09 August 2015





"
ਲਹਿਰ" ਦਾ ਸ਼ਾਬਦਿਕ ਅਰਥ,  ਸਮੂੰਦਰ ਵਿਚ ਉਠਣ ਵਾਲੇ ਪਾਣੀ ਦਾ ਇਕ ਸਮੂਹ ਹੈਜਿਸਨੂੰ "ਲਹਿਰ" ਕਹਿਆ ਜਾਂਦਾ ਹੈ । ਇਸਨੂੰ ਤਰੰਗਾਂਮੌਜਾਂ ਅਤੇ ਵਲਵਲਿਆਂ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ । ਇਨਾਂ "ਲਹਿਰਾਂ" ਦੀ ਤੁਲਨਾਂ  ਮਨੁਖਾਂ ਦੇ ਇਕ ਬਹੁਤ ਵੱਡੇ ਸਮੂਹ ਦੇਇਕ ਜਹੇ ਖਿਆਲਾਂ ਅਤੇ ਸੋਚ ਨਾਲ ਵੀ ਕੀਤੀ ਜਾਂਦੀ ਹੇ। ਜਦੋਂ ਕਿਸੇ ਸਮਾਜ ਅਤੇ ਸਮੂਹ ਦੇ ਵਿਚਾਰ ਇਕ ਜਹੀ ਸੋਚ ਨਾਲ ਸਹਿਮਤ ਹੋ ਜਾਂਣ,  ਅਤੇ  ਉਸ ਸਮਾਜ ਦਾ ਇਕ ਬਹੁਤ ਵੱਡਾ ਤਬਕਾ  ਜਾਂ ਜਮਾਤ ਉਸ ਸੋਚ ਨੂੰ ਅਪਣਾਅ ਲਵੇ ਤਾਂ ਉਸ ਨੂੰ "ਲਹਿਰ" ਦਾ ਨਾਮ ਦੇ ਦਿਤਾ ਜਾਂਦਾ ਹੈ। ਇਹ ਸਮਾਜਿਕ ਅਤੇ ਵਿਚਾਰਕ ਲਹਿਰਾਂ ਵੀ ਸਮੂੰਦਰ ਦੀਆਂ ਲਹਿਰਾਂ ਵਾਂਗ ,ਬਹੁਤ ਹੀ ਪ੍ਰਭਾਵਸ਼ਾਲੀ ਅਤੇ ਤਾਕਤਵਰ ਹੂੰਦੀਆ ਨੇ। ਇਤਿਹਾਸ ਗਵਾਹ ਹੈ ਕਿ ,ਅਤੀਤ ਵਿੱਚ,  ਇਹੋ ਜਹੀਆਂ  "ਲਹਿਰਾਂ" ਬਹੁਤ ਵੱਡੇ  ਕ੍ਰਾਂਤੀਕਾਰੀ ਬਦਲਾਅ ਦਾ ਕਾਰਣ ਵੀ ਬਣੀਆਂ ਹਨ। ਇਨਾਂ ਵਿੱਚ ਵਡੀਆਂ ਵਡੀਆਂ ਸਲਤਨਤਾਂ ਦਾਤਖਤਾ ਪਲਟ ਦੇਂਣ ਦੀ ਤਾਕਤ ਹੂੰਦੀ ਹੈ। ਇਹ ਵਿਚਾਰਕ ਲਹਿਰਾਂ  ਵਡੇ ਤੋਂ ਵੱਡੇ ਨਾਮੁਮਕਿਨ ਕਹੇ ਜਾਨ ਵਾਲੇ ਕਮਾਂ ਨੂੰ ਵੀ  ਮੁਮਕਿਨ ਬਣਾਂ ਸਕਦੀਆਂ ਨੇ।


ਸਾਡੀ ਕੌਮ ਵਿੱਚ ਵੀ ਬਹੁਤ ਸਾਰੀਆ "ਲਹਿਰਾਂ" ਬਣੀਆਂ  ਅਤੇ ਉਨਾਂ ਨੇ ਕੌਮ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਬਦਲਾਵ ਪੈਦਾ ਕੀਤੇ।"ਸਿੱਘ ਸਭਾ ਲਹਿਰ" ਉਨਾਂ ਵਿੱਚੋਂ ਇਕ ਹੈ,  ਜਿਸਨੇ ਕੌਮ ਦੀ ਡਿਗਦੀ ਹੋਈ ਹਾਲਤ ਨੂੰ ,ਚੜ੍ਹਦੀਕਲਾ ਵਿਚ ਤਬਦੀਲ ਕਰਕੇਕੌਮ ਨੂੰ ਮੁੜ ਸੁਰਜੀਤ ਕਰ ਦਿਤਾ । ਇਸ ਲਹਿਰ ਤੋਂ ਬਾਦ ਕਈ ਲਹਿਰਾਂ ਬਣੀਆਂ ਜਿਨਾਂ ਵਿੱਚੋ ਕੁਝ ਤਾਂ ਸਿਰੇ ਚੱੜ੍ਹੀਆਂ ਲੇਕਿਨ ਬਹੁਤੀਆਂ ਕਾਮਯਾਬ ਨਾਂ ਹੋ ਸਕੀਆਂ । ਅਜੋਕੇ ਸਮੈਂ ਅੰਦਰ ਵੀ ਆਏ ਦਿਨ ਇਹੋ ਜਹੀਆਂ "ਲਹਿਰਾਂ" ਬਾਰੇ ਸੁਣਿਆ ਜਾਂਦਾ ਹੈ। "ਸਿੱਖ ਜਾਗ੍ਰਤੀ ਲਹਿਰ" , "ਜਾਗਰੂਕਤਾ ਲਹਿਰ" , "ਸਿੱਖੀ ਲਹਿਰ" ਅਤੇ "ਸੁਧਾਰ ਲਹਿਰ"  ਵਰਗੇ ਕਈ ਨਾਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਹੋ ਜਹੀ ਕਿਸੇ ਲਹਿਰ ਦੀ ਕਾਮਜਾਬੀ ਕਿਸ ਤਰ੍ਹਾਂ ਹੋ ਸਕਦੀ ਹੈ ?  ਇਸ ਨੁਕਤੇ ਨੂੰ ਸਮੂੰਦਰ ਅਤੇ ਦਰਿਆਵਾਂ ਦੇ ਪਾਣੀ ਵਿੱਚ ਬਨਣ ਵਾਲੀਆਂ  ਲਹਿਰਾਂ ਨਾਲ ਜੋੜ ਕੇ  ਸਮਝਣਾਂ ਪਵੇਗਾ ।
ਸਮੂੰਦਰ ਦੇ ਕਿਨਾਰਿਆਂ ਤੇ ਉਠਣ ਅਤੇ ਦਿਸਣ ਵਾਲੀਆਂ ਲਹਿਰਾਂ ਤਾਂ ਸਮੂੰਦਰ ਦੇ ਅੰਦਰ ਉਠ ਰਹੇ ਅੱਗ ਦੇ ਭਭੁਕਿਆਂ ਅਤੇ ਜਵਾਰਭਾਟੇ ਦਾ ਇਕ ਸੰਕੇਤ ਮਾਤਰ ਹੀ ਹੂੰਦਾ ਹੈ । ਅਸਲ ਵਿੱਚ ਤਾਂ ਸਮੂੰਦਰ ਦੇ ਅੰਦਰ ਲਗਾਤਾਰ ਇਨਾਂ ਜਵਾਰਭਾਟਿਆਂ ਕਰਕੇ ਹਲਚਲ ਹੂੰਦੀ ਰਹਿੰਦੀ ਹੈ ਜੋ ਲਹਿਰਾਂ ਬਣਕੇ ਨਿਬੜਦੀ ਹੈ।  ਲਹਿਰਾਂ ਬਣਾਈਆਂ ਨਹੀ ਜਾਂਦੀਆਂ ਇਹ ਸਮੂੰਦਰ ਦੀ ਅਨੈਰਜੀ ਤੋਂ ਤਾਕਤ ਲੈ ਕੇ ਆਪ ਹੀ ਪੈਦਾ ਹੂੰਦੀਆਂ ਨੇ। ਸਮੁੰਦਰ ਦੇ ਗਰਭ ਵਿੱਚ ਮੌਜੂਦ ਅੱਗ ਅਤੇ ਅਨੇਰਜੀ ਨਾਲ ਉਸ ਵਿੱਚ ਲਗਾਤਾਰ ਵਲਵਲੇ ਅਤੇ ਗੁਬਾਰ ਉਠਦੇ ਰਹਿੰਦੇ ਹਨ। ਇਹ ਅੱਗ ਅਤੇ ਅਨੇਰਜੀ ਸਮੂੰਦਰ ਦੇ ਕਤਰੇ ਕਤਰੇ ਨੂੰ ਅੰਦੋਲਿਤ (AGITATE) ਕਰ ਦੇਂਦੀ ਹੈ । ਸਮੂੰਦਰ ਦੇ ਪਾਣੀ ਦੀ ਇਕ ਇਕ ਬੂੰਦ ,  ਉਸ ਅੱਗਅਨੇਰਜੀ ਅਤੇ ਜੋਸ਼ ਦਾ ਹੀ ਇਕ ਹਿੱਸਾ ਬਣਕੇ "ਲਹਿਰ" ਦਾ ਰੂਪ ਅਖਤਿਆਰ ਕਰ ਲੈਂਦੀ ਹੈ।
ਅੱਜਕਲ ਦੀਆਂ  ਕਾਗਜੀ "ਲਹਿਰਾਂ" ਨਿਤ ਬਣਾਈਆਂ ਜਾਂਦੀਆਂ ਨੇ ਅਤੇ ਮਿੱਟ ਵੀ ਜਾਂਦੀਆ ਨੇ ਕਿਉ ਕਿ ਇਨਾਂ ਲਹਿਰਾਂ ਵਿੱਚ ਸਮੂੰਦਰ ਅਤੇ ਦਰਿਆਵਾਂ ਦੀਆਂ ਲਹਿਰਾਂ ਵਾਲੇ ਗੁਣ ਹੀ ਨਹੀ ਹੂੰਦੇ । ਨਾਮ ਤਾਂ ਅਸੀ ਰੱਖ ਲਇੰਦੇ ਹਾਂ "ਸਿੱਖ ਜਾਗ੍ਰਤੀ ਲਹਿਰ" ,  "ਜਾਗਰੂਕਤਾ ਲਹਿਰ" ਅਤੇ  "ਸੁਧਾਰ ਲਹਿਰ" ਆਦਿਕ ਲੇਕਿਨ ਇਨਾਂ "ਲਹਿਰਾਂ" ਨੂੰ ਬਨਾਉਣ ਵਾਲਿਆਂ  ਵਿੱਚ ਸਮੂੰਦਰ ਵਾਲੀ ਅੱਗ ਅਤੇ ਗੁਣ ਹੀ ਨਹੀ ਹੂੰਦੇ  , ਇਸ ਲਈ ਇਹ "ਲਹਿਰਾਂ" ਬੇ ਮਾਨੇ ਸਾਬਿਤ ਹੋ ਜਾਂਦੀਆ ਹਨ।

 
ਲਹਿਰਾਂ ਸਮੂੰਦਰ ਅਤੇ ਦਰਿਆਵਾਂ ਦੇ ਪਾਣੀ ਵਿੱਚ ਬਣਦੀਆ ਨੇ । ਟੋਏਟਿੱਬਿਆਂ ਅਤੇ ਤਲਾਬਾਂ ਦੇ ਸੁਸਤ ਬੇਜਾਨ ਅਤੇ ਦੂਜਿਆਂ ਦੇ ਭਰੇ ਹੋਏ  ਪਾਣੀ ਲਹਿਰਾਂ ਪੈਦਾ ਨਹੀ ਕਰ ਸਕਦੇ । ਟੋਇਆਂ ਅਤੇ ਟਿਬਿਆਂ ਦਾ ਪਾਣੀ "ਕਿਸੇ ਦੇ ਭਰਨ ਤੇ ਹੀ ਉਥੇ ਖੜਾ ਹੂੰਦਾ ਹੈ "ਐਸੇ ਪਾਣੀ ਵਿੱਚ ਨਾਂ ਤਾਂ ਅਪਣਾਂ ਕੋਈ ਜੋਸ਼ ਹੀ ਹੂੰਦਾ ਹੈਅਤੇ ਨਾਂ ਹੀ ਅਪਣੀ ਕੋਈ ਤਾਕਤ ।ਜਿਵੇ ਕੋਈ ਭਰਦਾ ਹੈ ਇਹ ਉਸੇ ਤਰ੍ਹਾਂ ਉਥੇ  ਖੱੜ ਜਾਂਦਾ ਹੈ ।

"
ਲਹਿਰਾਂ" ਬਨਣ ਅਤੇ ਬਨਾਉਣ ਦੀ ਗਲ ਉਨਾਂ ਨੂੰ ਹੀ ਸੋਭਾ ਦੇਂਦੀ ਹੈਜਿਨਾਂ ਦੇ ਇਰਾਦੇ ਮਜਬੂਤ ਹੋਣਅਪਣੇ ਨਫੇ ,ਨੁਕਸਾਨ ਦੀ ਪਰਵਾਹ ਨਾਂ ਕਰਕੇਸਿਧਾਂਤ ਨਾਲ ਖੜੇ ਹੋਣ।ਨਿਡਰਤਾਂ ਅਤੇ ਬੇਬਾਕੀ ਹੋਵੇ । ਕਥਨੀ ਅਤੇ ਕਰਨੀ ਵਿੱਚ ਫਰਕ ਨਾਂ ਹੋਵੇ। ਸਿਧਾਂਤਾਂ ਨੂੰ ਫਾਇਦੇ ਅਤੇ ਨੁਕਸਾਨ ਦੀ ਤਕੜੀ ਵਿੱਚ ਨਾਂ ਤੌਲਣ , "ਲਹਿਰਾਂ"  ਉਨਾਂ ਦੀਆਂ ਬਣਾਈਆਂ ਹੀ ਕਾਮਯਾਬ ਹੂੰਦੀਆ ਹਨ। ਗੋਡੇ ਟੇਕਣ ਵਾਲੇਦੌਲਤ ਅਤੇ ਸ਼ੌਹਰਤ ਲਈ ਸਿਧਾਂਤਾਂ ਦਾ ਸੌਦਾ ਕਰਨ ਵਾਲੇ ਫਾਇਦੇ ਅਤੇ ਨੁਕਸਾਨ ਲਈ ਸਿਧਾਂਤਾਂ ਦੀ ਬਲੀ ਚੜ੍ਹਾ ਦੇਣ ਵਾਲੇ ,ਜਿਨਾਂ ਕੋਲ ਨਾਂ ਅਪਣੀ ਕੋਈ ਸੋਚ ਹੈ ਨਾਂ ਫੈਸਲਾ ਕਰਣ ਦੀ ਸਮਝ ਹੈ ,ਐਸੇ ਲੋਗ ਕੋਈ "ਲਹਿਰ" ਜਾਂ "ਕ੍ਰਾਂਤੀ" ਪੈਦਾ ਨਹੀ ਕਰ ਸਕਦੇ ।
ਨਫੇ ਅਤੇ ਨੁਕਸਾਨ ਵਾਲੀ ਨੀਤੀ ਦੀ ਗੱਲ ਕਰਣ ਵਾਲੇ  ਉਨਾਂ ਵੀਰਾਂ ਕੋਲੋਂ ਮੈਂ ਇਹ ਪੁਛਦਾ ਹਾ ਕਿ, "ਕੀ ਸਮੂੰਦਰ ਅਤੇ ਦਰਿਆਵਾਂ ਦੇ ਕਤਰੇ "ਲਹਿਰਾਂ" ਬਨਣ ਵੇਲੇ ਪਹਿਲਾਂ ਨਫੈ ਅਤੇ ਨੁਕਸਾਨ ਦੀ ਨੀਤੀ ਤਿਆਰ ਕਰਦੇ ਨੇ?  ਜਿਸ ਵੇਲੇ ਸਮੂੰਦਰ ਦੇ ਵਲਵਲੇ ਅਪਣੀ ਚਰਮ ਸੀਮਾਂ ਤੇ ਪੁੱਜ ਜਾਂਦੇ ਨੇ ਇਹ ਲਹਿਰਾਂ ਸੁਨਾਮੀ ਬਣਕੇ ਅਪਣਾਂ ਕਹਿਰ ਬਰਪਾ ਕਰ ਦੇਂਦੀਆ ਨੇਉਸ ਵੇਲੇ ਕੀ ਉਹ "ਲਹਿਰਾਂ" ਇਹ ਸੋਚਦੀਆਂ ਨੇ ਕਿ ਸਾਡੇ ਲਹਿਰਾਂ ਬਨਣ ਨਾਲ ਕਿਸਦਾ ਫਾਇਦਾ ਹੋਵੇਗਾ ਅਤੇ ਕਿਸਦਾ ਨੁਕਸਾਨ ਹੋਵੇਗਾ ?ਇਤਿਹਸ ਗਵਾਹ ਹੈ ਕਿ ਇਹ "ਲਹਿਰਾਂ" ਅਪਣਾਂ ਖੂਨ ਦੇ ਕੇ ਅਪਣੀ ਜਾਨ ਅਤੇ ਸ਼ਹੀਦੀਆ ਦੇ ਕੇ ਹੀ ਪੈਦਾ ਕੀਤੀਆਂ ਗਈਆਂ ਸਨ । ਸਾਡੇ ਵੀਰ ਕਾਗਜਾਂ ਤੇ ਹੀ "ਲਹਿਰਾਂ " ਖੜੀਆਂ ਕਰਕੇ ਹੀਰੋ ਬਨਣਾਂ ਚਾਂਉਦੇ ਨੇ। ਜੋ ਬੂੰਦਾ ,  "ਲਹਿਰਾਂ"  ਵਿੱਚ ਤਬਦੀਲ ਹੂੰਦੀਆਂ  ਨੇਉਨਾਂ ਵਿੱਚ ਵੀ ਸਮੂੰਦਰ  ਵਾਲੇ ਗੁੰਣ ਅਤੇ ਅਨੈਰਜੀ ਹੂੰਦੀ ਹੈ,  ਅਤੇ  ਉਹ  ਇਕਜੁੱਟ ਹੋਕੇ ਸਮੂੰਦਰ ਦੇ ਗਰਭ ਵਿੱਚ ਮੌਜੂਦ ਅੱਗ ਦਾ ਇਕ ਹਿੱਸਾ ਬਣ ਜਾਂਦੀਆਂ ਨੇ। ਲਹਿਰਾਂ ਬਨਣ ਵਾਲੇ ਇਹ ਕਤਰੇ ਇਕ ਦੂਜੇ ਨਾਲ  ਧੜੇਬੰਦੀਆਂ ਨਹੀ ਕਰਦੇ ।
ਲਹਿਰਾਂ ਉਹ ਹੀ ਬਣਦੇ ਨੇ ਜੋ ਸਮੂੰਦਰ  ਨਾਲ ਜੁੜੇ ਹੂੰਦੇ ਨੇ ਅਤੇ ਇਕਮੁੱਠ ਹੋ ਕੇ ਉਸ ਦਾ ਹੀ ਇਕ ਹਿੱਸਾ ਬਣ ਜਾਂਦੇ ਨੇ। ਸਮੂੰਦਰ ਅਤੇ ਦਰਿਆਵਾਂ ਦੇ ਪਾਣੀ ਦੇ ਕਤਰੇ ਆਪਸ ਵਿੱਚ ਇਕ ਮਿਕ ਹੋਕੇ ਐਸੀਆ ਲਹਿਰਾਂ ਬਣ ਜਾਂਦੇ ਨੇ ਕੇ ਉਨਾਂ ਦੀ ਰਾਹ ਵਿੱਚ ਆਉਣ ਵਾਲੀ ਵੱਡੀ ਤੋਂ ਵੱਡੀ ਚੱਟਾਨ ਨੂੰ ਵੀ ਉਹ ਤੋੜ ਭੰਨ ਕੇ ਛੋਟੇ ਛੋਟੇ ਪੱਥਰਾਂਅਤੇ ਰੇਤ ਵਿੱਚ ਤਬਦੀਲ ਕਰ ਦੇਂਦੇ ਨੇ। ਇਹ ਜੋਸ ਅਤੇ ਤਾਕਤ ਉਨਾਂ ਨੂੰ ਅਪਣੇ ਸਮੂੰਦਰ ਨਾਲ ਜੁੜੇ ਰਹਿਨ ਕਰਕੇ ਹੀ ਹਾਸਿਲ ਹੂੰਦੀ ਹੈ।ਸਾਡਾ ਸਮੂੰਦਰ ਗੁਰੂ ਗ੍ਰੰਥ ਸਾਹਿਬ ਜੀ ਹਨ ,  ਉਨਾਂ ਨਾਲੋਂ ਟੁੱਟ ਕੇ ਅਸੀ ਕਿਸੇ "ਲਹਿਰ" ਦੀ ਕਲਪਨਾਂ ਵੀ ਨਹੀ ਕਰ ਸਕਦੇ। ਲਹਿਰਾਂ ਬਨਣ ਅਤੇ ਬਨਾਉਣ ਵਾਲੇ ਕਿਸੇ ਸਿਆਸੀ  ਤਾਕਤ ਦੇ ਲਾਈ ਲੱਗ ਨਹੀ ਹੂੰਦੇ । ਬੁਜਦਿਲਕਮਜੋਰ ਅਤੇ ਡਰੇ ਹੋਏ ਲੋਗਾਂ ਨੂੰ "ਲਹਿਰਾਂ" ਬਨਣ ਅਤੇ ਬਨਾਉਣ ਦੀਆਂ ਗੱਲਾਂ ਸੋਭਦੀਆਂ ਹੀ ਨਹੀ ।

-
ਇੰਦਰ ਜੀਤ ਸਿੰਘਕਾਨਪੁਰ