ਸਾਡੇ ਬਾਰੇ ਦੋ ਸ਼ਬਦ

ਖਾਲਸਾ ਜੀ।
ੴਸਤਿਗੁਰ ਪ੍ਰਸਾਦਿ॥
ਦਾਸ ਇਕ ਹਿੰਦੀ ਸਕੂਲ ਵਿਚ ਪੜ੍ਹਿਆ ਤੇ ਉਤੱਰ ਪ੍ਰਦੇਸ਼ ਵਿਚ ਜੰਮਿਆਂ ਤੇ ਪਲਿਆ ਹੈ।ਦਾਸ ਦੇ ਪੜਦਾਦਾ ਸ.ਟੂੰਡਾ ਸਿੰਘ ਤੇ ਦਾਦਾ ਸ. ਸੋਹਨ ਸਿੰਘ ਜੀ ਤੱਤ ਗੁਰਮਿਤ ਦੇ ਧਾਰਣੀ ਸਨ।ਉਹ ਗੁਜਰਾਂਵਾਲਾ (ਪਾਕਿਸਤਾਨ) ਦੇ ਰਹਿਨ ਵਾਲੇ ਸਨ। ਉਹ ਅਪਣੇ ਛੋਟੇ ਜਹੇ ਵਪਾਰ ਦੇ ਨਾਲ ਨਾਲ ਸਿੱਖੀ ਪ੍ਰਚਾਰ ਵੀ ਕਰਦੇ ਤੇ ਥੋੜੇ ਜਹੇ ਪੈਸਿਆਂ ਨਾਲ ਪਰਿਵਾਰ ਦੀ ਗੁਜਰ ਬਸਰ ਕਰਦੇ ਸਨ । "ਬ੍ਰਾਹਮਣ ਵਾਦ" ਤੇ 'ਕਰਮ ਕਾਂਡਾਂ' ਦੇ ਉਹ ਸਖਤ ਖਿਲਾਫ ਸਨ ਤੇ ਇਸ ਦਾ ਪ੍ਰਚਾਰ ਵੀ ਕਰਦੇ ਤੇ ਸਿੱਖਾਂ ਨੂੰ ਅਪਣੇ ਉਸ ਵੇਲੇ ਦੇ ਸੀਮਿਤ ਸਾਧਨਾਂ ਦੇ ਬਾਵਜੂਦ ਪਿੰਡ ਪਿੰਡ ਘੋੜਿਆਂ ਤੇ ਜਾਂਦੇ ਤੇ ਪ੍ਰਚਾਰ ਦੇ ਨਾਲ ਨਾਲ ਕਪੜੇ ਦਾ ਛੋਟਾ ਜਿਹਾ ਵਪਾਰ ਵੀ ਕਰਦੇ ਸੀ । ਇਨਾਂ ਗਲਾਂ ਦਾ ਬਹੁਤ ਪ੍ਰਭਾਵ ਸਾਡੇ ਪਿਤਾ ਸ. ਪ੍ਰੀਤਮ ਸਿੰਘ ਜੀ ਤੇ ਵੀ ਪਇਆ । ਉਹ ਘਰ ਦੇ ਬੱਚਿਆਂ ਨੂੰ ਜੋ ਸਾਖੀਆਂ ਅਤੇ ਗੁਰਮਤਿ ਦੀਆਂ ਜੋ ਗਲਾਂ ਉਸ ਵੇਲੇ ਦਸਦੇ ਸਨ, ਉਹ ਗਲਾਂ ਅਜ ਦੇ ਖੋਜੀ ਵਿਦਵਾਨਾਂ ਨੂੰ ਕਰਦਿਆਂ ਦਾਸ ਵੇਖਦਾ ਹੈ । ਘਰ ਦੇ ਇਸ ਮਾਹੋਲ ਨਾਲ ਦਾਸ ਬਚਪਣ ਤੋਂ ਹੀ ਬਹੁਤ ਪ੍ਰਭਾਵਿਤ ਹੋਇਆ । ਦਾਸ ਬਚਪਣ ਤੋਂ ਹੀ ਕੁਝ ਨ ਕੁਝ ਲਿਖਣ ਦਾ ਸ਼ੌਕੀਨ ਸੀ। ਲੇਕਿਨ ਦਾਸ ਗੁਰਮੁਖੀ ਬਿਲਕੁਲ ਨਹੀ ਸੀ ਜਾਣਦਾ । ਇਸ ਲਈ  ਅਪਣੀ ਪਹਿਲੀ ਕਿਤਾਬ "ਆਪਣਾ ਮੂਲ ਪਛਾਂਣ' ਹਿੰਦੀ ਵਿਚ ਲਿਖੀ । ਦਾਸ ਸ਼ੁਰੂ ਤੋਂ ਹੀ 'ਅਖੋਤੀ ਦਸਮ ਗ੍ਰੰਥ' ਦੀ ਬਾਣੀਆਂ ਨੂੰ ਗੁਰੂ ਕ੍ਰਿਤ ਨਹੀ ਸੀ ਮਣਦਾ ਤੇ ਨਾਂ ਹੀ ਇਨਾਂ ਦਾ ਪਾਠ ਕਰਦਾ ਸੀ, ਦਾਸ ਦੀ ਇਸ ਵਿਚਾਰਧਾਰਾ ਨੂੰ ਹੋਰ ਪ੍ਰੋੜਤਾ ਉਸ ਵੇਲੇ ਪ੍ਰਾਪਤ ਹੋਈ ਜਦੋਂ ਗਿਆਨੀ ਭਾਗ ਸਿੰਘ ਜੀ ਦਿ ਪੁਸਤਕ ਜੋ ਉਸ ਵੇਲੇ ਬੈਨ ਸੀ 'ਦਸਮ ਗ੍ਰੰਥ ਨਿਰਣੈ" ਪੜ੍ਹੀ । ਹੋਲੀ ਹੋਲੀ 49 ਸਾਲ ਦੀ ਉਮਰ ਵਿਚ,ਘਰ ਹੀ 'ਕਾਇਦੇ' ਤੋਂ ਉੜਾ ,ਐੜਾ ਲਿਖਨਾਂ ਤੇ ਪੜ੍ਹਨਾਂ ਸਿਖਿਆ  । ਹੋਲੀ ਹੌਲੀ ਟਾਈਪ ਕਰਨਾਂ ਵੀ ਸਿਖਿਆ ਤੇ ਬਚਿਆਂ ਦੇ ਸਹਯੋਗ ਨਾਲ ਕਮਪਯੂਟਰ ਤੇ ਕੰਮ ਵੀ ਕਰਨਾਂ ਸਿੱਖ ਲਿਆ, ਤੇ ਅਜ ਦਾਸ ਟੁਟੇ ਫੁਟੇ ਸ਼ਬਦਾਂ ਵਿਚ ਆਪ ਜੀ ਨਾਲ ਵਿਚਾਰ ਸਾਂਝੈ ਕਰਨ ਦੀ ਕੋਸ਼ਿਸ਼ ਕਰ ਲੈਂਦਾ ਹੈ । ਇਸੇ ਕਰਕੇ ਦਾਸ ਦੇ ਲੇਖਾਂ ਵਿਚ 'ਹਿੰਦੀ' ਦੇ ਸ਼ਬਦਾਂ ਦੀ ਭਰਮਾਰ ਹੁੰਦੀ ਹੈ, ਤੇ ਬਹੁਤ ਸਾਰੀਆਂ ਲਗ ਮਾਤੱਰ ਦੀਆਂ ਗਲਤੀਆਂ ਵੀ ਹੁੰਦੀਆਂ ਹਨ । ਜੈਸਾ ਕਿ ਵੀਰ ਗੁਰਮੀਤ ਸਿੰਘ ਬਰਸਾਲ ਜੀ ਨੇ ਅਪਣੇ ਇਕ ਲੇਖ ਵਿਚ ਲਿਖਿਆ ਹੈ "......ਪਰ ਸੱਚ ਤਾਂ ਆਦਿ ਵੀ ਸੀ ਅਤੇ ਹੋਸੀ ਭੀ ਰਹੇਗਾ । ਇਸ ਗੱਲ ਨੂੰ ਸਮਝਣ ਦੀ ਲੋੜ ਹੈ । ਇਹ ਕਿਸੇ ਕਾਗਜ਼, ਕਲਮ, ਸਿਹਾਰੀਆਂ- ਬਿਹਾਰੀਆਂ ਦਾ ਮੁਹਤਾਜ ਨਹੀਂ । ਨਾ ਤਾਂ ਦਰੁਸਤੀਆਂ ਕਰਕੇ ਅਤੇ ਨਾਂ ਉਵੇਂ ਛੱਡਕੇ ਸੱਚ ਨੂੰ ਫਰਕ ਪੈਣਾ ਹੈ ......."। ਦਾਸ ਇਸ ਤਰ੍ਹਾਂ ਹੀ ਤੱਤ ਗੁਰਮਤ ਅਤੇ ਸੱਚ ਦੇ ਮਾਰਗ ਤੇ ਚਲਦਿਆਂ ਰਹਿਨਾਂ ਚਾਂਉਦਾ ਹੈ । ਵਾਹਿਗੁਰੂ ਬਖਸ਼ਿਸ਼ ਕਰਨ ਕੇ ਲਿਖਣ ਦੀ ਜਾਚ ਆ ਜਾਵੇ ,ਤੇ ਆਪ ਸਾਰੇ ਪਾਠਕਾਂ ਦਾ ਪਿਆਰ ਦਾਸ ਨੂੰ ਮਿਲਦਾ ਰਹੇ।
ਇੰਦਰਜੀਤ ਸਿੰਘ
ਕਾਨਪੁਰ