22 July 2015



ਇੰਦਰਜੀਤ ਸਿੰਘ, ਕਾਨਪੁਰ
ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੋਈ ਚਿੜੀਆਂ ਪਾਲਣ ਦਾ ਸ਼ੌਂਕ ਨਹੀਂ ਸੀ, ਜੋ ਉਨਾਂ ਨੇ ਅਪਣੇ ਕੋਲ ਬਾਜ਼ ਰਖਿਆ ਹੋਇਆ ਸੀ। ਗੁਰੂ ਜੋ ਕਹਿੰਦਾ ਹੈ, ਜੋ ਕਰਦਾ ਹੈ, ਜੋ ਵਰਤਦਾ ਹੈ, ਉਹ ਸਭ ਕੁਝ, ਉਸ ਦੇ ਸਿੱਖ ਲਈ ਇਕ "ਸੰਦੇਸ਼" ਹੁੰਦਾ ਹੈ ਅਤੇ ਉਸ ਦਾ ਕੋਈ ਮਕਸਦ ਹੁੰਦਾ ਹੈ। ਬਾਜ਼ ਇਕ ਇਹੋ ਜਹਿਆ ਪੰਛੀ ਹੈ, ਜਿਸ ਵਿੱਚ ਦੂਜੇ ਪਰਿੰਦਿਆਂ ਨਾਲੋਂ ਵਖਰੇ ਗੁਣ ਅਤੇ ਵਿਸ਼ੇਸ਼ਤਾਵਾਂ ਹੁੰਦੀਆਂ ਨੇ।

  1. ਦੂਰ ਦ੍ਰਿਸ਼ਟੀ: ਬਾਜ਼ ਬਹੁਤ ਦੂਰੋਂ, ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਬਹੁਤ ਸਾਫ ਤੌਰ 'ਤੇ ਵੇਖ ਸਕਦਾ ਹੈ। ਅਪਣੇ ਸ਼ਿਕਾਰ ਨੂੰ ਅਤੇ ਦੁਸ਼ਮਨ ਨੂੰ ਕਈ ਕੋਹਾਂ ਤੋਂ ਉਹ ਵੇਖ ਲੈਂਦਾ ਹੈ।
  2. ਦੁਸ਼ਮਨ (ਸ਼ਿਕਾਰ) ਦੀ ਸਟੀਕ ਪਹਿਚਾਨ : ਉਹ ਅਪਣੇ ਸ਼ਿਕਾਰ ਨੂੰ ਅਪਣੀ ਦੂਰ ਦ੍ਰਿਸ਼ਟੀ ਨਾਲ ਫੌਰਨ ਹੀ ਪਹਿਚਾਨ ਲੈਂਦਾ ਹੈ, ਅਤੇ ਉਸ ਉਤੇ ਲਗਾਤਾਰ ਨਿਗਾਹ ਬਣਾਈ ਰਖਦਾ ਹੈ।
  3. ਅਚੂਕ ਵਾਰ : ਉਹ ਜਦੋਂ ਅਪਣੇ ਸ਼ਿਕਾਰ ਅਤੇ ਦੁਸ਼ਮਨ ਤੇ ਝਪੱਟਾ ਮਾਰਦਾ ਹੈ, ਤਾਂ ਉਹ ਇਨਾਂ ਸਟੀਕ ਹੁੰਦਾ ਹੈ ਕਿ ਸ਼ਿਕਾਰ ਬੱਚ ਨਹੀਂ ਸਕਦਾ।
  4. ਮਜਬੂਤ ਪਕੜ: ਉਸ ਦੀ ਪਕੜ ਵਿੱਚ ਇਤਨੀ ਤਾਕਤ ਹੁੰਦੀ ਹੈ ਕਿ ਉਹ ਅਪਣੇ ਨਾਲੋਂ ਕਈ ਗੁਣਾਂ ਵੱਡੇ ਜਾਨਵਰ, ਹਿਰਨ ਆਦਿਕ ਨੂੰ ਵੀ ਪਕੜ ਕੇ ਮਾਰ ਸਕਦਾ ਹੈ। ਉਸ ਦੀ ਮਜਬੂਤ ਪਕੜ ਤੋਂ ਉਸ ਦਾ ਸ਼ਿਕਾਰ ਛੁਟ ਨਹੀਂ ਸਕਦਾ।
  5. ਮੁਰਦਾਰ (ਜੂਠਨ) ਨੂੰ ਸਵੀਕਾਰ ਨਾ ਕਰਣਾ: ਭਾਵ :ਅਣਖੀ ਹੋਣਾ। ਉਹ ਅਪਣਾ ਸ਼ਿਕਾਰ ਖੁਦ ਕਰ ਕੇ ਅਪਣਾ ਢਿੱਡ ਭਰਦਾ ਹੈ। ਦੂਜੇ ਦਾ ਜੂਠਾ ਜਾਂ ਮਾਰਿਆ ਮੁਰਦਾ ਸ਼ਿਕਾਰ ਉਹ ਨਹੀਂ ਖਾਂਦਾ, ਭਾਂਵੇਂ ਉਸ ਨੂੰ ਭੁਖਾ ਹੀ ਕਿਉਂ ਨਾ ਰਹਿਣਾ ਪਵੇ।


ਬਾਜ਼ ਦੇ ਇਹ ਕੁਝ ਖਾਸ ਗੁਣ ਹਨ, ਜੋ ਦੂਜਿਆਂ ਪੰਛੀਆਂ ਵਿੱਚ ਨਹੀਂ ਮਿਲਦੇ। ਗੁਰੂ ਸਾਹਿਬ ਨੇ ਅਪਣੇ ਸਿੱਖਾਂ ਨੂੰ ਅਪਣੇ ਵਿੱਚ ਇਹ ਸਾਰੇ ਗੁਣ ਪੈਦਾ ਕਰਨ ਅਤੇ ਉਨਾਂ ਬਾਰੇ ਹਮੇਸ਼ਾਂ ਯਾਦ ਦੁਆਣ ਲਈ ਹੀ ਇਸ ਵਿਲੱਖਣ ਪੰਛੀ ਨੂੰ ਅਪਣੇ ਪਾਸ ਰਖਿਆ ਹੋਇਆ ਸੀ। ਲੇਕਿਨ ਅਫਸੋਸ ! ਕਿ ਅਸੀ "ਗੁਰੂ ਦਾ ਉਹ ਬਾਜ਼" ਬਣ ਨਹੀਂ ਸਕੇ । ਬਾਜ਼ ਵਾਲੇ ਗੁਣ ਤਾਂ ਅਸੀਂ ਅਪਣੇ ਵਿੱਚ ਕੀ ਪੈਦਾ ਕਰਨੇ ਸਨ, ਅਸੀ ਤਾਂ ਉਸ ਦੇ ਉਲਟ ਜਾ ਕੇ ਮੁਰਦਾਰ ਖਾਣ ਵਾਲੇ ਗਿੱਧ ਅਤੇ ਜੂਠਨ ਖਾਣ ਵਾਲੇ ਬਗਲੇ ਅਤੇ ਕਾਂ ਬਣ ਕੇ ਰਹਿ ਗਏ ਹਾਂ।
ਦੂਰ ਦ੍ਰਿਸ਼ਟੀ ਤਾਂ ਸਾਡੇ ਨੇੜਿਉ ਹੀ ਨਹੀਂ ਲੰਘੀ। ਕੌਮ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦੁਰ ਦੇ ਸ਼ਹੀਦ ਹੋਣ ਤੋਂ ਬਾਅਦ ਹੀ ਇਹ ਲੋਕ ਸਿੱਖੀ ਦੇ ਦੁਸ਼ਮਨ ਬਣ ਗਏ, ਜਿਨਾਂ ਨੇ ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਮਾਰ ਮੁਕਾਉਣ ਦਾ ਟੀਚਾ ਮਿੱਥ ਲਿਆ, ਅਸੀਂ ਉਨ੍ਹਾਂ ਨੂੰ ਹੀ ਸਿਆਸੀ ਭਾਈਵਾਲ ਬਣਾ ਲਿਆ। ਜਿਨ੍ਹਾਂ ਦੇ ਪੂਰਵਜਾਂ ਨੇ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ 'ਤੇ ਬਿਠਾ ਕੇ ਤਸੀਹੇ ਦੇਣ ਦੀ ਵਕਾਲਤ ਕੀਤੀ (ਚੰਦੂ ਬ੍ਰਾਹਮਣ)। ਜਿਨ੍ਹਾਂ ਦੇ ਪੁਰਖਿਆਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੁਨਾਉਣ ਦੀ ਵਕਾਲਤ ਕੀਤੀ ਅਤੇ "ਸੱਪ ਦੇ ਬੱਚੇ " ਕਹਿ ਕੇ ਉਨਾਂ ਨੂੰ ਕਤਲ ਕਰ ਦੇਣ ਦੀ ਪੈਰਵੀ ਕੀਤੀ (ਸੁੱਚਾ ਨੰਦ ਬ੍ਰਾਹਮਣ)। ਮਾਤਾ ਗੁਜਰ ਕੌਰ ਜੀ ਨੂੰ ਧੋਖਾ ਦੇ ਕੇ, ਉਨ੍ਹਾਂ ਦੀ ਮੁਖਬਰੀ ਕਰਕੇ ਕੈਦ ਕਰਵਾ ਦਿਤਾ (ਗੰਗੂ ਬ੍ਰਾਹਮਣ)। ਜਿਨਾਂ ਲੋਕਾਂ ਨੈ ਭੰਗਾਣੀ ਦੀ ਜੰਗ ਗੁਰੂ ਸਾਹਿਬ ਨਾਲ ਕੀਤੀ ਅਤੇ ਗਉ ਦੀਆਂ ਝੂਠੀਆਂ ਕਸਮਾਂ ਖਾ ਕੇ ਪਿਠ ਪਿੱਛੇ ਵਾਰ ਕੀਤੇ। ਅੰਗ੍ਰੇਜਾਂ ਨਾਲ ਮਿਲ ਕੇ ਖਾਲਸਾ ਰਾਜ ਨਾਲ ਗੱਦਾਰੀਆਂ ਕੀਤੀਆਂ (ਡੋਗਰੇ ਅਤੇ ਬ੍ਰਾਹਮਣ ਮੰਤਰੀ)। ਸਿੱਖ ਗੁਰੂਆਂ ਨੂੰ ਅਨਪੜ੍ਹ ਅਤੇ ਗਵਾਰ ਕਹਿ ਕੇ ਅਪਮਾਨਿਤ ਕੀਤਾ (ਸਾਧੂ ਦਇਆ ਨੰਦ ਬ੍ਰਾਹਮਣ)। ਪੰਜਾਬ ਦਾ ਅੰਨ ਖਾ ਕੇ ਅਪਣੀ ਮਾਂ ਬੋਲੀ ਹਿੰਦੀ ਲਿਖਵਾਈ, ਅਤੇ ਹਸਦੇ , ਵਸਦੇ ਪੰਜਾਬ ਨੂੰ ਟੁਕੜੇ ਟੁਕੜੇ ਕਰਵਾ ਦਿਤਾ। 1984 ਵਿੱਚ ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਫੌਜੀ ਹਮਲਾ ਕੀਤਾ। ਨਵੰਬਰ 1984 ਵਿੱਚ ਸਿੱਖਾਂ ਦੇ ਕਤਲੇਆਮ ਕਰਣ ਤੋਂ ਬਾਅਦ, ਇਹ ਕਹਿ ਕੇ ਸਿੱਖਾਂ ਦੇ ਜਖਮਾਂ ਨੂੰ ਕੁਰੇਦਿਆ ਕਿ "ਜੇ ਤੋਂ ਪਾਕਿਸਤਾਨ ਸੇ ਆਏ ਥੇ, ਵਾਪਿਸ ਵਹੀ ਭੇਜ ਦੇਂਗੇ" , ਭਾਰਤ ਮੇਂ ਇਨ ਆਂਤਕ ਵਾਦੀਉ ਕੇ ਲਿਏ ਕੋਈ ਜਗਹਿ ਨਹੀਂ ਹੈ"। ਸਿੱਖਾਂ ਦੇ ਵਲੂੰਧਰੇ ਹੋਏ ਦਿਲਾਂ ਤੇ ਲੂਣ ਪਾਂਉਦਿਆ ਮਿਠਾਈਆਂ ਵੰਡੀਆਂ ਅਤੇ ਖੁਸ਼ੀਆਂ ਮਣਾਈਆਂ। ਸਿੱਖੀ ਦੀ ਵਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾ ਦਿਤਾ (ਪੰਡਿਤ ਕੇ.ਸੁਦਰਸ਼ਨ, ਮੁਖੀ ਆਰ.ਐਸ ਐਸ.) । ਇਹੋ ਜਹੇ ਅਕਿਰਤਘਣਾਂ ਨੂੰ ਅਸੀ ਅਪਣਾਂ ਸਿਆਸੀ ਭਾਈਵਾਲ ਬਣਾ ਲਿਆ,ਅਤੇ ਹਿੰਦੂ ਭਾਈਚਾਰੇ ਦੇ ਨਾਮ 'ਤੇ ਵੋਟ ਬੈਂਕ ਬਣਾਏ । ਕੀ ਇਹ ਹੀ ਸੀ ਸਾਡੀ ਦੂਰ ਦ੍ਰਿਸ਼ਟੀ ਕਿ ਅਸੀਂ ਅਪਣੇ ਦੁਸ਼ਮਣ ਦੀ ਪਛਾਣ ਵੀ ਨਾ ਕਰ ਸਕੇ ?

ਦੁਸ਼ਮਣ ਦੀ ਸਟੀਕ ਪਹਿਚਾਣ: ਅਸੀਂ ਅਪਣੇ ਦੁਸ਼ਮਣ ਦੀ ਪਹਿਚਾਨ ਕੀ ਕਰਨੀ ਸੀ? ਅਸੀ ਤਾਂ ਉਨਾਂ ਸੱਪਾਂ ਨੂੰ ਹੀ ਬੁਕੱਲ ਵਿੱਚ ਪਨਾਹ ਦੇ ਦਿਤੀ, ਜੋ ਨਿੱਤ ਸਾਨੂੰ ਡੱਸ ਰਹੇ ਸਨ। ਚੰਦੂ ਅਤੇ ਗੰਗੂ ਦੇ ਵੰਸ਼ਜਾਂ ਨਾਲ ਅਸੀਂ ਅਪਣੀ ਪਾਵਰ ਸ਼ੇਯਰ ਕੀਤੀ। ਦਇਆਨੰਦ ਸਾਧੂ ਦੇ ਚੇਲਿਆਂ ਨੂੰ ਘਰ ਦਾ ਭੇਦੀ ਬਣਾ ਕੇ ਉਨਾਂ ਦਾ ਦਿਲ ਖੁਸ਼ ਕਰਨ ਲਈ ਅਕਾਲ ਤਖਤ ਸਾਹਿਬ ਦੇ ਅਦੁੱਤੀ ਸਤਕਾਰ ਨੂੰ ਢਾਅ ਲਾਈ, ਅਤੇ ਉਥੋਂ ਪੰਥ ਵਿਰੋਧੀ ਕੂੜਨਾਮੇ ਜਾਰੀ ਕਰਵਾਏ। ਸ਼੍ਰੋਮਣੀ ਕਮੇਟੀ ਵਿੱਚ ਉਨ੍ਹਾਂ ਦਾ ਲਿਖਿਆ "ਸਿੱਖ ਇਤਿਹਾਸ" ਛਾਪ ਛਾਪ ਕੇ ਵੰਡਿਆ ਗਇਆ। ਉਨਾਂ ਭਾਈਵਾਲਾਂ ਦੇ ਕਹਿਣ 'ਤੇ ਹੀ ਸਿੱਖੀ ਦੀ ਸ਼ਾਨ, ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿਤਾ ਗਇਆ। ਇਕ ਪਾਸੇ ਤਾਂ ਪੰਜਾਬ ਦਾ ਗਰੀਬ ਕਿਸਾਨ ਜੋ ਮੁਫਲਿਸੀ ਵਿੱਚ ਖੁਦਕੁਸ਼ੀਆਂ ਕਰ ਰਿਹਾ ਹੈ, ਦੂਜੇ ਪਾਸੇ ਇਨਾਂ ਮਹਾਸ਼ਿਆਂ ਕੋਲੋਂ ਉਸ ਨੂੰ ਦੋ ਦੋ ਹੱਥੀਂ ਲੁਟਵਾਇਆ ਗਇਆ । ਉਸ ਕਾਸ਼ਤਕਾਰ ਕੋਲੋਂ 14 ਰੁਪਏ ਕਿਲੋ ਚਾਵਲ ਖਰੀਦ ਕੇ ਉਸ ਨੂੰ 300 ਰੁਪਏ ਕਿਲੋ ਖੂਬਸੂਰਤ ਪੈਕਿੰਗ ਕਰਕੇ, ਏਕਸਪੋਰਟ ਕਰ ਕੇ ਪੰਜਾਬ ਦੀ ਕਿਰਸਾਨੀ ਨੂੰ ਲੁਟੱਣ ਵਾਲੇ ਵਾਲੇ ਇਨ੍ਹਾਂ ਮਹਾਸ਼ਿਆਂ ਨੂੰ ਅਸੀਂ ਸਿਆਸੀ ਪਾਵਰ ਤਾਂ ਦਿਤੀ ਹੀ ਦਿਤੀ, ਨਾਲ ਹੀ ਧਾਰਮਿਕ ਅਦਾਰਿਆਂ ਦੇ ਪ੍ਰਬੰਧ ਦੀ ਬਾਗਡੋਰ ਵੀ ਅਸਿਧੇ ਤੌਰ 'ਤੇ ਫੜਾ ਦਿਤੀ। ਅੱਜ ਉਨ੍ਹਾਂ ਨੂੰ ਅਸੀਂ ਅਪਣਾ "ਪੂਜਨੀਕ" ਕਹਿ ਰਹੇ ਹਾਂ ਅਤੇ ਉਨਾਂ ਦੇ ਤੀਰਥਾਂ ਵਿੱਚ ਜਾ ਕੇ ਉਨਾਂ ਨੂੰ ਲੰਗਰ ਖੁਆ ਰਹੇ ਹਾਂ, ਜੋ ਸਾਨੂੰ ਹਿੰਦੂ ਸਮਾਜ ਵਿੱਚ ਰਲ ਗਡ ਕਰਨ ਦੇ ਮਨਸੂਬੇ ਮਿੱਥੀ ਬੈਠੇ ਹਨ। ਅਸੀਂ ਬਾਜ਼ ਦਾ ਇਹ ਗੁਣ ਵੀ ਅਪਣਾਅ ਨਾ ਸਕੇ, ਅਸੀਂ ਸਿੱਖੀ ਦੇ ਦੁਸ਼ਮਨਾਂ ਨੂੰ ਹੀ ਮਿਤੱਰ ਬਣਾ ਲਿਆ।

ਅਚੂਕ ਵਾਰ : ਦੁਸ਼ਮਨ ਅਤੇ ਮਿੱਤਰ ਦੀ ਪਹਿਚਾਨ ਹੀ ਨਹੀਂ ਸੀ ਸਾਨੂੰ, ਅਸੀਂ ਅਚੂਕ ਵਾਰ ਕਿਸ 'ਤੇ ਕਰਨਾ ਸੀ? ਉਨਾਂ ਨੂੰ ਅਸੀਂ "ਫਖਰੇ ਕੌਮ" ਦੀ ਉਪਾਧੀ ਦਿਤੀ ਜੋ ਆਪ ਅਨਮੱਤੀਆਂ ਦਾ ਝੋਲੀ ਚੁੱਕ ਹੈ। ਦਰਬਾਰ ਸਾਹਿਬ 'ਤੇ ਹਮਲਾ ਹੋਣ ਵੇਲੇ ਹੱਥ ਖੜੇ ਕਰ ਕੇ ਫੋਜ ਦੀ ਗੱਡੀ ਵਿੱਚ ਮੂਹ ਛੁਪਾ ਕੇ ਬੈਠ ਗਇਆ। ਆਰ .ਐਸ ਐਸ ਦੇ ਘੂਸਪੈਠੀਆਂ ਨੂੰ ਟਕਸਾਲ ਦਾ ਮੁੱਖੀ ਬਣਾ ਦਿਤਾ। ਅਸੰਤਾਂ ਨੂੰ "ਸੰਤ ਸਮਾਜ" ਕਹਿ ਕੇ ਸ਼੍ਰੋਮਣੀ ਕਮੇਟੀ ਵਿੱਚ ਸੀਟਾਂ ਪੱਕੀਆਂ ਕਰ ਕੇ, ਸਿੱਖੀ ਦੇ ਅਜਾਦ ਪੰਛੀ ਦੇ ਪਰ ਕਤਰਨ ਦੇ ਕੰਮ ਲਾ ਦਿਤਾ। ਆਰ. ਐਸ ਐਸ ਦੇ ਜਿਨਾਂ ਘੁਸਪੈਠੀਆਂ ਦਾ ਸਿੱਖੀ ਵਿੱਚ ਯੋਗਦਾਨ "ਸਿਫਰ" ਹੈ, ਉਨਾਂ ਨੂੰ ਸ਼ਹੀਦਾਂ ਦੀਆਂ ਸਮਾਰਕਾਂ ਬਨਾਂਉਣ ਦੀ ਜਿੱਮੇਦਾਰੀ ਦਿੱਤੀ ਗਈ, ਅਤੇ ਕਈ ਪੰਥਿਕ ਉਪਾਧੀਆਂ ਨਾਲ ਸਤਕਾਰਿਆ ਗਇਆ। ਸੀਤਾ ਰਾਮ, ਰਾਧੇ ਸ਼ਿਆਮ ਦਾ ਕੀਰਤਨ ਕਰਨ ਵਾਲੇ "ਨੀਲ ਕੰਠੀ" ਨੂੰ ਤਖਤ ਪਟਨਾ ਸਾਹਿਬ ਤੋਂ "ਰਾਜਾ ਜੋਗੀ", "ਭਾਈ ਸਾਹਿਬ" ਅਤੇ "ਰਾਜਮਾਤਾ" ਦੀ ਉਪਾਧੀ ਦੇ ਕੇ ਅਤੇ ਤਖਤ ਹਜੂਰ ਸਾਹਿਬ ਤੋਂ ਨੀਲੇ ਘੋੜੇ ਦੀ ਨਸਲ ਵਿੱਚੋਂ, ਇਕ ਘੋੜਾ ਭੇਂਟ ਕਰ ਕੇ, ਕੌਮ ਵਿੱਚ ਪਿਛਲੇ ਦਰਵਾਜੇ ਤੋਂ ਐਨਟਰੀ ਦਿਤੀ ਗਈ। ਆਏ ਦਿਨ ਇਹੋ ਜਹੇ ਡੇਰੇਦਾਰਾਂ ਨੂੰ ਸਿੱਖੀ ਦਾ ਘਾਣ ਕਰਣ ਲਈ ਆਪ ਪ੍ਰਮੋਟ ਕੀਤਾ ਗਇਆ। ਇਹੋ ਜਹੇ ਲੋਕਾਂ ਤੇ ਅਚੂਕ ਵਾਰ ਕਰਨ ਦੀ ਬਜਾਏ, ਅਸੀਂ ਪੰਥ ਦਰਦੀਆਂ 'ਤੇ ਹੀ ਵਾਰ ਕਰਦੇ ਰਹੇ ਅਤੇ ਉਨਾਂ ਨੂੰ "ਸਕੱਤਰੇਤ" ਨਾਮ ਦੇ ਥਾਣੇ ਵਿੱਚ ਬੁਲਾ ਕੇ ਉਨਾਂ ਦੀਆਂ ਜੁਬਾਨਾਂ ਵਡ੍ਹਦੇ ਰਹੇ। ਅਚੂਕ ਵਾਰ ਵਾਲਾ ਗੁਣ ਵੀ ਅਸੀਂ ਮਿੱਟੀ ਵਿੱਚ ਰੋਲ ਦਿਤਾ।

ਮਜਬੂਤ ਪਕੜ : ਸਾਡੀ ਮਜਬੂਤ ਪੱਕੜ ਕਦੀ ਵੀ ਸਿਧਾਂਤਾਂ ਤੇ ਨਹੀਂ ਰਹੀ। ਛੋਟੇ ਛੋਟੇ ਮੁੱਦਿਆਂ 'ਤੇ ਅਸੀਂ ਆਪਸ ਵਿੱਚ ਹੀ ਲੜਦੇ ਰਹੇ। ਇਕ ਦੂਜੇ ਤੇ ਖੇਹ ਸੁਟਦੇ ਰਹੇ। ਅਪਣੀ ਹਉਮੈ ਨੂੰ ਪੱਠੇ ਪਾਉਣ ਲਈ, ਅਸੀਂ ਭਰਾ ਮਾਰੂ ਜੰਗ ਜਾਰੀ ਰੱਖੀ। ਅਪਣੀ ਲਕੀਰ ਨੂੰ ਵੱਡਾ ਕਰਣ ਦੀ ਬਜਾਇ, ਦੂਜਿਆਂ 'ਤੇ ਜਾਤੀ ਹਮਲੇ ਕਰ ਕਰ ਕੇ ਵਖਰੇਵਾਂ ਇਸ ਕਦਰ ਵਧਾ ਲਿਆ, ਕਿ ਦੁਸ਼ਮਨ ਸਾਡੇ 'ਤੇ ਹਾਵੀ ਹੋ ਗਇਆ। ਸਾਡੀ ਇਸ ਖਹਿਬਾਜੀ ਨਾਲ ਪੈਦਾ ਹੋਇਆ ਵਖਰੇਵਾਂ, ਹੀ ਦੁਸ਼ਮਨ ਦੀ ਸਭ ਤੋਂ ਵੱਡੀ ਤਾਕਤ ਬਣ ਗਇਆ। ਇਕੱਠ ਦੀ ਕਦੀ ਪਰਵਾਹ ਨਹੀਂ ਕੀਤੀ, ਬਲਕਿ ਇਕੱਠ ਦੇ ਹਰ ਉਪਰਾਲੇ ਨੂੰ ਅਸੀਂ ਆਪ ਹੀ ਢਾਅ ਲਾਈ। ਰੋਟੀਆਂ ਅਤੇ ਡਾਲਰਾਂ ਦੇ ਭੁੱਖੇ ਪ੍ਰਚਾਰਕਾਂ ਨੇ ਕਦੀ ਵੀ ਬਾਬਾ ਨਾਮ ਦੇਵ ਜੀ ਅਤੇ ਬਾਬਾ ਕਬੀਰ ਦਾਸ ਜੀ ਦੀ "ਗੌਂਡ ਬਾਣੀ" ਦਾ ਪ੍ਰਚਾਰ ਕਰਨ ਦੀ ਹਿੰਮਤ ਨਹੀਂ ਵਿਖਾਈ । ਅਖੌਤੀ ਦਸਮ ਗ੍ਰੰਥ ਨੂੰ ਅਪਣਾ ਦੂਜਾ ਗੁਰੂ ਬਣਾ ਕੇ ਮੱਥੇ ਟੇਕੇ। ਭਗੌਤੀ, ਸ਼ਿਵਾ ਅਤੇ ਮਹਾਕਾਲ ਦੀ ਪੂਜਾ ਕਰ ਕਰ ਕੇ ਅਸੀਂ ਸਿਧਾਂਤਾਂ ਉਤੇ ਅਪਣੀ "ਮਜਬੂਤ ਪਕੜ" ਨੂੰ ਵੀ ਗਵਾ ਬੈਠੇ। ਸਾਡੇ ਪ੍ਰਚਾਰਕ ਅਤੇ ਰਾਗੀ ਉਸ ਧਰਮ ਮਾਫੀਏ ਨੂੰ "ਸਿੰਘ ਸਾਹਿਬਾਨ" ਕਹਿ ਕੇ ਉਨਾਂ ਦੀਆਂ ਜੁੱਤੀਆਂ ਚੱਟਦੇ ਨਜਰ ਆਏ।

ਮੁਰਦਾਰ ਖਾ ਖਾ ਕੇ ਅਸੀਂ ਅਪਣੀ ਜਮੀਰ ਤੋਂ ਹੀ ਮੁਰਦੇ ਬਣ ਗਏ। ਚੌਧਰ ਅਤੇ ਅਹੁਦਿਆਂ ਦੀ ਭੁਖ ਨੇ ਸਾਨੂੰ ਖੁਸ਼ਾਮਦੀ ਅਤੇ ਚਾਪਲੂਸ ਬਣਾ ਦਿਤਾ। ਅਹੁਦਿਆਂ ਦੀ ਭੁਖ ਦੇ ਕਾਰਣ ਹੀ ਚੰਗੇ ਚੰਗੇ ਸਿੱਖ, ਰਾਸ਼ਟ੍ਰਿਯ ਸਿੱਖ ਸੰਗਤ ਵਰਗੀ ਸਿੱਖ ਵਿਰੋਧੀ ਸੰਸਥਾ ਵਿੱਚ ਜਾ ਰਲੇ। ਅੱਜ ਹਰ ਪਾਸੇ ਸਾਡੇ ਪ੍ਰਧਾਨ ਅਤੇ ਅਖੌਤੀ ਆਗੂ ਮੁਰਦਾਰ ਖਾ ਖਾ ਕੇ "ਮਕੜਸ਼ਾਹੀ ਜੰਤਰੀ" ਨੂੰ ਅਪਣਾਂ ਰਹੇ ਹਨ। ਗੁਰੂ ਦੀ ਗੋਲਕ ਦਾ ਧੰਨ ਲੁਟਾ ਲੁਟਾ ਕੇ ਅਸੀਂ ਸਿੱਖੀ ਦਾ ਹੀ ਘਾਣ ਕਰਦੇ ਰਹੇ। ਨਾਨਕਸ਼ਾਹੀ ਕੈਲੰਡਰ ਨੂੰ ਤਬਾਹ ਕਰਨ ਲਈ ਗੁਰੂ ਦੀ ਗੋਲਕ ਵਿਚੋਂ ਪੈਸਾ ਲੁਟਾਇਆ ਜਾ ਰਿਹਾ ਹੈ । ਸੰਤਰੀ ਵੀ ਮੁਰਦਾਰ ਹੈ, ਅਤੇ ਮੰਤਰੀ ਵੀ ਮੁਰਦਾਰ ਹੈ। ਮੁਰਦਾ ਧੰਨ (ਕੂੜ ਦਾ ਧੰਨ) ਹੀ ਸਾਡਾ ਆਹਾਰ ਬਣ ਚੁਕਾ ਹੈ। ਗੁਰੂ ਦੀਆਂ ਗੋਲਕਾਂ ਲੁੱਟ ਲੁਟ ਕੇ ਸਾਡੇ ਪ੍ਰਧਾਨ, ਇਕ ਸਾਲ ਵਿੱਚ 2 ਕਰੋੜ ਰੁਪਏ ਦਾ ਪੇਟਰੋਲ ਪੀ ਜਾਂਦੇ ਨੇ। ਇਹ ਹੋਰ ਕਿਨਾਂ ਕੁ ਧੰਨ ਗੁਰੂ ਦੀ ਗੋਲਕ ਵਿਚੋਂ ਲੁੱਟ ਰਹੇ ਨੇ, ਇਸ ਦਾ ਤਾਂ ਤੁਸੀ ਅੰਦਾਜਾ ਵੀ ਨਹੀਂ ਲਾ ਸਕਦੇ। ਸਿਆਸੀ ਆਕਾਵਾਂ ਦੀ ਜੂਠਨ ਖਾ ਕੇ ਸਾਡੇ ਅਖੌਤੀ ਧਾਰਮਿਕ ਆਗੂਆਂ ਨੇ ਸਿੱਖੀ ਦਾ ਘਾਣ ਕਰਨ ਵਾਲੇ ਕੂੜਨਾਮੇ ਜਾਰੀ ਕੀਤੇ। ਅਪਣੇ ਸਿਆਸੀ ਆਕਾ ਨੂੰ ਗੁਰੂ ਘਰ ਦੀ ਅਕੂਤ ਜਮੀਨ 99 ਸਾਲ ਦੀ ਲੀਜ਼ 'ਤੇ ਦੇ ਦਿਤੀ। ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਅਪਣੇ ਆਕਾ ਦੇ ਚੈਨਲ ਨੂੰ, ਕਰੋੜਾਂ ਰੁਪਏ ਦਾ ਨੁਕਸਾਨ ਕਰ ਕੇ ਦੇ ਦਿਤਾ। ਹਰ ਪਾਸੇ ਗੁਰੂ ਘਰ ਦੇ ਅਕਿਰਤਘਣ ਮੁਰਦਾਰ ਜੂਠਨ ਖਾ ਖਾ ਕੇ ਸਿੱਖੀ ਦਾ ਬੇੜਾ ਗਰਕ ਕਰ ਰਹੇ ਨੇ।

ਵੀਰੋ! ਬਹੁਤ ਦੇਰ ਕਰ ਦਿਤੀ ਅਸੀਂ, ਹੁਣ ਕੀ ਕਰਨਾ ਹੈ? ਇਹ ਸੋਚੋ! ਅਤੇ ਉਸ ਗੁਰੂ ਦੇ ਬਾਜ਼ ਦੇ ਗੁਣਾਂ ਨੂੰ ਅਾਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰੋ! ਨਹੀਂ ਤਾਂ ਬਾਜ਼ ਵਾਲੀ ਉਹ ਤਾਕਤ ਅਤੇ ਗੁਣ ਜੋ ਸਾਡਾ ਸਰਬੰਸਦਾਨੀ ਗੁਰੂ ਸਾਡੇ ਵਿੱਚ ਵੇਖਣਾ ਚਾਹੁੰਦਾ ਸੀ, ਉਸ ਤੋਂ ਅਸੀਂ ਹਮੇਸ਼ਾਂ ਲਈ ਮਹਰੂਮ ਹੋ ਜਾਵਾਂਗੇ ਅਤੇ, ਇਨੇ ਤਾਕਤਵਰ ਹੁੰਦਿਆਂ ਵੀ ਸਾਨੂੰ ਇਹ "ਬ੍ਰਾਹਮਣਵਾਦੀ ਗਿੱਦਾਂ " ਚੁੰਜਾਂ ਮਾਰ ਮਾਰ ਕੇ ਖਾ ਜਾਂਣਗੀਆਂ।