ਕਵਿਤਾਵਾਂ

ਸੱਚ ਦੇ ਮਾਰਗ ਚਲ ਕੇ ਵੀਰਾ,
ਕੀ ਲਾਹਾ ਤੂੰ ਖਟਨਾਂ ਹੈ।

ਸੱਚ ਦੇ ਮਾਰਗ ਚਲ ਕੇ ਵੀਰਾ,
ਕੀ ਲਾਹਾ ਤੂੰ ਖਟਨਾਂ ਹੈ।
ਸੋਚ ਸਮਝ ਲੈ ਪਹਿਲਾਂ ਰੱਜ ਕੇ,
ਕੀ ਇਸਤੇ ਤੂ ਚਲਨਾਂ ਹੈ।
ਸੱਚ ਦੇ ਮਾਰਗ ਚਲ ਕੇ...........

ਪੈਂਡਾ ਇਸਦਾ ਬਹੁਤ ਲਮੇਰਾ,
ਕੰਡਿਆਂ ਭਰਿਆ ਰਸਤਾ ਇਸਦਾ।
ਖੁਸ਼ੀਆਂ ਖੇਹੜੇ ਗੱਲ ਦੂਰ ਦੀ,
ਨਿਤ ਨਮੋਸ਼ੀ ਸਹਿਨਾਂ ਹੈ।
ਸੱਚ ਦੇ ਮਾਰਗ ਚਲ ਕੇ ...........

ਜੇ ਤੂੰ ਤੁਰਿਆ ਇਸਤੇ ਵੀਰਾ,
ਮੁੜ ਵਾਪਸ ਨਹੀ ਆ ਸਕਦਾ।
ਜਿਉਦਿਆਂ ਇਸਤੇ ਮਾਨ ਨਹੀ ਮਿਲਦਾ,
ਮੋਇਆਂ ਹੀ ਕੁਝ ਮਿਲਣਾਂ ਹੇ।
ਸੱਚ ਦੇ ਮਾਰਗ ਚਲ ਕੇ............

ਝੂਠ ਦਾ ਪੱਲਾ ਫੜਕੇ ਦੁਨੀਆਂ
ਸ਼ੌਹਰਤ ਦੌਲਤ ਲਭਦੀ ਹੈ।
ਤੇਰਾ ਸਬ ਕੁਝ ਖੁੱਸ ਜਾਂਣਾਂ ਹੈ,
ਜੇ ਤੂੰ ਇਸਤੇ ਚਲਨਾਂ ਹੈ।
ਸੱਚ ਦੇ ਮਾਰਗ ਚਲ ਕੇ............

ਪਗ ਪਗ ਤੇ ਤੈਨੂੰ ਠੱਗ ਮਿਲਣਗੇ।
ਮਿੱਠੈ ਬੋਲ, ਰੁਪਿਹਲੇ ਚੇਹਹੇ।
ਇਹ ਮੁੱਸਦੇ ਠੱਗਦੇ ਨਿੱਤ ਰਹਿਣਗੇ,
ਤੂੰ ਮੰਜਿਲ ਵੱਲ ਤੁਰਨਾਂ ਹੈ।
ਸੱਚ ਦੇ ਮਾਰਗ ਚੱਲ ਕੇ.............

ਇੰਦਰ ਜੀਤ ਸਿੰਘ,
ਕਾਨਪੁਰ
                                **********************
ਨਾਨਕਸ਼ਾਹੀ ਕੈਲੰਡਰ ਦੇ ਕਾਤਿਲੋ

ਨਾਨਕਸ਼ਾਹੀ ਕੈਲੰਡਰ ਦੇ ਕਾਤਿਲੋ, ਕੀ ਕੀਤਾ ਜੇ ਸਾਡੇ ਕੈਲੰਡਰ ਦਾ ਹਾਲ।
ਕਿਸੇ ਸਾਲ ਵਿਚ ਆੳਣਾਂ ਹੀ ਨਹੀਂ ਪ੍ਰਕਾਸ਼ ਦਿਹਾੜਾ, ਕਿਸੇ ਸਾਲ ਵਿਚ ਆਉਣਾਂ ਹੈ ਇਹ ਦੋ ਵਾਰ।
ਨਾਨਕ ਸ਼ਾਹੀ ਕੈਲੰਡਰ ਦੇ ਕਾਤਿਲੋ………

ਕੌਮ ਦੇ ਦਿਲਾਂ ਨੂੰ ਤੁਸਾਂ ਵਲੂੰਧਰਿਆ ਹੈ, ਤੁਹਾਡਾ ਵੀ ਹੋਣਾਂ ਹੈ ਇਕ ਦਿਨ ਬੁਰਾ ਹਾਲ।
ਜਿਨਾਂ ਬ੍ਰਾਹਮਣਾਂ ਦੇ ਬਣੇ ਤੁਸੀਂ ਝੋਲੀ ਚੁਕ ਹੋ, ਉਨਾਂ ਹੀ ਕਰਨੀ ਹੈ ਤੁਹਾਡੀ ਮਿੱਟੀ ਖਰਾਬ।
ਨਾਨਕ ਸ਼ਾਹੀ ਕੈਲੰਡਰ ਦੇ ਕਾਤਿਲੋ………

ਕਹਿਨ ਨੂੰ ਸੇਵਾਦਾਰ ਹੈ ਤੂੰ ਅਕਾਲ ਤਖਤ ਦਾ, ਕੀਤਾ ਸਭ ਤੋਂ ਵਧ ਤੂੰ ਸਿੱਖੀ ਦਾ ਘਾਣ।
ਗੜਵਈ ਬਣ ਗਇਆਂ ਤੂੰ ‘ਕਾਤਿਲਾਂ’ ਦਾ, ਕੌਮ ਪਾ ਰਹੀ ਤੈਨੂੰ ਹੈ ਲਾਨ੍ਹਤਾਂ ਹਜਾਰ।
ਨਾਨਕ ਸ਼ਾਹੀ ਕੈਲੰਡਰ ਦੇ ਕਾਤਿਲੋ………

ਲਿਫਾਫੇ ਚੋਂ ਨਿਕਲਿਆ ਪ੍ਰਧਾਨ ਹੈ ਤੂੰਸਾਧ ਲਾਣੇ ਦਾ ਬਣਿਆਂ ਗੁਲਾਮ ਹੈ ਤੂੰ।
ਆਪਣੀ ਜਮੀਰ ਤਾਂ ਪਹਿਲਾਂ ਹੀ ਵੇਚ ਬੈਠਾ, ਹੁਣ ਵੇਚ ਨਾ ਸਿੱਖੀ ਦਾ ‘ਕੀਮਤੀ ਸਮਾਨ।
ਨਾਨਕਸ਼ਾਹੀ ਕੈਲੰਡਰ ਦੇ ਕਾਤਿਲੋ, ਕੀ ਕੀਤਾ ਜੇ ਸਾਡੇ ਕੈਲੰਡਰ ਦਾ ਹਾਲ।
ਇੰਦਰ ਜੀਤ ਸਿੰਘ, ਕਾਨਪੁਰ
                                                       ****************************
ਆਰ. ਐਸ. ਐਸ. ਦਾ ‘ਗੁਪਤ ਅਜੇਂਡਾ’

ਅਸੀਂ ਤਾਂ ਪੂਰੇ ਭਾਰਤ ਨੂੰ ਹੁਣ ‘ਹਿੰਦੂ ਰਾਸ਼ਟਰ’ ਬਣਾਂਵਾਂਗੇ।
ਟੋਪੀ ,ਨਿਕਰ, ਤੇ ਸੋਟੀ ਨਾਲ , ਸਿੱਖਾਂ ਨੂੰ ਮਾਰ ਭਜਾਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ……
ਬੌਧ ਭਜਾਏ, ਪਾਰਸੀ ਭਜਾਏ, ਹੁੰਣ ਸਿੱਖਾਂ ਦੀ ਵਾਰੀ ਆਈ ਹੈ।
ਪੰਜਾਬ ਦੀ ਮਾਂ ਬੋਲੀ ਦੀ ਥਾਂਵੇਂ, ‘ਹਿੰਦੀ’ ਦਾ ਰਾਜ ਚਲਾਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ……
ਚੌਧਰ ਦੇ ਭੁਖੇ ਸਿੱਖਾਂ ਨੂੰ ਤਿਲਕ ਤੇ ਜੰਜੂ ਪਵਾਵਾਂਗੇ।
ਗੁਰੂ ਗ੍ਰੰਥ ਨੂੰ ਮੰਦਰਾਂ ਵਿਚ ਲੈ ਜਾ ਕੇ ਭੋਗ ਲਵਾਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ……
ਚੇਹਰੇ ਤੋਂ ਦਾੜ੍ਹਾ ਖੋਹ ਲਿਆ, ਪੱਗ ਲਾਹ ਕੇ ਟੋਪੀ ਪਾ ਦਿਤੀ।
ਪੰਜਾਬ ਦਾ ਕੰਮ ਤੇ ਲਾਅ ਦਿਤਾ,ਹੁਣ ਬਾਹਰ ਪੰਜਾਬ ਦੇ ਜਾਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ……
ਗੁਰੂ ਗ੍ਰੰਥ’ ਦੀ ਥਾਂਵੇਂ ਹੁਣ, ‘ਦਸਮ ਗ੍ਰੰਥ’ ਨੂੰ ਗੁਰੂ ਬਣਾਂਵਾਂਗੇ।
‘ਆਸਾ ਕੀ ਵਾਰ’ ਦੀ ਥਾਵੇ ਹੁਣ ‘ਚੰਡੀ ਕੀ ਵਾਰ’ ਗਵਾਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ……
ਵੇਚ ਜਮੀਨਾਂ ਸਿੱਖਾਂ ਦੀਆਂ, ਉਨਾਂ ਨੂੰ ਵਲੈਤ ਭਿਜਾਵਾਂਗੇ।
‘ਰਾਜ ਖਾਲਸਾ’ ਗਲ ਦੂਰ ਦੀ, ਪੰਜਾਬ ਨੂੰ ਬਿਹਾਰ ਬਣਾਂਵਾਂਗੇ।
ਅਸੀਂ ਤਾਂ ਪੂਰੇ ਭਾਰਤ ਨੂੰ……
ਇੰਦਰ ਜੀਤ ਸਿੰਘ
ਕਾਨਪੁਰ
                                               ************************************


ਸਾਧਾਂ ਨੂੰ ਤੜਕਾ.....ਸੁਰਿੰਦਰ ਸਿੰਘ


ਬਾਦਲ ਨੂੰ ਕੱਦੂਕਸ਼ ਕਰਕੇ,

ਮੱਕੜ ਨੂੰ ਵਾਂਗ ਕਰੇਲੇ ਭਰਕੇ।

ਸੌਦੇ ਸਾਧ ਦਾ ਬਾਲਣ ਦੀ ਥਾਂ ਭਾਂਮਬੜ ਖੂਬ ਮਚਾਂਵਾਂਗੇ...

... ਅੱਜ ਸਾਧਾਂ ਨੂੰ ਤੜਕਾ ਲਾਵਾਂਗੇ.......

ਭਨਿਆਰੇ ਵਾਲਿਓੁ ਏਧਰ ਆਓ,

ਬੇਂਗਣ ਦਾ ਅੱਜ ਫਰਜ ਨਿਭਾਓ,

ਰਾੜ-ਰਾੜ ਕੇ ਤੇਰਾ ਓਏ ਅੱਜ ਭੜਥਾ ਖੂਬ ਬਣਾਂਵਾਂਗੇ...

ਅੱਜ ਸਾਧਾਂ ਨੂੰ ਤੜਕਾ ਲਾਂਵਾਂਗੇ.........

ਓਏ ਖੁੰਭ ਦੀ ਥਾਂ ਪਾਂਵਾਂ ਢੱਡਰੀਂਆਂ ਵਾਲਾ,

ਕਾਲੀ ਮਿਰਚ ਦੀ ਥਾਂ ਬਰਨਾਲਾ,

ਆਸੂਤੋਸ਼ ਤੇ ਹੋਰ ਅਨੇਕਾਂ ਮਟਰਾਂ ਦੀ ਥਾਂ ਪਾਵਾਂਗੇ..

ਜੀ ਸਾਧਾਂ ਨੂੰ ਤੜਕਾ ਲਾਵਾਂਗੇ......

ਨਾਨਕ ਸਰੀਏ ਤੇ ਰਾੜੇ ਵਾਲੇ,

ਪਾਣੀ ਦੀ ਥਾਂ ਖਾਣ ਓਬਾਲੇ,

ਕੈਪਟਨ ਭੱਠਲ ਤੇ ਤਰਮਾਲੇ ਵਾਲਾ,

ਪਿਆਜਾਂ ਦੀ ਥਾਂ ਪਾਂਵਾਂਗੇ.....

ਅੱਜ ਸਾਧਾਂ ਨੂੰ ਤੜਕਾ ਲਾਵਾਂਗੇ....

ਮਾਨ ਕਿਧਰ ਨੂੰ ਬਚਕੇ ਜਾਓੁ,

ਕਲ ਨੂੰ ਕਿਧਰੇ ਗਂਦ ਜੇ ਪਾਉ,

ਨੰਨੀ ਛਾਂ ਸੁਖਬੀਰ ਤੇ ਮਨਪਰੀਤ,

ਸਭ ਦੀ ਸਬਜੀ ਮਿਕਸ ਬਣਾਵਾਂਗੇ...

ਅੱਜ ਸਾਧਾਂ ਨੂੰ ਤੜਕਾ ਲਾਵਾਂਗੇ।

*********************

ਬ੍ਰਹਮਗਿਆਨੀ ਜੋਕਾਂ....


ਹਰ ਗਲੀ, ਹਰ ਕੂਚੇ, ਹਰ ਦੇਸ਼, ਪਿੰਡ ਤੇ ਸ਼ਹਿਰ ਅੰਦਰ
ਵੱਖਰੇ ਰੂਪ ਤੇ ਰੰਗ ਦੇ ਵਿੱਚ ਵਿਚਰ ਰਹੀਆਂ ਨੇ ਜੋਕਾਂ
ਕਿਤੇ , ਖੂਨ ਪੀਂਦੀਆਂ, ਕਿਤੇ ਮਾਸ ਨੋਚਦੀਆਂ, ਸੱਧਰਾਂ ਨੁੰ ਡੰਗਦੀਆਂ
ਤੇ ਕਿਤੇ ਆਂਦਰਾਂ ਦੇ ਅੰਦਰ ਕੁਰਬਲ-ਕੁਰਬਲ ਕਰਦੀਆਂ ਨੇ ਜੋਕਾਂ
ਮੰਦਰਾਂ , ਗੁਰਦੁਵਾਰਿਆਂ , ਚਰਚਾਂ , ਮਸਜਿਦਾਂ ਵਾਲੇ ਧਰਮ ਦੇ ਨਾਂ ਉੱਤੇ
ਧਰਮੀ ਭੇਖ ਬਣਾਕੇ ਬੈਠੀਆਂ ਹਨ ਤੇ ਚੁਸਤ ਚਲਾਕ ਨੇ ਇਹ ਜੋਕਾਂ
ਆਹ ! ਤੱਕੋ ਗੁਰਾਂ ਦੀ ਧਰਤ ਪੰਜਾਬ ਅੰਦਰ ਵੀ ਇਹ ਰਾਜ ਕਰਦੀਆਂ ਨੇ
ਰਾਜ ਪ੍ਰਬੰਧ , ਧਰਮ ਪ੍ਰਬੰਧ, ਨਿੱਜੀ ਜ਼ਿੰਦਗੀਆਂ ਤੇ ਵੀ ਕਾਬਜ਼ ਨੇ ਜੋਕਾਂ
ਆਪਣੇ ਗੰਦਗੀ ਵਿੱਚ ਰਹਿਣ ਦੇ ਸੁਭਾਅ ਮੁਤਾਬਿਕ ਇਹ ਟਲਦੀਆਂ ਨਹੀਂ
ਇਹ ਅਮ੍ਰਿਤ ਵਿੱਚ ‘ਚਰਿਤਰੋ ਪਾਖਿਆਨ’ ਘੋਲ ਰਹੀਆਂ ਨੇ ‘ਬਚਿੱਤਰ ਨਾਟਕੀ’ ਜੋਕਾਂ
ਧੀਆਂ ਦੀ ਚੁੰਨੀ ਨੂੰ ਚਿੰਬੜਦੀਆਂ ਨੇ, ਭੈਣਾਂ ਦਾ ਸਿਰ ਨੰਗਾ ਕਰਦੀਆਂ ਨੇ
ਆਪਣੇ ਡੇਰੇ ਦੇ ਮਖਮਲੀ ਪਲੰਘ ਤੇ ਬੈਠੀਆਂ , ਭਾਰੀਆਂ ਭਰਕਮ, ਵਿਹਲੜ ਜੋਕਾਂ
ਪਾਲਣਹਾਰ ਤੈਨੂੰ ਚੁਨੌਤੀ ਦਿੰਦੀਆਂ ਨੇ , ਕੋਮਲ ਕਲੀਆਂ, ਗੰਦਲਾਂ ਦੀ ਨਿੱਤ ਰੱਤ ਚੂਸਦੀਆਂ
ਖਿੜਨ ਤੋਂ ਪਹਿਲਾਂ ਫੁੱਲਾਂ ਦੀਆਂ ਪੱਤੀਆਂ ਸਾੜ ਦਿੰਦੀਆਂ ਨੇ  ਇਹ ਜੋਕਾਂ
ਅਰਥਚਾਰੇ ਦੀ ਹਿੱਕ ਤੇ ਮੇਲਦੀਆਂ, ਗਰੀਬ ਦੇ ਅਰਮਾਨਾਂ ਦੀ ਅਰਦਾਸ ਤੇ ਪਲਦੀਆਂ
ਤੇ ਮੁੜ-ਮੁੜ ਗਰੀਬ ਦੀ ਇੱਜ਼ਤ ਮੁਕਤੀ ਬਹਾਨੇ ਪੱਛਦੀਆਂ ਹਨ ਜੋਕਾਂ
ਅਮੀਰ ਦੀ ਇੱਜ਼ਤ ਔਲਾਦ ਦੇ ਨਾਂ ਤੇ ਆਪਣੇ ਮਹਿਲ ਨੁਮਾਂ ਠਾਠ ਮਹੱਲਾਂ ਦੇ ਵਿੱਚ
ਆਪਣੇ ‘ਗੜਵਈ’ ਸੱਪਾਂ ਨਾਲ ਰਲਕੇ ਡੰਗਦੀਆਂ ਨੇ ਕਲਯੁਗੀ ਜੋਕਾਂ
ਗ੍ਰਹਿਸਤ ਦੇ ਤਿਆਗ ਦਾ ਪਾਖੰਡ ਕਰਕੇ ਮੁੜ ਗ੍ਰਹਿਸਤੀ ਦੀਆਂ ਆਂਦਰਾਂ ਨੂੰ
ਧਰਮ ਦੇ ਨਾਂ ਤੇ ਮੱਕਾਰੀ ਦਾ ਜਾਲ ਬੁਣਕੇ ਗਲੱਛ ਜਾਂਦੀਆਂ ਨੇ ਜੋਕਾਂ

ਹਰ ਧਰਮ ਦੇ ਅੰਦਰ ਰੱਬ ਦੇ ਨਾਂ ਉੱਤੇ ਇਨਸਾਨ ਦਾ ਸ਼ੋਸਣ ਕਰਦੀਆਂ ਨੇ
ਪਰ ਫਿਰ ਵੀ ਧਰਮੀ ਤੇ ‘ਸੰਤ’ ਕਹਾਉਂਦੀਆਂ ਨੇ  ਖੂਨੀ ਜੋਕਾਂ
ਸ਼ਾਕਾਹਾਰੀ ਹੋਣ ਦੇ ਢੋਲ ਵਜਾਉਂਦੀਆਂ ਨੇ ਮੁਰਦਿਆਂ ਦੀ ਜੁੜੀ ਭੀੜ ਅੰਦਰ
ਪਰ ਡੇਰੇ ਵਿੱਚ ਆਪ ਜਿਉਂਦੇ ਮਾਸ ਨਿਗਲ ਜਾਦੀਆਂ ਨੇ ਇਹ ‘ਸੰਤ’ ਜੋਕਾਂ
ਬ੍ਰਹਮ ਗਿਆਨ ਵੰਡਣ ਦੇ ਝੂਠੇ ਭਰਮ ਬਣਾਕੇ ਇਨਸਾਨੀਅਤ ਦੀ ਮੌਤ ਕਰਕੇ
ਮਨੁੱਖਤਾ ਦੀ ਰੀੜ ਦੀ ਹੱਡੀ ਨੂੰ ਦਿਨੋ ਦਿਨ ਨਕਾਰਾ ਕਰ ਰਹੀਆਂ ਨੇ ਜੋਕਾਂ
ਪੈਰੋਂ ਨੰਗੀਆਂ, ਲੱਤੋਂ ਨੰਗੀਆਂ ਕਈ ਨੰਗ ਮੁਨੰਗੀਆਂ ਚਿੱਟੇ ਕੱਪੜਿਆ ਦੀ ਆੜ ਥੱਲੇ
ਇਨਸਾਨੀਅਤ ਦੇ ਪੈਮਾਨੇ ਤੋਂ ਗਿਰ ਚੁੱਕੀਆਂ ਨੇ ਅਗਿਆਨੀ ਜੋਕਾਂ
‘ਮਨਦੀਪ’ ਹਨੇਰੇ ਵਾਂਗ ਪਸਰਕੇ, ਸੱਪ ਵਾਂਗ ਸਰਕਕੇ, ਭਿਆਨਕ ਰੂਪ ਧਾਰਕੇ
ਮਹਾਨ ਗੁਰੂ ਨਾਨਕ ਦੇ ਫਲਸਫੇ ਨੂੰ ਤਾਰ-ਤਾਰ ਕਰਦੀਆਂ ਨੇ ਆਪੇ ਬਣੀਆਂ ਬ੍ਰਹਮਗਿਆਨੀ ਜੋਕਾਂ
*****************************
ਮਨਦੀਪ ਸਿੰਘ ‘ਵਰਨਨ’ ਬੀ.ਸੀ.


ਅਕਲ ਦੇ ਵੈਰੀ ਸਿੱਖ

ਵਾਹ ਵਾਹ ਸਿੱਖਾ! ਅਕਲ ਦੇ ਵੈਰੀਆ
ਸਲੂਕ ਚੰਗਾ ਨਾਂ ਕੌਮ ਦੇ ਨਾਲ ਕੀਤਾ।
ਖਾਣੇ ਦਾਣੇ ਦੀਆਂ ਸਾਝਾਂ ਉਸ ਨਾਲ ਪਾਈਆਂ,
ਪਾਣੀ ਕੌਮ ਦਾ ਕਦੇ ਨਾਂ ਜਿਹਨੇ ਨਾਲ ਪੀਤਾ।
ਹੁਕਮ ਮੰਨਿਆ ਨਾਂ ਜਿਹਨੇ ਗ੍ਰੰਥ ਜੀ ਦਾ,
ਉਹ ਸੁਣਦੈ ਗਰੁੜ ਪੁਰਾਨ ਤੇ ਰਾਮਾਇਣ ਗੀਤਾ।
ਰਖੈਲ ਵਾਗਰਾਂ ਕੌਮ ਨੂੰ ਰੱਖੇ ਜਿਹੜਾ,
ਕੇਹਾ ਆਗੂ ਤੂੰ ਸਿੱਖ ਜੀ ਭਾਲ ਲੀਤਾ।
ਲੁੱਟ ਫਿਰ ਉਹ ਖਾਣਗੇ ਗੋਲਕਾਂ ਨੂੰ,
ਤੇਰੀਆਂ ਕੀਤੀਆਂ ਨਾਲ ਨਾਦਾਨੀਆਂ ਦੇ।
‘ਮੋਰਜੰਡ’ ਤੂੰ ਗਰੂ ਨਾਲ ਦਗਾ ਕੀਤਾ,
ਫਿੱਟੇ ਮੂੰਹ ਨੇ ਤੇਰੀਆਂ ਜਵਾਨੀਆਂ ਦੇ।

ਗਿਆਨੀ ਜਸਵੰਤ ਸਿੰਘ ‘ਮੋਰਜੰਡ’ (ਮਲੇਸ਼ਿਆ)
ਫੋਨ ਨੰਬਰ_੦੦੬੦-੧੬-੩੫੦-੭੧੪੬