ਨਿਤਨੇਮ ਦੀ ਦੁਹਾਈ ਦੇਣ ਵਾਲਿਓ ! ਚੌਪਈ , ਗੁਰੂ ਸਾਹਿਬ ਦੀ ਰਚਨਾ ਨਹੀਂ
-: ਇੰਦਰਜੀਤ ਸਿੰਘ ਕਾਨਪੁਰ
ਨਿਤਨੇਮ ਦੀ ਦੁਹਾਈ ਦੇਣ ਵਾਲਿਉ ! ਤੁਸਾਂ ਸਾਡੀ ਤਾਂ ਮੰਨਣੀ ਨਹੀਂ ! ਹੋਸ਼ ਕਰੋ ਕਿ ਤੁਸੀਂ ਪੜ੍ਹ ਕੀ ਰਹੇ ਹੋ ? ਇਹ ਹੈ ਤੁਹਾਡੇ ਨਿਤਨੇਮ ਦੀ ਚੌਪਈ, ਜਿਸਦੇ ਪੌੜ੍ਹੀਆਂ ਦੇ ਨੰਬਰ ਗੁਟਕਿਆਂ ਵਿੱਚ ਬਦਲ ਕੇ 377, 378 379.......ਦੀ ਥਾਂ ਤੇ 1, 2, 3, ......ਕਰ ਦਿਤੇ ਗਏ ਹਨ।
"ਕਵੀਆਂ ਦੀ ਵਾਚੀ ਚੌਪਈ" ਨੂੰ "ਦਸਮ ਦੀ ਬਾਣੀ" ਸਾਬਿਤ ਕਰਨ ਲਈ, ਗੁਟਕਿਆਂ ਵਿਚ ਉੱਤੇ "ਪਾਤਸ਼ਾਹੀ 10" ਲਿੱਖ ਦਿਤਾ ਗਿਆ ਹੈ, ਜੋ ਇਸ ਕਿਤਾਬ ਵਿਚ ਤਾਂ ਕਿਤੇ ਲਿਖਿਆ ਨਹੀਂ ਹੈ।
ਜੇ ਇਹ ਤੁਹਾਡੇ ਗੁਰੂ ਦੀ ਬਾਣੀ ਹੈ, ਤਾਂ ਇਸ ਦੀਆਂ ਪੌੜ੍ਹੀਆਂ ਦੇ ਨੰਬਰ ਬਦਲਣ ਅਤੇ ਇਸ ਵਿਚ ਹੋਰ ਹੇਰਾ ਫੇਰੀਆਂ ਕਰਨ ਦਾ ਅਧਿਕਾਰ ਕਿਸ ਨੂੰ ਹੈ?
ਅਖੀਰਲੀਆਂ ਚਾਰ ਪੌੜ੍ਹੀਆਂ "ਕਿਰਪਾ ਕਰੀ ਹਮ ਪਰ ਜਗਮਾਤਾ" ਵਾਲੀਆਂ ਕਿਸਨੇ ਹਟਾ ਦਿਤੀਆਂ ਹਨ? ਇਨਾਂ ਹੀ ਨਹੀਂ ਇਸ ਗ੍ਰੰਥ ਵਿਚ ਤਾਂ "ਅਸਿਧੁਜ" ਦਾ ਅਰਥ ਲਿਖਿਆ ਹੈ "ਤਲਵਾਰ ਕਰਣ ਵਾਲੀ"।
ਕੀ ਤੁਹਾਡਾ ਕਰਤਾਰ ਨਿਰੰਕਾਰ ਨਹੀਂ? ਉਹ ਤਾਂ ਦੇਹਧਾਰੀ ਹੇ ਜੋ ਤਲਵਾਰ ਧਾਰਣ ਕਰਦਾ ਹੈ? "ਸ਼੍ਰੀ ਅਸਧੁਜ" ਦਾ ਅਰਥ ਤਾਂ ਤੁਹਾਡੇ ਦਸਮ ਗੁਰੂ ਗ੍ਰੰਥ ਵਿੱਚ "ਤਲਵਾਰ ਧਾਰਣ ਕਰਨ ਵਾਲੀ ਪ੍ਰਬਲ ਸ਼ਕਤੀ" ਅਰਥਾਤ ਦੁਰਗਾ ਦੇਵੀ ਲਿਖਿਆ ਹੋਇਆ ਹੈ। ਜੇ ਕਦੀ ਹੀ ਪੜ੍ਹਿਆ ਤਾਂ ਅੱਜ ਪੜ੍ਹ ਲਵੋ ਜੀ।
ਦਸਮ ਗ੍ਰੰਥ ਨੂੰ ਮੰਨਣ ਵਾਲਿਓ! ਹਲੀ ਵੀ ਬਾਜ ਆ ਜਾਉ ! ਆਪਣੇ ਮਹਾਨ ਗੁਰੂ ਨੂੰ ਬਦਨਾਮ ਨਾ ਕਰੋ ! ਆਪਣੇ ਸਰਬੰਸਦਾਨੀ ਗੁਰੂ ਸਾਹਿਬ ਨੂੰ "ਦੇਵੀ ਦਾ ਉਪਾਸ਼ਕ" ਨਾ ਬਣਾਉ।
ਤੁਸੀਂ ਇਸਨੂੰ ਬੇਸ਼ਕ ਪੜ੍ਹੋ ਤੇ ਚਿਮਟੇ ਢੋਲਕੀਆਂ ਵਜਾ ਵਜਾ ਕੇ ਪੜ੍ਹੋ। ਪਰ ਇਸਨੂੰ ਮੇਰੇ ਦਸਮ ਪਿਤਾ ਦੀ ਬਾਣੀ ਕਹਿ ਕੇ, ਉਸ ਕੋਲੋਂ ਦਸਵੇਂ ਨਾਨਕ ਹੋਣ ਦਾ ਅਧਿਕਾਰ ਨਾ ਖੋਵੋ, ਜੋ ਇਹ ਕਹਿੰਦਾ ਹੈ।
ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥
ਭਰਮਿ ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥ ਅੰਕ 258
ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਇਸ ਕਿਰਪਾਨ ਧਾਰਣ ਕਰਨ ਵਾਲੀ ਦੁਰਗਾ ਦੇਵੀ (ਸ਼੍ਰੀ ਅਸਿਧੁੱਜ") ਦੇ ਉਪਾਸਕ ਬਣਨਾ ਹੈ ਕਿ ਇਕ ਨਿਰੰਕਾਰ ਕਰਤਾਰ ਦੇ ? ਸਾਡਾ ਕਹਿਆ ਨਾ ਮੰਨੋ, ਆਪਣੇ ਗੁਰੂ ਦੀ ਕਿਤਾਬ ਵਿੱਚ ਲਿਖੇ ਅਰਥਾਂ ਨੂੰ ਤਾਂ ਮੰਨ ਲਵੋ, ਤੇ ਹੁਣ ਹੀ ਸੰਭਲ ਜਾਉ !
ਮੇਰੇ ਵੀਰੋ ! ਇਹ "ਦਸਮ ਬਾਣੀ" ਨਹੀਂ, ਇਹ ਤਾਂ "ਸਯਾਮ ਬਾਣੀ " ਹੈ
-: ਇੰਦਰਜੀਤ ਸਿੰਘ, ਕਾਨਪੁਰ
ਇਹ "ਦਸਮ ਬਾਣੀ" ਨਹੀਂ, ਇਹ ਤਾਂ "ਸਯਾਮ ਬਾਣੀ" ਹੈ, ਮੇਰੇ ਵੀਰੋ ! ਸਾਡੀ ਗਲ ਤਾਂ ਤੁਸੀਂ ਮਨਣੀ ਨਹੀਂ। ਆਪ ਪੜ੍ਹ ਕੇ ਵੇਖ ਲਵੋ !
"ਸਯਾਮ ਕਵੀ" ਦੀ ਬਦਕਿਸਮਤੀ ਵੇਖੋ !, ਕਿ ਉਹ ਸੰਗ ਪਾੜ ਪਾੜ ਕੇ ਇਹ ਕਹਿ ਰਿਹਾ ਹੈ ਕਿ ਇਹ ਕਵਿਤਾ ਮੈਂ ਲਿਖ ਰਿਹਾ ਹਾਂ, ਲੇਕਿਨ ਇਹ ਦਸਮ ਗ੍ਰੰਥੀ ਉਸ ਗਰੀਬ ਦੀ ਗਲ ਸੁਨਣ, ਮੰਨਣ ਨੂੰ ਤਿਆਰ ਹੀ ਨਹੀਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਦਸਮ ਗ੍ਰੰਥੀਏ ਕੀ ਗੁਰੂ ਗੋਬਿੰਦ ਸਿੰਘ ਨੂੰ ਹੀ "ਕਬਿ ਸਯਾਮ" ਸਮਝਦੇ ਨੇ, ਜਾ "ਕਬਿ ਸਯਾਮ" ਅਖਰ ਪੜ੍ਹਨ ਵੇਲੇ ਇਨਾਂ ਦੀਆਂ ਅੱਖਾਂ ਵਿਚ ਮੋਤੀਆਂ ਬਿੰਦ ਦੀ ਬਿਮਾਰੀ ਹੋ ਜਾਂਦੀ ਹੈ, ਜੋ ਇਨਾਂ ਨੂੰ "ਕਬਿ ਸਯਾਮ" ਲਿਖਿਆ ਨਜ਼ਰ ਨਹੀਂ ਆਉਂਦਾ। ਕਾਲੀ ਕਿਤਾਬ ਵਿੱਚ ਕਿਸ ਕਿਸ ਬਾਣੀ ਦਾ ਲੇਖਕ "ਕਵੀ ਸਯਾਮ" ਹੈ, ਇਹ ਵੀ ਸਾਫ ਪਤਾ ਲਗ ਰਿਹਾ ਹੈ। ਇਥੇ ਪਹਿਲਾਂ ਇਸ ਕਿਤਾਬ ਵਿੱਚ ਦਰਜ "ਚੌਬੀਸ ਅਵਤਾਰ" ਵਲ ਨਜ਼ਰ ਮਾਰਦੇ ਹਾਂ, ਜੋ ਸਯਾਮ ਕਵੀ ਦੀ ਲਿਖੀ ਹੋਈ ਹੈ:
ਚੌਪਈ ॥
ਅਬ ਚਉਬੀਸ ਉਚਰੋਂ ਅਵਤਾਰਾ ॥ ਜਿਹ ਬਿਧ ਤਿਨ ਕਾ ਲਖਾ ਅਖਾਰਾ ॥ ਸੁਨੀਅਹੁ ਸੰਤ ਸਭੈ ਚਿਤ ਲਾਈ ॥ "ਬਰਨਤ ਸਯਾਮ" ਜਥਾ ਮਤ ਭਾਈ ॥੧॥
ਮੇਰੇ ਸੁਹਿਰਦ ਵੀਰੋ! ਅਖੌਤੀ ਦਸਮ ਗ੍ਰੰਥ ਨਾਮ ਦੀ ਇਸ ਕਿਤਾਬ ਵਿਚ ਲਗਭਗ 80 ਫੀ ਸਦੀ ਰਚਨਾਵਾਂ, ਇਸ ਸਯਾਮ ਕਵੀ ਦੀਆਂ ਹੀ ਲਿਖੀਆਂ ਮਿਲਦੀਆਂ ਹਨ। ਇਸ ਪੂਰੀ ਕਿਤਾਬ ਵਿੱਚ ਅਪਣੀਆਂ ਕਵਿਤਾਵਾਂ ਵਿੱਚ ਉਹ ਕਵੀ, ਥਾਂ ਥਾਂ 'ਤੇ ਅਪਣਾ ਨਾਮ ਲਿਖ ਰਿਹਾ ਹੈ। ਪੂਰੀ ਕਿਤਾਬ ਵਿਚ ਅਪਣੀਆਂ ਰਚਨਾਵਾਂ ਵਿੱਚ ਕਵੀ ਸਯਾਮ ਨੇ ਸੈਂਕੜੇ ਵਾਰ "ਕਬਿ ਸਯਾਮ" ਸ਼ਬਦ ਦੀ ਵਰਤੋਂ "ਕਬਿ ਸਯਾਮ" ਕਹੇ,ਕਬਿ ਸਯਾਮ ਭਨੈ" ਅਦਿਕ ਲਿਖ ਕੇ, ਉਸ ਨੇ ਇਸ ਗਲ ਦੀ ਪ੍ਰੌੜਤਾ ਕੀਤੀ ਹੈ, ਕਿ ਇਹ ਸਾਰੀਆਂ ਰਚਨਾਵਾਂ ਉਸ ਦੀਆਂ ਲਿਖਿਆ ਹੋਈ ਨੇ।
ਇਹ ਰਚਨਾਵਾਂ ਕੂਕ ਕੂਕ ਕੇ ਇਹ ਕਹਿ ਰਹਿਆ ਨੇ ਕਿ ਇਸ ਦਾ ਲਿਖਾਰੀ "ਸਯਾਮ ਕਵੀ" ਹੈ। ਇਸ ਕਿਤਾਬ ਨੂੰ ਜੋ ਲੋਕ "ਦਸਮ ਬਾਣੀ " ਕਹਿੰਦੇ ਨੇ ਉਨਾਂ ਨੇ ਜਾਂ ਤੇ ਇਹ ਕਿਤਾਬ ਪੜ੍ਹੀ ਹੀ ਨਹੀਂ, ਜਾਂ ਉਹ ਇਕ ਸਾਜਿਸ਼ ਦੇ ਤਹਿਤ ਇਸ "ਕੂੜ ਕਿਤਾਬ" ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜ ਕੇ, ਉਸ ਮਹਾਨ ਗੁਰੂ ਨੂੰ, ਦੇਵੀ ਪੂਜਕ ਸਾਬਿਤ ਕਰਨਾਂ ਚਾਹੁੰਦੇ ਨੇ। ਸਿੱਖੀ ਨੂੰ ਅਵਤਾਰਵਾਦ ਨਾਲ ਜੋੜ ਕੇ "ਹਿੰਦੂ ਧਰਮ" ਵਿੱਚ ਜਜ਼ਬ ਕਰ ਦੇਣਾਂ ਚਾਹੁੰਦੇ ਨੇ।
ਅੱਜ ਅਕਾਲ ਤਖਤ ਦਾ ਹੈਡ ਗ੍ਰੰਥੀ ਗੁਰਬਚਨ ਸਿੰਘ ਵੀ ਇਸ ਕਿਤਾਬ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਕਹਿ ਰਿਹਾ ਹੈ। ਉਸ ਨੂੰ ਵੀ ਇਕ ਸਿੱਧਾ ਸਵਾਲ ਹੈ ਕਿ, ਜਿਸ ਕਵੀ ਸਯਾਮ ਦਾ ਨਾਮ ਇਸ ਕਿਤਾਬ ਵਿੱਚ ਮੇਰੇ ਵਰਗੇ ਮੂਰਖ ਬੰਦੇ ਨੂੰ 380 ਵਾਰ ਦਿਸ ਰਿਹਾ ਹੈ, ਕੀ ਕੌਮ ਦੇ ਵੱਡੇ ਵੱਡੇ ਫੈਸਲੇ ਕਰਨ ਵਾਲੇ ਅਤੇ ਗਿਆਨੀ ਅਖਵਾਉਣ ਵਾਲੇ ਇਸ ਕੌਮ ਦੇ ਆਗੂ ਨੂੰ "ਕਵੀ ਸਯਾਮ" ਦਾ ਨਾਮ ਇਕ ਵਾਰ ਵੀ ਨਹੀਂ ਦਿਸਿਆ?
ਉਨਾਂ ਟਕਸਾਲੀਆਂ ਅਤੇ ਨਿਹੰਗ ਸਿੱਖਾਂ ਨੂੰ ਜੋ ਇਸ "ਕਾਲੀ ਕਿਤਾਬ" ਦੇ ਬਹੁਤ ਵਡੇ ਉਪਾਸਕ ਹਨ, ਉਨਾਂ ਨੂੰ ਇਸ "ਸਯਾਮ ਕਵੀ" ਦਾ ਨਾਮ ਕਿਉਂ ਨਜ਼ਰ ਨਹੀਂ ਆ ਰਿਹਾ ? ਉਨਾਂ ਕੋਲ ਇਸ ਬਾਰੇ ਕੋਈ ਜਵਾਬ ਨਹੀਂ ਹੈ, ਫੇਰ ਵੀ ਉਹ ਇਸ "ਸਯਾਮ ਬਾਣੀ" ਨੂੰ "ਦਸਮ ਬਾਣੀ" ਕਹਿ ਕੇ ਕੌਮ ਨੂੰ ਮੂਰਖ ਬਣਾਈ ਜਾ ਰਹੇ ਨੇ। ਕੌਮ ਦੇ ਇਨਾਂ ਅਖੌਤੀ ਆਗੂਆਂ ਕੋਲੋ ਅਸੀਂ ਜਵਾਬ ਮੰਗਦੇ ਹਾਂ, ਕਿ ਇਸ ਕੂੜ ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣ ਤੋਂ ਪਹਿਲਾਂ, ਇਨਾਂ ਗੱਲਾਂ ਦਾ ਜਵਾਬ ਦੇਣ।
ਕੀ ਇਹ ਰਚਨਾਵਾਂ ਜਿਨਾਂ ਵਿੱਚ "ਸਯਾਮ ਕਵੀ" ਦਾ ਨਾਮ ਆ ਰਿਹਾ ਹੈ, ਉਹ ਸਯਾਮ ਕਵੀ ਦੀਆਂ ਨਹੀਂ ਹਨ? ਜੇ ਇਹ ਗੁਰੂ ਗੋਬਿੰਦ ਸਿੰਘ ਜੀ ਦੀਆ ਰਚਨਾਵਾਂ ਨੇ ਤੇ ਦਸਮ ਪਿਤਾ ਦਾ ਨਾਮ ਇਤਿਹਾਸ ਦੇ ਕਿਸੇ ਪੰਨੇ 'ਤੇ "ਕਬਿ ਸਯਾਮ" ਕਰਕੇ ਆਂਉਦਾ ਹੈ? ਜੇ ਨਹੀਂ ਤੇ ਰੱਬ ਦੇ ਵਾਸਤੇ ਇਨਾਂ "ਕੂੜ ਰਚਨਾਵਾਂ" ਨੂੰ "ਦਸਮ ਬਾਣੀ" ਕਹਿਣ ਤੋਂ ਬਾਜ ਆਉ, ਤੇ ਉਸ ਮਹਾਨ ਸਰਬੰਸਦਾਨੀ ਗੁਰੂ ਨੂੰ ਇਹੋ ਜਹੀਆਂ ਫਜ਼ੂਲ ਦੀਆਂ ਰਚਨਾਵਾਂ ਲਿਖਣ ਵਾਲਾ ਸਾਬਿਤ ਕਰਕੇ , ਬਦਨਾਮ ਨਾ ਕਰੋ।
ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕਾਂ ਦੀ ਉਲ ਜਲੂਲ ਦਲੀਲਾਂ ਦਾ ਜਵਾਬ
-: ਇੰਦਰਜੀਤ ਸਿੰਘ, ਕਾਨਪੁਰ
ਇਸ ਲੇਖ ਲੜੀ ਦਾ ਸਿਰਲੇਖ ਇਸੇ ਕਰਕੇ ਇਹ ਰਖਿਆ ਗਇਆ ਸੀ ਕਿ, "ਸਾਡੀ ਗਲ ਤਾਂ ਕਿਸੇ ਨੇ ਮੰਨਣੀ ਨਹੀਂ!" ਕਿਉਂਕਿ ਅਖੌਤੀ ਦਸਮ ਗ੍ਰੰਥ ਬਾਰੇ ਕੁੱਝ ਵੀ ਲਿਖੋ, ਇਹ ਦਸਮ ਗ੍ਰੰਥੀਏ, ਬੇ ਸਿਰ ਪੈਰ ਦੀਆਂ ਦਲੀਲਾਂ ਦੇ ਕੇ ਉਸਨੂੰ ਨਕਾਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਨ। ਇਸੇ ਲਈ ਇਸ ਕੂੜ ਪੋਥੇ ਦੇ ਪੰਨਿਆਂ ਦੀ ਫੋਟੋ ਨਾਲ ਪਾਕੇ, ਇਨ੍ਹਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਕਿ ਸਾਡੀ ਨਾ ਮੰਨੋ, ਆਪਣੇ ਗੁਰੂ ਦੇ ਲਿਖੇ ਗ੍ਰੰਥ ਦੀ ਤਾਂ ਮੰਨੋ, ਜਿਸਨੂੰ ਤੁਸੀਂ "ਦਸਮ ਬਾਣੀ" ਕਹਿੰਦੇ ਹੋ। ਲੇਕਿਨ ਇਹ ਦੋ ਤਿਨ ਲੇਖ ਲਿੱਖ ਕੇ ਬੜੀ ਹੈਰਾਨਗੀ ਇਹ ਹੋਈ, ਕਿ ਇਹ ਸਾਡੀ ਗਲ ਤਾਂ ਮੰਨਦੇ ਨਹੀਂ ਸਨ, ਹੁਣ ਆਪਣੇ ਗੁਰੂ ਦੀ ਲਿਖੀ ਬਾਣੀ ਤੋਂ ਵੀ ਮੁਨਕਰ ਹੋ ਗਏ ਹਨ ਅਤੇ, ਉਸਨੂੰ ਵੀ ਇਹ ਮੰਨਣ ਤੋਂ ਇਨਕਾਰੀ ਹਨ !
ਸੋਚਿਆ ਤਾਂ ਇਹ ਸੀ ਕਿ ਅੱਜ ਇਸ ਅਖੌਤੀ ਗ੍ਰ੍ੰਥ ਦੇ ਕਿਸੇ ਹੋਰ ਪੰਨੇ ਦੀ ਫੋਟੋ ਪਾ ਕੇ ਉਸ ਬਾਰੇ ਗਲ ਕਰਾਂਗੇ। ਲੇਕਿਨ ਤੱਦ ਤੱਕ ਹੋਰ ਅੱਗੇ ਵਧਣ ਦਾ ਕੋਈ ਫਾਇਦਾ ਨਹੀਂ, ਜਦੋਂ ਤੱਕ ਇਸ ਲੇਖ ਲੜੀ ਤੇ ਲਿਖੇ ਪਿਛਲੇ ਲੇਖਾਂ, ਉਤੇ ਦਸਮ ਗ੍ਰੰਥੀਆਂ ਦੇ ਕੁਝ ਬੇਤੁਕੇ ਸਵਾਲਾਂ ਦਾ ਜਵਾਬ ਦੇ ਕੇ, ਉਨ੍ਹਾਂ ਦੀ ਤਸੱਲੀ ਨਾ ਕਰਵਾ ਦਿੱਤੀ ਜਾਵੇ।
ਇਕ ਵੀਰ ਜੀ ਦਾ ਕੁਮੈਂਟ ਆਇਆ ਸੀ ਕਿ:
Words like Peetamber, Krishan, Damodar, Allah, Rahim, Gorukh, Narayan, Vasudev, Sridhar are used for God in gurbani.
ਸ਼ਾਇਦ ਵੀਰ ਜੀ ਦੇ ਇਸ ਕੁਮੈਂਟ ਦਾ ਭਾਵ ਇਹ ਹੈ ਕਿ ਅਖੌਤੀ ਦਸਮ ਗ੍ਰੰਥ ਦੇ ਇਸ ਪੰਨੇ ਨੰਬਰ 81 ਤੇ "ਸ਼ਿਵਾ" ਸ਼ਬਦ ਦੀ ਵਰਤੋਂ "ਰੱਬ" ਲਈ ਕੀਤੀ ਗਈ ਹੈ। ਇਹ ਦਲੀਲ ਹੋਰ ਵੀਰਾਂ ਅਤੇ ਖਾਸ ਕਰਕੇ ਦਸਮ ਗ੍ਰੰਥੀਆਂ ਵਲੋਂ ਵੀ ਜ਼ਰੂਰ ਆਵੇਗੀ। ਐਸੇ ਲੋਕਾਂ ਦੀ ਇਹ ਦਲੀਲ ਬਿਲਕੁਲ ਨਿਰਮੂਲ ਹੈ। ਇਸ ਨੂੰ ਸਾਬਿਤ ਕਰਨ ਲਈ ਹੁਣ ਇਸ ਪੂਰੇ ਪੰਨੇ ਦੇ ਅਰਥ ਕਰਨੇ ਪੈਣਗੇ, ਜੋ ਇਹ ਸਾਬਿਤ ਕਰਦੇ ਹਨ ਕਿ "ਸ਼ਿਵਾ" ਸ਼ਬਦ "ਅਕਾਲਪੁਰਖ" ਲਈ ਨਹੀਂ, ਬਲਕਿ ਦੁਰਗਾ, ਚੰਡੀ ਅਤੇ ਕਾਲਕਾ ਦੇਵੀ ਲਈ ਵਰਤਿਆ ਗਿਆ ਹੈ, ਜੋ ਇਕੋ ਦੇਵੀ ਦੇ ਵੱਖ ਵੱਖ ਨਾਮ ਹਨ।
ਅਖੌਤੀ ਦਸਮ ਗ੍ਰ੍ੰਥ ਦੇ ਪੇਜ ਨੰਬਰ 81 ਦਾ ਅਨੁਵਾਦ:
ਸ਼ੰਕਾ ਕਰਨ ਵਾਲੇ ਵੀਰੋ ! ਨਾਲ ਨਾਲ ਪੰਨਾਂ ਨੰਬਰ 81 ਵੀ ਵੇਖਦੇ ਜਾਉ ਜਿਸਦੀ ਫੋਟੋ ਇਸ ਲੇਖ ਨਾਲ ਦਿੱਤੀ ਜਾ ਰਹੀ ਹੈ। ਫਿਰ ਹੁਣ ਇਹ ਨਾ ਕਹਿ ਦੇਣਾ ਕਿ ਇਸ ਪੰਨੇ 'ਤੇ ਤਾਂ ਇਹ ਸਭ ਲਿਖਿਆ ਹੀ ਨਹੀਂ।
ਸਵੈਯਾ:
ਦੈਂਤਾਂ ਨੇ ਕੁਬੇਰ ਦਾ ਖਜਾਨਾ ਲੁੱਟ ਲਿਆ, ਤੇ ਸ਼ੇਸ਼ ਨਾਗ ਕੋਲੋਂ ਮਣਕਿਆਂ ਦੀ ਮਾਲਾ ਖੋਹ ਲਈ। ਬ੍ਰਹਮਾ, ਸੂਰਜ, ਚਦ੍ਰਮਾਂ ਅਤੇ ਵਿਸ਼ੇਸ਼ ਨੂੰ ਭਜਾ ਦਿਤਾ। ਉਨ੍ਹਾਂ ਨੇ ਤਿੰਨੋਂ ਲੋਕ ਜਿਤ ਕੇ ਆਪਣੇ ਵਸ਼ ਵਿੱਚ ਕਰ ਲਏ। ਉਹ ਸਾਰੇ ਦੇਵਤਿਆਂ ਦੇ ਠਿਕਾਣਿਆਂ 'ਤੇ ਜਾ ਵੜੇ। ਨਿਸੁੰਭ ਅਤੇ ਸੁੰਭ ਦੈਂਤਾਂ ਦੀ ਦੁਹਾਈ ਪਾ ਦਿਤੀ। ਦੇਵਤੇ ਭਜ ਖਲੋਤੇ।ਦੋਹਰਾ:
ਦੈਂਤਾਂ ਨੇ ਯੁੱਧ ਭੂਮੀ ਵਿੱਚ ਜਿਤ ਪ੍ਰਾਪਤ ਕਰ ਲਈ ਦੇਵਤਿਆਂ ਨੇ ਮਨ ਵਿੱਚ ਇਹ ਵਿਚਾਰ ਕੀਤਾ ਕਿ ਦੁਰਗਾ ਦੇਵੀ ਕੋਲੋਂ ਫਿਰ ਰਾਜ ਪ੍ਰਾਪਤ ਕਰ ਲਿਆ ਜਾਵੇ। ਇੰਦਰ ਸੂਰਜ ਆਦਿਕ ਸਾਰੇ ਦੇਵਤੇ ਸ਼ਿਵਪੁਰੀ ਵਿੱਚ ਜਾ ਵਸੇ। ਯੁੱਧ ਵਿੱਚ ਹਾਰੇ ਸਾਰੇ ਦੇਵਤਿਆਂ ਦੇ ਸਾਰੇ ਵਾਲ ਖੁਲ ਗਏ ਹਨ। ਉਨ੍ਹਾਂ ਦੇ ਸ਼ਰੀਰ ਬੇਹਾਲ ਹੋ ਕੇ ਉਹ ਬੇਸੁਧ ਜਿਹੇ ਹੋ ਗਏ ਸਨ। ਵਾਰ ਵਾਰ ਰਖਿਆ ਰਖਿਆ ਪੁਕਾਰਦੇ ਹੋਏ ਕੈਲਾਸ਼ ਪਰਵਤ ਵਿਚ ਛੁਪ ਗਏ ਸਨ। ਜਦੋਂ ਦੁਰਗਾ ਨੇ ਦੇਵਤਿਆਂ ਦੀ ਕੁਰਲਾਉਣ ਦੀ ਆਵਾਜ਼ ਕੰਨਾਂ ਨਾਲ ਸੁਣੀ ਤਾਂ ਉਸਨੇ ਸਾਰੇ ਦੈਂਤਾਂ ਨੂੰ ਮਾਰਨ ਦਾ ਪ੍ਰਣ ਕਰ ਲਿਆ। ਮਹਾ ਬਲਵਾਨ ਚੰਡੀ (ਦੁਰਗਾ) ਪਰਤੱਖ ਹੋਈ ਅਤੇ ਕਰੋਧਵਾਨ ਹੋਕੇ ਯੁੱਧ ਵਲ ਤੁਰ ਪਈ। ਦੁਰਗਾ ਦਾ ਮੱਥਾ ਫੋੜ ਕੇ ਕਾਲੀ ਦੇਵੀ ਪ੍ਰ੍ਗਟ ਹੋਈ। ਜਿਸ ਦੀ ਛਵੀ ਨੂੰ ਵੇਖ ਕੇ ਕਵੀ ਦਾ ਮਨ ਇਸ ਦੇਵੀ ਦੀ ਉਪਮਾਂ ਕਰਨ ਲਈ ਲਲਚਾ ਗਿਆ। ਮਾਨੋ ਦੈਂਤਾਂ ਦੇ ਸਮੂਹ ਦਾ ਵਿਨਾਸ਼ ਕਰਨ ਲਈ ਮਨੋਂ ਯਮਰਾਜ ਨੇ ਆਪ ਜਨਮ ਲਿਆ ਹੋਵੇ।ਸਵੈਯਾ:
ਬਲਵਾਨ ਕਾਲੀ ਕ੍ਰੋਧ ਨਾਲ ਗਰਜ ਪਈ। ਉਸ ਦੀ ਗਰਜਨਾਂ ਨਾਲ ਸੁਮੇਧ ਪਰਵਤ ਵਰਗੇ ਵੱਡੇ ਵੱਵੇ ਪਹਾੜ ਹਿਲ ਗਏ ਹਨ। ਸ਼ੇਸ਼ ਨਾਗ ਦੇ ਸਿਰ ਉਤੇ ਟਿਕੀ ਧਰਤੀ ਵੀ ਕੰਬ ਗਈ ਹੈ। ਬ੍ਰਹਮਾ, ਕੁਬੇਰ, ਸੂਰਜ ਆਦਿਕ ਦੇਵਤੇ ਡਰ ਗਏ ਹਨ ਅਤੇ ਵਿਸ਼ਨੂੰ ਦੀ ਛਾਤੀ ਵੀ ਧੜਕਨ ਲਗ ਪਈ ਹੈ। ਅਖੰਡ ਤਲਵਾਰ ਹੱਥ ਵਿਚ ਲੈ ਕੇ ਕਾਲਕਾ (ਦੁਰਗਾ) ਗਰਜ ਪਈ ਹੈ।ਦੋਹਰਾ:
ਚੰਡਿਕਾ ਨੇ ਉਸ ਕਾਲਕਾ ਨੂੰ ਵੇਖ ਕੇ ਵਚਨ ਕੀਤਾ, ਹੈ ਪੁਤਰੀ ਕਾਲਕਾ ਤੂੰ ਮੇਰੇ ਵਿਚ ਲੀਨ ਹੋ ਜਾ। ਚੰਡੀ ਦੇ ਇਹ ਬਚਨ ਸੁਣ ਕੇ ਕਾਲਕਾ ਉਸ ਵਿਚ ਸਮਾ ਗਈ। ਜਿਵੇਂ ਗੰਗਾ ਦੀ ਧਾਰ ਵਿਚ ਯਮੁਨਾ ਨਦੀ ਜਾ ਮਿਲਦੀ ਹੈ।(ਨੋਟ : ਇਹ ਸਾਰਾ ਵ੍ਰਿਤਾਂਤ ਮਾਰਕੰਡੇ ਪੁਰਾਣ ਨਾਮਕ ਹਿੰਦੂ ਮਿਥਿਹਾਸਕ ਗ੍ਰੰਥ ਵਿਚੋਂ ਲਏ ਗਏ ਹਨ। ਇਸ ਵ੍ਰਿਤਾਂਤ ਵਿਚ ਕਾਲੀ ਦੁਰਗਾ, ਕਾਲਕਾ ਚੰਡੀ ਆਦਿਕ ਇਕੋ ਹੀ ਦੇਵੀ ਦੇ ਨਾਮ ਹਨ)
ਸਵੈਯਾ:
ਤਦ ਦੁਰਗਾ ਅਤੇ ਦੇਵਤਿਆਂ ਨੇ ਬੈਠ ਕੇ ਵਿਚਾਰ ਕੀਤਾ ਕਿ ਯੁਧ ਕੀਤੇ ਬਿਨਾਂ, ਫਿਰ ਉਹ ਸਾਰੀ ਧਰਤੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਜਿਸਤੇ ਸਾਡਾ ਅਧਿਕਾਰ ਸੀ। ਇੰਦਰ ਦੇਵਤੇ ਨੇ ਕਹਿਆ ਹੈ ਮਾਤਾ ਮੇਰੀ ਇਹ ਗਲ ਸੁਣੋ, ਹੁਣ ਢਿੱਲ ਕੀਤਿਆ ਇਹ ਗਲ ਨਹੀਂ ਬਨਣੀ ! ਕਾਲੀ (ਦੁਰਗਾ) ਇਕ ਸਪਣੀ ਵਾਂਗ, ਪ੍ਰਚੰਡ ਰੂਪ ਧਾਰਣ ਕਰਕੇ ਚੰਡ ਦੈਤ ਦੇ ਸੰਘਾਰ ਲਈ ਰਣ ਭੂਮੀ ਵਲ ਤੁਰ ਪਈ। ਸੋਨੇ ਵਰਗਾ ਅਤੇ ਪੰਛੀ ਵਰਗੀਆਂ ਅੱਖਾਂ ਵੇਖ ਕੇ ਕਮਲ ਦੀ ਕੋਮਲਤਾ ਸ਼ਰਮਾ ਰਹੀ ਹੈ। ਇੰਝ ਪ੍ਰਤੀਤ ਹੂੰਦਾ ਹੈ ਕਿ ਬ੍ਰਹਮਾ ਨੇ ਅੰਮ੍ਰਿਤ ਨੂੰ ਹਥਾਂ ਵਿੱਚ ਲੈ ਕੇ ਉਸ ਦੀ ਰਚਨਾ ਕੀਤੀ ਹੈ। ਉਸ ਦੇ ਮੁੱਖ ਦੇ ਬਰਾਬਰ ਚੰਦ੍ਰਮਾ ਵੀ ਨਹੀਂ ਹੈ। ਅਜਿਹੀ ਚੰਡੀ ਸੁਮੇਰ ਪਰਵਤ ਦੀ ਚੋਟੀ 'ਤੇ ਬੈਠੀ ਹੈ, ਜਿਵੇਂ ਸਿੰਘਾਸਨ 'ਤੇ ਪਾਰਵਤੀ ਆਪ ਵਿਰਾਜਮਾਨ ਹੈ। ਚੰਡੀ ਦੇ ਹਥ ਵਿਚ ਤਲਵਾਰ ਇੰਜ ਸੁਸ਼ੋਭਿਤ ਹੈ, ਜਿਵੇਂ ਯਮਰਾਜ ਨੇ ਹੱਥ ਵਿੱਚ ਖੰਡਾ ਲਿਆ ਹੋਵੇ। ਉਸ ਵੇਲੇ ਇਕ ਦੈਂਤ ਉਥੇ ਆ ਪੁਜਿਆ ਤੇ ਚੰਡੀ ਦੇ ਸੁੰਦਰ ਰੂਪ ਨੂੰ ਵੇਖ ਕੇ ਉਹ ਮੂਰਛਿਤ ਹੋ ਗਿਆ। ਉਸਨੇ ਹੱਥ ਜੋੜ ਕੇ ਚੰਡੀ ਨੂੰ ਬਿਨਤੀ ਕੀਤੀ ਕਿ ਮੈਂ ਰਾਜੇ ਸੁੰਭ ਦਾ ਭਰਾ ਹਾਂ। ਜਿਸਨੇ ਅਪਣੀਆ ਵੱਡੀਆਂ ਭੁਜਾਵਾਂ ਦੇ ਬਲ ਨਾਲ ਤਿੰਨ ਲੋਕਾਂ ਨੂੰ ਜਿਤ ਲਿਆ ਹੈ। ਹੇ ਕਾਲੀ ਤੂੰ ਉਸ ਬਲਵਾਨ ਨਾਲ ਵਰ ਕਰ ਲੈ। ਕਾਲੀ ਨੇ ਉਸ ਨੂੰ ਕਹਿਆ ਕਿ ਮੈਂ ਉਸ ਨਾਲ ਯੁਧ ਕਰਨ ਤੋਂ ਬਿਨਾਂ ਉਸ ਨੂੰ ਨਹੀਂ ਵਰ ਸਕਦੀ।ਵੀਰੋ ! ਤੁਹਾਨੂੰ ਇਸ ਕਥਾ ਵਿਚ ਕੀ ਅਕਾਲਪੁਰਖ ਨਜ਼ਰ ਆ ਰਿਹਾ ਹੈ ? ਬਹੁਤ ਹੀ ਅਫਸੋਸ ਦੀ ਗਲ ਹੈ। ਇਥੇ ਤਾਂ ਧਿਆਨ ਨਾਲ ਵੇਖੋ ਤੁਹਾਡਾ ਇਹ "ਦਸਮ ਗੁਰੂ ਗ੍ਰੰਥ ਸਾਹਿਬ" ਤਾਂ 11 ਨੰਬਰ ਤੇ "ਕਰਤਾਰ" ਦੇ ਅਰਥ ਵੀ "ਬ੍ਰਹਮਾ ਜੀ" ਲਿਖ ਰਿਹਾ ਹੈ। (ਹੇਠਾਂ ਲਿਖੇ ਅਰਥਾਂ ਦੇ ਦੁਰਗਾ ਦੇ ਠੀਕ ਹੇਠਾਂ 11 ਨੰਬਰ 'ਤੇ ਧਿਆਨ ਨਾਲ ਵੇਖੋ ਜੀ) ਤੁਸੀਂ ਐਵੇਂ "ਸ਼ਿਵਾ" ਨੂੰ "ਅਕਾਲਪੁਰਖ" ਬਣਾਈ ਜਾ ਰਹੇ ਹੋ।
ਦਾਸ ਨੇ ਤਾਂ ਪਹਿਲਾਂ ਹੀ ਬਿਨਤੀ ਕਰ ਦਿਤੀ ਸੀ ਕਿ "ਸਾਡੀ ਗਲ ਤਾਂ ਕਿਸੇ ਨੇ ਮੰਨਣੀ ਨਹੀਂ !" ਆਪਣੇ ਗੁਰੂ ਦੀ ਬਾਣੀ 'ਤੇ ਤਾਂ ਯਕੀਨ ਕਰੋ ! ਕਿਸ ਤਰ੍ਹਾਂ ਦੇ ਸਿੱਖ ਹੋ ਤੁਸੀ, ਨਾ ਸਾਡਾ ਕਹਿਆ ਮੰਨਦੇ ਹੋ, ਤੇ ਨਾ ਆਪਣੇ ਗੁਰੂ ਦੀ ਹੀ ਗਲ ਮੰਨਦੇ ਹੋ? ਉਹ ਤਾਂ "ਸ਼ਿਵਾ" ਦੇ ਅਰਥ ਦੁਰਗਾ ਕਰਦਾ ਹੈ ਅਤੇ "ਕਰਤਾਰ" ਦੇ ਅਰਥ "ਬ੍ਰਹਮਾ ਜੀ" ਕਰਦਾ ਹੈ। ਤੁਸੀਂ ਕਿਹੋ ਜਿਹੇ ਸਿੱਖ ਹੋ ਕਿ ਦੋਹਾਂ ਦੇ ਅਰਥ "ਅਕਾਲਪੁਰਖ" ਕਰੀ ਜਾਂਦੇ ਹੋ। ਉਹ ਕਿਹੜਾ ਅਕਾਲਪੁਰਖ ਹੈ ਜੋ ਚੰਡੀ ਦੁਰਗਾ, ਕਾਲਕਾ ਦੇ ਰੂਪ ਵਿਚ ਇੰਦਰ ਦੇਵਤੇ ਲਈ ਦੈਂਤਾਂ ਨਾਲ ਲੜ ਰਿਹਾ ਹੈ। ਚਲੋ ਹੁਣ ਕਹਿ ਦਿਉ ! ਕਿ ਅਕਾਲਪੁਰਖ ਹੀ ਚੰਡੀ ਬਣ ਕੇ ਪ੍ਰਗਟ ਹੋਇਆ ਸੀ ਤੇ ਉਸ ਦਾ ਮੱਥਾ ਫੋੜ ਕੇ ਉਸ ਵਿਚੋਂ ਕਾਲਕਾ ਬਣ ਕੇ ਨਿਕਲ ਆਇਆ ਸੀ।
ਓ ਭਰਾਵੋ ਬੇੜਾ ਤਰ ਜਾਵੇ ਤੁਹਾਡਾ ! ਇਹ ਕੂੜ ਕਬਾੜ ਪੜ੍ਹ ਕੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਤੋੜੇ ਜਾ ਚੁਕੇ ਹੋ! ਹੁਣ ਤਾਂ ਥੋੜੀ ਹੋਸ਼ ਕਰ ਲਵੋ ! ਕਿਉਂ ਤੁਹਾਡੀ ਮਤ ਮਾਰੀ ਗਈ ਹੈ? ਜਿਸ ਦੇਹਧਾਰੀ ਦੇਵੀ ਦੇਵਤੇ ਨੂੰ ਯੁੱਧ ਲੜਦੇ ਵੇਖਦੇ ਹੋ, ਉਸਨੂੰ ਹੀ ਅਕਾਲਪੁਰਖ ਮਨ ਲੈਂਦੇ ਹੋ।
ਹੁਣ ਇਕ ਸਿਯਾਣੇ ਦੀ ਹੋਰ ਸੁਣੋ !
ਜੋ ਦੂਜਾ ਲੇਖ ਲਿਖਿਆ ਸੀ ਕਿ "ਇਹ ਦਸਮ ਬਾਣੀ ਨਹੀਂ, ਇਹ ਤਾਂ ਸਯਾਮ ਬਾਣੀ ਹੈ। ਅਖੌਤੀ ਦਸਮ ਗ੍ਰੰਥ ਦੇ ਦੋ ਪੰਨਿਆ ਤੇ "ਕਬਿ ਸਯਾਮ" ਪੜ੍ਹ ਕੇ ਵੀ ਇਹ ਦਲੀਲ ਦਿੰਦਾ ਹੈ ਕਿ "ਮਾਤਾ ਗੁਜਰੀ ਜੀ, ਗੁਰੂ ਬੋਬਿੰਦ ਸਿੰਘ ਸਾਹਿਬ ਨੂੰ ਬਚਪਨ ਵਿਚ ਪਿਆਰ ਨਾਲ "ਸਯਾਮ" ਕਹਿੰਦੇ ਸਨ। ਇਹ ਰਚਨਾ ਉਨ੍ਹਾਂ ਨੇ ਮਾਤਾ ਗੁਜਰੀ ਦੇ ਦਿਤੇ ਨਾਮ ਨਾਲ ਹੀ ਲਿਖੀ ਹੈ।ਉਏ ਬੇੜਾ ਤਰ ਜਾਵੇ ਤੁਹਾਡਾ ਦਸਮ ਗ੍ਰੰਥੀਉ, ਇਹੋ ਜਹੀਆਂ ਮੂਰਖਤਾ ਭਰੀਆਂ ਦਲੀਲਾਂ ਦੇਣ ਨਾਲ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ "ਸਯਾਮ ਕਵੀ" ਸਾਬਿਤ ਕਰ ਲਵੋਗੇ? ਤੁਸੀਂ ਹਰ ਹਾਲ ਵਿਚ ਇਸ ਕੂੜ ਪੋਥੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਸਾਬਿਤ ਕਿਉਂ ਕਰਨਾਂ ਚਾਹੁੰਦੇ ਹੋ? ਹਲੀ ਤਾਂ ਤੁਸੀਂ ਹੋਰ ਕਈ ਫਰਜੀ ਸਬੂਤ ਇਕੱਠੇ ਕਰਨੇ ਹਨ ਅਤੇ ਪੰਥ ਦੋਖੀਆਂ ਲਈ ਕੰਮ ਕਰ ਰਹੇ ਇਤਿਹਾਸਕਾਰਾਂ ਕੋਲੋਂ ਇਹੋ ਜਹਿਆ ਇਤਿਹਾਸ ਲਿਖਵਾਉਣਾ ਹੈ, ਜਿਸ ਨਾਲ ਤੁਸੀਂ ਇਹ ਸਾਬਿਤ ਕਰ ਸਕੋ ਕਿ ਇਸ ਕੂੜ ਕਿਤਾਬ ਦੀਆਂ 80% ਤੋਂ ਵੱਧ ਰਚਨਾਵਾਂ ਲਿਖਣ ਵਾਲਾ "ਕਵੀ ਸ਼ਯਾਮ" ਹੀ ਗੁਰੂ ਗੋਬਿੰਦ ਸਿੰਘ ਜੀ ਹਨ।
ਉਏ ਭਲਿਓ! ਹਲੀ ਤਾਂ ਅਸੀਂ ਜਿਉਂਦੇ ਹਾਂ ! ਸਾਡੇ ਜਿਉਂਦੇ ਜੀ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ "ਕਵੀ ਸਯਾਮ" ਸਾਬਿਤ ਨਾ ਕਰ ਸਕੋਗੇ। ਚਲੋ ਜੇ ਤੁਸਾਂ ਆਉਣ ਵਾਲੀ ਪਨੀਰੀ ਨੂੰ ਮੂਰਖ ਬਣਾ ਹੀ ਲਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਸ਼ਯਾਮ ਕਵੀ" ਸੀ, ਤਾਂ ਫਿਰ "ਰਾਮ ਕਵੀ" ਤੇ "ਕਾਲ ਕਵੀ" ਦਾ ਕੀ ਕਰੋਗੇ ? ਇਨ੍ਹਾਂ ਨਾਵਾਂ ਤੋਂ ਵੀ ਬਹੁਤ ਸਾਰੀਆ ਲਿਖਤਾਂ ਇਸ "ਬਚਿਤੱਰ ਪਿਟਾਰੇ" ਵਿਚ ਮੌਜੂਦ ਹਨ। ਕੀ ਫਿਰ ਇਹ ਵੀ ਸਾਬਿਤ ਕਰੋਗੇ ਕਿ ਮਾਤਾ ਗੁਜਰੀ ਨੇ ਜਾਂ ਗੁਰੂ ਤੇਗ ਬਹਾਦੁਰ ਸਾਹਿਬ ਨੇ ਪਿਆਰ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਕਵੀ ਕਾਲ" ਅਤੇ " ਕਵੀ ਰਾਮ" ਵੀ ਰਖਿਆ ਹੋਇਆ ਸੀ।
ਦਸਮ ਗ੍ਰੰਥੀਉ ! ਇਹ "ਭਾਨੁਮਤੀ ਦਾ ਪਿਟਾਰਾ" ਹੈ, ਜਿਸ ਵਿਚ ਸਿੱਖਾਂ ਲਈ ਕੁੱਝ ਵੀ ਸਿਖਣ ਜੋਗਾ ਨਹੀਂ ਹੈ। ਇਹ ਹਿੰਦੂ ਮਿਥਿਹਾਸ, ਦੇਵੀ ਉਸਤਤਿ ਅਤੇ ਅਸ਼ਲੀਲ ਕਹਾਣੀਆਂ ਦੇ ਪੁਲੰਦੇ ਤੋਂ ਅਲਾਵਾ ਕੁਝ ਵੀ ਨਹੀਂ ਹੈ। ਆ ਵੇਖੋ "ਸਯਾਮ ਕਵੀ" ਤੋਂ ਬਾਅਦ ਆ ਗਿਆ "ਰਾਮ ਕਵੀ"...
ਧਨ ਸਿੰਘ ਸੋ ਸ੍ਰੀ ਹਰਿ ਜੁੱਧੁ ਕਰੇ ਕਬਿ ਰਾਮ ਕਹੈ ਕਹੂ ਜਾਤ ਨ ਮਾਰਯੋ ॥ ਕੋਪ ਭਰਯੋ ਮਧਸੂਦਨ ਜੂ ਕਰਿ ਬੀਚ ਸੁ ਆਪਨੋ ਚਕ੍ਰ ਸੰਭਾਰਯੋ ॥
ਅਸ ਭਾਲ ਗਦਾ ਅਰੁ ਲੋਹ ਹਥੀ ਬਰਛੀ ਕਰ ਲੈ ਲਲਕਾਰ ਪਰੇ ॥ ਕਬਿ ਰਾਮ ਭਨੇ ਨਹੀ ਜਾਤ ਗਨੇ ਕਿਤਨੇ ਬਰਬਾਨ ਕਮਾਨ ਧਰੇ ॥੧੧੫੯॥ ਪੰਨਾ 410 ਅਖੌਤੀ ਦਸਮ ਗ੍ਰੰਥ
ਜੀਵਤ ਜੇ ਜਗ ਮੈ ਰਹਿ ਹੈ ਅਤਿ ਜੁੱਧ ਕਥਾ ਹਨਰੀ ਸੁਨਿ ਲੈਹੈ ॥ ਤਾਂ ਛਬਿ ਕੀ ਕਵਿਤਾ ਕਰਿ ਕੈ ਕਬਿ ਰਾਮ ਨਰੇਸ਼ਨ ਜਾਇ ਰਿਝੈ ਹੈ ॥
ਸੋ ਹਰਿ ਆਵਤ ਬੀਚ ਕਟੈ ਅਪਨੋ ਉਹਕੇ ਉਰ ਬੀਚ ਲਗਾਵੈ ॥ ਦੇਖ ਸਤੱਕ੍ਰਿਤ ਕਉਤਕ ਕੌ ਕਬਿ ਰਾਮ ਕਹੈ ਪ੍ਰਭ ਕੋ ਜਸੁ ਗਾਵੈ ॥੧੧੮੦॥ ਪੰਨਾਂ 412 ਅਖੌਤੀ ਦਸਮ ਗ੍ਰੰਥ
ਭੂਪ ਬਲੀ ਬਹੁਰੋ ਰਿਸਕੈ ਜਬ ਹਾਥਨ ਮੈ ਹਥਿਯਾਰ ਗਹੇ ਹੈ ॥ ਸੂਰ ਹਨੇ ਬਲਬੰਡ ਘਨੇ ਕਬਿ ਰਾਮ ਭਨੈ ਚਿਤ ਮੈ ਜੁ ਚਹੇ ਹੈ ॥
(ਇਸ ਕੂੜ ਪੋਥੇ ਵਿੱਚ ਸੈਂਕੜੇ ਵਾਰ "ਕਬਿ ਰਾਮ" ਦਾ ਵੀ ਨਾਮ ਆਉਂਦਾ ਹੈ। ਸਾਰੀਆਂ ਪੰਗਤੀਆਂ ਲਿਖਨਾਂ ਮੁਮਕਿਨ ਨਹੀਂ)
ਚਲੋ ! ਹੁਣ ਇਹ ਵੀ ਸਾਬਿਤ ਕਰੋ ਕਿ ਇਹ "ਰਾਮ ਕਵੀ" ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਨਾਮ ਸੀ। ਲਉ ਹੁਣ ਇਹ "ਕਾਲ ਕਵੀ" ਨੂੰ ਵੀ ਕਹਿ ਦਿਉ ਕਿ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਸੀ।
ਜੂਝਿ ਮਰੀ ਪਿਯ ਪੀਰ ਤ੍ਰਿਯ ਤਨਕ ਨ ਮੋਰਯੋ ਅੰਗ॥
ਸੁ "ਕਬਿ ਕਾਲ" ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥ ਪੰਨਾ 1087 ਅਖੌਤੀ ਦਸਮ ਗ੍ਰੰਥ
ਅਖੌਤੀ ਦਸਮ ਗ੍ਰੰਥ 'ਚ ਮਹਾਕਾਲ
-: ਇੰਦਰਜੀਤ ਸਿੰਘ, ਕਾਨਪੁਰ
-: ਇੰਦਰਜੀਤ ਸਿੰਘ, ਕਾਨਪੁਰ
(ਜਿਸ ਮਹਾਕਾਲ ਨੂੰ ਤੁਸੀਂ ਆਪਣਾ ਅਕਾਲਪੁਰਖ ਸਮਝ ਕੇ ਤਰਲੇ ਪਾਈ ਜਾਂਦੇ ਹੋ, "ਮਹਾਕਾਲ ਰਖਵਾਰ ਹਮਾਰੋ ॥" ਉਹ ਤਾਂ "ਡ੍ਰਗ ਏਡਿਕਟ" ਹੈ ਤੇ ਮਨੁੱਖਾਂ ਦਾ ਖੂਨ ਪੀਂਦਾ ਹੈ)
ਉਏ ਭਲਿਉ ! ਸਾਡਾ ਗੁਰੂ ਤਾਂ ਸਾਨੂੰ ਕਹਿੰਦਾ ਹੈ ਕਿ "ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥ ਕਿਸੁ ਆਗੈ ਕੀਚੈ ਅਰਦਾਸਿ ॥੨॥" ਅੰਕ 1125 ਲੇਕਿਨ ਤੁਸੀਂ ਤਾਂ ਗਿਆਨ ਵਿਹੂਣੀ ਸ਼ਰਧਾ ਅਤੇ ਅੰਧਵਿਸ਼ਵਾਸ਼ ਦਾ ਸ਼ਿਕਾਰ ਹੋ ਕੇ, ਮੌਤ ਦੇ ਦੇਵਤੇ "ਮਹਾਕਾਲ" ਅਗੇ ਹੀ ਅਰਦਾਸ ਕਰੀ ਜਾਂਦੇ ਹੋ ! ਅਤੇ ਉਸਨੂੰ ਹੀ ਅਪਣਾਂ ਅਕਾਲਪੁਰਖ ਮੰਨੀ ਜਾਂਦੇ ਹੋ ?
ਮਹਾਕਾਲ ਰਖਵਾਰ ਹਮਾਰੋ ॥ ਮਹਾ ਲੋਹ ਮੈਂ ਕਿੰਕਰ ਥਾਰੋ ॥ ਅਪਨਾ ਜਾਨ ਕਰੋ ਰਖਵਾਰ ॥ ਬਾਹਿ ਗਹੇ ਕੀ ਲਾਜ ਬਿਚਾਰ ॥੪੩੫॥
ਤੁਹਾਨੂੰ 'ਭਗੌਤੀ ਹੋਵੇ ਜਾਂ ਸ਼ਿਵਾ', 'ਕਾਲ ਹੋਵੇ ਭਾਵੇ ਮਹਾਕਾਲ', 'ਕਾਲੀ ਹੋਵੇ ਭਾਵੇ ਕਾਲਕਾ', ਖੜਗਕੇਤੁ ਹੋਵੇ ਭਾਵੇਂ "ਸ਼੍ਰੀ ਅਸਿਧੁਜ", "ਸ਼੍ਰੀ ਅਸਿਕੇਤੁ" ਹੋਵੇ ਭਾਵੇਂ "ਜਗਮਾਤ", ਤੁਸੀਂ ਤਾਂ ਅਖੌਤੀ ਦਸਮ ਗ੍ਰੰਥ ਨਾਂ ਦੇ 'ਕੂੜ ਪੋਥੇ' ਦੇ ਹਰ ਦੇਵੀ ਦੇਵਤੇ ਨੂੰ ਹੀ ਆਪਣਾ "ਅਕਾਲਪੁਰਖ" ਮੰਨੀ ਜਾਂਦੇ ਹੋ।
ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ! ਆਪ ਹੀ ਪੜ੍ਹ ਕੇ ਵੇਖ ਲਵੋ ਕਿ ਤੁਹਾਡਾ ਇਹ, ਅਖੌਤੀ ਅਕਾਲਪੁਰਖ ਕੀ ਹੋ ਜਿਹਾ ਹੈ? ਲਉ ਜੀ! ਦਸਮ ਗ੍ਰੰਥੀਆਂ ਦਾ "ਅਕਾਲਪੁਰਖ" ਤੇ ਦੇਹ ਧਾਰੀ ਨਿਕਲਿਆ। ਉਹ ਵੀ ਬਹੁਤ ਹੀ ਭਿਆਨਕ ਰੂਪ ਵਾਲਾ।
ਮੂੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੌ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੌ॥
ਛੁਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਜ਼ਯਾਰੋ॥ ਛਾਡਤ ਜਵਾਲ ਲਏ ਕਰ ਬਿਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ॥ ਅਖੌਤੀ ਦਸਮ ਗ੍ਰੰਥ ਪੰਨਾ 810'ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ!' ਹੁਣ ਆਪ ਹੀ ਪੜ੍ਹ ਕੇ ਵੇਖ ਲਵੋ! ਪੰਨਾਂ ਨੰਬਰ 810 ਦੀ ਫੋਟੋ ਕਾਪੀ ਇਸ ਲੇਖ ਨਾਲ ਲੱਗੀ ਹੈ ਜੀ। ਇਸ ਕਿਤਾਬ ਦੀ ਸੋਧਕ ਕਮੇਟੀ ਵੀ ਕਿੰਨੀ ਕੁ ਅਕਲ ਦੀ ਮਾਲਕ ਸੀ, ਜੋ ਇਹੋ ਜਹੇ ਭਿਆਨਕ ਰੂਪ ਵਾਲੇ ਦੇਹਧਾਰੀ ਨੂੰ ਸਿੱਖਾਂ ਦਾ ਅਕਾਲਪੁਰਖ ਲਿਖ ਰਹੀ ਹੈ !
ਦਸਮ ਗ੍ਰੰਥੀਉ ! ਤੁਹਾਡਾ ਇਹ ਗੁਰੂ ਤਾਂ ਤੁਹਾਡੇ "ਅਕਾਲਪੁਰਖ" ਦਾ ਪੂਰਾ ਰੂਪ ਵੀ ਬਿਆਨ ਕਰ ਰਿਹਾ ਹੈ। ਇਹ ਨਿਰੰਕਾਰ ਪਰਮਾਤਮਾਂ ਨਹੀਂ! ਇਸ ਦੇ ਗਲੇ ਵਿੱਚ ਮਰੇ ਹੋਏ ਮਨੁੱਖਾਂ ਦੀਆਂ ਖੋਪੜੀਆਂ ਦੀ ਮਾਲਾ ਹੈ। ਉਹ ਨੰਗਾ ਹੈ। ਉਸ ਦੇ ਖਬੇ ਹੱਥ ਵਿੱਚ ਇਕ ਭਾਰੀ ਤਲਵਾਰ ਹੈ। (ਲਗਦਾ ਹੈ "Left Hander" ਹੈ)। ਉਸ ਦੇ ਮੱਥੇ 'ਤੇ ਦੋ ਲਾਲ ਅੱਖਾਂ, ਅੰਗਾਰਿਆਂ ਵਾਂਗ ਭੱਖ ਰਹਿਆਂ ਨੇ।(ਭੰਗ ਤੇ ਅਫੀਮ ਅਤੇ ਸ਼ਰਾਬ ਦੇ ਨਸ਼ਿਆਂ ਦਾ ਆਦੀ ਹੋਣ ਦੀ ਇਹ ਨਿਸ਼ਾਨੀ ਵੀ ਹੈ। ਵਾਲ ਉਸਦੇ ਖਿਲਰੇ ਹੋਏ ਨੇ। ਖੂਨ ਨਾਲ ਉਸ ਦੇ ਦੰਦ ਲਿਬੜੇ ਹੋਏ ਹਨ ਅਤੇ ਉਸ ਦੇ ਮੂੰਹ ਵਿਚੋਂ ਅਗ ਨਿਕਲ ਰਹੀ ਹੈ। (ਦਸਮ ਗ੍ਰੰਥੀਉ ਤੁਹਾਡਾ ਅਕਾਲਪੁਰਖ ਹੈ ਕਿ ਕੋਈ, "ਡ੍ਰੈਗਨ") ਸਾਡੀ ਤਾਂ ਤੁਸੀਂ ਮੰਨਣੀ ਨਹੀਂ!
ਅਖੌਤੀ ਦਸਮ ਗ੍ਰੰਥ ਦੇ ਇਸ ਪੰਨੇ ਦੇ ਹੇਠਾਂ ਅਰਥ ਲਿਖੇ ਹਨ "ਮੁਰਦਿਆਂ ਦੀਆਂ ਖੋਪੜੀਆਂ ਗਲ ਪਾਉਣ ਵਾਲੀ।" ਭਾਵ ਕਾਲਕਾ ਦੇਵੀ, ਜਿਸਦਾ ਅੱਧਾ ਸ਼ਰੀਰ ਨਾਰੀ ਦਾ ਅਤੇ ਅੱਧਾ ਪੁਰਖ ਦਾ ਹੁੰਦਾ ਹੈ। ਇਸੇ ਲਈ ਇਸਨੂੰ ਅਨਮਤ ਵਿਰ "ਅਰਧ ਨਾਰੀਸ਼ਵਰ" ਕਹਿਆ ਜਾਂਦਾ ਹੈ।
ਦਸਮ ਗ੍ਰੰਥੀਉ ਜਾਓ, ਗਿਆਨੀ ਗੁਰਬਚਨ ਸਿੰਘ ਕੋਲ! ਤੇ ਉਸ ਕੋਲੋਂ ਇਹ ਪੁੱਛੋ ਕਿ ਸਾਡਾ ਅਕਾਲ ਪੁਰਖ ਨਿਰੰਕਾਰ ਹੈ, ਕਿ ਗਲ ਵਿਚ ਖੋਪੜੀਆਂ ਪਾਉਣ ਵਾਲ ਭਿਆਨਕ ਸਰੂਪ ਵਾਲਾ ਦੇਹਧਾਰੀ ਦੇਵਤਾ ਹੈ, ਤੇ ਸ਼ਰਾਬ ਅਤੇ ਭੰਗ ਪੀਂਦਾ ਹੈ। ਜੇ ਜਵਾਬ ਨਾ ਮਿਲੇ, ਤਾਂ ਰੱਬ ਦਾ ਵਾਸਤਾ ਜੇ, ਇਸ ਕੂੜ ਪੋਥੇ ਨੂੰ 'ਦਸਮ ਬਾਣੀ' ਕਹਿਣਾ ਛੱਡ ਦਿਉ ! ਆਪਣੇ ਮਹਾਨ ਗੁਰੂ ਨੂੰ ਬਦਨਾਮ ਨਾ ਕਰੋ!
'ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ!' ਹੁਣ ਆਪ ਹੀ ਪੜ੍ਹ ਕੇ ਵੇਖ ਲਵੋ ! ਪੰਨਾਂ ਨੰਬਰ1210 ਕਿ "ਦਸਮ ਗ੍ਰੰਥੀਆਂ" ਦਾ ਇਹ ਭਿਆਨਕ ਰੂਪ ਵਾਲਾ ਦੇਹਧਾਰੀ "ਅਕਾਲਪੁਰਖ" ਖਾਉਂਦਾ ਕੀ ਹੈ?
ਇਹ ਛਲ ਸੋ ਸਿਮਰਹ ਛਲਾ ਪਾਹਨ ਦਏ ਬਹਾਇ ॥ ਮਹਾਕਾਲ ਕੋ ਸਿਖਯ ਕਰ ਮਦਿਰਾ ਭਾਂਗ ਪਿਵਾਇ॥ ਅਖੌਤੀ ਦਸਮ ਗ੍ਰੰਥ ਪੰਨਾ 1210
ਲਉ ਜੀ, ਇਨਾਂ ਦਸਮ ਗ੍ਰੰਥੀਆਂ ਦਾ ਰੱਬ ਤੇ "ਡ੍ਰਗ ਏਡਿਕਟ" ਹੈ। ਇਹ ਤੇ ਸ਼ਰਾਬ ਅਤੇ ਭੰਗ ਖਾਂਦਾ ਹੈ। ਕੀ ਹੁਣ ਆਪਣੇ ਅਖੌਤੀ ਅਕਾਲ ਪੁਰਖ ਵਾਂਗ ਮਦਿਰਾ ਤੇ ਭੰਗ ਪੀਉਗੇ? ਮੇਰੇ ਪਿਆਰੇ ਵੀਰੋ! ਤੁਸੀਂ ਸ਼ਬਦ ਗੁਰੂ ਦੇ ਸਿੱਖ ਹੋ, ਤੇ ਸਿੱਖ ਹੀ ਬਣ ਕੇ ਇਕ ਅਕਾਲਪੁਖ ਦੇ ਉਪਾਸਕ ਬਣੋ। ਇਸ ਮੌਤ ਦੇ ਦੇਵਤੇ ਨੂੰ ਪੂਜ ਪੂਜ ਕੇ ਅਪਣੀ ਅਧਿਆਤਮਿਕ ਮੌਤ ਦਾ ਕਾਰਣ ਨਾ ਬਣੋ। ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਤੇ ਇਹੋ ਜਹੇ ਮਹਾਕਾਲ ਦੇ "ਭਰਮ ਅਤੇ ਡਰ" ਵਿੱਚ ਫੱਸੇ ਸਿੱਖਾਂ ਨੂੰ ਕਹਿ ਰਹੇ ਨੇ ਕਿ ਤੂੰ ਸਿਰਫ ਇਕ ਕਰਤਾਰ ਦਾ ਨਾਮ ਜੱਪ। ਉਸ ਕਰਤਾਰ ਦਾ ਨਾਮ ਲਿਆਂ ਹੀ ਤੇਰੀ ਅਧਿਆਤਿਮਕ ਜੀਵਨ ਚਲਦਾ ਰਹੇਗਾ ਤੇ ਉਸ ਨੂੰ ਕਿਸੇ ਪ੍ਰਕਾਰ ਦਾ "ਮਹਾਕਾਲ" ਖਤਮ ਨਹੀਂ ਕਰ ਸਕੇਗਾ।
ਰਾਮਕਲੀ ਮਹਲਾ 5॥
ਜਪਿ ਗੋਬਿੰਦੁ ਗੋਪਾਲ ਲਾਲ॥ ਰਾਮ ਨਾਮੁ ਸਿਮਰਿ ਤੂ ਜੀਵਹਿ, ਫਿਰ ਨ ਖਾਈ ਮਹਾ ਕਾਲ॥ਰਹਾਉ॥ ਅੰਕ 885
ਇਕ ਤੁਸੀਂ ਹੋ ਕੇ ਅਪਣੇ ਸ਼ਬਦ ਗੁਰੂ ਦੇ ਸਿਧਾਂਤਾਂ ਤੋ ਬੇਮੁਖ ਹੋਕੇ "ਮਹਾਕਾਲ ਰਖਵਾਲ ਹਮਾਰੋ !" ਦਾ ਜਾਪ ਕਰੀ ਜਾ ਰਹੇ ਹੋ ! ਮੇਰੇ ਵੀਰੋ ! ਇਹ ਮਹਾਕਾਲ, ਤੁਹਾਡਾ ਅਕਾਲ ਪੁਰਖ ਨਹੀਂ, ਹੋਸ਼ ਕਰੋ! ਤੇ ਇਸ ਕੂੜ ਪੋਥੇ ਦੀਆਂ ਕੱਚੀਆਂ ਬਾਣੀਆਂ ਨੂੰ ਪੜ੍ਹ ਪੜ੍ਹ ਕੇ ਆਪਣੀ ਅਧਿਆਤਮ ਮੌਤ ਦੇ ਜਿਮੱਵਾਰ ਆਪ ਨਾ ਬਣੋ!
ਆਰਤੀ ਦੇ ਨਾਂ ਹੇਠ ਸਿੱਖ ਅਖਵਾਉਣ ਵਾਲੇ ਗੁਰਦੁਆਰਿਆਂ ਵਿੱਚ ਪੁਰਿੰਦਰ (ਇੰਦਰ ਦੇਵਤੇ) ਦੀ ਆਰਤੀ ਕਰੀ ਜਾਂਦੇ ਨੇ-: ਇੰਦਰਜੀਤ ਸਿੰਘ, ਕਾਨਪੁਰ
ਇਸ ਲੇਖ ਲੜੀ ਦੇ ਪਿਛਲੇ ਭਾਗ ਵਿਚ, ਉਨ੍ਹਾਂ ਦਸਮ ਗ੍ਰੰਥੀਆਂ ਨੂੰ ਅਸੀਂ ਉਨ੍ਹਾਂ ਦੇ ਗੁਰੂ "ਸਯਾਮ ਕਵੀ" ਦੀ ਲਿਖੀ ਰਚਨਾ ਦਾ ਪੰਨਾਂ ਵਿਖਾ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਵੇਂ 'ਭਗੌਤੀ ਹੋਵੇ ਜਾਂ ਸ਼ਿਵਾ' , 'ਕਾਲ ਹੋਵੇ ਭਾਵੇ ਮਹਾਕਾਲ', 'ਕਾਲੀ ਹੋਵੇ ਭਾਵੇ ਕਾਲਕਾ', 'ਖੜਗਕੇਤੁ ਹੋਵੇ ਭਾਵੇਂ ਸ਼੍ਰੀ ਅਸਿਧੁਜ', 'ਸ਼੍ਰੀ ਅਸਿਕੇਤੁ ਹੋਵੇ ਭਾਵੇਂ ਜਗਮਾਤ', ਇਹ ਤਾਂ ਅਖੌਤੀ ਦਸਮ ਗ੍ਰੰਥ ਨਾਂ ਦੇ 'ਕੂੜ ਪੋਥੇ' ਦੇ ਹਰ ਦੇਵੀ ਦੇਵਤੇ ਨੂੰ ਹੀ ਆਪਣਾ "ਅਕਾਲਪੁਰਖ" ਕਹੀ ਜਾਂਦੇ ਨੇ।
ਅਜ ਗਲ ਕਰਦੇ ਹਾਂ ਉਸ "ਆਰਤੀ" ਬਾਰੇ ਜਿਸਨੂੰ ਇਹ ਦਸਮ ਗ੍ਰੰਥੀਏ "ਅਕਾਲਪੁਰਖ" ਲਈ ਲਿਖੀ ਗਈ ਆਰਤੀ ਮੰਨਦੇ ਨੇ। ਦੋ ਤਖਤਾਂ ਅਤੇ ਕਈਂ ਗੁਰਦੁਆਰਿਆਂ ਵਿੱਚ ਥਾਲੀ ਵਿੱਚ ਘਿਉ ਦੇ ਦੀਵੇ ਜਗਾ ਜਗਾ ਕੇ ਪੁਰਿੰਦਰ (ਇੰਦਰ ਦੇਵਤੇ) ਦੀ ਆਰਤੀ ਕਰੀ ਜਾਂਦੇ ਨੇ।
ਦਸਮ ਗ੍ਰੰਥੀਉ ! ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ! ਇਸ ਲਈ ਤੁਹਾਡੇ ਗੁਰੂ ਦੀ ਲਿਖੀ ਇਹ "ਆਰਤੀ" ਜੋ "ਇੰਦਰ ਦੇਵਤੇ" ਨੂੰ ਕੀਤੀ ਗਈ ਹੈ, ਦਾ ਪੰਨਾਂ ਨੰਬਰ 79, ਇਥੇ ਪਾ ਰਹੇ ਹਾਂ ਅਤੇ ਇਸਦਾ ਅਨੁਵਾਦ ਕਰ ਰਹੇ ਹਾਂ। ਇਹ ਆਪ ਪੜ੍ਹ ਲਵੋ ਕਿ ਇਸ ਵਿਚ ਤਾਂ ਸਾਫ ਸਾਫ ਲਿਖਿਆ ਹੈ ਦੈਂਤਾਂ ਨੂੰ ਮਾਰ ਕੇ ਜਦੋਂ ਚੰਡਿਕਾ ਦੇਵੀ ਅਲੋਪ ਹੋ ਗਈ, ਫਿਰ ਸਾਰੇ ਦੇਵਤੇ ਖੁਸ਼ ਹੋ ਗਏ "ਯਾਤੇ ਪ੍ਰਸਨ ਭਏ ਹੈ ਮਹਾਮੁਨਿ...........।
ਆਉ ਇਨ੍ਹਾਂ ਨੂੰ, ਇਨ੍ਹਾਂ ਦੇ ਗੁਰੂ ਦੀ ਹੀ ਲਿਖੀ ਆਰਤੀ ਦਾ ਅਨੁਵਾਦ ਕਰਕੇ ਦਸਦੇ ਹਾਂ ਕਿ ਇਹ ਭੋਲੇ ਭਾਲੇ ਸਿੱਖਾ ਕੋਲੋਂ ਜੇੜ੍ਹੀ "ਆਰਤੀ" ਕਰਵਾ ਰਹੇ ਨੇ "ਸੰਖਨ ਕੀ ਧੁਨ ਘੰਟਨਿ ਕੀ ਬਰਖਾ ਬਰਸਾਵੇ.........।ਉਹ ਅਸਲ ਵਿਚ ਅਕਾਲ ਪੁਰਖ ਦੀ ਆਰਤੀ ਨਹੀਂ, ਉਹ ਤਾਂ "ਇੰਦਰ ਦੇਵਤੇ" ਲਈ ਕੀਤੀ ਗਈ "ਆਰਤੀ ਹੈ।
ਤੁਸਾਂ ਸਾਡੀ ਗਲ ਤਾਂ ਮੰਨਣੀ ਨਹੀਂ! ਦਸਮ ਗ੍ਰੰਥੀਉ! ਹੁਣ ਅਪਣੇ ਗੁਰੂ ਦੀ ਬਾਣੀ 'ਤੇ ਤਾਂ ਯਕੀਨ ਕਰ ਲਵੋ! ਜੋ ਤੁਹਾਡੇ ਗੁਰੂ ਦੇ ਲਿਖੇ ਅਖੌਤੀ ਦਸਮ ਗ੍ਰੰਥ ਦੇ ਪੰਨਾਂ ਨੰਬਰ 79 ਅਤੇ 83 ਉੱਤੇ ਲਿਖੀ ਹੋਈ ਹੈ। ਇਹ ਆਰਤੀ ਹਿੰਦੂਆਂ ਦੇ ਗ੍ਰੰਥ ਮਾਰਕੰਡੇ ਪੁਰਾਣ ਦੇ ਤੀਜੇ ਅਧਿਆਏ ਵਿਚੋਂ ਕਾਪੀ ਪੇਸਟ ਕੀਤੀ ਗਈ ਹੈ। ਤੁਸਾਂ ਸਾਡੀ ਗਲ ਤਾਂ ਮੰਨਣੀ ਨਹੀਂ! ਇਸ ਪੰਨਾਂ ਨੰਬਰ 79 ਅਤੇ 83 ਤੇ ਲਿਖੀ ਅਪਣੇ ਗੁਰੂ ਦੀ ਇਹ ਪੰਗਤੀ ਆਪ ਹੀ ਪੜ੍ਹ ਲਵੋ ! ਜਿਸ ਵਿਚ ਉਹ ਕਹਿ ਰਿਹਾ ਹੈ ਕਿ ਇਹ ਮੇਰੀ ਰਚਨਾਂ ਨਹੀਂ ਹੈ। ਇਹ ਤਾਂ ਮਾਰਕੰਡੇ ਪੁਰਾਣ ਦਾ ਤੀਜਾ ਅਧੀਆਏ ਹੈ। ਦਿਲ ਕਰੇ ਤਾਂ ਯਕੀਨ ਕਰਨਾ, ਨਹੀਂ ਤਾਂ ਡਾਂਗ ਚੁਕ ਲੈਣਾਂ। ਤੁਹਾਡੀ ਡਾਂਗ ਨਾਲ ਇਹ "ਮਾਰਕੰਡੇ ਪੁਰਾਣ" ਦਾ ਉਤਾਰਾ, ਤੁਹਾਡੇ "ਗੁਰੂ ਦੀ ਬਾਣੀ" ਤਾਂ ਬਣ ਨਹੀਂ ਜਾਂਣਾ। ਚੁਕ ਲਵੋ ਡਾਂਗਾਂ ਤੇ ਚੁਕ ਲਵੋ ਬਰਛੇ! ਸ਼ਾਇਦ ਇਹ ਮਾਰਕੰਡੇ ਪੁਰਾਣ ਦੀ ਨਕਲ ਦੁਹਾਡੀ ਅਖੌਤੀ "ਦਸਮ ਬਾਣੀ" ਬਣ ਜਾਏ !
ਇਤਿ ਸ਼੍ਰੀ ਮਾਰਕੰਡੇ ਪੁਰਾਨੇ ਸ਼੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਮਹ ਮਹ ਖਾਸੁਰ ਬਧਹਿ ਨਾਮ ਦੁਤੀਆਂ ਧਿਆਇ ॥2॥ ਪੰਨਾਂ ਨੰਬਰ 79
ਇਤਿ ਸ਼੍ਰੀ ਮਾਰਕੰਡੇ ਪੁਰਾਨੇ ਸ਼੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਧੂਮਨੈਣ ਬਧਹਿ ਨਾਮ ਤ੍ਰਿਤੀ ਅਧਯਾਇ ॥3॥ ਪੰਨਾਂ 83, ਅਖੌਤੀ ਦਸਮ ਗ੍ਰੰਥ, ਜਿਥੇ ਦੁਰਗਾ ਦੇਵੀ ਮਹਿ ਖਾਸੁਰ ਦੈਂਤ ਨੂੰ ਮਾਰਨ ਤੋਂ ਬਾਅਦ ਇੰਦਰ ਦਾ ਰਾਜ ਵਾਪਸ ਦੁਆਂਦੀ ਹੈ, ਤੇ ਦੇਵਤੇ ਖੁਸ਼ ਹੋ ਹੋ ਕੇ ਇੰਦਰ ਦੇਵਤੇ ਦੀ ਆਰਤੀ ਕਰਦੇ ਹਨ।
ਮਹ ਖਾਸੁਰ ਦੈਂਤ ਨੂੰ ਮਾਰ ਕੇ (ਦੂਜੇ ਅਧਿਆੲੈ, ਮਹ ਖਾਸੁਰ ਬਧਿਯ ਨਾਮ ਦੁਤੀਆ ਧਿਆਇ ॥ ਪੰਨਾ ਨੰਬਰ 79 ਅਨੁਸਾਰ) ਦੁਰਗਾ ਇੰਦਰ ਦੇਵਤੇ ਨੂੰ ਉਸ ਦਾ ਰਾਜ ਵਾਪਸ ਦੁਆਂਦੀ ਹੈ, ਤੇ ਦੇਵਤੇ ਖੁਸ਼ ਹੋਕੇ ਇੰਦਰ ਦੇਵਤੇ ਦੀ ਆਰਤੀ ਕਰਦੇ ਹਨ। ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ! ਇਸ ਲਈ ਇਸ ਪੰਨੇ 'ਤੇ ਲਿਖਿਆ ਸਾਰਾ ਵ੍ਰਿਤਾਂਤ ਆਪ ਆਪਣੀਆਂ ਅੱਖਾਂ ਨਾਲ ਹੀ ਵੇਖ ਲਵੋ।
ਅਨੁਵਾਦ:
ਦੋਹਰਾ ॥ ਸੁਰਾਂ ਦੇ ਪਤੀ (ਇੰਦਰ ਦੇਵਤੇ) ਨੂੰ ਰਾਜ ਦੁਆ ਕੇ ਦੁਰਗਾ ਦੇਵੀ ਅਲੋਪ ਹੋ ਗਈ ॥ ਚੰਡੀ ਨੇ ਦੈਂਤਾਂ ਨੂੰ ਮਾਰ ਮਾਰ ਕੇ ਬੇਹਾਲ ਕਰ ਦਿਤਾ ॥ ॥53 ॥
ਸਵੈਯਾ ॥ ਦੈਤਾਂ ਨੂੰ ਮਾਰ ਦੇਣ ਕਰਕੇ ਵੱਡੇ ਵੱਡੇ ਦੇਵਤੇ ਬਹੁਤ ਖੁਸ਼ੀ ਮਨਾ ਰਹੇ ਹਨ॥ ਉਹ ਖੁਸ਼ੀ ਵਿਚ ਯਗ ਕਰ ਰਹੇ ਹਨ ਅਤੇ ਕਈ ਵੇਦਾਂ ਦਾ ਪਾਠ ਕਰ ਰਹੇ ਹਨ ਅਤੇ ਧਿਆਨ ਲਾ ਰਹੇ ਨੇ॥ ਇੰਦਰ ਦੇ ਦਰਬਾਰ ਵਿਚ ਗਾਉਣ ਅਤੇ ਵਜਾਉਣ ਵਾਲੇ ਛੈਣੇ, ਘੰਟੇ, ਮ੍ਰਿਦੰਗ ਅਤੇ ਰਬਾਬ ਆਦਿਕ ਵਜਾ ਰਹੇ ਹਨ॥ ਕਿੰਨਰ, ਗੰਧਰਵ ਅਤੇ ਅਪਸਰਾਵਾਂ ਨਾਚ ਵਖਾ ਰਹੀਆਂ ਨੇ ॥ (ਭਾਵ ਨੱਚ ਰਹੀਆਂ ਨੇ)॥4॥ ਇਹ ਸਾਰੇ ਸੰਖ ਅਤੇ ਘੰਟਿਆਂ ਦੀ ਧੁੰਣ ਵਜਾ ਰਹੇ ਹਨ ਅਤੇ ਨਾਲ ਹੀ ਫੁਲਾਂ ਦੀ ਬਰਖਾ ਵੀ ਕਰ ਰਹੇ ਨੇ॥ ਸਾਰੇ ਹੀ ਸੁੰਦਰ ਰੂਪ ਵਾਲੇ ਕਰੋੜਾਂ ਦੇਵਤੇ "ਰਾਜੇ ਇੰਦਰ" (ਪੁਰਿੰਦਰ) ਦੀ ਆਰਤੀ ਕਰਕੇ ਉਸ ਦੇ ਰੂਪ ਨੂੰ ਵੇਖ ਕੇ ਬਲਿਹਾਰੇ ਜਾਂਦੇ ਨੇ ॥ ਉਹ ਦੇਵਤੇ ਦਾਨ ਅਤੇ ਭਿਖਿਆਂ ਵੰਡ ਵੰਡ ਕੇ ਇੰਦਰ ਦੇਵਤੇ ਦੇ ਮੱਥੇ 'ਤੇ ਕੇਸਰ ਅਤੇ ਚਾਵਲਾਂ ਦਾ ਟਿੱਕਾ ਲਾ ਰਹੇ ਨੇ ॥ ਇਸ ਤਰ੍ਹਾਂ ਪੂਰੀ ਇੰਦਰ ਦੇਵਤੇ ਦੀ ਨਗਰੀ (ਇੰਦਰਪੁਰੀ) ਵੇਦਾਂ ਅਤੇ ਖੁਸ਼ੀਆਂ ਦੇ ਗੀਤਾਂ ਦੇ ਕੋਲਾਹਲ (ਸ਼ੋਰ) ਨਾਲ ਗੂੰਜ ਉਠੀ ਹੈ ॥55॥ ਦੋਹਰਾ ॥
ਭਲਿਉ ! ਇੰਦਰ ਦੇਵਤੇ ਦੀ ਆਰਤੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਜੋਤਾਂ ਜਗਾ ਜਗਾ ਕੇ ਕਰ ਰਹੇ ਹੋ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਅਪਮਾਨ ਤਾਂ ਕਰ ਹੀ ਰਹੇ ਹੋ, ਨਾਲ ਹੀ ਨਾਲ ਸਿੱਖਾਂ ਨੂੰ ਹਿੰਦੂ ਦੇਵੀ ਦੇਵਤਿਆਂ ਦੀ ਉਸਤਤਿ ਨਾਲ ਵੀ ਜੋੜ ਰਹੇ ਹੋ। ਕੁਝ ਤਾਂ ਹੋਸ਼ ਕਰੋ ! ਤੁਸਾਂ "ਸਾਡੀ ਗਲ ਤਾਂ ਮੰਨਣੀ ਨਹੀਂ, ਆਪਣੇ ਗੁਰੂ ਦੀ ਇਹ ਰਚਨਾ, ਜੋ ਹਿੰਦੂ ਮਿਥਿਹਾਸ ਗ੍ਰੰਥ "ਮਾਰਕੰਡੇ ਪੁਰਾਣ" ਤੋਂ ਚੁਰਾਈ ਗਈ ਹੈ, ਨੂੰ "ਦਸਮ ਬਾਣੀ" ਕਹਿ ਕੇ ਸਾਡੇ ਸਰਬੰਸਦਾਨੀ ਗੁਰੂ ਸਾਹਿਬ ਨੂੰ "ਦੇਵੀ ਪੂਜਕ" ਸਾਬਿਤ ਕਰਨ ਦੀਆਂ ਸਾਜਿਸ਼ਾਂ ਨਾ ਕਰੋ। ਤੁਹਾਡੀ ਇਸ ਸਾਜਿਸ਼ ਨੂੰ ਹੁਣ ਸਿੱਖ, ਸਮਝਣ ਲਗ ਪਿਆ ਹੈ।ਇਸ ਕੂੜ ਪੋਥੇ ਦੀ ਮੰਜੀ ਸਿੱਖਾਂ ਦੇ ਇਕੋ ਇਕ ਸ਼ਬਦ ਗੁਰੂ ਦੇ ਦੁਆਲਿਉ ਹੁਣ ਚੁਕ ਲਵੋ! ਤੁਹਾਡੀ ਖੈਰਿਅਤ ਇੱਸੇ ਵਿਚ ਹੈ।
ਇਤਿ ਸ਼੍ਰੀ ਮਾਰਕੰਡੇ ਪੁਰਾਨੇ ਸ਼੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਧੂਮਨੈਣ ਬਧਹਿ ਨਾਮ ਤ੍ਰਿਤੀ ਅਧਯਾਇ ॥3॥ ਪੰਨਾਂ ਨੰਬਰ 83
.
ਇਤਿ ਸ਼੍ਰੀ ਮਾਰਕੰਡੇ ਪੁਰਾਨੇ ਸ਼੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਮਹ ਮਹ ਖਾਸੁਰ ਬਧਹਿ ਨਾਮ ਦੁਤੀਆਂ ਧਿਆਇ ॥2॥ ਪੰਨਾਂ ਨੰਬਰ 79
ਦਸਮ ਗ੍ਰੰਥੀਏ ਇਹ ਸਾਬਿਤ ਕਰਨ ਕਿ, ਕੀ ਇਹ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਹੈ ?-: ਇੰਦਰਜੀਤ ਸਿੰਘ, ਕਾਨਪੁਰ
ਹਰ ਕੱਚੀ ਬਾਣੀ ਉੱਤੇ "ਪਾਤਸ਼ਾਹੀ 10" ਦਾ ਠੱਪਾ ਲਾ ਦੇਣ ਨਾਲ ਉਹ "ਦਸਮ ਬਾਣੀ" ਨਹੀਂ ਬਣ ਜਾਂਦੀ, ਮੇਰੇ ਵੀਰੋ! ਉਸ ਦੀ ਪੜਚੋਲ ਲਈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉਤੇ, ਉਸਨੂੰ ਪਰਖ ਕੇ ਵੇਖਣਾ ਪੈਂਦਾ ਹੈ, ਕਿ ਇਹ "ਗੁਰਮਤਿ" ਹੈ, ਜਾਂ "ਅਨਮਤਿ"! ਥੱਲੇ ਭਾਵੇਂ "ਕਵਿ ਸਯਾਮ" ਦਾ ਨਾਂ ਲਿਖਿਆ ਹੋਵੇ ਭਾਵੇਂ "ਕਵਿ ਰਾਮ" ਦਾ ਨਾਮ, ਲੇਕਿਨ ਇਹ ਹਰ ਰਚਨਾ ਦੇ ਉੱਤੇ "ਪਾਤਸ਼ਾਹੀ 10" ਦਾ ਠੱਪਾ ਲਾਈ ਜਾਂਦੇ ਹਨ।ਪੰਨਾਂ ਨੰਬਰ 719
ਅਖੌਤੀ ਦਸਮ ਗ੍ਰੰਥ ਨਾਮ ਦੇ ਇਸ ਪੋਥੇ ਦਾ ਸੰਪਾਦਕ ਬਹੁਤ ਹੀ ਚਾਲਾਕ ਹੈ। ਉਹ ਤੁਹਾਡੀ ਅਰਦਾਸ ਵਿਚ ਤਾਂ "ਭਗੁੳਤੀ ਦੇਵੀ" ਅਗੇ ਤੁਹਾਡੇ ਕੋਲੋਂ ਉਸਤਤ ਕਰਵਾਂਉਦਾ ਹੀ ਰਹਿੰਦਾ ਹੈ, "ਪ੍ਰਿਥਮ ਭਗਉਤੀ ਸਿਮਰ ਕੈ... ਲੇਕਿਨ "ਸ਼੍ਰੀ ਸ਼ਸ਼ਤ੍ਰ ਨਾਮ ਮਾਲਾ", ਨਾਮ ਦੀ ਰਚਨਾ ਜੋ ਇਸ ਕਿਤਾਬ ਜੋ 717 ਵੇਂ ਪੰਨੇ ਤੋਂ ਸ਼ੁਰੂ ਹੁੰਦੀ ਹੈ ਅਤੇ 808 ਵੇਂ ਸਫੇ ਤੇ ਖਤਮ ਹੁੰਦੀ ਹੈ।
ਇਸ ਕਿਤਾਬ ਦੇ ਇਨ੍ਹਾਂ 91 ਪੰਨਿਆਂ ਵਿੱਚ, ਇਸਨੂੰ ਲਿਖਣ ਵਾਲਾ, ਕਿੰਨੇ ਹਿੰਦੂ ਦੇਵੀ ਦੇਵਤਿਆਂ ਅਤੇ ਮਿਥਿਹਾਸਕ ਪਾਤਰਾਂ ਨੂੰ ਤੁਹਾਡੇ ਕੋਲੋਂ ਪੁਜਵਾ ਕਰਵਾ ਰਿਹਾ ਹੈ, ਇਸ ਦਾ ਅੰਦਾਜਾ ਤਾਂ ਤੁਸੀਂ, ਕਦੀ ਲਾਇਆ ਹੀ ਨਹੀਂ ਹੋਣਾ।
ਅਕਾਲ ਤਖਤ ਦਾ ਹੈਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਅਪਣੀ ਤਕਰੀਰ ਵਿਚ ਇਸੇ "ਸ਼ਸ਼ਤ੍ਰ ਨਾਮ ਮਾਲਾ" ਨੂੰ ਗੁਰੂ ਦੀ ਰਚਿਤ ਬਾਣੀ ਕਹਿ ਰਿਹਾ ਹੈ, ਲੇਕਿਨ ਕੀ ਇਹ ਗਿਆਨੀ ਅਖਵਾਉਣ ਵਾਲਾ ਬੰਦਾ, ਇਹ ਦਸ ਸਕਦਾ ਹੈ, ਕਿ ਇਸ ਰਚਨਾ ਵਿੱਚ ਲਿਖੇ ਹੋਏ ਇਹ ਪਾਤਰ ਕੌਣ ਹਨ ?
ਦਸਮ ਗ੍ਰੰਥੀਉ! ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ ! ਅਪਣੀਆਂ ਅੱਖਾਂ ਖੋਲ ਕੇ, ਇਸ ਕਿਤਾਬ ਦਾ ਪੰਨਾਂ ਨੰਬਰ 719 ਅਤੇ 720 ਪੜ੍ਹ ਲਵੋ, ਜੋ ਇਸ ਲੇਖ ਨਾਲ ਇਥੇ ਪਾ ਰਹੇ ਹਾਂ। ਤੇ ਹੁਣ ਦਸੋ, ਕਿ ਇਹ ਯਸਟੀਸ਼ਰ, ਲਛਮਨ, ਘਟੋਤਕਚ, ਬਿਸਨ, ਨਰਕਾਸੁਰ, ਪ੍ਰਿਥਮ ਚੰਦੇਰੀ ਨਾਥ, ਬਿਰਹ, ਗਿਰਧਰ, ਕਾਲੀ ਨਥੀਆ, ਕੰਸ, ਸ਼੍ਰੀ ਉਪੇਂਦਰ, ਬਕ੍ਰਤ ਨਾਮ ਦਾ ਦੈਂਤ (ਰਾਖਸ਼), ਇਹ ਸਾਰੇ ਤੁਹਾਡੇ ਕੀ ਲਗਦੇ ਹਨ? ਜਿਨ੍ਹਾਂ ਨੂੰ ਇਹ ਕਵੀ "ਪ੍ਰਿਥਮ ਉਚਾਰ ਕੇ" ਜਾਂ "ਪ੍ਰਿਥਮ ਸਿਮਰ ਕੇ" ਤੋਂ ਬਿਨਾਂ ਸਾਨੂੰ ਸ਼ਸ਼ਤ੍ਰ ਚੁਕਣ ਦੀ ਇਜਾਜਤ ਵੀ ਨਹੀਂ ਦਿੰਦਾ ?
ਚੁਕ ਲਵੋ ਡਾਂਗਾਂ ਜਾਂ ਬੁਲਾ ਲਵੋ ਸਾਨੂੰ "ਸਕੱਤਰੇਤ" ਵਿੱਚ, ਛੇਕਣ ਲਈ ! ਹੋ ਸਕਦਾ ਹੈ, ਐਸਾ ਕਰਣ ਨਾਲ ਇਹ ਸਾਰੇ ਹਿੰਦੂ ਮਿਥਿਹਾਸ ਦੇ ਪਾਤਰ, "ਪ੍ਰਿਥਮ ਭਗੁੳਤੀ" ਵਾਂਗ ਤੁਹਾਡਾ "ਅਕਾਲਪੁਰਖ" ਸਾਬਿਤ ਹੋ ਜਾਣ? ਕੀ ਤੁਸੀਂ ਕਿਸੇ ਸ਼ਸ਼ਤ੍ਰ ਨੂੰ ਚੁਕਣ ਲਈ "ਅਕਾਲਪੁਰਖ" ਦਾ ਨਾਮ ਲਵੋਗੇ ਜਾਂ "ਚੰਦੇਰੀ ਨਾਥ" ਦਾ? ਕੀ ਤੁਸੀਂ ਕਿਰਪਾਣ ਨੂੰ ਵਰਤਨ ਵੇਲੇ "ਵਾਹਿਗੁਰੂ ਜੀ ਕੀ ਫਤਿਹ" ਕਹੋਗੇ ਕਿ ਦੈਂਤ "ਬਕ੍ਰਤ ਜੀ ਕੀ ਫਤਿਹ" ਕਹੋਗੇ? ਕਿਸੇ ਕੋਲ ਇਸਦਾ ਜਵਾਬ ਹੈ ਤਾਂ ਜਰੂਰ ਦੇਣਾ? ਨਹੀਂ ਤਾਂ ਇਸ "ਹਿੰਦੂ ਮਿਥਿਹਾਸ" ਨਾਲ ਸਿੱਖਾਂ ਨੂੰ ਜੋੜਨ ਵਾਲੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਤੋੜਨ ਵਾਲੀ ਇਸ "ਕੂੜ ਕਿਤਾਬ" ਨੂੰ "ਦਸਮ ਬਾਣੀ" ਕਹਿਣਾ ਛੱਡ ਦਿਉ!
ਹੁਣ ਬਹੁਤ ਹੋ ਚੁਕਾ, ਹੋਰ ਬਰਦਾਸ਼ਤ ਨਹੀਂ ਹੁੰਦਾ! ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ! ਇਸ ਪੋਥੇ ਦੀ ਇਸ ਰਚਨਾਂ ਦੇ ਪੰਨਾਂ ਨੰਬਰ 719 ਅਤੇ 720 ਨੂੰ ਚੰਗੀ ਤਰ੍ਹਾਂ ਪੜ੍ਹ ਲਵੋ !
ਯਸਟੀਸ਼ਰ ਕੋ ਪ੍ਰਿਥਮ ਕਹਿ ਪੁਨ ਬਚ ਕਹੁ ਅਰਧੰਗ ॥ ਨਾਮ ਸੈਹਥੀ ਕੇ ਸਭੈ ਉਚਰਤ ਜਾਹੁ ਨਿਸ਼ੰਗ ॥੫੨॥ਇਕ ਥਾਂ ਤੇ ਤਾਂ ਇਹ ਕਹਿੰਦਾ ਹੈ ਕਿ ਜੇ 'ਜਮਦਾੜ' ਨਾਮਕ ਸ਼ਸ਼ਤ੍ਰ ਨੂੰ ਚੁਕਣਾ ਹੈ ਤਾਂ ਪਹਿਲਾਂ "ਜਮ" (ਮੌਤ ਦੇ ਦੇਵਤੇ) ਦੇ ਨਾਮ ਦਾ ਉਚਰਣ ਕਰ ।
ਲਛਮਨ ਅਉਰ ਘਟੋਤਕਚ ਏ ਪਦ ਪ੍ਰਿਥਮ ਉਚਾਰਿ ॥ ਪੁਨਿ ਅਰਿ ਭਾਖੋ ਸ਼ਕਤ ਕੇ ਨਿਕਸਹਿ ਨਾਮ ਅਪਾਰ ॥੫੫॥
ਬਿਸ਼ਨ ਨਾਮ ਪ੍ਰਿਥਮੈ ਉਚਰਿ ਪੁਨ ਪਦ ਸ਼ਸਤ੍ਰ ਉਚਾਰਿ ॥ ਨਾਮ ਸੁਦਰਸ਼ਨ ਕੇ ਸਭੈ ਨਿਕਸਤ ਜਾਹਿ ਅਪਾਰ ॥੫੭॥
ਨਰਕਾਸੁਰ ਪ੍ਰਿਥਮੈ ਉਚਰਿ ਪੁਨ ਰਿਪੁ ਸ਼ਬਦ ਬਖਾਨ ॥ ਨਾਮ ਸੁਦਰਸ਼ਨ ਚੱਕ੍ਰ ਕੋ ਚਤੁਰ ਚਿੱਤ ਮੈ ਜਾਨ ॥੬੦॥
ਪ੍ਰਿਥਮ ਚੰਦੇਰੀ ਨਾਥ ਕੋ ਲੀਜੈ ਨਾਮ ਬਨਾਇ ॥ ਪੁਨ ਰਿਪੁ ਸ਼ਬਦ ਉਚਾਰੀਐ ਚੱਕ੍ਰ ਨਾਮ ਹੁਇ ਜਾਇ ॥੬੨॥
ਪ੍ਰਿਥਮ ਬਿਰਹ ਪਦ ਉਚਰ ਕੈ ਪੁਨ ਕਹੁ ਸ਼ਸਤ੍ਰ ਬਿਸੇਖ ॥ ਨਾਮ ਸੁਦਰਸ਼ਨ ਚਕ੍ਰ ਕੇ ਨਿਕਸਤ ਚਲੈ ਅਸੇਖ ॥੬੬॥
ਗਿਰਧਰ ਪ੍ਰਿਥਮ ਉਚਾਰਿ ਪਦ ਆਯੁਧ ਬਹੁਰ ਉਚਾਰਿ ॥ ਨਾਮ ਸੁਦਰਸ਼ਨ ਚੱਕ੍ਰ ਕੇ ਨਿਕਸਤ ਚਲੈ ਅਪਾਰ ॥੬੮॥
ਕਾਲੀ ਨਥੀਆ ਪ੍ਰਿਥਮ ਕਹਿ ਸ਼ਸਤ੍ਰ ਸ਼ਬਦ ਕਹੁ ਅੰਤ ॥ ਨਾਮ ਸੁਦਰਸ਼ਨ ਚੱਕ੍ਰ ਕੇ ਨਿਕਸਤ ਜਾਹਿ ਅਨੰਤ ॥੬੯॥
ਕੰਸ ਕੇਸਿਹਾ ਪ੍ਰਿਥਮ ਕਹਿ ਫਿਰਿ ਕਹਿ ਸ਼ਸਤ੍ਰ ਬਿਚਾਰ ॥ ਨਾਮ ਸੁਦਰਸ਼ਨ ਚੱਕ੍ਰ ਕੇ ਲੀਜਹੁ ਸੁ ਕਬਿ ਸੁਧਾਰ ॥੭੦॥
ਸ੍ਰੀ ਉਪੇਂਦ੍ਰ ਕੇ ਨਾਮ ਕਹਿ ਫੁਨ ਪਦ ਸ਼ਸਤ੍ਰ ਬਖਾਨ ॥ ਨਾਮ ਸੁਦਰਸ਼ਨ ਚੱਕ੍ਰ ਕੇ ਸਭੈ ਸਮਝ ਸੁਰ ਗਿਆਨ ॥੭੩
ਪ੍ਰਿਥਮ ਨਾਮ ਜਮ ਕੋ ਉਚਰਿ ਬਹੁਰੋ ਰਦਨ ਉਚਾਰਿ ॥ ਸਕਲ ਨਾਮ ਜਮਦਾੜ ਕੇ ਲੀਜਹੁ ਸੁ ਕਬਿ ਸੁਧਾਰਿ ॥੩੮॥ ਪੰਨਾਂ ਨੰ 719
ਇਹ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਸ ਤਰ੍ਹਾਂ ਹੋ ਸਕਦੀ ਹੈ? ਦਸਮ ਗ੍ਰੰਥੀਉ ! ਦਸਮ ਪਿਤਾ ਦੇ ਸੰਪਾਦਿਤ "ਸ਼ਬਦ ਗੁਰੂ" , ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ ਇਸ "ਜਮ" ਬਾਰੇ ਇਹ ਕਹਿਆ ਗਇਆ ਹੈ।
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ਅੰਕ 11
719 ਵੇਂ ਪੰਨੇ ਦੇ 32 ਵੇਂ ਪੰਦੇ ਵਿਚ ਤਾਂ ਇਹ ਕਵੀ, ਉਸ ਸ਼ੇਰ ਦਾ ਨਾਂ ਵੀ ਸਿੱਖਾਂ ਕੋਲੋਂ ਜਪਵਾ ਰਿਹਾ ਹੈ ਜੋ ਦੁਰਗਾਂ ਦੇਵੀ ਦਾ ਵਾਹਨ (ਸਵਾਰੀ) ਹੈ। ਸਾਡੀ ਤਾਂ ਤੁਸਾਂ ਮੰਨਣੀ ਨਹੀਂ, ਦਸਮ ਗ੍ਰੰਥੀਉ ! ਅਪਣੀ ਅੱਖਾਂ ਨਾਲ ਆਪ ਪੜ੍ਹ ਲਵੋ। ਜੇ ਇਸ ਦਾ ਕੋਈ ਹੋਰ ਅਰਥ ਹੈ ਤਾਂ, ਸਾਨੂੰ ਵੀ ਜਰੂਰ ਦਸਿਉ ! ਬਹੁਤ ਮੇਹਰਬਾਨੀ ਹੋਵੇਗੀ।
ਇਹੋ ਜਹੇ ਸੈਂਕੜੇ ਹੋਰ ਵੀ ਪਾਤਰ ਹਨ। ਇਹ ਕਵੀ ਸ਼ਸ਼ਤ੍ਰਾਂ ਦੇ ਨਾਵਾਂ ਦੇ ਬਹਾਨੇ, ਬੜੀ ਚਾਲਾਕੀ ਨਾਲ ਸਿੱਖਾਂ ਨੂੰ ਹਿੰਦੂ ਮਿਥਿਹਾਸਕ ਪਾਤਰਾਂ ਦੇ ਨਾਮ ਜਪਵਾ ਰਿਹਾ ਹੈ। ਮੂਰਖ ਅਨਪੜ੍ਹ ਰਾਗੀ, ਬੜੇ ਬੀਰ ਰਸ ਵਿਚ ਆ ਕੇ, ਇਸ ਨੂੰ ਪੜ੍ਹੀ ਜਾਂਦੇ ਹਨ, "ਕਾਲ ਤੁੰ ਹੀ ਕਾਲੀ ਤੂੰਹੀ........" ਤੇ ਲੋਕ ਵੀ ਝੂੰਮ ਝੂੰਮ ਕੇ ਸੁਣੀ ਜਾਂਦੇ ਨੇ।
ਅਫਸੋਸ ਤਾਂ ਇਹ ਹੈ ਕਿ, ਨਾਂ ਤਾਂ ਉਨ੍ਹਾਂ ਰਾਗੀਆਂ ਨੇ ਇਸ ਪੂਰੀ ਰਚਨਾ ਨੂੰ ਪੜ੍ਹਿਆ ਹੁੰਦਾ ਹੈ, ਅਤੇ ਨਾਂ ਹੀ ਉਨ੍ਹਾਂ ਸੁਨਣ ਵਾਲਿਆਂ ਨੇ, ਜੋ ਇਸਨੂੰ ਅੱਖਾਂ ਬੰਦ ਕਰਕੇ "ਦਸਮ ਬਾਣੀ" ਕਹੀ ਜਾਂਦੇ ਨੇ।
ਕੀ ਇਹ ਸਾਰੇ ਪਾਤਰ ਵੀ "ਅਕਾਲ ਪੁਰਖ" ਹਨ, ਜਿਨ੍ਹਾਂ ਦਾ ਨਾਮ ਸ਼ਬਦ ਗੁਰੂ ਦੇ ਸਿੱਖਾਂ ਤੋਂ ਜਪਵਾ ਕੇ, ਸ਼ਸ਼ਤਰ ਚੁਕਣ ਦਾ ਆਦੇਸ਼, ਇਹ ਕਵੀ ਦੇ ਰਿਹਾ ਹੈ? ਗੁਰਬਚਨ ਸਿੰਘ ਸਮੇਤ ਸਾਰੇ ਦਸਮ ਗ੍ਰੰਥੀਆਂ ਨੂੰ ਮੇਰਾ ਇਹ ਚੈਲੰਜ ਹੈ, ਕਿ ਇਹ ਸਾਬਿਤ ਕਰਨ ਕਿ, ਕੀ ਇਹ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਹੈ? ਜੇ ਇਹ ਦਸਮ ਬਾਣੀ ਹੈ! (ਉਨ੍ਹਾਂ ਦੇ ਮੁਤਾਬਿਕ) ਤਾਂ ਇੱਕ ਅਕਾਲਪੁਰਖ ਨੂੰ ਪੂਜਣ ਵਾਲੇ ਗੁਰੂ ਸਾਹਿਬ, ਸ਼ਸ਼ਤਰਾਂ ਨੂੰ ਚੁਕਣ ਤੋਂ ਪਹਿਲਾਂ ਇਹੋ ਜਹੇ ਹਿੰਦੂ ਮਿਥਿਹਾਸਕ ਪਾਤਰਾਂ ਦੀ ਉਪਾਸਨਾਂ ਸਿੱਖਾਂ ਕੋਲੋਂ ਕਿਉਂ ਕਰਵਾ ਰਹੇ ਹਨ?
ਪੰਨਾਂ ਨੰਬਰ 720
ਕੀ ਅਖੌਤੀ ਦਸਮ ਗ੍ਰੰਥ, ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋ ਸਕਦਾ ਹੈ ?
-: ਇੰਦਰਜੀਤ ਸਿੰਘ, ਕਾਨਪੁਰ
ਅਖੌਤੀ ਦਸਮ ਗ੍ਰੰਥ ਪੰਨਾ 901ਅਖੌਤੀ ਦਸਮ ਗ੍ਰੰਥ ਨਾਮ ਦੀ ਇਹ ਕਿਤਾਬ, ਸਿੱਖ ਸਿਧਾਂਤਾਂ ਅਤੇ ਗੁਰਮਤਿ ਦਾ ਘਾਂਣ ਤਾਂ ਕਰਦੀ ਹੀ ਹੈ, ਨਾਲ ਹੀ ਨਾਲ, ਸਾਡੇ ਗੁਰੂਆਂ ਦੀ ਅਸਿਧੇ ਤੌਰ 'ਤੇ ਨਿੰਦਾ ਕਰਕੇ ਉਨ੍ਹਾਂ ਨੂੰ ਬਦਨਾਮ ਵੀ ਕਰ ਰਹੀ ਹੈ। "ਦੇਵੀ ਜੂ ਕੀ ਉਸਤਤਿ" ਨਾਲ ਭਰੀ ਪਈ, ਇਹ ਕਿਤਾਬ ਸਾਡੇ ਸਰਬੰਸਦਾਨੀ ਗੁਰੂ ਸਾਹਿਬ ਨੂੰ "ਦੇਵੀ ਪੂਜਕ" ਅਤੇ "ਅਸ਼ਲੀਲ ਰਚਨਾਵਾਂ ਲਿਖਣ" ਵਾਲਾ ਸਾਬਿਤ ਕਰ ਰਹੀ ਹੈ। ਨਾਲ ਹੀ ਨਾਲ ਇਹੋ ਜਹੀਆਂ ਕਈ ਕਹਾਣੀਆਂ ਵੀ ਇਸ ਵਿੱਚ ਲਿਖੀਆਂ ਹਨ, ਜਿਸ ਨਾਲ ਉਸ ਮਹਾਨ ਗੁਰੂ ਦੇ ਕਿਰਦਾਰ 'ਤੇ ਵੀ ਸ਼ੰਕੇ ਖੜੇ ਕੀਤੇ ਜਾ ਰਹੇ ਹਨ।ਇਨ੍ਹਾਂ ਦਸਮ ਗ੍ਰੰਥੀਆਂ ਨੇ ਬਹੁਤ ਚਾਲਾਕੀ ਨਾਲ, ਕੁਝ ਹਿੱਸੇ, ਜੋ ਇਹ ਭੁਲੇਖਾ ਖੜਾ ਕਰਦੇ ਹਨ ਕਿ ਇਹ ਅਕਾਲਪੁਰਖ ਦੀ ਉਸਤਤਿ ਹੈ, ਉਨ੍ਹਾਂ ਨੂੰ ਚੁਣ ਚੁਣ ਕੇ ਕੱਢ ਲਿਆ ਹੈ। ਉਨ੍ਹਾਂ ਦਾ ਤਾਂ ਇਹ ਨਿਤ ਪ੍ਰਚਾਰ ਕਰਦੇ ਅਤੇ ਉਸਨੂੰ ਪੜ੍ਹਦੇ ਅਤੇ ਕੀਰਤਨ ਕਰਦੇ ਹਨ। ਲੇਕਿਨ ਇਨ੍ਹਾਂ ਰਚਨਾਵਾਂ ਦੇ ਅਗੇ ਅਤੇ ਪਿਛੇ ਦੇ ਉਹ ਸਾਰੇ ਬੰਦ ਹਜ਼ਮ ਕਰ ਜਾਂਦੇ ਨੇ, ਜੋ ਇਨ੍ਹਾਂ ਰਚਨਾਵਾਂ ਦੇ ਭੇਦ ਖੋਲਦੇ ਹਨ। ਜਿਸ ਤਰ੍ਹਾਂ ਕਿ "ਚੰਡੀ ਦੀ ਵਾਰ" (ਅਸਲ ਨਾ "ਦੁਰਗਾ ਜੀ ਕੀ ਵਾਰ" ) ਦੀ ਪਹਿਲੀ ਪੌੜ੍ਹੀ ਤਾਂ ਇਹ ਪੜ੍ਹਦੇ ਹਨ, "ਪ੍ਰਿਥਮ ਭਗਉਤੀ ਸਿਮਰ ਕੇ..." ਲੇਕਿਨ ਬਾਕੀ ਦੀਆਂ 55 ਪੌੜ੍ਹੀਆਂ ਇਹ ਨਹੀਂ ਪੜ੍ਹਦੇ। "ਦੁਰਗਾ ਪਾਠ ਬਣਾਇਆ ਸਭੇ ਪੌੜੀਆਂ..." ਕਿਉਂਕਿ ਇਹ 55 ਪੌੜ੍ਹੀਆਂ, ਇਸ ਪਹਿਲੀ ਪੌੜ੍ਹੀ ਵਿਚ ਆਈ "ਭਗਉਤੀ" ਦਾ ਸਾਰਾ ਭੇਦ ਖੋਲ੍ਹ ਦਿੰਦੀਆਂ ਹਨ। ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਵੀ ਰਚਨਾਵਾਂ ਹਨ, ਜਿਨ੍ਹਾਂ ਬਾਰੇ ਅਸੀਂ ਕਈ ਵਾਰ ਚਰਚਾ ਕਰ ਚੁਕੇ ਹਾਂ।
ਅੱਜ ਅਸੀਂ ਜਿਕਰ ਕਰਾਂਗੇ, ਉਸ ਕਹਾਣੀ ਦਾ, ਜੋ ਪੰਨਾਂ ਨੰਬਰ 901 ਅਤੇ 902 ਤੇ, ਚਰਿਤ੍ਰ ਨੰਬਰ 71 ਵਿੱਚ ਲਿਖੀ ਹੋਈ ਹੈ। ਇਸ ਵਿੱਚ ਕੋਈ ਗੁਰੂ ਹੈ, ਜੋ ਆਪਣੀ ਹੱਡ ਬੀਤੀ ਸੁਣਾ ਰਿਹਾ ਹੈ। "ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ!" ਹੁਣ ਆਪ ਹੀ "ਇਸ ਗੁਰੂ" ਦੀ ਇਹ ਆਪ ਬੀਤੀ ਪੜ੍ਹ ਲਵੋ, ਤੇ ਇਹ ਫੈਸਲਾ ਆਪ ਕਰੋ ਕਿ ਇਸ ਕਹਾਣੀ ਵਿੱਚ, ਇਹ ਕਿਹੜਾ ਗੁਰੂ ਹੈ, ਜੋ ਆਪਣੀ ਕਥਾ ਆਪ ਸੁਣਾ ਰਿਹਾ ਹੈ?ਦੋਹਰਾ॥ ਸਿਰਮੌਰ ਦੇਸ਼ ਦੀ ਰਿਆਸਤ ਵਿਚ ਪਾਂਵਟਾ ਨਗਰ, ਚੰਗੀ ਤਰ੍ਹਾਂ ਵਸਦਾ ਹੈ॥ ਉਸ ਦੇ ਨੇੜੇ ਜਮੁਨਾਂ ਨਦੀ ਵਗਦੀ ਹੈ ॥ ਇਸ ਤ੍ਰ੍ਹਾਂ ਪ੍ਰਤੀਤ ਹੂੰਦਾ ਹੈ ਕਿ ਉਹ ਕੁਬੇਰ ਦੀ ਨਗਰੀ ਹੋਵੇ॥ ਉਸ ਨਦੀ ਦੇ, ਕੰਡੇ 'ਤੇ ਕਪਾਲ ਮੋਚਨ ਨਾਮ ਦਾ ਤੀਰਥ ਵੀ ਸੀ। ਅਸੀ ਪਾਂਵਟਾ ਨਗਰ ਨੂੰ ਛੱਡ ਕੇ, ਉਸ ਥਾਂ 'ਤੇ ਆ ਗਏ ॥ਚੌਪਈ: ਰਸਤੇ ਵਿਚ ਸ਼ਿਕਾਰ ਖੇਡਦੇ ਹੋਏ ਸੂਰਾਂ ਨੂੰ ਮਾਰਿਆ ॥ ਬਹੁਤ ਸਾਰੇ ਹਿਰਨ ਵੀ ਮਾਰੇ ॥ ਫਿਰ ਅਸੀਂ ਉਸ ਸਥਾਨ ਦਾ ਰਾਹ ਫੜਿਆ ॥ ਅਤੇ ਉਸ ਤੀਰਥ ਦੇ ਦਰਸ਼ਨ ਕੀਤੇ॥ਦੋਹਰਾ ॥ ਉਥੇ ਸਾਡੇ ਬਹੁਤ ਸਾਰੇ ਸਿੱਖ ਆ ਪਹੁੰਚੇ॥ ਉਨ੍ਹਾਂ ਨੂੰ ਦੇਣ ਲਈ ਸਾਨੂੰ ਸਿਰੋਪਿਆਂ ਦੀ ਲੋੜ ਸੀ॥ ਅਸੀਂ ਆਪਣੇ ਲੋਕ ਬੁਲਾ ਕੇ ਪਾਉਂਟਾ ਅਤੇ ਬੂਰੀਆਂ ਨਗਰਾਂ ਵਿੱਚ ਭੇਜੇ ॥ ਲੇਕਿਨ ਉਥੋਂ ਇਕ ਵੀ ਪੱਗ ਨਹੀਂ ਮਿਲੀ ॥ ਉਹ ਅਸਫਲ ਹੋ ਕੇ ਵਾਪਸ ਆ ਗਏ॥ ਮੁੱਲ ਖਰਚਨ 'ਤੇ, ਇਕ ਵੀ ਪਗੜੀ ਨਹੀਂ ਮਿਲੀ ॥ ਤਦ ਅਸੀਂ ਮਨ ਵਿਚ ਇਹ ਸਲਾਹ ਕੀਤੀ॥ ਜਿਥੇ ਕੋਈ ਵੀ ਮੂਤਰ ਕਰਦਾ ਨਜਰ ਆਵੇ ॥ ਉਸਦੀ ਪਗੜੀ ਖੋਹ ਲਿਆਉ ॥ ਜਦੋਂ ਪਿਆਦਿਆਂ (ਸਿਪਾਹੀਆਂ) ਨੇ ਇਹ ਗਲ ਸੁਣੀ ॥ ਤਦ ਉਨ੍ਹਾਂ ਸਾਰਿਆਂ ਨੇ ਮਿਲ ਕੇ ਉੱਸੇ ਤਰ੍ਹਾਂ ਕੀਤਾ॥ ਜੋ ਮਨਮੁਖ ਉਸ ਤੀਰਥ 'ਤੇ ਆਇਆ, ਉਸ ਨੂੰ ਪੱਗ ਤੋਂ ਵਾਂਝਾ ਕਰਕੇ ਭਜਾ ਦਿਤਾ॥
ਦੋਹਰਾ॥ ਇਸ ਤਰ੍ਹਾਂ ਉਸ ਇਕ ਰਾਤ ਵਿਚ 800 ਪੱਗਾਂ ਉਤਾਰ ਲਈਆਂ॥ ਉਹ ਪੱਗਾਂ ਪਿਆਦਿਆਂ (ਸਿਪਾਹੀਆਂ) ਨੇ ਸਾਨੂੰ ਲਿਆ ਕੇ ਦਿਤੀਆਂ ॥ ਅਸਾਂ ਉਨ੍ਹਾਂ ਨੂੰ ਧੋ ਕੇ, ਸਾਫ ਕਰਵਾ ਲਿਆ॥ ਚੌਪਈ ॥ ਉਨ੍ਹਾਂ ਨੂੰ ਧੁਆ ਕੇ ਸਵੇਰੇ ਹੀ ਮੰਗਵਾ ਲਿਆ॥ ਸਾਰੇ ਹੀ ਸਿੱਖਾਂ ਨੂੰ (ਉਹ ਪੱਗਾਂ) ਬੰਧਵਾ ਦਿਤੀਆਂ॥ ਜੋ ਬਚ ਗਈਆਂ ਉਨ੍ਹਾਂ ਨੂੰ ਫੌਰਨ ਹੀ ਵੇਚ ਦਿੱਤਾ॥ ਬਾਕੀ ਦੀਆਂ ਜੇੜ੍ਹੀਆਂ ਪੱਗਾਂ ਬਚ ਗਈਆਂ ਉਹ ਸਿਪਾਹੀਆਂ ਨੂੰ ਦੇ ਦਿੱਤੀਆਂ॥ਦੋਹਰਾ ॥ ਪਗੜੀਆਂ ਲੈ ਕੇ ਉਹ (ਸਿੱਖ) ਸੁਖ ਪੂਰਵਕ ਘਰ ਨੂੰ ਚਲੇ ਗਏ॥ ਕਿਸੇ ਮੂਰਖ ਨੇ ਨਾ ਸਮਝਿਆ ਕਿ ਰਾਏ (ਸਾਡੇ ਨਾਲ) ਕੀ ਕਰ ਗਿਆ ਹੈ॥ਮੇਰੇ ਵੀਰੋ ! ਅਸੀਂ ਇਸ ਕੂੜ ਪੋਥੇ ਰਾਂਹੀ ਲੁੱਟੇ ਜਾ ਚੁਕੇ ਹਾਂ ! ਹਲੀ ਵੀ ਹੋਸ਼ ਕਰੋ ! ਤੇ ਇਹ ਸੋਚੋ, ਕਿ ਉਹ ਕਿਹੜਾ "ਰਾਏ" ਹੋ ਸਕਦਾ ਹੈ, ਜੋ ਇਹ ਆਪ ਬੀਤੀ ਸੁਣਾ ਰਿਹਾ ਹੈ? ਜੇ ਤੁਹਾਡੀ ਸੋਚਣ ਸਮਝਣ ਦੀ ਤਾਕਤ ਨਹੀਂ ਰਹੀ, ਤਾਂ ਆਉ ਇਸ ਕਹਾਣੀ ਨੂੰ ਪੜ੍ਹ ਕੇ, ਮਨ ਵਿੱਚ ਜੋ ਸਵਾਲ ਉੱਠ ਰਹੇ ਹਨ, ਉਨ੍ਹਾਂ ਵਲ ਇਕ ਨਿਗਾਹ ਮਾਰ ਲਈਏ।
ਪਾਂਵਟਾ ਸ਼ਹਿਰ ਵਿਚ ਕਿਹੜਾ ਰਾਏ (ਰਾਜਾ) ਰਹਿੰਦਾ ਸੀ? ਰਾਜੇ ਦੀ ਪ੍ਰਜਾ ਹੁੰਦੀ ਹੈ ਕਿ ਸਿੱਖ? ਜੇ ਸਿੱਖ ਲਿਖ ਰਿਹਾ ਹੈ ਤਾਂ ਉਹ ਰਾਏ ਫਿਰ "ਗੁਰੂ" ਹੋਇਆ ? ਪਾਂਵਟਾ ਸ਼ਹਿਰ ਵਿਚ ਕਿਹੜਾ ਗੁਰੂ ਰਹਿੰਦਾ ਸੀ, ਜਿਸਦੇ ਦਰਸ਼ਨ ਕਰਨ, ਉਸ ਦੇ ਸਿੱਖ ਆਂਉਦੇ ਸਨ ? ( ਨੋਟ : ਰਾਜੇ ਦੇ ਸਿੱਖ ਨਹੀਂ ਹੁੰਦੇ ਉਸ ਦੀ ਪਰਜਾ ਹੋਇਆ ਕਰਦੀ ਹੈ) ਸਿਰੋਪੇ ਦੇਣ ਦੀ ਪ੍ਰਥਾ ਅਤੇ ਚਲਣ ਕਿਸ ਧਰਮ ਵਿੱਚ ਹੈ ? ਜੇ ਇਹ ਸਿੱਖ ਧਰਮ ਵਿੱਚ ਹੀ ਹੈ, ਤਾਂ ਉਹ ਗੁਰੂ ਕੌਣ ਸੀ, ਜਿਸਨੂੰ ਆਪਣੇ ਸਿੱਖਾਂ ਨੂੰ ਸਿਰੋਪੇ ਦੇਣ ਦੀ ਲੋੜ ਪੈ ਗਈ ? ਪਾਂਵਟਾ ਸ਼ਹਿਰ ਵਿਚ ਕਿਹੜਾ ਰਾਇ ਰਹਿੰਦਾ ਸੀ, ਜੋ ਸ਼ਿਕਾਰ ਵੀ ਖੇਡਦਾ ਸੀ? ਇਹ ਕਵੀ ਉਸ ਨੂੰ "ਰਾਏ" ਲਿਖ ਰਿਹਾ ਹੈ। ਕਿਸ ਗੁਰੂ ਦੇ ਨਾਮ ਨਾਲ "ਰਾਏ" ਲਾਇਆ ਜਾਂਦਾ ਸੀ ?ਹੁਣ ਇਹ ਵੀ ਵੇਖ ਅਤੇ ਪੜ੍ਹ ਲਵੋ ਕਿ ਇਹ ਕਿਤਾਬ, ਉਸ ਗੁਰੂ ਦਾ, ਉੱਸੇ ਦੀ ਜੁਬਾਨੀ, ਮਜ਼ਾਕ ਉੜਾ ਰਹੀ ਹੈ, ਕਿ ਉਸ ਦੀ ਵਡਿਆਈ ਕਰ ਰਹੀ ਹੈ?
ਸ਼ੇਰ ਅਤੇ ਚੀਤੇ ਨਹੀਂ, ਇਹ ਕਵੀ ਉਸ ਰਾਏ ਕੋਲੋਂ ਸੂਰ ਤੇ ਹਿਰਨ ਮਰਵਾ ਰਿਹਾ ਹੈ। ਇਹ ਗੁਰੂ ਅਪਣੇ ਦਰਸ਼ਨ ਕਰਨ ਆਏ "ਸਿੱਖਾਂ" ਦੀਆਂ ਪੱਗਾਂ ਲਾਅ ਕੇ ਉਨ੍ਹਾਂ ਨੂੰ ਬੇਇਜੱਤ ਕਰਕੇ ਵਾਪਿਸ ਭੇਜ ਰਿਹਾ ਹੈ। ਸਿੱਖਾਂ ਤੋਂ ਖੋਹੀਆਂ ਹੋਈਆਂ ਪੁਰਾਣੀਆਂ ਪੱਗਾਂ ਦੇ ਸਿਰੋਪੇ ਬਣਵਾ ਕੇ ਦੂਜੇ ਸਿੱਖਾਂ ਨੂੰ ਵੰਡ ਰਿਹਾ ਹੈ। ਇਸ ਕਹਾਣੀ ਵਿੱਚ ਇਹੋ ਹੀ ਲਿਖਿਆ ਹੋਇਆ ਹੈ। ਇਸ ਗੁਰੂ ਕੋਲ ਆਪਣੇ ਸਿੱਖਾਂ ਨੂੰ ਦੇਣ ਲਈ ਸਿਰੋਪੇ ਵੀ ਨਹੀਂ ਹੁੰਦੇ ਸਨ। ਇਹ ਕਿਤਾਬ ਇਹ ਦਸ ਰਹੀ ਹੈ। ਇਸ ਗੁਰੂ ਦੇ ਜੋ ਸ਼ਰਧਾਲੂ, ਇਸ ਦੇ ਦਰਸ਼ਨ ਕਰਨ ਲਈ ਆਏ ਸਨ, ਕੀ ਉਹ ਸਾਰੇ, ਉਸ ਰਾਤ, ਸਾਰੇ ਹੀ ਮੂਤਰ ਕਰਨ ਨਿਕਲ ਪਏ ਸਨ? ਜੋ ਇੱਕ ਰਾਤ ਵਿਚ 800 ਪੱਗਾਂ ਇਕੱਠੀਆਂ ਹੋ ਗਈਆਂ ਸਨ ? ਇਹ ਗੁਰੂ ਆਪਣੇ ਸ਼ਰਧਾਲੂਆਂ ਨੂੰ ਮੂਰਖ ਕਹਿ ਰਿਹਾ ਹੈ। ਇਸ ਕਹਾਣੀ ਦੇ ਅਖੀਰ ਵਿੱਚ। ਇਹ ਆਪਣੇ ਸਿੱਖਾਂ ਨਾਲ ਠੱਗੀ ਕਰਕੇ, ਉਨ੍ਹਾਂ ਦੀਆਂ ਪੱਗਾਂ ਚੁਰਾ ਕੇ ਉਨ੍ਹਾਂ ਨੂੰ ਹੀ ਸਿਰੋਪੇ ਵੰਡਦਾ ਹੈ। ਇਸ ਕਿਤਾਬ ਦੀ ਇਹ ਕਹਾਣੀ ਇਹ ਹੀ ਕਹਿ ਰਹੀ ਹੈ। ਇਹ ਆਪਣੇ ਸਿੱਖਾਂ ਦੀਆਂ ਪੁਰਾਣੀਆਂ ਪੱਗਾਂ ਵੇਚ ਵੀ ਦਿੰਦਾ ਹੈ। ਇਹ ਕਹਾਣੀ ਇਹ ਦਸ ਰਹੀ ਹੈ। ਸਿਰੋਪੇ ਕੋਈ ਰਾਜਾ ਆਪਣੀ ਪ੍ਰਜਾ ਨੂੰ ਨਹੀਂ ਦਿੰਦਾ। ਇਕ ਗੁਰੂ ਵਲੋਂ ਹੀ ਆਪਣੇ ਸਿੱਖ ਨੂੰ ਸਿਰੋਪਾ ਦੇਣ ਦੀ ਪ੍ਰਥਾ ਰਹੀ ਹੈ।ਫੈਸਲਾ ਤੁਹਾਡਾ ਹੈ !
"ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ!" ਇਸ ਕਿਤਾਬ ਦੇ ਜੋ ਪੰਨੇ ਇਸ ਲੇਖ ਨਾਲ ਦਿੱਤੇ ਜਾ ਰਹੇ ਨੇ, ਉਨ੍ਹਾਂ ਨੂੰ ਆਪ ਪੜ੍ਹੋ ! ਤੇ ਫੈਸਲਾ ਕਰੋ ਕਿ, "ਕੀ ਇਹ ਕਿਤਾਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖੀ ਹੋਈ ਹੋ ਸਕਦੀ ਹੈ?" ਜੇ ਤੁਸਾਂ ਹੁਣ ਵੀ ਨਹੀਂ ਮੰਨਣਾ ! ਤਾਂ ਇਹ ਯਾਦ ਰਖਿਉ ! ਕਿ ਅੱਜ ਤਾਂ ਤੁਸੀਂ ਉੱਚੀ ਉੱਚੀ ਇਸ ਕਿਤਾਬ ਨੂੰ "ਦਸਮ ਦੀ ਬਾਣੀ" ਕਹਿ ਰਹੇ ਹੋ, ਲੇਕਿਨ ਜਦੋਂ ਪੰਥ ਦੋਖੀਆਂ ਨੇ ਇਸ ਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਕਹਿਣਾ ਸ਼ੁਰੂ ਕਰ ਦਿੱਤਾ, ਤਾਂ ਤੁਹਾਡੇ ਕੋਲ, ਮੂੰਹ ਛੁਪਾਉਣ ਦਾ ਵੀ ਕੋਈ ਸਾਧਨ ਨਹੀਂ ਰਹਿ ਜਾਣਾ। ਜਿਸ ਨਾਲ ਤੁਸੀਂ ਆਪਣਾ ਮੂੰਹ ਛੁਪਾ ਕੇ ਇਹ ਕਹਿ ਸਕੋ ਕਿ, "ਨਹੀਂ! ਇਹ ਕਹਾਣੀਆਂ ਸਾਡੇ ਗੁਰੂ ਨੇ ਨਹੀਂ ਲਿਖੀਆਂ।"
ਅਖੌਤੀ ਦਸਮ ਗ੍ਰੰਥ ਪੰਨਾ 902
ਇੰਦਰਜੀਤ ਸਿੰਘ, ਕਾਨਪੁਰ
(ਦਸਮ ਗ੍ਰੰਥੀਆਂ ਦਾ ਇਹ ਗੁਰੂ "ਮਕੜੀ, ਬਿੱਲੇ, ਬਗਲੇ, ਮੱਛੀਆਂ ਫੜਨ ਵਾਲੇ ਮਾਛੀ, ਅਤੇ ਰੂੰ ਪਿੰਜਣ ਵਾਲੇ ਧਾਨੁਕ ਆਦਿਕ" ਨੂੰ ਗੁਰੂ ਦਸ ਰਿਹਾ ਹੈ।)ਪਾਠਕ ਸਜਣੋ! ਇਨ੍ਹਾਂ ਦਸਮ ਗ੍ਰੰਥੀਆਂ ਦਾ "ਦਸਮ ਗੁਰੂ ਗ੍ਰੰਥ", ਸਿੱਖਾਂ ਨੂੰ "ਚਉਬੀਸ ਅਵਤਾਰਾਂ" ਨਾਲ ਜੋੜ ਕੇ, ਗੁਰਮਤਿ ਦੇ ਸਿਧਾਂਤਾਂ ਦਾ ਘਾਂਣ ਤਾਂ ਕਰਦਾ ਹੀ ਹੈ, "ਚੌ੍ਵੀਹ ਗੁਰੂਆਂ" ਨਾਲ ਵੀ ਜੋੜ ਰਿਹਾ ਹੈ। ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ! ਤੁਸੀਂ ਹੁਣ ਆਪ ਹੀ ਫੈਸਲਾ ਕਰ ਲੈਣਾ, ਕਿ ਤੁਸਾਂ ਅਪਣੇ "ਦਸ ਗੁਰੂ ਸਾਹਿਬਾਨ ਉਪਰ ਨਿਸ਼ਚਾ ਕਰਨਾ ਹੈ", ਕਿ ਇਸ ਪੋਥੇ ਵਿੱਚ ਲਿਖੇ ਹੋਏ "ਚੌਵੀਹ ਗੁਰੂਆਂ" ਨੂੰ ਵੀ ਅਪਣੇ ਜੀਵਨ ਵਿੱਚ ਸ਼ਾਮਿਲ ਕਰਨਾ ਹੈ?ਚੌਵੀਹ ਅਵਤਾਰਾਂ ਵਿਚ ਰੁਦ੍ਰ ਅਵਤਾਰ ਦਾ ਜ਼ਿਕਰ ਕਰਦਾ ਕਰਦਾ ਸਯਾਮ ਕਵੀ, ਇਸ ਪਹਿਲੇ ਗੁਰੂ ਨੂੰ ਪਤਾ ਨਹੀਂ ਕਿਥੋਂ ਲੈ ਆਂਉਦਾ ਹੈ, ਅਤੇ ਫਿਰ ਰੁਕਦਾ ਹੀ ਨਹੀਂ। ਇਹ ਪੂਰੇ "ਚੌਵੀਹ ਗੁਰੂਆਂ" ਦਾ ਜਿਕਰ ਕਰ ਕੇ ਹੀ ਸਾਹ ਲੈਂਦਾ ਹੈ। ਇਹ ਰੁਦ੍ਰ ਅਵਤਾਰ ਦਾ ਜ਼ਿਕਰ ਕਰਦਿਆਂ ਕਿਸੇ ਦੱਤ ਰਾਜੇ ਦਾ ਜਿਕਰ ਕਰਦਾ ਹੈ, ਜੋ ਹਿੰਦੂ ਮਿਥਿਹਾਸ ਅਨੁਸਾਰ, ਚੌਵੀਹ ਅਵਤਾਰਾਂ ਵਿਚੋ ਇਕ ਗਿਣਿਆ ਜਾਂਦਾ ਹੈ। ਇਸ ਅਵਤਾਰ ਨੇ ਆਪਣੇ ਜੀਵਨ ਵਿੱਚ ਇਹ "ਚੌਵੀਹ ਗੁਰੂ" ਧਾਰੇ ਸਨ। ਸਿੱਖਾਂ ਨੂੰ ਕੀ ਲੈਣਾ ਦੇਣਾ ਹੈ, ਜੇ ਰਾਜੇ ਦੱਤ ਨੇ ਚੌਵੀਹ ਗੁਰੂ ਧਾਰੇ ਹੋਣ, ਜਾਂ ਚੌਰਾਸੀ ਗੁਰੂ ਧਾਰੇ ਹੋਣ? ਇਨ੍ਹਾਂ "ਚਉਬੀਸ ਗੁਰੂਆਂ" ਦਾ ਜਿਕਰ ਕਰਦਿਆ ਕਰਦਿਆਂ ਇਹ ਕਵੀ, ਇਸ ਕਿਤਾਬ ਦੇ 21 ਪੰਨੇ ਹੋਰ ਭਰ ਦਿੰਦਾ ਹੈ। ਇਹ "ਚੌਵੀਹ ਗੁਰੂਆਂ" ਇਸ ਤਰ੍ਹਾਂ ਹਨ:1- ਪਹਿਲਾ ਹੈ - ਅਕਾਲ ਗੁਰੂ (ਵਾਹਿਗੁਰੂ)2- ਦੂਸਰਾ ਹੈ - ਗੁਰੂ ਮਨ (ਮਨ ਦੇਵਤਾ)ਇਸ ਦੂਜੇ ਗੁਰੂ ਨੂੰ ਮੰਨਣ ਨਾਲ, ਮਨ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ।
"ਸਿੱਧ ਤਉ ਮਨ ਕਾਮਨਾ ਸੁਧ ਹੋਤ ਹੈ ਸੁਨਿ ਲਾਲ ॥੧੧੭॥3- ਤੀਜਾ ਹੈ - "ਗੁਰੂ ਮਰਕਰਾ"। (ਮਰਕਰਾ = ਮਕੜੀ)
ਲਉ ਜੀ ! ਤੀਜੇ ਗੁਰੂ ਦਾ ਨਾਮ ਹੈ "ਗੁਰੂ ਮਰਕਰਾ"।
ਮਕੜੀ ਨੂੰ ਪੂਜਣ ਨਾਲ "ਨਿਰੰਜਨ" ਦੀ ਪ੍ਰਾਪਤੀ ਹੁੰਦੀ ਹੈ ।
ਹੁਣ "ਮਕੜੀ" ਫੜ ਕੇ ਉਸ ਨੂੰ ਪੂਜਿਆ ਕਰੋ , ਦਸਮ ਗ੍ਰੰਥੀਉ !
ਆਪਨ ਹਿਐ ਐਸ ਅਨਮਾਨਾਂ ॥ ਤੀਸਰ ਗੁਰੂ ਯਾਹ ਹਮ ਮਾਨਾ ॥ਪ੍ਰੇਮ ਸੂਤ ਕੀ ਡੋਰ ਬਢਾਵੈ॥ ਤਬਹੀ ਨਾਥ ਨਿਰੰਜਨ ਪਾਵੈ॥177॥ ਪੰਨਾ ਨੰ 648
ਇਤੀ ਤ੍ਰਿਤੀ ਗੁਰੂ ਮਰਕਰਾ ਸਮਾਪਤੇ॥4- ਚੌਥਾ ਹੈ- "ਮੱਛਾਂਤਕ ਗੁਰੂ"। (ਮੱਛਾਂਤਰ = ਬਗੁਲਾ )
ਐਸੇ ਗੁਰੂ ਦਾ ਚੰਗੀ ਤਰ੍ਹਾਂ ਧਿਆਨ ਲਾ ਲਈਏ ਤਾਂ ਉਸਨੂੰ ਪਰਮਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ।
ਐਸੇ ਧਿਯਾਨ ਨਾਥ ਹਿਤ ਲਾਈਐ॥ ਤਬਹੀ ਪਰਮ ਪੁਰਖ ਕਹੁ ਪਾਈਐ॥ ਪੰਨਾ 649
ਇਤਿ ਮੱਛਾਂਤਕ ਚਤੁਰਥ ਗੁਰੂ ਸਮਾਪਤੰ॥ਹੁਣ ਬਗੁਲਾ ਫੜ ਕੇ ਉਸ ਨੂੰ ਸਾਮ੍ਹਣੇ ਰੱਖ ਕੇ ਉਸ ਦਾ ਵੀ ਧਿਆਨ ਲਾਇਆ ਕਰੋ , ਦਸਮ ਗ੍ਰੰਥੀਉ !
5- ਪੰਜਵੇਂ ਗੁਰੂ ਦਾ ਨਾਮ ਹੈ "ਬਿੜਾਲ ਗੁਰੂ"। (ਬਿੜਾਲ = ਬਿੱਲਾ)ਹੁਣ ਇਕ ਬਿੱਲਾ ਫੜ ਕੇ ਲੈ ਆਉ ਤੇ ਉਸ ਵੀ ਧਿਆਨ ਲਾਇਆ ਕਰੋ , ਦਸਮ ਗ੍ਰੰਥੀਉ !ਐਸ ਪੰਜਵੇ ਗੁਰੂ ਦੇ ਨਾਮ ਦਾ ਧਿਆਣ ਲਾਉਣ ਨਾਲ ਨਿਰੰਕਾਰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਐਸ ਧਿਆਨ ਹਰਿ ਹੇਤ ਲੱਗਈਐ॥ ਤਬ ਹੀ ਨਾਥ ਨਿਰੰਜਨ ਪੱਈਐ॥
ਇਤਿ ਬਿੜਾਲ ਪੰਚਮੇ ਗੁਰੂ ਸਮਾਪਤੰ॥ ਪੰਨਾ 6496- ਛੇਵੇਂ ਗੁਰੂ ਦਾ ਨਾਮ ਹੈ "ਰੂਹੀ ਧੁਨਖਤਾ ਪੇਂਜਾ ਗੁਰੂ"। (ਰੂੰ ਪਿੰਜਣ ਵਾਲ ਧਾਨੁਕ)
ਜਦੋਂ ਇਸ ਗੁਰੂ ਨਾਲ ਪ੍ਰੀਤ ਕਰੋਗੇ। ਤਾਂ ਹੀ ਆਦਿਪੁਰਖ (ਪਰਮਾਤਮਾਂ ਨੂੰ ਪ੍ਰਾਪਤ ਕਰ ਸਕੋਗੇ ।
ਤੈਸੀਏ ਪ੍ਰਭ ਸੋ ਪ੍ਰੀਤ ਲਗਈਐ॥ ਤਬ ਹੀ ਪੁਰਖ ਪੁਰਾਤਨ ਪੱਈਐ॥
ਇਤਿ ਰੂਹੀ ਧੁਨਖਤਾ ਪੇਂਜਾ ਖਸ਼ਟਮੇ ਗੁਰੂ ਸਮਮਾਪਤਮ॥ ਪੰਨਾ 6507- ਸਤਵੇਂ ਗੁਰੁ ਦਾ ਨਾਮ ਹੈ "ਮਾਛੀ ਗੁਰੂ" । (ਮੱਛੀ ਫੜਨ ਵਾਲਾ )
ਮਾੱਛੀ ਦਾ ਧਿਆਨ ਕਰਣ ਨਾਲ ਪਰਮਪੁਰਖ ਪਰਮਾਤਮਾਂ ਦੀ ਪ੍ਰਾਪਤੀ ਹੁੰਦੀ ਹੈ।
ਏਕ ਸੁ ਠਾਂਢ ਮੱਛ ਕੀ ਆਸੂ॥ ਰਾਜ ਪਾਠ ਤੇ ਜਾਨ ਉਦਾਸੂ॥
ਇਹ ਬਿਧ ਨੇਹ ਨਾਥ ਸੌ ਲਈਐ॥ ਤਬ ਹੀ ਪੂਰਨ ਪੁਰਖ ਕਹ ਪਈਐ॥
ਇਤਿ ਮਾਛੀ ਗੁਰੂ ਸਪਤਮੋ ਸਮਾਪਤਮ॥ ਪੰਨਾ 650ਇਸ ਕਿਤਾਬ ਦੀ ਜੇ ਮਣੀਏ , ਤਾਂ ਸਾਨੂੰ ਹੁਣ ਮੱਛੀਆਂ ਫੜਨ ਵਾਲੇ ਨੂੰ ਵੀ ਪੂਜਣਾ ਪੈਣਾ ਹੈ।ਇਨ੍ਹਾਂ ਚੌਬੀਸ ਗੁਰੂਆਂ ਵਿਚੋਂ, ਕਿਸੇ ਗੁਰੂ ਦਾ ਨਾਮ ਲੈਣ ਨਾਲ ਅਕਾਲਪੁਰਖ ਦੀ ਪ੍ਰਾਪਤੀ ਹੁੰਦੀ ਹੈ, ਤੇ ਕਿਸੇ ਦਾ ਸਿਮਰਨ ਕਰਣ ਨਾਲ "ਨਿਰੰਜਨ ਪ੍ਰਭੂ" ਦੀ ਪ੍ਰਾਪਤੀ ਹੋ ਜਾਂਦੀ ਹੈ।ਦਸਮ ਗ੍ਰੰਥੀਉ! ਫਿਰ ਛਡ ਦਿਉ ਸਾਡੇ ਸ਼ਬਦ ਗੁਰੂ ਦਾ ਸਾਥ, ਤੇ ਲਗ ਜਾਉ ਅਪਣੇ ਗੁਰੂ ਦੇ ਦੱਸੇ, ਇਨ੍ਹਾਂ "ਚੌਉਬੀਸ ਗੁਰੂਆਂ" ਦੇ ਮਗਰ। ਇਹ ਸਾਰੇ ਗੁਰੂ, ਸ਼ਯਾਮ ਕਵੀ ਨੇ "ਪਤਾਸ਼ਾਹੀ 10" ਦੇ ਸਿਰਨਾਵੇਂ ਹੇਠ ਇਕੱਠੇ ਕੀਤੇ ਹਨ। ਦਾਸ ਇਨਾਂ ਸਾਰੇ ਗੁਰੂਆਂ ਬਾਰੇ ਲਿਖ ਲਿਖ ਕੇ, ਆਪ ਜੀ ਦਾ ਕੀਮਤੀ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਕਿਉਂਕਿ ਇਨਾਂ "ਚੌਵੀਹ ਗੁਰੂਆਂ" ਬਾਰੇ ਅਸੀ ਜਾਂਣ ਕੇ ਕਰਨਾਂ ਵੀ ਕੀ ਹੈ? ਆਪ ਜੀ ਦੀ ਜਾਣਕਾਰੀ ਲਈ, ਇਥੇ ਸਿਰਫ ਸਭ ਦੇ ਨਾਮ ਲਿਖ ਰਿਹਾ ਹਾਂ। ਭਾਵੇਂ ਇਥੇ ਚੌਵੀਹ ਗੁਰੂ ਬਣਾ ਕੇ ਪੇਸ਼ ਕਰਣ, ਭਾਵੇਂ ਚੌਰਾਸੀ ਗੁਰੂ ਬਣਾ ਦੇਣ। ਸਾਡਾ ਤਾਂ ਇਕੋ ਇਕ ਗੁਰੂ ਹੈ, ਜਿਸਨੂੰ ਅਸੀ ਜਾਣਦੇ ਅਤੇ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਤੋਂ ਅਲਾਵਾਂ ਸਾਨੂੰ ਇਹੋ ਜਹੇ ਗੁਰੂਆਂ ਕੋਲੋਂ ਕੁਝ ਨਹੀਂ ਲਭਣਾ।
8- ਅਠਵਾਂ ਗੁਰੂ ਹੈ "ਚੇਰਕਾ ਗੁਰੂ", 9- ਗੁਰੂ ਬਨਰਾਜਾ (ਨੌਵਾਂ ਗੁਰੂ), 10- ਗੁਰੂ ਕਾਛਨ (ਦਸਵਾਂ ਗੁਰੂ), 11- ਗੁਰੂ ਸੂਰਖ ਰਾਜਾ ਗੁਰੂ (ਗਯਾਰ੍ਹਵਾਂ ਗੁਰੂ), | 12- ਗੁਰੂ ਬਾਲੀ ਲੜਕੀ (ਬਾਰ੍ਹਵੀਂ ਗੁਰੂ ਇਸਤ੍ਰੀ, 13- ਗੁਰੂ ਅਕਲੰਕ (ਤੇਰ੍ਹਵਾਂ ਗੁਰੂ), 14- ਗੁਰੂ ਭਗਤ ਇਸਤ੍ਰੀ (ਚੌਦ੍ਹਵੀ ਗੁਰੂ), 15- ਗੁਰੂ ਬਾਨਗਰ (ਪੰਦ੍ਰਹਵਾਂ ਗੁਰੂ), | 16- ਗੁਰੂ ਚਾਵੰਡ (ਸੋਲ੍ਹਵਾਂ ਗੁਰੂ), 17- ਗੁਰੂ ਦੁਧੀਰਾ (ਸਤ੍ਰ੍ਹਵਾਂ ਗੁਰੂ), 18- ਗੁਰੂ ਮ੍ਰਿਗਹਾ (ਅਠਾਹਰਵਾਂ ਗੁਰੂ), 19- ਗੁਰੂ ਨਲਿਨੀ ਸੂਕ (ਉਨ੍ਹੀਵਾਂ ਗੁਰੂ), | 20- ਗੁਰੂ ਸ਼ਾਹ (ਵੀਹਵਾਂ ਗੁਰੂ), 21- ਗੁਰੂ ਸੂਕ ਪੜਾਵਤ (ਇਕੀਹਵਾਂ ਗੁਰੂ), 22- ਗੁਰੂ ਹਰ ਬਾਹਤਾ (ਬਈਵ੍ਹਾਂ ਗੁਰੂ), 23- ਗੁਰੂ ਜੱਛਣੀ (ਤੇਹੀਵਾਂ ਗੁਰੂ ਇਸਤ੍ਰੀ ਰੂਪ), 24- ਚੌਵੀਹਾਂ ਗੁਰੂ ਅਨਾਮ ਹੈ (ਇਸਦਾ ਕੋਈ ਨਾਮ ਨਹੀਂ) |
ਅਖੌਤੀ ਦਸਮ ਗ੍ਰੰਥ ਪੰਨਾ 650 - 651ਦਸਮ ਗ੍ਰੰਥੀਉ! ਸਾਡੀ ਗੱਲ ਤਾਂ ਤੁਸੀਂ ਮੰਨਣੀ ਨਹੀਂ! ਇਹ ਪੰਨੇ ਆਪਣੀਆਂ ਅੱਖਾਂ ਨਾਲ ਪੜ੍ਹ ਕੇ, ਵੇਖ ਕੇ, ਸਾਨੂੰ ਇਸ ਗਲ ਦਾ ਲਿਖਿਤ ਜਵਾਬ ਭੇਜੋ, ਕਿ ਅਸੀਂ ਆਪਣੇ ਬੱਚਿਆਂ ਨੂੰ ਅਪਣੇ "ਦਸ ਗੁਰੂਆਂ" ਦੇ ਨਾਮ ਅਤੇ ਜੀਵਨੀ ਯਾਦ ਕਰਵਾਈਏ, ਕਿ ਤੁਹਾਡੇ ਗੁਰੂ ਦੇ ਦੱਸੇ ਇਨਾਂ "ਚੌਵੀਹ ਗੁਰੂਆਂ" ਦੇ ਨਾਂ ਅਤੇ ਜੀਵਨੀ ਪੜ੍ਹਵਾਈਏ? ਇਸ ਨੂੰ ਅਪਣੇ ਗੁਰੂ ਦੀ ਬਾਣੀ ਸਾਬਿਤ ਕਰਨ ਲਈ, ਤੁਸੀਂ ਤਰਲੋ ਮੱਛੀ ਤਾਂ ਹੋ ਰਹੇ ਹੋ, ਲੇਕਿਨ ਲਗਦਾ ਹੈ ਤੁਸਾਂ ਆਪ ਇਹ ਕਿਤਾਬ ਚੰਗੀ ਤਰ੍ਹਾਂ ਹੱਲੀ ਪੜ੍ਹੀ ਹੀ ਨਹੀਂ। ਜੇ ਥੋੜੀ ਬਹੁਤ ਪੜ੍ਹੀ ਵੀ ਹੈ, ਤਾਂ ਉਸ ਤੇ ਕਦੀ ਵੀ ਅਮਲ ਨਹੀਂ ਕੀਤਾ ਹੋਣਾ।ਇਕ ਬਹੁਤਾ ਸਿਆਣਾਂ ਦਸਮ ਗ੍ਰੰਥੀਆ, ਮੈਨੂੰ ਕਹਿੰਦਾ ਹੈ ਕਿ ਗੁਰੂ ਸਾਹਿਬ ਨੇ ਇਨ੍ਹਾਂ ਚੌਵੀਹ ਗੁਰੂਆਂ ਦਾ ਜਿਕਰ ਇਸ ਕਰਕੇ ਕੀਤਾ ਹੈ, ਕਿਉਂਕਿ ਮਕੜੀ, ਬਿੱਲੇ, ਮਾਛੀ, ਬਗੁਲੇ ਅਤੇ ਧਾਨੁਕ ਆਦਿਕ ਕੋਲੋ, ਉਨ੍ਹਾਂ ਦੇ ਗੁਣਾਂ ਨੂੰ ਮੇਰੇ ਸਿੱਖ ਪ੍ਰਾਪਤ ਕਰ ਸਕਣ। ਮੈਂ ਆਖਿਆ, "ਉਏ ਭਲਿਆ! ਇਸ ਵਿਚ ਤੂੰ ਕਿਹੜੀ ਨਵੀਂ ਗਲ ਦਸ ਰਿਹਾ ਹੈਂ? ਇਸ ਦਾ ਜਿਕਰ ਤਾਂ ਇਸ ਦਾ ਕਵੀ ਅਪਣੀ ਇਸ ਲਿਖਿਤ ਵਿਚ ਕਰ ਹੀ ਰਿਹਾ ਹੈ ਕਿ ਇਨ੍ਹਾਂ ਜੀਵਾਂ ਦੇ ਗੁਣ ਲੈਣ ਲਈ ਦੱਤ ਰਾਜੇ ਨੇ ਉਨ੍ਹਾਂ ਨੂੰ ਗੁਰੂ ਬਣਾਇਆ। ਤੂੰ ਕਹਿ ਰਿਹਾ ਹੈਂ ਕਿ ਦਸਮ ਪਿਤਾ ਨੇ ਸਾਡੇ ਲਈ ਇਹ ਚੌਵੀਹ ਗੁਰੂਆਂ ਦਾ ਜਿਕਰ ਕੀਤਾ ਹੈ? ਪੂਰੇ ਦਸਮ ਗ੍ਰੰਥ ਵਿੱਚ ਕਿਤੇ ਵੀ ਸਾਡੇ ਦਸ ਗੁਰੂਆਂ ਦੀ ਜੀਵਨੀ ਦਾ ਟੂਕ ਮਾਤਰ ਵੀ ਜਿਕਰ ਨਹੀਂ ਹੈ, ਤੇ ਇਨ੍ਹਾਂ ਚੌਵੀਹ ਗੁਰੂਆਂ ਦੀ ਜੀਵਨੀ ਬਾਰੇ ਇਸ ਕਿਤਾਬ ਦੇ 21 ਪੰਨੇ ਤੁਹਾਡੇ ਗੁਰੂ ਨੇ ਭਰ ਦਿੱਤੇ ਹਨ ? ਹੁਣ ਤਾਂ ਸ਼ਰਮ ਕਰੋ ! ਇਸਨੂੰ "ਦਸਮ ਦੀ ਬਾਣੀ" ਕਹਿਣ ਵਾਲਿਉ !ਉਏ ਭਲਿਉ! ਕਾਸ਼ ਤੁਸੀਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਕੱਸਵੱਟੀ 'ਤੇ ਇਸ ਕੂੜ ਕਿਤਾਬ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖਿਆ ਹੁੰਦਾ ਤਾਂ ਕਦੀ ਵੀ ਤੁਸੀਂ ਮਕੜੇ, ਬਿੱਲੇ ਅਤੇ ਬਗੁਲੇ ਨੂੰ ਅਪਣਾਂ ਗੁਰੂ ਨਾ ਮੰਨਦੇ। ਇਹ ਸਾਰਾ ਉਤਾਰਾ ਤੇ ਤੁਹਾਡੇ "ਸਯਾਮ ਕਵੀ" ਨੇ ਹਿੰਦੂਆਂ ਦੇ ਇਕ ਗ੍ਰੰਥ "ਸ਼੍ਰੀ ਮਦ੍ ਭਾਗਵਤ ਪੁਰਾਣ" ਦੇ ਸੱਤਵੇਂ ਸਕੰਧ ਵਿੱਚੋਂ ਚੁਰਾਇਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਜੋ ਸਾਰੇ "ਗੁਣਾਂ" ਦੇ ਸਮੁੰਦਰ ਹਨ, ਜੇ ਤੁਹਾਨੂੰ ਉਨ੍ਹਾਂ ਵਿਚੋਂ, "ਗੁਣ" ਪ੍ਰਾਪਤ ਨਹੀਂ ਹੋਏ, ਤਾਂ ਬਿੱਲੇ, ਬਗੁਲੇ ਅਤੇ ਮਕੱੜੀ ਵਿਚੋ ਤੁਸਾਂ ਕੇੜ੍ਹੇ ਗੁਣ ਲੱਭ ਲੈਣੇ ਹਨ? ਸ਼ਬਦ ਗੁਰੂ ਤਾਂ ਸਾਨੂੰ ਇਹ ਦਸਦੇ ਹਨ:ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ ਅੰਕ 15, ਗੁਰੂ ਗ੍ਰੰਥ ਸਾਹਿਬ ਜੀ।
ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥
ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥ ਅੰਕ 46, ਗੁਰੂ ਗ੍ਰੰਥ ਸਾਹਿਬ ਜੀ।ਦਸਮ ਗ੍ਰੰਥੀਉ ! ਤੁਹਾਡਾ ਤਾਂ ਇਹ ਹਾਲ ਹੈ:ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥ ਅੰਕ 23ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥
ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀਂ ਰਾਤਿ ॥੩॥ ਅੰਕ 47, ਗੁਰੂ ਗ੍ਰੰਥ ਸਾਹਿਬ ਜੀ।ਸਾਡਾ "ਸ਼ਬਦ ਗੁਰੂ" ਗੁਣਾਂ ਦਾ ਨਿਧਾਨ (ਖਜਾਨਾ) ਹੈ, ਤੁਸੀਂ ਕਿਥੋਂ ਗੁਣ ਲੱਭੀ ਫਿਰਦੇ ਹੋ ? ਮਕੜੀਆਂ ਅਤੇ ਬਿੱਲਿਆਂ ਕੋਲੋਂ ?ਦਸਮ ਗ੍ਰੰਥ ਨੂੰ "ਦਸਮ ਦੀ ਬਾਣੀ" ਕਹਿਣ ਵਾਲਿਉ! ਹਰ ਥਾਂ 'ਤੇ ਤੁਹਾਡੇ ਟਕਸਾਲੀਏ ਅਤੇ ਚੇਲੇ ਚਪਾਟੇ ਨਹੀਂ ਵਸਦੇ, ਜੋ ਤੁਹਾਡੀਆਂ ਊਲ ਜਲੂਲ ਤਕਰੀਰਾਂ ਨੂੰ ਸੁਣੀ ਜਾਣਗੇ? ਹਲੀ ਸ਼ਬਦ ਗੁਰੂ ਦੇ ਜਾਗ੍ਰਤ ਸਿੱਖ, ਇਸ ਸੰਸਾਰ ਵਿੱਚ ਮੌਜੂਦ ਹਨ, ਤੁਹਾਡੇ ਕੋਲੋਂ ਸਵਾਲ ਜਵਾਬ ਕਰਨ ਲਈ। ਸਾਨੂੰ ਧਮਕੀਆਂ ਦੇਣ ਨਾਲ ਤੁਹਾਡੇ ਗੁਰੂ ਦਾ ਲਿਖਿਆ ਇਹ ਫਜੂਲ ਦਾ ਮਿਥਿਹਾਸ "ਦਸਮ ਦੀ ਬਾਣੀ" ਨਹੀ ਬਣ ਜਾਣਾ। ਇਹ ਤਾਂ ਹੁਣ ਪੜ੍ਹਿਆ ਹੀ ਪੜ੍ਹਿਆ ਜਾਣਾ ਹੈ, ਕਿਉਂਕਿ ਇਸਤੋਂ ਅਸੀ ਹੁਣ ਰੁਮਾਲੇ ਚੁਕ ਚੁਕੇ ਹਾਂ, ਜੋ ਤੁਸਾਂ ਕਈ ਵਰ੍ਹਿਆਂ ਤੋਂ, ਇਸਤੇ ਪਾ ਪਾ ਕੇ ਇਸ ਨੂੰ ਢੱਕਿਆ ਹੋਇਆ ਸੀ। ਭੋਲੇ ਭਾਲੇ ਸਿੱਖ ਇਸਨੂੰ ਦਸਮ ਪਿਤਾ ਦੀ ਬਾਣੀ ਸਮਝ ਕੇ ਮੱਥੇ ਟੇਕੀ ਜਾ ਰਹੇ ਸਨ।
ਜਿਹੜੇ ਇਸ ਕੂੜ ਰਚਨਾ ਨੂੰ "ਦਸਮ ਦੀ ਬਾਣੀ" ਕਹਿ ਕੇ ਸਾਡੇ ਸਰਬੰਸ ਦਾਨੀ ਗੁਰੂ ਦਾ ਅਪਮਾਨ ਕਰ ਰਹੇ ਨੇ, ਉਹ ਗੁਰੂ ਦੇ ਸਿੱਖ ਹਨ ਕਿ "ਪੰਥ ਦੋਖੀ"?-: ਇੰਦਰਜੀਤ ਸਿੰਘ, ਕਾਨਪੁਰ
ਸਾਡੀ ਗਲ ਤਾਂ ਕਿਸੇ ਨੇ ਮੰਨਣੀ ਨਹੀਂ ! ਦਸਮ ਗ੍ਰੰਥੀਉ ! ਆਪਣੀਆਂ ਅੱਖਾਂ ਖੋਲ ਕੇ ਇਸ "ਅਖੌਤੀ ਦਸਮ ਗ੍ਰੰਥ" ਦੇ ਪੰਨਾਂ ਨੰਬਰ 1081 ਤੇ 1082 ਦੇ ਦਰਸ਼ਨ ਆਪ ਹੀ ਕਰੋ, ਤੇ ਫੈਸਲਾ ਵੀ ਆਪ ਹੀ ਕਰ ਲਉ, ਕਿ ਜਿਹੜੇ ਇਸ ਕੂੜ ਰਚਨਾ ਨੂੰ "ਦਸਮ ਦੀ ਬਾਣੀ" ਕਹਿ ਕੇ ਸਾਡੇ ਸਰਬੰਸ ਦਾਨੀ ਗੁਰੂ ਦਾ ਅਪਮਾਨ ਕਰ ਰਹੇ ਨੇ, ਉਹ ਗੁਰੂ ਦੇ ਸਿੱਖ ਹਨ ਕਿ "ਪੰਥ ਦੋਖੀ"। ਲਿਖ ਭੇਜੋ ਆਪਣਾ ਜਵਾਬ, ਕਿ ਇਸ ਗੰਦ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖਤ ਮੰਨਦੇ ਹੋ, ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਿਲਾਫ ਪੰਥ ਦੋਖੀਆਂ ਦੀ ਰਚੀ ਗਈ ਇਕ ਸਾਜਿਸ਼?
ਚੌਪਈ ॥
ਇੱਕ ਦਿਨ ਬਾਗ ਵਿੱਚ ਇਸਤਰੀਆਂ ਗਈਆਂ। ਹੱਸ ਹੱਸ ਕੇ ਆਪਸ ਵਿਚ ਗੱਲਾਂ ਕਰਦੀਆਂ ਸਨ। ਉਥੇ ਇਕ ਨਿਸ਼ਿ ਰਾਜ ਪ੍ਰਭਾ ਨਾਮ ਦੀ ਇਸਤਰੀ ਸੀ। ਉਸਨੇ (ਅਪਣੀਆਂ ਸਖੀਆਂ ਨਾਲ ਗੱਲਾਂ ਕਰਦਿਆਂ) ਇਸ ਤਰ੍ਹਾਂ ਕਹਿਆ। ਜੇ ਮੈਂ ਰਾਜੇ ਕੋਲੋਂ ਪਾਣੀ ਭਰਵਾਵਾਂ, ਅਤੇ ਆਪਣੀਆਂ ਝਾਂਟਾਂ (ਗੁਪਤ ਅੰਗ ਦੇ ਵਾਲ) ਉਸ ਕੋਲੋਂ ਮੁੰਨਵਾਂ ਕੇ ਵਖਾਵਾਂ। ਫੇਰ ਤਾਂ ਤੁਸੀਂ ਸਾਰੀਆਂ ਸ਼ਰਤ ਹਾਰ ਜਾਉਗੀਆਂ ਨਾਂ? ਤੁਸੀਂ ਅਪਣੀਆਂ ਅੱਖਾਂ ਨਾਲ ਮੇਰਾ ਇਹ ਚਰਿਤ੍ਰ ਵੇਖਣਾ।
ਇਹ ਕਹਿ ਕੇ ਉਸ ਨੇ ਸੁੰਦਰ ਰੂਪ ਬਣਾਇਆ ਅਤੇ ਦੇਵਤਿਆਂ ਅਤੇ ਦੈਂਤਾਂ ਨੂੰ ਆਪਣੇ ਅਪਾਰ ਰੂਪ ਅਤੇ ਸੂੰਦਰਤਾ ਨਾਲ ਮੋਹਿਤ ਕਰ ਦਿਤਾ। (ਉਸ ਇਲਾਕੇ ਵਿਚ) ਚਰਿਤ੍ਰ ਸਿੰਘ ਨਾਮ ਦਾ ਰਾਜਾ। (ਉਸ ਦੇ ਆਗਮਨ ਦੀ) ਖਬਰ ਉਨਾਂ ਇਸਤਰੀਆਂ ਨੂੰ ਲਗ ਗਈ ਸੀ। ਨਿਸ਼ਿ ਰਾਜ ਪ੍ਰਭਾ ਨੇ ਝਰੋਖੇ (ਬਾਰੀ) ਵਿਚ ਬੈਠ ਕੇ ਉਸ ਰਾਜੇ ਨੂੰ ਵਿਖਾਲੀ ਦਿਤੀ। ਰਾਜਾ ਉਸ ਦੇ (ਅਪਾਰ) ਰੂਪ ਨੂੰ ਵੇਖ ਕੇ ਉਸ ਤੇ ਮੋਹਿਤ ਹੋ ਗਇਆ। ਉਹ ਮਨ ਹੀ ਮਨ ਸੋਚਣ ਲਗਾ ਕਿ ਇਹ ਇਸਤਰੀ ਜੇ ਮੈਨੂੰ ਇਕ ਵਾਰ ਮਿਲ ਜਾਵੇ, ਤਾਂ ਮੈਂ ਹਜ਼ਾਰ ਜਨਮਾਂ ਲਈ ਧੰਨ ਧੰਨ ਹੋ ਜਾਵਾਂ।
(ਰਾਜੇ ਨੇ) ਦਾਸੀ ਭੇਜ ਕੇ ਉਸ ਨੂੰ ਬੁਲਵਾ ਲਿਆ। ਪ੍ਰੇਮ ਪਿਆਰ ਨਾਲ ਕਾਮ ਵਾਸਨਾਂ ਪੂਰੀ ਕਰਨ ਲਗਾ। ਇਸਤ੍ਰੀ ਤੱਦ ਬੇਹੋਸ਼ ਹੋ ਗਈ ਅਤੇ ਪਾਣੀ ਪਾਣੀ ਕਰਨ ਲਗੀ। (ਇਹ ਉਸ ਦਾ ਨਾਟਕ ਸੀ) ਤੱਦ ਰਾਜਾ ਆਪ ਉਠ ਕੇ ਗਇਆ ਅਤੇ ਪਾਣੀ ਲਿਆ ਕੇ ਉਸ ਨੂੰ ਪਿਲਾਉਣ ਲਗਾ। ਪਾਣੀ ਪੀਣ ਨਾਲ ਫਿਰ ਉਸ ਨੂੰ ਹੋਸ਼ ਆ ਗਈ ਅਤੇ ਰਾਜਾ ਨੇ ਉਸ ਦਾ ਚੁੰਬਣ ਲਇਆ। ਜਦੋਂ ਉਹ ਇਸਤਰੀ ਹੋਸ਼ ਵਿੱਚ ਆਈ। ਰਾਜਾ ਨੇ ਉਸ ਨਾਲ ਫਿਰ ਕਾਮ ਕ੍ਰੀੜਾ ਸ਼ੁਰੂ ਕਰ ਦਿਤੀ। ਦੋਵੇਂ ਜਵਾਨ ਸਨ, ਕੋਈ ਹਾਰ ਨਹੀਂ ਸੀ ਮਨ ਰਿਹਾ। ਇਸ ਤਰ੍ਹਾਂ ਰਾਜਾ ਉਸ ਨੂੰ ਭੋਗਦਾ ਰਿਹਾ। ਫਿਰ ਇਸਤਰੀ ਨੇ (ਕਾਮ ਕ੍ਰੀੜਾ ਕਰਦਿਆਂ) ਇਸ ਤਰ੍ਹਾਂ ਕਹਿਆ, ਹੇ ਰਾਜਨ ! ਮੇਰੀ ਗਲ ਸੁਣੋ ! ਮੈ ਵੇਦਾਂ ਸ਼ਾਸਤਰਾਂ ਵਿੱਚ (ਲਿਖਿਆ) ਸੁਣਿਆ ਹੈ ਕਿ ਇਸਤਰੀ ਦੀਆਂ ਝਾਂਟਾਂ (ਇਸਤ੍ਰੀ ਦੇ ਗੁਪਤ ਅੰਗ ਉਪਰਲੇ ਵਾਲ) ਮੁੰਨੀਆਂ ਨਹੀਂ ਜਾ ਸਕਦੀਆਂ? ਰਾਜੇ ਨੇ ਹਸ ਕੇ ਕਹਿਆ, ਕਿ ਮੈਂ ਇਸ ਗਲ ਨੂੰ ਸੱਚ ਨਹੀਂ ਮੰਨਦਾ। ਤੂੰ ਮੈਨੂੰ ਝੂਠ ਕਹਿਆ ਹੈ। ਮੈਂ ਤੇਰੀਆਂ ਝਾਂਟਾਂ ਆਪ ਮੁਨਾਂਗਾਂ। ਰਾਜੇ ਨੇ ਇੱਕ ਤੇਜ਼ ਉਸਤਰਾ ਮੰਗਵਾਇਆ। ਰਾਜੇ ਨੇ ਉਸ ਨੂੰ ਆਪਣੇ ਹੱਥ ਵਿੱਚ ਲੈ ਕੇ ਆਪ ਚਲਾਇਆ, ਉਸ ਦੀਆਂ ਸਾਰੀਆਂ ਝਾਂਟਾਂ ਮੁੰਨ ਦਿਤੀਆਂ।
ਦੋਹਰਾ॥
ਪਹਿਲਾਂ ਰਾਜੇ ਕੋਲੋਂ ਉਸ ਇਸਤਰੀ ਨੇ ਪਾਣੀ ਭਰਵਾਇਆ। ਫਿਰ ਰਾਜੇ ਕੋਲੋਂ ਅਪਣੀਆਂ ਝਾਂਟਾਂ ਮੁੰਨਵਾਈਆਂ। ਉਨ੍ਹਾਂ ਇਸਤਰੀਆਂ ਨੂੰ ਇਹ ਸਾਰਾ (ਦ੍ਰਿਸ਼) ਵਿਖਾ ਕੇ ਉਸਨੇ ਉਨ੍ਹਾ ਕੋਲੋਂ ਸ਼ਰਤ ਜਿਤ ਲਈ।
ਉਏ ਬੇੜਾ ਤਰ ਜਾਏ ਤੁਹਾਡਾ! ਇਸ ਨੂੰ "ਦਸਮ ਬਾਣੀ" ਕਹਿਣ ਵਾਲਿਉ !
ਇਸ ਗੰਦ ਬਾਰੇ ਤੁਸੀਂ ਸਾਡੇ ਨਾਲ ਬਹਿਸ ਕਰਨਾ ਚਾਹੁੰਦੇ ਹੋ? ਕਿੰਨੀ ਕੁ ਚੰਗੀ ਸਿਖਿਆ ਦੇ ਰਿਹਾ ਹੈ ਇਹ ਦਸਮ ਗ੍ਰੰਥ ਆਪਣੇ ਸਿੱਖਾਂ ਨੂੰ। ਇੱਕ ਇਸਤਰੀ ਕਿਸੇ ਪਰਾਏ ਮਰਦ ਨਾਲ ਖੇਹ ਖਾ ਰਹੀ ਹੈ, ਤੇ ਉਸ ਦਾ ਲਾਈਵ ਦ੍ਰਿਸ਼ ਆਪਣੀਆਂ ਸਹੇਲੀਆਂ ਨੂੰ ਵਿਖਾ ਕੇ ਉਨ੍ਹਾਂ ਦਾ ਵੀ ਬੇੜਾ ਗਰਕ ਕਰ ਰਹੀ ਹੈ। ਕਿੰਨੀਆਂ ਕੁ ਸਿੱਖ ਬੱਚੀਆਂ ਦਾ ਚਰਿਤ੍ਰ ਇਹ ਕਹਾਣੀ ਨੂੰ ਪੜ੍ਹ ਕੇ ਉੱਚਾ ਹੋਵੇਗਾ?
ਇਸ ਗਲ ਦਾ ਜਵਾਬ ਤਾਂ ਅਕਾਲ ਤਖਤ ਦਾ ਹੈਡ ਗ੍ਰੰਥੀ ਹੀ ਦੇ ਸਕਦੇ ਹਨ, ਜੋ ਆਪਣੀ ਤਕਰੀਰ ਵਿੱਚ ਇਹ ਕਹਿ ਰਹੇ ਹਨ ਕਿ, "ਗੁਰੂ ਗ੍ਰੰਥ ਅਤੇ ਦਸਮ ਗ੍ਰੰਥ ਨੂੰ ਰਚਨ ਵਾਲੀ ਜੋਤਿ ਇਕ ਹੀ ਹੈ......। ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਦਾ ਹੈ, ਉਹੀ ਵਿਸ਼ਾ ਦਸਮ ਗ੍ਰੰਥ ਦਾ ਹੈ।......ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਸਿਧਾਂਤ ਦਸਮ ਗ੍ਰੰਥ ਸਾਹਿਬ ਜੀ ਦਾ ਹੈ......ਗੁਰੂ ਗ੍ਰੰਥ ਸਾਹਿਬ, ਸਿੱਖ ਨੂੰ ਸੰਤ ਬਨਾਉਂਦੇ ਹਨ ... ਉਥੇ ਹੀ ਦਸਮ ਗ੍ਰੰਥ ਆਪਣੇ ਸਿੱਖ ਨੂੰ ਸਿਪਾਹੀ ਬਣਾਉਂਦਾ ਹੈ.........। "
ਵਾਹ ਭਈ ਵਾਹ! ਇਹੋ ਜਹਿਆ ਹੀ "ਸਿਪਾਹੀ ਬਣਾਉਂਦਾ" ਹੈ ਤੁਹਾਡਾ ਇਹ ਅਖੌਤੀ ਦਸਮ ਗ੍ਰੰਥ ਤੇ ਇਹ, "ਅਖੌਤੀ ਦਸਮ ਬਾਣੀ" ਤੁਹਾਨੂੰ ਹੀ ਮੁਬਾਰਕ ! ਸਾਨੂੰ ਤਾਂ ਆਪਣੇ ਸ਼ਬਦ ਗੁਰੂ ਦੀ ਅੰਮ੍ਰਿਤ ਬਾਣੀ ਹੀ ਭਲੀ। ਨਹੀਂ ਬਨਣਾਂ ਸਾਨੂੰ, ਇਹੋ ਜਹਿਆ "ਵਿਭਚਾਰੀ ਅਤੇ ਚਰਿਤ੍ਰਹੀਣ ਸਿਪਾਹੀ", ਜੋ ਤੁਹਾਡਾ ਅਖੌਤੀ ਦਸਮ ਗ੍ਰੰਥ, ਇਨ੍ਹਾਂ ਕਹਾਣੀਆ ਦੇ ਜ਼ਰੀਏ, ਆਪਣੇ ਸਿੱਖਾਂ ਨੂੰ ਬਣਾ ਰਿਹਾ ਹੈ।
|
ਇਕ ਭਾਈ ਸਾਹਿਬ ਨੇ ਪਿਛਲੇ ਆਰਟੀਕਲ 'ਚ ਕੁਮੈਂਟ ਕੀਤਾ ਕਿ, "ਤੁਸੀਂ ਇਹੋ ਜਹੀਆਂ ਕਹਾਣੀਆਂ ਲਿਖ ਲਿਖ ਕੇ ਚਸਕੇ ਲੈਂਦੇ ਹੋ।" ਭਲੇਮਾਣਸਾ! ਕੀ ਤੁਹਾਨੂੰ ਇੱਕ ਮਰੀ ਹੋਈ ਵੇਸ਼ਵਾ ਦੀ ਸੜੀ ਅਤੇ ਸੜਾਂਧ ਮਾਰਦੀ ਲਾਸ਼ ਵਿਚੋਂ ਵੀ ਵਾਸਨਾ ਨਜ਼ਰ ਆਉਂਦੀ ਹੈ? ਇਹ ਕਹਾਣੀਆਂ ਇਕ ਸੜੀ ਹੋਈ ਬਦਬੂ ਮਾਰਦੀ ਲਾਸ਼ ਤੋਂ ਵੱਧ, ਹੋਰ ਕੁਝ ਵੀ ਨਹੀਂ ਹਨ। ਉਨ੍ਹਾਂ ਦੀ ਅਕਲ 'ਤੇ ਤਰਸ ਆਂਉਦਾ ਹੈ, ਜੋ ਇਸ ਨੂੰ "ਦਸਮ ਦੀ ਬਾਣੀ" ਕਹਿੰਦੇ ਨਹੀਂ ਥਕਦੇ। ਇਹੋ ਜਹੀਆਂ ਚਰਿਤ੍ਰ ਹੀਣਤਾ ਦਾ ਸਬਕ ਸਿਖਾਉਣ ਵਾਲੀਆਂ ਕਹਾਣੀਆਂ ਤੁਹਾਡੇ ਵਰਗਿਆਂ ਨੂੰ ਤਾਂ ਕੋਈ ਚਸਕਾ ਜਾਂ ਸਿਖਿਆ ਦੇ ਸਕਦੀਆਂ ਹਨ। ਲੇਕਿਨ ਜਿਨ੍ਹਾਂ ਦਾ ਮਹਾਨ ਗੁਰੂ ਇਨ੍ਹਾਂ ਕਹਾਣੀਆਂ ਦਾ ਲਿਖਣ ਵਾਲਾ ਸਾਬਿਤ ਕਰ ਕੇ, ਬਦਨਾਮ ਕੀਤਾ ਜਾ ਰਿਹਾ ਹੋਵੇ, ਉਹ ਗੁਰੂ ਦੇ ਸਿੱਖ ਤਾਂ, ਪਿੰਜਰੇ ਵਿਚ ਡੱਕੇ ਹੋਏ ਭੁੱਖੇ ਸ਼ੇਰਾਂ ਵਾਂਗ ਬੇਚੈਨ ਹੋ ਰਹੇ ਹੁੰਦੇ ਹਨ।
ਉਏ ਭਲਿਉ ! ਜ਼ਰਾ ਆਪਣੇ ਦਿਲ 'ਤੇ ਹੱਥ ਰੱਖ ਕੇ ਇਹ ਸੋਚੋ ਕਿ ਤੁਸੀਂ ਕੀ ਕਰ ਰਹੇ ਹੋ, ਤੇ ਕੀ ਕਹਿ ਰਹੇ ਹੋ? ਮੰਨ ਲਿਆ ਕਿ ਤੁਸੀਂ ਪੰਥ ਦੋਖੀ ਏਜੰਸੀਆਂ ਲਈ ਕਮ ਕਰ ਰਹੇ ਹੋ! ਤੁਹਾਨੂੰ ਪੰਥ ਦੋਖੀਆਂ ਤੋਂ ਬਹੁਤ ਸਾਰੀ ਦੌਲਤ ਅਤੇ ਸ਼ੋਹਰਤ ਮਿਲ ਰਹੀ ਹੈ, ਇਸ ਕੂੜ ਕਿਤਾਬ ਨੂੰ "ਦਸਮ ਬਾਣੀ" ਸਾਬਿਤ ਕਰਨ ਲਈ। ਇਕ ਸਿੱਖ ਨਾ ਸਹੀ, ਲੇਕਿਨ ਇਕ ਇਨਸਾਨ ਤਾਂ ਤੁਸੀਂ ਵੀ ਹੋ! ਇਕ ਮਨੁੱਖ ਹੋ ਕੇ ਹੀ ਜ਼ਰਾ ਸੋਚੋ ਕਿ, ਇਹੋ ਜਹੀਆਂ ਗੰਦੀਆਂ, ਚਰਿਤ੍ਰ ਹੀਣਤਾ ਸਿਖਾਉਣ ਵਾਲੀਆਂ ਕਹਾਣੀਆਂ, ਆਪਣਾ ਸਭ ਕੁੱਝ ਕੁਰਬਾਨ ਕਰ ਦੇਣ ਵਾਲੇ ਗੁਰੂ ਸਾਹਿਬ ਨਾਲ ਜੋੜ ਕੇ, ਤੁਸੀਂ ਆਪਣੇ ਲਈ ਕੰਡੇ ਤਾਂ ਨਹੀਂ ਬੀਜ ਰਹੇ? ਕੁਝ ਤਾਂ ਡਰੋ! ਆਉਣ ਵਾਲੇ ਵਕਤ ਤੋਂ ! ਐਸੇ ਗੁਰੂ ਦੇ ਨਿੰਦਕਾਂ ਬਾਰੇ ਤਾਂ ਸਾਡੇ ਸ਼ਬਦ ਗੁਰੂ ਦਾ ਫੁਰਮਾਨ ਹੈ:
ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥ ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥ਤਿਨਿ ਮਾਰਿਆ ਜਿ ਰਖੈ ਨ ਕੋਇ ॥ ਆਗੈ ਪਾਛੈ ਮੰਦੀ ਸੋਇ ॥੩॥ ਅੰਕ 199
ਅਖੌਤੀ ਦਸਮ ਗ੍ਰੰਥ ਪੰਨਾ 1081
ਅਖੌਤੀ ਦਸਮ ਗ੍ਰੰਥ ਪੰਨਾ 1082
ਕਬਿਉ ਬਾਚ ਬੇਨਤੀ ਚੌਪਈ ਦੇ ਮੂਲ ਸ੍ਰੋਤ ਦੇ ਉਲਟ, ਨਿਤਨੇਮ ਦੇ ਗੁਟਕਿਆਂ ਵਿੱਚ ਛਾਪੀ ਜਾ ਰਹੀ, ਚੌਪਈ ਵਿੱਚ ਕੀਤੀ ਜਾ ਰਹੀ ਰੱਦੋ - ਬਦਲ ਬਾਰੇ !-: ਇੰਦਰਜੀਤ ਸਿੰਘ, ਕਾਨਪੁਰ
ਅਖੌਤੀ ਦਸਮ ਗ੍ਰੰਥ ਪੰਨਾ 1359ਨਿਤਨੇਮ ਵਿੱਚ ਪੜ੍ਹੀ ਜਾਣ ਵਾਲੀ ਪੂਰੀ "ਚੌਪਈ" ਕੁਲ 29 ਪੰਨਿਆਂ ਦੀ ਹੈ। ਜੋ "ਸਬੁਧਿ ਬਾਚ ਚੌਪਈ" ਦੇ ਸਿਰਲੇਖ ਹੇਠ ਅਖੌਤੀ ਦਸਮ ਗ੍ਰੰਥ ਦੇ ਪੰਨਾਂ ਨੰਬਰ 1359 ਤੋਂ ਸ਼ੁਰੂ ਹੁੰਦੀ ਹੈ ਅਤੇ 1388 ਪੰਨੇ 'ਤੇ ਸਮਾਪਤ ਹੁੰਦੀ ਹੈ। ਇਸ ਚੌਪਈ ਉਪਰ ਕਿਧਰੇ ਵੀ "ਪਾਤਸ਼ਾਹੀ 10" ਦਾ ਠੱਪਾ ਨਹੀਂ ਲਗਿਆ ਹੈ। ਇਸ ਗ੍ਰੰਥ ਦੇ ਅਤਿ ਦੀ ਅਸ਼ਲੀਲ ਅਤੇ 404 ਚਰਿਤ੍ਰਾਂ ਵਾਲੀ "ਚਰਿਤ੍ਰੋ ਪਾਖਿਯਾਨ" ਰਚਨਾ ਦੇ, 404 ਵੇਂ ਅਤੇ ਅਖੀਰਲੇ ਚਰਿਤ੍ਰ ਦਾ ਹੀ ਇਹ ਚੌਪਈ ਅਖੀਰਲਾ ਹਿੱਸਾ ਹੈ, ਜੋ 377 ਵੇਂ ਬੰਦ ਤੋਂ ਸ਼ੁਰੂ ਹੂੰਦਾ ਹੈ ਅਤੇ 405 ਵੇਂ ਬੰਦ 'ਤੇ ਪੰਨਾ ਨੰਬਰ 1388 'ਤੇ ਜਾ ਕੇ ਸਮਾਪਤ ਹੁੰਦਾ ਹੈ।
ਇਹ ਪੂਰੀ ਚੌਪਈ ਵਿੱਚ ਖੜਗਕੇਤ, ਮਹਾਕਾਲ, ਸ਼੍ਰੀ ਅਸਿਕੇਤਿ ਆਦਿਕ ਦੇਵਤਿਆਂ ਦਾ ਦੈਂਤਾਂ ਨਾਲ ਯੁੱਧਾਂ ਦਾ ਵਰਨਣ ਹੈ। ਜਿਹੜੀ ਚੌਪਈ ਨਿਤਨੇਮ ਵਿਚ ਸ਼ਾਮਿਲ ਹੈ, ਉਹ ਕਿਸ ਦੀ ਉਸਤਤਿ ਹੈ? ਅੱਜ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ।
ਸਾਰੀ "ਸਬੁਧ ਬਾਚ ਬੇਨਤੀ ॥ ਚੌਪਈ ॥" ਦੇ ਅਰਥ ਕਰਨ ਨਾਲ ਇਹ ਲੇਖ ਬਹੁਤ ਵੱਡਾ ਹੋ ਜਾਵੇਗਾ, ਇਸ ਲਈ ਵਿੱਚ ਵਿੱਚ ਦੇ ਦ੍ਰਿਸ਼ਾਂ ਦਾ ਅਨੁਵਾਦ ਕਰਦੇ ਹੋਏ ਅੱਗੇ ਵਧਦੇ ਹਾਂ।ਅਸੀਂ ਇਸ ਚੌਪਈ ਦੇ ਕੁਲ 405 ਪਦਿਆਂ ਵਿਚੋਂ 350 ਪਦੇ ਤੋਂ ਅਨੁਵਾਦ ਸ਼ੁਰੂ ਕਰਾਂਗੇ। ਧਿਆਨ ਰਹੇ ! ਕਿ ਪੂਰੇ 405 ਪਦਿਆਂ ਨੂੰ ਪੜ੍ਹਨ ਵਾਲਾ ਹੀ ਇਹ ਸਮਝ ਸਕਦਾ ਹੈ ਕਿ ਨਿਤਨੇਮ ਵਿੱਚ ਸ਼ਾਮਿਲ "ਕਬਿਉ ਬਾਚ ਬੇਨਤੀ ਚੌਪਈ" ਦਾ ਅਰਥ ਕੀ ਹੈ ਅਤੇ ਇਸ ਵਿਚ ਸ਼ਾਮਿਲ ਪਾਤਰ ਖੜਗਕੇਤੁ, ਮਹਾਕਾਲ, ਸ਼੍ਰੀ ਅਸੁਕੇਤੁ, ਜਗਮਾਤਾ ਆਦਿਕ ਕੌਣ ਹਨ? ਲੇਕਿਨ ਇਹ ਸਾਡੀ ਮਜਬੂਰੀ ਹੈ ਕਿ ਇਸ ਲੇਖ ਵਿਚ ਪੂਰੀ ਚੌਪਈ ਦਾ ਅਨੁਵਾਦ ਨਹੀਂ ਕੀਤਾ ਜਾ ਸਕਦਾ। ਹਾਂ, ਉਨ੍ਹਾਂ ਸਾਰੇ ਹੀ ਸਿੱਖਾਂ ਨੂੰ ਸਾਡੀ ਇਹ ਬੇਨਤੀ ਜ਼ਰੂਰ ਹੈ, ਕਿ ਹੋ ਸਕੇ ਤਾਂ ਸਾਰੀ ਚੌਪਈ ਦਾ ਟੀਕਾ ਲਿਆ ਕੇ ਜ਼ਰੂਰ ਅਤੇ ਜ਼ਰੂਰ ਆਪ ਪੜ੍ਹੋ, ਤਾਂਕਿ ਆਪ ਜੀ ਨੂੰ ਪਤਾ ਲਗ ਸਕੇ ਕਿ "ਕਬਿਉ ਬਾਚ ਬੇਨਤੀ ਚੌਪਈ" ਕਿਸ ਦੀ ਉਸਤਤਿ ਹੈ ਅਤੇ ਕਿਸਨੇ ਲਿੱਖੀ ਹੈ।
ਕੇਤੇ ਬੀਰ ਬਰਛਿਯਨ ਮਾਰੇ॥340॥ .........ਤੋਂ ਲੈ ਕੇ ........... ਜਾਨੁਕ ਦੰਸ ਕੂਤਬ ਸੇ ਬਨੇ॥ 343॥ ਤੱਕ।
(ਨਾਲ ਲਗੇ ਪੰਨਿਆਂ ਵਿੱਚ ਵੇਖੋ ਜੀ)
ਅਨੁਵਾਦ:ਕਿਤਨੇ ਸੂਰਮਿਆਂ ਨੂੰ ਬਰਛੀਆਂ ਨਾਲ ਮਾਰ ਦਿਤਾ ਗਿਆ ॥ ਕਿਨ੍ਹਿਆਂ ਨੂੰ ਟੋਟੇ ਟੋਟੇ ਕਰ ਦਿਤਾ ਗਿਆ॥ ਕਿਤਨਿਆਂ ਨੂੰ ਖੜਗ ਦੀ ਧਾਰ ਨਾਲ ਮਾਰ ਦਿਤਾ ਗਿਆ॥ ਬੇਅੰਤ ਸੂਰਮਿਆਂ ਨੂੰ ਸ਼ਸ਼ਤ੍ਰਾਂ ਨਾਲ ਟੋਟੇ ਟੋਟ ਦਿਤਾ ਗਿਆ॥ ਕਿਨ੍ਹੇ ਹੀ ਸੂਰਮੇ ਸ਼ੂਲ ਅਤੇ ਸਹਥੀ ਨਾਲ ਮਾਰ ਦਿਤੇ ਗਏ॥341॥ ਕਿਨ੍ਹੇ ਹੀ ਸੁੰਦਰ ਸਿਪਾਹੀ ਮਾਰ ਦਿਤੇ ਗਏ । ਇਸ ਤਰ੍ਹਾਂ ਸ਼ਸ਼ਤਰਾਂ ਨਾਲ ਪ੍ਰਹਾਰੇ ਹੋਏ ਜਮੀਨ 'ਤੇ ਡਿੱਗੇ ਪਏ ਸਨ॥ 342॥ ਇਸ ਤਰ੍ਹਾਂ ਲਗਦਾ ਸੀ ਕਿ ਭੂਚਾਲ ਆਉਣ ਨਾਲ ਮੁਨਾਰੇ ਜ਼ਮੀਨ 'ਤੇ ਡਿਗੇ ਪਏ ਹੋਨ॥ ਮਾਨੋਂ ਇੰਦਰ ਦੇਵਤੇ ਨੇ ਬਜਰ ਮਾਰ ਕੇ ਪਰਵਤ ਤੋੜ ਦਿਤੇ ਹੋਣ। ਉਹ ਟੋਟੇ ਟੋਟੇ ਹੋਏ ਮਰੇ ਪਏ ਹਨ॥ ਮਾਨੋਂ ਜੁੰਮੇ ਦੀ ਨਮਾਜ਼ ਵਿੱਚ ਨਮਾਜੀਆ ਦੇ ਸਿਜਦੇ ਦੀ ਸਥਿਤੀ ਬਣੀ ਹੋਵੇ॥343॥ਬਹੁ ਜੂਝੇ ਇਹ ਭਾਂਤਿ ਸਿਪਾਹੀ॥350॥ .......ਤੋਂ ਲੈ ਕੇ ......., ਸੁਰ ਸੈਨ ਇਹ ਬਿਧਿ ਭਯੋ ਨਾਸਾ॥ 357॥ ਤੱਕ
(ਨਾਲ ਲਗੇ ਪੰਨਿਆਂ ਵਿੱਚ ਵੇਖੋ ਜੀ)ਅਨੁਵਾਦ:ਇਸ ਤਰ੍ਹਾਂ ਬਹੁਤ ਸਿਪਾਹੀ ਮਾਰੇ ਗਏ॥ ਅਤੇ ਭਾਂਤਿ ਭਾਂਤਿ ਨਾਲ ਵੈਰੀ ਦੀ ਸੇਨਾਂ ਨੂੰ ਮਾਰਿਆ ਗਿਆ। ਉਧਰ ਸ਼ੇਰ ਉਪਰ ਸਵਾਰੀ ਕਰਨ ਵਾਲੀ (ਦੁਰਗਾ ਦੇਵੀ ) ਕ੍ਰੋਧ ਵਿਚ ਆ ਗਈ ॥ ਅਤੇ ਇਧਰ ਅਸਿਧੁਜ (ਮਹਾਕਾਲ ਦੇਵਤਾ ) ਸਿਧੀ ਤਲਵਾਰ ਲੈ ਕੇ ਪੈ ਗਿਆ॥ 351॥ ਕਿਤੇ ਯੁਧ ਵਿਚ ਖੜਗਾਂ ਅਤੇ ਕਟਾਰਾਂ ਚਮਕ ਰਹੀਆਂ ਸੀ॥ ਇੰਜ ਲਗ ਰਿਹਾ ਸੀ ਕਿ ਮਛਲੀਆਂ ਜਾਲ ਵਿੱਚ ਫਸ ਕੇ ਇਕੱਠੀਆਂ ਹੋ ਗਈਆਂ ਹੋਣ॥ ਸ਼ੇਰ ਦੀ ਸਵਾਰੀ ਕਰਨ ਵਾਲੀ ਦੁਰਗਾ ਦੇਵੀ ਨੇ ਵੈਰੀਆਂ ਨੂੰ ਨਸ਼ਟ ਕਰ ਦਿਤਾ॥ ਅਤੇ ਦੈਤਾਂ ਨੂੰ ਤਿਲ ਤਿਲ ਦੇ ਬਰਾਬਰ ਟੋਟੇ ਕਰ ਦਿਤੇ ॥352॥ ਕਿਤੇ ਘੋੜਿਆਂ ਦੀ ਝੁਲਾਂ ਕਟੀਆਂ ਪਈਆਂ ਸਨ॥ ਕਿਤੇ ਯੋਧੇ ਕਵਚਾਂ ਸਮੇਤ ਡਿਗੇ ਪਏ ਸਨ॥ ਕਿਤੇ ਲਹੂ ਦੀਆਂ ਨਦੀਆਂ ਵਗ ਰਹੀਆਂ ਸਨ ਸੀ॥ ਜਿਵੇਂ ਕਿਸੇ ਬਾਗ ਵਿਚ ਫੁਹਾਰਾ ਚਲ ਰਿਹਾ ਹੋਵੇ॥ 353॥ ਕਿਤੇ ਚੁੜੈਲਾਂ ਲਹੂ ਪੀ ਰਹੀਆਂ ਸਨ॥ ਕਿਤੇ ਗਿਰਜਾਂ ਮਨ ਭਰ ਕੇ ਮਾਸ ਖਾ ਰਹੀਆਂ ਸਨ॥ ਕਿਤੇ ਕਉਆਂ ਕਾਂ ਕਾਂ ਕਰਕੇ ਫਿਰ ਰਹੇ ਸਨ॥ ਕਿਤੇ ਪ੍ਰੇਤ ਅਤੇ ਪਿਸ਼ਾਚ ਮਦ ਮਸਤ ਹੋ ਕੇ ਫਿਰ ਰਹੇ ਸਨ॥354॥ ਪ੍ਰੇਤਾਂ ਦੀਆਂ ਇਸਤਰੀਆਂ ਹਸਦੀਆਂ ਫਿਰ ਰਹੀਆਂ ਸਨ॥ ਕਿਤੇ ਚੁੜੈਲਾਂ ਤਾੜੀ ਵਜਾ ਰਹੀਆਂ ਸਨ॥ ਜੋਗਨਾਂ ਹਸਦੀਆਂ ਫਿਰ ਰਹੀਆ ਸਨ॥ ਕਿਤੇ ਭੂਤਾਂ ਦੀ ਇਸਤ੍ਰੀਆਂ ਮਦ ਮਸਤ ਹੋ ਕੇ ਫਿਰ ਰਹੀਆਂ ਸਨ॥ 355॥ਰਣ ਖੇਤਰ ਵਿਚ ਚੁੜੈਲਾਂ ਡਕਾਰਦੀਆਂ ਫਿਰ ਰਹੀਆਂ ਸਨ ॥ ਗਿਰਝਾਂ ਮਾਸ ਦਾ ਭੋਜਨ ਕਰ ਰਹੀਆਂ ਸਨ॥ ਪ੍ਰੇਤ ਅਤੇ ਪਿਸ਼ਾਚ ਤਾੜੀਆਂ ਮਾਰਕੇ ਹਸ ਰਹੇ ਸਨ॥ ਕਿਤੇ ਪ੍ਰੇਤ ਕਿਲਕਾਰੀਆਂ ਮਾਰਦੇ ਸਨ॥ 356॥ਕਿਤੇ ਦੈਂਤ ਦੰਦ ਕਵ੍ਹ ਕੇ ਫਿਰ ਰਹੇ ਸਨ ॥ ਭੂਤ ਅਤੇ ਪ੍ਰੇਤ ਤਾੜੀਆਂ ਮਾਰ ਰਹੇ ਸਨ॥ ਆਕਾਸ਼ ਵਿਚੋਂ ਤਾਰੇ ਡਿਗ ਰਹੇ ਸਨ ॥ ਇਸ ਤਰ੍ਹਾਂ ਦੈਂਤਾਂ ਦਾ ਨਾਸ਼ ਹੋ ਚੁਕਾ ਸੀ॥357॥ਖਾਲਸਾ ਜੀ ! ਇਥੇ ਥੋੜਾ ਰੁਕ ਜਾਉ। ਇਨ੍ਹਾਂ ਉਪਰ ਵਾਲੇ ਬੰਦਾਂ ਵਿੱਚ ਕਵੀ ਨੇ ਦੋ ਵਾਰ "ਸਿੰਘ ਬਾਹਨੀ" ਦਾ ਜ਼ਿਕਰ ਕੀਤਾ ਹੈ ਅਤੇ ਇਸ ਦਾ ਅਰਥ ਹੈ "ਸ਼ੇਰ ਦੀ ਸਵਾਰੀ ਕਰਨ ਵਾਲੀ ਦੁਰਗਾ"। ਇਨ੍ਹਾਂ ਬੰਦਾਂ ਵਿਚ, ਇੱਕ ਵਾਰ ਅਸਿਧੁਜ (ਮਹਾਕਾਲ ਦੇਵਤੇ) ਦਾ ਜਿਕਰ ਕੀਤਾ ਗਿਆ ਹੈ, ਜੋ ਦੂਜੇ ਪਾਸੇ ਸਿਧੀ ਤਲਵਾਰ ਫੜ ਕੇ ਯੁੱਧ ਕਰ ਰਿਹਾ ਹੈ। ਇਹ ਦੋਵੇਂ ਨਾਮ ਤੁਸੀਂ ਨੋਟ ਕਰ ਲਵੋ, ਜੋ ਇਸ ਚੌਪਈ ਵਿਚ ਅੱਗੇ ਜਾ ਕੇ ਤੁਹਾਡੇ ਬਹੁਤ ਕੰਮ ਆਉਣਗੇ। "ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ" ਪੰਨਾਂ ਨੰਬਰ 1384, 1385, 1386 ਤੇ 1388 ਆਪ ਪੜ੍ਹ ਕੇ ਵੇਖ ਲਵੋ। ਇੱਸੇ ਕਰਕੇ ਇਸ ਕਿਤਾਬ ਦੇ ਪੰਨੇ ਤੁਹਾਡੀ ਸਹੂਲੀਅਤ ਲਈ ਇਥੇ ਪਾਏ ਜਾ ਰਹੇ ਹਨ। ਡਾ. ਰਤਨ ਸਿੰਘ ਜੱਗੀ ਅਤੇ ਭਾਈ ਨਰੈਣ ਸਿੰਘ ਜੀ ਦੇ ਟੀਕੇ ਵਿਚ ਵੀ ਸ਼੍ਰੀ ਅਸਿਧੁਜ ਅਤੇ ਸ਼੍ਰੀ ਅਸਿਕੇਤਿ ਦਾ ਅਰਥ "ਮਹਾਕਾਲ" ਲਿਖਿਆ ਹੋਇਆ ਹੈ।
ਦੋਹਰਾ ॥ ਮਹਾਕਾਲ ਕੀ ਸ਼ਰਨਿ ਜੋ ਪਰੇ ਸੁ ਲਏ ਬਚਾਇ ॥366॥...........ਤੋਂ ਲੈ ਕੇ..........ਬਾਹਤ ਬਿਸਿਖ ਤੁ ਉਠਿ ਭਏ ॥ 370 ॥ ਤੱਕ
(ਨਾਲ ਲਗੇ ਪੰਨਿਆਂ ਵਿੱਚ ਵੇਖੋ ਜੀ)
ਅਨੁਵਾਦ:ਮਹਾਕਾਲ ਦੀ ਜੋ ਸ਼ਰਨ ਵਿਚ ਪੈਂਦਾ ਹੈ, ਉਸਨੂੰ ਬਚਾ ਲਿਆ ਜਾਂਦਾ ਹੈ॥ ਹੋਰ ਦੂਜਾ ਦੈਂਤ ਕੋਈ ਜਗਤ ਵਿਚ ਪੈਦਾ ਨਹੀ ਹੋਇਆ॥ ਕਾਲ ਨੇ ਸਭ ਨੂੰ ਖਾ ਲਿਆ॥ ਜੋ ਰੋਜ ਹੀ ਅਸਿਧੁਜ (ਮਹਾਕਾਲ) ਦੀ ਪੂਜਾ ਕਰਦੇ ਹਨ॥ ਉਨ੍ਹਾਂ ਤੇ ਉਹ ਅਪਣਾਂ ਹੱਥ ਦੇ ਕੇ ਉਨ੍ਹਾਂ ਨੂੰ ਬਚਾ ਲੈਂਦਾ ਹੈ॥ 367॥ਚੌਪਈ॥ ਦੁਸ਼ਟ ਦੈਂਤ ਨੇ ਕੋਈ ਗਲ ਨਹੀਂ ਸਮਝੀ॥ ਮਹਾਕਾਲ ਪ੍ਰਤੀ ਉਸ ਨੇ ਰੋਹ ਪਾਲ ਲਿਆ॥ ਉਸਨੇ ਅਪਣੀ ਸ਼ਕਤੀ ਅਤੇ ਕਮਜੋਰੀ ਨੂੰ ਨਾ ਪਛਾਣਿਆ॥ ਆਪਣੇ ਮਨ ਵਿਚ ਅਹੰਕਾਰ ਪਾਲ ਲਿਆ॥ 368॥ਕਹਿਣ ਲਗਾ, ਹੇ ਮਹਾਕਾਲ ! ਐਵੇ ਹੀ ਫੁਲਿਆ ਨਾ ਫਿਰ॥ ਮੇਰੇ ਨਾਲ ਆ ਕੇ ਯੁੱਧ ਕਰ ॥ ਅੱਜ ਯੁੱਧ ਭੂਮੀ ਵਿਚ ਇਕ ਫੈਸਲਾ ਹੋ ਜਾਏ॥ ਅੱਜ ਜਾਂ ਤਾਂ ਅਸਿਧੁਜ ਨਹੀਂ ਜਾਂ ਅੱਜ ਦੈਂਤਾਂ ਦਾ ਰਾਜਾ ਨਹੀਂ॥ 369॥ ਭਾਵੇਂ ਉਸ ਦੀਆਂ ਆਂਦਰਾਂ ਲੈ ਕੇ ਗਿਧਾਂ ਅਸਮਾਨ ਵਿੱਚ ਤੁਰ ਗਈਆਂ॥ ਲੇਕਿਨ ਉਹ ਦੈਂਤਾਂ ਦਾ ਰਾਜਾ ਫਿਰ ਵੀ ਤੀਰ ਚਲਾਉਂਦਾ ਰਿਹਾ॥370॥ਬਹੁਰ ਅਸੁਰ ਕਾ ਕਾਟਿਸ ਮਾਥਾ॥374॥...........................ਤੋਂ ਲੈ ਕੇ................... ਸੇਵਕ ਸਿਖਯ ਸਭੈ ਕਰਤਾਰਾ ॥ ਤੋਂ 378 ਤੱਕ
(ਨਾਲ ਲਗੇ ਪੰਨਿਆਂ ਵਿੱਚ ਵੇਖੋ ਜੀ)ਅਨੁਵਾਦ:(ਸ਼੍ਰੀ ਅਸਿਕੇਤੁ )ਨੇ ਬਾਣ (ਤੀਰ) ਮਾਰ ਕੇ ਦੈਂਤ ਦਾ ਮੱਥਾ ਕੱਟ ਦਿਤਾ ॥ ਸ੍ਰੀ ਅਸਿਕੇਤੁ ਪੂਰੇ ਜਗਤ ਦਾ ਪਾਲਨ ਹਾਰ ਹੈ॥ ਫਿਰ ਦੂਜੇ ਬਾਨ ਨਾਲ ਮਨੁੱਖਾਂ ਦੇ ਰਾਜੇ (ਸ਼੍ਰੀ ਅਸਿਧੁਜ )ਨੇ ਵੈਰੀ ਦੇ ਹੱਥ ਕੱਟ ਦਿੱਤੇ। ਫਿਰ ਜਗਤ ਦੇ ਸਵਾਮੀ ਨੇ ਰਾਖਸ਼ ਦਾ ਸਿਰ ਕੱਟ ਦਿੱਤਾ॥ 374॥ ਜਗਤ ਦੇ ਸਵਾਮੀ ਸ਼੍ਰੀ ਅਸਿਕੇਤ ਹਨ॥ ਰਾਖਸ ਦਾ ਸਿਰ ਕਟ ਦਿਤਾ॥ ਆਕਾਸ਼ ਤੋਂ ਫੁੱਲਾਂ ਦੀ ਬਰਖਾ ਹੋਈ॥ ਸਾਰਿਆਂ ਨੇ ਆ ਕੇ ਵਧਾਈ ਦਿੱਤੀ॥375॥ ਇਹ ਕਹਿਆ ਕਿ ਹੇ ਮਨੁੱਖਾਂ ਦੇ ਰਾਜਾ ਤੁਸੀਂ ਧੰਨ ਧੰਨ ਹੋ॥ ਦੁਸ਼ਟਾਂ ਨੂੰ ਮਾਰਕੇ ਤੁਸੀਂ ਗਰੀਬਾਂ ਦੀ ਰਖਿਆ ਕੀਤੀ ਹੈ॥ ਤੁਸੀਂ ਸਾਰੇ ਸੰਸਾਰ ਨੂੰ ਸਿਰਜਿਆ ਹੈ॥ ਮੈਨੂੰ ਆਪਣਾ ਦਾਸ ਸਮਝ ਕੇ ਮੇਰੀ ਰਖਿਆ ਕਰੋ ॥ 276॥ਕਵੀ ਦੀ ਕੀਤੀ ਹੋਈ ਬੇਨਤੀ॥ ਚੌਪਈ ॥ ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ॥ ਤਾਂ ਜੋ ਮੇਰੇ ਚਿੱਤ ਦੀ ਇੱਛਾ ਪੂਰੀ ਹੋ ਜਾਏ॥ ਮੇਰਾ ਮਨ ਸਦਾ ਤੁਹਾਡੇ ਚਰਣਾ ਨਾਲ ਜੁੜਿਆ ਰਹੇ॥ ਆਪਣਾ ਜਾਨ ਕੇ ਮੇਰੀ ਪਾਲਨਾ ਕਰੋ॥ ਮੇਰੇ ਸਾਰੇ ਦੁਸ਼ਮਣਾਂ ਨੂੰ ਆਪ ਖਤਮ ਕਰੋ॥ ਆਪਣਾ ਹੱਥ ਦੇ ਕੇ ਮੈਨੂੰ ਬਚਾਉ॥ ਮੇਰਾ ਪਰਿਵਾਰ ਸੁੱਖੀ ਬਸੇ॥ 377॥ ਹੇ ਕਰਤਾਰ ਮੇਰਾ ਪਰਿਵਾਰ ਸੇਵਕ ਅਤੇ ਸਿੱਖਯ ਸੁੱਖੀ ਵਸਦੇ ਰਹਿਣ॥378॥ ਮੇਰੀ ਰਖਿਆ ਆਪਣੇ ਹੱਥ ਨਾਲ ਕਰੋ॥ ਮੇਰੇ ਵੈਰੀਆਂ ਨੂੰ ਅੱਜ ਹੀ ਖਤਮ ਕਰ ਦਿਉ ॥ ਮੇਰੇ ਚਿੱਤ ਆਪਣਾਂ ਹੱਥ ਦੇ ਕੇ ਮੈਨੂੰ ਬਚਾ ਲਵੋ ॥ ਮਰਣ ਦਾ ਡਰ ਮੇਰੇ ਮਨ ਵਿਚੋਂ ਦੂਰ ਕਰ ਦਿਉ॥ ਤੁਸੀਂ ਹਮੇਸ਼ਾਂ ਮੇਰੇ ਪੱਖਧਰ ਬਣੋਂ॥ ਹੇ ਸ਼੍ਰੀ ਅਸਿਧੂਜ ਜੀ ਮੇਰੀ ਰਖਿਆ ਤੁਸੀਂ ਆਪ ਕਰੋ॥381॥ ਤਲਵਾਰ ਧਾਰਣ ਕਰਨ ਵਾਲੀ ਮਹਾਨ ਪ੍ਰਬਲ ਸ਼ਕਤੀ (ਖੜਗਕੇਤੁ ਦੇਵੀ) ਮੈਂ ਤੁਹਾਡੀ ਸ਼ਰਣ ਵਿਚ ਹਾਂ॥ ਆਪਣਾਂ ਹੱਥ ਦੇ ਕੇ ਮੈਨੂੰ ਉਬਾਰ ਲਉ ਜੀ॥ ਹਰ ਥਾਂ 'ਤੇ ਮੇਰੀ ਸਹਾਇਤਾ ਕਰੋ॥ਨੋਟ : ਇਸ ਤੋਂ ਅੱਗੇ ਦੇ ਚਾਰ ਬੰਦ, ਹੁਣ ਛਪਣ ਵਾਲੇ ਨਿਤਨੇਮ ਦੇ ਗੁਟਕਿਆਂ ਵਿਚੋਂ ਆਪਹੁਦਰੇ ਤੌਰ 'ਤੇ ਹਟਾ ਦਿੱਤੇ ਗਏ ਹਨ।ਕ੍ਰਿਪਾ ਕਰੀ ਹਮ ਪਰ ਜਗਮਾਤਾ ॥401॥................................ਤੋਂ ਲੈ ਕੇ ................ਤੀਰ ਸੁਤ ਦ੍ਰਵ ਗ੍ਰੰਥ ਸੁਧਾਰਾ॥ 405॥ ਤੱਕਮੇਰੇ ਉਤੇ ਜਗਮਾਤਾ (ਦੁਰਗਾ ਦੇਵੀ) ਨੇ ਕਿਰਪਾ ਕੀਤੀ ਹੈ॥ ਇਸ ਕਰ ਕੇ ਮੈਂ ਸ਼ੁਭ ਗੁਣਾਂ ਵਾਲਾ ਇਹ ਗ੍ਰੰਥ ਪੂਰਾ ਕੀਤਾ ਹੈ॥ ਉਹ ਮੇਰੇ ਸ਼ਰੀਰ ਦੇ ਸਾਰੇ ਦੁਖਾਂ ਨੂੰ ਦੂਰ ਕਰ ਦੇਣ ਵਾਲੀ ਹੈ ॥ ਦੁਸ਼ਟ ਵੈਰੀਆਂ ਨੂੰ ਨਸ਼ਟ ਕਰਨ ਵਾਲੀ ਹੈ॥ 402॥ ਜਦ ਸ਼੍ਰੀ ਅਸਿਧੁਜ (ਮਹਾਕਾਲ) ਦਿਆਲ ਹੋਏ ॥ ਤਾਂ ਉਸੇ ਵੇਲੇ ਮੈਂ ਇਹ ਗ੍ਰੰਥ ਮੁਕੰਮਲ ਕਰ ਲਿਆ॥ (ਜੋ ਇਸਨੂੰ ਪੜ੍ਹੇਗਾ) ਉਹ ਮੂੰਹ ਮੰਗਿਆਂ ਫਲ ਪਾਵੇਗਾ॥ ਉਸ ਨੂੰ ਕੋਈ ਦੁਖ ਨੇੜੇ ਨਹੀਂ ਆਵੇਗਾ॥ 403॥ਅੜਿਲ॥ ਇਸ ਗ੍ਰੰਥ ਨੂੰ ਜੇ ਗੂੰਗਾ ਸੁਣੇਗਾ ਉਸ ਦੀ ਆਵਾਜ (ਜ਼ੁਬਾਨ) ਵਾਪਸ ਆ ਜਾਵੇਗੀ॥ ਜਿਹੜਾ ਮੂਰਖ ਇਸਨੂੰ ਸੁਣੇਗਾ ਉਹ ਸਿਆਣਾ ਬਣ ਜਾਵੇਗਾ॥ ਦੁਖ ਅਤੇ ਦਰਦ ਉਸ ਮਨੁਖ ਦੇ ਨੇੜੇ ਨਹੀਂ ਆਉਣਗੇ ॥ ਜੋ ਇਸ ਚੌਪਈ ਨੂੰ ਇਕ ਵਾਰ ਪੜ੍ਹ ਲਵੇਗਾ॥ 404॥ ਚੌਪਈ॥ ਪਹਿਲਾਂ ਸੰਵਤ ਸੌ 1700 ਕਹੋ ॥ ਫਿਰ ਅੱਧਾ ਸੌ ਕਹੋ ਭਾਵ 50 ਕਹੋ ਫਿਰ 03 ਕਹੋ ॥ ਭਾਵ 1753ਬਿਕ੍ਰਮੀ॥ ਭਾਦੋਂ ਦੇ ਮਹੀਨੇ ਦੀ ਸੁਦੀ ਅਠਵੀਂ, ਐਤਵਾਰ ਨੂੰ ॥ ਸਤਲੁਜ ਨਦੀ ਦੇ ਕੰਡੇ 'ਤੇ ਬੈਠ ਕੇ ਇਹ ਗ੍ਰੰਥ ਦਾ ਸੁਧਾਰ ਕੀਤਾ ॥405॥ਇਥੇ ਸ਼੍ਰੀ ਚਰਤ੍ਰੋ ਪਾਖਿਯਾਨ, ਤ੍ਰਿਆਂ ਚਰਿਤ੍ਰ, ਜੋ ਮੰਤਰੀ ਅਤੇ ਰਾਜੇ ਵਿਚ ਸੰਵਾਦ ਦੇ ਰੂਪ ਵਿਚ ਹੋਏ, ਉਹ 404 ਚਰਿਤ੍ਰ ਸਮਾਪਤ ਹੁੰਦੇ ਹਨ, ਸਭ ਸ਼ੁਭ ਹੈ, ਸਭ ਸੱਚ ਹੈ 404॥7555॥ ਅਫਜੂੰ॥ਸਾਰੇ ਰੋਜ਼ ਹੀ ਨਿਤਨੇਮ ਵਿੱਚ ਇਸ ਚੌਪਈ ਨੂੰ ਪੜ੍ਹਦੇ ਹਨ, ਲੇਕਿਨ ਉਨ੍ਹਾਂ ਵਿਚ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਇਹ ਕਿੱਥੇ ਲਿਖੀ ਹੋਈ ਹੈ। ਇਸ ਦੇ ਕੀ ਅਰਥ ਹਨ? ਅੱਜ ਤੱਕ ਮੈਂਨੂੰ, ਇਸ ਦੇ ਅਅਰਥ ਅਤੇ ਸ੍ਰੋਤ ਕਿਸੇ ਨੇ ਨਹੀਂ ਸੀ ਦੱਸੇ! ਨਾਂ ਕਥਾਕਾਰਾਂ ਨੇ, ਤੇ ਨਾਂ ਹੀ ਰਾਗੀਆਂ ਨੇ। ਮੈਂ ਤਾਂ ਇਹ ਸੁਣਿਆ ਸੀ ਕਿ ਇਸ ਨੂੰ 50 ਵਾਰ ਪੜ੍ਹ ਲਵੋ, ਤਾਂ ਇਹ ਕੰਮ ਪੂਰਾ ਹੋ ਜਾਂਦਾ ਹੈ, 100 ਵਾਰ ਪੜ੍ਹ ਲਵੋ ਤਾਂ ਫਲਾਣਾਂ ਕੰਮ ਪੂਰਾ ਹੋ ਜਾਂਦਾ ਹੈ। ਮਾਤਾ ਕੌਲਾਂ ਵਾਲੇ ਸਾਧ ਤਾਂ ਬੱਚਿਆਂ ਕੋਲੋਂ ਇਸਨੂੰ 1000-1000 ਵਾਰ ਲਿਖਵਾ ਰਹੇ ਨੇ। ਮੈਂ ਵੀ ਬਚਪਨ ਵਿਚ ਇਸਨੂੰ ਬਹੁਤ ਪੜ੍ਹਦਾ ਰਿਹਾ। ਜਦੋਂ ਇਸ "ਸੁਬੁਧ ਬਾਚ ਬੇਨਤੀ॥ ਚੌਪਈ॥" ਦੀਆਂ ਸਾਰੀਆਂ 405 ਪੌੜ੍ਹੀਆਂ ਪੜ੍ਹੀਆਂ ਤਾਂ ਇਹ ਪਤਾ ਲੱਗਾ ਕਿ ਇਸ ਵਿੱਚ ਕੀ ਲਿਖਿਆ ਹੋਇਆ ਹੈ।
ਖੈਰ ! ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ ਸੀ ! ਇਸ ਲਈ, ਇੱਥੇ ਅਰਥ ਲਿਖ ਕੇ ਇਸ ਦੇ ਮੂਲ ਸ੍ਰੋਤ "ਅਖੌਤੀ ਦਸਮ ਗ੍ਰੰਥ" ਦੇ, ਕੁੱਝ ਪੰਨੇ ਪਾ ਰਹੇ ਹਾਂ। ਆਪਣੀਆਂ ਅੱਖਾਂ ਅਤੇ ਵਿਵੇਕ ਨਾਲ ਪੜ੍ਹਕੇ ਇਸ ਬਾਰੇ ਗਿਆਨ ਹਾਸਿਲ ਕਰ ਲੈਣਾਂ। ਹਾਂ ਇਨ੍ਹਾਂ ਜ਼ਰੂਰ ਵੇਖ ਲੈਣਾਂ ਕਿ:1- ਨਿਤਨੇਮ ਦੇ ਗੁਟਕਿਆਂ ਵਿੱਚ ਜੋ ਚੌਪਈ ਤੁਸੀਂ ਪੜ੍ਹ ਰਹੇ ਹੋ, ਉਸ ਵਿਚ ਇਸ "ਕਬਿਉ ਬਾਚ ਬੇਨਤੀ ॥ਚੌਪਈ॥ ਦੀਆਂ ਪੌੜ੍ਹੀਆਂ ਦੇ ਨੰਬਰ ਬਦਲ ਦਿੱਤੇ ਗਏ ਹਨ।2- ਚੌਪਈ ਦੇ ਕਿਸੇ ਹਿੱਸੇ 'ਤੇ "ਪਾਤਸ਼ਾਹੀ 10" ਨਹੀਂ ਲਿਖਿਆ ਹੋਇਆ, ਨਾ "ਸਬੁਧ ਬਾਚ ਬੇਨਤੀ॥ ਚੌਪਈ ॥" (ਪੂਰੀ ਚੌਪਈ) ਦੇ, ਤੇ ਨਾ ਹੀ "ਕਬਿਉ ਬਾਚ ਬੇਨਤੀ॥ਚੌਪਈ॥ (ਅਧੂਰੀ ਚੌਪਈ) 'ਤੇ।3- "ਸ਼੍ਰੀ ਅਸਿਧੁਜ" ਦਾ ਅਰਥ ਇਸ ਕਿਤਾਬ ਦੇ ਪੰਨਾਂ ਨੰਬਰ 1388 ਤੇ "ਤਲਵਾਰ ਧਾਰਣ ਕਰਨ ਵਾਲੀ ਪ੍ਰਬਲ ਸ਼ਕਤੀ।" ਅਤੇ ਪੰਨਾਂ ਨੰਬਰ 1386 ਤੇ "ਸ਼੍ਰੀ ਅਸਿਕੇਤਿ" ਦਾ ਅਰਥ "ਤਲਵਾਰ ਧਾਰਣ ਕਰਨ ਵਾਲੇ।" ਲਿਖਿਆ ਹੋਇਆ ਹੈ। ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ! ਕਿ "ਅਸਿ" ਅਤੇ "ਖੜਗ" ਦਾ ਅਰਥ "ਕਿਰਪਾਣ" ਹੁੰਦਾ ਹੈ। ਤੁਸੀਂ ਇਸ ਕਿਤਾਬ ਦੇ ਇਨ੍ਹਾਂ ਪੰਨਿਆਂ 'ਤੇ ਆਪਣੀਆਂ ਅੱਖਾਂ ਨਾਲ ਪੜ੍ਹ ਕੇ ਵੇਖ ਲਵੋ। ਡਾ. ਰਤਨ ਸਿੰਘ ਜੱਗੀ ਅਤੇ ਭਾਈ ਨਰੈਣ ਸਿੰਘ ਨੇ ਆਪਣੇ ਟੀਕਿਆਂ ਵਿੱਚ ਇਨ੍ਹਾਂ ਦੋਹਾਂ ਦਾ ਅਰਥ "ਮਹਾਕਾਲ" ਲਿਖਿਆ ਹੋਇਆ ਹੈ। ਇਸ ਤੋਂ ਸਾਬਿਤ ਹੁੰਦਾ ਹੈ, ਕਿ ਇਹ ਉਸਤਤਿ ਕਿਸੇ ਤਲਵਾਰ ਧਾਰਣ ਕਰਨ ਵਾਲੀ ਪ੍ਰਬਲ ਸ਼ਕਤੀ, ਜੋ ਦੇਹਧਾਰੀ ਹੀ ਹੋ ਸਕਦੀ ਹੈ, ਬਾਰੇ ਹੈ, ਉਹ ਨਿਰੰਕਾਰ (ਅਕਾਰ ਰਹਿਤ ਅਕਾਲਪੁਰਖ) ਨਹੀਂ ਹੈ।4- ਜੇ ਇਹ ਚੌਪਈ ਗੁਰੂ ਬਾਣੀ ਹੈ, ਤਾਂ ਉਸ ਉਪਰ "ਮਹਲਾ 10" ਅਤੇ ਅੰਤ ਵਿੱਚ "ਨਾਨਕ" ਸ਼ਬਦ ਦੀ ਪਹਿਚਾਨ ਕਿਉਂ ਨਹੀਂ ਹੈ? ਇਸ ਉਪਰ ਤਾਂ "ਪਾਤਸ਼ਾਹੀ 10" ਵੀ ਨਹੀਂ ਲਿਖਿਆ ਹੋਇਆ ਹੈ।5- ਜੇ ਇਹ ਚੌਪਈ "ਗੁਰੂ ਬਾਣੀ" ਹੈ, ਤਾਂ ਇਸ ਦੀਆਂ ਪੌੜ੍ਹੀਆਂ ਦੇ ਨੰਬਰ ਬਦਲਣ ਅਤੇ ਇਸ ਵਿਚ ਕੱਟ ਵੱਡ੍ਹ ਕਰਨ ਦਾ ਅਧਿਕਾਰ ਕਿਸ ਸਿੱਖ ਕੋਲ ਹੈ, ਜਿਸਨੇ ਐਸਾ ਕੀਤਾ ਹੈ?6- ਇਸ ਚੌਪਈ ਦੇ 351 ਅਤੇ 352 ਪਦੇ ਵਿਚ ਜਿਸ "ਸ਼ੇਰ ਦੀ ਸਵਾਰੀ ਕਰਨ ਵਾਲੀ" ਦਾ ਜਿਕਰ ਆਇਆ ਹੈ ਕਿ ਉਹ ਵੀ "ਅਕਾਲਪੁਰਖ" ਹੈ? ਕੀ "ਨਿਰੰਕਾਰ ਅਕਾਲਪੁਰਖ" ਵੀ ਸ਼ੇਰ ਦੀ ਸਵਾਰੀ ਕਰਦਾ ਹੈ।7- ਇਸ ਚੌਪਈ ਦੇ ਬੰਦ ਨੰਬਰ 402, 403, 404 ਅਤੇ 405 ਨਿਤਨੇਮ ਦੇ ਗੁਟਕਿਆਂ ਵਿੱਚੋਂ ਕਿਉਂ ਹਟਾ ਦਿੱਤੇ ਗਏ ਹਨ? ਕੀ ਐਸਾ ਕਰਨ ਦਾ ਅਧਿਕਾਰ ਕਿਸੇ ਸਿੱਖ ਕੋਲ ਹੈ, ਕਿ ਉਹ "ਗੁਰੂ ਦੀ ਬਾਣੀ" (ਇਸ ਨੂੰ ਦਸਮ ਬਾਣੀ ਕਹਿਣ ਵਾਲਿਆਂ ਅਨੁਸਾਰ) ਵਿੱਚ ਆਪਣੀ ਆਪ ਹੁਦਰੀ ਕਰ ਸਕੇ?
ਅਖੌਤੀ ਦਸਮ ਗ੍ਰੰਥ ਪੰਨਾ 1386
ਅਖੌਤੀ ਦਸਮ ਗ੍ਰੰਥ ਪੰਨਾ 1388