੀ ਵਾਲੇ ਗੈਰ ਸਿਧਾਂਤਕ ਕਾਰੇ ਨੂੰ ਜਸਟੀਫਾਈ ਕਰਣ ਲਈ ਇਕ ਨਵਾਂ ਪ੍ਰਚਾਰ ਸ਼ੁਰੂ ਕਰ ਦਿਤਾ ਹੈ ਕਿ ".....ਪ੍ਰੋਫੇਸਰ ਸਾਹਿਬ ਨੇ "ਸਕੱਤਰੇਤ" ਵਿੱਚ ਨਾ ਜਾ ਕੇ ਕੀ ਖਟਿਆ ? ਬਹਿ ਗਏ ਨਾ ਇਕ ਪਾਸੇ ?", " ....ਅਸੀਂ ਤਾਂ ਪਿੰਡਾਂ ਪਿੰਡਾਂ ਵਿੱਚ ਪ੍ਰਚਾਰ ਕਰਨਾ ਹੈ, ਕੀ ਅਸੀਂ ਵੀ ਬਹਿ ਜਾਈਏ ਉਨਾਂ ਵਾਂਗ।"
ਇਨਾਂ ਵਿਦਵਾਨਾਂ ਕੋਲੋਂ ਇਹ ਪੁਛੋ ਕਿ ਜੇ ਤੁਸਾਂ ਪਿੰਡਾਂ ਵਿੱਚ ਹੀ ਪ੍ਰਚਾਰ ਕਰਨਾਂ ਸੀ ਤਾਂ ਬਾਹਵਾਂ ਚੁਕ ਚੁਕ ਕੇ ਬਾਅਦਲ ਦੀ ਜਨਾਨੀ ਨੂੰ "ਦੁੱਕੀ ਤੀਵੀਂ" ਕਹਿਣ ਦੀ ਕੀ ਲੋੜ ਸੀ? ਉਸ ਵੇਲੇ ਤੁਹਾਨੂੰ ਇਹ ਹੋਸ਼ ਕਿਉਂ ਨਹੀਂ ਆਇਆ, ਕਿ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਪ੍ਰਚਾਰ ਕਰਨਾਂ ਹੈ ? ਜੇ ਤੁਸਾਂ ਪੰਜਾਬ ਵਿੱਚ ਰਹਿ ਕੇ ਪਿੰਡਾਂ ਵਿੱਚ ਹੀ ਪ੍ਰਾਚਰ ਕਰਨਾਂ ਸੀ ਤੇ ਬਾਦਲ ਨੂੰ ਇਸ "ਧਰਤੀ ਤੇ ਭਾਰ" ਕਹਿ ਕੇ ਭੋਲੇ ਭਾਲੇ ਸਿੱਖਾਂ ਨੂੰ ਮੂਰਖ ਬਣਾਂ ਕੇ "ਹੀਰੋ" ਬਨਣ ਦੀ ਕੀ ਲੋੜ ਸੀ? ਉਸ ਵੇਲੇ ਤੁਹਾਨੂੰ ਇਹ ਯਾਦ ਨਹੀਂ ਸੀ ਕਿ ਅਸੀਂ ਪਿੰਡਾਂ ਵਿੱਚ ਪ੍ਰਚਾਰ ਜੋਗੇ ਹੀ ਹਾਂ, ਇਸ ਤੋਂ ਵੱਧ ਸਾਡੀ ਕੋਈ ਕਾਬਲੀਅਤ ਹੈ ਹੀ ਨਹੀਂ ਸੀ? ਇਨਾਂ ਲੋਕਾਂ ਨੂੰ ਸਿਧਾਂਤ ਨਾਮ ਦੀ ਕਿਸੇ ਚੀਜ ਦਾ ਪਤਾ ਹੀ ਨਹੀਂ। ਮਰੀ ਅਣਖ ਵਾਲੇ ਇਨਾਂ ਲੋਕਾਂ ਨੂੰ ਇਹ ਵੀ ਇਹਸਾਸ ਨਹੀਂ ਕਿ ਸਿੱਖ ਅਪਣੀ ਪੱਤ ਅਤੇ ਅਣਖ ਲਈ ਹੀ ਜੀਵਿਆ ਹੈ ਅਤੇ ਅਪਣੀ ਅਣਖ ਲਈ ਹੀ ਮਰਿਆ ਹੈ।
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥

ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਇਹ ਲੋਕ ਸ਼ਾਇਦ ਗੁਰਬਾਣੀ ਦੇ ਇਸ ਸ਼ਲੋਕ ਨੂੰ ਵੀ ਭੁਲ ਚੁਕੇ ਹਨ। ਇਹ ਕਹਿੰਦੇ ਨੇ ਕੇ "ਖਟਿਆ" ਕੀ ਹੈ ? ਇਹ ਅਪਣੀ ਜਮੀਰ ਅਤੇ ਅਣਖ ਨੂੰ ਵੇਚ ਕੇ "ਖਟਿਆ" ਕਰਨ ਦੀਆਂ ਗਲਾਂ ਕਰਦੇ ਨੇ। ਨਫੇ ਅਤੇ ਨੁਕਸਾਨ ਦਾ ਖਾਤਾ ਖੋਲ ਕੇ ਨਵੇਂ ਨਵੇਂ ਸਿਧਾਂਤਾਂ ਅਤੇ ਨੀਤੀਆਂ ਦੀ ਸਿਰਜਨਾਂ ਕਰਦੇ ਨੇ।
ਇਕ ਅਖੌਤੀ ਵਿਦਵਾਨ ਨੇ ਅਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਤਾਂ ਕੌਮ ਦੀ ਸਤਕਾਰਤ ਸ਼ਖਸ਼ਿਯਤ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਨੂੰ ਇਥੋਂ ਤਕ ਲਿਖ ਦਿਤਾ ਕਿ "...ਅਕਾਲ ਤਖਤ ਤੇ ਜਾਕੇ ਤੁਸੀਂ ਕਿਸ ਦੇ ਅਗੇ ਅਰਦਾਸ ਕਿਤੀ ? ਕੀ ਛੇਵੇ ਪਾਤਸ਼ਾਹ ਨੇ ਤੁਹਾਡੀ ਅਰਦਾਸ ਸੁਣੀ ?... ਜੇ ਸੁਣੀ ਤਾਂ ਇਨਾਂ ਪੁਜਾਰੀਆਂ ਨੂੰ ਇਹ ਮਤਿ ਕਿੳ ਨਹੀਂ ਦਿੱਤੀ ਕੇ ਉਹ ਅਕਾਲ ਤਖਤ ਤੇ ਆ ਕੇ ਤੁਹਾਡਾ ਸਪਸ਼ਟੀਕਰਣ ਲੈ ਲੈਦੇ....." । ".....ਜੇ ਇਹ ਪੁਜਾਰੀ ਉੱਥੇ ਆ ਜਾਂਦੇ ਤਾਂ ਕੀ ਤੁਸੀਂ ਸਪਸ਼ਟੀਕਰਣ ਉਨਾਂ ਨੂੰ ਦੇਣਾਂ ਸੀ ਜਾਂ ਛੇਵੇ ਪਾਤਸ਼ਾਹ ਨੂੰ ?......""....ਕੀ ਇਟਾਂ ਅਤੇ ਗਾਰੇ ਦੀ ਇਮਾਰਤ ਨੂੰ ਅਪਣਾਂ ਸਪਸਟੀਕਰਣ ਦੇਣ ਗਏ ਸਾਉ ?....." ਆਦਿਕ

ਜਾਗਰੂਕ ਅਖਵਾਉਣ ਵਾਲੇ ਇਹੋ ਜਹੇ ਲੋਕਾਂ ਦੀ ਮਾਨਸਿਕਤਾ ਤੇ ਤਰਸ ਆਂਉਦਾ ਹੈ, ਜਿਨਾਂ ਨੇ ਅਪਣੀ ਦੰਭੀ ਵਿਦਵਤਾ ਦੇ ਕਾਰਣ ਕੌਮ ਨੂੰ ਇਨੀ ਵੱਡੀ ਢਾਅ ਲਾਈ ਹੈ, ਜਿਨੀ ਕਿ ਸ਼ਾਇਦ ਹੀ ਕਿਸੇ ਪੰਥ ਵਿਰੋਧੀ ਤਾਕਤ ਨੇ ਲਾਈ ਹੋਵੇ। ਕੌਮ ਦੀ ਮੌਜੂਦਾ ਹਾਲਤ ਦੇ ਸਭ ਤੋਂ ਵਡੇ ਗੁਨਹਿਗਾਰ ਇਹ ਅਖੌਤੀ ਵਿਦਵਾਨ ਹੀ ਹਨ। ਇਹ ਲੋਕ ਇਨੇ ਵੱਡੇ ਵਿਦਵਾਨ ਹਨ ਕਿ ਇਨਾਂ ਨੂੰ ਅਪਣੇ ਕੀਤੇ ਗੈਰ ਸਿਧਾਤਕ ਕਮਾਂ 'ਤੇ ਪਰਦੇ ਪਾਉਣ ਵੇਲੇ ਅਕਾਲ ਤਖਤ, "ਇਟਾਂ ਅਤੇ ਗਾਰੇ ਦੀ ਬਣੀ ਇਮਾਰਤ", "ਮੱੜ੍ਹੀ ਅਤੇ ਮਕਬਰੇ" ਤੋਂ ਵੱਧ ਕੁਝ ਵੀ ਨਹੀਂ ਲਗਦਾ। ਇਹ ਸਿੱਖ ਦੀ ਅਰਦਾਸ ਨੂੰ ਇਕ ਪਾਖੰਡ ਅਤੇ ਕਰਮਕਾਂਡ ਸਮਝਦੇ ਹਨ। ਇਨਾਂ ਦੇ ਹਿਸਾਬ ਨਾਲ ਸਿੱਖ ਜੋ ਅਰਦਾਸ ਕਰਦਾ ਹੈ, ਉਹ ਉਸਦੇ ਗੁਰੁ ਜਾਂ ਅਕਾਲਪੁਰਖ ਤਕ ਨਹੀਂ ਪੁਜਦੀ। ਕੀ ਇਹ ਅਰਦਾਸ ਨਹੀਂ ਕਰਦੇ? ਕੀ ਇਹ ਅਕਾਲ ਤਖਤ ਦੀ ਮਹਾਨਤਾ ਨੂੰ ਨਹੀਂ ਸਵੀਕਾਰਦੇ? ਕੀ ਇਹ "ਝੰਡੇ ਬੂੰਗੇ ਜੁਗੋ ਜੁਗ ਅਟੱਲ" ਦੇ ਕਾਂਸੇਪਟ ਨੂੰ ਵੀ ਨਹੀਂ ਮਣਦੇ।
ਇਨਾਂ ਨੂੰ ਕੌਣ ਸਮਝਾਵੇ ਕੇ ਪ੍ਰੋਫੇਸਰ ਸਾਹਿਬ ਅਕਾਲ ਤਖਤ ਦੇ ਸਤਕਾਰ ਵਜੋਂ ਇਕ ਨਿਮਾਣੇ ਸਿੱਖ ਵਾਂਗ ਉਥੇ ਗਏ ਸਨ। ਜੇ ਬੁਰਛਾਗਰਦ ਸੰਗਤ ਵਿੱਚ, ਗੁਰੂ ਸਾਹਿਬ ਦੀ ਹਜੂਰੀ ਵਿੱਚ ਉਨਾਂ ਕੋਲੋਂ ਸਪਸਟੀਕਰਣ ਲੈਂਦੇ ਤਾਂ ਬੁਰਛਾਗਰਦਾਂ ਦੇ ਗੈਰ ਸਿਧਾਂਤਕ ਤਰੀਕਿਆਂ ਅਤੇ ਬ੍ਰਾਹਮਣੀ ਵਿਵਸਥਾ ਦੀਆਂ ਸਾਰੀ ਸੰਗਤ ਅਤੇ ਕੌਮ ਦੇ ਸਾਮ੍ਹਣੇ ਧੱਜੀਆ ਉਡ ਜਾਣੀਆਂ ਸਨ। ਪ੍ਰੋਫੇਸਰ ਸਾਹਿਬ ਇਨਾਂ ਵਾਂਗ ਚੁਪ ਚਾਪ ਉਨਾਂ ਬੁਰਛਾਗਰਦਾਂ ਨੂੰ "ਸਿੰਘ ਸਾਹਿਬਾਨ" ਕਹਿ ਕੇ ਉਨਾਂ ਦੇ ਪੈਰਾਂ ਤੇ ਡਿਗ ਕੇ ਅਪਣੇ ਜਮੀਰ ਨੂੰ ਮਾਰਨ ਨਹੀਂ ਸਨ ਗਏ ।
ਪ੍ਰੋਫੇਸਰ ਸਾਹਿਬ ਦੀ ਇਸ ਨੀਤੀ ਨੂੰ "ਬੁਰਛਾਗਰਦ" ਬਹੁਤ ਚੰਗੀ ਤਰ੍ਹਾਂ ਸਨਝਦੇ ਸਨ, ਕਿ ਸਾਡੇ ਕੋਲ ਉਨਾਂ ਦੇ ਸਵਾਲਾਂ ਦਾ ਇਕ ਵੀ ਜਵਾਬ ਨਹੀਂ ਦੇਣ ਹੋਣਾ, ਇਸੇ ਲਈ ਉਹ ਚਾਲਾਕ ਪੁਜਾਰੀ ਜੂੰਡਲੀ ਪ੍ਰੋਫੇਸਰ ਸਾਹਿਬ ਦੇ ਸਾਮ੍ਹਣੇ ਸੰਗਤ ਵਿੱਚ ਨਹੀਂ ਆਈ। ਪ੍ਰੋਫੇਸਰ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਉਸੇ ਥਾਂ ਤੇ ਆ ਕੇ ਇਕ ਖਲੀਫਾ ਪੁਜਾਰੀ ਨੇ ਅਪਣਾਂ ਫਤਵਾ ਪੜ੍ਹ ਕੇ ਸੁਣਾਇਆ। ਅਕਾਲ ਤਖਤ ਦਾ ਹੈਡ ਗ੍ਰੰਥੀ ਹੋਕੇ ਇਹ ਕੁਫਰ ਤੋਲਿਆ ਕਿ "ਪ੍ਰੋਫੇਸਰ ਤਾਂ ਆਇਆ ਹੀ ਨਹੀਂ"।
ਪ੍ਰੋਫੇਸਰ ਸਾਹਿਬ ਨੇ ਜੋ ਸਪਸਟੀਕਰਣ ਦੀ ਫਾਇਲ ਬਣਾਈ ਸੀ ਉਸ ਨੂੰ ਕਈ ਦਿਨ ਪਹਿਲਾਂ ਕੌਮ ਦੇ ਅਗੇ ਜਨਤਕ ਕਰ ਦਿਤਾ ਸੀ। ਇਨਾਂ ਵਾਂਗ ਉਸ "ਸਕਤਰੇਤ" ਵਿੱਚ ਬੁਰਛਾਗਰਦਾਂ ਦਾ "ਡਿਕਟੇਟ" ਕੀਤਾ ਹੋਇਆ ਮਾਫੀਨਾਮਾ ਭੂੰਜੇ ਬੈਠ ਕੇ ਨਹੀਂ ਸੀ ਲਿਖਿਆ, ਜਿਸ ਬਾਰੇ ਕੌਮ ਨੂੰ ਅੱਜ ਤਕ ਨਹੀਂ ਦਸਿਆ ਗਇਆ ਅਤੇ ਗੁੰਮਰਾਹ ਕੀਤਾ ਗਇਆ। ਬਾਹਰ ਆ ਕੇ ਝੂਠ ਬੋਲਿਆ ਕਿ ਸਾਡਾ ਸਕਤੱਰੇਤ ਵਿੱਚ ਬਹੁਤ ਸਤਕਾਰ ਕੀਤਾ ਗਇਆ। ਬੁਰਛਾਗਰਦ ਇੰਨੇ ਵੀ ਮੂਰਖ ਨਹੀਂ ਸਨ। ਉਨਾਂ ਨੇ ਦੂਜੇ ਦਿਨ ਹੀ ਇਨਾਂ ਦੀਆਂ ਸਕਤੱਰੇਤ ਵਿੱਚ ਖਿਚੀਆਂ ਤਸਵੀਰਾਂ ਪਬਲਿਸ਼ ਕਰ ਦਿਤੀਆਂ, ਜਿਸ ਵਿੱਚ ਇਹ ਸਕੂਲ ਦੇ ਬਚਿਆਂ ਵਾਂਗ ਖੜੇ ਹੋਕੇ ਅਪਣੀ ਕਲਾਸ ਲਵਾ ਰਹੇ ਹਨ।
ਰੋਟੀਆਂ ਕਾਰਣ ਤਾਲ ਪੂਰਨ ਵਾਲੇ ਪ੍ਰਚਾਰਕਾਂ ਤੋਂ ਜਰੂਰਤ ਤੋਂ ਵੱਧ ਉਮੀਦਾਂ ਕਰਨਾ, ਸਾਡੀ ਹੀ ਗਲਤੀ ਸੀ। ਇਹ ਪੇਸ਼ੇਵਰ ਪ੍ਰਚਾਰਕ ਕੋਈ ਕ੍ਰਾਂਤੀ ਨਹੀਂ ਲਿਆਇਆ ਕਰਦੇ। ਹਾਰੇ ਹੋਏ ਯੋਧੇ ਹੁਣ "ਲਹਿਰਾਂ" ਬਨਾਉਣ ਦੀਆ ਗੱਲਾਂ ਕਰਦੇ ਫਿਰਦੇ ਨੇ। 20 ਸਾਲਾਂ ਤੋਂ ਪੁਜਾਰੀਵਾਦ ਦੇ ਖਿਲਾਫ ਬਣੀ ਲਹਿਰ ਨੂੰ "ਸਕੱਤਰੇਤ" ਵਿਚ ਜਾ ਕੇ ਇਕ ਦਿਨ ਵਿੱਚ ਨੇਸਤੇ ਨਾਬੂਦ ਕਰ ਦੇਣ ਵਾਲੇ, ਹੁਣ ਕਿਸ "ਲਹਿਰ" ਦੀ ਗਲ ਕਰਦੇ ਫਿਰ ਰਹੇ ਨੇ? ਬਹੁਤ ਵਲੂੰਧਰ ਲਿਆ ਤੁਸਾਂ ਸਾਡਾ ਦਿਲ, ਹੁਣ ਤੁਹਾਡੇ ਝਾਂਸੇ ਵਿੱਚ ਅਸੀਂ ਆਉਣ ਵਾਲੇ ਨਹੀਂ। ਹੁਣ ਤਾਂ ਇੰਜ ਲਗਦਾ ਹੈ ਕਿ ਇਹ ਵੀ ਉਨਾਂ ਬੁਰਛਾਗਰਦਾਂ ਦਾ ਹੀ ਇਕ ਅੰਗ ਬਣ ਚੁਕੇ ਹਨ ।
ਇਨਾਂ ਅਖੋਤੀ ਵਿਦਵਾਨਾਂ ਦੀ ਸੋਚ ਨੂੰ ਵੇਖ ਕੇ ਮੈਨੂੰ ਨਾਭਾ ਰਾਜ ਦੇ ਮਹਾਰਾਜਾ ਹੀਰਾ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਦੇ ਇਤਿਹਾਸ ਦੀ ਯਾਦ ਆ ਜਾਂਦੀ ਹੈ, ਜਿਨਾਂ ਨੇ ਅੰਗ੍ਰੇਜਾਂ ਦੀ ਈਨ ਮਨਣ ਦੀ ਬਜਾਇ ਅਪਣਾ ਰਾਜ ਪਾਠ ਸਭ ਕੁਝ ਬਲਿਦਾਨ ਕਰ ਦਿਤਾ ਲੇਕਿਨ, ਗੁਰਮਤਿ ਅਤੇ ਸਿਧਾਂਤਾਂ ਦਾ ਪੱਲਾ ਕਦੀ ਵੀ ਨਹੀਂ ਛਡਿਆ। ਆਉ ਇਤਿਹਾਸ ਦੇ ਇਸ ਵ੍ਰਤਾਂਤ ਨਾਲ ਇਨਾਂ ਸਿੱਖਾਂ ਦੀ ਸੋਚ ਦੀ ਤੁਲਨਾਂ ਕਰਦੇ ਹਾਂ।
ਮਹਾਰਾਜਾ ਹੀਰਾ ਸਿੰਘ 1871 ਨੂੰ ਨਾਭੇ ਦੀ ਗੱਦੀ ਤੇ ਬੈਠੇ। ਅਪਣੇ ਰਾਜ ਦੇ ਲੋਕਾਂ ਨੂੰ ਇਨਾਂ ਨੇ ਬਹੁਤ ਹੀ ਸੁੱਖ ਸ਼ਾਂਤੀ ਭਰਿਆ ਸ਼ਾਸ਼ਨ ਦਿੱਤਾ। ਅੰਗਰੇਜ਼ ਵਿਦਵਾਨ ਮੈਕਾਲਫ ਨੇ 'ਦਿ ਸਿੱਖ ਰਿਲੀਜ਼ਨ' ਕਿਤਾਬ ਲਿਖੀ, ਜਿਸ ਵਿੱਚ ਮਹਾਰਾਜਾ ਹੀਰਾ ਸਿੰਘ ਨੇ ਉਸ ਦੀ ਬਹੁਤ ਮਾਲੀ ਮਦਦ ਕੀਤੀ। ਮਹਾਰਾਜਾ ਹੀਰਾ ਸਿੰਘ ਇੱਕ ਇਨਸਾਫ ਪਸੰਦ ਅਤੇ ਵਿਦਵਾਨਾਂ ਦੀ ਕਦਰ ਕਰਨ ਵਾਲੇ ਰਾਜਾ ਸਨ। ਗੁਰੂ ਨੂੰ ਮੰਨਣ ਵਾਲੇ ਮਹਾਨ ਸਿੱਖ ਸਨ। ਲੋਕੀਂ ਕਿਸੇ ਵੇਲੇ ਵੀ ਅਪਣੀ ਫਰਿਯਾਦ ਲੈ ਕੇ ਇਨਾਂ ਕੋਲ ਪਹੁੰਚ ਜਾਂਦੇ ਸਨ, ਅਤੇ ਇਹ ਬਹੁਤ ਹੀ ਕੁਸ਼ਲ ਢੰਗ ਨਾਲ ਉਨਾਂ ਦੀ ਮਦਦ ਕਰਦੇ ਸਨ। ਟਿੱਕਾ ਰਿਪੁਦਮਨ ਸਿੰਘ ਦਾ ਜਨਮ ਹੀਰਾ ਸਿੰਘ ਦੇ ਘਰ ਹੋਇਆ। ਸਨ 1911 ਵਿੱਚ ਮਹਾਰਾਜਾ ਹੀਰਾ ਸਿੰਘ ਦਾ ਦਿਹਾਂਤ ਨਾਭਾ ਵਿਖੇ ਹੋ ਗਿਆ। 1922 ਵਿੱਚ ਰਾਜਾ ਰਿਪੁਦਮਨ ਸਿੰਘ ਮਹਾਰਾਜਾ ਬਣੇ। ਮਹਾਰਾਜਾ ਰਿਪੁਦਮਨ ਸਿੰਘ ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸਿੱਖ ਪੰਥ ਦੇ ਮਹਾਨ ਗ੍ਰੰਥ "ਮਹਾਨ ਕੋਸ਼" ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਦਾ ਵਿਸ਼ੇਸ਼ ਪ੍ਰਭਾਵ ਸੀ। ਇਹ ਪੱਕੇ ਗੁਰਸਿੱਖ ਸਨ।
ਉਸ ਵੇਲੇ ਇਹ ਨਿਯਮ ਸੀ ਕਿ ਜਦੋਂ ਵੀ ਕੋਈ ਰਾਜਾ ਗੱਦੀ ਤੇ ਬੈਠਦਾ ਤਾਂ ਅੰਗਰੇਜ ਗਵਰਨਰ ਉਸ ਨੂੰ ਇਕ ਸਰਟੀਫਿਕੇਟ ਦੇ ਕੇ ਗੱਦੀ ਤੇ ਬਿਠਾਂਉਦਾ ਸੀ। ਇਹਨਾਂ ਨੇ ਆਪਣੀ ਤਾਜਪੋਸ਼ੀ ਅੰਗਰੇਜ਼ਾਂ ਦੀ ਧੌਂਸ ਨਾ ਝਲਦੇ ਹੋਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਤੋਂ ਕਰਵਾਈ ।
ਇਹ ਗਲ ਅੰਗ੍ਰੇਜਾਂ ਨੂੰ ਨਾਗਵਾਰ ਗੁਜਰੀ। ਜਦੋਂ ਅੰਗਰੇਜ਼ ਸਰਕਾਰ ਨੇ ਮਹਾਰਾਜਾ ਜੀ ਨੂੰ ਸੱਦ ਕੇ ਜਵਾਬ ਤਲਬੀ ਕੀਤੀ ਕਿ ਤੁਸੀਂ ਆਪਣੀ ਤਾਜ ਪੋਸ਼ੀ ਅੰਗਰੇਜ਼ ਗਵਰਨਰ ਦੇ ਸਾਹਮਣੇ ਕਿਉਂ ਨਹੀਂ ਕੀਤੀ, ਤਾਂ ਮਹਾਰਾਜਾ ਰਿਪੁਦਮਨ ਸਿੰਘ ਨੇ ਕਿਹਾ ਕਿ ਅੰਗਰੇਜ਼ਾਂ ਦਾ ਮੇਰੀ ਤਾਜਪੋਸ਼ੀ ਨਾਲ ਕੀ ਸਬੰਧ? ਰਾਜ ਭਾਗ ਸਾਨੂੰ ਸਾਡੇ ਗੁਰੂਆਂ ਦੀ ਬਖਸਿਸ ਹੈ। ਮਹਾਰਾਜਾ ਦੇ ਇਹ ਬਾਗੀ ਤੇਵਰ ਅੰਗਰੇਜ਼ਾਂ ਦੇ ਕਿਵੇਂ ਗਲੋਂ ਹੇਠਾਂ ਉਤਰ ਸਕਦੇ ਸਨ। ਮਹਾਰਾਜਾ ਰਿਪੁਦਮਨ ਸਿੰਘ ਅੰਗਰੇਜ਼ਾਂ ਨੂੰ ਦਿਲੋਂ ਪਸੰਦ ਨਹੀਂ ਸਨ ਕਰਦੇ। ਉਹ ਇਹ ਬਿਲਕੁਲ ਬਰਦਾਸਤ ਨਹੀਂ ਸਨ ਕਰਦੇ ਕਿ ਅੰਗਰੇਜ਼ ਸਰਕਾਰ ਰਾਜ ਭਾਗ ਵਿੱਚ ਦਖਲ ਅੰਦਾਜ਼ੀ ਕਰੇ। ਉਹ ਅੰਗਰੇਜ਼ ਅਫਸਰਾਂ ਜਾਂ ਸਰਕਾਰ ਨੂੰ ਸਲਾਮ ਵੀ ਨਹੀਂ ਸਨ ਕਰਦੇ, ਜਿਸ ਤਰ੍ਹਾਂ ਉਸ ਵੇਲੇ ਆਮ ਹੀ ਪਰੰਪਰਾ ਸੀ।
ਸਿੱਖ ਅਨੰਦ ਮੈਰਿਜ ਐਕਟ ਇਹਨਾਂ ਦੀ ਬਦੌਲਤ ਹੀ ਲਾਗੂ ਹੋ ਸਕਿਆ। ਅੰਗਰੇਜ਼ਾਂ ਦੇ ਵਿਰੋਧੀ ਹੋਣ ਕਾਰਨ ਅੰਗਰੇਜ਼ਾਂ ਨੇ ਇਹਨਾਂ ਨੂੰ ਵਤਨ ਬਦਰ ਕਰ ਦਿੱਤਾ। 1923 ਨੂੰ ਰਾਜ ਭਾਗ ਤੋਂ ਵੱਖ ਕਰਕੇ 3 ਲੱਖ ਸਲਾਨਾ ਪੈਨਸ਼ਨ ਮੁਕਰਰ ਕਰਕੇ ਦੇਹਰਾਦੂਨ ਭੇਜ ਦਿੱਤਾ। ਇਸ ਤਰ੍ਹਾਂ ਨਾਭਾ ਰਿਆਸਤ ਤੇ ਅੰਗਰੇਜ਼ਾਂ ਦਾ ਰਾਜ ਹੋ ਗਇਆ। ਕਹਿੰਦੇ ਹਨ ਕਿ ਜਦੋਂ ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ ਗ੍ਰਿਫਤਾਰ ਕਰਨ ਲਈ ਆਏ ਸਨ, ਤਾਂ ਰੋਹਟੀ ਪੁਲ ਤੋਂ ਲੈਕੇ ਹੀਰਾ ਮਹਿਲ ਤੱਕ ਬੜੀ ਭਾਰੀ ਤਦਾਦ ਵਿੱਚ ਪੁਲਸ ਫੋਰਸਾਂ ਤੈਨਾਤ ਸਨ, ਜਿਵੇਂ ਕਿ ਕਿਸੇ ਡਾਕੂ ਜਾਂ ਅਪਰਾਧੀ ਨੂੰ ਫੜਨਾ ਹੋਵੇ।
ਰਿਪੁਦਮਨ ਸਿੰਘ ਉਹ ਗੁਰਮਤਿ ਦੇ ਧਾਰਣੀ ਮਹਾਰਾਜੇ ਸਨ ਜੋ ਅੰਗਰੇਜ਼ਾਂ ਦੇ ਖਿਲਾਫ ਲਗਾਏ ਅਕਾਲੀ ਮੋਰਚਿਆਂ ਦਾ ਸਮਰੱਥਨ ਕਾਲੀ ਦਸਤਾਰ ਸਜਾ ਕੇ ਕਰਦੇ ਸਨ। 1927 ਨੂੰ ਮਹਾਰਾਜਾ ਜੀ ਨੇ ਸ਼੍ਰੀ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤ ਛਕ ਲਿਆ ਤੇ ਆਪਣਾ ਨਾਂ ਸ. ਗੁਰਚਰਨ ਸਿੰਘ ਰੱਖ ਲਿਆ। ਅੰਗਰੇਜ਼ਾਂ ਨੇ ਜਿਹਨਾਂ ਸ਼ਰਤਾਂ ਤੇ ਮਹਾਰਾਜ ਨੂੰ ਰਾਜ ਭਾਗ ਤੋਂ ਪਰੇ ਕੀਤਾ ਸੀ, ਉਸ ਮੁਤਾਬਿਕ ਮਹਾਰਾਜਾ ਪੂਰੇ ਨਹੀਂ ਉਤਰਨ ਦਾ ਬਹਾਨਾ ਲਗਾ ਕੇ, ਉਹਨਾਂ ਦੀ ਪੈਨਸ਼ਨ 3 ਲੱਖ ਤੋਂ ਘਟਾ ਕੇ ਇੱਕ ਲੱਖ ਵੀਹ ਹਜ਼ਾਰ ਕਰ ਦਿੱਤੀ ਅਤੇ ਉਸਦੀ ਮਹਾਰਾਜਾ ਦੀ ਪਦਵੀ ਜ਼ਬਤ ਕਰਕੇ ਉਹਨਾਂ ਨੂੰ ਮਦਰਾਸ ਦੇ ਇਲਾਕੇ ”ਕੌਡ ਦਨਾਲ” ਭੇਜ ਦਿੱਤਾ। 1928 ਨੂੰ ਦੇਹਰਾਦੂਨ ਵਿਖੇ ਟਿੱਕਾ ਪ੍ਰਤਾਪ ਸਿੰਘ ਨੂੰ ਇੱਕ ਪੱਤਰ ਦਿੱਤਾ, ਜਿਸ ਵਿੱਚ ਲਿਖਿਆ ਸੀ ਤੁਹਾਨੂੰ ਨਾਭੇ ਦਾ ਰਾਜਾ ਮੰਨ ਲਿਆ ਹੈ। ਦੇਸ ਦੀ ਅਜ਼ਾਦੀ 1947 ਤੱਕ ਹੋਰ ਰਿਆਸਤਾਂ ਦੀ ਤਰ੍ਹਾਂ ਨਾਭਾ ਦੀ ਇੱਕ ਰਾਜਾਸ਼ਾਹੀ ਰਿਆਸਤ ਰਹੀ ਹੈ, ਜਿਸ ਦੇ ਆਖਰੀ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਰਹੇ ਹਨ ।
ਮਹਾਰਾਜਾ ਨੇ ਅਪਣੇ ਰਾਜ ਭਾਗ ਦੀ ਪਰਵਾਹ ਨਹੀਂ ਕੀਤੀ, ਲੇਕਿਨ ਉਨਾਂ ਅੰਗ੍ਰੇਜਾਂ ਦੀ ਝੂਠੀ ਈਨ ਨਾ ਮੰਨਦੇ ਹੋਏ ਨਾਭੇ ਤੋਂ ਕਿਨਾਰਾ ਕਰ ਲਿਆ। ਉਸ ਵੇਲੇ ਵੀ ਅਜੋਕੀ ਮਾਨਸਿਕਤਾ ਵਾਲੇ ਕਈ ਲੋਗ ਮੌਜੂਦ ਸਨ। ਕਿਸੇ ਨੇ ਮਹਾਰਾਜਾ ਨੂੰ ਮੂਰਖ ਕਹਿਆ, ਕਿਸੇ ਨੇ ਮਹਾਰਾਜੇ ਨੂੰ ਅਹੰਕਾਰੀ ਕਹਿਆ ਅਤੇ ਕਿਸੇ ਨੇ ਇਨਾਂ ਵਾਂਗ ਹੀ ਕਹਿਆ ਕਿ "ਕੀ ਖਟਿਆ" ਮਹਾਰਾਜੇ ਨੇ? ਜੇ ਅੰਗ੍ਰੇਜਾਂ ਦੀ ਖੁਸ਼ਾਮਦ ਕਰਦਾ ਤਾਂ ਅੱਜ ਰਾਜ ਭਾਗ ਨਾਂ ਗਵਾਂਦਾ, ਜਿਵੇਂ ਅੱਜ ਨਫੇ ਅਤੇ ਨੁਕਸਾਨ ਦੀ ਗਲ ਕਰਨ ਵਾਲੇ ਵਾਲੇ ਜਮੀਰ ਅਤੇ ਅਣਖ ਤੋਂ ਵਿਹੂਣੇ ਸਿੱਖ ਕਹਿੰਦੇ ਫਿਰਦੇ ਨੇ "ਜੇ ਸਕਤੱਰੇਤ ਦੀਆਂ ਚਾਰ ਪਉੜ੍ਹੀਆਂ ਚੱੜ੍ਹ ਜਾਂਦੇ, ਤਾਂ ਕੀ ਘੱਟ ਜਾਂਣਾਂ ਸੀ", ਅੱਜ ਕੀਰਤਨ ਵੀ ਕਰਦੇ ਰਹਿੰਦੇ ਅਤੇ ਪ੍ਰਚਾਰ ਵੀ ਕਰਦੇ ਰਹਿੰਦੇ।
ਨਫੇ ਅਤੇ ਨੁਕਸਾਨ ਦਾ ਵਹੀਖਾਤਾ ਲੈ ਕੇ ਅਪਣੀ ਜਮੀਰ ਅਤੇ ਅਣਖ ਦਾ ਸੌਦਾ ਕਰਣ ਵਾਲੇ ਇਹ ਬਾਣੀਏ ਕੀ ਸਮਝਣਗੇ ਕਿ ਸਿੱਖ ਦੀ ਅਣਖ ਅਤੇ ਜਮੀਰ ਹੀ ਉਸ ਦਾ ਸਭਤੋਂ ਵੱਡਾ ਸਰਮਾਇਆ ਹੁੰਦਾ ਹੈ? ਛੋਟੇਛੋਟੇ ਸਾਹਿਬਜਾਦੇ ਜੇ ਸੁਲਤਾਨ ਦੀ ਈਨ ਮੰਨ ਲੈਂਦੇ ਤਾਂ ਉਨਾਂ ਨੂੰ ਸ਼ਹਾਦਤ ਹੀ ਨਹੀਂ ਸੀ ਦੇਣੀ ਪੈਣੀ। ਜੇ ਬੰਦਾ ਸਿੰਘ ਬਹਾਦੁਰ ਮੁਗਲ ਸ਼ਾਸਕਾਂ ਦੀ ਇਨੀ ਕੁ ਗਲ ਮੰਨ ਕੇ ਕਹਿ ਦੇਂਦੇ ਕਿ "ਮੈਂ ਗੁਰੂ ਦਾ ਸਿੱਖ ਨਹੀਂ" ਤੇ ਉਨਾਂ ਨੂੰ ਅਪਣੇ ਮਾਸੂਮ ਬੱਚੇ ਦਾ ਕਤਲ ਅਪਣੇ ਸਾਮ੍ਹਣੇ ਹੁੰਦਿਆਂ ਨਹੀਂ ਸੀ ਵੇਖਣਾਂ ਪੈਂਣਾਂ। ਪੰਜਵੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਨਹੀਂ ਸੀ ਬਹਿਣਾ ਪੈਣਾ।

ਵੀਰੋ, ਅਸੀਂ ਗੁਰੂ ਦੇ ਉਨਾਂ ਸਿੱਖਾਂ ਵਾਂਗ ਨਹੀਂ ਰਹੇ। ਅਸੀਂ ਤਾਂ ਨਫੇ ਨੁਕਸਾਨ ਵਿੱਚ ਪੈ ਕੇ ਬਾਣੀਏ ਅਤੇ ਬਿਜਨੇਸ ਮੈਨ ਬਣ ਚੁਕੇ ਹਾਂ। ਅਸੀਂ ਪਲ ਪਲ ਅਪਣੀ ਜਮੀਰ ਅਤੇ ਅਣਖ ਨੂੰ ਭੰਗ ਦੇ ਭਾੜੇ ਰੋੜ ਰਹੇ ਹਾਂ।ਇਕ ਵਿਦਵਾਨ ਨੇ ਤਾਂ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਬਿਅੰਤ ਸਿੰਘ ਨੂੰ ਹੀ ਮੂਰਖ ਤਕ ਕਹਿ ਦਿਤਾ। ਉਸਨੇ ਕਹਿਆ ਕਿ ਇਨਾਂ ਨੇ ਕੇੜ੍ਹੀ ਕਮਾਈ ਕੀਤੀ? ਇਕ ਇੰਦਰਾ ਨੂੰ ਮਾਰ ਕੇ 20 ਹਜਾਰ ਸਿੱਖਾਂ ਦੇ ਕਤਲ ਕਰਵਾ ਦਿਤੇ।
ਮੈਂ ਸੋਚਦਾ ਹਾਂ ਕਿ ਇਹੋ ਜਹੇ ਸਿਆਣੇ ਲੋਗ ਪਹਿਲਾਂ ਪੈਦਾ ਕਿਉਂ ਨਹੀਂ ਹੋਏ? ਇਹੋ ਜਹੀ ਸੋੱਚ ਵਾਲੇ ਸਿੱਖ ਪਹਿਲਾਂ ਕਿਥੇ ਸਨ? ਜੇ ਇਹੋ ਜਹੇ ਵਿਦਵਾਨ ਸਿੱਖੀ ਵਿੱਚ ਪਹਿਲਾਂ ਪੈਦਾ ਹੋ ਗਏ ਹੁੰਦੇ, ਤਾਂ ਨਾ ਮੀਰ ਮੰਨੂੰ ਨੇ 50 ਹਜਾਰ ਸਿੱਖਾਂ ਦਾ ਕਤਲ ਕਰਨਾਂ ਸੀ ਅਤੇ ਨਾ ਹੀ 1984 ਦਾ ਕਤਲੇਆਮ ਹੋਣਾਂ ਸੀ। ਜੇ ਅੱਜ ਅਸੀਂ ਕੌਮ ਦੇ ਮਹਾਨ ਮਹਾਰਾਜੇ ਹੀਰਾ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਦਾ ਜਿਕਰ ਸਤਕਾਰ ਅਤੇ ਸਵੈਮਾਨ ਨਾਲ ਕਰ ਰਹੇ ਹਾਂ, ਤਾਂ ਉਸ ਦਾ ਇਕੋ ਇਕ ਕਾਰਣ ਹੈ ਕਿ ਉਨਾਂ ਨੇ ਅਪਣੀ ਅਣਖ ਅਤੇ ਜਮੀਰ ਨੂੰ ਉੱਚਾ ਅਤੇ ਸੁੱਚਾ ਰਖਣ ਲਈ ਅਪਣਾਂ ਰਾਜ ਭਾਗ ਸਭ ਬਲਿਦਾਨ ਕਰ ਦਿਤਾ, ਲੇਕਿਨ ਅੰਗ੍ਰੇਜਾਂ ਦੀ ਗੁਲਾਮ ਬਣਾ ਦੇਣ ਵਾਲੀ ਈਨ ਨਹੀਂ ਮੰਨੀ।
ਇਨਾਂ ਵਿਦਵਾਨਾਂ ਵਰਗੇ ਕਈ ਦੰਭੀ ਅਤੇ ਹਰ ਗਲ ਨੂੰ ਨਫੇ ਨੁਕਸਾਨ ਨਾਲ ਤੋਲਣ ਵਾਲੇ ਲੋਗ ਉਸ ਵੇਲੇ ਵੀ ਸਨ, ਜਿਨ੍ਹਾਂ ਨੇ ਇਹ ਕੂੜ ਪ੍ਰਚਾਰ ਕੀਤਾ ਕਿ ਮਹਾਰਾਜਾ ਰਿਪੁਦਮਨ ਸਿੰਘ ਦਾ ਰਾਜ ਭਾਗ ਅਪਣੀ ਮੂਰਖਤਾ ਨਾਲ ਖੁਸ ਜਾਣ ਤੋਂ ਬਾਅਦ ਉਹ ਇਨਾਂ Frustrated ਹੋ ਗਇਆ ਕਿ ਉਸ ਦੀ ਇਸੇ ਗਮ ਨਾਲ ਮੌਤ ਹੋ ਗਈ।
ਮਹਾਰਾਜਾ ਨੂੰ ਅਪਣੇ ਰਾਜ ਭਾਗ ਦੇ ਖੁਸਣ ਦਾ ਜਰਾ ਵੀ ਅਫਸੋਸ ਨਹੀਂ ਸੀ, ਬਲਕਿ ਉਸ ਨੇ ਰਾਜ ਭਾਗ ਖੁਸਣ ਤੋਂ ਬਾਅਦ ਹਜੂਰ ਸਾਹਿਬ ਅਤੇ ਕਈ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਕੀਤੀ ਅਤੇ ਖੰਡੇ ਦੀ ਪਾਹੁਲ ਲੈ ਕੇ ਗੁਰੂ ਦਾ ਸਿੰਘ ਸਜਿਆ। ਗੁਰਮਤਿ ਦੇ ਧਾਰਣੀ ਹੋਣ ਦੇ ਨਾਲ ਹੀ ਨਾਲ ਉਹ ਇਕ ਉੱਚ ਕੋਟੀ ਦਾ ਵਿਦਵਾਨ ਅਤੇ ਪੰਥ ਦਰਦੀ ਵੀ ਸੀ।
ਸਿੱਖ ਮੇਰਿਜ ਐਕਟ, ਮਹਾਰਾਜਾ ਰਿਪੁਦਮਨ ਸਿੰਘ ਜੀ ਦੀ ਹੀ ਦੇਣ ਸੀ ਜਿਸਨੂੰ ਸਾਡੇ ਅਵੇਸਲੇ ਪਣ ਨੇ ਗਵਾ ਛਡਿਆ ਅਤੇ ਸੰਭਾਲ ਨਾਂ ਸਕੇ। ਜੇ ਉਹ ਵਿਦਵਾਨ ਅਤੇ ਪਥ ਦਰਦੀ ਨਾਂ ਹੁੰਦਾ ਤਾਂ ਉਸ ਨੂੰ ਸਿੱਖਾਂ ਲਈ ਆਨੰਦ ਮੇਰਿਜ ਐਕਟ ਬਨਾਉਣ ਦੀ ਕੀ ਲੋੜ ਸੀ? ਰਾਜਾ ਰਿਪੁਦਮਨ ਸਿੰਘ ਦੀਆਂ ਸਿਫਤਾਂ ਤਾਂ ਹਲੇ ਬਹੁਤ ਹਨ, ਜੇ ਉਹ ਹੀ ਲਿਖਦੇ ਰਹੇ ਤਾਂ ਇਹ ਲੇਖ ਬਹੁਤ ਲੰਬਾ ਹੋ ਜਾਵੇਗਾ, ਕਦੀ ਮੌਕਾ ਮਿਲਿਆ ਤਾਂ ਇਨਾਂ "ਸੌਦਾ ਵਿਦਵਾਨਾਂ" ਨੂੰ ਉਨਾਂ ਦੀਆਂ ਕੁਝ ਹੋਰ ਸਿਫਤਾ ਸੁਣਾਵਾਂਗੇ।
ਮੇਰੇ ਵੀਰੋ, ਅੰਗਰੇਜਾਂ ਦੀ ਈਨ ਮੰਨਣ ਤੋਂ ਬਾਅਦ, ਅਪਣੀ ਜਮੀਰ ਨੂੰ ਗਿਰਵੀ ਰੱਖ ਕੇ ਮਹਾਰਾਜੇ ਨੇ ਕਿਨਾਂ ਕੁ ਚਿੱਰ ਹੋਰ ਨਾਭੇ ਤੇ ਰਾਜ ਕਰ ਲੈਣਾ ਸੀ। ਹੋ ਸਕਦਾ ਹੈ ਮਹਾਰਾਜਾ ਹੋਰ ਦਸ ਵਰ੍ਹੇ ਨਾਭੇ ਤੇ ਰਾਜ ਕਰ ਲੈੰਦਾ। ਲੇਕਿਨ ਅਪਣੀ ਅਣਖ ਅਤੇ ਜਮੀਰ ਨੂੰ ਉੱਚਾ ਰੱਖ ਕੇ, ਗੁਰੂਆਂ ਦੇ ਸਤਕਾਰ ਨੂੰ ਬਰਕਰਾਰ ਰਖਦਿਆਂ ਭਾਵੇ ਉਸਦਾ ਰਾਜ ਭਾਗ ਖੁਸ ਗਇਆ, ਲੇਕਿਨ ਇਤਿਹਾਸ ਵਿੱਚ ਅੱਜ ਵੀ ਉਸ ਦਾ ਨਾਮ ਸਤਕਾਰ ਨਾਲ ਗੁਰੂ ਦਾ ਇਕ ਸੱਚਾ ਸਿੱਖ ਹੋਣ ਕਰਕੇ ਲਿਆ ਜਾਂਦਾ ਹੈ ਅਤੇ ਲਿਆ ਜਾਂਦਾ ਰਹੇਗਾ।
ਭਾਈ ਅਜਮੇਰ ਸਿੰਘ ਜੀ ਦੀ ਲਿਖੀ ਪੁਸਤਕ "ਕਿਸ ਬਿਧ ਰੁਲੀ ਪਾਤਸ਼ਾਹੀ" ਨੂੰ ਪੜ੍ਹਦਾ ਪੜ੍ਹਦਾ ਇਕ ਥਾਂ ਤੇ ਰੁਕ ਗਇਆ, ਜਿਸ ਵਿੱਚ ਅੰਮ੍ਰਿਤਧਾਰੀ ਸਿੱਖ ਰਾਜਾ ਅਤੇ ਯੋਧਾ ਆਲਾ ਸਿੰਘ ਦਾ ਜਿਕਰ ਸੀ। ਉਸ ਨੇ ਸਿੱਖੀ ਸਿਧਾਂਤਾਂ ਨੂੰ ਤਾਕ ਤੇ ਰੱਖ ਕੇ ਅੰਗ੍ਰੇਜਾਂ ਦੀ ਖੁਸ਼ਾਮਦ ਕਰਕੇ ਅਪਣੇ ਰਾਜ ਨੂੰ ਤਾਂ ਕਾਇਮ ਰਖੀ ਰਖਿਆ, ਲੇਕਿਨ ਉਸ ਦੇ ਨਾਮ ਤੋਂ ਬਹੁਤ ਹੀ ਘੱਟ ਲੋਗ ਵਾਕਿਫ ਹਨ। ਅਜੋਕੇ ਸਮੈਂ ਅੰਦਰ ਵੀ ਸਿੱਖ ਅਖਵਾਉਣ ਵਾਲੇ ਸਿਆਸਤਦਾਨ ਵੀ ਮਹਾਰਾਜਾ ਆਲਾ ਸਿੰਘ ਵਾਲੀ ਸਿਆਸੀ ਖੇਡ, ਖੇਡ ਰਹੇ ਨੇ। ਮਹਾਰਾਜਾ ਹੀਰਾ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਵਰਗੀ ਸਿਆਸਤ ਤਾਂ ਕੋਈ ਵਿਰਲਾ ਗੁਰੂ ਦਾ ਸਿੱਖ ਹੀ ਕਰ ਸਕਦਾ ਹੇ।
ਇਤਿਹਾਸ ਦੀ ਪੈਨੀ ਨਜਰ ਵਿੱਚ ਅੱਜ ਉਹ ਸਿੱਖ ਵੀ ਹਨ ਜੋ ਸੱਚ, ਗੁਰਮਤਿ ਅਤੇ ਸਿਧਾਂਤਾਂ ਦੇ ਧਾਰਣੀ ਹਨ, ਅਤੇ ਉਹ ਸਿੱਖ ਵੀ ਹਨ ਜੋ ਅਪਣੇ ਸਵਾਰਥ ਅਤੇ ਚੰਦ ਦੌਲਤ ਦੀ ਖਾਤਿਰ ਬੁਰਛਾਗਰਦਾਂ ਦੀ ਬਣਾਈ "ਕਾਲਕੋਠਰੀ" ਵਿੱਚ ਜਾ ਕੇ ਉਨਾਂ ਦੀ ਖੁਸ਼ਾਮਦ ਕਰਦੇ ਹਨ ਅਤੇ ਸੁਧਾਰ ਲਹਿਰ ਨੂੰ ਢਾਅ ਲਾ ਕੇ, ਸਿੱਖੀ ਵਿੱਚ "ਧਰਮ ਮਾਫਿਏ" ਦੀ ਥਾਂ ਪੱਕੀ ਕਰ ਰਹੇ ਹਨ। ਜੇ ਕੌਮ ਦੇ ਇਹੀ ਹਾਲਾਤ ਰਹੇ, ਤਾਂ ਸਿੱਖੀ ਦੇ ਪਤਨ ਦਾ ਇਤਿਹਾਸ ਵੀ ਲਿਖਿਆ ਜਾਵੇਗਾ। ਉਸ ਵੇਲੇ ਇਤਿਹਾਸ ਇਹੋ ਜਹੇ ਸਿੱਖਾਂ ਨੂੰ ਕਦੀ ਵੀ ਮਾਫ ਨਹੀਂ ਕਰੇਗਾ ਜੋ "ਧਰਮ ਮਾਫੀਏ" ਦੇ ਬਣਾਏ ਇਸ "ਸਕਤੱਰੇਤ" ਵਿੱਚ ਜਾ ਕੇ "ਬੁਰਛਾਗਰਦਾਂ" ਨੂੰ "ਸਿੰਘ ਸਾਹਿਬਾਨ" ਦੀ ਪਦਵੀ ਨਾਲ ਸਤਕਾਰ ਰਹੇ ਹਨ।

18 October 2015

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਸਲ ਜ਼ਿੰਮੇਵਾਰ ਕੌਣ, ਅਤੇ ਬੇਅਦਬੀ ਰੋਕਣ ਦਾ ਇੱਕ ਉਪਾਅ
-: ਇੰਦਰਜੀਤ ਸਿੰਘ, ਕਾਨਪੁਰ

ਸਿੱਖਾਂ ਦੀ ਅੰਤਰ ਆਤਮਾਂ ਅਤੇ ਖੂਨ ਵਿੱਚ ਰਚੇ ਬਸੇ ਉਨ੍ਹਾਂ ਦੇ ਇਕੋ ਇਕ 'ਸ਼ਬਦ ਗੁਰੂ' ਦੀ ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਹੁਣ ਆਮ ਗੱਲ ਹੋ ਚੁਕੀ ਹੈ। ਆਪਣੇ ਸ਼ਬਦ ਗੁਰੂ ਦੀ ਬੇਅਦਬੀ ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਅਤੇ ਉਸ ਲਈ ਆਪਣਾ ਸਿਰ, ਆਪਣੀ ਜਾਨ ਤਕ ਵਾਰ ਦੇਣ ਨੂੰ ਤਿਆਰ ਰਹਿੰਦਾ ਹੈ। ਸੱਚਾ ਸਿੱਖ ਆਪਣੇ ਜੀਵਨ ਦਾ ਇੱਕ ਇੱਕ ਪਲ ਆਪਣੇ ਸ਼ਬਦ ਗੁਰੂ ਤੋਂ ਸਿਖਿਆ ਲੈ ਕੇ ਬਤੀਤ ਕਰਦਾ ਅਤੇ ਉਸਦੇ ਸ਼ੁਕਰਾਨੇ ਵਿੱਚ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਅਧਿਆਤਮਿਕ ਚਿੰਤਨ ਅਤੇ ਸ਼ਕਤੀ ਨਾਲ ਹੀ ਸਿੱਖੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਾਂ ਸਿੱਖੀ ਹੈ, ਤੇ ਨਾਂ ਹੀ ਸਿੱਖ ਦਾ ਕੋਈ ਵਜੂਦ ਹੈ।

ਲੇਕਿਨ, ਕਦੀ ਅਸੀਂ ਸੋਚਿਆ ਹੈ ਕਿ ਸ਼ਬਦ ਗੁਰੂ ਦੀ ਆਏ ਦਿਨ ਹੋਣ ਵਾਲੀ ਬੇਅਦਬੀ ਦਾ ਅਸਲ ਜ਼ੁੰਮੇਵਾਰ ਕੌਣ ਹੈ ਇਸ ਦੇ ਜ਼ਿੰਮੇਵਾਰ ਅਸੀਂ ਆਪ ਹੀ ਹਾਂ ! ਸਾਡੇ ਅਖੌਤੀ ਆਗੂ ਤੇ ਅਸੀਂ ਇਸ ਲਈ ਬਰਾਬਰ ਦੇ ਜ਼ਿੰਮੇਵਾਰ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਦੀ ਬੇਅਦਬੀ ਕਰਣ ਵਾਲੇ ਇਕ ਵਾਰ ਫੱੜ ਲਏ ਜਾਣਗੇ। ਉਨ੍ਹਾਂ ਨੂੰ ਜੇਲ੍ਹ ਹੋ ਜਾਵੇਗੀ। ਜਮਾਨਤਾਂ 'ਤੇ ਬਾਹਰ ਆ ਜਾਣਗੇ। ਫਿਰ ਇਹੋ ਜਹੀ ਘਟਨਾਂ ਕਿਸੇ ਹੋਰ ਥਾਂ 'ਤੇ ਹੋਵੇਗੀ, ਵਿਰੋਧ, ਧਰਨਿਆਂ ਅਤੇ ਸ਼ਹਾਦਤਾਂ ਦਾ ਸਿਲਸਿਲਾ ਮੁੱੜ ਚੱਲੇਗਾ। ਕੌਮ ਉਸ ਪੁਰਾਣੀ ਘਟਨਾਂ ਨੂੰ ਭੁੱਲ ਜਾਵੇਗੀ (ਜੋਧਪੁਰ ਦਾ ਉਧਾਰਣ ਸਾਡੇ ਸਾਮ੍ਹਣੇ ਹੈ, ਕਿਨਿਆਂ ਨੂੰ ਯਾਦ ਹੈ, ਜੋਧਪੁਰ ਵਾਲਾ ਕਾਂਡ?ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਇਹੋ ਜਹੀਆਂ ਘਟਨਾਂਵਾਂ ਦਾ ਵਿਰੋਧ ਸਾਨੂੰ ਨਹੀਂ ਕਰਣਾ ਚਾਹੀਦਾ। ਇਹ ਸਿਲਸਿਲਾ ਕਦੋਂ ਤੱਕ ਚਲਦਾ ਰਹੇਗਾ? ਅਸੀਂ ਇਹੋ ਜਿਹੀਆਂ ਘਟਨਾਵਾਂ ਦੇ ਵਿਰੋਧ ਵਿੱਚ ਕਦੋਂ ਤੱਕ ਕੋਹ ਕੋਹ ਕੇ ਮਾਰੇ ਜਾਂਦੇ ਰਹਾਂਗੇ? ਕਿਉਂ ਨਹੀਂ ਮਰਦੇ ਇਹ ਸੱਪ ਸਮਾਜੀਏ, ਕਾਲੀਏ, ਅਖੌਤੀ ਫੇਡਰੇਸ਼ਨੀਏ, ਟਕਸਾਲੀਏ ਅਤੇ ਪੰਜਾਬ ਵਿੱਚ ਸਿੱਖੀ ਦਾ ਬੇੜਾ ਗਰਕ ਕਰ ਦੇਣ ਵਾਲੇ ਡੇਰਿਆਂ ਦੇ ਬਾਬੇ? ਮਾਸੂਮ ਸਿੱਖ ਨੌਜੁਆਨ ਹੀ ਗੋਲੀਆਂ ਦੇ ਸ਼ਿਕਾਰ ਕਿਉਂ ਬਣਦੇ ਹਨ? ਕਿਨ੍ਹੀਆਂ ਹੀ ਜਾਨਾਂ ਅਸੀਂ ਸਿਰਫ ਸ਼ਬਦ ਗੁਰੂ ਦੇ ਸਰੂਪਾਂ ਦੇ ਅਪਮਾਨ ਦਾ ਵਿਰੋਧ ਕਰਦਿਆਂ ਗਵਾ ਦਿੱਤੀਆਂ ਹਨ, ਇਸਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਕੀ ਅਸੀਂ ਆਪਣੇ ਗੁਰੂ ਦੀ ਇਸੇ ਤਰ੍ਹਾਂ ਬੇਅਦਬੀ ਹੁੰਦਿਆਂ ਅਤੇ ਸ਼ਹਾਦਤਾਂ ਦਿੰਦਿਆਂ ਹੀ, ਮਰ ਮਰ ਕੇ ਜੀਉਦੇ ਰਹਾਂਗੇ ? ਨਹੀਂ ! ਸਾਨੂੰ ਹੁਣ ਇਸਦਾ ਮੁਕੰਮਲ ਉਪਾਅ ਕਰਣਾ ਪਵੇਗਾ।

ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਜ ਸ਼੍ਰੋਮਣੀ ਕਮੇਟੀ ਦੀ ਨੱਕ ਥੱਲੇ ਛਾਪੇ ਅਤੇ ਵੇਚੇ ਜਾ ਰਹੇ ਹਨ। ਕਈ ਪ੍ਰਾਈਵੇਟ ਪ੍ਰਿੰਟਿੰਗ ਪ੍ਰੈਸਾਂ ਅਤੇ ਪਬਲਿਸ਼ਰ ਗੁਰੂ ਸਾਹਿਬ ਦੇ ਇਨ੍ਹਾਂ ਸਰੂਪਾਂ ਨੂੰ ਛਾਪ ਅਤੇ ਵੇੱਚ ਰਹੇ ਹਨ। ਕੋਈ ਵੀ ਪੈਸੇ ਦੇਵੇ ਤੇ ਸ਼ਬਦ ਗੁਰੂ ਦੇ ਸਰੂਪ ਨੂੰ ਖਰੀਦ ਲਵੇ? ਉਸ ਬੰਦੇ ਦੀ ਸ਼ਿਨਾਖਤ ਵੀ ਨਾਂ ਹੋਵੇ? ਉਸ ਵੇਲੇ ਸਾਡੇ ਦਿਲ ਕਿਉ ਨਹੀਂ ਵਲੂੰਧਰੇ ਜਾਂਦੇ, ਜਦੋਂ ਅਸੀਂ ਇਹ ਸਭ ਆਪਣੀਆਂ ਅੱਖਾਂ ਨਾਲ ਵੇਖਦੇ ਹਾਂ ? ਜੱਥੇਦਾਰੀਆਂ ਵਿੱਕ ਰਹੀਆਂ ਹਨ, ਸਿਰੋਪੇ ਵਿੱਕ ਰਹੇ ਹਨ, ਅਵਾਰਡ ਵਿੱਕ ਰਹੇ ਹਨ ਪ੍ਰਧਾਨਗੀਆਂ ਵਿੱਕ ਰਹੀਆਂ ਹਨ। ਹੁਣ ਤਾਂ ਸਰੇ ਬਜਾਰ ਸਾਡੇ ਗੁਰੂ ਦੇ ਸਰੂਪ ਵਿੱਕ ਰਹੇ ਨੇ। ਫਿਰ ਸਰਕਾਰਾਂ ਅਤੇ ਆਗੂਆਂ ਨੂੰ ਗਾਲ੍ਹਾਂ ਕਿਉਂ ਕੱਢਦੇ ਹੋ? ਦੋਸ਼ੀ ਤਾਂ ਅਸੀਂ ਆਪ ਹਾਂ। ਜੇ ਅਸੀਂ ਗੁਰੂ ਦੇ ਸਰੂਪਾਂ ਨੂੰ ਬਾਜ਼ਾਰ ਵਿੱਚ ਵਿਕਦਿਆਂ ਅਤੇ ਖਰੀਦਿਆ ਜਾਂਦਾ ਵੇਖ ਸਕਦੇ ਹਾਂ, ਤਾਂ ਸਾਡਾ ਦਿਲ ਕਿਉਂ ਨਹੀਂ ਵਲੂੰਧਰਿਆ ਜਾਂਦਾ ? ਬਿਮਾਰੀ ਦਾ ਇਲਾਜ ਕਰਣ ਨਾਲੋ ਬਿਮਾਰੀ ਤੋਂ ਬਚਾਅ ਕਰ ਲੈਣਾਂ ਸਿਆਣਪ ਹੁੰਦੀ ਹੈ।

ਆਪਣੇ ਮੋਬਾਈਲ ਫੋਨ ਲਈ ਜੇ ਸਾਨੂੰ ਇਕ ਸਿਮ ਕਾਰਡ ਖਰੀਦਨਾਂ ਹੁੰਦਾ ਹੈ, ਤਾਂ ਉਸਨੂੰ ਦੇਣ ਵਾਲਾ ਸਾਡੇ ਕੋਲੋਂ ਸਾਡਾ ਪਤਾ, ਪਰੂਫ ਅਤੇ ਸਾਡੀ ਪਹਿਚਾਨ ਦਾ ਸਬੂਤ ਲੈਂਦਾ ਹੈ। ਇਸ ਤੋਂ ਬਾਅਦ ਸਾਨੂੰ ਉਸ ਸਿਮ ਕਾਰਡ ਨੂੰ ਵੇਰੀਫਾਈ ਕਰਵਾ ਕੇ, ਉਸਨੂੰ ਏਕਟੀਵੇਟ ਕਰਵਾਉਣਾਂ ਪੈਂਦਾ ਹੈ। ਉਹ ਸਿਮ ਕਾਰਡ ਉਸਤੋਂ ਬਾਅਦ ਕੰਮ ਕਰਦਾ ਹੈ। ਉਸ ਕਾਰਡ ਅਤੇ ਫੋਨ ਦਾ ਇਕ ਯੂਨੀਕ ਆਈ. ਅੇਮ. ਈ. ਆਈ. ਨੰਬਰ ਹੂੰਦਾ ਹੈ। ਇਹ ਸਭ ਇਸ ਲਈ ਕੀਤਾ ਜਾਂਦਾ ਹੈ, ਕਿਉਂਕਿ ਜੇ ਕੋਈ ਵੀ ਉਸ ਕਾਰਡ ਦਾ ਗਲਤ ਇਸਤਮਾਲ ਕਰੇ ਤੇ ਉਹ ਫੜਿਆ ਜਾ ਸਕੇ, ਤੇ ਉਸ ਨੂੰ ਸਜ਼ਾ ਦਿੱਤੀ ਜਾ ਸਕੇ।

ਮੇਰੇ ਵੀਰੋ ! ਅਸੀਂ ਤਾਂ ਅਪਣੇ ਗੁਰ ਦੇ ਸਰੂਪ ਨੂੰ ਇਕ ਸਿਮ ਕਾਰਡ ਨਾਲੋਂ ਵੀ ਘੱਟ ਅਹਿਮਿਅਤ ਦਾ ਬਣਾਂ ਦਿਤਾ ਹੈ। ਦਰਬਾਰ ਸਾਹਿਬ ਦੇ ਕਾਂਮਪਲੇਕਸ ਨਾਲ ਜੁੜੀਆਂ ਦੁਕਾਨਾਂ ਵਿੱਚ ਉਹ ਬਿਨਾਂ ਕਿਸੇ ਵੇਰੀਫਿਕੇਸ਼ਨ ਦੇ ਵਿੱਕ ਰਿਹਾ ਹੈ। ਭਾਂਵੇ ਉਸਨੂੰ ਕੋਈ ਲੈ ਜਾਵੇ। ਲੈਣ ਵਾਲੇ ਦਾ ਮਕਸਦ ਅਤੇ ਪਤਾ ਵੀ ਨਹੀਂ ਪੁੱਛਿਆ ਜਾਂਦਾ। ਇਸ ਲਈ ਦੋਸ਼ੀ ਕੌਣ ਹੈ? ਫਿਰ ਕਿਉਂ ਸਾਡੇ ਦਿਲ ਵਲੂੰਧਰੇ ਜਾਂਦੇ ਨੇ? ਗੁਰੂ ਦੇ ਇਸ ਸਰੂਪ ਨੂੰ ਕੋਈ ਵੀ ਅਨਸਰ ਖਰੀਦ ਕੇ ਕਿਤੇ ਵੀ ਲੈ ਜਾਕੇ ਇਸਦੀ ਬੇਅਦਬੀ ਕਰ ਸਕਦਾ ਹੈ।

ਪਹਿਲਾਂ ਵੀ ਕਹਿ ਚੁਕਾ ਹਾਂ ਕਿ ਬਿਮਾਰੀ ਹੋ ਜਾਂਣ 'ਤੇ ਉਸ ਦੀ ਦਵਾਈ ਕਰਣ ਨਾਲੋਂ, ਉਸ ਬਿਮਾਰੀ ਤੋਂ ਬਚਾਅ ਕਰ ਲੈਣਾਂ ਹੀ ਬੇਹਤਰ ਹੁੰਦਾ ਹੈ। ਖਾਲਸਾ ਜੀ ! ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਗੁਰੂ ਦੇ ਸਰੂਪਾਂ ਨੂੰ ਛਾਪਣ ਅਤੇ ਉਸਨੂੰ ਵਿਤਰਿਤ ਕਰਣ ਦੇ ਕਰੜੇ ਨਿਅਮ ਬਨਾਉਣੇ ਪੈਂਣਗੇ। ਗੁਰੂ ਦੇ ਸਰੂਪਾਂ ਨੂੰ ਕੇਵਲ ਇਕ ਥਾਂ 'ਤੇ ਹੀ ਛਾਪਿਆ ਜਾਵੇ। ਛੱਪੇ ਹੋਏ ਸਰੂਪਾਂ ਦੀ ਗਿਣਤੀ ਇਤਨੀ ਸਖਤ ਹੋਵੇ, ਜਿਵੇਂ ਰਿਜ਼ਰਵ ਬੈਂਕ ਆਪਣੀ ਕਰੰਸੀ ਛਾਪਣ ਵਿੱਚ ਵਰਤਦੀ ਹੈ। ਹਰ ਸਰੂਪ ਤੇ "ਡਿਜਿਟਲ ਬਾਰ ਕੋਡ" Digital Bar Code ਅਤੇ ਉਸ ਦਾ ਯੂਨੀਕ ਰਜਿਸਟਰੇਸ਼ਨ ਨੰਬਰ ਅੰਕਿਤ ਹੋਵੇ। ਇਹ ਸਰੂਪ ਜਦੋਂ ਪ੍ਰੈਸ ਤੋਂ ਬਾਹਰ ਨਿਕਲਣ, ਜਿਸ ਸੰਸਥਾ ਜਾਂ ਵਿਅਕਤੀ ਨੂੰ ਇਹ ਦਿੱਤੇ ਜਾਂਣ, ਉਨ੍ਹਾਂ ਦੀ ਪੂਰੀ ਸ਼ਿਨਾਖਤ ਅਤੇ ਉਨ੍ਹਾਂ ਦੀ ਸ਼ਿਨਾਖਤ ਦਾ ਰਿਕਾਰਡ ਰਖਿਆ ਜਾਵੇ, ਕਿ ਕਿੰਨੇ ਸਰੂਪ ਕਿਸ ਨੂੰ ਦਿੱਤੇ ਗਏ ਹਨ। ਸਰੂਪ ਲੈ ਜਾਂਣ ਵਾਲੇ ਕੋਲੋਂ ਇਨ੍ਹਾਂ ਸਰੂਪਾਂ ਦੀ ਹਿਫਾਜਤ ਅਤੇ ਸਹੀ ਥਾਂ 'ਤੇ ਉਨ੍ਹਾਂ ਦੇ ਸਤਿਕਾਰ ਅਤੇ ਹਿਫਾਜਤ ਦਾ ਹਲਫਨਾਮਾਂ ਲਿਆ ਜਾਵੇ। ਇਹੀ ਵਿਧੀ ਉਸ ਤੋਂ ਅਗੇ ਅਪਣਾਈ ਜਾਵੇ। ਮਜਾਲ ਹੈ ਕਿ ਇਸ ਵਿੱਧੀ ਨਾਲ ਕਿਸੇ ਇਕ ਵੀ ਸਰੂਪ ਦੀ ਬੇਅਦਬੀ ਹੋ ਜਾਵੇ।

ਜੇ ਫਿਰ ਵੀ ਕਿਸੇ ਸਰੂਪ ਦੀ ਬੇਅਦਬੀ ਹੁੰਦੀ ਹੈ, ਤਾਂ ਫੌਰਨ ਉਹ ਬੰਦਾ ਫੜਿਆ ਜਾਵੇਗਾ, ਜੋ ਇਸਨੂੰ ਉਸ ਪ੍ਰੈਸ ਤੋਂ ਲੈ ਕੇ ਗਿਆ ਹੋਵੇਗਾ। ਕਿਉਂਕਿ ਹਰ ਸਰੂਪ ਤੇ ਹਰ ਅੰਕ ਤੇ ਉਸ ਦਾ "ਡਿਜਿਟਲ ਬਾਰ ਕੋਡ" ਮੌਜੂਦ ਹੋਵੇਗਾ। ਦਾਸ ਦੇ ਇਸ ਸੁਝਾਅ ਨੂੰ ਬਹੁਤ ਸਾਰੇ ਲੋਕੀ ਬਹੁਤ ਹਲਕੇ ਵਿੱਚ ਲੈਣਗੇ, ਇਹ ਮੈਨੂੰ ਪਤਾ ਹੈ, ਲੇਕਿਨ ਇਸ ਤੋਂ ਅਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ। ਇਹ ਕੰਮ ਔਖਾ ਵੀ ਨਹੀਂ ਹੈ। ਜਦੋਂ ਤਕ ਸ਼ਬਦ ਗੁਰੂ ਸਾਹਿਬ ਜੀ ਦੇ ਸਰੂਪਾਂ ਨੂੰ ਦੁਕਾਨਾਂ 'ਤੇ ਵੇਚਿਆ ਜਾਂਦਾ ਰਹੇਗਾ, ਇਸ ਦਾ ਮੁੱਲ ਪਿਆ ਰਹੇਗਾ, ਇਹ ਬੇਦਬੀਆਂ ਕੋਈ ਵੀ ਸਿੱਖ ਰੋਕ ਨਹੀਂ ਸਕੇਗਾ। ਪੰਥ ਦੋਖੀ ਤੁਹਾਡੀ ਇਸ ਢਿੱਲ ਦਾ ਫਾਇਦਾ ਚੁਕਦੇ ਰਹਿਣਗੇ, ਤੇ ਅਸੀਂ ਧਰਨੇ ਦੇ ਦੇ ਕੇ ਅਪਣੀਆਂ ਕੀਮਤੀ ਜਾਂਨਾਂ ਭੰਗ ਦੇ ਭਾੜੇ ਰੋੜਦੇ ਰਹਾਂਗੇ।

ਗੁਰੂ ਦਾ ਇਹ ਹੁਕਮ ਹਮੇਸ਼ਾ ਯਾਦ ਰਖੀਏ "ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥" ਤੇ ਆਉ ਗੁਰੂ ਦੇ ਸਰੂਪਾਂ ਦੀ ਛਪਾਈ, ਅਤੇ ਵਿਤਰਣ ਦੇ ਕਰੜੇ ਨਿਅਮ ਬਣਾਈਏ।ਧਰਨੇ ਦੇਣੇ ਹੀ ਨੇ ਤਾਂ, ਚਲ ਕੇ ਉਨ੍ਹਾਂ ਦੁਕਾਨਾਂ, ਪ੍ਰਿੰਟਿੰਗ ਪ੍ਰੈਸਾਂ 'ਤੇ ਚੱਲ ਕੇ ਦੇਈਏ, ਜਿਥੇ ਸਾਡੇ ਗੁਰੂ ਦੇ ਸਰੂਪ ਛਾਪੇ ਅਤੇ ਵੇਚੇ ਜਾ ਰਹੇ ਨੇ। ਜੇ ਐਸੀ ਕੋਈ ਕਮੇਟੀ ਜਾਂ ਨਿਅਮ ਅਸੀਂ ਨਹੀਂ ਬਣਾ ਸਕੇ ਤਾਂ ਆਉਣ ਵਾਲੇ ਸਮੇਂ ਅੰਦਰ ਇਹ, ਇੱਕ ਬਹੁਤ ਵੱਡੀ ਤ੍ਰਾਸਦੀ ਬਣਕੇ ਕੌਮ ਦੇ ਸਾਮ੍ਹਣੇ ਖੜੀ ਹੋ ਜਾਵੇਗੀ।

26 September 2015

ਵਣਜਾਰੇ ਸਿੱਖਾਂ ਦਾ ਦਰਦ ਕੁਝ ਹੋਰ ਹੈ, ਮਰਹਮ ਅਸੀ ਕਿਤੇ ਹੋਰ ਲਾਈ ਜਾ ਰਹੇ ਹਾਂ



ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਧਿਰਾਂ ਅੱਜ ਵਣਜਾਰੇ ਸਿੱਖਾਂ ਦੀ ਦੇਖ ਭਾਲ ਅਤੇ ਉਨ੍ਹਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਸਲਾਘਾ ਜੋਗ ਕੰਮ ਕਰ ਰਹੀਆਂ ਨੇ । ਇਹ ਕੰਮ ਇਨਾਂ ਸੌਖਾ ਨਹੀ ਹੈ, ਜਿਨ੍ਹਾਂ ਅਸੀ ਸਮਝਦੇ ਹਾਂ। ਪੰਥ ਦਰਦ ਕਰਕੇ ਅਸੀਂ ਇਨ੍ਹਾਂ ਦੀ ਮਦਦ ਲਈ ਸੰਸਥਾਵਾਂ ਤੇ ਬਣਾਂ ਲੈੰਦੇ ਹਾਂ ਲੇਕਿਨ ਬਹੁਤ ਹੀ ਛੇਤੀ,  ਹਾਲਾਤਾਂ ਅਤੇ ਪੈਸੇ ਦੀ ਕਮੀ ਨੂੰ ਵੇਖਦੇ ਹੋਏ ਥਕ ਜਾਂਦੇ ਹਾਂ। ਇਹ ਵਣਜਾਰੇ ਸਿੰਘ ,  ਗੁਰੂ ਘਰ ਦੇ ਜਾਂਬਾਜ ਸਿੱਖ ਯੋਧੇ ਬਚਿਤੱਰ ਸਿੰਘ ਅਤੇ ਹੋਰ ਸ਼ਹੀਦਾਂ ਦੀ ਅੰਸ਼ ਵਿਚੋਂ ਹਨ , ਜੋ ਗੁਰੂ ਦੀਆਂ ਫੌਜਾਂ ਦੇ ਸ਼ਸ਼ਤਰ ਬਨਾਉਣ ਤੋਂ ਲੈ ਕੇ ਲੋੜ ਪੈਣ ਤੇ ਗੁਰੂ ਦੀਆਂ  ਫੌਜਾਂ ਵਿੱਚ ਸ਼ਾਮਿਲ ਹੋਕੇ ਵਡੀਆਂ ਵਡੀਆਂ ਜੰਗਾਂ ਵੀ ਜਿਤਦੇ  ਰਹੇ ਹਨ ਅਤੇ ਸ਼ਹੀਦੀਆਂ ਦਾ ਜਾਮ ਵੀ ਪੀੰਦੇ ਰਹੇ ਹਨ । 
 

ਸਾਡੇ ਸ਼ਹਿਰ ਕਾਨਪੁਰ ਦੇ ਨਾਲ ਲੱਗੇ ਪਿੰਡ  ਮੰਧਨਾਂ, ਚੌਬੇਪੁਰ ਅਦਿਕ ਵਿੱਚ ਇਨ੍ਹਾਂ ਦੀ ਬਹੁਤ ਵਡੀ ਗਿਣਤੀ ਵਿੱਚ ਅਬਾਦੀ ਹੈ । ਸਾਡੇ ਮਿਤੱਰ ਸਰਦਾਰ ਹਰਚਰਨ ਸਿੰਘ ਭੱਠੇ ਵਾਲਿਆ ਨੇ ਇਨ੍ਹਾਂ ਵਣਜਾਰੇ ਸਿੱਖਾਂ ਲਈ ਬਹੁਤ ਕੰਮ ਕੀਤਾ ਹੈ ।  ਉਨ੍ਹਾਂ ਦੇ ਇੱਟਾਂ ਦੇ ਭੱਠੇ ਉਨ੍ਹਾਂ ਇਲਾਕਿਆਂ ਵਿੱਚ ਹਨ , ਜਿੱਥੇ ਇਹ ਸਿੱਖ ਬਹੁਤਾਤ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਨਾਲ ਸਾਨੂੰ ਵੀ ਇਨ੍ਹਾਂ ਪਿੰਡਾਂ ਵਿੱਚ ਵਿਚਰ ਕੇ ਪ੍ਰਚਾਰ ਕਰਣ ਦਾ ਕਈਂ ਵਾਰ ਮੌਕਾ ਮਿਲਿਆ । ਇਨ੍ਹਾਂ ਦੇ ਹਾਲਾਤ ਬਹੁਤ ਮਾੜੇ ਹਨ, ਉਨ੍ਹਾਂ ਵਿੱਚ ਬਹੁਤਿਆਂ  ਨੂੰ ਨਹੀ ਪਤਾ ਕਿ ਉਨ੍ਹਾਂ ਦੇ ਪੁਰਖਿਆਂ ਦਾ ਕੀ ਇਤਿਹਾਸ ਰਿਹਾ ਹੈ । ਜੇ ਅਸੀ ਉਨ੍ਹਾਂ ਦੇ ਬਚਿਆਂ ਅਤੇ ਪਰਿਵਾਰਾਂ ਨੂੰ ਇਕੱਠਾਂ ਕਰਕੇ ਉਨ੍ਹਾਂ ਦਾ ਗੌਰਵਮਈ ਇਤਿਹਾਸ ਦਸਦੇ ਹਾਂ , ਤਾਂ ਉਨ੍ਹਾਂ ਨੂੰ ਉਸ ਗੱਲ ਦਾ ਬਹੁਤਾ ਇਹਸਾਸ ਜਾਂ ਅਸਰ ਨਹੀ ਹੁੰਦਾ ਕਿਉਕਿ ਉਨ੍ਹਾਂ ਨੂੰ ਅੱਜ ਤਕ ਇਹ ਸਭ ਕੁਝ ਕਦੀ ਦਸਿਆ ਹੀ ਨਹੀ ਗਿਆ ਹੈ  । ਕਸੂਰਵਾਰ ਅਸੀ ਆਪ ਹਾਂ।  ਗੁਰੂ ਦੀਆਂ ਫੌਜਾਂ ਲਈ ਸ਼ਸ਼ਤਰ ਬਨਾਉਣ ਵਾਲੇ ਤੇ ਜਰੂਰਤ ਪੈਣ ਤੇ ਸ਼ਹੀਦ ਹੋ ਜਾਂਣ ਵਾਲੇ  ਇਹ ਸਿੱਖ , ਦੋ ਜੂਨ ਦੀ ਰੋਟੀ ਕਮਾਉਣ ਲਈ ਅਤੇ ਅਪਣੇ ਪਰਿਵਾਰ ਪਾਲਣ ਲਈ ਹੱਥ ਦੀਆਂ ਬਣੀਆਂ ਅਵੈਧ ਬੰਦੂਕਾਂ (ਦੇਸ਼ੀ ਕੱਟੇ) ਬਨਾਉਣ ਲਈ ਵੀ ਮਜਬੂਰ ਹੋ ਗਏ ਸਨ  । ਜਿਉ ਜਿਉ ਸਖਤੀ ਵਧੀ, ਇਹ ਕੰਮ ਵੀ ਬੰਦ ਹੋ ਗਿਆ , ਹੁਣ ਬਹੁਤੇ ਸਿੱਖ ਦਿਹਾੜੀ ਤੇ ਮਜਦੂਰੀ ਕਰਦੇ ਹਨ ਤੇ ਕੁਝ ਸਿੱਖ ਅਲੀਗੜ੍ਹ ਤੋਂ ਬਣੇ ਬਣਾਏ ਲੋਹੇ ਦੇ ਤਾਲੇ ਖਰੀਦ ਕੇ ਘਰ ਘਰ ਵੇਚਦੇ ਫਿਰਦੇ ਹਨ ਅਤੇ ਕਿਸੇ ਤਰ੍ਹਾਂ ਅਪਣੇ ਟੱਬਰ ਪਾਲ ਰਹੇ ਹਨ।

ਵੀਰ ਹਰਚਰਨ ਸਿੰਘ ਭੱਠੇ ਵਾਲਿਆਂ ਨੇ ਇਨ੍ਹਾਂ ਇਲਾਕਿਆਂ ਵਿੱਚ ਵਿਚਰ ਕੇ ਜੋ  ਕੰਮ ਕੀਤਾ , ਉਸ ਦਾ ਨਤੀਜਾ ਇਹ ਹੈ ਕਿ ਵਣਜਾਰੇ ਸਿੱਖਾਂ ਵਿਚੋਂ ਕਾਨਪੁਰ ਦੇ ਇਕ ਪ੍ਰਚਾਰਕ ਗਿਆਨੀ ਅਰਜੁਨ ਸਿੰਘ ਸਾਡੇ ਕੋਲ ਹਨ, ਇੱਨਾਂ  ਹੀ ਨਹੀ ਉਨ੍ਹਾਂ ਦੇ ਤਿਨ ਭਰਾ ਗੁਰੂ ਘਰ ਦੇ ਕੀਰਤਨੀਏ ਬਣ ਕੇ ਕਾਨਪੁਰ ਵਿੱਚ ਸਿੱਖੀ  ਦਾ ਮਾਨ ਵਧਾ ਰਹੇ ਹਨ । ਇਨ੍ਹਾਂ ਸਿੱਖਾਂ ਦੀ ਵਿਸ਼ੇਸ਼ਤਾ ਵੀ ਦਸਣੀ ਜਰੂਰੀ ਹੈ, ਇਨ੍ਹਾਂ ਦੀ ਨਵੀ ਨਸਲ ਤੇ ਪੂਰੀ ਤਰ੍ਹਾਂ ਪਤਿਤ ਹੋ ਚੁਕੀ ਹੈ ਤੇ ਕੇਸ਼ ਨਹੀ ਰਖਦੀ। ਲੇਕਿਨ ਇਨ੍ਹਾਂ ਵਿੱਚ ਕੁਝ ਬਜੁਰਗ ਸਿੱਖ ਹਨ ਉਹ ਅਪਣੀ ਜਾਂਨ ਨਾਲੋ ਵੀ ਜਿਆਦਾ ਕੇਸਾਂ ਦੀ ਸੰਭਾਲ ਕਰਦੇ ਹਨ ਅਤੇ ਕਦੀ ਵੀ ਨੰਗੇ ਸਿੱਰ ਨਹੀ ਵਿਚਰਦੇ ।

 ਇਸ ਦੀ ਇਕ ਜੀਉਦੀ ਮਿਸਾਲ ਇਕ ਵਣਜਾਰਾ ਸਿੱਖ ਹੈ (ਜਿਸਦਾ ਨਾਮ ਹੁਣ ਚੇਤੇ ਨਹੀ ਆ ਰਿਹਾ ) ਜੋ ਕਾਨਪੁਰ ਦੇ ਇਕ ਪਿੰਡ ਭਾਉਪੁਰ ਵਿੱਚ 1984 ਦੇ  ਦੰਗਾਈਆਂ ਵਿੱਚ ਇਕ ਵੱਡੇ ਹਜੂਮ ਵਿੱਚ ਇਕੱਲਾ ਘਿਰ ਗਿਆ । ਦੰਗਾਈਆਂ ਨੇ ਉਸ ਨੂੰ ਲਲਕਾਰਿਆ ਕਿ, "ਇਸ ਸਰਦਾਰ ਕੇ ਬਾਲ ਕਾਟ ਦੋ " ਉਸਨੇ  ਉਨ੍ਹਾਂ ਨੂੰ ਕਹਿਆ ਕਿ, ਮੁਝੇ ਮਾਰ ਡਾਲੋ ,  ਲੇਕਿਨ ਕੇਸ਼ ਨਹੀ ਕਾਟਨੇ ਦੂੰਗਾ ।"   ਉਹ ਭਾਉਪੁਰ (ਕਾਨਪੁਰ ਦੇਹਾਤ )  ਪਿੰਡ ਦੀ ਨਹਿਰ ਦੀ ਪੁਲੀ ਤੇ ਫਸਿਆ ਸੀ। ਉਸਨੇ ਅਪਣਾਂ ਜੋਰ ਨਾਂ ਚਲਦਿਆ ਵੇਖਿਆ ਤੇ  ਪਿਛਲੇ ਪਾਸੇ ਨਹਿਰ ਵਿੱਚ ਛਲਾਂਗ ਮਾਰ ਦਿੱਤੀ, ਲੇਕਿਨ ਦੰਗਾਈਆਂ ਨੂੰ ਅਪਣੇ ਕੇਸ਼ ਕਤਲ ਨਹੀ ਕਰਣ ਦਿੱਤੇ। ਦੂਜੇ ਤੀਜੇ ਦਿਨ ਬਾਦ ਉਸ ਨੂੰ ਹੋਸ਼ ਆੲਿਆ ਤਾਂ ਉਹ ਨਹਿਰ ਦੇ ਕੰਡੇ ਤੇ ਗੁਰੂ ਦੀ ਬਖਸ਼ਿਸ਼ ਨਾਲ ਜਿੰਦਾ ਬਚ ਗਿਆ ਸੀ। ਇਹ ਵਾਕਿਆ ਜਦੋਂ ਉਸਨੇ ਸਾਨੂੰ ਸੁਣਾਇਆ ਤਾਂ ਸਾਡੇ ਸਾਰਿਆਂ ਦੀਆਂ ਅੱਖਾਂ ਭਰ ਆਈਆ ਤੇ ਮੂਹੋ ਇਹ ਹੀ ਨਿਕਲਿਆ "ਵਾਹਿ ਗੁੁਰੂ" ਤੇਰਾ ਸਭ ਸਦਕਾ। ਇਨਹਾਂ ਸਾਰਿਆ ਦਾ ਜੀਵਨ ਭਾਵੇ ਗਰੀਬੀ ਦੀ ਮਾਰ ਝਲਦਾ ਰਿਹਾ , ਲੇਕਿਨ ਇਨ੍ਹਾਂ ਨੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ । ਹੁਣ ਇਹ ਗਿਣੇ ਚੁਨੇ ਹੀ ਰਹਿ ਗਏ ਹਨ, ਅਗਲੀ ਪਨੀਰੀ ਇਧਰ ਦੇ ਭਈਆਂ ਨਾਲ ਰੱਲ ਗਡ ਹੋ ਚੁਕੀ ਹੈ । ਇਥੇ ਇਨ੍ਹਾਂ ਬਾਰੇ ਲਿਖਦਾ ਰਿਹਾ ਤਾਂ ਬਹੁਤ ਵੱਡੀ ਕਿਤਾਬ ਹੀ ਲਿਖਣੀ ਪੈ ਜਾਵੇਗੀ। ਅੱਜ ਦਾ ਇਹ ਲੇਖ ਲਿਖਣ ਦਾ ਮਕਸਦ ਕੁਝ ਹੋਰ ਹੈ । ਮੇਰਾ ਇਹ ਲੇਖ ਉਨ੍ਹਾਂ ਪੰਥ ਦਰਦੀ ਵੀਰਾਂ ਅਤੇ ਸੰਸਥਾਂਵਾਂ ਦੇ ਧਿਆਨ ਵਿੱਚ ਵਣਜਾਰੇ ਸਿੱਖਾਂ ਦੇ ਉਸ ਦਰਦ ਨੂੰ ਦਰਜ ਕਰਾਣਾਂ ਹੈ, ਜੋ ਇਸ ਸਲਾਘਾਂ ਯੋਗ ਉਪਰਾਲੇ  ਵਿਚ ਲੱਗੇ ਹੋਏ ਹਨ।

ਵੀਰ ਹਰਚਰਨ ਸਿੰਘ, ਕਾਨਪੁਰ ਵਾਲਿਆ ਨਾਲ ਜਦੋਂ ਅਸੀ ਇਨ੍ਹਾਂ ਵਣਜਾਰੇ ਸਿੱਖਾਂ  ਦੇ ਪਿੰਡਾਂ ਵਿੱਚ ਜਾਂਦੇ ਸੀ। ਇਕ ਵਣਜਾਰੇ ਸਿੱਖ ਜਹਾਂਗੀਰ ਸਿੰਘ , ਜਿਸਨੂੰ ਪਿੰਡ ਵਿੱਚ ਸਾਰੇ  "ਜੰਗੀ ਸਿੰਘ " ਵੀ ਕਹਿ ਕੇ ਬੁਲਾਂਦੇ ਨੇ , ਮੇਰੇ ਸੰਪਰਕ ਵਿੱਚ ਆਇਆ । ਉਹ ਅਕਸਰ ਮੇਰੀ ਦੁਕਾਨ ਤੇ ਆਕੇ ਅਪਣਾਂ ਦੁਖ ਸੁੱਖ ਦਸਦਾ ਅਤੇ ਸੁਣਦਾ ਹੈ । ਗੁਬਬਤ ਵਿਚ ਵਿਚਰ ਰਿਹਾ ਹੈ । ਉਸਦੇ ਦੋ ਜਵਾਨ ਮੂੰਡੇ ਹਨ ਉਹ ਇਟਾਂ ਗਾਰਾ ਢੋਣ ਦਾ ਕੰਮ ਦਿਹਾੜੀ ਤੇ ਕਰਦੇ ਹਨ। ਆਪਣੇ ਕੋਲ ਉਨ੍ਹਾਂ ਨੂੰ ਰਖਣ ਲਈ ਕਹਿਆ , ਨੌਕਰੀ ਉਹ ਕਰਦੇ ਨਹੀ ਹਨ ।  ਜੰਗੀ ਸਿੰਘ  ਅਲੀਗੜ੍ਹ ਦੇ ਬਣੇ ਤਾਲੇ ਲਿਆ ਕੇ ਰੋਜ ਸ਼ਹਿਰ ਆਂਉਦਾ ਹੈ ਤੇ  ਦੋ ਤਿਨ ਸੌ ਦੀ ਮਜਦੂਰੀ  ਕਰਕੇ ਲਗਭਗ 30 ਕਿਲੋਮੀਟਰ ਸ਼ਹਿਰ ਵਿੱਚ ਉਹ ਪੈਦਲ ਤੁਰਦਾ ਹੈ , ਤੇ ਰਾਤ ਹੋਣ ਤੋਂ ਪਹਿਲਾਂ ਉਹ 30 ਕਿਲੋਮੀਟਰ ਦੂਰ ਅਪਣੇ ਪਿੰਡ ਮੰਧਨਾਂ  ਜੋ ਵੀ ਟਰਕ ਆਦਿਕ ਦੀ  ਸਵਾਰੀ ਮਿਲ ਜਾਵੇ ਉਸਤੇ ਚਲਾ ਜਾਂਦਾ ਹੈ । ਇਹ ਲੋਗ ਅਣਖੀ ਬਹੁਤ ਹੂੰਦੇ ਹਨ, ਨੌਕਰੀ ਬਹੁਤ ਘੱਟ ਕਰਦੇ ਹਨ। ਮੇਹਨਤ ਮਜਦੂਰੀ ਵਿੱਚ ਜੋ ਮਿਲ ਜਾਏ ਉਸ ਨਾਲ ਗੁਜਰ ਬਸਰ ਕਰ ਲੈੰਦੇ ਹਨ।

ਹਮੇਸ਼ਾਂ ਵਾਂਗ ਅੱਜ ਜਹਾਂਗੀਰ ਸਿੰਘ ਮੇਰੀ ਦੁਕਾਨ ਤੇ  ਆਇਆ । ਜਦੋਂ ਵੀ ਉਹ ਆਂਉਦਾ ਹੈ, ਮੈਂ ਉਸ ਕੋਲੋਂ ਬਿਨਾਂ ਜਰੂਰਤ ਦੇ ਚਾਰ ਪੰਜ ਤਾਲੇ ਇਸ ਲਈ ਖਰੀਦ ਲੈੰਦਾ ਹਾਂ ਕਿ ਉਸ ਦੀ ਅਣਖ ਨੂੰ ਵੀ ਠੇਸ ਨਾਂ ਪਹੂੰਚੇ ਤੇ ਮੈਨੂੰ ਵੀ ਇਹ ਨਾਂ ਲੱਗੇ ਕਿ ਮੈਂ ਉਸ ਦੀ ਕੋਈ ਮਦਦ ਕੀਤੀ ਹੈ। ਉਹ ਪੁਰਾਨੀਆਂ ਦਸਤਾਰਾਂ ਦੀ ਮੰਗ ਜਰੂਰ ਕਰਦਾ ਹੈ ਕਿਉਕਿ ਉਹ ਨੰਗੇ ਸਿਰ ਨਹੀ ਰਹਿੰਦਾ ਅਤੇ ਅਪਣੇ ਕੇਸਾਂ ਨਾਲ ਅਪਣੀ ਜਾਂਨ ਤੋਂ ਵੀ ਜੀਆਦਾ ਪਿਆਰ ਕਰਦਾ ਹੈ । ਕੇਸਾਂ ਪ੍ਰਤੀ  ਇਨ੍ਹਾਂ ਸਿੱਖਾਂ ਦਾ ਪਿਆਰ ਵੇਖ ਕੇ ਮੈਂ ਅਕਸਰ ਇਹ ਸੋਚਦਾ ਹਾਂ ਕਿ ਪੰਜਾਬ ਦੇ ਸਿੱਖ ਨੌਜੁਆਨ ਜੋ ਪਤਿਤ ਹੋ ਚੁਕੇ ਹਨ , ਉਨ੍ਹਾਂ ਦੀ ਮਾਨਸਿਕਤਾ ਅਤੇ ਇਸ ਗਰੀਬ ਸਿੱਖ ਦੀ ਮਾਨਸਿਕਤਾ ਵਿੱਚ ਇਨਾਂ ਵੱਡਾ ਫਰਕ ਕਿਉ ਹੈ ? ਜਵਾਬ ਮੇਰੇ ਕੋਲ ਨਹੀ ਹੈ  । ਅੱਜ ਵੀ ਉਸਨੇ ਮੇਰੇ ਕੋਲੋਂ ਦਸਤਾਰ ਦੀ ਮੰਗ ਕੀਤੀ ਤੇ ਮੈਂ ਅਪਣੀਆਂ ਦੋ ਦਸਤਾਰਾਂ ਉਸਨੂੰ ਦਿੰਦਿਆ ਕੁਝ ਤਾਲੇ ਖਰੀਦੇ । ਮੈਂ ਅਪਣੀ ਦੁਕਾਨ ਤੇ ਕੰਮ ਕਰਣ ਵਾਲੇ ਹਿੰਦੂ ਮੂੰਡੇ ਨੂੰ ਅਪਣਾਂ ਮੋਬਾਈਲ ਫੜਾਂਦਿਆ ਕਹਿਆ ਕਿ ਸਾਡੀ ਇਕ ਫੋਟੋ ਖਿੱਚ ਦੇ । ਤੇ ਉਸ ਮੂੰਡੇ ਨੇ ਸਵਾਲ ਕਰ ਦਿੱਤਾ ਕਿ , "ਇਹ ਭਾਈ ਸਾਹਿਬ ਆਂਉਦੇ ਨੇ ਤੇ ਤੁਸੀ ਇਨ੍ਹਾਂ ਨਾਲ ਇਨਾਂ ਸਨੇਹ ਅਤੇ ਸਤਕਾਰ ਕਿਉ ਦਿਖਾਂਦੇ ਹੋ ? ਮੈਂ ਉਸਨੂੰ ਦਸਿਆ ਕਿ ਇਹ ਵੀਰ ਜਦੋ ਵੀ ਆਂਉਦਾ ਹੈ, ਮੈ ਇਸ ਵਿਚੋਂ ਗੁਰੂ ਦੇ ਸਿੱਖ ਭਾਈ ਬਚਿੱਤਰ ਸਿੰਘ ਦੇ ਦਰਸ਼ਨ ਕਰਣ ਦੀ ਕੋਸ਼ਿਸ਼ ਕਰਦਾ ਹਾਂ।" ਉਸ ਮੂੰਡੇ ਨੂੰ ਮੈਂ ਭਾਈ ਬਚਿੱਤਰ ਸਿੰਘ ਦੀ ਸੰਖੇਪ ਵਿਚ  ਸਾਖੀ ਦਸ ਰਿਹਾ ਸੀ ਤੇ ਜਹਾਂਗੀਰ ਸਿੰਘ ਦੀਆਂ ਅੱਖਾਂ ਵਿਚੋ ਪਾਣੀ ਦੀ ਧਾਰ ਵੱਗ ਰਹੀ ਸੀ।

ਉਸ ਨੂੰ ਇਨਾਂ ਉਦਾਸ ਮੈਂ ਕਦੀ ਵੀ ਨਹੀ ਸੀ ਵੇਖਿਆ । ਉਸ ਮੂੰਡੇ ਨੂੰ  ਮੈਂ  ਦੁਕਾਨ ਦੇ ਕੇਬਿਨ ਤੋਂ ਬਾਹਰ ਭੇਜਿਆ ਤੇ ਜਹਾਂਗੀਰ ਸਿੰਘ ਦੇ ਮੋੰਡੇ ਤੇ ਹੱਥ ਰਖਦਿਆਂ  ਇਹ ਪੁਛਿਆਂ, ,"ਕਿਆ ਬਾਤ ਹੈ ਜੰਗੀ ਸਿੰਘ ?"  ਕਿਉ ਕਿ ਉਹ ਹਿੰਦੀ ਵਿੱਚ ਹੀ ਗਲ ਕਰਦਾ ਹੈ । ਉਹ ਥੋੜੀ ਦੇਰ ਚੁੱਪ ਰਿਹਾ ਫਿਰ ਦੋਬਾਰਾ ਪੁੱਛਣ ਤੇ ਬੋਲਿਆ, " ਆਜ ਮੁਝੇ ਪਤਾ ਲਗਾ ਕਿ ਆਪ ਮੁਝੇ ਇਤਨਾਂ ਸਤਕਾਰ ਕਿਸ ਲਿਏ ਦੇਤੇ ਹੋ ? ਆਪ ਤੋ ਮੇਰੇ ਅੰਦਰ ਭਾਈ ਬਚਿਤੱਰ ਸਿੰਘ ਕੋ ਢੂਡਤੇ ਫਿਰਤੇ ਹੋ, ਲੇਕਿਨ ਕੌਮ ਤੋ ਪੂਰੀ ਤਰ੍ਹਾਂ ਡੂਬ ਚੁਕੀ ਹੈ । ਆਪ ਹਮ ਲੋਗੋਂ ਕੋ ਸਿੱਖੀ ਮੈਂ ਵਾਪਸ ਲਾਂਨੇ ਕੀ ਬਾਤੇ ਸੋਚ ਰਹੇ ਹੋ, ਲੇਕਿਨ ਹਮਾਰੇ ਬਾਦ ਆਪ ਵਣਜਾਰੇ ਸਿੱਖੌ ਕੋ ਸਿੱਖੀ ਮੈਂ ਕਭੀ ਵਾਪਸ ਨਹੀ ਲਾ ਸਕੋਗੇ ।" ਮੈਂ ਉਸਦੀ  ਦੀ ਬੁਝਾਰਤ ਭਰੀ ਗੱਲ ਨੂੰ ਬਿਲਕੁਲ ਨਹੀ ਸਮਝ ਸਕਿਆ ਤੇ ਉਸਨੂੰ ਕੁਰੇਦ ਕੇ ਪੁਛਿਆ , "ਜਹਾਂਗੀਰ ਸਿੰਘ !  ਬਾਤ ਕਿਆ ਹੈ ਸਾਫ ਸਾਫ ਕਹੋ ? " ਉਹ ਬੋਲਿਆ ਕਿ ਅੱਬ ਹਮਾਰੇ ਯਹਾਂ ਆਨੰਦ ਕਾਰਜ" ਹੋਨੇ ਬੰਦ ਹੋ ਗਏ ਹੈ। ਹਮਾਰੇ ਲੋਗ ਪੰਡਿਤ  ਕੋ ਬੁਲਾ ਕੇ ਅਗਨੀ ਕੇ ਫੇਰੇ ਲੇਨੇ ਲਗੇ ਹੈ । ਹਮਾਰੇ ਯਹਾਂ ਯਹ ਆਜ ਤਕ ਨਹੀ ਹੂਆ ਥਾ, ਜੋ  ਅੱਬ ਹੋਨੇ ਲਗਾ ਹੈ  " ਆਪ ਹਮਾਰੇ ਅੰਦਰ ਅਬ ਭਾਈ ਬਚਿਤੱਰ ਸਿੰਘ ਕੋ ਢੂੰਡਨਾਂ ਛੋੜ ਦੋ, ਵੀਰ ਜੀ । ਮੈਂ ਕਹਿਆ ਕਿ . "ਇਸਕਾ ਕਿਆ ਕਾਰਣ ਹੈ ?"  ਤਾਂ ਉਹ ਕਹਿਨ ਲੱਗਾ ਕਿ  ." ਵੀਰ ਜੀ ਹਮ ਲੋਗ ਦੋ ਜੂਨ ਕੀ ਰੋਜੀ ਰੋਟੀ ਕੇ ਲਿਏ ਮੁਹਤਾਜ ਹੈ, ਲੇਕਿਨ ਲੜਕੀ ਲੜਕਾ ਜਵਾਨ ਹੋ ਜਾਏਂ ਤੋ ਉਨਕੀ ਸ਼ਾਦੀ ਤੋ ਕਰਨੀ ਹੀ ਪੜਤੀ ਹੈ । ਤਾਂ ਮੈਂ ਉਸ ਨੂੰ  ਪੁਛਿਆ " ਕਿਆ ਕਿਸੀ ਬੱਚੇ ਬੱਚੀ ਕੀ ਸ਼ਾਦੀ ਕਰਨੀ ਹੈ , ਮੇਰੇ ਲਾਇਕ ਕੋਈ ਸੇਵਾ ਹੋ ਤੋ ਬਤਾਉ ? ਉਹ ਭਰੇ ਹੋਏ ਗਲੇ ਨਾਲ ਬੋਲਿਆ, "ਨਹੀ ਵੀਰ ਜੀ। ਪੰਡਿਤ ਸ਼ਾਦੀ  ਕਰਾ ਜਾਤਾ ਹੈ ਤੋ 101 ਰੁਪਏ ਲੇ ਕਰ , ਖਾਨਾ ਪੀਨਾਂ ਖਾ ਕਰ ਚਲਾ ਜਾਤਾ ਹੈ । ਆਨੰਦ ਕਾਰਜ ਕਰਵਾਤੇ ਹੈ ਤੋਂ ਆਖੰਡਪਾਠ , ਪਾਠੀ ਔਰ ਰਾਗੀ ਆਦਿ ਕਾ ਖਰਚਾ ਹੀ ਪਾਂਚ ਛੇ ਹਜਾਰ ਹੋ ਜਾਤਾ ਹੈ । ਇਤਨੇ ਮੈਂ ਤੋ ਹਮ ਲੋਗ ਲੜਕੀ ਵਿਦਾ ਕਰ  ਦੇਤੇ ਹੈ "। ਉਹ ਥੋੜਾ ਰੁਕ ਕੇ ਕਾਨਪੁਰ ਦੇ ਹੀ ਇਕ ਰਾਗੀ ਦਾ ਨਾਮ ਲੈ ਕੇ ਬੋਲਿਆ (ਜਿਸਦਾ ਨਾਮ ਮੈਂ ਇਥੇ ਨਹੀ ਲੈਣਾਂ ਚਾਂਉਦਾ )  , " ਮੇਰੇ ਜੀਜਾ ਰਣਜੀਤ ਸਿੰਘ ਕੇ ਬੇਟੇ ਹਰਿੰਦਰ ਸਿੰਘ  (ਜਹਾਂਗੀਰ ਸਿੰਘ ਦਾ ਭਾਂਜਾ)  ਕਾ ਆਨੰਦ ਕਾਰਜ ਹਮਨੇ ਕਰਾਇਆ 1100 ਰੁਪਏ ਸਿਰਫ ਰਾਗੀ ਜਿੱਦ ਕਰਕੇ ਮਾਂਗ ਕੇ ਲੇ ਗਿਆ । ਅਖੰਡਪਾਠ, ਗ੍ਰੰਥੀ ਔਰ ਅਰਦਾਸੀਏ ਕਾ ਖਰਚ ਅਲਗ । ਅੱਬ ਪੈਸਾ ਨਾਂ ਹੋ ਤੋ ਕਿਆ ਕਰੇਂ ?" ਅਬ ਨਯੇਂ ਲੜਕੇ ਪੰਡਿਤ  ਕੋ ਬੁਲਾ ਲਾਤੇ ਹੈ ਸਿਰਫ 100-200 ਮੈਂ ਕਾਮ ਨਿਪਟ ਜਾਤਾ ਹੈ, ਖਾਨਾਂ ਬਜਾਨਾਂ ਅਲਗ ਸੇ  ਕਰ ਲੇਤੇ ਹੈ  । ਉਸ ਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਥਲੋਂ ਜਮੀਨ ਨਿਕਲ ਗਈ ਕਿ ਗੱਲ ਤਾਂ ਉਹ ਪਰੇਕਟਿਕਲ ਰੂਪ ਵਿੱਚ ਸਹੀ ਕਹਿ ਰਿਹਾ ਹੈ ।  ਮੈਂ ਉਸ ਨੂੰ ਕਹਿਆ, "ਅਗਰ ਯਹ ਸਿਲਸਿਲਾ ਸ਼ੁਰੂ ਹੋ ਗਿਆ ਥਾ,  ਤੋ ਤੁਮਕੋ ਯਹ ਬਾਤ ਹਮ ਲੋਗੋ ਸੇ ਬਤਾਨੀ ਚਾਹੀਏ ਥੀ , ਕਿਆ ਹਮ ਮਰ ਗਏ ਥੇ  ?" ਉਹ ਫੌਰਨ ਬੋਲਿਆ, "ਕਿਸ ਕਿਸ ਕੇ ਘਰ ਦੇਖੋ ਗੇ , ਵੀਰ ਜੀ, ਕਹਾਂ ਕਹਾਂ ਤਕ ਦੇਖੋਗੇ ? ਸਿਰਫ ਹਮਾਰੇ ਗਾਂਵ ਮੈੰ ਸੋਲਹ ਪਰਿਵਾਰ ਹੈ 200-250 ਵਣਜਾਰਾ ਸਿੱਖ ਹੈ । ਆਪ ਏਕ ਦਿਨ ਆ ਕੇ ਚਲੇ ਜਾਉਗੇ ? ਮਹੀਨੇ ਮੈਂ ਦੋ ਚੱਕਰ ਲਗਾ ਜਾਉਗੇ , ਹਮਾਰੀ ਪਰੇਸ਼ਾਨੀ ਹਮੇਂ ਹੀ ਝੈਲਨੀ ਪੜਤੀ ਹੈ।" ਨਈ ਪਨੀਰੀ ਮੇਂ ਅੱਬ ਵੋ ਭਾਵਨਾਂ ਨਹੀ ਹੈ, ਜੋ ਆਪ ਸੋਚਤੇ ਹੋ  ।" 


ਮੇਰੇ ਕੋਲ ਉਸਦੀ ਇਸ ਗੱਲ ਦਾ ਕੋਈ ਜਵਾਬ ਨਹੀ ਸੀ। ਅੱਜ ਇਨ੍ਹਾਂ ਲਈ ਕਿਸੇ ਕੋਲ ਟਾਈਮ ਨਹੀ, ਪੈਸਾ ਨਹੀ। ਇਹ ਰੁਲਦੇ ਰੁਲਦੇ ਮੁੱਕ ਚੁਕੇ ਹਨ। ਇਨ੍ਹਾਂ ਵਿੱਚ ਭਾਈ ਬਚਿੱਤਰ ਸਿੰਘ ਦੇ ਦਰਸ਼ਨ ਕਰਣ  ਵਾਲੀਆਂ ਗੱਲਾਂ , ਵੀ ਹੁਣ ਅਪਣੇ ਆਪ ਨੂੰ ਧੋਖਾ ਦੇਣ ਵਾਲੀਆਂ ਅਤੇ ਬੇਮਾਨੀਆਂ ਹੀ ਲਗਣ ਲੱਗ ਪਈਆਂ ਹਨ। ਹੁਣ ਤਾਂ ਅਪਣੇ ਤੇ ਵੀ ਗੁੱਸਾ ਅਤੇ ਮਲਾਲ ਆਉਣ ਲੱਗ ਪਿਆ ਹੈ, ਕਿ ਅਸੀ ਕੌਮ ਲਈ ਕੀ ਕਰ ਰਹੇ ਹਾਂ ? ਇਹ ਜਹਾਂਗੀਰ ਸਿੰਘ ਮੁੱਕ ਗਏ ਤਾਂ ਭਾਈ ਬਚਿੱਤਰ ਸਿੰਘ ਨੇ ਵੀ ਮੁੱਕ ਜਾਂਣਾਂ ਹੈ। ਰਹਿ ਜਾਂਣਾਂ ਹੈ ਇਨਾਂ ਦੀ ਮੁਫਲਸੀ ਅਤੇ ਗੁਰਬਤ ਤੇ ਲਿਖਿਆ ਇਕ ਲੇਖ ।

-ਇੰਦਰਜੀਤ ਸਿੰਘ, ਕਾਨਪੁਰ

ਨੋਟ ਇਸ ਲੇਖ ਨਾਲ ਲਗੀਆਂ ਤਸਵੀਰਾਂ ਵੀਰ ਜਹਾਂਗੀਰ ਸਿੰਘ "ਜੰਗੀ ਸਿੰਘ " ਦੀਆਂ ਹਨ , ਜੋ ਅੱਜ ਮਿਤੀ 24 ਸਤੰਬਰ 2015 ਨੂੰ  ਅਪਣੀ  ਦੁਕਾਨ ਤੇ ਹੀ ਉਸ ਨਾਲ ਖਿੱਚਵਾਈਆਂ ਹਨ । ਕਦੀ ਕਦੀ ਤਾਂ ਸੋਚਦਾ ਹਾਂ ਕਿ ਇਨ੍ਹਾਂ ਦੇ ਪੁਰਖਿਆਂ ਨੇ ਇਨ੍ਹਾਂ ਦੇ ਨਾਮ ਵੀ ਗੁਰੂ ਕੀਆ ਫੌਜਾਂ ਅਤੇ ਗੁਰੂ ਕੇ ਮਹਾਨ ਸਿੰਘਾਂ ਦੇ ਨਾਵਾਂ ਤੋਂ  ਪ੍ਭਾਵਿਤ  ਹੋ ਕੇ ਹੀ ਰੱਖੇ ਹੋਣੇ ਨੇ । ਕਿਸੇ ਦਾ ਨਾਮ ਰਣਜੀਤ ਸਿੰਘ ਹੈ,   ਕਿਸੇ ਦਾ ਨਾਮ ਹਰਿੰਦਰ ਸਿੰਘ ਤੇ ਕਿਸੇ ਦਾ ਨਾਮ ਜੰਗ ਬਹਾਦੁਰ ਸਿੰਘ। ਲੇਕਿਨ ਇਨ੍ਹਾਂ ਦੀ ਨਵੀ ਪਨੀਰੀ ਦੇ ਨਾਮ ਵੀ ਅਨਮਤੀਆਂ ਵਾਲੇ ਹੂੰਦੇ ਜਾ ਰਹੇ ਨੇ ਤੇ ਰੂਪ ਵਿੱਚ ਵੀ ਇਹ  ਭਈਆਂ ਨਾਲ ਰੱਲ ਮਿਲ ਗਏ ਨੇ। ਜਹਾਂਗੀਰ ਸਿੰਘ ਦੀ ਪੀੜੀ ਨੇ ਤਾਂ ਸਿੱਖੀ ਸਰੂਪ ਨੂੰ ਅਪਣੀ ਜਾਂਨ ਨਾਲੋਂ ਵੀ ਵੱਧ ਸਮ੍ਹਾਲ ਕੇ ਰਖਿਆ ਹੈ । ਹੁਣ ਭਾਈ ਬਚਿਤੱਰ ਸਿੰਘ ਦੇ ਇਹ ਵਾਰਿਸ ਸ਼ਾਇਦ ਇੱਸੇ ਤਰ੍ਹਾਂ ਹੌਲੀ ਹੌਲੀ  ਸਿੱਖੀ ਵਿਰਸੇ ਦੇ ਨਾਲ ਨਾਲ ਅਲੋਪ ਹੋ ਜਾਂਣਗੇ ।

06 September 2015


ਆਰ.ਐਸ.ਐਸ. ਇਕ ਸਿੱਖ ਵਿਰੋਧੀ ਸੰਸਥਾ ਹੈ, ਮੇਰਾ ਇਸ ਨਾਲ ਕੋਈ ਸੰਬੰਧ ਨਹੀਂ: ਡਾ. ਜੋਧ ਸਿੰਘ    (  ਆਖਰੀ ਭਾਗ)


* ਆਰ.ਐਸ.ਐਸ. ਵਾਲੇ ਜੇ ਕਿਸੇ ਕੋਲੋਂ ਡਰਦੇ ਹਨ, ਤਾਂ ਉਹ ਮੈਂ ਹਾਂ, ਕਿਉਂਕਿ ਮੈਂ ਉਨ੍ਹਾਂ ਦੀਆਂ ਸਾਰੀਆਂ ਪੋਲ ਪੱਟੀਆਂ ਜਾਂਣਦਾ ਹਾਂ।
* ਆਰ.ਐਸ.ਐਸ. ਦੇ ਸਾਰੇ ਕਾਰਨਾਮਿਆਂ ਨੂੰ ਮੈਂ ਚੰਗੀ ਤਰ੍ਹਾਂ ਜਾਂਣਦਾ ਹਾਂ, ਇਸ ਲਈ ਉਹ ਮੇਰੇ ਕੋਲੋਂ ਡਰਦੇ ਨੇ ।
* ਆਰ.ਐਸ.ਐਸ ਦੇ ਸੈਮੀਨਾਰਾਂ ਵਿੱਚ ਮੈਨੂੰ ਰੁਲਦਾ ਸਿੰਘ ਲੈ ਕੇ ਗਿਆ ਸੀ, ਜੋ ਹੁਣ ਮਰ ਚੁਕਾ ਹੈ।
* ਰਾਸ਼ਟਰੀਅਤਾ ਦੇ ਨਾਮ 'ਤੇ ਆਰ.ਐਸ.ਐਸ. ਸਾਰਿਆਂ ਨੂੰ ਖਤਮ ਕਰਕੇ, ਆਪਣਾ ਵਰਚੱਸਵ ਕਾਇਮ ਕਰਣਾ ਚਾਹੁੰਦੀ ਹੈ।

"ਗੁਰੂ ਗੋਬਿੰਦ ਸਿੰਘ ਦਵਾਰਾ ਰਚਿਤ "ਚਰਿਤ੍ਰੋ ਪਖਯਾਨ" ਕਾਮ ਸ਼ਕਤੀ ਦੇ ਗੰਭੀਰ ਵਿਸ਼ੇ... ਪ੍ਰਤੀ ਸਾਵਧਾਨ ਕਰਨ ਵਾਲੀ ਰਚਨਾ ਹੈ..." ਟਕਸਾਲੀਆਂ ਅਤੇ ਦਸਮ ਗ੍ਰੰਥੀਆਂ ਦੇ ਸੈਮੀਨਾਰ ਵਿੱਚ ਇਹੋ ਜਿਹਾ ਬਿਆਨ ਦੇਣ ਵਾਲੇ ਡਾ. ਜੋਧ ਸਿੰਘ ਜਦੋਂ ਸ਼ਬਦ ਗੁਰੂ ਦੇ ਸਿੱਖਾਂ ਦੇ ਅੜਿਕੇ ਵਿੱਚ ਆਏ, ਤਾਂ ਇਸ ਵਿਸ਼ੇ 'ਤੇ ਉਹ ਕਿਸ ਤਰ੍ਹਾਂ ਗੂੰਗੇ ਥੱਥੇ ਹੋ ਗਏ, ਇਸ ਦਾ ਜਿਕਰ ਇਸ ਲੇਖ ਦੇ ਪਹਿਲੇ ਭਾਗ ਵਿੱਚ ਕੀਤਾ ਜਾ ਚੁਕਾ ਹੈ। ਕਾਨਪੁਰ ਦੇ ਵੀਰਾਂ ਨੇ ਜਦੋਂ ਇਸ ਮੀਟਿੰਗ ਵਿੱਚ ਚਰਿਤ੍ਰੋ ਪਖਯਾਨ ਬਾਰੇ ਖੁਲ ਕੇ ਗੱਲ ਕੀਤੀ, ਤਾਂ ਡਾ. ਸਾਹਿਬ ਕੋਲੋਂ ਕਿਸੇ ਗੱਲ ਦਾ ਜਵਾਬ ਨਹੀਂ ਸੀ। ਉਨ੍ਹਾਂ ਦੇ ਮੂੰਹੋ ਇਕ ਗੱਲ ਵੀ ਇਸ ਬਾਰੇ ਨਹੀਂ ਨਿਕਲੀ, ਲੇਕਿਨ ਹੇਠ ਪਈ ਵੀਡੀਉ ਵਿੱਚ ਉਹ ਕਿਸ ਤਰ੍ਹਾਂ ਹਿੰਦੂ ਮਿਥਿਹਾਸ ਨੂੰ ਸਿੱਖੀ ਨਾਲ ਜੋੜ ਰਹੇ ਹਨ, ਅਤੇ ਇਹ ਕਹਿ ਰਹੇ ਨੇ ਕਿ "ਇਹ ਅਸ਼ਲੀਲਤਾ ਤਾਂ ਟੈਲੀਵੀਜਨ ਅਤੇ ਫਿਲਮਾਂ ਵਿੱਚ ਵਖਾਈ ਜਾਣ ਵਾਲੀ ਅਸ਼ਲੀਲਤਾ ਦੇ ਸਾਮ੍ਹਣੇ ਕੁਝ ਵੀ ਨਹੀਂ ਹੈ..." ਆਦਿਕ। ਇਕ ਪਾਸੇ ਉਹ ਇਹ ਵੀ ਮੰਨਦੇ ਹਨ ਕਿ ਇਹ "ਅਸ਼ਲੀਲਤਾ ਹੈ, ਲੇਕਿਨ ਟੈਲੀਵਿਜਨ ਵਿੱਚ ਵਖਾਈ ਜਾਂਣ ਵਾਲੀ ਅਸ਼ਲੀਲਤਾ ਨਾਲੋਂ ਘੱਟ ਹੈ..."। ਦੂਜੇ ਪਾਸੇ ਉਹ ਇਸਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਵਾਰਾ ਰਚਿਤ ਕਾਮ ਸ਼ਕਤੀ ਦਾ ਗੰਭੀਰ ਵਿਸ਼ਾ ਦਸ ਰਹੇ ਹਨ !



ਉਨ੍ਹਾਂ ਕੋਲੋਂ ਹੁਣ ਵੀਰਾਂ ਨੇ ਅਖੌਤੀ ਦਸਮ ਗ੍ਰੰਥ ਬਾਰੇ ਸਵਾਲ ਕਰਣ ਦੀ ਬਜਾਇ ਉਨ੍ਹਾਂ ਦੇ ਆਰ.ਐਸ.ਐਸ. ਨਾਲ ਰਿਸ਼ਤੇ ਬਾਰੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸਨ।

ਉਨ੍ਹਾਂ ਕੋਲੋਂ ਇਹ ਸਵਾਲ ਕੀਤਾ ਗਿਆ ਕਿ, "ਕੀ ਆਰ.ਐਸ.ਐਸ ਇਕ ਸਿੱਖ ਵਿਰੋਧੀ ਸੰਸਥਾ ਹੈ?" "ਮਰਤਾ ਕਿਆ ਨਾਂ ਕਰਤਾ" ਵਾਲੀ ਕਹਾਵਤ ਉੱਥੇ ਵੀ ਲਾਗੂ ਹੋਈ। ਸਵਾਲਾਂ ਦੇ ਅੜਿਕੇ ਵਿਚ ਫਸੇ ਡਾਕਟਰ ਸਾਹਿਬ ਬੋਲੇ, "ਬਿਲਕੁਲ, ਇਹ ਇਕ ਸਿੱਖ ਵਿਰੋਧੀ ਸੰਸਥਾ ਹੈ, ਸਿੱਖਾਂ ਨੂੰ ਇਸਤੋਂ ਦੂਰ ਰਹਿਣਾ ਚਾਹੀਦਾ ਹੈ।"
 ਡਾ. ਜੋਧ ਸਿੰਘ ਆਪਣਾ ਨਾਮ ਆਰ.ਐਸ.ਐਸ. ਦੀ ਲਿਸਟ 'ਚ ਗਹੁ ਨਾਲ ਦੇਖਦੇ ਹੋਏ

























































"ਗੰਗਾ ਆਏ ਗੰਗਾਰਾਮ, ਜਮੁਨਾਂ ਗਏ ਜਮੁਨਾਰਾਮ" ਵਾਲੀ ਕਹਾਵਤ 'ਤੇ ਖਰੇ ਉਤਰਦੇ, ਡਾਕਟਰ ਸਾਹਿਬ ਨੇ ਇਹ ਸਾਬਿਤ ਕਰ ਦਿੱਤਾ ਕਿ ਜਿਹੋ ਜਹਿਆ ਮਾਹੌਲ ਵੇਖਦੇ ਹਨ, ਉਹੋ ਜਿਹਾ ਬਿਆਨ ਦਿੰਦੇ ਹਨ। ਇਸ ਵੀਡੀਉ ਅਤੇ ਕਾਨਪੁਰ ਦੇ ਸਿੱਖਾਂ ਨਾਲ ਹੋਈ ਮੀਟਿੰਗ ਦੋਹਾਂ ਨੂੰ ਵੇਖ ਕੇ ਇਹ ਸਾਬਿਤ ਹੋ ਗਿਆ।

ਨੋਟ : ਇਹ ਵੀਡੀਉ ਸਾਨੂੰ ਉਨ੍ਹਾਂ ਨਾਲ ਮੁਲਾਕਾਤ ਵਿੱਚ ਹੋਈ ਗਲਬਾਤ ਤੋਂ ਬਾਅਦ ਵੇਖਣ ਨੂੰ ਮਿਲੀ, ਨਹੀਂ ਤਾਂ ਉਨ੍ਹਾਂ ਨਾਲ ਹੋਈ ਮੁਲਾਕਾਤ ਵਿੱਚ ਸਾਰੇ ਸਵਾਲ ਹੀ ਸ਼ਾਇਦ ਚਰਿਤ੍ਰੋ ਪਾਖਯਾਨ ਦੇ ਵਿਸ਼ੇ 'ਤੇ ਹੀ ਹੋਣੇ ਸਨ।

ਇਕ ਪਾਸੇ ਜੋ ਇਹ ਵਿਦਵਾਨ "ਚਰਿਤ੍ਰੋ ਪਖਯਾਨ" ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾਂ ਕਹਿ ਰਿਹਾ ਹੈ, ਦੂਜੇ ਪਾਸੇ ਇਹ ਸਾਨੂੰ ਕਹਿ ਰਿਹਾ ਹੈ ਕਿ, "ਸਯਾਮ ਕਵੀ ਕੌਣ ਸੀ, ਮੈਨੂੰ ਇਸ ਦਾ ਕੋਈ ਗਿਆਨ ਨਹੀਂ... ਮੈਂ ਤਾਂ ਸਿਰਫ ਉਸ ਪੁਸਤਕ ਦਾ ਅਨੁਵਾਦ ਹੀ ਕੀਤਾ ਹੈ।" ਇਹੋ ਜਹੇ ਰੰਗ ਬਦਲਣ ਵਾਲੇ ਵਿਦਵਾਨ ਦੇ ਕਿਰਦਾਰ ਨੂੰ ਵੇਖਦਿਆਂ, ਇਸਨੂੰ ਮਿਲਨ ਗਏ ਵੀਰਾਂ ਨੇ "ਦਸਮ ਗ੍ਰੰਥ" ਦਾ ਮੁੱਦਾ ਬਦਲ ਦਿਤਾ। ਇਨ੍ਹਾਂ ਦੀ ਦੁਖਦੀ ਰੱਗ 'ਤੇ ਹੱਥ ਰਖਦਿਆਂ, ਵੀਰ ਕੰਵਲਪਾਲ ਸਿੰਘ ਜੀ ਨੇ ਅਚਾਨਕ ਇਹ ਪੁੱਛ ਲਿਆ ਕਿ, "ਆਰ.ਐਸ.ਐਸ. ਜੋ ਕਹਿਆ ਜਾਂਦਾ ਹੈ ਕਿ ਇਕ ਸਿੱਖ ਵਿਰੋਧੀ ਸੰਗਠਨ ਹੈ, ਉਸ ਨਾਲ ਤੁਹਾਡਾ ਕੀ ਸੰਬੰਧ ਹੈ ? ਤੁਹਾਡਾ ਨਾਮ ਉਨ੍ਹਾਂ ਦੀ ਵੈਬਸਾਈਟ 'ਤੇ, ਉਨ੍ਹਾਂ ਨਾਲ ਜੁੜੀਆਂ ਸ਼ਖਸ਼ੀਅਤਾਂ ਦੀ ਲਿਸਟ ਵਿਚ ਦਰਜ ਹੈ ? ਕੁਝ ਦੇਰ ਹੱਕੇ ਬੱਕੇ ਰਹਿਣ ਤੋਂ ਬਾਅਦ ਉਹ ਕਹਿਣ ਲੱਗੇ ਕਿ, ਤੁਹਾਡੇ ਕੋਲ ਕੀ ਸਬੂਤ ਹੈ ?(ਉਹ ਇਹ ਚੰਗੀ ਤਰ੍ਹਾਂ ਜਾਂਣਦੇ ਸਨ ਕਿ ਉਹ ਲਿਸਟ ਹੁਣ ਉਸ ਵੇਬਸਾਈਟ ਤੋਂ ਹਟਾ ਦਿੱਤੀ ਗਈ ਹੈ, ਇਸੇ ਲਈ ਉਨ੍ਹਾਂ ਨੇ ਇਹ ਸਵਾਲ ਕੀਤਾ) ਦਾਸ ਨੇ ਫੌਰਨ ਉਹ ਲਿਸਟ ਜਿਸ ਵਿੱਚ ਉਨ੍ਹਾਂ ਦਾ ਨਾਮ ਲਿਖਿਆ ਹੋਇਆ ਹੈ, ਉਸ ਦਾ ਪ੍ਰਿੰਟ ਆਉਟ ਉਨ੍ਹਾਂ ਨੂੰ ਫੜਾ ਦਿਤਾ ਤਾਂ ਉਹ ਬਹੁਤ ਦੇਰ ਤਕ ਉਸਨੂੰ ਵੇਖਦੇ ਰਹੇ। ਫਿਰ ਉਹ ਕਹਿਣ ਲੱਗੇ, ਇਹ ਤਾਂ ਬਹੁਤ ਪੁਰਾਨੀ ਗੱਲ ਹੈ, ਮੈਨੂੰ ਉਨ੍ਹਾਂ ਦੇ ਸੈਮੀਨਾਰ ਵਿੱਚ ਰੁਲਦਾ ਸਿੰਘ ਲੈ ਕੇ ਗਿਆ ਸੀ, ਜੋ ਹੁਣ ਮਰ ਚੁਕਾ ਹੈ। ਜਦਕਿ ਸਾਡੇ ਵੀਰ ਇਹ ਜਾਣਦੇ ਸਨ ਕਿ ਇਹ ਉਨ੍ਹਾਂ ਦੇ ਸੈਮੀਨਾਰਾਂ ਵਿੱਚ ਚੀਫ ਗੇਸਟ ਬਣ ਕੇ ਆਂਉਦੇ ਰਹੇ ਹਨ।

ਮਿਲਣ ਗਏ ਵੀਰਾਂ ਨੂੰ ਉਨ੍ਹਾਂ ਦੀ ਇਸ ਬਨਾਵਟੀ ਗੱਲ ਤੋਂ ਸ਼ਾਇਦ ਤਸੱਲੀ ਨਹੀਂ ਹੋ ਰਹੀ ਸੀ। ਦਾਸ ਨੇ ਉਨ੍ਹਾਂ ਨੂੰ ਕਿਹਾ ਕਿ, ਜੇ ਤੁਸੀ ਜਾਣਦੇ ਸੀ, ਕਿ ਉਨ੍ਹਾਂ ਦੀ ਵੈਬਸਾਈਟ 'ਤੇ ਤੁਹਾਡਾ ਨਾਮ ਛਪਿਆ ਹੋਇਆ ਹੈ, ਤਾਂ ਤੁਸੀ ਅੱਜ ਤਕ ਇਸ ਦਾ ਖੰਡਨ ਕਿਉਂ ਨਹੀਂ ਕੀਤਾ ? ਹੁਣ ਅਪਣੀ ਗੱਲ ਨੂੰ ਸਹੀ ਸਾਬਿਤ ਕਰਣ ਲਈ ਜਾਂ ਤਾਂ ਇਹ ਸਵੀਕਾਰ ਕਰੋ ਕਿ ਤੁਸੀਂ ਆਰ.ਐਸ. ਐਸ. ਲਈ ਕੰਮ ਕਰ ਰਹੇ ਹੋ, ਜਾਂ ਇਸ ਦਾ ਖੰਡਨ ਜਨਤਕ ਰੂਪ ਵਿੱਚ ਕਰੋ। ਉਨ੍ਹਾਂ ਕਹਿਆ ਕਿ "ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਆਰ.ਐਸ.ਐਸ ਇਕ ਸਿੱਖ ਵਿਰੋਧੀ ਸੰਸਥਾ ਹੈ, ਇਹ ਰਾਸ਼ਟਰੀਅਤਾ ਦੇ ਨਾਮ 'ਤੇ ਸਾਰਿਆਂ ਨੂੰ ਖਤਮ ਕਰਕੇ ਆਪਣਾਂ ਵਰਚੱਸਵ ਕਾਇਮ ਕਰਣਾ ਚਾਹੁੰਦੀ ਹੈ।"

ਦਾਸ ਨੇ ਉਨ੍ਹਾਂ ਨੂੰ ਦੋਹਰਾ ਕੇ ਕਹਿਆ ਕਿ, "ਕੀ ਆਪ ਜੀ ਦੇ ਇਸ ਬਿਆਨ ਨੂੰ ਅਸੀਂ ਜਨਤਕ ਕਰ ਦੇਈਏ ? " ਤਾਂ ਉਨ੍ਹਾਂ ਜਵਾਬ ਦਿੱਤਾ "ਬੇਸ਼ਕ"।

ਸਾਡੇ ਵੀਰ ਰਮਿੰਦਰ ਸਿੰਘ ਰੇਖੀ ਇਸ ਗੱਲਬਾਤ ਦੀ ਵੀਡੀਉ ਅਤੇ ਆਡਿਉ ਰਿਕਾਰਡਿੰਗ ਆਪਣੇ ਮੋਬਾਈਲ 'ਤੇ ਕਰ ਰਹੇ ਸਨ। ਸਰਦਾਰ ਮੋਹਕਮ ਸਿੰਘ ਹੋਰਾਂ ਨੇ ਕਹਿਆ ਕਿ ਇਹ ਰਿਕਾਰਡਿੰਗ ਬੰਦ ਕਰ ਦਿਉ, ਤਾਂ ਦਾਸ ਨੇ ਉਨ੍ਹਾਂ ਨੂੰ ਕਹਿਆ "ਕਿ ਇਕ ਗੱਲ ਧਿਆਨ ਨਾਲ ਸੁਣੋ ! ਅਸੀਂ ਪੰਥ ਦੇ ਨੁਮਾਇੰਦੇ ਦੇ ਤੌਰ 'ਤੇ ਤੁਹਾਨੂੰ ਮਿਲਣ ਆਏ ਹਾਂ, ਇਸ ਮੁਲਾਕਾਤ ਨੂੰ ਪੰਥ ਦੇ ਅੱਗੇ ਰਖਿਆ ਜਾਵੇਗਾ, ਅਸੀਂ ਕੋਈ ਤੁਹਾਨੂੰ ਜਾਤੀ ਤੌਰ 'ਤੇ ਮਿਲਣ ਨਹੀਂ ਆਏ । ਜੇ ਤੁਸੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਬੁਲਾ ਬੁਲਾ ਕੇ ਸਤਕਾਰਦੇ ਰਹੇ, ਤਾਂ ਸਾਡਾ ਤੁਹਾਡਾ ਕੋਈ ਨਾਤਾ ਨਹੀਂ ਰਹਿ ਜਾਵੇਗਾ" ( ਯਾਦ ਰਹੇ ਕਿ ਕੁੱਝ ਦਿਨ ਬਾਦ ਅਕਾਲ ਤਖਤ ਦੇ ਹੈਡ ਗ੍ਰੰਥੀ ਗੁਰਬਚਨ ਸਿੰਘ ਨੂੰ ਵੀ ਇਹ ਕਮੇਟੀ, ਕਾਨਪੁਰ ਬੁਲਾ ਰਹੀ ਹੈ) ਇਸ ਗੱਲ 'ਤੇ ਸਰਦਾਰ ਮੋਹਕਮ ਸਿੰਘ ਸ਼ਾਂਤ ਹੋ ਕੇ ਬਹਿ ਗਏ। ਸਾਡੇ ਕੋਲ ਸਬੂਤ ਵਜੋਂ ਇਸ ਮੀਟਿੰਗ ਦੀ ਆਡੀਉ ਅਤੇ ਵੀਡੀਉ ਰਿਕਾਰਡਿੰਗ ਮੌਜੂਦ ਹੈ। ਉਸ ਰਿਕਾਰਡਿੰਗ ਦੇ ਆਧਾਰ 'ਤੇ ਇਹ ਲੇਖ ਆਪ ਜੀ ਤਕ ਪੰਹੁਚਾਇਆ ਜਾ ਰਿਹਾ ਹੈ।

ਇਨ੍ਹਾਂ ਸਿੱਖ ਵਿਰੋਧੀ ਸੰਸਥਾਵਾਂ ਨਾਲ ਜੁੜੇ ਲੋਕਾਂ ਨੂੰ ਸ਼ਾਇਦ ਇਹ ਵੀ ਹਿਦਾਇਤ ਦਿੱਤੀ ਜਾਂਦੀ ਹੋਵੇਗੀ ਕਿ, ਜੇ ਤੁਹਾਡੇ ਅਤੇ ਸਾਡੇ ਸੰਬੰਧਾਂ ਦਾ ਪਤਾ ਲੱਗ ਜਾਵੇ ਤਾਂ ਤੁਸੀਂ ਫੌਰਨ ਇਨਕਾਰ ਕਰ ਦਿਉ ਕਿ ਸਾਡਾ, ਤੁਹਾਡਾ ਕੋਈ ਰਿਸ਼ਤਾ ਨਹੀਂ, ਬਲਕਿ ਸਾਡੀ ਬੁਰਾਈ ਵੀ ਕਰੋ, ਤਾਂਕਿ ਜਿਨ੍ਹਾਂ ਦੇ ਖਿਲਾਫ ਅਸੀਂ ਚਾਲਾਂ ਚੱਲ ਰਹੇ ਹਾਂ, ਉਨ੍ਹਾਂ ਦੀ ਨਜ਼ਰ ਵਿੱਚ ਤੁਸੀਂ ਪਾਕ ਸਾਫ ਹੋ ਜਾਉ। ਸ਼ਾਇਦ ਇੱਸੇ ਚਾਣਕਿਆ ਨੀਤੀ ਨੂੰ ਫਾਲੋ ਕਰਦੇ ਹੋਏ, ਡਾਕਟਰ ਸਾਹਿਬ ਇਹ ਵੀ ਕਹਿ ਗਏ ਕਿ, "ਆਰ.ਐਸ.ਐਸ. ਇਕ ਸਿੱਖ ਵਿਰੋਧੀ ਸੰਸਥਾ ਹੈ। ਜੇ ਇਹ ਕਿਸੇ ਕੋਲੋਂ ਡਰਦੇ ਹਨ, ਤਾਂ ਸਿਰਫ ਉਹ ਮੈਂ ਹਾਂ, ਕਿਉਕਿ ਮੈਂ ਇਨ੍ਹਾਂ ਦੀ ਸਾਰੀ ਪੋਲ ਪੱਟੀ ਜਾਂਣਦਾ ਹਾਂ।

ਸਾਡੇ ਮਨ ਵਿੱਚ ਆ ਰਿਹਾ ਸੀ ਕਿ ਜੇ ਤੁਸੀਂ ਆਰ.ਐਸ.ਐਸ. ਨਾਲ ਜੁੜੇ ਨਹੀਂ ਹੋ, ਤਾਂ ਫਿਰ ਤੁਹਾਡੇ ਕੋਲੋਂ ਉਹ ਕਿਉਂ ਡਰਦੇ ਹਨ ? ਲੇਕਿਨ ਵਾਰ ਵਾਰ ਉਨ੍ਹਾਂ ਦਵਾਰਾ, ਆਰ.ਐਸ.ਐਸ. ਨੂੰ ਸਿੱਖ ਵਿਰੋਧੀ ਸੰਸਥਾ ਕਹਿਣ ਕਰਕੇ, ਸਾਡਾ ਵਾਰ ਵਾਰ ਇਹ ਸਵਾਲ ਕਰਣਾ ਬਣਦਾ ਨਹੀਂ ਸੀ। ਵੀਰ ਕੰਵਲ ਪਾਲ ਸਿੰਘ ਜੀ ਨੇ ਇਸ ਮੀਟਿੰਗ ਵਿੱਚ ਹੋਈ ਹੇਠ ਲਿਖੀਆਂ ਗੱਲਾਂ ਦੋਹਰਾ ਕੇ ਉਨ੍ਹਾਂ ਕੋਲੋਂ ਦੋਬਾਰਾ ਪੁਛਿਆਂ ਤੇ ਇਨ੍ਹਾਂ ਸਵਾਲ ਜਵਾਬਾਂ ਦੀ ਰਿਕਾਰਡਿੰਗ ਨਾਲ ਇਹ ਮੀਟਿੰਗ ਖਤਮ ਹੋ ਗਈ।

ਸਵਾਲ : ਅਕਾਲੀ ਦਲ ਤੇ ਬੀ. ਜੇ. ਪੀ ਦਾ ਗੱਠਜੋੜ ਹੈ, ਕੀ ਇਸ ਦਾ ਅਸਰ ਸ਼੍ਰੋਮਣੀ ਕਮੇਟੀ 'ਤੇ ਨਹੀਂ ਪੈ ਰਿਹਾ ? ਕੀ ਸਿੱਖੀ ਦਾ ਨੁਕਸਾਨ ਨਹੀਂ ਹੋ ਰਿਹਾ ?
ਜਵਾਬ : ਬਿਲਕੁਲ, ਪੈ ਰਿਹਾ ਹੈ।

ਸਵਾਲ : ਇਸ ਕਿਤਾਬ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜਿਆ ਗਿਆ ਹੈ, ਲੇਕਿਨ ਇਹ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਰਖਣ ਯੋਗ ਨਹੀਂ ਹੈ?
ਜਵਾਬ : ਬਿਲਕੁਲ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ।

ਸਵਾਲ : ਤੁਸੀਂ ਅਖੌਤੀ ਦਸਮ ਗ੍ਰੰਥ ਦਾ ਹਿੰਦੀ ਵਿੱਚ ਟੀਕਾ ਕੀਤਾ ਹੈ, ਲੇਕਿਨ ਤੁਸੀਂ ਇਹ ਨਹੀਂ ਜਾਂਣਦੇ ਕਿ ਸਯਾਮ, ਰਾਮ ਅਤੇ ਕਾਲ ਕਵੀ ਕੌਣ ਸਨ ?
ਜਵਾਬ : ਨਹੀਂ, ਮੈਂ ਨਹੀਂ ਜਾਂਣਦਾ।

ਸਵਾਲ : ਤੁਹਾਡਾ ਕਹਿਣਾਂ ਹੈ ਕਿ ਆਰ.ਐਸ.ਐਸ. ਇਕ ਸਿੱਖ ਵਿਰੋਧੀ ਸੰਸਥਾ ਹੈ, ਉਸ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ?
ਜਵਾਬ : ਬਿਲਕੁਲ। ਇਹ ਰਾਸ਼ਟ੍ਰੀਅਤਾ ਦੇ ਨਾਮ 'ਤੇ ਸਾਰਿਆਂ ਨੂੰ ਖਤਮ ਕਰਕੇ ਆਪਣਾਂ ਵਰਚੱਸਵ ਕਾਇਮ ਕਰਣਾਂ ਚਾਹੁੰਦੇ ਹਨ। ਜੇ ਉਹ ਕਿਸੇ ਕੋਲੋਂ ਡਰਦੇ ਹਨ, ਤਾਂ ਉਹ ਮੇਰੇ ਕੋਲੋਂ ਹੀ ਡਰਦੇ ਹਨ, ਕਿਉਂਕਿ ਮੈਂ ਉਨ੍ਹਾਂ ਦੀ ਸਾਰੀ ਪੋਲ ਪੱਟੀ ਜਾਂਣਦਾ ਹਾਂ। (ਇਸ ਮੀਟਿੰਗ ਵਿੱਚ ਉਨ੍ਹਾਂ ਨੇ ਇਹ ਦੋਬਾਰਾ ਕਹਿਆ)

ਸਵਾਲ : ਤੁਸੀਂ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਦੀ ਰਚਨਾਂ ਮੰਨਦੇ ਹੋ ?
ਜਵਾਬ : ਰਚਨਾ ਮੰਨਣ ਵਿੱਚ ਕੋਈ ਹਰਜ ਨਹੀਂ, ਲੇਕਿਨ ਜੋ ਗੱਲਾਂ ਤੁਸੀਂ ਕਹਿ ਰਹੇ ਹੋ, ਉਸਦੇ ਪੇਜ ਨੰਬਰ ਮੈਨੂੰ ਦਸ ਦਿਉ, ਉਸ ਬਾਰੇ ਮੈਂ ਸਟਡੀ ਕਰਕੇ ਲਿਖ ਦਿਆਂਗਾ (ਟੀਕਾ ਕਰਣ ਵਾਲੇ ਵਿਦਵਾਨ ਨੂੰ, ਪੇਜ ਨੰਬਰ ਵੀ ਅਸੀਂ ਦਸ ਦੇਈਏ, ਕਿੰਨੀ ਬੇਵਕੂਫ ਬਨਾਉਣ ਅਤੇ ਪਿਛਾ ਛੁਡਾਉਣ ਵਾਲੀ ਗੱਲ, ਇਨ੍ਹਾਂ ਨੇ ਸਾਡੇ ਨਾਲ ਕੀਤੀ ਹੈ, ਇਸ ਦਾ ਅੰਦਾਜਾ ਤੁਸੀਂ ਆਪ ਲਾ ਸਕਦੇ ਹੋ।

ਖਾਲਸਾ ਜੀ ! ਅੱਜ ਸਾਨੂੰ ਕੋਈ ਦੁਸ਼ਮਨ ਖਤਮ ਨਹੀਂ ਕਰ ਰਿਹਾ, ਅੱਜ ਸਾਡੇ ਹੀ ਵਿੱਚੋਂ, ਸਾਡੇ ਹੀ ਚੇਹਰੇ ਮੁਹਰੇ ਵਾਲੇ ਲੋਕ ਸਿੱਖੀ ਦੇ ਦੁਸ਼ਮਨਾਂ ਨਾਲ ਮਿੱਲ ਕੇ ਸਿੱਖੀ ਨੂੰ ਢਾਅ ਲਾਅ ਰਹੇ ਹਨ। ਇਸ ਲਈ ਅੱਜ ਸਿੱਖੀ ਨਿਘਾਰ ਦੇ ਉਸ ਪੜਾਅ 'ਤੇ ਖੜੀ ਹੈ, ਜੋ ਬਹੁਤ ਹੀ ਖਤਰਨਾਕ ਹੈ। ਇਹੋ ਜਹੇ ਹਾਲਾਤ ਸਿੱਖ ਇਤਿਹਾਸ ਵਿੱਚ ਪਹਿਲਾਂ ਕਦੀ ਵੀ ਨਹੀਂ ਸਨ ਆਏ।

ਖਾਲਸਾ ਜੀ ਜਾਗੋ 
ਸੁਚੇਤ ਹੋਵੋ ! ਤੇ ਹੋਰਨਾਂ ਨੂੰ ਵੀ ਸੁਚੇਤ ਕਰੋ ! ਖੋਖਲੀਆਂ ਨੀਹਾਂ ਵਾਲੀਆਂ ਇਮਾਰਤਾਂ ਦੇ ਢਹਿ ਢੇਰੀ ਹੋਣ ਵਿੱਚ ਕੋਈ ਬਹੁਤਾ ਸਮਾਂ ਨਹੀਂ ਜੇ ਲਗਦਾ। ਪਹਿਲਾਂ ਕੋਈ ਇੱਕ ਵਿਦਵਾਨ, ਕਿਸੇ ਇੱਕ ਆਗੂ ਬਾਰੇ ਸੁਣੀਂਦਾ ਸੀ ਕਿ, ਉਹ ਸਿੱਖ ਵਿਰੋਧੀ ਸੰਗਠਨਾਂ ਨਾਲ ਰੱਲ ਗਿਆ ਹੈ। ਹੁਣ ਤਾਂ ਲਗਦਾ ਹੈ ਬਹੁਤੇ ਵਿਦਵਾਨ ਅਤੇ ਆਗੂ ਸਾਰੇ ਹੀ ਪੰਥ ਵਿਰੋਧੀ ਤਾਕਤਾਂ ਨਾਲ ਰੱਲ ਗਏ ਹਨ। ਸਿੱਖਾਂ ਨੂੰ ਹਿੰਦੂ ਸਾਬਿਤ ਕਰਣ ਦੀ ਇਹ ਸ਼ੁਰੂਆਤ ਤੇ ਸਾਧੂ ਦਇਆਨੰਦ ਨੇ ਹੀ ਸ਼ੁਰੂ ਕਰ ਦਿੱਤੀ ਸੀ। ਮਸਲਾ ਪੁਰਾਣਾਂ ਹੈ, ਜੇ ਪੁਰਾਣਾ ਨਾ ਹੁੰਦਾ ਤਾਂ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੂੰ "ਹਮ ਹਿੰਦੂ ਨਹੀਂ" ਪੁਸਤਕ ਲਿਖਣ ਦੀ ਲੋੜ ਹੀ ਨਾਂ ਪੈਂਦੀ। ਅਸੀਂ ਉਨ੍ਹਾਂ ਦੀ ਉਸ ਮਹਾਨ ਪੁਸਤਕ ਤੋਂ ਸਬਕ ਲੈਣ ਦੀ ਬਜਾਇ, ਉਸ ਦੇ ਉਲਟ ਹੀ ਚਲਦੇ ਰਹੇ। 

ਕਸੂਰ ਸਾਡਾ ਆਪਣਾ ਹੈ। ਨਤੀਜਾ ! ਸਾਡੀਆਂ ਆਪਣੀਆਂ ਗਲਤੀਆਂ ਅਤੇ ਅਵੇਸ੍ਹਲੇ ਪਣ ਦਾ ਹੀ ਕਾਰਣ ਹੈ ਕਿ, ਸਿੱਖ ਵਿਰੋਧੀ ਤਾਕਤਾਂ ਦਾ ਉਹ ਸਪੋਲਾ, ਹੁਣ ਇਕ ਭਇਆਨਕ ਅਜਗਰ ਬਣ ਕੇ ਸਾਨੂੰ ਅਪਣੇ ਵੱਡੇ ਢਿਡ ਵਿੱਚ ਸਮਾਅ ਲੈਣ ਲਈ ਤਿਆਰ ਖੜਾ ਹੈ।
ਇੰਦਰਜੀਤ ਸਿੰਘ, ਕਾਨਪੁਰ 
ਸਯਾਮ ਕਵੀ ਕੌਣ ਹੈ, ਇਸ ਬਾਰੇ ਮੈਨੂੰ ਨਹੀਂ ਪਤਾ (ਭਾਗ ਪਹਿਲਾ): ਡਾ. ਜੋਧ ਸਿੰਘ
-: ਇੰਦਰਜੀਤ ਸਿੰਘ, ਕਾਨਪੁਰ
* ਚੌਬੀਸ ਅਵਤਾਰ ਸਿੱਖਾਂ ਵਿੱਚ ਸ਼ੂਰ ਵੀਰਤਾ ਭਰਣ ਲਈ ਲਿੱਖੀ ਗਈ ਹੋਣੀ ਹੈ।
* ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਨਹੀਂ ਦਿੱਤਾ ਜਾ ਸਕਦਾ।
* ਮੈਂ ਕਦੀ ਵੀ ਇਹ ਦਾਵਾ ਨਹੀਂ ਕੀਤਾ, ਕਿ ਦਸਮ ਗ੍ਰੰਥ ਗੁਰੂ ਕ੍ਰਿਤ ਹੈ, ਮੈਂ ਤਾਂ ਕੇਵਲ ਇਸ ਗ੍ਰੰਥ ਦਾ ਹਿੰਦੀ ਵਿੱਚ ਟੀਕਾ ਕੀਤਾ ਹੈ।
* ਤੁਹਾਡੀਆਂ ਗੱਲਾਂ ਵਿੱਚ ਦੰਮ ਹੈ। ਤੁਹਾਡੀਆਂ ਦਲੀਲਾਂ ਸੁਣ ਕੇ ਮੈਂ ਇਹ ਸੋਚਿਆ ਹੈ ਕਿ ਮੈਂ ਅਪਣੀ ਕਿਤਾਬ ਨੂੰ ਹੁਣ ਦੋਬਾਰਾ ਰਿਵਾਈਜ ਕਰਾਂਗਾ, ਤੇ ਇਨ੍ਹਾਂ ਗੱਲਾਂ ਦੇ ਅਧਾਰ 'ਤੇ ਉਸ ਵਿੱਚ ਫੁਟ ਨੋਟ ਵੀ ਲਿਖਾਂਗਾ।
* ਮੈਂ ਅਪਣੀ ਕਿਤਾਬ ਅਕਾਲ ਤਖਤ ਦੇ ਜਥੇਦਾਰ ਨੂੰ ਭੇਜੀ ਸੀ, ਕਿ ਇਸ ਵਿੱਚ ਜੋ ਕੱਟ ਵੱਡ੍ਹ ਕਰਨੀ ਹੈ, ਦਸ ਦਿਉ, ਉਹ ਮੇਰੇ ਨਾਮ ਤੋਂ ਇੱਨਾਂ ਪ੍ਰਭਾਵਿਤ ਸਨ ਕਿ ਉਨ੍ਹਾਂ ਨੇ ਬਿਨਾਂ ਪੜ੍ਹੇ ਹੀ, ਇਹ ਕਿਤਾਬ ਮੈਨੂੰ "ਠੀਕ ਹੈ" ਕਹਿ ਕੇ ਵਾਪਿਸ ਭੇਜ ਦਿੱਤੀ।



ਅੱਜ ਮਿਤੀ 05 ਸਿਤੰਬਰ, 2015 ਨੂੰ, ਗੁਦੁਆਰਾ ਭਾਈ ਬੰਨੋ ਸਾਹਿਬ, ਕਾਨਪੁਰ ਦੇ ਪ੍ਰਬੰਧਕਾਂ ਨੇ "ਸ਼੍ਰੀ ਦਸ਼ਮ ਗ੍ਰੰਥ ਸਾਹਿਬ" ਨਾਮ ਦੀ ਪੁਸਤਕ, ਜੋ ਅਖੌਤੀ ਦਸਮ ਗ੍ਰੰਥ ਦਾ ਹਿੰਦੀ ਵਿੱਚ ਟੀਕਾ ਹੈ ਦੇ ਲਿਖਾਰੀ ਡਾਕਟਰ ਜੋਧ ਸਿੰਘ, ਨੂੰ ਕਾਨਪੁਰ ਸੱਦਾ ਦਿੱਤਾ ਹੋਇਆ ਸੀ। ਕਾਨਪੁਰ ਦੇ ਕੁਝ ਜਾਗਰੂਕ ਪੰਥ ਦਰਦੀਆਂ ਦਾ ਇਕ ਸਮੂਹ ਉਨ੍ਹਾਂ ਨਾਲ, ਕੁੱਝ ਵਿਚਾਰ ਸਾਂਝੀਆਂ ਕਰਣ, ਪ੍ਰਧਾਨ ਸਰਦਾਰ ਮੋਹਕਮ ਸਿੰਘ ਭਾਟੀਆ ਹੋਰਾਂ ਦੇ ਬੁਲਾਵੇ 'ਤੇ ਗੁਰਦੁਆਰਾ ਸਾਹਿਬ ਪੁਜਿਆ ।

ਪਾਠਕਾਂ ਦੀ ਜਾਨਕਾਰੀ ਲਈ ਦਾਸ ਇਹ ਦਸ ਦੇਣਾਂ ਵੀ ਜ਼ਰੂਰੀ ਸਮਝਦਾ ਹੈ, ਕਿ ਡਾ. ਜੋਧ ਸਿੰਘ ਜੀ ਨੇ ਭਾਵੇ ਦਸਮ ਗ੍ਰੰਥ ਦਾ ਟੀਕਾ ਹਿੰਦੀ ਵਿੱਚ ਕੀਤਾ ਹੈ, ਲੇਕਿਨ ਉਹ ਇਸ ਪੱਕੇ ਨਿਰਣੇ 'ਤੇ ਨਹੀਂ ਪੁੱਜ ਸਕੇ ਹਨ ਕਿ ਇਹ ਪੁਸਤਕ ਗੁਰੂ ਦੀ ਬਾਣੀ ਹੈ ਕਿ ਨਹੀਂ। ਇਸ ਮੁਲਾਕਾਤ ਵਿੱਚ ਉਨ੍ਹਾਂ ਕੋਲੋਂ ਇੱਸ ਬਾਰੇ ਕਈ ਵਾਰ ਪੁਛਣ ਦੇ ਬਾਵਜੂਦ ਉਹ ਸਪਸ਼ਟ ਸ਼ਬਦਾਂ ਵਿੱਚ ਕੁੱਝ ਵੀ ਨਹੀਂ ਕਹਿ ਸਕੇ। ਦੂਜਾ ਡਾ. ਸਾਹਿਬ ਪੰਜਾਬ ਯੂਨੀਵਰਸਿਟੀ, ਪਟਿਆਲਾ ਦੇ ਧਾਰਮਿਕ ਅਤੇ ਦਰਸਨ ਸ਼ਾਸ਼ਤਰ ਵਿਭਾਗ ਦੇ ਇੰਚਾਰਜ ਵੀ ਰਹੇ ਹਨ। ਡਾ. ਸਾਹਿਬ ਨੇ ਹਿੰਦੀ ਸਾਹਿਤ ਵਿੱਚ ਸਾਹਿਤ ਰਤਨ, ਅਤੇ ਦਰਸ਼ਨ ਸ਼ਾਸ਼ਤਰ ਵਿੱਚ ਪੀ. ਐਚ. ਡੀ. ਵੀ ਕੀਤੀ ਹੋਈ ਹੈ। ਤੀਜੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਡਾ. ਜੋਧ ਸਿੰਘ ਦਾ ਨਾਮ ਸਿੱਖ ਵਿਰੋਧੀ ਸੰਸਥਾ, ਆਰ.ਐਸ .ਐਸ ਦੀ ਸ਼ਾਖਾ, ਰਾਸ਼ਟਰੀ ਸਿੱਖ ਸੰਗਤ ਨਾਲ ਉੱਘੇ ਤੌਰ 'ਤੇ ਜੁੜਨ ਕਰਕੇ, ਵਿਵਾਦਾਂ ਅਤੇ ਸ਼ੱਕ ਦੇ ਘੇਰੇ ਵਿੱਚ ਰਿਹਾ ਹੈ। ਰਾਸ਼ਟਰੀ ਸਿੱਖ ਸੰਗਤ ਦੀ ਵੇਬ ਸਾਈਟ ਸੰਗਤ ਸੰਸਾਰ ਵਿੱਚ ਵੀ ਉਨ੍ਹਾਂ ਦਾ ਨਾਮ 2009 ਤੋਂ ਮੇੰਮਬਰਾਂ ਦੀ ਲਿਸ਼ਟ ਵਿੱਚ ਮੌਜੂਦ ਰਿਹਾ ਹੈ, ਜਿਸਦਾ ਖੰਡਨ ਉਨ੍ਹਾਂ ਨੇ ਕਦੀ ਵੀ ਨਹੀਂ ਕੀਤਾ।



ਇਸ ਮੁਲਾਕਾਤ ਵਿੱਚ ਦਾਸ ਦੇ ਨਾਲ ਜੋ ਵੀਰ ਸ਼ਾਮਿਲ ਸਨ, ਉਹ ਹਨ ਸਰਦਾਰ ਹਰਪਾਲ ਸਿੰਘ ਗਾਂਧੀ, ਰਮਿੰਦਰ ਸਿੰਘ ਰੇਖੀ, ਵੀਰ ਕੰਵਲਪਾਲ ਸਿੰਘ, ਕਾਨਪੁਰ, ਵੀਰ ਮਨਮੀਤ ਸਿੰਘ, ਕਾਨਪੁਰ, ਸਰਦਾਰ ਬਲਬੀਰ ਸਿੰਘ ਜੀ ਮੱਟੂ ਅਤੇ ਸਰਦਾਰ ਦਲੀਪ ਸਿੰਘ ਜੀ। ਇਸ ਮੀਟਿੰਗ ਵਿਚ ਭਾਈ ਬੱਨੋ ਸਾਹਿਬ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮੋਹਕਮ ਸਿੰਘ ਅਤੇ ਹੋਰ ਸਜੱਣ ਵੀ ਮੌਜੂਦ ਸਨ।
ਪਹਿਲਾ ਸਵਾਲ ਡਾ ਜੋਧ ਸਿੰਘ ਕੋਲੋਂ ਇਹ ਪੁਛਿਆ ਗਿਆ ਕਿ "ਉਹ ਦਸਮ ਗ੍ਰੰਥ ਨਾਮ ਦੀ ਕਿਤਾਬ ਨੂੰ "ਗੁਰੂ ਦੀ ਬਾਣੀ" ਮੰਨਦੇ ਹਨ ਕਿ ਨਹੀਂ?" ਤਾਂ ਉਹ ਕੋਈ ਮਾਕੂਲ ਜਵਾਬ ਨਹੀਂ ਦੇ ਸਕੇ, ਬਲਕਿ ਉਨ੍ਹਾਂ ਕਹਿਆ ਕਿ, "ਮੈਂ ਇਸ ਗ੍ਰੰਥ ਦਾ ਹਿੰਦੀ ਵਿੱਚ ਤਰਜੁਮਾਂ ਜਰੂਰ ਕੀਤਾ ਹੈ, ਲੇਕਿਨ ਕਦੀ ਵੀ ਇਸਨੂੰ ਗੁਰੂ ਸਾਹਿਬ ਦੀ ਬਾਣੀ ਸਾਬਿਤ ਕਰਣ ਦੀ ਕੋਸ਼ਿਸ਼ ਨਹੀਂ ਕੀਤੀ।"

ਦੂਜਾ ਸਵਾਲ ਇਹ ਸੀ ਕਿ "ਚੌਬੀਸ ਅਵਤਾਰ" ਰਚਨਾ ਤਾਂ ਸਿਯਾਮ ਕਵੀ ਦੀ ਲਿੱਖੀ ਹੋਈ ਹੈ, ਇਸ ਰਚਨਾਂ ਦੇ 554 ਪੰਨਿਆਂ ਵਿੱਚ ਸ਼ਿਯਾਮ ਕਵੀ ਦਾ ਨਾਮ 380 ਵਾਰ ਆਇਆ ਹੈ ,ਜੇ ਸਾਡੇ ਵਰਗੇ ਕਿਰਤੀਆਂ ਨੂੰ ਇਹ ਨਾਮ 380 ਵਾਰ ਨਜ਼ਰ ਆ ਰਿਹਾ ਹੈ, ਤਾਂ ਤੁਹਾਡੇ ਵਰਗੇ ਵਿਦਵਾਨਾਂ ਅਤੇ ਅਕਾਲ ਤਖਤ ਦੇ ਅਖੌਤੀ ਜੱਥੇਦਾਰ ਨੂੰ ਨਜ਼ਰ ਕਿਉ ਨਹੀਂ ਆਂਉਦਾ ? ਜੋ ਇਸ ਰਚਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜ ਰਹੇ ਹਨ ? ਤੇ ਜੇ ਇਹ ਰਚਨਾਂ ਗੁਰੂ ਕ੍ਰਿਤ ਹੈ ਤੇ ਇਹ ਸ਼ਿਆਮ ਕਵੀ ਕੌਣ ਸੀ ? ਤੇ ਇਸ ਰਚਨਾਂ ਨੂੰ ਸਿੱਖਾਂ ਲਈ ਲਿਖਣ ਦਾ ਮਕਸਦ ਕੀ ਸੀ ?

ਇਸ ਤੇ ਉਨ੍ਹਾਂ ਕਹਿਆ ਕਿ, "ਸ਼ਿਯਾਮ ਕਵੀ ਤੋਂ ਅਲਾਵਾ, ਰਾਮ ਅਤੇ ਕਾਲ ਕਵੀ ਦਾ ਨਾਮ ਵੀ ਇਸ ਗ੍ਰੰਥ ਵਿੱਚ ਆਇਆ ਹੈ, ਇਹ ਕੌਣ ਹਨ, ਇਹ ਇਕ ਖੋਜ ਦਾ ਵਿਸ਼ਾ ਹੈ, ਇਸ ਬਾਰੇ ਮੈਂ ਨਹੀਂ ਜਾਣਦਾ। ਕਿਸੇ ਕੋਲੋਂ ਇਹ ਸੁਣਿਆ ਸੀ ਕਿ ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ , ਪਿਆਰ ਨਾਲ ਸ਼ਿਯਾਮ ਵੀ ਕਹਿਆ ਕਰਦੇ ਸੀ, ਲੇਕਿਨ ਇਸ ਦਾ ਕੋਈ ਸਬੂਤ ਨਹੀਂ ਮਿਲਦਾ।"

ਉਨ੍ਹਾਂ ਦੇ ਇਸ ਜਵਾਬ ਨੂੰ ਸੁਣਦੇ ਹੀ ਸਾਰੇ ਵੀਰਾਂ ਨੇ ਉਨ੍ਹਾਂ ਤੇ ਸਵਾਲਾਂ ਦੀ ਝੜੀ ਹੀ ਲਾਅ ਦਿੱਤੀ, ਉਨ੍ਹਾਂ ਨੂੰ ਇਹ ਪੁਛਿਆ ਗਿਆ ਕਿ, "ਇਸ ਮਨਘੜਤ ਕਹਾਣੀ ਦੇ ਆਧਾਰ 'ਤੇ, ਤੁਹਾਡੇ ਵਰਗਾ ਵਿਦਵਾਨ ਇੰਨੀ ਹਲਕੀ ਦਲੀਲ ਦੇਵੇਗਾ, ਇਸ ਦੀ ਤੁਹਾਡੇ ਕੋਲੋਂ ਉੱਮੀਦ ਨਹੀਂ ਸੀ। ਚਲੋ ਜੇ ਥੋੜੀ ਦੇਰ ਲਈ ਇਹ ਮੰਨ ਵੀ ਲਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਦਾ ਨਾਮ "ਸਯਾਮ" ਕਵੀ ਸੀ ਫਿਰ ਕੀ ਰਾਮ ਅਤੇ ਕਾਲ ਕਵੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੀ ਨਾਮ ਸੀ ? ਡਾ. ਸਾਹਿਬ ਕਹਿਣ ਲੱਗੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ, ਮੈਂ ਤਾਂ ਸਿਰਫ ਸੁਣਿਆ ਹੀ ਹੈ। ਉਨ੍ਹਾਂ ਨੂੰ ਕਹਿਆ ਗਿਆ ਕਿ ਤੁਸੀਂ ਸਹੀ ਸੁਣਿਆਂ ਹੋਣਾ ਹੈ, ਕਿਉਂਕਿ ਇਸ ਗ੍ਰੰਥ ਨੂੰ ਜਿੰਦਾ ਰਖਣ ਲਈ ਕਲ ਨੂੰ ਆਰ.ਐਸ.ਐਸ ਕੋਈ ਨਾਂ ਕੋਈ ਕਿਤਾਬ ਤੁਹਾਡੀ ਯੂਨੀਵਰਸਿਟੀ ਦੇ ਕਿਸੇ ਵਿਦਵਾਨ ਕੋਲੋਂ ਜਰੂਰ ਲਿਖਵਾ ਲਵੇਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਸ਼ਯਾਮ ਕਵੀ ਸੀ। ਜੇੜ੍ਹੀ ਸ੍ਰੋਮਣੀ ਕਮੇਟੀ, ਆਰ.ਐਸ.ਐਸ ਦਾ ਲਿਖਵਾਇਆ ਹੋਇਆਂ "ਸਿੱਖ ਇਤਿਹਾਸ" ਛਪਵਾ ਸਕਦੀ ਹੈ, ਉਹ ਕੁਝ ਵੀ ਛਪਵਾ ਸਕਦੀ ਹੈ, ਇਸ ਕੂੜ ਕਿਤਾਬ ਨੂੰ ਜਿੰਦਾ ਰੱਖਣ ਲਈ।

ਵੀਰ ਕੰਵਲ ਪਾਲ ਸਿੰਘ ਨੇ ਉਨ੍ਹਾਂ ਨੂੰ ਇਸ ਬੇਸਿਰਪੈਰ ਦੇ ਜਵਾਬ ਤੇ ਇਹੋ ਜਹੀ ਦਲੀਲ ਦਿੱਤੀ ਕਿ ਡਾਕਟਰ ਸਾਹਿਬ ਚੁੱਪ ਹੀ ਸਾਧ ਗਏ। ਇਸ ਚੁੱਪ ਨੇ ਉਨ੍ਹਾਂ ਦੇ ਦਸਮ ਗ੍ਰੰਥ ਬਾਰੇ ਗਿਆਨ ਦੀ ਵੀ ਪੋਲ ਖੋਲ ਦਿੱਤੀ ਸੀ। ਵੀਰ ਕੰਵਲ ਪਾਲ ਸਿੰਘ ਜੀ ਨੇ ਉਨ੍ਹਾਂ ਨੂੰ ਕਹਿਆ ਕਿ, "ਮੰਨ ਲਵੋ ਤੁਹਾਡੇ ਮਾਤਾ ਜੀ ਤੁਹਾਨੂੰ ਘਰ ਵਿੱਚ ਪਿਆਰ ਨਾਲ "ਚੰਨ ਪੁਤੱਰ" ਕਹਿੰਦੇ ਸਨ, ਤੇ ਫਿਰ ਤੁਸੀਂ ਅਪਣੀਆਂ ਕਿਤਾਬਾਂ 'ਤੇ ਡਾ. ਜੋਧ ਸਿੰਘ ਕਿਉਂ ਲਿਖਦੇ ਹੋ ? "ਚੰਨ ਪੁੱਤਰ" ਕਿਉਂ ਨਹੀਂ ਲਿਖਦੇ ? ਕੋਈ ਵੀ ਲਿਖਾਰੀ ਆਪਣੀ ਲਿਖਿਤ 'ਤੇ ਆਪਣਾ ਪੂਰਾ ਨਾਮ ਲਿਖਦਾ ਹੈ ਕਿ ਘਰ ਦਾ ਨਾਮ ?

ਉਨ੍ਹਾਂ ਦੇ ਇਸ ਜਵਾਬ 'ਤੇ ਵੀ ਉਨ੍ਹਾਂ ਨੂੰ ਘੇਰਿਆ ਗਿਆ, ਜਿਸ ਵਿੱਚ ਉਨ੍ਹਾਂ ਕਹਿਆ ਸੀ ਕਿ "ਚੌਬੀਸ ਅਵਤਾਰ" ਦੀਆਂ ਕਹਣੀਆਂ ਸ਼ੂਰ ਵੀਰਤਾ ਲਿਆਉਣ ਲਈ ਲਿਖੀਆਂ ਗਈਆਂ ਹੋਣੀਆਂ ਨੇ। ਇਸ ਗੱਲ 'ਤੇ ਉਨ੍ਹਾਂ ਨੂੰ ਪੁਛਿਆ ਗਿਆ ਕਿ, "ਕ੍ਰਿਸ਼ਨ ਦਾ ਗੋਪੀਆਂ ਦੇ ਕਪੜੇ ਚੁਰਾ ਕੇ ਉਨ੍ਹਾਂ ਨੂੰ ਕਹਿਣਾਂ ਕਿ ਤੁਸੀਂ ਮੈਨੂੰ ਚੂੰਬਨ ਦਿਉ ਤੇ ਮੈਂ ਤੁਹਾਨੂੰ ਚੁੰਮਦਾ ਜਾਵਾਂਗਾ ਤੇ ਤੁਸੀ ਗਿਣਦੀਆਂ ਜਾਣਾ। ਤੁਸੀਂ ਸਾਰੀਆਂ ਮੈਂਨੂੰ ਅਪਣੀਆਂ ਛਾਤੀਆਂ ਪੁੱਟਣ ਦਿਉ, ਮੇਰੇ ਮਨ ਵਿੱਚ ਕਾਮ ਜਾਗ ਪਿਆ ਹੈ ਤੇ ਤੁਸੀਂ ਮੇਰੇ ਨਾਲ ਕਾਮ ਕ੍ਰੀੜਾ ਕਰੋ। ਤੇ ਫਿਰ ਉਨ੍ਹਾਂ ਸਾਰੀਆਂ ਗੋਪੀਆਂ ਨਾਲ ਕਾਮ ਕ੍ਰੀੜਾ ਕਰਕੇ, ਉਨ੍ਹਾਂ ਨੂੰ ਚੰਗੀ ਤਰ੍ਹਾਂ ਤ੍ਰਿਪਤ ਕਰਕੇ ਘਰ ਭੇਜ ਦੇਣਾਂ, ਕੀ ਇਹ ਗੰਦ ਸ਼ੂਰਵੀਰਤਾ ਸਿਖਾਉਂਦਾ ਹੈ ਕਿ ਮਨੁੱਖ ਦਾ ਬੇੜਾ ਗਰਕ ਕਰਦਾ ਹੈ ? ਡਾਕਟਰ ਸਾਹਿਬ ਕੋਲ ਇਸ ਦਲੀਲ ਦਾ ਵੀ ਕੋਈ ਜਵਾਬ ਨਹੀਂ ਸੀ। ਡਾਕਟਰ ਸਾਹਿਬ ਹੁਣ ਤਕ ਇਹ ਸਮਝ ਚੁਕੇ ਸਨ ਕਿ ਅੱਜ ਮੈਂ ਗਲਤ ਬੰਦਿਆਂ ਦੇ ਅੜਿਕੇ ਪੈ ਗਿਆ ਹਾਂ। ਹੁਣ ਤਕ ਤਾਂ ਭੰਗ ਖਾਂਣੇ ਅਤੇ ਟਕਸਾਲੀਏ ਹੀ ਮੇਰੀ ਗੱਲ ਸੁਣਦੇ ਸਨ, ਇਥੇ ਮੇਰੀ ਗੱਲ ਸੁਨਣ ਵਾਲਾ ਕੋਈ ਨਹੀਂ। 

ਇਸ ਤੋਂ ਬਾਅਦ ਤਾਂ ਡਾਕਟਰ ਸਾਹਿਬ ਲਗਭਗ ਸਮਰਪਣ ਕਰ ਚੁਕੇ ਸਨ, ਤੇ ਕਹਿਣ ਲਗੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਇਸ ਬਾਰੇ ਬਹੁਤ ਖੋਜ ਕੀਤੀ ਹੈ। ਤੁਹਾਡੀਆਂ ਦਲੀਲਾਂ ਵਿੱਚ ਕਾਫੀ ਹੱਦ ਤਕ ਸੱਚਾਈ ਹੈ। ਮੈਂ ਆਪਣੀ ਪੁਸਤਕ ਨੂੰ ਦੋਬਾਰਾ ਰਿਵਾਈਜ਼ ਕਰਾਂਗਾ ਤੇ ਤੁਹਾਡੀਆਂ ਦਲੀਲਾਂ ਦੇ ਅਧਾਰ 'ਤੇ ਇਨ੍ਹਾਂ ਕਹਾਣੀਆਂ ਹੇਠ ਫੁੱਟ ਨੋਟਸ ਵੀ ਲਿਖਾਂਗਾ। ਮੈਂ ਤਾਂ ਆਪਣੀ ਪੁਸਤਕ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਨੂੰ ਦੇ ਆਇਆ ਸਾਂ, ਕਿ ਇਸਨੂੰ ਵੇਖ ਪੜ੍ਹ ਲਵੋ, ਜੋ ਕੁਝ ਸਹੀ ਨਹੀਂ ਉਸ ਨੂੰ ਬਦਲ ਦਿਤਾ ਜਾਵੇ, ਲੇਕਿਨ ਉਹ ਮੇਰੇ ਨਾਮ ਤੋਂ ਇੱਨੇ ਪ੍ਰਭਾਵਿਤ ਸਨ ਕਿ ਉਨ੍ਹਾਂ ਬਿਨਾਂ ਪੜ੍ਹੇ ਹੀ, ਇਹ ਕਹਿ ਕੇ ਪੁਸਤਕ ਵਾਪਸ ਭੇਜ ਦਿੱਤੀ ਕਿ ਸਭ ਠੀਕ ਹੈ।

ਉਨ੍ਹਾਂ ਕੋਲੋਂ ਇਹ ਵੀ ਪੁਛਿਆ ਗਿਆ ਕਿ ਦੋ ਤਖਤਾਂ ਤੇ ਸਿੱਖ ਰਹਿਤ ਮਰਿਆਦਾ ਦੇ ਉਲਟ ਅਤੇ ਅਕਾਲ ਤਖਤ ਦੇ ਹੁਕਮ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਸ ਕਿਤਾਬ ਦਾ ਪ੍ਰਕਾਸ਼ (ਹਨੇਰਾ) ਕਰਣਾਂ ਕੀ ਜਾਇਜ ਹੈ? ਇਸ ਸਵਾਲ ਦਾ ਜਵਾਬ ਦਿੰਦਿਆਂ, ਉਨ੍ਹਾਂ ਕਹਿਆ ਕਿ, "ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਨਹੀਂ ਦਿੱਤਾ ਜਾ ਸਕਦਾ।"
ਚਲਦਾ...
 

03 September 2015

"ਡੇਬਿਟ , ਕ੍ਰੇਡਿਟ ਅਤੇ ਬੇਲੇੰਸ" ਦਾ ਹਿਸਾਬ ਕਰਨ ਵਾਲੇ, ਬਾਣੀਏ ਇਨ੍ਹਾਂ ਗੱਲਾਂ ਨੂੰ ਕੀ ਸਮਝਣਗੇ?

ਇੰਦਰਜੀਤ ਸਿੰਘ, ਕਾਨਪੁਰ


ਇਕ ਵੀਰ ਦਾ ਸਵਾਲ ਸੀ ਕਿ ਪ੍ਰੋਫੇਸਰ ਦਰਸ਼ਨ ਸਿੰਘ ਜੀ ਨੇ ਸਕੱਤਰੇਤ ਵਿੱਚ ਨਾਂ ਜਾ ਕੇ ਕੀ ਖਟਿਆ, ਨੁਕਸਾਨ ਤਾਂ ਕੌਮ ਦਾ ਹੀ ਹੋਇਆ। ਦਾਸ ਨੇ ਉਸਨੂੰ ਇਹ ਜਵਾਬ ਦਿੱਤਾ, ਹੋ ਸਕਦਾ ਹੈ ਮੇਰਾ ਇਹ ਜਵਾਬ ਤੁਹਾਨੂੰ ਵੀ ਰਾਸ ਨਾਂ ਆਵੇ। ਲੇਕਿਨ ਸੱਚ ਕਿਸੇ ਨੂੰ ਚੰਗਾ ਲੱਗੇ ਜਾਂ ਨਾਂ ਲੱਗੇ , ਉਹ ਰਹਿੰਦਾ ਤਾਂ ਹਮੇਸ਼ਾ ਸੱਚ ਹੀ ਹੈ।

"...........ਭਾਈ ਤਾਰੂ ਸਿੰਘ ਜੀ ਨੇ ਖੋਪੜੀ ਉਤਰਵਾਉਣ ਵੇਲੇ ਕੀ ਨਫਾ ਅਤੇ ਨੁਕਸਾਨ ਸੋਚਿਆ ਸੀ ? ਸਾਹਿਬਜਾਦਿਆਂ ਨੇ ਸ਼ਹਾਦਤਾਂ ਨਫੇ ਅਤੇ ਨੁਕਸਾਨ ਨੂੰ ਸੋਚ ਕੇ ਦਿਤੀਆਂ ਸਨ ? ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਕੀ ਇਹ ਸੋਚਿਆ ਸੀ ਕਿ ਅਕਾਲ ਤਖਤ ਨੂੰ ਢਾਉਣ ਵਾਲੀ ਬੀਬੀ ਨੂੰ ਸਜਾ ਦੇਵਾਂਗੇ ਤਾਂ ਕਿੱਨਾਂ ਕੁ ਸਿੱਖ ਬਾਦ ਵਿੱਚ ਮਾਰਿਆ ਜਾਵੇਗਾ ? ਫਿਰ ਤਾਂ ਇਹ ਇਤਿਹਾਸ ਹੀ ਨਹੀਂਂ ਸੀ ਬਣਦਾ ਕਿ , ਸਿੱਖ ਅਕਾਲ ਤਖਤ ਤੇ ਵਿੰਗੀ ਅੱਖ ਕਰਣ ਵਾਲੇ ਨੂੰ ਇਸ ਤਰ੍ਹਾਂ ਸਜਾ ਦਿੰਦੇ ਆਏ ਹਨ, ਭਾਵੇ ਉਹ ਮੱਸਾ ਰੰਗੜ ਸੀ ਤੇ ਭਾਵੇ ਇੰਦਰਾ।
ਹੁਣ ਇਸ ਤੋਂ ਅੱਗੇ ਮੈਨੂੰ ਨਾਂ ਲੈ ਜਾੁਉ ਵੀਰ ਜੀ, ਸਿਧਾਂਤ ਬਹੁਤ ਵੱਡੀ ਚੀਜ ਹੈ ਈਨ ਮਨਣੀ ਬਹੁਤ ਛੋਟੀ ਚੀਜ ਹੈ। ਜੇ ਬੰਦਾ ਸਿੰਘ ਬਹਾਦੁਰ ਵੀ ਜਕਰੀਆ ਖਾਨ ਦੀ ਇੱਨੀ ਕੁ ਈਨ ਮਣ ਕੇ ਕਹਿ ਦਿੰਦੇ ਕਿ "ਮੈਂ ਗੁਰੂ ਦਾ ਸਿੱਖ ਨਹੀ" ਤਾਂ ਉਹ ਕਿਸਨੇ ਸੁਨਣੀ ਸੀ ? ਉਨ੍ਹਾਂ ਦੇ ਬੱਚੇ ਦਾ ਕਲੇਜਾ ਕਡ੍ਹ ਕੇ ਉਨ੍ਹਾਂ ਦੇ ਮੂਹ ਵਿੱਚ ਨਹੀ ਸੀ ਪਾਇਆ ਜਾਂਣਾਂ। ਇਹ ਗੱਲਾਂ ਜਾਗਦੀ ਜਮੀਰ ਵਾਲੇ ਹੀ ਮਹਿਸੂਸ ਕਰ ਸਕਦੇ ਨੇ ਮੇਰੇ ਵੀਰ ! ਨਫੇ ਅਤੇ ਨੁਕਸਾਨ ।"ਡੇਬਿਟ , ਕ੍ਰੇਡਿਟ ਅਤੇ ਬੇਲੇੰਸ" ਦਾ ਹਿਸਾਬ ਕਰਨ ਵਾਲੇ, ਬਾਣੀਏ ਇਨ੍ਹਾਂ ਗੱਲਾਂ ਨੂੰ ਕੀ ਸਮਝਣਗੇ?
ਵੀਰ ਜੀ ! ਇਸ ਦੁਨੀਆਂ ਵਿੱਚ ਹਰ ਬੰਦਾ ਆਪਣਾਂ ਇਤਿਹਾਸ ਆਪ ਲਿਖਦਾ ਹੈ। ਕੋਈ ਯੁੱਧ ਦੇ ਮੈਦਾਨ ਵਿਚ ਬਹਾਦੁਰੀ ਨਾਲ ਲੜਦਾ ਹੋਇਆ ਹਿੱਕ ਦੇ ਗੋਲੀ ਖਾ ਕੇ ਮਰ ਜੰਦਾ ਹੈ , ਤੇ ਦੂਜਾ ਬੁਜਦਿਲਾਂ ਵਾਂਗ ਅਪਣੇ ਹਥਿਆਰ ਦੁਸ਼ਮਨ ਦੇ ਪੈਰਾਂ ਤੇ ਰੱਖ ਕੇ ਸਾਰੀ ਉਮਰ ਕੈਦੀਆਂ ਵਾਂਗ ਅਅਪਣੀ ਜਮੀਰ ਕੋਲੋਂ ਜਲਾਲਤ ਦੇ ਕੋੜੇ ਖਾਂਦਾ ਹੈ। ਇਸ ਵਿੱਚ ਫਾਇਦਾ ਅਤੇ ਨੁਕਸਾਨ ਕਿਸਨੂੰ ਹੂੰਦਾ ਹੈ ? ਸਿਧਾਂਤ ਅਤੇ ਜਮੀਰ ਦੀ ਅਵਾਜ ਸੁਨਣ ਵਾਲੇ ਅਪਣੀ ਇਜੱਤ ਅਤੇ ਪੱਤ ਨੂੰ ਕਾਇਮ ਰਖਦੇ ਹਨ, ਗੋਡੇ ਨਹੀ ਟੇਕਦੇ। ਉਹ ਸ਼ਬਦ ਗੁਰੂ ਦਾ ਇਹ ਹੁਕਮ ਹਮੇਸ਼ਾਂ ਅਪਣੇ ਚਿੱਤ ਵਿਚ ਰੱਖ ਕੇ ਹੀ ਕੋਈ ਫੈਸਲਾ ਕਰਦੇ ਹਨ ।
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥
ਰਾਜਿ ਰੰਗੁ ਮਾਲਿ ਰੰਗੁ ॥ਰੰਗਿ ਰਤਾ ਨਚੈ ਨੰਗੁ ॥
ਨਾਨਕ ਠਗਿਆ ਮੁਠਾ ਜਾਇ ॥ਵਿਣੁ ਨਾਵੈ ਪਤਿ ਗਇਆ ਗਵਾਇ ॥੧॥ ਅੰਕ 142
ਲਿਫਾਫਿਆਂ ਦੀ ਖੇਡ 
(ਇਕ ਵਿਅੰਗ)
-: ਇੰਦਰਜੀਤ ਸਿੰਘ, ਕਾਨਪੁਰ

ਅੱਜ ਅਖਬਾਰ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾਂ ਜੀ ਦਾ ਇਹ ਬਿਆਨ ਪੜ੍ਹ ਕੇ ਹਾਸਾ ਵੀ ਆਇਆ ਤੇ ਹੈਰਾਨਗੀ ਵੀ ਬਹੁਤ ਹੋਈ, ਜਿਸ ਵਿੱਚ ਉਨ੍ਹਾਂ ਨੇ ਕਹਿਆ ਹੈ ਕਿ, "ਆਸ਼ੂਤੋਸ਼ ਦੇ ਚਰਣਾਂ ਵਿੱਚ ਬੈਠ ਕੇ ਗੁਰਬਾਣੀ ਦਾ ਨਿਰਾਦਰ ਕਰਣ ਵਾਲੇ ਬਲਬੀਰ ਸਿੰਘ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ।"
ਸਰਨਾ ਸਾਹਿਬ ਜੀ ! ਜੇ ਬਲਬੀਰ ਸਿੰਘ ਨੂੰ ਸਕੱਤਰੇਤ (ਅਕਾਲ ਤਖਤ ਨਹੀਂ) ਵਿੱਚ ਤਲਬ ਕਰ ਵੀ ਲਿਆ ਗਿਆ ਤੇ ਫਿਰ ਕੀ ਹੋ ਜਾਵੇਗਾ? ਤੁਸੀਂ ਸਕੱਤਰੇਤ ਵਿੱਚ ਤਲਬ ਕੀਤੇ ਜਾਣ ਨੂੰ ਕਿਸੇ ਤੋਪ ਦੇ ਮੂੰਹ 'ਤੇ ਬੰਨ੍ਹ ਕੇ ਗੋਲਾ ਮਾਰ ਦੇਣਾ ਸਮਝਦੇ ਹੋ ? ਤੁਸੀ ਤਾਂ ਸੱਤ ਅੱਠ ਵਾਰ ਉੱਥੇ ਪੇਸ਼ ਹੋ ਆਏ ਹੋ, ਤੁਹਾਡੇ ਨਾਲੋਂ ਜਿਆਦਾ ਤਜੁਰਬਾ "ਸਕੱਤਰੇਤ" ਵਿੱਚ ਪੇਸ਼ ਹੋਣ ਦਾ, ਹੋਰ ਕਿਸਨੂੰ ਹੋਣਾਂ ਹੈ ? ਬਲਬੀਰ ਸਿੰਘ ਵੀ ਤਾਂ ਉੱਸੇ ਆਕਾ ਦਾ ਇਕ ਪਿਆਦਾ ਹੈ, ਜਿਸ ਆਕਾ ਦੇ ਪਿਆਦੇ, ਇਹ ਤਨਖਾਹ ਯੋਗ ਪੁਜਾਰੀ ਹਨ ।
ਬਲਬੀਰ ਸਿੰਘ "ਸਕੱਤਰੇਤ" ਵਿੱਚ ਹਸਦਾ ਖੇਡਦਾ ਜਾਵੇਗਾ, ਵੱਡਾ ਖਲੀਫਾ ਪੱਪੂ ਉਸਨੂੰ ਕਹੇਗਾ

"ਭਾਈ ਸਾਹਿਬ ਤੁਸਾਂ ਇਸ ਉਮਰ ਵਿੱਚ ਵੀ ਕੋਈ ਅੱਕਲ ਨਹੀਂ ਸਿੱਖੀ ? ਜ਼ਮਾਨਾ ਇੰਟਰਨੈਟ ਦਾ ਹੈ, ਡਿਜਿਟਲ ਕੈਮਰਿਆਂ ਦਾ ਹੈ, ਤੁਹਾਡੀ ਮੁੱਛ ਦਾ ਇਕ ਇਕ ਵਾਲ ਟੀ.ਵੀ. 'ਤੇ ਗਿਣਿਆ ਜਾ ਸਕਦਾ ਹੈ। ਹਰ ਥਾਂ 'ਤੇ ਸੀ. ਸੀ ਟੀ ਕੈਮਰੇ ਲੱਗੇ ਹੁੰਦੇ ਹਨ। ਤੁਸਾਂ ਜ਼ਰੂਰ ਸਿਖਰ ਦੁਪਹਿਰੇ ਆਸ਼ੂਤੋਸ਼ ਕੋਲ ਜਾਂਣਾਂ ਸੀ ? ਚਲੋ, ਕਿਸੇ ਲਾਲਚ ਵੱਸ ਤੁਸੀਂ ਉਸ ਕੋਲ ਚਲੇ ਹੀ ਗਏ ਸਾਉ, ਤੇ ਜ਼ਰੂਰ ਉਸ ਦੇ ਚਰਣਾਂ ਵਿੱਚ ਬਹਿ ਕੇ ਵਾਜਾ ਵਜਾਉਣਾ ਸੀ!!! ਚਲੋ ਕੋਈ ਨਹੀਂ, ਜੇ ਵਾਜਾ ਵਜਾਉਣਾਂ ਹੀ ਸੀ, ਤਾਂ ਜ਼ਰੂਰ ਗੁਰਬਾਣੀ ਹੀ ਗਾ ਕੇ ਉਸਨੂੰ ਸੁਨਾਉਣੀ ਸੀ ? ਕੋਈ ਫਿਲਮੀ ਗਾਣਾ ਨਹੀਂ ਸੁਣਾਂ ਸਕਦੇ ਸੀ ? ਬੇੜਾ ਤਰ ਜਾਵੇ ਤੁਹਾਡਾ ? ਤੁਹਾਡੀ ਉਮਰ ਮੁੱਕਣ ਵਾਲੀ ਹੈ ਤੁਸੀਂ, ਤਾਂ ਮਰਣ ਤੋਂ ਪਹਿਲਾਂ ਹੀ ਮਰ ਗਏ ? ਕੀ ਬਚਿਆ ਤੁਹਾਡਾ ਹੁਣ ? ਜਿੰਨੇ ਪੈਸੇ ਤੁਸੀ ਆਸ਼ੂਤੋਸ਼ ਕੋਲੋਂ ਲਿਆਏ ਹੋ, ਉਸ ਤੋਂ ਵੱਧ ਪੈਸੇ ਤਾਂ ਤੁਹਾਨੂੰ "ਹੁੜ ਦਬੰਗ ਦਬੰਗ, ਬਾਗੜਦੰਗ ਬਾਜੇ" ਸੁਣਾ ਕੇ ਭੇਡੂ ਸਿੱਖਾਂ ਕੋਲੋਂ ਮਿਲ ਜਾਂਣੇ ਸਨ। ਸਾਰੀ ਉਮਰ "ਹੁੜ ਦਬੰਗ ਦਬੰਗ..." ਸੁਣਾ ਸੁਣਾ ਕੇ ਤੁਹਾਡੀ ਅਕਲ ਦਾ ਵੀ ਜਾਗੜਦੰਗ ਵੱਜ ਗਿਆ ਹੈ।"

ਅਗੋਂ ਬਲਬੀਰ ਸਿੰਘ ਕਹੇਗਾ, "ਸਿੰਘ ਸਾਹਿਬ ਜੀ ਕੀ ਕਰਾਂ ਲਿਫਾਫਾ ਬਹੁਤ ਮੋਟਾ ਸੀ, ਲਾਲਚ ਲੈ ਗਿਆਂ ਆਸ਼ੂਤੋਸ਼ ਕੋਲ" ਖੁਸ਼ਾਮਦ ਕਰਣ ਲਈ ਉਸਦੇ ਚਰਣਾਂ ਵਿੱਚ ਤਾਂ ਬਹਿਣਾਂ ਹੀ ਸੀ, ਉਸ ਦੀ ਕੁੱਛੜ ਵਿੱਚ ਤਾਂ ਬਹਿ ਨਹੀਂ ਸੀ ਜਾਂਣਾ ?

ਅੱਗੋਂ ਪਟਨੇ ਵਾਲਾ ਪੁਜਾਰੀ ਕਹੇਗਾ "ਭਾਈ ਜੀ, ਤੁਸੀ ਪੈਂਤ੍ਹੀ ਵਰ੍ਹੇ ਐਵੇਂ ਹੀ ਵਾਜਾ ਤੋੜਦੇ ਰਹੇ, ਤੁਹਾਨੂੰ ਇਕ ਲਿਫਾਫਾ ਲੈਣ ਦਾ ਢੰਗ ਵੀ ਨਹੀਂ ਆਇਆ, ਕਿ ਲਿਫਾਫਾ ਕਿਵੇਂ ਲਿਆ ਜਾਂਦਾ ਹੈ ? ਵੇਖੋ ! ਅਸੀਂ ਪੀਪਲੀ ਵਾਲੇ ਨੂੰ "ਰਾਜਾ ਜੋਗੀ" ਦੀ ਉਪਾਧੀ ਦਿੱਤੀ, ਕਿਸੇ ਨੂੰ ਪਤਾ ਲੱਗਾ ਕਿ ਸਾਨੂੰ ਉਸ ਕੋਲੋਂ ਕੀ ਮਿਲਿਆ ? ਅਸੀਂ ਉਸ ਦੀ ਘਰਵਾਲੀ ਨੂੰ "ਰਾਣੀ ਮਾਤਾ" ਅਤੇ ਉਸ ਦੇ ਪੁੱਤਰ ਨੂੰ "ਭਾਈ ਸਾਹਿਬ" ਦੀ ਉਪਾਧੀ ਦੇ ਆਏ, ਕਿਸੇ ਨੂੰ ਪਤਾ ਲੱਗਾ ਕਿ ਉਸਨੇ ਸਾਨੂੰ ਕੀ ਦਿੱਤਾ ? ਉਹ ਸਾਡਾ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ ਸੀ, ਜੋ ਅਸੀਂ ਉਸਨੂੰ ਮੁਫਤ ਵਿੱਚ ਇਨੀਆਂ ਡਿਗਰੀਆਂ ਦੇ ਆਏ ? ਕਈ ਵਾਰ ਥਾਈਲੈਂਡ ਅਤੇ ਸਿੰਗਾਪੁਰ ਦੀਆਂ ਸੈਰਾਂ ਵੀ ਕਰ ਆਏ, ਪਰ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਚਲਿਆ ।

ਇੰਨੀ ਦੇਰ ਨੂੰ ਨਾਂਦੇੜ ਵਾਲਾ ਛੁਟਕਾ ਪੱਪੂ ਹਿੰਦੀ ਵਿੱਚ ਬੋਲੇਗਾ, "ਦੇਖੋ ਹਮਨੇ" ਪੀਪਲੀ ਵਾਲੇ ਕੋ ਨੀਲੇ ਘੋੜੇ ਕੀ ਅੰਸ਼ ਮੇਂ ਸੇ , ਏਕ ਪੂਰਾ ਘੋੜਾ ਹੀ ਉਪਹਾਰ ਮੈਂ ਦੇ ਦਿਆ, ਤੋ ਕਿਸੀ ਕੋ ਪਤਾ ਲਗਾ, ਕਿਆ ਉਸਨੇ ਹਮਕੋ ਇਸਕੇ ਬਦਲੇ ਮੈਂ ਕਿਆ ਕਿਆ ਦਿਆ ?

ਵੱਡਾ ਖਲੀਫਾ ਕਹੇਗਾ "ਤੁਸੀਂ ਜਾਗੜਦੰਗ ਬਾਗੜਦੰਗ ਬਾਜੇ..." ਤੋਂ ਅਲਾਵਾਂ ਕੀ ਸਿਖਿਆ ਅੱਜ ਤਕ ? ਨਾਂ ਤੁਸਾਂ ਆਪ ਕੁੱਝ ਖੱਟਿਆ ਤੇ ਨਾਂ ਕੌਮ ਨੂੰ ਕੁੱਝ ਸਮਝ ਆਉਣ ਦਿੱਤੀ। ਮੈਨੂੰ ਵੇਖੋ ਮੈਂ ਇਨ੍ਹਾਂ ਦੱਸ ਸਾਲਾਂ ਵਿੱਚ ਇੰਨੇ ਲਿਫਾਫੇ ਇਕੱਠੇ ਕਰ ਲੲੇ ਕਿ ਇਕ ਤਿੰਨ ਤਾਰਾ ਹੋਟਲ ਵੀ ਖੜਾ ਕਰ ਲਿਆ। ਤੁਸੀਂ ਤਾਂ ਪੈਂਤੀਹ ਵਰ੍ਹੇ ਵਾਜਾ ਵਜਾ ਵਜਾ ਕੇ ਇਕ ਢਾਬਾ ਵੀ ਖੋਲ੍ਹ ਨਹੀਂ ਸਕੇ । ਮੈਂ ਤਾਂ ਡੇਰਿਆਂ ਤੇ ਬਾਬਿਆਂ ਦੀਆਂ ਬਰਸੀਆਂ ਵਿੱਚ ਜਾ ਜਾ ਕੇ ਲਿਫਾਫਿਆਂ ਦੇ ਨਾਲ ਨਾਲ, ਸੋਨੇ ਦੇ ਖੰਡੇ ਵੀ ਇਕੱਠੇ ਕਰਦਾ ਰਿਹਾ, ਕੌਮ ਲਈ ਮੈਂ ਅੱਜ ਤੱਕ ਕੱਖ ਨਹੀਂ ਕੀਤਾ, ਲੇਕਿਨ ਆਪਣਾ ਘਰ ਤਾਂ ਭਰ ਲਿਆ।

ਹੁਣ ਕੀ ਹੋਵੇਗਾ ਖਲੀਫਾ ਸਾਹਿਬ ਮੇਰਾ ? ਬਲਬੀਰ ਸਿੰਘ ਕਹੇਗਾ।

ਨਾਂਦੇੜ ਵਾਲਾ ਛੁਟਕਾ ਪੱਪੂ ਕਹੇਗਾ "ਅਬ ਔਰ ਤੁਮ੍ਹਾਰਾ ਕਿਆ ਹੋਨਾ ਹੈ ? ਤੁਮ੍ਹਾਰਾ ਬੇੜਾ ਤੋ ਗਰਕ ਹੋ ਹੀ ਚੁਕਾ ਹੈ, ਅੱਬ ਡੂਬਨਾਂ ਬਾਕੀ ਹੈ, ਡੂਬ ਜਾਉ, ਚੁੱਲੂ ਭਰ ਪਾਨੀ ਮੇਂ। ਅੱਬ ਕੀਰਤਨ ਛੋੜ ਕਰ ਨਾਗਪੁਰ ਚਲੇ ਜਾਉ, ਵਹਾਂ ਤੁਮਹੇਂ ਕਾਮ ਜ਼ਰੂਰ ਮਿਲ ਜਾਏਗਾ, ਯਾ ਪੂਰਨ ਸਿੰਘ ਕੀ ਤਰ੍ਹਾਂ ਘੁਟਨੇ ਦਰਦ ਕੀ ਦਵਾ ਬੇਚਨਾਂ ਸ਼ੁਰੂ ਕਰ ਦੋ" ਜੋ ਸਾਰੀ ਉਮਰ ਨਾਗਪੁਰ ਵਾਲੋਂ ਕੇ ਕਹਿਨੇ ਪਰ ਗੁਰੂ ਸਾਹਿਬਾਨ ਕੋ ਲੱਵ ਔਰ ਕੁਸ਼ ਕੀ ਔਲਾਦ ਕਹਤਾ ਰਹਾ। ਤੁਮਸੇ ਜਿਆਦਾ ਮਾਲ ਤੋ ਉਸਨੇ ਕਮਾ ਲਿਆ, ਅੱਬ ਅਰਾਮ ਸੇ ਬੈਠ ਕੇ ਖਾ ਰਹਾ ਹੈ।

ਖਲੀਫਾ ਜੀ, ਸਰਨਾ ਸਾਹਿਬ ਦੇ ਕਹਿਣ ਤੇ ਤੁਸਾਂ ਮੈਨੂੰ ਸਕੱਤਰੇਤ ਵਿੱਚ ਤਾਂ ਬੁਲਾ ਲਿਆ, ਹੁਣ ਕਰਣਾਂ ਕੀ ਹੈ ?

ਖਲੀਫਾ ਪੱਪੂ ਕਹੇਗਾ, "ਲਿਫਾਫਾ ਲਿਆਏ ਹੋ ?"

ਜੀ ਮੈਨੂੰ , ਤੁਹਾਡੇ ਪੀ.ਏ. ਨੇ ਜੋ ਕਹਿਆ ਸੀ, ਉਹ ਮੈਂ ਲੈ ਆਇਆ ਹਾਂ ।

ਠੀਕ ਹੈ, ਫਿਰ ਘਬਰਾਉਣ ਦੀ ਕੋਈ ਗਲ ਨਹੀਂ ? ਖਲੀਫਾ ਇਕ ਅਰਦਲੀ ਨੂੰ ਬੁਲਾ ਕੇ ਕਹੇਗਾ, "ਜਾ 51 ਰੁਪਈਏ ਵਾਲੀ ਦੇਗ ਲੈ ਆ, ਜੋਗਾ ਸਿੰਘ ਨੂੰ ਕਹੀ ਕਿ ਭਾਈ ਸਾਹਿਬ ਨੂੰ ਬਖਸ਼ਣ ਦੀ ਅਰਦਾਸ ਕਰ ਦੇਣ। ਹਾਂ ਜਾਂਦਾ ਜਾਂਦਾ ਪੰਜ ਛੇ ਕਪ ਚਾਹ ਭੇਜ ਦੇਵੀਂ। ਚਲੋ ਭਾਈ ਬਲਬੀਰ ਸਿੰਘ ਜੀ, ਸ਼੍ਰੋਮਣੀ ਰਾਗੀ ਜੀ ਸਾਡੇ ਵਲੋਂ ਤਾਂ ਤੁਸੀਂ ਬਖਸ਼ੇ ਗਏ, ਹੁਣ ਸੰਗਤ ਤੋਂ ਕਿਸ ਤਰ੍ਹਾਂ ਬਖਸ਼ੇ ਜਾਉਗੇ ? ਇਹ ਸਲਾਹ ਤੁਸੀਂ "ਲਾਡੀ" ਰਾਗੀ ਨਾਲ ਕਰ ਲੈਣਾ। ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਸਾਰੇ ਠਹਾਕੇ ਮਾਰ ਮਾਰ ਕੇ ਹਸਣਗੇ। ਇਸ ਤੋਂ ਵੱਧ ਕੀ ਹੋਣਾ ਹੈ ਸਰਨਾ ਸਾਹਿਬ !!!

ਜੋ ਕੰਮ ਇਸ ਅਖੌਤੀ ਰਾਗੀ ਨੇ ਕੀਤਾ ਹੈ, ਇਸ ਪੰਥਿਕ ਜੁਰਮ ਦੀ ਕੋਈ ਮਾਫੀ ਨਹੀਂ ਹੈ। ਅਜ ਤੋਂ 32 ਵਰ੍ਹੇ ਪਹਿਲਾਂ ਨਿਰੰਕਾਰੀ ਵੀ "ਗੁਰਬਾਣੀ" ਦਾ ਅਪਮਾਨ ਹੀ ਤਾਂ ਕਰਦੇ ਸਨ। ਕਿੰਨਾਂ ਖੂਨ ਖਰਾਬਾ ਹੋਇਆ ? ਕਿੰਨ੍ਹੇ ਫਸਾਦ ਹੋਏ ? ਕਿੰਨਾਂ ਸਿੱਖ ਮਾਰਿਆ ਗਿਆ ? ਉਹੀ ਕੰਮ ਇਸ ਅਖੌਤੀ ਰਾਗੀ ਨੇ ਕੀਤਾ ਹੈ। ਕੀ ਇਸਨੂੰ ਸਿਰਫ ਇਸ ਲਈ 51 ਰੁਪਈਏ ਦਾ ਪ੍ਰਸ਼ਾਦ ਕਰਾਕੇ ਮੁਆਫ ਕਰ ਦਿੱਤਾ ਜਾਵੇਗਾ, ਕਿਉਂਕਿ ਇਸ ਕੋਲ ਬੁਰਛਾਗਰਦਾਂ ਦੀ ਦਿੱਤੀ ਹੋਈ "ਸ਼੍ਰੋਮਣੀ ਰਾਗੀ" ਦੀ ਡਿਗਰੀ ਹੈ ? ਕੀ ਇਹ ਡਿਗਰੀਆਂ ਅਤੇ ਉਪਾਧੀਆਂ ਵਾਲੇ ਬਹਿਰੂਪੀਏ, ਇੱਸੇ ਤਰ੍ਹਾਂ ਗੁਰਮਤਿ ਦਾ ਘਾਂਣ ਕਰਦੇ ਰਹਿਣਗੇ ਤੇ, ਇੱਸੇ ਤਰ੍ਹਾਂ ਬਖਸ਼ੇ ਜਾਂਦੇ ਰਹਿਣਗੇ ? ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਅਤੇ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਵਰਗੇ ਪੰਥ ਰਤਨ, ਸਕੱਤਰੇਤ ਜੂੰਡਲੀ ਵਲੋਂ ਸੁਣਵਾਈ ਤੋਂ ਬਗੈਰ ਹੀ ਪੰਥ ਤੋਂ ਛੇਕੇ ਜਾਂਦੇ ਰਹਿਣਗੇ, ਜਿਨ੍ਹਾਂ ਦਾ ਅਪਰਾਧ ਕੀ ਹੈ, ਇਹ ਉਨ੍ਹਾਂ ਭੋਲਿਆਂ ਨੂੰ ਤਾਂ ਆਪ ਵੀ ਨਹੀਂ ਪਤਾ ਹੈ।

18 August 2015





- ਇੰਦਰਜੀਤ ਸਿੰਘ, ਕਾਨਪੁਰ
































ਸੰਸਾਰ ਦੇ ਹਰ ਜੀਵ ਉੱਤੇ ਕੁਦਰਤ ਦਾ ਇਹ ਨਿਯਮ ਲਾਗੂ ਹੈ ਕਿ, ਉਹ "ਅਪਣੀ ਨਸਲ" (OWN KIND) ਨੂੰ ਪੈਦਾ ਕਰੇ। ਅਪਣੀ ਹੀ ਪ੍ਰਜਾਤੀ/ਨਸਲ ਦੇ ਅੰਸ਼ ਨਾਲ ਉਹ ਇਕ ਪਰਿਵਾਰ (ਕੁਨਬਾ) ਬਣਾਏ ਅਤੇ ਅਪਣੇ ਬਣਾਏ ਉਸ "ਕੁਨਬੇ ਅਤੇ ਕੌਮ" ਵਿੱਚ ਹੋਰ ਵਾਧਾ ਕਰੇ ਅਤੇ ਹਰ ਹੀਲੇ, ਉਸ ਦੀ ਪੁਖਤਾ ਸੁਰਖਿਆ ਦਾ ਇੰਤਜਾਮ ਵੀ ਯਕੀਨੀ ਕਰੇ, ਤਾਂ ਜੋ ਉਹ ਪੀੜ੍ਹੀ ਦਰ ਪੀੜ੍ਹੀ ਵੱਧਦੀ ਰਹੇ ਅਤੇ ਅਪਣਾਂ ਵਜੂਦ ਕਇਮ ਰੱਖੇ।

ਕੁਦਰਤ ਦਾ ਇਹ ਨਿਯਮ ਸਿਰਫ ਇਕ ਮਨੁਖ ਤੇ ਹੀ ਲਾਗੂ ਨਹੀਂ ਹੁੰਦਾ, ਬਲਕਿ ਹਰ ਜੀਵਿਤ ਪ੍ਰਾਣੀ ਤੇ ਲਾਗੂ ਹੁੰਦਾ ਹੈ, ਭਾਂਵੇ ਉਹ ਜਮੀਨ ਤੇ ਵਿਚਰਨ ਵਾਲੇ ਪ੍ਰਾਣੀ ਹੋਣ, ਭਾਂਵੇ ਉਹ ਪਾਣੀ ਵਿੱਚ ਰਹਿਣ ਵਾਲੇ ਜੀਵ ਹੋਣ, ਭਾਂਵੇ ਉਹ ਉਡਣ ਵਾਲੇ ਪਰਿੰਦੇ ਹੋਣ। ਇਨ੍ਹਾਂ ਹੀ ਨਹੀਂ, ਦੂਸਰਿਆਂ ਜੀਵਾਂ ਦੇ ਸ਼ਰੀਰ ਵਿੱਚ ਪਲਨ ਵਾਲੇ ਪਰਜੀਵੀ (PARASITES), ਪ੍ਰੋਟੋਜੋਆ (PROTOZOA), ਬੈਕਟੀਰੀਆ (BACTERIA), ਅਤੇ ਵਾਇਰਸ (VIRUS), ਆਦਿਕ ਵੀ ਕੁਦਰਤ ਦੇ ਇਸ ਨਿਯਮ ਨਾਲ ਬੱਧੇ ਹੋਏ ਇਸ ਦਾ ਸਖਤੀ ਨਾਲ ਪਾਲਣ ਕਰਦੇ ਨੇ। ਪੇੜ ਪੌਧੇ ਅਤੇ ਸਗਲ ਬਨਸਪਤੀ ਜਿਨਾਂ ਵਿੱਚ ਵੀ ਜਾਨ ਹੈ: ਭਾਵ ਜੀਵਿਤ ਹਨ, ਉਨਾਂ ਤੇ ਵੀ ਕੁਦਰਤ ਦਾ ਇਹ ਨਿਯਮ ਉਸੇ ਤਰ੍ਹਾਂ ਲਾਗੂ ਹੁੰਦਾ ਹੈ।

ਜੋ ਪ੍ਰਜਾਤੀਆਂ (SPECIES), ਜੋ ਜਿਨਸਾਂ (BOTANIC GRAINS) ਜੋ ਕਬੀਲੇ (TRIBES), ਅਤੇ ਕੌਮਾਂ, ਕੁਦਰਤ ਦੇ ਇਸ ਨਿਯਮ ਨੂੰ ਦ੍ਰਿੜਤਾ ਨਾਲ ਨਹੀਂ ਮੰਨਦੀਆਂ, ਜਾਂ ਕੁਦਰਤ ਦੇ ਇਸ ਨਿਯਮ ਨੂੰ ਨਕਾਰ ਕੇ ਇਸ ਦਾ ਉਲੰਘਣ (VIOLATION) ਕਰਦੀਆਂ ਹਨ, ਉਹ ਜਾਤੀਆਂ, ਪ੍ਰਜਾਤੀਆਂ ਅਤੇ ਉਹ ਕੌਮਾਂ ਵਕਤ ਨਾਲ ਹੌਲੀ ਹੌਲੀ ਲੁਪਤ ਹੋ ਜਾਂਦੀਆਂ ਨੇ। ਇਸ ਦੁਨੀਆਂ ਵਿਚੋਂ ਉਨਾਂ ਦਾ ਨਾਮੋ ਨਿਸ਼ਾਨ ਮਿੱਟ ਜਾਂਦਾ ਹੈ। ਇਸ ਦੇ ਕਈ ਉਦਾਹਰਣ ਇਤਿਹਾਸ ਵਿੱਚ ਮੌਜੂਦ ਹਨ। ਬਹੁਤ ਵਡੀਆਂ ਵਡੀਆਂ ਸਭਿਯਤਾਵਾਂ (CIVILIZATIONS), ਜਿੰਨਾਂ ਨੇ ਕਿਸੇ ਵੇਲੇ, ਪੂਰੀ ਦੁਨੀਆਂ ਵਿੱਚ ਅਪਣੀ ਤਾਕਤ ਦਾ ਸਿੱਕਾ ਚਲਾਇਆ ਸੀ, ਉਹ ਅੱਜ ਪੂਰੀ ਤਰ੍ਹਾਂ ਅਲੋਪ ਹੋ ਚੁਕੀਆਂ ਹਨ। ਉਨਾਂ ਦੇ ਬਣਾਏ ਮਹਿਲ ਅਤੇ ਕਿਲੇ ਅੱਜ ਵੀ ਖੰਡ੍ਹਰਾਂ ਦੇ ਰੂਪ ਵਿੱਚ ਮੌਜੂਦ ਹਨ, ਪਰ ਉਨਾਂ ਨੂੰ ਬਨਾਉਣ ਵਾਲਿਆਂ ਦਾ ਅੱਜ ਕੋਈ ਅਤਾ ਪਤਾ ਨਹੀਂ ਹੈ।

ਹਾਈ ਸਕੂਲ ਵਿਚ ਜਦੋਂ ਜੀਵ ਵਿਗਿਆਨ (BIOLOGY) ਦਾ ਵਿਸ਼ਾ ਲਿਆ ਸੀ, ਤਾਂ ਉਸ ਵਿੱਚ ਇਕ ਚੈਪਟਰ ਸੀ, ਪ੍ਰਜਨਨ (REPRODUCTION), ਉਸ ਚੈਪਟਰ ਦੀ ਪਹਿਲੀ ਲਾਈਨ ਇਸ ਤਰ੍ਹਾਂ ਸੀ, ਜੋ ਮੈਨੂੰ ਹਮੇਸ਼ਾਂ ਯਾਦ ਰਹਿੰਦੀ ਹੈ। All Living things reproduce their own Kind. ਹਰ ਜੀਵਿਤ ਪ੍ਰਾਣੀ ਜਾਂ ਜੀਵਿਤ ਵਸਤੂ ਅਪਣੀ ਨਸਲ/ਪ੍ਰਜਾਤੀ ਨੂੰ ਜਨਮ ਦੇਂਦੀ ਹੈ। ਇਹ ਕੁਦਰਤੀ ਨਿਯਮ ਹੈ, ਜਿਸਨੂੰ ਵਿਗਿਆਨ ਨੇ ਵੀ ਮੁਹਰ ਲਾਈ ਹੈ। ਇਸ ਨੂੰ ਹੋਰ ਸਾਫ ਤੌਰ 'ਤੇ ਸਮਝਣ ਲਈ ਸਾਨੂੰ ਇਸ ਚੈਪਟਰ ਦੇ ਕੁਝ ਅੰਸ਼ ਆਪ ਜੀ ਨਾਲ ਸਾਂਝੇ ਕਰਨੇ ਪੈਂਣਗੇ।


ਮਨੁੱਖ ਅਤੇ ਬਹੁਤ ਸਾਰੇ ਹੋਰ ਜੀਵ ਜੰਤੂ ਅਪਣੀ ਨਸਲ ਜਾਂ ਅੰਸ਼ ਨੂੰ ਪੈਦਾ ਕਰਨ ਲਈ ਕਾਮ ਕ੍ਰਿਆ ਅਤੇ ਅਪਣੇ ਪ੍ਰਜਨਨ ਅੰਗਾ ਦਾ ਪ੍ਰਯੋਗ ਕਰਦੇ ਨੇ। ਇਸ ਵਿਧੀ ਨੂੰ ਵਿਗਿਆਨ ਵਿੱਚ SEXUAL REPRODUCTION ਕਹਿੰਦੇ ਨੇ। ਕੁਝ ਸਮੁੰਦਰੀ ਜੀਵ ਅਤੇ "ਪ੍ਰੋਟੋਜੋਆ" (PROTOZOA) ਅਤੇ "ਕ੍ਰਮੀ" (WORMS) ਆਦਿਕ ਵਿੱਚ ਇਹ ਕ੍ਰਿਆ ਨਹੀਂ ਹੁੰਦੀ, ਅਤੇ ਨਾਂ ਹੀ ਐਸੇ ਅੰਗ ਹੁੰਦੇ ਨੇ, ਜਿਸ ਨਾਲ ਉਹ ਅਪਣੀ ਅੰਸ਼ ਦੀ ਪੈਦਾਵਾਰ ਕਰ ਸਕਣ, ਲੇਕਿਨ ਉਹ ਵੀ ਅਪਣੀ ਜਾਤਿ ਨੂੰ ਪੈਦਾ ਕਰਦੇ ਨੇ ਅਤੇ ਉਸ ਨੂੰ ਵਧਾਂਦੇ ਨੇ। ਕੁਦਰਤ ਦੇ ਇਸ ਨਿਯਮ ਦੀ ਪਾਲਨਾਂ ਕਰਨ ਲਈ ਇਹ ਜੀਵ ਅਪਣੇ ਸ਼ਰੀਰ ਦੇ, ਆਪ ਹੀ ਟੁਕੜੇ ਟੁਕੜੇ ਹੋ ਕੇ ਅਪਣੀ ਅੰਸ਼ ਨੂੰ ਵਧਾਂਉਦੇ ਨੇ।


ਇਸ ਕ੍ਰਿਆ ਨੂੰ "ਗੁਣਾਂਤਮਕ ਪ੍ਰਜਨਨ" (MULTIPLICATION REPRODUCTION) ਵੀ ਕਹਿਆ ਜਾਂਦਾ ਹੈ। ਇਸ ਵਿੱਚ ਇਕ ਜੀਵ ਅਪਣੇ ਆਪ ਨੂੰ ਦੋ ਟੁਕੜਿਆਂ ਵਿੱਚ ਤੋੜ ਲੈਂਦਾ ਹੈ, ਅਗੋਂ ਉਹ ਦੋ ਟੁਕੜੇ, ਅਪਣੇ ਸ਼ਰੀਰ ਨੂੰ ਫਿਰ ਚਾਰ ਟੁਕੜਿਆਂ ਵਿੱਚ ਡਿਵਾਈਡ ਕਰ ਕੇ ਅੱਠ ਹੋ ਜਾਂਦੇ ਨੇ। ਇਹ ਸਿਲਸਿਲਾ ਇਸੇ ਤਰ੍ਹਾਂ ਬਹੁਤ ਹੀ ਤੇਜੀ ਨਾਲ ਅਗੇ ਤੁਰਦਾ ਹੈ, ਅਤੇ ਉਨਾਂ ਦੀ ਅੰਸ਼ ਵਿੱਚ ਵਾਧਾ ਹੁੰਦਾ ਜਾਂਦਾ ਹੈ। ਮਲੇਰੀਆ ਬੀਮਾਰੀ ਦਾ ਪਰਜੀਵੀ ਜਿਸਨੂੰ (PLASAMODIUM VIVEX) ਕਹਿੰਦੇ ਨੇ, ਇਸ ਦਾ ਇਕ ਉਦਾਹਰਣ ਹੈ। ਕੁਝ ਹੀ ਸਮੇਂ ਅੰਦਰ ਇਹ ਕਰੋੜਾਂ ਦੀ ਤਾਦਾਤ ਵਿਚ ਹੋ ਜਾਂਦੇ ਨੇ। ਸਾਡੇ ਸ਼ਰੀਰ ਦੇ ਅੰਦਰ ਇਹੋ ਜਹੇ ਹੋਰ ਵੀ ਕਈ "ਬੇਕਟੀਰੀਆ" (BACTERIA), "ਈਸਟ" (YEAST), "ਬਾਇਸੀਲਿਅਸ" (BACILLI), ਕ੍ਰਮੀ (WORMS) ਅਤੇ "ਮੋਲਡਸ"(MOLDS) ਆਦਿਕ ਜੀਵ ਹੁੰਦੇ ਨੇ ਜੋ ਸਾਡੇ ਸ਼ਰੀਰ ਵਿੱਚ ਰਹਿ ਕੇ ਹੀ ਅਪਣੀ ਅੰਸ਼ ਨੂੰ ਵਧਾਂਉਦੇ ਹਨ।

ਪੇੜ ਪੌਧਿਆਂ ਵਿੱਚ ਇਨਾਂ ਵਿਧੀਆਂ ਨਾਲ "ਪ੍ਰਜਨਨ" (REPRODUCTION) ਨਹੀਂ ਹੁੰਦਾ। ਇਨਾਂ ਵਿੱਚ ਅਪਣੀ ਨਸਲ/ਪ੍ਰਜਾਤੀ ਨੂੰ ਵਧਾਉਣ ਲਈ ਇਸਤਰੀ ਜਨਨ ਅੰਗ ਜਿਨਾਂ ਨੂੰ "ਔਵਰੀ" (OVARY), "ਸਟਿਗਮਾਂ" (STIGMA) ਅਤੇ (PISTIL) ਕਹਿੰਦੇ ਹਨ ਅਤੇ ਪੁਰਖ ਪ੍ਰਜਨੰਨ ਅੰਗ ਜਿਨਾਂ ਨੂੰ "ਸਟਾਮੇਨ" (STAMEN) " ਅਤੇ "ਪਰਾਗ ਕੰਣ" (POLLEN GRAIN) ਕਹਿਆ ਜਾਂਦਾ ਹੈ, ਹੁੰਦੇ ਹਨ।
ਇਸ ਲੇਖ ਦੇ ਵਿਸ਼ੈ ਨੂੰ ਸਮਝਣ ਲਈ, ਇਨਾਂ ਗਲਾਂ ਨੂੰ ਸਮਝਣਾਂ ਬਹੁਤ ਜਰੂਰੀ ਹੈ, ਇਸ ਲਈ ਇਥੇ ਸੰਖੇਪ ਵਿੱਚ ਇਸ ਦਾ ਜਿਕਰ ਕਰ ਰਿਹਾ ਹਾਂ। ਪੇੜ ਪੌਧਿਆਂ ਵਿੱਚ ਵੀ ਪ੍ਰਜਨੰਨ ਦੇ ਕਈ ਹੋਰ ਤਰੀਕੇ ਵੀ ਹਨ ਜਿਵੇ ਕਲਮ ਲਾ ਕੇ ਦੂਜੇ ਪੇੜ ਬੂਟੇ ਉਗਾਉਣਾਂ। ਇਹੋ ਜਹੀ ਕ੍ਰਿਆ ਨੂੰ "ਵੇਜੀਟੇਟਿਵ ਰਿਪ੍ਰੋਡਕਸ਼ਨ" (VEGETATIVE REPRODUCTION) ਕਹਿਆ ਜਾਂਦਾ ਹੈ।

ਪੇੜ ਬੂਟਿਆਂ ਦੇ ਇਹ ਪ੍ਰਜਨਨ ਅੰਗ ਉਨਾਂ ਦੇ ਫੁਲਾਂ ਵਿੱਚ ਮੌਜੂਦ ਹੁੰਦੇ ਹਨ। ਜਦੋਂ ਕੋਈ ਭੰਵਰਾ, ਤਿਤਲੀ ਜਾਂ ਕੀਟ ਪਤੰਗਾ ਫੁਲਾਂ ਦਾ ਰੱਸ ਚੂਸਨ ਲਈ ਫੁਲ ਤੇ ਬਹਿੰਦਾ ਹੈ ਤਾਂ ਉਸ ਦੇ ਪੈਰਾਂ ਨਾਲ ਹਜਾਰਾਂ ਦੀ ਤਾਦਾਤ ਵਿੱਚ ਉਸ ਫੁੱਲ ਦੇ ਪੁਰਖ ਪ੍ਰਜਨਨ ਅੰਗ ਜਿਨਾਂ ਨੂੰ ਪਾਲੇਨ ਗ੍ਰੇਨ ਕਹਿਆ ਜਾਂਦ ਹੈ ਚੰਬੜ ਜਾਂਦੇ ਨੇ। ਇਨਾਂ ਨੂੰ ਕੇਵਲ ਮਾਇਕ੍ਰੋਸਕੋਪ ਨਾਲ ਹੀ ਵੇਖਿਆ ਜਾ ਸਕਦਾ ਹੈ, ਇਹ ਇਤਨੇ ਸੂਖਮ ਹੁੰਦੇ ਹਨ। ਜਦੋਂ ਇਹ ਕੀਟ, ਪਤੰਗੇ ਦੂਸਰੇ ਫੁਲ ਤੇ ਬੈਠੇਦੇ ਹਨ, ਤਾਂ ਉਸ ਫੁਲ ਦਾ ਇਸਤਰੀ ਜਨਨ ਅੰਗ "ਸਟਿਗਮਾਂ " ਉਨਾਂ "ਪਾਲੇਨ ਗ੍ਰੇਨਸ" ਨੂੰ ਅਪਣੇ ਵਿੱਚ ਚੰਬੜਾ ਲੈਂਦਾ ਹੈ ਅਤੇ ਉਹ ਹੌਲੀ ਹੋਲੀ, "ਪਿਸਿਟਲ" ਤੋਂ ਹੁੰਦਾ ਉਸ ਫੁਲ ਦੇ ਇਸਤਰੀ ਜਨਨ ਅੰਗ "ਔਵਰੀ" ਵਿਚ ਪੁਜ ਕੇ "ਪਰਿਪੱਕ" (FERTILIZED) ਹੋ ਕੇ ਬੀਜ (SEEDS) ਬਣ ਜਾਂਦਾ ਹੈ। ਇਹ ਔਵਰੀ, ਫੁਲ ਦੇ ਪੱਕ ਜਾਂਣ ਅਤੇ ਸੁਕ ਜਾਂਣ ਤੋਂ ਬਾਦ ਫਟ ਜਾਂਦੀ ਹੈ ਅਤੇ ਇਹ ਬੀਜ ਉਡ ਉਡ ਕੇ ਧਰਤੀ ਉਪਰ ਥਾਂ ਥਾਂ ਤੇ ਡਿਗਦੇ ਹਨ ਅਤੇ ਉਸ ਪ੍ਰਜਾਤੀ ਦੇ ਨਵੇਂ ਬੂਟੇ ਉਗ ਜਾਂਦੇ ਹਨ। ਇਸ ਤਰ੍ਹਾਂ ਉਸ ਬੂਟੇ ਦੀ ਅਪਣੀ ਪ੍ਰਜਾਤੀ/ਨਸਲ ਵਧਦੀ ਹੈ।


ਬਸ, ਅਪਣੇ ਲੇਖ ਦੇ ਵਿਸ਼ੈ ਨੂੰ ਸੰਮਝਣ ਲਈ ਅਸੀਂ ਇਥੇ ਹੀ ਰੁਕਨਾਂ ਹੈ। ਜਦੋਂ ਉਹ ਕੀਟ ਪਤੰਗਾ ਕਿਸੇ ਫੁੱਲ ਦਾ ਰੱਸ ਚੂਸਨ ਲਈ ਬਹਿੰਦਾ ਹੈ ਤਾਂ ਉਹ ਕਈ ਫੁੱਲਾਂ ਉਤੇ ਜਾ ਕੇ ਬੈਠਦਾ ਹੈ। ਉਸ ਦੇ ਪੈਰਾਂ ਨਾਲ ਅਡ ਅਡ ਫੁਲਾਂ ਦੇ "ਪਰਾਗ ਕੰਣ" ਚਿੰਬੜ ਜਾਂਦੇ ਨੇ, ਜਿਸ ਦਾ ਉਸ ਨੂੰ ਕੋਈ ਪਤਾ ਨਹੀਂ ਹੁੰਦਾ। ਉਹ ਗੁਲਾਬ ਦੇ ਫੁਲ ਤੇ ਵੀ ਬਹਿੰਦਾ ਹੈ, ਚਮੇਲੀ ਦੇ ਫੁਲ ਤੇ ਵੀ ਬਹਿੰਦਾ ਹੈ, ਅਤੇ ਉਹ ਸਰਿਉ ਦੇ ਫੁੱਲ ਤੇ ਵੀ ਬਹਿੰਦਾ ਹੈ। ਭਾਵ ਉਹ ਕਈ ਪ੍ਰਜਾਤੀਆਂ ਦੇ ਫੁਲਾਂ ਤੇ ਰੱਸ ਚੂਸਣ ਲਈ ਬੈਠਦਾ ਹੈ। ਕਈ ਪ੍ਰਜਾਤੀਆਂ ਦੇ ਵੱਖ ਵੱਖ ਤਰੀਕੇ ਦੇ "ਪਰਾਗ ਕੰਣ" ਉਸ ਦੇ ਪੈਰਾ ਨਾਲ ਚੰਬੜੇ ਹੁੰਦੇ ਨੇ, ਲੇਕਿਨ ਜਦੋਂ ਉਹ ਗੁਲਾਬ ਦੇ ਫੁਲ ਤੇ ਬੈਠਦਾ ਹੈ, ਤਾਂ ਗੁਲਾਬ ਦਾ ਫੁਲ ਕੇਵਲ ਅਪਣੀ ਜਾਤਿ/ਨਸਲ ਦਾ "ਪਰਾਗ ਕਣ" ਹੀ ਰਿਸੀਵ ਕਰਦਾ ਹੈ, ਦੂਜੇ ਫੁਲਾਂ ਦਾ ਨਹੀਂ। ਇਸੇ ਤਰ੍ਹਾਂ ਜਦੋ ਉਹ ਹੀ ਕੀਟ ਪਤੰਗਾ ਚਮੇਲੀ ਜਾਂ ਸਰਿਉਂ ਦੇ ਫੁਲ ਤੇ ਬਹਿੰਦਾ ਹੈ ਤਾਂ ਚਮੇਲੀ ਦਾ ਫੁਲ ਅਪਣੀ ਜਾਤਿ ਦਾ ਪਰਾਗ ਕਣ ਲੈ ਕੇ ਦੂਜਿਆਂ ਨੂੰ ਨਕਾਰ ਦੇਂਦਾ ਹੈ। ਉਹ ਭੁੱਲ ਕੇ ਵੀ ਦੂਜੀ ਪ੍ਰਜਾਤਿ ਦੇ ਫੁਲ ਦੇ ਪਰਾਗ ਕੰਣ ਨਾਲ ਸੰਜੋਗ ਨਹੀਂ ਕਰਦਾ, ਕਿਉਂਕਿ ਕੁਦਰਤ ਦਾ ਨਿਯਮ ਉਸ ਤੇ ਲਾਗੂ ਹੈ, ਅਤੇ ਉਸ ਦਾ ਪਾਲਨ ਉਹ ਦ੍ਰਿੜਤਾ ਨਾਲ ਕਰਦਾ ਹੈ। ਜੇ ਕੁਦਰਤ ਹੀ ਅਪਣੇ ਬਣਾਏ ਨਿਯਮਾਂ ਨੂੰ ਤੋੜ ਦੇਵੇ ਤਾਂ ਸਾਰੀ ਸ੍ਰਸ਼ਟੀ, ਸਾਰੀ ਕਾਇਨਾਤ ਹੀ ਖਤਮ ਹੋ ਜਾਵੇਗੀ। ਇਸੇ ਲਈ ਕੁਦਰਤ ਦੇ ਨਿਯਮ ਅਤੇ ਕਾਇਦੇ ਕਾਨੂੰਨ ਬਹੁਤ ਸਖਤ ਹਨ, ਲੇਕਿਨ ਮਨੁਖ ਹੀ ਇਕ ਇਹੋ ਜਿਹਾ ਜੀਵ ਹੈ, ਜਿਸ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ, ਇਸੇ ਲਈ ਮਨੁਖ ਨੂੰ ਇਸ ਦਾ ਖਮਿਯਾਜਾ ਸਭਤੋਂ ਵੱਧ ਭੁਗਤਨਾਂ ਵੀ ਪੈ ਰਿਹਾ ਹੈ।


ਮੇਰੇ ਵੀਰੋ, ਜੇ ਇਹ ਸੂਖਮ ਤੋਂ ਸੂਖਮ ਕੀਟ, ਪਤੰਗੇ, ਅਤੇ ਫੁਲ ਬੂਟੇ, ਅਤੇ ਇਸ ਸ੍ਰਸ਼ਟੀ ਦੇ ਸਾਰੇ ਹੀ ਜੀਵਿਤ ਪ੍ਰਾਂਣੀ, ਕੁਦਰਤ ਦੇ ਇਸ ਨਿਯਮਾਂ ਨੂੰ ਸਖਤੀ ਨਾਲ ਮੰਣਦੇ ਅਤੇ ਉਸ ਦਾ ਪਾਲਨ ਕਰਦੇ ਹਨ ਫਿਰ ਇਸ ਨਿਯਮ ਨੂੰ ਅਸੀਂ ਕਿਉਂ ਤੋੜ ਰਹੇ ਹਾਂ? ਕੀ ਅਸੀਂ ਜੀਵਿਤ ਨਹੀਂ ਹਾਂ? ਕੁਦਰਤ ਦੇ ਇਸ ਨਿਣਮ ਨੂੰ ਤੋੜ ਕੇ, ਕੀਅਸੀਂ ਅਪਣੇ ਪੈਰਾਂ ਤੇ ਆਪ ਹੀ ਕੁਹਾੜਾ ਤਾਂ ਨਹੀਂ ਮਾਰ ਰਹੇ?


ਇਕ ਸਿੱਖ ਹੋ ਕੇ ਅਸੀਂ ਅਪਣੀ ਸਿੱਖ ਧੀ ਦਾ ਵਿਆਹ ਦੂਜੀ ਕੌਮ, ਜਾਤਿ ਅਤੇ ਕਬੀਲੇ ਦੇ ਲੜਕੇ ਨਾਲ ਕਿਸ ਤਰ੍ਹਾਂ ਕਰਣ ਦੀ ਗਲ ਸੋਚ ਸਕਦੇ ਹਾਂ? ਜੋ ਨਿਯਮ ਕੁਦਰਤ ਨੇ ਹਰ ਜੀਵਿਤ ਪ੍ਰਾਣੀ ਅਤੇ ਜੀਵ ਜੰਤੁ ਉਤੇ ਲਾਗੂ ਕੀਤਾ ਉਸ ਨੂੰ ਤੋੜ ਕੇ ਅਸੀਂ ਕੀ ਸਾਬਿਤ ਕਰ ਰਹੇ ਹਾਂ? ਕੁਦਰਤ ਦੇ ਨਿਯਮ ਜਿਸ ਵੇਲੇ ਮਨੁਖ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ, ਉਸ ਦੇ ਬਹੁਤ ਹੀ ਖਤਰਨਾਕ ਅਤੇ ਅਨਸੁਖਾਵੇ ਨਤੀਜੇ ਭੁਗਤਣੇਂ ਪੈਂਦੇ ਹਨ। ਕੀ ਸਿੱਖ ਬੱਚੀ ਦਾ ਵਿਆਹ ਅਨਮਤਿ ਦੇ ਲੜਕੇ ਨਾਲ ਕਰਨ ਨਾਲ ਹੌਲੀ ਹੌਲੀ ਸਾਡੀ ਕੌਮ, ਸਾਡੀ ਪਹਿਚਾਨ ਖਤਮ ਨਹੀਂ ਹੋ ਰਹੀ?

ਅਸੀਂ ਬੇਸ਼ਕ ਅੱਜ ਮਾਰਡਨ ਹੋ ਗਏ ਹਾਂ, ਸਰਮਾਏਦਾਰ ਹੋ ਗਏ ਹਾਂ, ਚਾਰ ਕਿਤਾਬਾਂ ਵਿੱਚੋ ਚਾਰ ਅਖਰ ਪੜ੍ਹ ਕੇ ਵਿਦਵਾਨ, ਸਾਈੰਸਦਾਨ ਅਤੇ ਡਾਕਟਰ ਬਣ ਗਏ ਹਾਂ। ਅਸੀਂ ਹਵਾਈ ਜਹਾਜ, ਕੰਪਊਟਰ, ਰਾਕੇਟ , ਮੋਟਰ ਵਰਗੀਆਂ ਹਜਾਰਾਂ ਨਵੀਆਂ ਨਵੀਆਂ ਖੋਜਾਂ ਕਰ ਕੇ "ਸਾਈਬਰ ਯੁਗ" ਦੇ ਮਾਲਿਕ ਬਣ ਗਏ ਹਾਂ। ਚੰਨ ਅਤੇ ਮੰਗਲ ਗ੍ਰਿਹ ਦਾ ਸਫਰ ਕਰ ਆਏ ਹਾਂ। ਲੇਕਿਨ ਸਾਨੂੰ ਇਹ ਨਹੀਂ ਭੁਲਣਾਂ ਚਾਹੀਦਾ ਕੇ ਅਸੀਂ ਫਿਰ ਵੀ ਉਸ ਕੁਦਰਤ ਦੇ ਇਕ ਜੀਵਿਤ ਪ੍ਰਾਂਣੀ ਹਾਂ, ਅਤੇ ਸਾਡੇ ਤੇ ਵੀ ਕੁਦਰਤ ਦਾ ਉਹ ਨਿਯਮ ਲਾਗੂ ਹੁੰਦਾ ਹੈ, ਜਿਸ ਵਿੱਚ ਸਾਨੂੰ ਅਪਣੀ ਨਸਲ ਦੀ ਸੁਰਖਿਆ ਕਰਦਿਆਂ ਉਸ ਵਿੱਚ ਵਾਧਾ ਕਰਨਾਂ ਹੈ। ਅਪਣੇ ਪੂਰਵਜਾਂ ਤੋਂ ਵੀ ਜਿਆਦਾ ਸਿਆਣੇ ਬਣ ਕੇ ਅਸੀਂ ਅਪਣੇ ਸਮਾਜਿਕ ਢਾਂਚੇ ਨੂੰ ਹੀ ਤੋੜਨ ਤੇ ਉਤਰ ਆਏ ਹਾਂ।

ਪੂਰੀ ਮਨੁਖਤਾ ਇਕ ਜਾਤੀ, ਪ੍ਰਜਾਤੀ ਅਤੇ ਕਬੀਲਾ ਨਹੀਂ, ਜਿਸ ਨੂੰ ਅਸੀਂ ਰੱਲਗਡ ਕਰਨ ਦੀਆ ਗੱਲਾਂ ਕਰ ਰਹੇ ਹਾਂ। ਜਿਸ ਤਰ੍ਹਾਂ ਪੂਰੀ ਬਨਸਪਤੀ ਵਿੱਚ ਕਈ ਪ੍ਰਜਾਤੀਆਂ ਅਤੇ ਨਸਲਾਂ ਦੇ ਪੇੜ ਪੌਧੇ ਹਨ, ਜੱਲ ਅਤੇ ਜਮੀਨ ਤੇ ਕਈ ਤਰੀਕੇ ਦੇ ਜੀਵ ਜੰਤੂ ਹਨ । ਉਹ ਸਾਰੇ ਹੀ ਅਪਣੀ ਨਸਲ/ ਪ੍ਰਜਾਤੀ ਨਾਲ ਹੀ ਸੰਜੋਗ ਕਰਦੇ ਅਤੇ ਅਪਣੀ ਪ੍ਰਜਾਤੀ ਨੂੰ ਹੀ ਜਨਮ ਦੇ ਕੇ ਉਸ ਵਿੱਚ ਵਾਧਾ ਕਰਦੇ ਹਨ। ਇਕ ਦੂਜੇ ਨਾਲ ਸੰਜੋਗ ਕਰਕੇ ਇਕ ਨਵੀ "ਰੱਲ ਗਡ ਨਸਲ " (MIX BREED) ਨੂੰ ਉਹ ਪੈਦਾ ਨਹੀਂ ਕਰਦੇ। ਉਸੇ ਤਰ੍ਹਾਂ ਮਨੁਖਤਾ ਵਿੱਚ ਵੀ ਕਈ ਕਬੀਲੇ, ਕਈ ਕੌਮਾਂ, ਅਤੇ ਕਈ ਜਾਤੀਆਂ ਹਨ, ਉਹ ਸਾਰੇ ਵੀ ਕੁਦਰਤ ਦੇ ਹੋਰ ਜੀਵਾਂ ਵਾਂਗ ਕੁਦਰਤ ਦੇ ਇਸ ਨਿਯਮ ਨਾਲ ਬੰਧੇ ਹੋਏ ਹਨ। ਅਸੀਂ ਤਾਂ ਮਾਰਡਨ ਹੋਣ ਦੇ ਨਾਮ ਤੇ ਅਪਣੀ ਹੀ ਨਸਲਕੁਸ਼ੀ ਕਰ ਰਹੇ ਹਾਂ, ਅਪਣੀਆਂ ਧੀਆਂ ਦੇ ਰਿਸ਼ਤੇ ਅਨਮਤਿ ਦੀਆ ਦੂਜੀਆਂ ਜਾਤੀਆਂ ਅਤੇ ਕੁਨਬਿਆਂ ਨਾਲ ਕਰਕੇ ਅਸੀਂ ਸਿੱਖੀ ਨੂੰ ਘਟਾ ਰਹੇ ਹਾਂ ਅਤੇ ਦੂਜਿਆਂ ਦੇ ਕੁਨਬੇ ਅਤੇ ਨਸਲ ਨੂੰ ਵਧਾ ਰਹੇ ਹਾਂ।


ਵੀਰੋ! ਸਾਨੂੰ ਕੁਦਰਤ ਦੇ ਉਸ ਨਿਯਮ ਵਿਚ ਦਖਲ ਦੇਂਣ ਦੀ ਭੁੱਲ ਜਾਣ ਬੂਝ ਕੇ ਨਹੀਂ ਕਰਣੀ ਚਾਹੀ ਦੀ। ਜਿਸ ਦਾ ਨਤੀਜਾ ਕਿਤੇ ਸਾਡੀ "ਨਸਲਕੁਸ਼ੀ" ਬਣਕੇ ਹੀ ਨਾਂ ਨਿਬੜ ਜਾਵੇ। ਸਿੱਖ ਧੀਆਂ ਦੇ ਸੰਜੋਗ ਦੂਜੀਆਂ ਕੌਮਾਂ ਨਾਲ ਕਰਕੇ ਅਪਣੀ ਨਸਲਕੁਸ਼ੀ ਕਰਨ ਦੇ ਉਪਰਾਲੇ ਆਪ ਨਾਂ ਕਰੋ!
ਇਸ ਲਈ ਤਾਂ ਸਿੱਖ ਬੱਚੀਆਂ ਨੂੰ ਆਪ ਵੀ ਸੋਚਨਾਂ ਪਵੇਗਾ, ਅਤੇ ਕਰੜਾ ਫੈਸਲਾ ਕਰਨਾਂ ਪਵੇਗਾ ਕਿ ਉਨਾਂ ਨੇ ਐਸਾ ਕਰਕੇ ਸਿੱਖੀ ਦੀ ਥਾਂ ਇਕ "ਮਿਕਸ ਬ੍ਰੀਡ" ਨੂੰ ਜਨਮ ਦੇਣਾਂ ਹੈ ਕਿ ਗੁਰੂ ਦੀਆਂ "ਕੌਰਾਂ" ਬਣਕੇ, ਮਾਂ ਗੁਜਰੀ, ਬੀਬੀ ਭਾਨੀ, ਮਾਂ ਸਾਹਿਬ ਕੌਰ ਅਤੇ ਬੀਬੀ ਭਾਗੋ ਦੀਆਂ ਲਾਡਲੀਆਂ ਧੀਆਂ ਬਣਕੇ, ਉਨਾਂ ਦੀ ਮਮਤਾ ਭਰੀ ਗੋਦ ਵਿੱਚ ਪਰਵਾਨ ਚੜ੍ਹੀ ਸਿੱਖੀ ਨੂੰ ਚੜ੍ਹਦੀਕਲਾ ਵੱਲ ਲੈ ਕੇ ਜਾਣਾ ਹੈ।


ਮੇਰੀ ਸਿੱਖ ਬੱਚੀਉ ! ਸਿੱਖੀ ਦੀ ਉਸ ਖੇਤੀ ਨੂੰ ਬਚਾਉਣਾਂ ਅਤੇ ਉਜਾੜਨਾਂ ਹੁਣ ਤੁਹਾਡੇ ਹੱਥ ਵਿੱਚ ਹੈ। ਸਾਡੀ ਨਿਆਰੀ ਕੌਮ, ਜਿਸਦੀ ਸਾਰੀ ਦੁਨੀਆਂ ਨਾਲੋਂ ਵਖਰੀ ਪਹਿਚਾਨ, ਸ਼ਾਨ ਅਤੇ ਸਵੈਮਾਨ ਹੈ, ਉਸਦੀ ਤਿਆਰ ਖੇਤੀ ਨੂੰ ਖਾ ਜਾਣ ਲਈ, "ਕੂੰਜਾਂ" ਦੀਆਂ ਕਈ ਡਾਰਾਂ ਉਸ ਉਤੇ ਮੰਡਰਾ ਰਹੀਆਂ ਨੇ। ਤੁਹਾਡੇ ਅਪਣੇ ਰਖਵਾਲੇ "ਮਨੁਖੀ ਧਰਮ" ਦੇ ਨਾਮ ਤੇ ਇਸ ਖੇਤੀ ਦੀਆਂ ਸਾਰੀਆਂ ਹੱਦਾਂ ਨੂੰ ਆਪ ਤੋੜ ਕੇ ਮੁਕਾ ਰਹੇ ਨੇ। ਸਿੱਖ ਬੱਚੀਉ, ਤੁਸੀਂ ਆਪ ਸੁਚੇਤ ਹੋਣਾਂ ਹੈ ਅਤੇ ਗੁਰਬਾਣੀ ਦੇ ਇਨਾਂ ਸ਼ਬਦਾਂ ਨੂੰ ਅਪਣੇ ਮਨ ਵਿੱਚ ਹਮੇਸ਼ਾਂ ਸਾਂਭ ਕੇ, ਅਪਣੇ ਸਿੱਖੀ ਕੁਨਬੇ ਦੀ ਸੰਭਾਲ ਆਪ ਕਰਨੀ ਹੈ।

ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ ਰਹਾਉ ॥ ਅੰਕ 34

ਸਿੱਖੋ ! ਅਪਣੀ ਖੇਤੀ ਨੂੰ ਸੰਭਾਲੋ, ਅਪਣੇ ਕਬੀਲੇ, ਅਪਣੀ ਕੌਮ ਅਤੇ ਅਪਣੀ ਨਸਲ ਨੂੰ ਸੰਭਾਲ ਲਵੋ। ਮਨੁਖੀ ਧਰਮ ਦੇ ਫਲਸਫੇ ਦਾ ਪ੍ਰਚਾਰ ਅਤੇ ਪ੍ਰਸਾਰ ਕਰਣ ਤੋਂ ਪਹਿਲਾਂ ਅਪਣੀ ਕੌਮ ਦੇ ਸਮਾਜਿਕ ਢਾਂਚੇ ਵਲ ਨਿਗਾਹ ਮਾਰੋ!, ਸਿੱਖੀ ਅਤੇ ਗੁਰਮਤਿ ਦੀ ਸੰਭਾਲ ਕਰੋ, ਜੋ ਬਹੁਤ ਹੀ ਤੇਜੀ ਨਾਲ ਅਲੋਪ ਹੁੰਦੀ ਜਾ ਰਹੀ ਹੈ, ਕੁੱਝ ਅਧਿਆਤਮਿਕ ਪੱਖੋਂ, ਅਤੇ ਕੁੱਝ ਸਮਾਜਿਕ ਪੱਖੋਂ। ਹੁਣ ਅਪਣੇ ਹੱਥੀਂ ਅਪਣੀ ਨਸਲਕੁਸ਼ੀ ਦੇ ਵਸੀਲੇ ਤਿਆਰ ਨਾ ਕਰੋ। ਕੁਦਰਤ ਦੇ ਇਸ ਨਿਯਮ ਦਾ ਉਲੰਘਨ ਨਾਂ ਕਰੋ, ਨਹੀਂ ਤਾਂ ਬਹੁਤ ਛੇਤੀ ਅਸੀਂ ਮੁਕ ਜਾਵਾਂਗੇ। ਕੌਮ ਦੇ ਮੋਹਤਬਰਾਂ ਨੂੰ, ਇਹ ਹੀ ਮੇਰੀ ਬੇਨਤੀ ਹੈ।
ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ।

12 August 2015




ਸਿੱਖੀ ਵਿੱਚ ਵੱਧ ਰਹੇ ਅੰਧਵਿਸ਼ਵਾਸ਼ ਦਾ ਇਕੋ ਇਕ ਕਾਰਣ ਹੈ ਕਿ ਸਿੱਖ ਦਿਨ ਬ ਦਿਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੂੰਦਾ ਜਾ ਰਿਹਾ ਹੈ  ਅਤੇ ਗੁਰਮਤਿ ਸਿਧਾਂਤਾਂ ਤੋਂ ਵਾਕਿਫ ਨਹੀ ਹੈ । ਬਹੁਤ ਦੁਖ ਹੂੰਦਾ ਹੈ ਜਦੋਂ ਕੌਮ ਦੇ ਮਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ  ਨੂੰ "ਅੰਧ ਵਿਸ਼ਵਾਸ਼" ਦਾ ਸਭ ਤੋਂ ਵੱਡਾ ਕੇੰਦਰ ਬਣਿਆਂ ਹੋਇਆਂ ਵੇਖੀ ਦਾ ਹੈਸਾਡੇ ਕੇਸਾਧਾਰੀ ਬ੍ਰਾਹਮਣ ਆਗੂ ਸਿੱਖੀ ਸਿਧਾਂਤਾਂ ਦਾ  ਇਹ ਮਖੌਲ ਅਪਣੇ ਅੱਖੀ ਵੇਖ ਕੇ ਵੀ ਖਾਮੋਸ਼ ਨੇ । ਉਨਾਂ ਨੂੰ ਕੀ ਲੈਨਾਂ ਦੇਣਾਂ ਹੈ ਕਿ ਸਿੱਖੀ ਰਹੇਭਾਵੇ ਨਾਂ ਰਹੇ ਉਨਾਂ ਦੀ ਦੁਕਾਨ ਤੇ ਜੋਰ ਸ਼ੋਰ ਨਾਲ ਚਲ ਹੀ ਰਹੀ ਹੈ ।



ਮੇਰੇ ਸੋਹਰੇ , ਖਾਸ ਅੰਮ੍ਰਿਤਸਰ ਸ਼ਹਿਰ ਵਿਚ ਤਰਨ ਤਾਰਨ ਰੋਡ ਤੇ ਹੀ ਰਹਿੰਦੇ ਹਨ । ਦੋ ਚਾਰ ਸਾਲ ਬਾਦ ਹੀ ਕਿਸੇ ਖੁਸ਼ੀ ਗਮੀ ਵਿੱਚ ਉਥੇ ਆਨਾ ਜਾਂਣਾਂ ਹੂੰਦਾ ਹੈ। ਕੁਝ ਵਰ੍ਹੇ  ਪਹਿਲਾਂ ਮੈਂਪੰਥ ਦੇ ਮਹਾਨ ਸ਼ਹੀਦਾ ਅਤੇ ਯੋਧੇ ਦੀ ਯਾਦਗਾਰ ਵਿੱਚ ਬਣੇ ਉਸ ਇਤਿਹਾਸਕ  ਗੁਰਦੁਆਰੇ ਦਰਸ਼ਨਾਂ ਲਈ ਗਇਆ । ਮੇਰੇ ਨਾਲ ਮੇਰੀ ਸਲਿਹਾਰ ਅਤੇ ਸਾਲਾ ਸਾਹਿਬ ਸਨ । ਗੁਰਦੁਆਰੇ ਪੁਜ ਕੇ ਉਹ ਕਿਸੇ ਦੂਜੇ ਗੇਟ ਵਿਚੋਂ ਅੰਦਰ ਵੜ ਗਏ ਤੇ ਮੈਂ ਕਿਸੇ ਦੂਜੀ ਡਿਉੜੀ ਤੋਂ ਅੰਦਰ ਵੜਿਆ । ਇਸ  ਕਰਕੇ ਉਨਾਂ ਤੋਂ ਮੈਂ ਵੱਖ ਹੋ ਗਇਆ ਸੀ।


ਬਾਬਾ ਦੀਪ ਸਿੰਘ ਸ਼ਹੀਦ ਦੇ ਉਸ ਇਤਿਹਾਸਕ ਗੁਰਦੁਆਰੇ ਵਿੱਚ ਜੋ ਕੁਝ ਹੋ ਰਿਹਾ ਸੀ , ਵੇਖ ਕੇ ਮੇਰੀਆਂ ਅੱਖਾਂ ਭਿੱਜ ਗਈਆਂ  ਮੈ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕ ਕੇ ਬਾਬਾ ਦੀਪ ਸਿੰਘ ਹੋਰਾਂ ਦੀ ਮਹਾਨ ਸ਼ਖਸ਼ੀਯਤ ਅਤੇ ਉਨਾਂ ਦਾ ਉਚਾ ਸੁੱਚਾ ਕਿਰਦਾਰ ਯਾਦ ਕਰਦਿਆਂ , ਦਲਹੀਜ ਕੋਲ ਹੀ  ਬੈਠ ਗਿਆ, ਅਤੇ ਪਤਾ ਨਹੀ ਕਿੱਨੀ ਦੇਰ ਸੋਚੀ ਹੀ ਪਿਆ  ਰਿਹਾ ।



ਉਸ ਪੰਥ ਦੇ ਅਮਰ ਸ਼ਹੀਦ ਬਾਰੇ ਮੈਂ ਜੋ ਇਤਿਹਾਸ ਪੜ੍ਹਿਆਂ ਸੀ ।  ਉਸਨੂੰ ਯਾਦ ਕਰਦਾ ਰਿਹਾ ਤੇ ਇਹ ਸੋਚਦਾ ਰਿਹਾ ਕਿ ਇਕ ਤੇਰੇ ਵਰਗਾ ਕੌਮ ਦਾ ਅਮਰ ਸ਼ਹੀਦ ਤੇ ਇਕ ਇਹੋ ਜਹੇ ਸਿੱਖ ਹਨ ਜਿਨਾਂ ਦੇ ਅੰਧ ਵਿਸ਼ਵਾਸ਼ ਅਤੇ ਕਰਮਕਾਂਡਾ ਨਾਲ ਗੁਰੂ ਘਰ  ਨੂੰ ਇਕ ਮੰਦਰ ਬਣਾਂ ਕੇ ਰਖ ਦਿਤਾ ਹੈ । ਜਦੋਂ ਵੀ ਯੋਧਿਆਂ ਦੀ ਚੌਣ ਹੂੰਦੀ, ਆਪ ਸ਼ਹੀਦ ਹੋਣ ਦੇ ਚਾਅ ਵਿਚ , ਗੁਰੂ ਦੇ ਸਾਮ੍ਹਣੇ ਯੋਧਿਆ ਦੀ ਕਤਾਰ ਵਿੱਚਸਭਤੋਂ ਅੱਗੇਜਾਨਬੂਝ ਕੇ  ਖੜੇ ਹੋ ਜਾਂਦੇ ਸੀ, ਇਸ ਲਈ  ਕੇ ਗੁਰੂ ਸਾਹਿਬ ਆਪ ਜੀ ਨੂੰ ਯੁਧ ਵਿੱਚ ਜਾਣ ਦੀ ਸੇਵਾ ਬਖਸ਼ ਦੇਣਗੇ । ਆਪ ਜੀ ਦਾ ਸ਼ਹੀਦ ਹੋਣ ਦਾ ਚਾਅ ਅਤੇ ਜਜਬਾ ਅੰਤਰਜਾਮੀ ਗੁਰੂ ਸਾਹਿਬ ਚੰਗੀ ਤਰ੍ਹਾ ਜਾਂਣਦੇ ਸਨ । ਇਹ ਵੀ ਜਾਂਣਦੇ ਸਨ ਕੇ ਆਪ ਜੀ ਦੀ ਬਹੁਤ ਵਡੀ ਸੇਵਾ ਲਗਣੀ ਹੈ , ਇਸ ਲਈ ਛੋਟੇ ਮੋਟੇ ਯੁਧ ਵਿੱਚ ਗੁਰੂ ਸਾਹਿਬ ਆਪ ਜੀ ਨੂੰ ਨਹੀ ਸਨ ਭੇਜਦੇ । ਜਦੋਂ ਆਪ ਮਾਯੂਸ ਹੋ ਜਾਂਦੇ ਸੀ ਤੇ ਆਪ ਜੀ ਦੀ ਬਾਂਹ ਫੜ ਕੇ ਅਪਣੀ ਗਲਵਕੜੀ ਵਿੱਚ ਲੈ ਕੇ ਕਹਿੰਦੇ ਸੀ  ਕਿ "ਬਾਬਾ ਜੀ ਇਹ ਯੁਧ ਤੇ ਬਹੁਤ ਮਾਮੂਲੀ ਹੈ , ਤੁਹਾਡੀ ਸੇਵਾ ਤੇ ਬਹੁਤ ਵਡੀ ਲਗਣੀ ਹੈ , ਜਿਸਨੂੰ ਇਤਿਹਾਸ ਅਤੇ ਇਹ ਜਮਾਨਾਂ ਜੁਗਾਂ ਜੁਗਾਂ ਤਕ ਯਾਦ ਕਰੇਗਾ । ਇਸ ਸਾਰਾ ਦ੍ਰਿਸ਼ ਮੇਰੇ ਦਿਮਾਗ ਵਿਚ ਚਲ ਰਿਹਾ ਸੀ ਤੇ ਮੇਰੀਆਂ ਅੱਖਾਂ ਪਹਿਲੇ ਨਾਲੋ ਵੀ ਵਧ ਗਿਲੀਆਂ ਹੋ ਚੁਕੀਆਂ ਸੀ। ਮੈਂ ਬਾਬਾ ਦੀਪ ਸਿੰਘ ਹੋਰਾਂ ਨਾਲ ਅਪਣੀ ਕਲਪਨਾਂ ਦੇ ਸੰਸਾਰ ਵਿਚ ਗਿਲੇ ਵੀ ਕਰ ਰਿਹਾ ਸੀ ਕਿਬਾਬਾ ਜੀ ਕੀ  ਉਸ ਵੇਲੇ ਵੀ ਇਹੋ ਜਹੇ ਸਿੱਖ ਹੈ ਸਨ ਜਾਂ ਐਸੇ ਸਿੱਖਾਂ ਦੀ  ਤੁਸੀ  ਕਲਪਨਾਂ ਵੀ ਕਦੀ  ਕੀਤੀ ਸੀ ? ਜੋ ਸਿੱਖੀ ਸਿਧਾਂਤ ਅਤੇ ਗੁਰੂ ਦੀ ਸਿਖਿਆ ਨੂੰ ਭੁਲ ਕੇ ਬ੍ਰਾਹਮਣ ਵਾਦ ਅਤੇ ਕਰਮਕਾਂਡਾਂ ਦੇ ਖਾਰੇ ਸਮੂੰਦਰ ਵਿੱਚ ਆਪ ਛਾਲਾਂ ਮਾਰਨ ਗੇ ?



ਉਥੇ ਹੀ ਡਿਉੜੀ ਕੋਲ  ਬੈਠਾ ਬੈਠਾਂ ਮੈਂ ਹੁਣ ਕੁਝ ਸਹਿਜ ਹੋ ਚੁਕਾ ਸੀ ਅਤੇ ਉਸ ਗੁਰਦੁਆਰੇ ਦਾ ਨਜਾਰਾ ਵੇਖ ਰਿਹਾ ਸੀ ਬਹੁਤ ਸਾਰੇ ਸ਼੍ਰਧਾਲੂ ਅੰਦਰ ਵੜਦੇ , ਪੈਰ ਧੌਂਦੇ ਤੇ "ਧੰਨ ਬਾਬਾ ਦੀਪ ਸਿੰਘ" ਕਹੀੰਦੇ ਜਾ ਰਹੇ ਸੀ । ਮੈ ਕਿਸੇ ਦੇ ਮੂਹੋ "ਧੰਨ ਗੁਰੂ ਗ੍ਰੰਥ ਸਾਹਿਬ ਜੀ" ਕਹਿੰਦੇ ਨਹੀ ਸੁਣਿਆ। ਸ਼ਾਇਦ ਇਥੇ ਲੋਕੀ "ਸ਼ਬਦ ਗੁਰੂ"  ਦੇ ਲੜ ਲਗਣ ਲਈ ਨਹੀ ਬਲਕਿ ਬਾਬਾ ਦੀਪ ਸਿੰਘ ਦੇ ਗੁਰੂਦੁਆਰੇ "ਚਾਲੀਹਾ" ਕਟਣ ਜਾਂ "ਚੌਪਹਿਰਾ" ਕਟ ਕੇ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਆ ਰਹੇ ਸੀ । ਬਹੁਤ ਸਾਰੇ ਲੋਕੀ ਕੰਧ ਨਾਲ ਟੇਕ ਲਾ ਕੇ ਗੁਟਕਿਆਂ ਵਿਚੋਂ ਗੁਰਬਾਣੀ ਦਾ ਪਾਠ ਵੀ ਕਰ ਰਹੇ ਸੀ। ਮੈ ਬਹੁਤ ਖੁਸ਼ ਹੋਇਆ ਕੇ ਚਲੋ ਇਥੇ ਆਂਉਣ ਵਾਲਿਆਂ ਵਿੱਚ ਕੋਈ ਤਾਂ ਗੁਰਬਾਣੀ ਦਾ ਅਭਿਲਾਖੀ ਹੈ । ਲੇਕਿਨ ਛੇਤੀ ਹੀ ਮੇਰੀ ਇਹ ਖੁਸ਼ੀ ਮਾਯੂਸੀ ਵਿੱਚ ਬਦਲ ਗਈ , ਜਦੋ ਨਾਲ ਹੀ ਬੈਠੀ ਇਕ ਬੀਬੀ ,ਜੋ ਪਾਠ ਪੂਰਾ ਕਰਕੇ ਅਪਣਾਂ ਗੁਟਕਾ ਅਪਣੇ ਪਰਸ ਵਿੱਚ ਸਾਂਭ ਰਹੀ  ਸੀ ।  ਉਸ ਨੂੰ ਉਠਦਿਆ ਵੇਖ ਉਸ ਦੀ ਜਾਂਣ ਪਛਾਣ ਦੀ ਇਕ ਹੋਰ ਬੀਬੀ ਉਸ ਕੋਲ ਆਈ ਤੇ ਬੋਲੀ ਕਿ "ਕਿਨੇ ਪਾਠ ਹੋ ਗਏ ਤੇਰੇ ?" ਉਹ ਕਹਿਨ ਲਗੀ "ਪਿਛਲੀ ਵਾਰ ਤੇ ਬਾਬਾ ਜੀ ਨੇ 51 ਪਾਠ ਕਰਨ ਲਈ ਕਿਹਾ ਸੀ ਐਦਕੀ 101 ਕਹੇ ਸੀ ਮੈਂ 60 ਕੁ ਪਾਠ ਪੂਰੇ ਕਰ ਲਏ ਨੇ। ਇਨਾਂ ਦੀਆਂ ਹੋਰ ਇਧਰ ਉਧਰ ਦੀਆਂ ਜੋ ਵੀ ਗੱਲਾਂ ਮੇਰੇ ਕੰਨ ਵਿੱਚ ਪੈ ਰਹਿਆਂ ਸੀ , ਉਨਾਂ ਤੋਂ ਇਹ  ਸਾਫ ਪਤਾ ਲਗ ਚੁਕਾ ਸੀ ਕਿ ਇਹ ਦੋਵੇਂ ਬੀਬੀਆਂ ਮਾਤਾ ਕੌਲਾਂ ਟਕਸਾਲ ਦੇ ਮੁੱਖੀ ਗੁਰ ਇਕਬਾਲ  ਸਿੰਘ ਦੇ ਡੇਰੇ ਜਾਂਦੀਆ ਸਨ, ਜੋ ਅਕਸਰ ਹੀ  ਸੈੰਕੜੇ ਪਾਠਾਂ ਦਾ ਟਾਰਗੇਟ ਅਪਣੇ ਡੇਰੇ ਤੇ ਆਉਣ ਵਾਲਿਆ ਨੂੰ ਦੇਂਦੇ ਰਹਿੰਦੇ ਹਨ । ਇਨਾਂ ਦੇ ਇਹੋ ਜਹੇ ਇਸ਼ਤਿਹਾਰ ਸਾਨੂੰ ਅਪਣੇ ਸ਼ਹਿਰ ਅਤੇ ਇੰਟਰਨੇਟ ਤੇ ਵੀ ਵੇਖਣ ਨੂੰ ਅਕਸਰ ਹੀ ਮਿਲ ਜਾਂਦੇ ਨੇ



ਬਰਫੀ ਦਾ ਪ੍ਰਸਾਦ ਵੰਡਿਆ ਜਾ  ਰਿਹਾ ਸੀ । ਇਹ ਵੇਖ ਕੇ ਮੈਨੂੰ ਸਮਝ ਨਹੀ ਆ ਰਿਹਾ ਸੀ ਕਿ ਕੜਾਂਹ ਪ੍ਰਸਾਦ ਦੀ ਥਾਂ ਬਰਫੀ ਦੇ ਪ੍ਰਸਾਦ ਨੇ ਕਦੋ ਤੋਂ ਲੈ ਲਈ ? ਬਹੁਤ ਸਾਰੇ ਵੀਰ ਅਤੇ ਬੀਬੀਆਂ ਛੋਟੇ ਛੋਟੇ ਪਾਲੀਥੀਨ ਦੇ ਲਿਫਾਫਿਆ ਵਿੱਚ ਘਿਉ ਜਾਂ ਤੇਲ ਲੈ ਲੈ ਕੇ ਉਥੇ ਜਗ ਰਹੀ ਜੋਤ ਵਿੱਚ ਪਾ ਰਹੇ ਸੀ । ਤੇਲ ਘਿਉ ਨਾਲ ਉਹ ਥਾਂ ਭਿੱਜੀ ਹੋਈ ਸੀ ਅਤੇ ਸੰਗਮਰਮਰ ਦਾ ਉਹ ਪੱਥਰ ਥਿੰਦਾ ਹੋ ਹੋ ਕੇ ਕਾਲਾ ਪੈ ਚੁਕਿਆ  ਸੀ, ਜਿੱਥੇ ਉਹ ਖਾਸ ਜੋਤ ਜੱਗ ਰਹੀ ਸੀਇਹ ਤੇਲ/ਘਿਉ ਬਾਹਰ ਦੁਕਾਨਾਂ ਵਿੱਚ ਪੈਕ ਕੀਤਾ ਹੋਇਆ ਵਿੱਕ ਰਿਹਾ ਸੀ । ਗੁਰਦੁਆਰੇ ਵੜਨ ਤੋਂ ਪਹਿਲਾਂ ਮੈਂ ਇਕ ਦੁਕਾਨਦਾਰ ਕੋਲੋ 100 ਰੁਪਏ ਦੀ ਚੇੰਜ ਮੰਗੀ ਤੇ ਉਸ ਨੇ ਉਹ ਨੋਟ ਹਥ ਵਿੱਚ ਫੜਕੇ ਸੁਟ ਦਿਤਾ ਕਿ, “ ਮੈਂ ਦੁਕਾਨ ਦਾਰੀ ਕਰਾਂ ਕਿ ਤੈਨੂੰ ਪਰਚੀਆਂ ਦੇਵਾਂ?”  ਘਿਉ ਦੀਆਂ ਥੈਲੀਆਂ ਉਥੇ ਵੀ ਵਿੱਕ ਰਹੀਆਂ ਸੀ । ਲਗਦਾ ਸੀ ਕਿ ਇਹ ਦੁਕਾਨਦਾਰ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਖਾਸ ਚਹੇਤੇ ਵੀ ਹਨ,ਅਤੇ ਉਨਾਂ ਦਾ ਬੋਜ੍ਹਾ ਵੀ ਇਹ  ਗਰਮ ਕਰਦੇ ਰਹਿੰਦੇ ਹੋਣੇ ਆ । ਕਿਉਕਿ ਇਕ ਕੰਬਲ ਵਾਲਾ ਰੁਮਾਲਾ ਜੋ ਕਾਨਪੁਰ ਵਿੱਚ 260 ਰੁਪਏ ਦਾ ਮੇਰੀ ਸਿਘੰਨੀ ਖਰੀਦ ਕੇ ਲਿਆਈ ਸੀ , ਹੂ ਬ ਹੂ ਉਹ ਕੰਬਲ ਵਾਲਾ ਰੁਮਾਲਾ ਉਸ ਦੁਕਾਨ ਦਾਰ ਨੇ ਇਕ ਬਾਹਰੋਂ ਆਏ ਪਰਿਵਾਰ ਨੂੰ ਬਹੁਤ ਭਾਰਾਂ ਤੋਲਾਂ ਤੇ ਪੈ ਕਿ 450  ਰੁਪਏ ਦਾ ਦਿੱਤਾ ਇਹ ਸਭ ਕੁਝ  ਵੇਖ ਕੇ ਬਹੁਤ ਪਰੇਸ਼ਾਨ ਅਤੇ ਹੈਰਾਨ ਸੀ ਕਿ ਇਨਾਂ ਗੁਰੂ ਸਥਾਨਾਂ ਤੇ ਵੀ ਪਾਂਡਿਆ ਅਤੇ ਪੰਡਤਾਂ ਵਾਲੀ ਲੁਟ ਖਸੋਟ ਚੱਲ ਰਹੀ ਹੈ



ਗੁਰਦੁਆਰੇ ਦੇ ਵੇੜ੍ਹੇ ਵਿੱਚ ਹੀ  ਦੋ ਪਲਾਸਟਿਕ ਦੇ ਵੱਡੇ ਡਰਮ ਰਖੇ ਹੋਏ ਸੀ ਜਿਸ ਵਿੱਚ ਬਹੁਤ ਸਾਰੇ ਲੋਕੀ ਲੂਣ ਦੇ ਪੇਕੇਟ ਰਖ ਰਹੇ ਸੀ । ਮੇਰੇ ਬੈਠਿਆਂ ਬੈਠਿਆ ਉਹ ਡਰਮ ਲੂਣ ਨਾਲ ਅੱਧਾ ਕੁ ਭਰ ਗਇਆ ਸੀ ਅਤੇ ਨਾਲ ਦੇ ਡਰਮ ਵਿੱਚ ਲੋਗ ਨਵੇਂ ਝਾੜੂ ਰੱਖ ਰਹੇ ਸੀ । ਇਹ ਸਾਰਾ ਕਰਮਕਾਂਡ ਅਤੇ ਅੰਧ ਵਿਸ਼ਵਾਸ਼ ਵੇਖਦਾ ਹੋਇਆ ਅਪਣੇ ਸੁਭਾਵ ਅਨੁਸਾਰ ਕੌਮ ਦੇ ਕੇਸਾਧਾਰੀ ਬ੍ਰਾਹਮਣ ਆਗੁਆਂ ਨੂੰ   ਕੋਸਦਾ ਹੋਇਆ ਉਠਿਆ ਤੇ   ਜੋੜਾਂ ਘਰ ਤੁਰ ਪਇਆ । ਮੇਰੀ ਸਲਿਹਾਰ ਤੇ ਸਾਲਾ ਉਥੇ ਮੇਰਾ ਹੀ ਇੰਤਜਾਰ ਕਰ ਰਹੇ ਸੀ । ਮੈਨੂੰ ਵੇਖਦੇ ਹੀ ਬੋਲੇਬਹੁਤ ਦੇਰ ਲਾ ਦਿੱਤੀ ਜੀਜਾ ਜੀ ! ਅਸੀ ਤੇ ਬਹੁਤ ਦੇਰ ਦਾ ਇੰਤਜਾਰ ਕਰ ਰਹੇ ਸੀ ਮੈ ਕੁਝ ਵੀ ਨਹੀ ਬੋਲਿਆ । ਮੈਂ ਜੋੜੇ ਪਾ ਕੇ ਮੇਨ ਗੇਟ ਤੋਂ ਉਨ੍ਹਾਂ ਨਾਲ ਪੈਦਲ ਹੀ ਘਰ ਵਲ ਤੁਰ ਪਿਆ ।



ਤੁਰਦੇ ਤੁਰਦੇ ਮੇਰੇ ਸਾਲਾ ਸਾਹਿਬ ਕੁਝ ਨਾਂ ਕੁਝ ਦਸਦੇ ਜਾ ਰਹੇ ਸੀ, ਅਤੇ ਮੈਂ ਬਿਲਕੁਲ ਖਾਮੋਸ਼ ਉਨਾਂ ਨਾਲ ਤੁਰ ਰਿਹਾ ਸੀ । ਬਾਬਾ ਦੀਪ ਸਿੰਘ  ਦੇ ਗੁਰਦੁਆਰੇ ਦੇ ਬਾਹਰ ਤਰਨ ਤਾਰਨ ਰੋਡ ਤੇ ਪੁਜੇ ਹੀ ਸੀ ਕੇ ਸਾਲਾ ਸਾਹਿਬ ਨੇ ਦਸਿਆ ਕੇ ਇਹ "ਗੋਲਡਨ ਟੇੰਪਲ ਕਾਲੋਨੀ"  ਹੈ, ਦਰਬਾਰ ਸਾਹਿਬ ਦੇ ਸਾਰੇ ਰਾਗੀ ਇਥੇ ਹੀ ਰਹਿੰਦੇ ਨੇ । ਅਗੇ ਰੋਡ ਤੇ ਉਨਾਂ ਨੇ ਬਹੁਤ ਵਡੀਆਂ ਆਲੀਸ਼ਾਨ ਦੋ ਇਮਾਰਤਾ ਦਿਖਾਈਆਂ ਤੇ ਉਹ ਬੋਲੇ ਇਹ "ਵਿਧਵਾ ਆਸ਼ਰਮ" ਹੈ ਬਾਬਾ ਗੁਰ ਇਕਬਾਲ ਸਿੰਘ ਜੀ ਇਸ ਨੂੰ ਚਲਾਂਦੇ ਨੇ। ਅਗੇ ਹੋਰ ਵੀ ਇਕ ਆਸ਼ਰਮ ਬਣ ਰਿਹਾ ਹੈ। ਮੇਰੇ ਮੰਨ ਵਿੱਚ ਇਸ ਬਾਰੇ ਜੋ ਕੁਝ ਆਇਆ ਉਹ ਕਹਿ ਕੇ ਮੈਂ ਉਨਾਂ ਦਾ ਮੂਹ ਕਸੈਲਾ ਨਹੀ ਕਰਨਾਂ ਚਾਂਉਦਾ ਸੀ । ਮੇਰੇ ਮੰਨ ਵਿੱਚ ਤੇ ਹੋਰ ਹੀ ਕੁਝ ਚਲ ਰਿਹਾ ਸੀ ਜੋ ਉਸ ਗੁਰਦੁਆਰੇ ਵਿੱਚ ਹੋ ਰਹੇ ਕਰਮਕਾਂਡਾਂ ਬਾਰੇ ਮੈਂ ਇੱਨਾਂ , ਬਿਨਾਂ ਨਾਗਾ  ਜਾਂਣ ਵਾਲਿਆਂ ਦੇ ਮੁਖੋ ਹੀ ਸੁਨਣਾਂ ਚਾਂਉਦਾ ਸੀ । ਤੁਰਦੇ ਤੁਰਦੇ ਅਸੀ  ਗਲੀਆਂ ਵਿੱਚ  ਆ ਗਏ ਸੀ ।  ਉਸ ਮੁਹੱਲੇ ਦੇ ਬਹੁਤੇ ਘਰਾਂ ਦੇ ਬਾਹਰ ਮੈ ਇਕ ਖਾਸੀਅਤ ਵੇਖੀ ਕਿ ਬਹੁਤਿਆ ਸਿਖਾਂ ਦੇ ਘਰ ਦੇ ਬਾਹਰ ਇਕ ਟਾਈਲ ਪੱਕੀ  ਲਗੀ ਹੋਈ ਸੀ , ਜਿਸ ਤੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਬਣੀ ਹੋਈ ਸੀ ਅਤੇ ਲਗਭਗ ਹਰ ਸਿੱਖ ਦੇ ਘਰ ਦੇ ਬਾਹਰ "ਧੰਨ ਬਾਬਾ ਦੀਪ ਸਿੰਘ ਜੀ" ਲਿਖਿਆ ਹੋਇਆ ਸੀ। ਇਹ ਉਥੇ ਦੀ ਮਾਨਸਿਕਤਾ ਨੂੰ ਪ੍ਰਗਟ ਕਰ ਰਿਹਾ ਸੀ । ਘਰ ਨੇੜੇ ਆਂਉਦੇ ਮੈਂ ਅਪਣੀ ਸਲਿਹਾਰ ਕੋਲੋਂ ਪੁਛਿਆ " ਕੀ ਤੁਸੀ ਰੋਜ "ਸ਼ਹੀਦਾਂ ਦੇ " ਜਾਂਦੇ ਹੋ (ਉਥੇ ਦੇ ਸਾਰੇ ਲੋਕ, ਉਸ ਗੁਰਦੁਆਰੇ ਨੂੰ "ਸ਼ਹੀਦਾਂ ਦੇ" ਕਹਿ ਕੇ ਹੀ ਬੁਲਾਂਦੇ ਨੇ।)  ਉਹ ਬੋਲੀ , " ਹਾਂ ਜੀਜਾ ਜੀ , ਅਸੀ ਤੇ ਇਕ ਚਲੀਹਾ ਸੁਖਦੇ ਹਾਂ ਤੇ ਉਸ ਦੇ ਮੁੱਕਣ ਤੋਂ ਪਹਿਲਾਂ ਹੀ ਦੂਜਾ ਸੁੱਖ ਲੈਦੇ ਹਾਂ।" ਉਥੇ ਜੋਤ ਵਿਚ ਤੇਲ ਕਿਉ ਪਾਂਦੇ ਹੋ ਕੀ ਗੁਰਦੁਆਰੇ ਵਾਲੇ ਨਹੀ ਪਾਂਦੇ ? ਉਹ ਬੋਲੀ ਵੀਰ ਜੀ ਉਹ ਤੇਲ ਨਹੀ ਘਿਉ ਹੂੰਦਾ ਹੈ ਦੇਸੀ ਘਿਉ, ਜੋਤ ਵਿੱਚ ਪਾਉਣ ਨਾਲ ਮੰਨੱਤ ਪੂਰੀ ਹੂੰਦੀ ਹੈ ।  ਤੇ ਝਾਂੜੂ ਅਤੇ ਲੂਣ ਕਿਉ ਦਾਨ ਕਰਦੇ ਨੇ ? ਜੀਜਾ ਜੀ ਇਹ ਦਾਨ ਕਰਨ ਨਾਲ ਚਮੜੀ ਦੀਆਂ ਬੀਮਾਰੀਆ , ਮੱਸੇ , ਮੌਕੇ ਅਤੇ ਹੋਰ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।



ਉਨਾਂ ਦੀਆ ਗੱਲਾਂ ਅਤੇ ਉਥੇ ਦਾ ਮਾਹੋਲ ਵੇਖ ਕੇ ਹੈਰਾਨਗੀ ਘੱਟ ਅਤੇ ਦੁਖ ਜਿਆਦਾ ਹੋ ਰਿਹਾ ਸੀ । ਸ਼੍ਰੋਮਣੀ ਕਮੇਟੀ ,ਲੱਖਾਂ  ਰੁਪਏ ਬਰਬਾਦ ਕਰ ਰਹੀ ਹੈ , ਧਰਮ ਪ੍ਰਚਾਰ ਦੇ ਨਾਮ ਤੇ । ਉਨਾਂ ਦਾ ਫ੍ਰੀ ਲਿਟਰੇਚਰ ਕੀ ਕਰੇਗਾ ? ਜੇ ਉਨਾਂ ਦੀ ਅੱਖ ਥਲੇ , ਉਨਾਂ ਦੀ ਜਾਨਕਾਰੀ ਥੱਲੇ , ਉਨਾ ਦੇ ਅਪਣੇ ਘਰ ਵਿੱਚ ,ਸਿੱਖ  ਅਪਣੇ ਸ਼ਬਦ ਗੁਰੂ , ਗੁਰਬਾਣੀ ਅਤੇ ਸਿੱਖ ਸਿਧਾਂਤਾਂ ਤੋਂ ਟੁੱਟ ਕੇ ਦਿਸ਼ਾ ਹੀਨ ਹੋ ਰਿਹਾ  ਹੈ । ਪੰਜਾਬ ਵਿੱਚ ਪਤਿਤ ਪੁਣਾਂ , ਅੱਜ ਤਕ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁਕਾ ਹੈ । ਨੌਜੁਆਨ ਪੀੜ੍ਹੀ ਨਸ਼ਿਆਂ ਵਿਚ ਗਲਤਾਨ ਹੈ ।  ਇਹ ਪ੍ਰਚਾਰ ਕੌਣ ਕਰੇਗਾ ? ਇਨਾਂ ਭਟਕੇ ਹੋਏ ਸਿੱਖਾਂ ਨੂੰ ਦਿਸ਼ਾ ਕੌਣ ਦਿਖਾਏਗਾ ? ਕਰਮਕਾਂਡਾਂ ਅਤੇ ਅੰਧ ਵਿਸ਼ਵਾਸ਼ਾਂ ਤੋਂ ਹੱਟਾ ਕੇ ਇਨਾਂ ਨੂੰ , ਗੁਰੂ ਬਾਣੀ ਨਾਲ ਕੌਣ ਜੋੜੇਗਾ ?



 ਜੇ  501 ਚੌਪਈ ਦੇ ਪਾਠ ਕਰਵਾਉਣ ਵਾਲੇ ਰਾਗੀਆਂ ਨੂੰ ਅਕਾਲ ਤਖਤ ਦਾ ਹੇਡ ਗ੍ਰੰਥੀਸਿਰੋਪੇ ਦੇਂ ਦੇ ਕੇ ਸਤਕਾਰਦਾ ਰਹੇਗਾ ਅਤੇ ਗੁਰੂ ਸਿਧਾਂਤਾਂ ਨੂੰ ਸਿੱਖਾਂ ਤਕ ਪਹੂੰਚਾਣ ਵਾਲਿਆਂ ਨੂੰ, ਇਸ ਅਦਾਰੇ ਤੋਂ ਛੇਕਿਆ ਜਾਂਦਾ ਰਹੇਗਾ , ਤੇ  ਜੋ ਹਾਲਾਤ ਮੈਂ ਉਥੇ ਵੇਖੇ ਹਨ ਉਸ ਤੋਂ ਵੀ ਮਾੜੇ ਹਾਲਾਤ ਪੈਦਾ ਹੋ ਜਾਂਣਗੇ । ਬ੍ਰਾਹਮਣੀ ਸੋਚ ਅਤੇ  ਅੰਧ ਵਿਸ਼ਵਾਸ਼ ਸਿੱਖੀ ਨੂੰ ਅਪਾਹਿਜ ਬਣਾਂ ਦੇਵੇਗੀ । ਇਹੋ ਜਹੇ ਅਪੰਗ ਸੋਚ ਵਾਲੇ ਸਿੱਖ  ,ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ ਨੂੰ ਹੀ ਸਿੱਖੀ ਸਮਝ ਸਮਝ ਕੇ ਜਿਉਦੇ ਤੇ ਮਰਦੇ ਰਹਿਨ ਗੇ।